ਪਾਠ 24 ਵੱਡੇ ਕੰਮ ਦੀ ਭਾਲ (ਲੇਖਕ- ਕਰਨਲ ਜਸਬੀਰ ਭੁੱਲਰ)
ਪ੍ਰਸ਼ਨ 1. ਭਾਈ ਘਨੱਈਆ ਜੀ ਦੇ ਪਿੰਡ ਦਾ ਕੀ ਨਾਂ ਸੀ ਤੇ ਉਹ ਕਿਹੋ ਜਿਹਾ ਸੀ ?
ਉੱਤਰ : ਭਾਈ ਘਨੱਈਆ ਜੀ ਦਾ ਪਿੰਡ ਸੋਧਰਾ ਸੀ। ਉਹ ਪਿੰਡ ਪਰੀਲੋਕ ਵਰਗਾ ਸੀ ਦਰਿਆ ਚਨਾਬ ਦੇ ਕੰਢੇ ਵਸੇ ਇਸ ਪਿੰਡ ਸੋਧਰਾ ਦੇ ਦਰਵਾਜ਼ੇ ਸਨ। ਸੌ ਦਰਾਂ ਅਰਥਾਤ ਦਰਵਾਜ਼ਿਆਂ ਕਰਕੇ ਹੀ ਉਸ ਪਿੰਡ ਦਾ ਨਾਂ ਸੋਧਰਾ ਸੀ। ਇਸ ਪਿੰਡ ਵਿੱਚ ਇੱਕ ਨੌ-ਲੱਖਾਂ ਬਾਗ਼ ਵੀ ਸੀ। ਚਨਾਬ ਦਰਿਆ ਦਾ ਪਾਈ ਉਸ ਬਾਗ਼ ਨੂੰ ਹਰਿਆ-ਭਰਿਆ ਰੱਖਦਾ ਸੀ।
ਪ੍ਰਸ਼ਨ 2. ਭਾਈ ਘਨੱਈਆ ਦੀ ਮਾਂ ਨੇ ਉਸ ਨੂੰ ਕੀ ਸਲਾਹ ਦਿੱਤੀ ?
ਉੱਤਰ : ਭਾਈ ਘਨੱਈਆ ਦੀ ਮਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਭਾਵੇਂ ਉਹ ਕਿਤੇ ਵੀ ਚਲਾ ਜਾਵੇ ਪਰ ਕੋਈ ਵੱਡਾ ਕੰਮ ਜ਼ਰੂਰ ਕਰੇ।
ਪ੍ਰਸ਼ਨ 3. ਮੁਸਾਫ਼ਰ ਭਾਈ ਘਨੱਈਆ ਦੇ ਕਿਹੜੇ ਗੁਣਾਂ ਤੋਂ ਪ੍ਰਭਾਵਿਤ ਹੋਇਆ ਤੇ ਉਸ ਨੂੰ ਕਿੱਥੇ ਜਾਣ ਲਈ ਕਿਹਾ ?
ਉੱਤਰ : ਮੁਸਾਫਰ ਭਾਈ ਘਨੱਈਆ ਦੀ ਸਾਦਗੀ ਅਤੇ ਨਿਰਛੱਲਤਾ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸਨੇ ਭਾਈ ਘਨੱਈਆ ਜੀ ਨੂੰ ਆਪਣੇ ਗੁਰੂ ਤੇਗ ਬਹਾਦਰ ਜੀ ਕੋਲ਼ ਜਾਣ ਲਈ ਕਿਹਾ।
ਪ੍ਰਸ਼ਨ 4. ਘਨੱਈਆ ਜੀ ਵਿੱਚ ਕਿਹੜੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ ਤੇ ਅਨੰਦਪੁਰ ਸਾਹਿਬ ਪਹੁੰਚ ਕੇ ਉਨ੍ਹਾਂ ਨੇ ਕਿਹੜੀ ਸੇਵਾ ਸੰਭਾਲ਼ੀ ?
ਉੱਤਰ : ਭਾਈ ਘਨੱਈਆ ਜੀ ਵਿੱਚ ਮਨੁੱਖੀ ਸੇਵਾ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਅਨੰਦਪੁਰ ਸਾਹਿਬ ਆ ਕੇ ਆਪ ਨੂੰ ਮਨੁੱਖ ਦੇ ਇਸ ਗੁਣ ਦੀ ਉੱਤਮਤਾ ਦੀ ਸਮਝ ਪਈ ਸੀ। ਆਪ ਨੇ ਗੁਰੂ ਦੇ ਲੰਗਰ ਵਿੱਚ ਪਾਣੀ ਦੀ ਸੇਵਾ ਦਾ ਕੰਮ ਸੰਭਾਲ਼ ਲਿਆ । ਉੱਥੇ ਹੀ ਆਪ ਨੂੰ ਘਨੱਈਆ ਤੋਂ ਭਾਈ ਘਨੱਈਆ ਹੋਣ ਦਾ ਆਦਰ ਮਿਲ਼ਿਆ।
ਪ੍ਰਸ਼ਨ 5. ਗੁਰੂ ਗੋਬਿੰਦ ਸਿੰਘ ਜੀ ਕੋਲ ਭਾਈ ਘਨੱਈਆ ਜੀ ਦੀਆਂ ਸ਼ਿਕਾਇਤਾਂ ਕਿਉਂ ਲਾਈਆਂ ਗਈਆਂ ਸਨ ?
ਉੱਤਰ : ਗੁਰੂ ਗੋਬਿੰਦ ਸਿੰਘ ਜੀ ਕੋਲ਼ ਭਾਈ ਘਨੱਈਆ ਜੀ ਦੀਆਂ ਸ਼ਿਕਾਇਤਾਂ ਇਸ ਲਈ ਪਹੁੰਚੀਆਂ ਕਿਉਂਕਿ ਉਹ ਦੁਸ਼ਮਣ ਦੇ ਸਿਪਾਹੀਆਂ ਨੂੰ ਵੀ ਪਿਆਉਂਦਾ ਸੀ। ਇੱਕ ਸਿੱਖ ਨੇ ਤਾਂ ਇੱਥੋਂ ਤੱਕ ਵੀ ਦੱਸਿਆ ਕਿ ਉਹ ਸਿਪਾਹੀਆਂ ਦੇ ਜ਼ਖ਼ਮਾਂ ਤੇ ਪੱਟੀਆਂ ਵੀ ਬੰਨ੍ਹ ਦਿੰਦਾ ਸੀ।
ਪ੍ਰਸ਼ਨ 6. ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਕਾਇਤ ਸੁਣ ਕੇ ਭਾਈ ਘਨੱਈਆ ਜੀ ਨੂੰ ਕਿਹੜਾ ਕੰਮ ਸੌਂਪਿਆ ਸੀ ?
ਉੱਤਰ : ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖ ਅੰਦਰ ਜਿਹੜੇ ਗੁਣ ਵੇਖਣਾ ਚਾਹੁੰਦੇ ਸਨ ਉਨ੍ਹਾਂ ਗੁਣਾਂ ਨੂੰ ਭਾਈ ਘਨੱਈਆ ਨੇ ਆਪਣੇ ਅੰਦਰ ਸਮੋ ਲਿਆ ਸੀ। ਗੁਰੂ ਜੀ ਬਹੁਤ ਪ੍ਰਸੰਨ ਹੋਏ। ਉਹਨਾਂ ਭਾਈ ਘਨੱਈਆ ਜੀ ਨੂੰ ਜ਼ਖਮੀਆਂ ਦੀ ਮਲ੍ਹਮ-ਪੱਟੀ ਕਰਨ ਦਾ ਕੰਮ ਵੀ ਸੌਂਪ ਦਿੱਤਾ।
ਪ੍ਰਸ਼ਨ 7. ਭਾਈ ਘਨੱਈਆ ਜੀ ਦੇ ਚਰਿੱਤਰ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ : ਸਾਨੂੰ ਭਾਈ ਘਨੱਈਆ ਜੀ ਵਾਂਗ ਬਿਨਾਂ ਕਿਸੇ ਭੇਦ-ਭਾਵ ਤੋਂ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ।
ਖ਼ਾਲੀ ਥਾਵਾਂ ਭਰੋ :
1) ਨਿੱਕਾ ਘਨੱਈਆ ਵੀ ਸੋਧਰਾ ਵਿੱਚ ਰਹਿੰਦਾ ਸੀ।
2) ਇੱਕ ਦਿਨ ਉਹ ਵੱਡੇ ਕੰਮ ਦੀ ਭਾਲ਼ ਵਿੱਚ ਘਰੋਂ ਨਿਕਲ ਤੁਰਿਆ।
3) ਮੁਸਾਫ਼ਰ ਨੇ ਘਨੱਈਆਂ ਨੂੰ ਗੁਰੂ ਤੇਗ ਬਹਾਦਰ, ‘ਤੇ ਉਨ੍ਹਾਂ ਦੇ ਸਾਹਿਬਜ਼ਾਦੇ ਗੁਰੂ ਗੋਬਿੰਦ ਰਾਏ ਬਾਰੇ ਭਰਪੂਰ ਜਾਣਕਾਰੀ ਦਿੱਤੀ ।
4) ਭੰਗਾਈ ਦੇ ਯੁੱਧ ਵਿੱਚ ਭਾਈ ਘਨਈਆ ਨੇ ਲੋੜਵੰਦਾਂ ਨੂੰ ਪਾਣੀ ਪਿਆਉਣ ਦੀ ਸੇਵਾ ਦਾ ਕੰਮ ਸੰਭਾਲ਼ ਲਿਆ।
5) ਪਾਈ ਦੀ ਭਰੀ ਹੋਈ ਮਸ਼ਕ ਚੁੱਕੀ ਉਹ ਜ਼ਖਮੀਆਂ ਨੂੰ ਲੱਭ-ਲੱਭ ਪਾਈ ਪਿਆਉਣ ਲੱਗ ਪਿਆ।
6) ਉਹ ਦੁਸ਼ਮਣ ਸਿਪਾਹੀਆਂ ਦੇ ਜ਼ਖ਼ਮਾਂ ਉੱਤੇ ਪੱਟੀਆਂ ਵੀ ਬੰਨ੍ਹ ਦਿੰਦਾ ਸੀ ।
ਔਖੇ ਸ਼ਬਦਾਂ ਦੇ ਅਰਥ :
ਨਿਰਛਲ ਛੱਲ਼ ਰਹਿਤ, ਸਿੱਧਾ-ਸਾਦਾ, ਸ਼ਰੀਫ਼
ਪਵਿੱਤਰ ਸ਼ੁੱਧ, ਸੁੱਚਾ, ਨਿਰਮਲ
ਉੱਤਮ ਸਭ ਤੋਂ ਵਧੀਆ
ਮਹਿਮਾ ਵਡਿਆਈ ਉਸਤਤ
ਬੇਗਾਨਾ ਓਪਰਾ, ਗ਼ੈਰ, ਪਰਾਇਆ
ਨਿਮਰਤਾ ਹਲੀਮੀ
ਅਕਸ ਪਰਛਾਂਵਾਂ
ਮੁਹਾਵਰਿਆਂ ਦੇ ਅਰਥ :
ਹੱਲਾ ਬੋਲਣਾ ਹਮਲਾ ਕਰਨਾ
ਖਾਰ ਖਾਣਾ ਵਿਰੋਧ ਕਰਨਾ, ਸਾੜਾ ਕਰਨਾ
ਪ੍ਰਸੰਨ ਹੋਣਾ ਖੁਸ਼ ਹੋਣਾ
ਜੱਸ ਫੈਲਣਾ ਕਿਸੇ ਚੰਗੇ ਕੰਮ ਲਈ ਪ੍ਰਸਿੱਧੀ ਪ੍ਰਾਪਤ ਹੋਣਾ
ਘਮਸਾਨ ਦੀ ਲੜਾਈ ਛਿੜਨਾ ਬਹੁਤ ਜਿਆਦਾ ਲੜਾਈ ਹੋਣਾ
ਵਾਕਾਂ ਵਿੱਚ ਵਰਤੋ :
1) ਵਾਟ (ਰਸਤਾ) ਅਸੀਂ ਬਹੁਤੀ ਵਾਟ ਪੈਦਲ ਤੁਰ ਕੇ ਮੁਕਾਈ।
2) ਰਾਹੀ (ਮੁਸਾਫ਼ਰ, ਪਾਂਧੀ) ਆਪਣੇ ਪਿੰਡ ਤੋਂ ਸ਼ਹਿਰ ਜਾਂਦਿਆਂ ਮੈਂ ਰਸਤੇ ਵਿੱਚ ਕਈ ਰਾਹੀ ਦੇਖੇ।
3) ਸ਼ਹੀਦੀ (ਕੁਰਬਾਨੀ, ਮਹਾਨ ਕੰਮ ਲਈ ਜਾਣ ਦੇਈ) ਸ੍ਰ. ਭਗਤ ਸਿੰਘ ਨੇ ਦੇਸ ਆਜ਼ਾਦ ਕਰਵਾਉਣ ਲਈ ਸ਼ਹੀਦੀ ਦਿੱਤੀ।
4) ਲੋੜਵੰਦ (ਜ਼ਰੂਰਤਮੰਦ) ਲੋੜਵੰਦ ਦੀ ਸਦਾ ਮਦਦ ਕਰੋ।
5) ਮੁਸਾਫ਼ਰ (ਰਾਹੀ ਜਾਂ ਪਾਂਧੀ) ਬੱਸ-ਸਟੈਂਡ ਤੇ ਬਹੁਤ ਸਾਰੇ ਮੁਸਾਫ਼ਰ ਬੱਸ ਦੀ ਉਡੀਕ ਕਰ ਰਹੇ ਸਨ।