PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
8th PunjabiLekh

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲੇਖ

dkdrmn
4 Min Read
1
Share
4 Min Read
SHARE
Listen to this article

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

.

ਵਾਹੁ ਵਾਹੁ ਗੁਰੂ ਗੋਬਿੰਦ ਸਿੰਘ, ਆਪੇ ਗੁਰੂ ਚੇਲਾ।

.

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈਸਵੀ ਵਿੱਚ ਪਟਨਾ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਦਾ ਨਾਂ ਮਾਤਾ ਗੁਜਰੀ ਜੀ ਸੀ। ਬਚਪਨ ਵਿੱਚ ਆਪ ਹੋਣਹਾਰ ਬਾਲਕ ਸਨ। ਆਪ ਆਪਣੇ ਸਾਥੀ ਬਾਲਕਾਂ ਦੀਆਂ ਫ਼ੌਜਾਂ ਬਣਾ ਕੇ ਇੱਕ ਦੂਜੇ ਦੇ ਵਿਰੁੱਧ ਨਕਲੀ ਲੜਾਈਆਂ ਕਰਦੇ ਸਨ। ਕੋਈ ਨਹੀਂ ਸੀ ਜਾਣਦਾ ਕਿ ਇਹ ਹੋਣਹਾਰ ਬਾਲਕ ਸਮੇਂ ਦੀ ਸਰਕਾਰ ਨਾਲ਼ ਟੱਕਰ ਲਵੇਗਾ ਅਤੇ ਜ਼ੁਲਮ ਦਾ ਨਾਸ਼ ਕਰੇਂਗਾ ।

.

1672 ਈਸਵੀ ਵਿੱਚ ਆਪ ਆਪਣੇ ਮਾਤਾ ਪਿਤਾ ਨਾਲ਼ ਪਟਨਾ ਛੱਡ ਕੇ ਅਨੰਦਪੁਰ ਸਾਹਿਬ ਆ ਗਏ ।ਇੱਥੇ ਰਹਿ ਕੇ ਪਿਤਾ ਨੇ ਆਪ ਨੂੰ ਧਾਰਮਿਕ ਵਿੱਦਿਆ ਦੇ ਨਾਲ਼ ਨਾਲ਼ ਸ਼ਸਤਰ ਵਿੱਦਿਆ ਵੀ ਦਿੱਤੀ। ਬਚਪਨ ਵਿੱਚ ਹੀ ਆਪ ਨੇ ਪੰਜਾਬੀ ਫ਼ਾਰਸੀ, ਹਿੰਦੀ, ਸੰਸਕ੍ਰਿਤ ਅਤੇ ਬਜਿ਼ ਭਾਸ਼ਾਵਾਂ ਵਿੱਚ ਨਿਪੁੰਨਤਾ ਹਾਸਲ ਕਰ ਲਈ ।

.

ਜਦੋਂ ਆਪ ਨੌ ਸਾਲਾਂ ਦੇ ਸਨ ਤਾਂ ਇੱਕ ਦਿਨ ਕੁਝ ਕਸ਼ਮੀਰੀ ਪੰਡਿਤ ਆਪ ਦੇ ਪਿਤਾ ਜੀ ਕੋਲ ਆਏ ਤੇ ਫਰਿਆਦ ਕੀਤੀ ਕਿ ਔਰੰਗਜ਼ੇਬ ਉਨ੍ਹਾਂ ਤੇ ਜ਼ੁਲਮ ਕਰ ਰਿਹਾ ਹੈ। ਉਨ੍ਹਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਹੈ। ਪਿਤਾ ਨੇ ਉਸ ਸਮੇਂ ਕਿਹਾ ਕਿ ਇਸ ਸਮੇਂ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ। ਆਪ ਉਸ ਸਮੇਂ ਕੋਲ ਹੀ ਬੈਠੇ ਸਨ। ਆਪ ਨੇ ਕਿਹਾ,” ਪਿਤਾ ਜੀ, ਆਪ ਨਾਲ਼ੋਂ ਮਹਾਨ ਪੁਰਖ ਕਿਹੜਾ ਹੋ ਸਕਦਾ ਹੈ ?” ਆਪ ਦੇ ਇਹ ਸ਼ਬਦ ਸੁਣ ਕੇ ਪਿਤਾ ਜੀ ਹੈਰਾਨ ਹੋ ਗਏ ਅਤੇ ਆਪਣੀ ਕੁਰਬਾਨੀ ਦੇਣ ਲਈ ਦਿੱਲੀ ਨੂੰ ਚੱਲ ਪਏ ।ਪਿਤਾ ਜੀ ਦੀ ਸ਼ਹੀਦੀ ਪਿੱਛੋਂ ਆਪ ਸਿੱਖਾਂ ਦੇ ਦਸਵੇਂ ਗੁਰੂ ਬਣੇ।

.

ਪਿਤਾ ਜੀ ਦੀ ਸ਼ਹੀਦੀ ਪਿੱਛੋਂ ਆਪ ਨੇ ਮੁਗਲ ਰਾਜ ਦੇ ਜ਼ੁਲਮ ਤੇ ਅੱਤਿਆਚਾਰ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਸਿੱਖ ਕੌਮ ਨੂੰ ਇਕਮੁੱਠ ਕੀਤਾ ਤੇ ਸ਼ਾਸਤਰ ਵਿੱਦਿਆ ਦੇਣੀ ਸ਼ੁਰੂ ਕਰ ਦਿੱਤੀ ।ਗੁਰੂ ਜੀ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ਉਹ ਉਨ੍ਹਾਂ ਵਾਸਤੇ ਭੇਟਾ ਵਿੱਚ ਘੋੜੇ ਅਤੇ ਹਥਿਆਰ ਲੈ ਕੇ ਆਉਣ। ਆਪ ਦੀ ਵਧਦੀ ਹੋਈ ਤਾਕਤ ਨੂੰ ਦੇਖ ਕੇ ਪਹਾੜੀ ਰਾਜੇ ਕੰਬ ਉੱਠੇ ਉਨ੍ਹਾਂ ਨੇ ਇਕੱਠੇ ਹੋ ਕੇ ਆਪ ਤੇ ਚੜ੍ਹਾਈ ਕਰ ਦਿੱਤੀ 1686 ਈਸਵੀ ਵਿਚ ਭੰਗਾਣੀ ਦੇ ਸਥਾਨ ਤੇ ਘਮਸਾਣ ਦਾ ਯੁੱਧ ਹੋਇਆ । ਪਹਾੜੀ ਰਾਜਿਆਂ ਦੀ ਇਸ ਵਿੱਚ ਹਾਰ ਹੋਈ।

.

1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਪੰਜ ਪਿਆਰਿਆਂ ਨੂੰ ਅੰਮ੍ਰਤਿ ਛਕਾਇਆ ਤੇ ਬਾਅਦ ਵਿੱਚ ਉਨ੍ਹਾਂ ਤੋਂ ਆਪ ਅੰਮ੍ਰਿਤ ਛਕਿਆ। ਆਪ ਨੇ ਮੁਗਲਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਚਮਕੌਰ ਦੇ ਸਥਾਨ ਤੇ ਆਪ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਹੋ ਗਏ । ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਨੀਹਾਂ ਵਿੱਚ ਚਿਣਾ ਦਿੱਤਾ। ਮਾਤਾ ਗੁਜਰੀ ਜੀ ਨੇ ਪੋਤਰਿਆਂ ਦੀ ਸ਼ਹੀਦੀ ਦੀ ਖਬਰ ਸੁਣ ਸਦਮਾ ਨਾ ਸਹਾਰਦੇ ਹੋਏਣ ਤਿਆਗ ਗਏ। ਆਪ ਦਾ ਸਾਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ। ਆਪ ਨੇ ਜੀਵਨ ਦੀ ਆਖਰੀ ਲੜਾਈ ਖਿਦਰਾਣੇ ਵਿੱਚ ਲੜੀ। ਇੱਥੋਂ ਆਪ ਤਲਵੰਡੀ ਸਾਬੋ ਪਹੁੰਚੇ। ਇੱਥੇ ਰਹਿ ਕੇ ਆਪ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ। ਅੰਤ ਆਪ ਨਾਂਦੇੜ, ਦੱਖਣ ਵੱਲ ਨੂੰ ਚਲੇ ਗਏ। ਇੱਕ ਦਿਨ ਆਪ ਦਰਿਆ-ਕਿਨਾਰੇ ਪ੍ਰਭੂ-ਭਗਤੀ ਵਿੱਚ ਲੀਨ ਸਨ ਕਿ ਇੱਕ ਪਠਾਣ ਨੇ ਆਪ ਦੇ ਢਿੱਡ ਵਿੱਚ ਛੁਰਾ ਮਾਰ ਕੇ ਆਪ ਨੂੰ ਜ਼ਖ਼ਮੀ ਕਰ ਦਿੱਤਾ। ਇਹਨਾਂ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਆਪ 1708 ਈ. ਵਿੱਚ ਜੋਤੀ-ਜੋਤ ਸਮਾ ਗਏ। ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਚਾਰ ਤਖ਼ਤ ਦਸਵੇਂ ਗੁਰੂ ਜੀ ਨਾਲ਼ ਸੰਬੰਧਿਤ ਸਥਾਨ ਹਨ।

Download article as PDF
Share This Article
Facebook Whatsapp Whatsapp Telegram Copy Link Print
1 Review
  • parveen says:

    very very very very very very very very very very very very ……………………………………………………………………………………………………………………………………………………………………………………………………………………………………………………………………………………..useful website

    Reply

Leave a Review Cancel reply

Your email address will not be published. Required fields are marked *

Please select a rating!

Categories

6th Agriculture (10) 6th English (12) 6th Physical Education (16) 6th Punjabi (57) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) Blog (2) Exam Material (2) important information (1) Lekh (39) letters (16) Syllabus (1)

calander

February 2026
M T W T F S S
 1
2345678
9101112131415
16171819202122
232425262728  
« Dec    

Tags

Agriculture Notes (54) English Notes (37) GSMKT (110) letters (1) MCQ (9) Physical Education Notes (36) Punjabi Lekh (22) Punjabi Notes (263) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਲੇਖ – ਛੱਬੀ ਜਨਵਰੀ

April 21, 2024

ਮਿੱਤਰ/ਸਹੇਲੀ ਨੂੰ ਭਾਖੜਾ ਡੈਮ ਦੀ ਸੈਰ ਦਾ ਹਾਲ ਇੱਕ ਪੱਤਰ ਰਾਹੀਂ ਲਿਖੋ।

September 29, 2024

8th-punjabi-lesson-5

July 11, 2022

ਛੱਬੀ ਜਨਵਰੀ ਲੇਖ

September 29, 2024
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?