ਲਾਲਚੀ ਕੁੱਤਾ ਕਹਾਣੀ Greedy Dog story in Punjabi

Listen to this article

ਲਾਲਚੀ ਕੁੱਤਾ Greedy Dog story in Punjabi

ਇੱਕ ਕੁੱਤਾ ਬੜਾ ਹੀ ਲਾਲਚੀ ਸੀ। ਇਕ ਦਿਨ ਉਸ ਕੁੱਤੇ ਨੇ ਮਾਂਸ ਵੇਚਣ ਵਾਲੇ ਦੀ ਦੁਕਾਨ ਤੋਂ ਮਾਸ ਦਾ ਟੁਕੜਾ ਚੁਰਾ ਲਿਆ ਅਤੇ ਦੌੜ ਗਿਆ, ਉਸਨੇ ਸੋਚਿਆ ਕੇ ਇਸ ਮਾਸ ਦੇ ਟੁਕੜੇ ਨੂੰ ਕਿਸੇ ਸੁਰਖਿਅਤ ਜਗ੍ਹਾ ਤੇ ਜਾ ਕੇ ਖਾਦਾ ਜਾਏ ਇਹ ਸੋਚਦੇ -ਸੋਚਦੇ ਉਹ ਇਕ ਤਾਲਾਬ ਦੇ ਕੰਢੇ ਪਹੁੰਚ ਗਿਆ। ਜਿਵੇਂ ਹੀ ਉਹ ਕੁੱਤਾ ਤਾਲਾਬ ਦੇ ਕੰਢੇ ਬੈਠ ਮਾਂਸ ਦਾ ਟੁਕੜਾ ਖਾਣ ਲੱਗਾ ਤਾ ਪਾਣੀ ਵਿੱਚ ਉਸਨੂੰ ਆਪਣੀ ਪਰਛਾਈ ਨਜ਼ਰ ਆਈ, ਉਸ ਕੁੱਤੇ ਨੂੰ ਲੱਗਿਆ ਕੇ ਕਿਸੇ ਦੂਸਰੇ ਕੁੱਤੇ ਦੇ ਮੂੰਹ ਵਿੱਚ ਵੀ ਮਾਸ ਦਾ ਟੁਕੜਾ ਹੈ।

ਇਹ ਸੋਚਦੇ ਹੋਏ ਉਸ ਕੁੱਤੇ ਦੇ ਮਨ ਵਿੱਚ ਲਾਲਚ ਆ ਗਿਆ ਉਹ ਹੁਣ ਦੂਸਰੇ ਕੁੱਤੇ ਦਾ ਮਾਸ ਦਾ ਟੁਕੜਾ ਵੀ ਲੈਣਾ ਚਾਉਂਦਾ ਸੀ। ਉਹ ਕੁੱਤਾ ਦੂਸਰੇ ਕੁੱਤਾ ਜੋ ਉਸਨੂੰ ਪਾਣੀ ਚ ਨਜ਼ਰ ਆ ਰਿਹਾ ਸੀ ਉਸਦਾ ਟੁਕੜਾ ਲੈਣ ਲਈ ਉਹ ਜ਼ੋਰ -ਜ਼ੋਰ ਦੀ ਭੌਕਣ ਲੱਗਾ ਅਤੇ ਮੂੰਹ ਖੁਲ੍ਹਦੇ ਹੀ ਉਸਦੇ ਮੂੰਹ ਵਾਲਾ ਟੁਕੜਾ ਜਾ ਕੇ ਪਾਣੀ ਵਿਚ ਡਿੱਗ ਗਿਆ ਅਤੇ ਟੁਕੜਾ ਪਾਣੀ ਵਿਚ ਤੈਰਦਾ ਹੋਇਆ ਵਿਚਕਾਰ ਜਾ ਪਹੁੰਚਾ।

ਇਸ ਤਰਾਂ ਲਾਲਚੀ ਕੁੱਤੇ ਨੇ ਲਾਲਚ ਵਿਚ ਆ ਕੇ ਆਪਣਾ ਟੁਕੜਾ ਵੀ ਗਵਾ ਦਿੱਤਾ।

ਸਿੱਖਿਆ – ਲਾਲਚ ਇਕ ਬੁਰੀ ਬਲਾ ਹੈ।

Show 2 Comments

2 Comments

Leave a Reply to Raghavan Cancel reply

Your email address will not be published. Required fields are marked *