ਪਾਠ-28 ਬੈਂਕਾਂ ਦੀਆਂ ਗਤੀਵਿਧੀਆਂ ਨਾਲ ਹੋਰ ਜਾਣ-ਪਛਾਣ 8th SST Notes

Listen to this article

ਪਾਠ-28 ਬੈਂਕਾਂ ਦੀਆਂ ਗਤੀਵਿਧੀਆਂ ਨਾਲ ਹੋਰ ਜਾਣ-ਪਛਾਣ

ਬਹੁਵਿਕਲਪੀ ਪ੍ਰਸ਼ਨ

1. ਸ਼੍ਰੀਮਤੀ ਸ਼ਰਮਾ ਨੇ ਇਨ੍ਹਾਂ ਵਿੱਚੋਂ ਕਿਸ ਦੀ ਮੱਦਦ ਨਾਲ ਪੈਸੇ ਕਢਵਾਏ?

ੳ) ਇੱਕ ਏ.ਟੀ.ਐੱਮ. ਕਾਰਡ ()      ਅ) ਇੱਕ ਕ੍ਰੈਡਿਟ ਕਾਰਡ

ੲ) ਇੱਕ ਚੈੱਕ          ਸ) ਇੱਕ ਵਿਦਡ੍ਰਾਅਲ ਭਾਵ ਪੈਸੇ ਕਢਵਾਉਣ ਵਾਲਾ ਫਾਰਮ

2. ਜੇਕਰ ਤੁਸੀਂ ਕਿਸੇ ਏਟੀਐਮ ਚੋਂ ਪੈਸੇ ਕਢਵਾਉਣਾ ਚਾਹੁੰਦੇ ਹੋਂ ਤਾਂ ਤੁਸੀਂ ਕਢਵਾ ਸਕਦੇ ਹੋਂ..

ੳ) ਸਿਰਫ ਦਿਨ ਦੇ ਸਮੇਂ ਵਿੱਚ      ਅ) ਕਿਸੇ ਵੀ ਸਮੇਂ ()

ੲ) ਸਿਰਫ਼ ਹਫ਼ਤੇ ਦੇ ਕੰਮ-ਕਾਜੀ ਦਿਨਾਂ ਵਿੱਚ    ਸ) ਸਿਰਫ ਛੁੱਟੀਆਂ ਵਿੱਚ

3. ਤੁਸੀਂ ਏ.ਟੀ. ਐੱਮ. ਬੂਥ ਕਿੱਥੇ ਦੇਖਿਆ ਹੈ?

ੳ) ਬੈਂਕਾਂ ਦੇ ਅੰਦਰ          ਅ) ਬੈਂਕਾਂ ਦੇ ਬਾਹਰ

ੲ) ਸ਼ਾਪਿੰਗ ਮਾਲਾਂ ਵਿੱਚ        ਸ) ਉਪਰੋਕਤ ਸਾਰੇ ਥਾਈਂ ()

4. ATM ਦਾ ਪੂਰਾ ਨਾਂ ਕੀ ਹੈ?

ੳ) ਆਟੋਮੇਟਿਡ ਟੈਲਰ ਮਸ਼ੀਨ ()      ਅ) ਆਲ ਟਾਈਮ ਮਨੀ (All Time Money)

ੲ) ਐਨੀ ਟਾਈਮ ਮਨੀ        ਸ) ਐਡਵਾਂਸ ਟਾਈਮ ਮਨੀ

5. ATM ਕਾਰਡ ਹੋਣ ਦੇ ਕੀ ਫਾਇਦੇ ਹਨ?

ੳ) ਸਮਾਂ ਬਚਦਾ ਹੈ ਅਤੇ ਕਾਗਜ਼ੀ ਕਾਰਵਾਈ ਵੀ ਘਟਦੀ ਹੈ।

ਅ) ਕਿਸੇ ਵੀ ਸਮੇਂ ਪੈਸੇ ਕਢਵਾਏ ਜਾ ਸਕਦੇ ਹਨ।

ੲ) ਖਾਤੇ ਵਿੱਚ ਬਚੇ ਪੈਸੇ ਆਦਿ ਪਤਾ ਕਰਨਾ ਸੌਖਾ ਹੁੰਦਾ ਹੈ।

ਸ) ਉਪਰੋਕਤ ਸਾਰੇ ਹੀ ()

ਕੁਝ ਕਰਨ ਲਈ (ਐਕਟੀਵਿਟੀ)

Jumbled Words       Clue             Solution

Dsitope         ਪੈਸੇ, ਜੋ ਬੈਂਕ ਵਿਚ ਜਮ੍ਹਾਂ ਹੁੰਦੇ ਹਨ      Deposit

Cditer cdra         ਇੱਕ ਛੋਟਾ ਪਲਾਸਟਿਕ ਕਾਰਡ ਜੋ ਬੈਂਕ ਵੱਲੋਂ ਜਾਰੀ  Credit Card

          ਕੀਤਾ ਜਾਂਦਾ ਹੈ।

Dtibe cdra         ਬੈਂਕ ਦੁਆਰਾ ਜਾਰੀ ਕੀਤਾ ਗਿਆ ਇਲੈਕਟ੍ਰਾਨਿਕ ਕਾਰਡ   Debit Card

          ਜੋ ਧਾਰਕ ਨੂੰ ਆਪਣੇ ਖਾਤੇ ਵਿੱਚੋਂ ਨਕਦੀ ਕਢਵਾਉਣ

          ਵਿੱਚ ਸਹਾਈ ਹੁੰਦਾ ਹੈ।

Enicortcel cdra         ਉਦਾਹਰਣ: ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ।     Electronic Card

Atedamotu lerte mchaeni    ਇੱਕ ਇਲੈਕਟ੍ਰਾਨਿਕ ਬੈਂਕਿੰਗ ਆਊਟਲੈੱਟ    Automated Teller Machine

            

ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦਿਓ :-

ਪ੍ਰਸ਼ਨ 1. ਇੱਕ ATM ਕਾਰਡ ਨਾਲ ਕੀ- ਕੀ ਹੋ ਸਕਦਾ ਹੈ?

ਉੱਤਰ- ATM ਕਾਰਡ ਦੇ ਲਾਭ:-

1. ATM 24 ਘੰਟੇ ਸੇਵਾਵਾਂ ਪ੍ਰਦਾਨ ਕਰਦੇ ਹਨ। ATM ਕਾਰਡ ਨਾਲ ਅਸੀਂ ਆਪਣੇ ਖਾਤੇ ਵਿੱਚੋਂ ਲੋੜ ਅਨੁਸਾਰ ਪੈਸੇ ਕਢਵਾ ਸਕਦੇ ਹਾਂ ਅਤੇ ਟਰਾਂਸਫਰ ਕਰ ਸਕਦੇ ਹਾਂ।

2. ATM ਬੂਥ ਬਹੁਤ ਸਾਰੀਆਂ ਥਾਵਾਂ ਤੇ ਮੌਜੂਦ ਹੋਣ ਕਾਰਨ ਅਸੀਂ ਕਿਸੇ ਵੀ ਥਾਂ ਤੋਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾ ਸਕਦੇ ਹਾਂ।

3. ਇਸ ਨਾਲ ਪੈਸੇ ਕਢਵਾਉਣ ਲਈ, ਬੈਂਕ ਨਹੀਂ ਜਾਣਾ ਪੈਂਦਾ; ਜਿਸ ਨਾਲ ਭੀੜ-ਭੜੱਕੇ ਤੋਂ ਬਚਾਅ ਹੁੰਦਾ ਹੈ ਅਤੇ ਸਮਾਂ ਵੀ ਬੱਚਦਾ ਹੈ।

4. ATM ਨਾਲ ਬਿਲਾਂ ਦਾ ਭੁਗਤਾਨ ਘਰ ਬੈਠੇ ਹੀ ਆਨਲਾਈਨ ਕੀਤਾ ਜਾ ਸਕਦਾ ਹੈ।

ਪ੍ਰਸ਼ਨ 2. ਕ੍ਰੈਡਿਟ ਕਾਰਡ ਕੰਪਨੀ ਧਾਰਕ ਤੋਂ ਵਿਆਜ ਕਿਵੇਂ ਲੈ ਸਕਦੀ ਹੈ?

ਉੱਤਰ- ਕ੍ਰੈਡਿਟ ਕਾਰਡ ਰਾਹੀਂ ਉਧਾਰ ਵਰਤੀ ਗਈ ਰਕਮ ਦਾ ਬਿਲ ਜ਼ਾਰੀ ਹੋਣ ਦੀ ਮਿਤੀ ਤੋਂ ਬਾਅਦ, ਤੌਰ ਤੇ 20 ਦਿਨਾਂ ਦੇ ਅੰਦਰ-ਅੰਦਰ ਬਿਲ ਦਾ ਭੁਗਤਾਨ ਕਰਨਾ ਜ਼ਰੂਰੀ ਹੁੰਦਾ ਹੈ। ਜੇਕਰ ਨਿਸ਼ਚਿਤ ਸਮੇਂ ਦੇ ਅੰਦਰ ਭੁਗਤਾਨ ਨਾ ਕੀਤਾ ਜਾਵੇ ਤਾਂ ਕ੍ਰੈਡਿਟ ਕਾਰਡ ਕੰਪਨੀ/ਬੈਂਕ, ਕਾਰਡ ਧਾਰਕ ਤੋਂ ਵਿਆਜ਼ ਅਤੇ ਕਈ ਵਾਰ ਜ਼ੁਰਮਾਨਾ ਵੀ ਲੈਂਦੀ ਹੈ।

ਪ੍ਰਸ਼ਨ 3. ਬੈਂਕ ਜਮ੍ਹਾਂ ਰਾਸ਼ੀ ਤੇ ਵਿਆਜ ਅਦਾ ਕਰਦਾ ਹੈ

ਉੱਤਰ:- ਜਮ੍ਹਾਂ ਰਾਸ਼ੀ/ ਕਰਜ਼ਾ

ਪ੍ਰਸ਼ਨ 4. ਡੈਬਿਟ ਕਾਰਡ ਦੇ ਕੀ ਫਾਇਦੇ ਹਨ?

ਉੱਤਰ- ਅੱਜਕਲ੍ਹ ਬੈਂਕ ਏਟੀਐਮ -ਕਮ- ਡੈਬਿਟ ਕਾਰਡ ਜ਼ਾਰੀ ਕਰਦੇ ਹਨ। ਇਸਦੇ ਫ਼ਾਇਦੇ ਹੇਠ ਲਿਖੇ ਹਨ:

1. ਇਹ 24 ਘੰਟੇ ਸੇਵਾਵਾਂ ਪ੍ਰਦਾਨ ਕਰਦੇ ਹਨ। ਡੈਬਿਟ ਕਾਰਡ ਨਾਲ ਅਸੀਂ ਆਪਣੇ ਖਾਤੇ ਵਿੱਚੋਂ ਲੋੜ ਅਨੁਸਾਰ ਪੈਸੇ ਕਢਵਾ ਸਕਦੇ ਹਾਂ ਅਤੇ ਟਰਾਂਸਫਰ ਕਰ ਸਕਦੇ ਹਾਂ।

2. ATM ਬੂਥ ਬਹੁਤ ਸਾਰੀਆਂ ਥਾਵਾਂ ਤੇ ਮੌਜੂਦ ਹੋਣ ਕਾਰਨ ਅਸੀਂ ਕਿਸੇ ਵੀ ਥਾਂ ਤੋਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾ ਸਕਦੇ ਹਾਂ।

3. ਸਾਡੇ ਦੁਆਰਾ ਕੀਤੀ ਗਈ ਖ਼ਰੀਦਦਾਰੀ ਦਾ ਭੁਗਤਾਨ ਇਸ ਕਾਰਡ ਰਾਹੀਂ ਕੀਤਾ ਜਾ ਸਕਦਾ ਹੈ।

4. ਡੈਬਿਟ ਕਾਰਡ ਨਾਲ ਬਿਲਾਂ ਦਾ ਭੁਗਤਾਨ ਘਰ ਬੈਠੇ ਹੀ ਆਨਲਾਈਨ ਕੀਤਾ ਜਾ ਸਕਦਾ ਹੈ।

ਖਾਲੀ ਥਾਵਾਂ ਭਰੋ

1. ਬੈਂਕ ਇੱਕ ਅਜਿਹੀ ਸੰਸਥਾ ਹੈ ਜਿੱਥੇ ਪੈਸੇ ਜਮ੍ਹਾਂ ਕੀਤੇ ਜਾ ਸਕਦੇ ਹਨ ਅਤੇ ਵਿਆਜ਼ ਅਦਾ ਕਰਨ ਦੀ ਸ਼ਰਤ ਤੇ ਕਰਜ਼ਾ ਵੀ ਦਿੰਦੀ ਹੈ।

2. ਜਦੋਂ ਕੋਈ ਵਿਅਕਤੀ ਆਪਣਾ ਪੈਸਾ ਜਮ੍ਹਾਂ ਕਰਵਾਉਂਦਾ ਹੈ ਤਾਂ ਬੈਂਕ ਉਸ ਨੂੰ ਲਾਭ ਦੇ ਰੂਪ ਵਿੱਚ ਕੁੱਝ ਵਿਆਜ਼ ਦਿੰਦਾ ਹੈ।

3. ਜਦੋਂ ਕੋਈ ਬੈਂਕ ਵੱਖ-ਵੱਖ ਉਦੇਸ਼ਾਂ ਜਿਵੇਂ ਕਿ ਮਕਾਨ ਉਸਾਰੀ ਜਾਂ ਕਾਰ ਖਰੀਦਣਾ ਆਦਿ ਲਈ ਲੋਕਾਂ ਨੂੰ ਪੈਸੇ ਦਿੰਦਾ ਹੈ ਤਾਂ ਇਸ ਨੂੰ ਕਰਜ਼ਾ (Loan) ਕਿਹਾ ਜਾਂਦਾ ਹੈ।

4. ਇਕ ਕ੍ਰੈਡਿਟ ਕਾਰਡ ਕਰਜ਼ੇ/ ਉਧਾਰ ਦਾ ਹੀ ਰੂਪ ਹੈ।

5. ਜੇਕਰ ਕ੍ਰੈਡਿਟ ਕਾਰਡ ਧਾਰਕ ਨਿਰਧਾਰਤ ਸਮੇਂ ਦੇ ਅੰਦਰ ਭੁਗਤਾਨ ਕਰਨ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਕਾਰਡ ਧਾਰਕ ਨੂੰ ਵਿਆਜ਼ ਦਾ ਭੁਗਤਾਨ ਕਰਨਾ ਪੈਂਦਾ ਹੈ।

6. ਜਦੋਂ ਕੋਈ ਬੈਂਕ ਕਿਸੇ ਵਿਅਕਤੀ ਨੂੰ ਇਲੈਕਟ੍ਰਾਨਿਕ ਕਾਰਡ ਜਾਰੀ ਕਰਦਾ ਹੈ ਤਾਂ ਜੋ ਵਿਅਕਤੀ ਆਪਣੇ ਖਾਤੇ ਵਿੱਚੋਂ ਨਕਦ ਕਢਵਾਉਣ ਜਾਂ ਵਸਤੂਆਂ ਅਤੇ ਸੇਵਾਵਾਂ ਲਈ ਭੁਗਤਾਨ ਕਰਨ ਲਈ ਉਸਨੂੰ ਵਰਤ ਸਕੇ, ਅਜਿਹੇ ਕਾਰਡ ਨੂੰ ਡੈਬਿਟ ਕਾਰਡ ਕਿਹਾ ਜਾਂਦਾ ਹੈ।

7. ਇੱਕ ATM / ਡੈਬਿਟ ਕਾਰਡ ਗਾਹਕ ਨੂੰ ਕਿਸੇ ਵੀ ਵੇਲੇ ਨਕਦ ਕਢਵਾਉਣ ਦੀ ਆਗਿਆ ਦਿੰਦਾ ਹੈ।

8. ਕਲੀਅਰਿੰਗ ਹਾਊਸ ਇੱਕ ਪ੍ਰਣਾਲੀ ਹੈ ਜਿਸ ਦੇ ਜ਼ਰੀਏ ਬੈਂਕ ਆਪਣੇ ਨਿਸ਼ਚਿਤ ਇਲਾਕੇ ਦੇ ਅੰਦਰ ਚੈਕਾਂ ਦਾ ਲੈਣ-ਦੇਣ ਕਰਦੇ ਹਨ ਅਤੇ ਭੁਗਤਾਨਾਂ ਦਾ ਨਿਪਟਾਰਾ ਕਰਦੇ ਹਨ।

9. ਚੈੱਕ ਪ੍ਰੋਸੈਸਿੰਗ ਆਮ ਤੌਰ ਤੇ 1 ਤੋਂ 3 ਦਿਨਾਂ ਵਿੱਚ ਹੁੰਦੀ ਹੈ ਹਾਲਾਂਕਿ ਇਹ ਕਾਰਵਾਈ ਸਥਾਨਕ ਕਲੀਅਰਿੰਗ ਵਿਭਾਗ ਦੀਆਂ ਪ੍ਰਕਿਰਿਆਵਾਂ ਤੇ ਨਿਰਭਰ ਕਰਦੀ ਹੈ।

10. ਇੱਕ ਖਾਤਾ ਧਾਰਕ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇੱਕ ਚੈੱਕ ਉਦੋਂ ਹੀ ਜਾਰੀ ਕੀਤਾ ਜਾਵੇ ਜਦੋਂ ਉਸ ਦੇ ਖਾਤੇ ਵਿਚ ਲੋੜੀਂਦੇ ਫੰਡ ਪਏ ਹੋਣ।

ਨਕਸ਼ਾ ਭਰਨ ਲਈ ਮਹੱਤਵਪੂਰਨ ਖੇਤਰ:-

1. ਸਾਰੀਆਂ ਅਨਾਜ ਫਸਲਾਂ ਜਿਵੇਂ ਕਣਕ, ਚਾਵਲ, ਮੱਕੀ, ਦਾਲਾਂ – ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ (ਜਲੋਢੀ ਮਿੱਟੀ) (ਭਾਰਤ ਦੇ ਉੱਤਰੀ ਮੈਦਾਨ)

2. ਕਪਾਹ- ਗੁਜਰਾਤ, ਮਹਾਂਰਾਸ਼ਟਰ (ਕਾਲੀ ਮਿੱਟੀ)

3. ਚਾਹ ਆਸਾਮ

4. ਕੌਫ਼ੀ, ਸੋਨਾ- ਕਰਨਾਟਕ

5. ਪਟਸਨ- ਪੱਛਮੀ ਬੰਗਾਲ

6. ਸਾਰੇ ਖਣਿਜ ਪਦਾਰਥ ਜਿਵੇਂ ਕੋਲਾ, ਕੱਚਾ ਲੋਹਾ, ਤਾਂਬਾ, ਮੈਂਗਨੀਜ਼, ਅਬਰਕ, ਬਾਕਸਾਈਟ ਆਦਿ ਝਾਰਖੰਡ, ਛਤੀਸਗੜ੍ਹ, ਬਿਹਾਰ, ਉੜੀਸਾ –

7. ਪੈਟਰੋਲੀਅਮ, ਕੁਦਰਤੀ ਗੈਸ – ਮੁੰਬਈ ਹਾਈ (ਮਹਾਂਰਾਸ਼ਟਰ)

8. ਸਦਾਬਹਾਰ ਜੰਗਲ- ਪੱਛਮੀ ਬੰਗਾਲ, ਆਸਾਮ

9. ਡੈਲਟਾਈ ਬਨਸਪਤੀ- ਪੱਛਮੀ ਬੰਗਾਲ

10. ਪਰਬਤੀ ਬਨਸਪਤੀ- ਜੰਮੂ ਅਤੇ ਲੱਦਾਖ, ਹਿਮਾਚਲ ਪ੍ਰਦੇਸ਼

.

Leave a Comment

Comments

No comments yet. Why don’t you start the discussion?

Leave a Reply

Your email address will not be published. Required fields are marked *