ਥਾਣਾ ਮੁਖੀ ਨੂੰ ਸਾਈਕਲ ਚੋਰੀ ਦੀ ਰਿਪੋਰਟ ਲਿਖਵਾਉਣ ਲਈ ਪੱਤਰ ਲਿਖੋ ।
ਸੇਵਾ ਵਿਖੇ
ਐੱਸ. ਐੱਚ. ਓ.,
ਸਦਰ ਥਾਣਾ,
ਸ਼੍ਰੀਮਾਨ ਜੀ,
ਬੇਨਤੀ ਹੈ ਕਿ ਅੱਜ ਸਵੇਰੇ ਮੇਰਾ ਸਾਈਕਲ ਗੁੰਮ ਹੋ ਗਿਆ ਹੈ। ਮੈਂ ਅੱਜ ਸਵੇਰੇ 11 ਵਜੇ ਸਟੇਟ ਬੈਂਕ ਆਫ਼ ਇੰਡੀਆ ਵਿੱਚੋਂ ਰੁਪਏ ਕਢਵਾਉਣ ਲਈ ਗਿਆ ਅਤੇ ਸਾਈਕਲ ਨੂੰ ਜਿੰਦਰਾ ਲਗਾ ਕੇ ਬਾਹਰ ਖੜ੍ਹਾ ਕਰ ਗਿਆ ਸੀ। ਪਰ ਜਦੋਂ ਮੈਂ 11.30 ’ਤੇ ਬਾਹਰ ਆਇਆ, ਤਾਂ ਉੱਥੇ ਸਾਈਕਲ ਨਹੀਂ ਸੀ। ਮੈਂ ਆਲ਼ੇ-ਦੁਆਲ਼ੇ ਭਾਲ਼ ਕੀਤੀ, ਪਰ ਕੁਝ ਪਤਾ ਨਹੀਂ ਲੱਗਾ। ਮੈਨੂੰ ਲੱਗਦਾ ਹੈ ਕਿ ਮੇਰਾ ਸਾਈਕਲ ਚੋਰੀ ਹੋ ਗਿਆ ਹੈ। ਮੇਰਾ ਸਾਈਕਲ ‘ਐਟਲਸ’ ਕੰਪਨੀ ਦਾ ਹੈ ਅਤੇ ਉਸ ਦਾ ਨੰਬਰ-554062 ਹੈ। ਉਸ ਦੀ ਰਸੀਦ ਮੇਰੇ ਕੋਲ਼ ਹੈ। ਉਸ ਦੇ ਚੇਨ-ਕਵਰ ਉੱਤੇ ਮੇਰਾ ਨਾਂ ਲਿਖਿਆ ਹੋਇਆ ਹੈ। ਇਸ ਦੀ ਉਚਾਈ 22 ਇੰਚ ਅਤੇ ਰੰਗ ਨੀਲਾ ਹੈ।
ਮੈਂ ਉਮੀਦ ਕਰਦਾ ਹਾਂ ਕਿ ਆਪ ਆਪਣੇ ਕਰਮਚਾਰੀਆਂ ਨੂੰ ਹੁਕਮ ਦੇ ਕੇ ਮੇਰਾ ਸਾਈਕਲ ਲੱਭਣ ਵਿੱਚ ਪੂਰੀ ਮਦਦ ਕਰੋਗੇ।
ਧੰਨਵਾਦ ਸਹਿਤ।
ਮਿਤੀ : 05.05.2024 ਆਪ ਜੀ ਦਾ ਵਿਸ਼ਵਾਸ-ਪਾਤਰ
………………………..,
ਪਿੰਡ…………….
ਜ਼ਿਲ੍ਹਾ ……………… |