ਆਪਣੇ ਮਿੱਤਰ ਨੂੰ ਕਿਸੇ ਪ੍ਰੀਖਿਆ ਵਿੱਚ ਮੋਹਰੀ ਦਰਜਾ ਪ੍ਰਾਪਤ ਕਰਨ ’ਤੇ ਵਧਾਈ ਪੱਤਰ।

ਆਪਣੇ ਮਿੱਤਰ ਨੂੰ ਕਿਸੇ ਪ੍ਰੀਖਿਆ ਵਿੱਚ ਮੋਹਰੀ ਦਰਜਾ ਪ੍ਰਾਪਤ ਕਰਨ ’ਤੇ ਵਧਾਈ ਪੱਤਰ।

ਪ੍ਰੀਖਿਆ ਭਵਨ,

ਸ਼ਹਿਰ………….।

18 ਅਗਸਤ , 2025,

ਪਿਆਰੇ ਦੋਸਤ ਜਤਿੰਦਰ,

ਸਤਿ ਸ੍ਰੀ ਅਕਾਲ!

                       ਕੁਝ ਦਿਨਾਂ ਪਹਿਲਾਂ ਤੂੰ ਆਪਣੀ ਚਿੱਠੀ ਵਿੱਚ ਆਪਣੇ ਨੀਟ (NEET) ਪਰੀਖਿਆ ਵਿੱਚ ਬੈਠਣ ਦਾ ਜ਼ਿਕਰ ਕੀਤਾ ਸੀ ਤੇ ਨਾਲੇ ਆਪਣਾ ਰੋਲ ਨੰਬਰ ਦੱਸਦਿਆਂ ਸਫ਼ਲਤਾ ਦੀ ਉਮੀਦ ਪ੍ਰਗਟਾਈ ਸੀ। ਪਿਆਰੇ ਮਿੱਤਰ, ਅੱਜ ਜਦੋਂ ਮੈਂ ਇੰਟਰਨੈੱਟ ‘ਤੇ ਤੇਰਾ ਰੋਲ ਨੰਬਰ ਮੈਰਿਟ ਵਿੱਚ ਆਏ ਪਹਿਲੇ ਦਸ ਵਿਦਿਆਰਥੀਆਂ ਵਿੱਚੋਂ ਪੰਜਵੇਂ ਨੰਬਰ ‘ਤੇ ਵੇਖਿਆ ਤਾਂ ਮੇਰੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਮੇਰੀ ਹਾਰਦਿਕ ਵਧਾਈ ਕਬੂਲੋ ਅਤੇ ਆਪਣੇ ਮਾਤਾ-ਪਿਤਾ ਨੂੰ ਵੀ ਮੇਰੇ ਵਲੋਂ ਵਧਾਈ ਦੇ ਦੇਣਾ। ਤੇਰੀ ਪ੍ਰਤਿਭਾ ਉੱਤੇ ਤਾਂ ਸਾਨੂੰ ਸਾਰਿਆਂ ਨੂੰ ਕਦੀ ਵੀ ਸ਼ੱਕ ਨਹੀਂ ਰਿਹਾ। ਤੂੰ ਦਸਵੀਂ ਅਤੇ ਬਾਰਵੀਂ ਵਿੱਚੋਂ ਵੀ ਪਹਿਲੇ ਜਾਂ ਦੂਜੇ ਨੰਬਰ ‘ਤੇ ਆਉਂਦਾ ਰਿਹਾ ਹੈਂ। ਖੇਡਾਂ ਅਤੇ ਪਾਠ-ਕ੍ਰਮ ਤੋਂ ਇਲਾਵਾ ਹੋਰ ਕਈ ਕਾਰਜਾਂ ਵਿੱਚ ਵੀ ਤੇਰੀ ਕਾਰਗੁਜ਼ਾਰੀ ਹਮੇਸ਼ਾਂ ਚੰਗੀ ਹੀ ਰਹੀ ਹੈ। ਤੇਰੀ ਮਿਹਨਤ ਅਤੇ ਲਗਨ ਕਾਰਨ ਸਾਡਾ ਅਤੇ ਅਧਿਆਪਕਾਂ ਦਾ ਸਦਾ ਇਹੋ ਖ਼ਿਆਲ ਰਿਹਾ ਹੈ ਕਿ ਤੂੰ ਮੁਕਾਬਲੇ ਦੀ ਪਰੀਖਿਆ ਵਿੱਚ ਜ਼ਰੂਰ ਸਫ਼ਲ ਹੋਵੇਗਾ। ਹੁਣ ਤੂੰ ਉੱਪਰਲੀ ਮੈਰਿਟ ਵਿੱਚ ਹੈ ਇਸ ਲਈ ਤੈਨੂੰ ਐੱਮ. ਬੀ. ਬੀ.ਐੱਸ. ਦੀ ਪੜ੍ਹਾਈ ਲਈ ਸਰਕਾਰੀ ਕਾਲਜ ਵਿੱਚ ਦਾਖ਼ਲਾ ਮਿਲੇਗਾ। ਇਸ ਨਾਲ਼ ਡਾਕਟਰੀ ਦੀ ਪੜ੍ਹਾਈ ਸੰਬੰਧੀ ਤੇਰੀ ਪੜ੍ਹਾਈ ਦਾ ਖ਼ਰਚਾ ਵੀ ਘੱਟ ਹੋਵੇਗਾ। ਉਮੀਦ ਕਰਦੇ ਹਾਂ ਕਿ ਤੂੰ ਡਾਕਟਰੀ ਦੀ ਪੜ੍ਹਾਈ ਇਸੇ ਪ੍ਰਕਾਰ ਮਿਹਨਤ ਨਾਲ਼ ਪੂਰੀ ਕਰਕੇ ਗ਼ਰੀਬ ਮਰੀਜ਼ਾਂ ਦੀ ਸੇਵਾ ਪੂਰੀ ਤਨਦੇਹੀ ਨਾਲ਼ ਕਰੇਗਾ। ਤੇਰੇ ਜਿਹੇ ਲਾਇਕ ਇਨਸਾਨਾਂ ਦੀ ਇਸ ਖੇਤਰ ਵਿੱਚ ਬਹੁਤ ਜ਼ਰੂਰਤ ਹੈ। ਤੇਰੀ ਇਸ ਸਫ਼ਲਤਾ ਨੇ ਜਿੱਥੇ ਮਾਂ-ਪਿਓ ਦਾ ਨਾਂ ਰੋਸ਼ਨ ਕੀਤਾ ਹੈ, ਉੱਥੇ ਅਸੀਂ ਸਾਰੇ ਮਿੱਤਰ ਵੀ ਮਾਣ ਮਹਿਸੂਸ ਕਰਦੇ ਹਾਂ।
ਪਿਆਰ ਅਤੇ ਸ਼ੁੱਭ ਇੱਛਾਵਾਂ ਸਹਿਤ।

ਤੁਹਾਡਾ ਆਪਣਾ,
ਨਾਮ………….।
 

ਟਿਕਟ

ਨਾਮ…………………….

ਪਿੰਡ…………………….

ਜ਼ਿਲ੍ਹਾ……………………

ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037
 

TAGGED:
Share This Article
Leave a Comment

Leave a Reply

Your email address will not be published. Required fields are marked *