ਪਾਠ 25 ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ (ਲੇਖਕ– ਡਾਕਟਰ ਹਰਨੇਕ ਸਿੰਘ ਕਲੇਰ)
ਪ੍ਰਸ਼ਨ 1. ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਕਿਸ ਪ੍ਰਦੇਸ ਵਿੱਚ ਤੇ ਕਦੋਂ ਹੋਇਆ ਸੀ ?
ਉੱਤਰ : ਡਾ. ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਈ. ਨੂੰ ਬੜੌਦਾ ਰਿਆਸਤ ਦੀ ਛਾਉਈ ਮਹੂ (ਮੱਧ ਪ੍ਰਦੇਸ਼) ਵਿੱਚ ਹੋਇਆ।
ਪ੍ਰਸ਼ਨ 2. ਭੀਮ ਰਾਓ ਦੇ ਮਾਤਾ ਪਿਤਾ ਦਾ ਕੀ ਨਾਂ ਸੀ ?
ਉੱਤਰ : ਉਹਨਾਂ ਦੀ ਮਾਤਾ ਦਾ ਨਾਂ ਭੀਮਾ ਬਾਈ ਦੇ ਪਿਤਾ ਦਾ ਨਾਂ ਰਾਮ ਜੀ ਸੀ।
ਪ੍ਰਸ਼ਨ 3. ਭੀਮ ਰਾਓ ਨੇ ਪੰਜਵੀਂ ਤੇ ਦਸਵੀਂ ਜਮਾਤ ਕਿੱਥੋਂ ਪਾਸ ਕੀਤੀ ਸੀ ?
ਉੱਤਰ : ਡਾਕਟਰ ਭੀਮ ਰਾਓ ਨੇ ਪੰਜਵੀਂ ਸਤਾਰਾਂ ਦੇ ਕੈਂਪ ਸਕੂਲ ਵਿੱਚੋਂ ਅਤੇ ਦਸਵੀ ਕਾਲਸ ਅਲਫਿੰਸਟੋਨ ਹਾਈ ਸਕੂਲ ਤੋਂ ਪਾਸ ਕੀਤੀ।
ਪ੍ਰਸ਼ਨ 4. ਅਧਿਆਪਕ ਭੀਮ ਰਾਓ ਨੂੰ ਕਿਉਂ ਪਿਆਰ ਕਰਦੇ ਸਨ ?
ਉੱਤਰ : ਭੀਮ ਰਾਓ ਦੀ ਪੜ੍ਹਾਈ ਵਿੱਚ ਲਗਨ ਦੇਖ ਕੇ ਅਧਿਆਪਕ ਦੰਗ ਰਹਿ ਗਏ। ਭੀਮ ਰਾਓ ਹੱਸਮੁੱਖ ‘ਤੇ ਮਿੱਠ-ਬੋਲੜੇ ਸਨ । ਇਸ ਲਈ ਅਧਿਆਪਕ ਉਨ੍ਹਾਂ ਨੂੰ ਪਿਆਰ ਕਰਦੇ ਸਨ।
ਪ੍ਰਸ਼ਨ 5. ਭੀਮ ਰਾਓ ਨੂੰ ਵਜ਼ੀਫਾ ਪ੍ਰਾਪਤ ਕਰਨ ਲਈ ਕਿ ਕਰਨਾ ਪਿਆ ਸੀ ?
ਉੱਤਰ : ਆਪ ਜੀ ਦੇ ਅਧਿਆਪਕ ਕਲੂਸਕਰ ਆਪ ਨੂੰ ਬੜੌਦਾ ਰਿਆਸਤ ਦੇ ਮਹਾਰਾਜ ਸ਼ੀਆ ਜੀ ਗਾਇਕਵਾੜ ਕੋਲ਼ ਲੈ ਗਏ। ਮਹਾਰਾਜ ਨੇ ਆਪ ਤੋਂ ਕੁਝ ਪ੍ਰਸ਼ਨ ਪੁੱਛੇ। ਆਪ ਨੇ ਸਾਰੇ ਪ੍ਰਸ਼ਨਾਂ ਦੇ ਸਹੀ ਉੱਤਰ ਦੇ ਦਿੱਤੇ। ਇਸ ਤਰ੍ਹਾਂ ਮਹਾਰਾਜ ਨੇ ਖੁਸ਼ ਹੋ ਕੇ ਆਪ ਨੂੰ ਵਜ਼ੀਫਾ ਲਗਾ ਦਿੱਤਾ।
ਪ੍ਰਸ਼ਨ 6. ਅਮਰੀਕਾ ਵਿੱਚ ਭੀਮ ਰਾਓ ਦਾ ਜੀਵਨ ਕਿਸ ਤਰ੍ਹਾਂ ਦਾ ਸੀ ?
ਉੱਤਰ : ਅਮਰੀਕਾ ਵਿੱਚ ਭੀਮ ਰਾਓ ਦਾ ਜੀਵਨ ਬਹੁਤ ਹੀ ਸਾਦਾ ਸੀ। ਉਹ ਆਮ ਕਰਕੇ ਇੱਕ ਚਾਹ ਦੇ ਕੱਪ ‘ਤੇ ਡਬਲ ਰੋਟੀ ਨਾਲ਼ ਹੀ ਸਾਰਾ ਦਿਨ ਗੁਜ਼ਾਰਾ ਕਰ ਲੈਂਦੇ ਸਨ।
ਪ੍ਰਸ਼ਨ 7. ਡਾ. ਭੀਮ ਰਾਓ ਨੇ ਪੀਪਲਜ਼ ਐਜੂਕੇਸ਼ਨਲ ਸੁਸਾਇਟੀ ਕਿਉਂ ਬਣਾਈ ਸੀ ?
ਉੱਤਰ : ਸਮਾਜ ਵਿੱਚ ਵਿਦਿਆ ਦਾ ਦੀਪ ਜਗਾਉਣ ਲਈ ਉਨ੍ਹਾਂ ਨੇ ‘ਪੀਪਲਜ਼ ਐਜੂਕੇਸ਼ਨਲ ਸੁਸਾਇਟੀ’ ਬਣਾਈ। ਇਸ ਸਭਾ ਵੱਲੋਂ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਸਕੂਲ, ਕਾਲਜ ਅਤੇ ਹੋਸਟਲ ਖੋਲ੍ਹੇ ਗਏ।
ਪ੍ਰਸ਼ਨ 8. ਭਾਰਤ ਦਾ ਸੰਵਿਧਾਨ ਕਿਸ ਨੇ ਲਿਖਿਆ ਅਤੇ ਇਹ ਕਦੋਂ ਲਾਗੂ ਹੋਇਆ ਸੀ ?
ਉੱਤਰ : ਡਾ. ਭੀਮ ਰਾਓ ਅੰਬੇਦਕਰ ਨੇ ਦਿਨ-ਰਾਤ ਮਿਹਨਤ ਕਰਕੇ ਭਾਰਤ ਦਾ ਸੰਵਿਧਾਨ ਲਿਖਿਆ ਜੋ ਕਿ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ।
ਖਾਲੀ ਥਾਵਾਂ ਭਰੋ:
1) ਭੀਮ ਰਾਓ ਦਾ ਪਿੰਡ ਅੰਬਾਵੜੇ ਸੀ।
2) ਅਧਿਆਪਕ ਨੇ ਸਕੂਲ ਦੇ ਰਜਿਸਟਰ ਵਿੱਚ ਭੀਮ ਰਾਓ ਦਾ ਨਾਂ ਅੰਬੇਦਕਰ ਦਰਜ ਕਰ ਦਿੱਤਾ।
3) ਇੱਕ ਅਧਿਆਪਕ ਕਰਲੂਸਕਰ ਉਨ੍ਹਾਂ ਦੀ ਮਦਦ ਕਰਨ ਲਈ ਅੱਗੇ ਆ ਗਏ।
4) ਬੜੌਦਾ ਦੇ ਮਹਾਰਾਜਾ ਸ਼ੀਆ ਜੀ ਗਾਇਕਵਾੜ ਨੇ ਭੀਮ ਰਾਓ ਨੂੰ ਉਚੇਰੀ ਪੜ੍ਹਾਈ ਲਈ ਅਮਰੀਕਾ ਭੇਜਿਆ ।
5) ਭਾਰਤ ਆਜ਼ਾਦ ਹੋਇਆ ਤਾਂ ਉਨ੍ਹਾਂ ਨੂੰ ਪਹਿਲੇ ਕਾਨੂੰਨ ਮੰਤਰੀ ਬਣਾਇਆ ਗਿਆ ।
ਵਾਕਾਂ ਵਿਚ ਵਰਤੋ :
1) ਸੰਘਰਸ਼ (ਘੋਲ਼) ਦੇਸ-ਭਗਤਾਂ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਸੰਘਰਸ਼ ਕੀਤਾ।
2) ਸਮਾਗਮ (ਜੋੜ ਮੇਲਾ) ਸ਼ਹਿਰ ਦੇ ਸਾਰੇ ਪਤਵੰਤੇ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਏ।
3) ਹੁਸ਼ਿਆਰ (ਤੇਜ਼, ਚੇਤੰਨ) ਡਾ. ਅੰਬੇਡਕਰ ਜੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ ।
4) ਨਫ਼ਰਤ (ਪ੍ਰਿਣਾ) ਗ਼ਰੀਬਾਂ ਨਾਲ਼ ਨਫ਼ਰਤ ਨਾਲ਼ ਨਹੀਂ ਸਗੋਂ ਨਿਮਰਤਾ ਅਤੇ ਹਮਦਰਦੀ ਨਾਲ਼ ਪੇਸ਼ ਆਓ ।
5) ਸੁਘੜ-ਸਿਆਈ (ਸਮਝਦਾ ਮਨਜੀਤ ਬੜੀ ਸੁਘੜ-ਸਿਆਣੀ ਕੁੜੀ ਹੈ।
6) ਛੂਤ-ਛਾਤ (ਜਾਤ-ਪਾਤ ਦਾ ਵਿਤਕਰਾ) ਕਈ ਲੋਕ ਅੱਜ ਵੀ ਜਾਤ-ਪਾਤ ਅਤੇ ਛੂਤ-ਛਾਤ ਨੂੰ ਮੰਨਦੇ ਹਨ ।
7) ਲੋਅ (ਚਾਨਣ, ਰੋਸ਼ਨੀ) ਮੋਮਬੱਤੀ ਚਲਾਉਣ ਨਾਲ਼ ਹਨੇਰੇ ਕਮਰੇ ਵਿੱਚ ਲੋਅ ਹੋ ਗਈ।