ਪਾਠ-15 ਤਿੰਨ ਇਨਕਲਾਬੀ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ (ਲੇਖਕ- ਸ੍ਰੀ ਲਖਵਿੰਦਰ ਸਿੰਘ ਰੱਈਆ)
1.ਪ੍ਰਸ਼ਨ/ਉੱਤਰ
ਪ੍ਰਸ਼ਨ ੳ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਇਹਨਾਂ ਦੇ ਮਾਤਾ-ਪਿਤਾ ਦਾ ਕੀ ਨਾਂ ਸੀ?
ਉੱਤਰ : ਸ. ਭਗਤ ਸਿੰਘ ਦਾ ਜਨਮ ਪਿਤਾ ਸ. ਕਿਸ਼ਨ ਸਿੰਘ ਤੇ ਮਾਤਾ ਵਿੱਦਿਆਵਤੀ ਦੇ ਘਰ 1907 ਵਿਚ ਲਾਇਲਪੁਰ ਵਿਖੇ ਹੋਇਆ। ਸੁਖਦੇਵ ਦਾ ਜਨਮ ਪਿਤਾ ਲਾਲਾ ਰਾਮ ਤੇ ਮਾਤਾ ਰਲ਼ੀ ਦੇਵੀ ਦੇ ਘਰ 1907 ਵਿਚ ਲੁਧਿਆਣਾ ਵਿਖੇ ਹੋਇਆ। ਰਾਜਗੁਰੂ ਦਾ ਜਨਮ ਪਿਤਾ ਨਰੈਣ ਹਰੀ ਤੇ ਮਾਤਾ ਪਰਬਤੀ ਬਾਈ ਦੇ ਘਰ 1908 ਵਿੱਚ ਪੂਨਾ ਵਿਖੇ ਹੋਇਆ।
ਪ੍ਰਸਨ ਅ. ਭਗਤ ਸਿੰਘ ਤੇ ਸੁਖਦੇਵ ਬਚਪਨ ਵਿੱਚ ਹੀ ਕਿਵੇਂ ਦੋਸਤ ਬਣ ਗਏ ਸਨ?
ਉੱਤਰ : ਭਗਤ ਸਿੰਘ ਦੇ ਦਾਦਾ ਸ. ਅਰਜਨ ਸਿੰਘ ਅਤੇ ਸੁਖਦੇਵ ਦੇ ਤਾਏ ਚਿੰਤ ਰਾਮ ਦੀ ਪੁਰਾਣੀ ਸਾਂਝ ਸਦਕਾਂ ਭਗਤ ਤੇ ਸੁਖਦੇਵ ਦੀ ਬਚਪਨ ਵਿੱਚ ਦੋਸਤੀ ਹੋ ਗਈ ।
ਪ੍ਰਸਨ ੲ. ਤਿੰਨਾਂ ਇਨਕਲਾਬੀ ਸ਼ਹੀਦਾਂ ਨੇ ਪਹਿਲਾਂ ਕਿਸ ਅੰਗਰੇਜ਼ ਅਫਸਰ ਨੂੰ, ਕਿਉਂ ਮਾਰਿਆ ਸੀ?
ਉੱਤਰ : ਤਿੰਨਾਂ ਇਨਕਲਾਬੀ ਸ਼ਹੀਦਾਂ ਨੇ ਪਹਿਲਾਂ ਅੰਗਰੇਜ਼ ਅਫਸਰ ਸਾਂਡਰਸ ਨੂੰ ਮਾਰਿਆ, ਕਿਉਂਕਿ ਉਹ ਲਾਲਾ ਲਾਜਪਤ ਰਾਏ ਉੱਤੇ ਲਾਠੀਚਾਰਜ ਕਰਾਉਣ ਦਾ ਦੋਸ਼ੀ ਸੀ।
ਪ੍ਰਸਨ ਸ. ਤਿੰਨਾਂ ਇਨਕਲਾਬੀਆਂ ਨੇ ਅਜ਼ਾਦੀ ਦੀ ਲੜਾਈ ਲੜਨ ਲਈ ਕਿਹੜੀ ਸੰਸਥਾ ਬਣਾਈ ਸੀ?
ਉੱਤਰ : ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ।
ਪ੍ਰਸ਼ਨ ਹ. ਇਹ ਇਨਕਲਾਬੀ ਯੋਧੇ ਆਪਣੇ ਆਪ ਨੂੰ ਕਿਹੜੇ ਕੈਦੀ ਦੱਸਦੇ ਸਨ? ਉਨ੍ਹਾਂ ਨੇ ਮੌਕੇ ਦੇ ਗਵਰਨਰ ਨੂੰ ਕੀ ਲਿਖਿਆ ਸੀ?
ਉੱਤਰ : ਇਹ ਇਨਕਲਾਬੀ ਯੋਧੇ ਆਪਣੇ ਆਪ ਨੂੰ ਜੰਗੀ ਕੈਦੀ ਦੱਸਦੇ ਸਨ। ਉਨ੍ਹਾਂ ਮੌਕੇ ਦੇ ਗਵਰਨਰ ਨੂੰ ਲਿਖਿਆ ਕਿ ਉਹ ਉਨ੍ਹਾਂ ਨੂੰ ਜੰਗੀ ਕੈਦੀ ਮੰਨ ਕੇ ਫਾਂਸੀ ਨਾ ਦੇਣ, ਸਗੋਂ ਗੋਲ਼ੀਆਂ ਨਾਲ਼ ਉਡਾ ਦਿੱਤਾ ਜਾਵੇ।
ਪ੍ਰਸ਼ਨ ਕ. ਅੰਗਰੇਜ਼ ਹਕੂਮਤ ਨੇ ਤਿੰਨਾਂ ਦੇਸ-ਭਗਤਾਂ ਨੂੰ ਕਦੋਂ ਫਾਂਸੀ ਦਿੱਤੀ ਸੀ?
ਉੱਤਰ : ਅੰਗਰੇਜ਼ ਹਕੂਮਤ ਨੇ ਤਿੰਨਾਂ ਦੇਸ-ਭਗਤਾਂ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ 23 ਮਾਰਚ, 1931 ਨੂੰ ਫਾਂਸੀ ਦਿੱਤੀ ਸੀ।
ਪ੍ਰਸ਼ਨ ਖ. ਭਗਤ ਸਿੰਘ ਨੇ ਫਾਂਸੀ ਤੋਂ ਕੁੱਝ ਦਿਨ ਪਹਿਲਾਂ ਕੀ ਵਿਚਾਰ ਪ੍ਰਗਟ ਕੀਤੇ ਸਨ? ਉੱਤਰ : ਭਗਤ ਸਿੰਘ ਨੇ ਕਿਹਾ ਸੀ, “ਜਦੋਂ ਹਿੰਦੁਸਤਾਨੀ ਲੁੱਟ-ਖਸੁੱਟ, ਬੇਇਨਸਾਫ਼ੀ, ਜਾਤ-ਪਾਤ, ਨਾ-ਬਰਾਬਰੀ, ਅੰਧ-ਵਿਸ਼ਵਾਸ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਮੁਕਤ ਹੋ ਕੇ ਅਜ਼ਾਦੀ ਦਾ ਅਨੰਦ ਮਾਣਨ ਲੱਗ ਪੈਣਗੇ, ਤਾਂ ਅਸੀਂ ਸਮਝਾਂਗੇ ਕਿ ਸਾਡੀ ਜ਼ਿੰਦਗੀ ਦਾ ਮੁੱਲ ਪੈ ਗਿਆ ਤੇ ਸਾਡੇ ਸੁਪਨੇ ਸਾਕਾਰ ਹੋ ਗਏ ਹਨ।
2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ:
1) ਸ਼ਹੀਦ (ਜਾਨ ਦੀ ਕੁਰਬਾਨੀ ਕਰਨ ਵਾਲ਼ਾ)— ਸਾਨੂੰ ਸ਼ਹੀਦਾਂ ਉੱਤੇ ਮਾਣ ਹੈ।
2) ਹਾਣੀ (ਬਰਾਬਰ ਦੀ ਉਮਰ ਦਾ ਸਾਥੀ)- ਭਗਤ ਸਿੰਘ ਤੇ ਸੁਖਦੇਵ ਹਾਣੀ ਸਨ।
3) ਸਾਂਝ (ਹਿੱਸੇਦਾਰੀ)- ਰਾਮ ਤੇ ਸ਼ਾਮ ਨੇ ਸਾਂਝ ਵਿੱਚ ਦੁਕਾਨ ਪਾਈ।
4) ਫਾਂਸੀ (ਫਾਹਾ)- ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।
5) ਕੁਰਬਾਨੀ (ਜਾਨ ਵਾਰਨੀ)- ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ਼ ਅੰਤ ਦੇਸ ਅਜ਼ਾਦ ਹੋ ਗਿਆ।
6) ਲਾਠੀਚਾਰਜ (ਲਾਠੀਆਂ ਮਾਰਨੀਆਂ)- ਲਾਠੀਚਾਰਜ ਦੌਰਾਨ ਲਾਲਾ ਜੀ ਸ਼ਹੀਦ ਹੋ ਗਏ।
7) ਸੂਰਬੀਰ (ਬਹਾਦਰ)- ਭਾਰਤ ਦਾ ਇਤਿਹਾਸ ਸੂਰਬੀਰਾਂ ਨਾਲ਼ ਭਰਿਆ ਪਿਆ ਹੈ।
8) ਅਕਸਰ (ਆਮ ਕਰਕੇ)- ਭਗਤ ਸਿੰਘ ਛੋਟੇ ਹੁੰਦਿਆਂ ਅਕਸਰ ਸੁਖਦੇਵ ਨੂੰ ਮਿਲ਼ਦਾ ਸੀ।
3.ਔਖੇ ਸ਼ਬਦਾਂ ਦੇ ਅਰਥ:
ਹਕੂਮਤ ਰਾਜ, ਸ਼ਾਸਨ, ਸਲਤਨਤ
ਜ਼ੁਲਮ ਅੱਤਿਆਚਾਰ
ਇਨਕਲਾਬ : ਕ੍ਰਾਂਤੀ
ਜਾਗਰੂਕ ਜਾਗਣਾ, ਚੇਤੰਨ
ਮਨੋਰਥ ਮੰਤਵ, ਇਰਾਦਾ, ਇੱਛਾ
ਮਕਸਦ ਉਦੇਸ਼, ਮੰਤਵ
ਮਨਸੂਬਾ ਇਰਾਦਾ, ਸਕੀਮ
4. ਮੁਹਾਵਰਿਆਂ ਦੇ ਅਰਥ :
ਸਾਇਆ ਸਿਰ ਤੋਂ ਉੱਠਣਾ ਮਾਤਾ ਜਾਂ ਪਿਤਾ ਜਾਂ ਦੋਹਾਂ ਦੀ ਬਚਪਨ ਵਿੱਚ ਮੌਤ ਹੋ ਜਾਣੀ
ਪਾਲਣ-ਪੋਸਣ ਕਰਨਾ ਦੇਖ-ਭਾਲ਼ ਕਰਨਾ
ਫਾਂਸੀ ਦਾ ਰੱਸਾ ਚੁੰਮਣਾ ਖ਼ੁਸ਼ੀ-ਖ਼ੁਸ਼ੀ ਸ਼ਹੀਦ ਹੋਣਾ
ਹਾਹਾਕਾਰ ਮੱਚ ਜਾਣਾ ਹਰ ਪਾਸੇ ਚੀਕ-ਪੁਕਾਰ ਹੋਣਾ
ਸੁਪਨੇ ਸਾਕਾਰ ਹੋਣਾ ਇੱਛਾ ਪੂਰੀ ਹੋਣਾ
ਸਿਰ ਝੁਕਾਉਣਾ ਸਤਿਕਾਰ ਕਰਨਾ
5. ਸਮਝੋ ਤੇ ਠੀਕ ਮਿਲ਼ਾਨ ਕਰੋ :
ੳ. ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਕੌਮ ਦੇ ਸ਼ਹੀਦ
ਅ. ਸਕਾਟ ਤੇ ਸਾਂਡਰਸ ਅੰਗਰੇਜ਼ ਅਫ਼ਸਰ
ੲ. ਪਗੜੀ ਸੰਭਾਲ਼ ਲਹਿਰ
ਸ. ਸਾਈਮਨ ਕਮਿਸ਼ਨ-ਗੋ ਬੈਕ ਜਲੂਸ
ਸ. ਫਾਂਸੀ ਦਾ ਰੱਸਾ ਚੁੰਮਣਾ ਹੱਸ ਕੇ ਮੌਤ ਕਬੂਲਣੀ
ਹ. ‘ਇਨਕਲਾਬ-ਜ਼ਿੰਦਾਬਾਦ’ ਨਾਹਰਾ
ਵਿਆਕਰਨ
ਦੋ ਜਾਂ ਦੋ ਤੋਂ ਵੱਧ ਮੂਲ ਸ਼ਬਦਾਂ ਨੂੰ ਜੋੜ ਕੇ ਜੋ ਸ਼ਬਦ ਬਣਦੇ ਹਨ, ਉਹ ਸਮਾਸੀ ਸ਼ਬਦ ਕਹਾਉਂਦੇ ਹਨ, ਜਿਵੇਂ : ਪਾਲਣ-ਪੋਸਣ, ਵਿਚਾਰਵਟਾਂਦਰਾ, ਲੁੱਟ-ਖਸੁੱਟ, ਜੰਗੀ-ਕੈਦੀ।