ਪਾਠ–17 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ
ਪ੍ਰਸ਼ਨ 1. ਬਸਤੀਵਾਦ ਤੋਂ ਕੀ ਭਾਵ ਹੈ ?
ਉੱਤਰ- ਬਸਤੀਵਾਦ ਦਾ ਭਾਵ ਅਰਥ ਹੈ ਕਿਸੇ ਦੇਸ਼ ਉੱਤੇ ਦੂਜੇ ਦੇਸ਼ ਦੁਆਰਾ ਰਾਜਨੀਤਕ, ਆਰਥਿਕ ਅਤੇ ਸਮਾਜਿਕ ਤੌਰ ਤੇ ਅਧਿਕਾਰ ਕਰ ਲੈਣਾ।
ਪ੍ਰਸ਼ਨ 2. ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਣ ਨਾਲ ਕਿਹੜੇ ਕਿਹੜੇ ਨਵੇਂ ਕਸਬੇ ਹੋਂਦ ਵਿੱਚ ਆਏ ?
ਉੱਤਰ- ਬੰਬਈ, ਕਲਕੱਤਾ ਅਤੇ ਮਦਰਾਸ।
ਪ੍ਰਸ਼ਨ 3. ਮਦਰਾਸ ਸ਼ਹਿਰ ਵਿੱਚ ਵੇਖਣਯੋਗ ਸਥਾਨ ਕਿਹੜੇ ਕਿਹੜੇ ਹਨ?
ਉੱਤਰ- ਗਿਰਜਾ ਘਰ, ਸੁੰਦਰ ਮੰਦਰ, ਮਦਰਾਸ ਹਾਈ ਕੋਰਟ, ਸਮੁੰਦਰੀ ਤੱਟ ਆਦਿ ।
ਪ੍ਰਸ਼ਨ 4. ਮੁੰਬਈ ਮੁੰਬਈ ਸ਼ਹਿਰ ਵਿੱਚ ਰੱਖਣ ਯੋਗ ਸਥਾਨਾਂ ਦੇ ਨਾਂ ਲਿਖੋ ।
ਉੱਤਰ- ਜੁਹੂ ਬੀਚ, ਚੌਪਾਟੀ, ਕੋਲਾਵਾਂ, ਮਾਲਾਬਾਰ ਹਿੱਲ, ਅਜਾਇਬਘਰ, ਬੰਬਈ ਯੂਨੀਵਰਸਿਟੀ, ਮਹਾਲਕਸ਼ਮੀ ਮੰਦਿਰ, ਕਮਲਾ ਨਹਿਰੂ ਪਾਰਕ ਆਦਿ।
ਪ੍ਰਸ਼ਨ 5. ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣੀ ਪਹਿਲੀ ਵਪਾਰਕ ਫੈਕਟਰੀ ਕਦੋਂ ਅਤੇ ਕਿੱਥੇ ਸਥਾਪਿਤ ਕੀਤੀ ?
ਉੱਤਰ- ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣੀ ਪਹਿਲੀ ਵਪਾਰਕ ਫੈਕਟਰੀ 1695 ਈ: ਵਿੱਚ ਕਲਕੱਤਾ ਵਿੱਚ ਸਥਾਪਿਤ ਕੀਤੀ।
ਪ੍ਰਸ਼ਨ 6. ਅੰਗਰੇਜ਼ੀ ਰਾਜ ਸਮੇਂ ਭਾਰਤ ਵਿੱਚ ਸਭ ਤੋਂ ਪਹਿਲਾਂ ਕਿਹੜੇ ਤਿੰਨ ਸ਼ਹਿਰਾਂ ਵਿੱਚ ਨਗਰ ਪਾਲਿਕਾਵਾਂ ਸਥਾਪਿਤ ਕੀਤੀਆਂ ਗਈਆਂ?
ਉੱਤਰ- ਬੰਬਈ, ਕਲਕੱਤਾ ਅਤੇ ਮਦਰਾਸ ਵਿੱਚ।
ਪ੍ਰਸ਼ਨ 7. ਭਾਰਤ ਵਿੱਚ ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਅੰਗਰੇਜ਼ ਅਫ਼ਸਰ ਨੇ ਕੀਤੀ ਸੀ?
ਉੱਤਰ- ਲਾਰਡ ਡਲਹੌਜ਼ੀ ਨੇ ।
ਪ੍ਰਸ਼ਨ 8. ਅੰਗਰੇਜ਼ੀ ਰਾਜ ਸਮੇਂ ਭਾਰਤ ਵਿੱਚ ਪੁਲਿਸ ਦਾ ਪ੍ਰਬੰਧ ਕਿਸ ਗਵਰਨਰ ਜਨਰਲ ਨੇ ਸ਼ੁਰੂ ਕੀਤਾ ਸੀ ?
ਉੱਤਰ- ਲਾਰਡ ਕਾਰਨਵਾਲਿਸ ਨੇ।
ਪ੍ਰਸ਼ਨ 9. ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਿਸ ਦੁਅਰਾ, ਕਦੋਂ ਅਤੇ ਕਿੱਥੇ ਤੋਂ ਕਿੱਥੇ ਤੱਕ ਬਣਾਈ ਗਈ ?
ਉੱਤਰ- ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਲਾਰਡ ਡਲਹੌਜ਼ੀ ਦੁਆਰਾ 1853 ਈ: ਵਿੱਚ ਮੁੰਬਈ ਤੋਂ ਥਾਣਾ ਤੱਕ ਬਣਾਈ ਗਈ ।
ਖਾਲੀ ਥਾਵਾਂ ਭਰੋ:-
1. ਪ੍ਰਾਚੀਨ ਕਾਲ ਵਿੱਚ ਹੜੱਪਾ ਅਤੇ ਮੋਹਿੰਜੋਦੜੋ ਦੋ ਉੱਨਤ ਸ਼ਹਿਰ ਸਨ।
2. ਫ਼ਤਿਹਪੁਰ ਸੀਕਰੀ ਮੁਗਲ ਬਾਦਸ਼ਾਹ ਅਕਬਰ ਦੀ ਰਾਜਧਾਨੀ ਸੀ।
3. ਮਦਰਾਸ ਦਾ ਵਰਤਮਾਨ ਨਾਲ ਚੇਨਈ ਹੈ।
4. ਲਾਰਡ ਕਾਰਨਵਾਲਿਸ ਨੇ ਦੇਸ਼ ਵਿੱਚ ਕਾਨੂੰਨ ਵਿਵਸਥਾ ਕਾਇਮ ਕਰਨ ਲਈ ਪੁਲਿਸ ਵਿਭਾਗ ਦੀ ਸਥਾਪਨਾ ਕੀਤੀ।
ਮਿਲਾਣ ਕਰੋ:-
1. ਸ਼ਾਹਜਹਾਂ ਸਮੇਂ ਦਿੱਲੀ ਸ਼ਾਹਜਹਾਂਬਾਦ
2. ਮਹਾਂਕਾਵਿ ਕਾਲ ਵਿੱਚ ਦਿੱਲੀ ਇੰਦਰਪ੍ਰਸਤ
3. ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ
4. ਪ੍ਰਸਿੱਧ ਇੰਜੀਨੀਅਰਿੰਗ ਕਾਲਜ ਰੁੜਕੀ
ਵਰਕ-ਬੁੱਕ ਦੇ ਹੋਰ ਪ੍ਰਸ਼ਨ
# ਮਦਰਾਸ ਭਾਰਤ ਦੇ ਕਿਹੜੇ ਤੱਟ ਉੱਤੇ ਸਥਿਤ ਹੈ- ਪੂਰਬੀ ਤੱਟ
# ਭਾਰਤ ਦੀ ਰਾਜਧਾਨੀ ਦਿੱਲੀ ਕਿਸ ਨਦੀ ਦੇ ਕੰਢੇ ਤੇ ਸਥਿਤ ਹੈ- ਯਮੁਨਾ ਨਦੀ
# ਅੰਗਰੇਜ਼ਾਂ ਨੇ ਆਪਣੇ ਭਾਰਤੀ ਸਾਮਰਾਜ ਦੀ ਰਾਜਧਾਨੀ ਕਲਕੱਤਾ ਦੀ ਥਾਂ ਦਿੱਲੀ ਨੂੰ ਕਦੋਂ ਬਣਾਇਆ – 1911 ਈ: ਨੂੰ
# ਲਾਰਡ ਕਾਰਨਵਾਲਿਸ ਨੇ ਕਦੋਂ ਬੰਗਾਲ ਦੇ ਜ਼ਿਲ੍ਹਿਆਂ ਨੂੰ ਥਾਣਿਆਂ ਵਿੱਚ ਵੰਡ ਦਿੱਤਾ- 1792 ਈ:
# ਰਾਸ਼ਟਰਪਤੀ ਭਵਨ ਅਤੇ ਸੰਸਦ ਭਵਨ ਕਿੱਥੇ ਸਥਿਤ ਹਨ- ਨਵੀਂ ਦਿੱਲੀ