ਮੇਰਾ ਮਨ-ਭਾਉਂਦਾ ਅਧਿਆਪਕ
ਸਾਡੇ ਸਕੂਲ ਦੇ ਸਾਰੇ ਅਧਿਆਪਕ ਹੀ ਬਹੁਤ ਚੰਗੇ ਹਨ, ਪਰ ਮੈਨੂੰ ਸਾਡੇ ਪੰਜਾਬੀ ਵਿਸ਼ੇ ਵਾਲੇ ਅਧਿਆਪਕ ਸ…………….ਜੀ ਸਭ ਤੋਂ ਚੰਗੇ ਲੱਗਦੇ ਹਨ। ਉਹ ਮੇਰੇ ਮਨ-ਭਾਉਂਦੇ ਅਧਿਆਪਕ ਹਨ। ਉਹ ਐਮ. ਏ., ਬੀ. ਐੱਡ. ਹਨ । ਉਨ੍ਹਾਂ ਦੇ ਪੜ੍ਹਾਉਣ ਦਾ ਢੰਗ ਬਹੁਤ ਵਧੀਆ ਹੈ । ਉਨ੍ਹਾਂ ਦੀ ਪੜ੍ਹਾਈ ਹਰ ਇੱਕ ਚੀਜ਼ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਯਾਦ ਹੋ ਜਾਂਦੀ ਹੈ । ਉਹ ਔਖੇ ਤੋਂ ਔਖੇ ਪ੍ਰਸ਼ਨ ਵੀ ਬੜੇ ਸੌਖੇ ਢੰਗ ਨਾਲ ਸਮਝਾ ਦਿੰਦੇ ਹਨ।
ਉਹ ਵਿਦਿਆਰਥੀਆਂ ਨਾਲ ਬਹੁਤ ਪਿਆਰ ਕਰਦੇ ਹਨ। ਉਹ ਕਦੇ ਵੀ ਕਿਸੇ ਵਿਦਿਆਰਥੀ ਨੂੰ ਮਾਰਦੇ ਨਹੀਂ ਸਗੋਂ ਪਿਆਰ ਅਤੇ ਹਮਦਰਦੀ ਨਾਲ ਵਾਰ-ਵਾਰ ਸਮਝਾਉਂਦੇ ਹਨ। ਉਹ ਵਿਦਿਆਰਥੀਆਂ ਨੂੰ ਸਦਾ ਅਨੁਸ਼ਾਸਨ ਵਿੱਚ ਰਹਿਣ ਦੀ ਸਿੱਖਿਆ ਦਿੰਦੇ ਹਨ।
ਉਹ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ਼-ਨਾਲ਼ ਖੇਡਾਂ, ਨੈਤਿਕ ਕਦਰਾਂ-ਕੀਮਤਾਂ, ਸਮਾਜ ਵਿੱਚ ਰਹਿਣ ਦੇ ਢੰਗ, ਬੋਲਣ ਦੇ ਢੰਗ, ਪੜ੍ਹਨ ਦੇ ਢੰਗ, ਸਾਫ਼-ਸਫ਼ਾਈ ਰੱਖਣ ਦੇ ਤਰੀਕੇ ਆਦਿ ਬਾਰੇ ਵੀ ਦੱਸਦੇ ਹਨ । ਉਹ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ਼-ਨਾਲ਼ ਸਹਿ-ਵਿੱਦਿਅਕ ਕਿਰਿਆਵਾਂ ਵਿੱਚ ਵੀ ਭਾਗ ਲੈਣ ਲਈ ਸਦਾ ਉਤਸ਼ਾਹਿਤ ਕਰਦੇ ਹਨ ਅਤੇ ਚੰਗੀਆਂ-ਚੰਗੀਆਂ ਗੱਲਾਂ ਦੱਸ ਕੇ ਚੰਗੇ ਕੰਮ ਕਰਨ ਲਈ ਪ੍ਰੇਰਦੇ ਰਹਿੰਦੇ ਹਨ।
ਉਹ ਵਿਦਿਆਰਥੀਆਂ ਨੂੰ ਚੰਗੀਆਂ-ਚੰਗੀਆਂ ਕਿਤਾਬਾਂ ਬਾਰੇ ਜਾਣਕਾਰੀ ਦੇ ਕੇ ਕਿਤਾਬਾਂ ਪੜ੍ਹਨ ਲਈ ਵੀ ਪ੍ਰੇਰਦੇ ਰਹਿੰਦੇ ਹਨ। ਉਨ੍ਹਾਂ ਸਦਕਾ ਹੀ ਮੈਂ ਲਾਇਬ੍ਰੇਰੀ ਵਿੱਚੋਂ ਕਾਫ਼ੀ ਸਾਰੀਆਂ ਕਿਤਾਬਾਂ ਪੜ੍ਹ ਚੁੱਕਾ ਹਾਂ । ਉਹ ਸਾਨੂੰ ਪੜ੍ਹਾਉਂਦੇ ਨਹੀਂ ਥੱਕਦੇ ਅਤੇ ਅਸੀਂ ਪੜ੍ਹਦੇ ਨਹੀਂ ਥੱਕਦੇ । ਉਹ ਵਿਦਿਆਰਥੀਆਂ ਨਾਲ ਸਦਾ ਹੱਸਦੇ-ਖੇਡਦੇ ਰਹਿੰਦੇ ਹਨ।
ਉਹ ਸਮੇਂ ਸਿਰ ਸਕੂਲ ਆਉਂਦੇ ਹਨ ਅਤੇ ਸਕੂਲ ਦੇ ਸਾਰੇ ਕੰਮਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਂਦੇ ਹਨ। ਸਾਰੇ ਅਧਿਆਪਕ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਨ। ਉਨ੍ਹਾਂ ਦੀਆਂ ਕਲਾਸਾਂ ਦੇ ਨਤੀਜੇ ਬਹੁਤ ਸ਼ਾਨਦਾਰ ਆਉਂਦੇ ਹਨ । ਉਹ ਕਮਜ਼ੋਰ ਅਤੇ ਗਰੀਬ ਵਿਦਿਆਰਥੀਆਂ ਦੀ ਮਦਦ ਲਈ ਸਦਾ ਤਿਆਰ ਰਹਿੰਦੇ ਹਨ। ਇਸ ਲਈ ਉਹ ਮੇਰੇ ਮਨ-ਭਾਉਂਦੇ ਅਧਿਆਪਕ ਹਨ। ਪਰਮਾਤਮਾ ਉਨ੍ਹਾਂ ਦੀ ਉਮਰ ਲੰਬੀ ਕਰੇ ।
Nice
Nice
Very
Very
nice
Superb
Nice
Good
Nice