Pol ਪਾਠ-11 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ 9th-sst-notes

ਪਾਠ-11 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਖਾਲੀ ਥਾਵਾਂ ਭਰੋ :

1. ਭਾਰਤੀ ਸੰਵਿਧਾਨ ਵਿੱਚ ਨਿਰਦੇਸ਼ਕ ਸਿਧਾਂਤ ਆਇਰਲੈਂਡ ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਹਨ।

2. ਡਾ. ਬੀ.ਆਰ.ਅੰਬੇਦਕਰ ਭਾਰਤੀ ਸੰਵਿਧਾਨ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਸਨ।

ਠੀਕ / ਗਲਤ ਦੱਸੋ:

1. ਸੰਵਿਧਾਨ ਵਿੱਚ ਸਮਾਜਵਾਦ, ਧਰਮ ਨਿਰਪੱਖ ਅਤੇ ਅਖੰਡਤਾ ਸ਼ਬਦਾਂ ਨੂੰ 42ਵੀਂ ਸੋਧ ਦੁਆਰਾ ਸ਼ਾਮਲ ਕੀਤਾ ਗਿਆ ਹੈ। (ਠੀਕ)

2. ਭਾਰਤ ਇੱਕ ਪ੍ਰਭੂਸੱਤਾ ਸੰਪਨ, ਧਰਮ ਨਿਰਪੱਖ, ਸਮਾਜਵਾਦੀ, ਲੋਕਤੰਤਰਿਕ ਅਤੇ ਗਣਰਾਜ ਦੇਸ਼ ਹੈ। (ਠੀਕ)

ਬਹੁ- ਵਿਕਲਪੀ ਪ੍ਰਸ਼ਨ

1. ਸੰਵਿਧਾਨ ਸਭਾ ਦੇ ਪ੍ਰਧਾਨ ਸਨ।

a) ਪੰਡਿਤ ਜਵਾਹਰ ਲਾਲ ਨਹਿਰੂ

b) ਮਹਾਤਮਾ ਗਾਂਧੀ

c) ਡਾ. ਰਾਜਿੰਦਰ ਪ੍ਰਸਾਦ

d) ਡਾ. ਬੀ.ਆਰ.ਅੰਬੇਦਕਰ

ਉੱਤਰ- ਡਾ.ਰਾਜਿੰਦਰ ਪ੍ਰਸਾਦ

2. ਗਣਤੰਤਰ ਦੇਸ਼ ਉਹ ਹੁੰਦਾ ਹੈ।

a) ਜਿਸ ਦਾ ਮੁੱਖੀ ਪਿਤਾ ਪੁਰਖੀ ਹੁੰਦਾ ਹੈ।

b) ਜਿਸਦਾ ਮੁੱਖੀ ਸੈਨਿਕ ਤਾਨਾਸ਼ਾਹ ਹੁੰਦਾ ਹੈ।

c) ਜਿਸ ਦਾ ਮੁੱਖੀ ਲੋਕਾਂ ਦੁਆਰਾ ਪ੍ਰਤੱਖ ਜਾਂ ਅਪ੍ਰਤੱਖ ਢੰਗ ਰਾਹੀਂ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ।

d) ਜਿਸ ਦੇਸ਼ ਦਾ ਮੁੱਖੀ ਮਨੋਨੀਤ ਕੀਤਾ ਜਾਂਦਾ ਹੈ।

ਉੱਤਰ- ਜਿਸਦਾ ਮੁੱਖੀ ਲੋਕਾਂ ਦੁਆਰਾ ਪ੍ਰਤੱਖ ਜਾਂ ਅਪ੍ਰਤੱਖ ਢੰਗ ਰਾਹੀਂ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ।

2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ:

ਪ੍ਰਸ਼ਨ-1.ਸਾਡਾ ਦੇਸ਼ ਕਦੋਂ ਆਜ਼ਾਦ ਹੋਇਆ?

ਉੱਤਰ- 15 ਅਗਸਤ 1947 ਈਸਵੀ ਨੂੰ

ਪ੍ਰਸ਼ਨ-2. ਸੰਵਿਧਾਨ ਉਨ੍ਹਾਂ ਨਿਯਮਾਂ ਦਾ ਸਮੂਹ ਹੈ ਜਿਨ੍ਹਾਂ ਅਨੁਸਾਰ ਸਰਕਾਰ ਦੀਆਂ ਸ਼ਕਤੀਆਂ, ਪਰਜਾ ਦੇ ਅਧਿਕਾਰਾਂ ਤੇ ਇਨ੍ਹਾਂ ਦੋਨਾਂ ਦੇ ਆਪਸੀ ਸੰਬੰਧਾਂ ਨੂੰ ਨਿਸ਼ਚਿਤ ਕੀਤਾ ਜਾਂਦਾ ਹੈ। ਇਹ ਕਥਨ ਕਿਸ ਦਾ ਹੈ?

ਉੱਤਰ- ਵੁਲਜੇ ਦਾ।

ਪ੍ਰਸ਼ਨ-3. ਭਾਰਤ ਦੇ ਸੰਵਿਧਾਨ ਨੂੰ ਬਣਾਉਣ ਲਈ ਕਿੰਨਾਂ ਸਮਾਂ ਲੱਗਾ?

ਉੱਤਰ- 2 ਸਾਲ 11 ਮਹੀਨੇ 18 ਦਿਨ।

ਪ੍ਰਸ਼ਨ-4, ਸੰਵਿਧਾਨ ਬਣਾਉਣ ਵਾਲੀ ਸਭਾ ਦੇ ਕੁੱਲ ਮੈਂਬਰ ਕਿੰਨ੍ਹੇ ਸਨ?

ਉੱਤਰ- 389 ਮੈਂਬਰ।

ਪ੍ਰਸ਼ਨ-5. ਭਾਰਤ ਦੀ ਵੰਡ ਦੀ ਘੋਸ਼ਣਾ ਕਦੋਂ ਕੀਤੀ ਗਈ?

ਉੱਤਰ- 3 ਜੂਨ 1947 ਈਸਵੀ ਨੂੰ

ਪ੍ਰਸ਼ਨ-6. ਭਾਰਤ ਦੀ ਵੰਡ ਤੋਂ ਬਾਅਦ ਭਾਰਤ ਲਈ ਸੰਵਿਧਾਨ ਬਣਾਉਣ ਵਾਲੀ ਸਭਾ ਦੇ ਕਿੰਨ੍ਹੇ ਮੈਂਬਰ ਰਹਿ ਗਏ ਸਨ?

ਉੱਤਰ- 299 ਮੈਂਬਰ

ਪ੍ਰਸ਼ਨ-7. ਭਾਰਤੀ ਸੰਵਿਧਾਨ ਦੀਆਂ ਕੋਈ ਦੋ ਇਕਾਤਮਕ ਵਿਸ਼ੇਸ਼ਤਾਵਾਂ ਲਿਖੋ।

ਉੱਤਰ- 1.ਇਕਹਿਰੀ ਨਾਗਰਿਕਤਾ 2. ਇਕਹਿਰੀ ਨਿਆਂਪਾਲਿਕਾ

ਪ੍ਰਸ਼ਨ-8. ਭਾਰਤ ਦੇ ਸੰਵਿਧਾਨ ਦੀਆਂ ਕੋਈ ਦੋ ਸੰਘਾਤਮਕ ਵਿਸ਼ੇਸ਼ਤਾਵਾਂ ਲਿਖੋ।

ਉੱਤਰ- 1.ਸੰਵਿਧਾਨ ਦੀ ਸਰਵਉੱਚਤਾ 2. ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ।

ਪ੍ਰਸ਼ਨ-9. ਸੰਵਿਧਾਨ ਦੁਆਰਾ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਕੋਈ ਦੋ ਸੁਤੰਤਰਤਾਵਾਂ ਲਿਖੋ।

ਉੱਤਰ-1.ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ।

2. ਵਿਸ਼ਵਾਸ ਅਤੇ ਉਪਾਸਨਾ ਦੀ ਸੁਤੰਤਰਤਾ।

ਪ੍ਰਸ਼ਨ-10.ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਕਿਹੜੇ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ?

ਉੱਤਰ- ਅਸੀਂ ਭਾਰਤ ਦੇ ਲੋਕ

ਪ੍ਰਸ਼ਨ-11.1976 ਵਿੱਚ 42ਵੀਂ ਸੋਧ ਦੁਆਰਾ ਭਾਰਤ ਦੇ ਸੰਵਿਧਾਨ ਵਿੱਚ ਕਿਹੜੇ ਨਵੇਂ ਸ਼ਬਦ ਜੋੜੇ ਗਏ ?

ਉੱਤਰ- ਸਮਾਜਵਾਦ, ਧਰਮ ਨਿਰਪੱਖਤਾ ਤੇ ਅਖੰਡਤਾ।

ਪ੍ਰਸ਼ਨ-12. ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ ?

ਉੱਤਰ- ਡਾ. ਰਾਜਿੰਦਰ ‘ ਪ੍ਰਸਾਦ

ਪ੍ਰਸ਼ਨ-13.ਸੰਵਿਧਾਨ ਲਿਖਣ ਵਾਲੀ ਕਮੇਟੀ ਦੇ ਪ੍ਰਧਾਨ ਕੌਣ ਸਨ?

ਉੱਤਰ -ਡਾ. ਬੀ.ਆਰ. ਅੰਬੇਦਕਰ

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ-1. ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਕਿਹੜੇ ਕਿਹੜੇ ਮੂਲ ਉਦੇਸ਼ਾਂ ਤੇ ਚਾਨਣਾ ਪਾਉਂਦੀ ਹੈ?

ਉੱਤਰ-1.ਪ੍ਰਸਤਾਵਨਾ ਭਾਰਤ ਨੂੰ ਇਕ ਸੰਪੂਰਨ ਪ੍ਰਭੂਸੱਤਾ ਸੰਪਨ ਸਮਾਜਵਾਦੀ, ਲੋਕਤੰਤਰੀ, ਧਰਮ ਨਿਰਪੱਖ, ਗਣਰਾਜ ਘੋਸ਼ਿਤ ਕਰਦੀ ਹੈ।

2. ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਕ ਨਿਆਂ ਦੇਣਾ ਯਕੀਨੀ ਬਣਾਉਂਦੀ ਹੈ।

3. ਇਹ ਸਾਰੇ ਨਾਗਰਿਕਾਂ ਨੂੰ ਅਵਸਰ ਤੇ ਰੁਤਬੇ ਦੀ ਸਮਾਨਤਾ ਦਾ ਉਦੇਸ਼ ਦਰਸਾਉਂਦੀ ਹੈ।

4. ਇਹ ਸਾਰੇ ਨਾਗਰਿਕਾਂ ਨੂੰ ਵਿਚਾਰ ਪ੍ਰਗਟਾਉਣ, ਵਿਸ਼ਵਾਸ ਤੇ ਧਰਮ ਦੀ ਉਪਾਸਨਾ ਦੀ ਆਜ਼ਾਦੀ ਦੇਣਾ ਯਕੀਨੀ ਬਣਾਉਂਦੀ ਹੈ।

5. ਇਹ ਵਿਅਕਤੀਗਤ ਗੌਰਵ, ਰਾਸ਼ਟਰ ਦੀ ਏਕਤਾ ਤੇ ਅਖੰਡਤਾ ਦੇ ਆਦਰਸ਼ ਨੂੰ ਕਾਇਮ ਰੱਖਣ ਦੀ ਘੋਸ਼ਣਾ ਕਰਦੀ ਹੈ।

ਪ੍ਰਸ਼ਨ-2. ਗਣਤੰਤਰ ਦੇਸ਼ ਕਿਹੜਾ ਹੁੰਦਾ ਹੈ ?

ਉੱਤਰ-ਭਾਰਤ ਇੱਕ ਗਣਤੰਤਰ ਦੇਸ਼ ਹੈ। ਭਾਰਤ ਦਾ ਮੁੱਖੀਆ ਰਾਸ਼ਟਰਪਤੀ ਲੋਕਾਂ ਦੁਆਰਾ ਅਸਿੱਧੇ ਤੌਰ ‘ਤੇ ਚੁਣਿਆ ਜਾਂਦਾ ਹੈ। ਜਿਸ ਦੇਸ਼ ਦਾ ਮੁੱਖੀਆ ਲੋਕਾਂ ਦੁਆਰਾ ਸਿੱਧੇ ਜਾਂ ਅਸਿੱਧੇ ਤੌਰ ‘ਤੇ ਚੁਣਿਆ ਜਾਂਦਾ ਹੋਵੇ ਉਸ ਦੇਸ਼ ਨੂੰ ਗਣਤੰਤਰ ਕਹਿੰਦੇ ਹਨ। ਇਸ ਕਰਕੇ ਭਾਰਤ ਲੋਕਤੰਤਰ ਹੋਣ ਦੇ ਨਾਲ ਗਣਤੰਤਰ ਦੇਸ਼ ਵੀ ਹੈ।

ਪ੍ਰਸ਼ਨ-3. ਭਾਰਤ ਦੇ ਧਰਮ ਨਿਰਪੱਖ ਦੇਸ਼ ਹੋਣ ਦੇ ਪੱਖ ਵਿੱਚ ਦਲੀਲਾਂ ਦਿਓ ।

ਉੱਤਰ-1. ਭਾਰਤ ਵਿੱਚ ਕਿਸੇ ਵੀ ਧਰਮ ਨੂੰ ਰਾਜ ਧਰਮ ਕਰਾਰ ਨਹੀਂ ਦਿੱਤਾ ਗਿਆ ।

2. ਸਰਕਾਰ ਦੁਆਰਾ ਸਾਰੇ ਧਰਮਾਂ ਨੂੰ ਬਰਾਬਰ ਮੰਨਿਆ ਜਾਂਦਾ ਹੈ।

3.ਭਾਰਤ ਵਿੱਚ ਹਰ ਇੱਕ ਵਿਅਕਤੀ ਨੂੰ ਧਾਰਮਿਕ ਆਜ਼ਾਦੀ ਦਿੱਤੀ ਗਈ ਹੈ। ਉਹ ਆਪਣੀ ਇੱਛਾ ਅਨੁਸਾਰ ਧਾਰਮਿਕ ਵਿਸ਼ਵਾਸ ਰੱਖ ਸਕਦਾ ਹੈ ਤੇ ਉਪਾਸਨਾ ਕਰ ਸਕਦਾ ਹੈ।

4. ਧਰਮ ਦੇ ਅਧਾਰ ‘ਤੇ ਕਿਸੇ ਵੀ ਵਿੱਦਿਅਕ ਸੰਸਥਾ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ।

ਪ੍ਰਸ਼ਨ-4. ਸੰਘੀ ਢਾਂਚੇ ਜਾਂ ਸੰਘਾਤਮਕ ਸਰਕਾਰ ਦਾ ਅਰਥ ਲਿਖੋ। ਭਾਰਤ ਦੇ ਸੰਵਿਧਾਨ ਦੀ ਇਹ ਵਿਸ਼ੇਸ਼ਤਾ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ ?

ਉੱਤਰ-ਭਾਰਤ ਦੇ ਸੰਵਿਧਾਨ ਦਾ ਢਾਂਚਾ ਸੰਘਾਤਮਕ ਹੈ। ਭਾਰਤ ਵਿੱਚ ਦੋ ਤਰ੍ਹਾਂ ਦੀਆਂ ਸਰਕਾਰਾਂ ਦੀ ਸਥਾਪਨਾ ਕੀਤੀ ਗਈ ਹੈ। ਇਕ ਪਾਸੇ ਕੇਂਦਰ ਸਰਕਾਰ ਤੇ ਦੂਜੇ ਪਾਸੇ ਰਾਜ ਸਰਕਾਰਾਂ ਹਨ। ਇਨ੍ਹਾਂ ਦੋਨਾਂ ਵਿਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਪਰ ਰਾਜਾਂ ਦੇ ਮੁਕਾਬਲੇ ਕੇਂਦਰ ਨੂੰ ਜ਼ਿਆਦਾ ਸ਼ਕਤੀਆਂ ਦਿੱਤੀਆਂ ਗਈਆਂ ਹਨ। ਸੰਵਿਧਾਨ ਦਾ ਸੰਘਾਤਮਕ ਢਾਂਚਾ ਕੈਨੇਡਾ ਦੇ ਸੰਵਿਧਾਨ ਤੋਂ ਲਿਆ ਗਿਆ ਹੈ ।

ਪ੍ਰਸ਼ਨ-5. ਭਾਰਤ ਦਾ ਸੰਵਿਧਾਨ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ। ਪਰ ਭਾਰਤ ਸਰਕਾਰ ਨੇ ਇਸ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ। 26 ਜਨਵਰੀ ਦੀ ਮਿਤੀ ਸੰਵਿਧਾਨ ਲਾਗੂ ਕਰਨ ਲਈ ਕਿਉਂ ਮਿੱਥੀ ਗਈ? ਵਿਆਖਿਆ ਕਰੋ।

ਉੱਤਰ-ਭਾਰਤ ਦਾ ਸੰਵਿਧਾਨ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋਇਆ ਸੀ। ਪਰ ਭਾਰਤ ਸਰਕਾਰ ਨੇ ਇਸ ਨੂੰ 26 ਜਨਵਰੀ1950 ਨੂੰ ਲਾਗੂ ਕੀਤਾ। 26 ਜਨਵਰੀ ਦੀ ਇਤਿਹਾਸਕ ਮਿਤੀ ਇਸ ਲਈ ਤੈਅ ਕੀਤੀ ਗਈ ਸੀ ਕਿਉਂਕਿ ਅਸੀਂ 1930 ਤੋਂ 26 ਜਨਵਰੀ ਨੂੰ ਆਜ਼ਾਦੀ ਦਿਵਸ ਵਜੋਂ ਮਨਾਉਂਦੇ ਆ ਰਹੇ ਸੀ।

ਪ੍ਰਸ਼ਨ-6.ਸੰਪੂਰਨ ਪ੍ਰਭੂਸੱਤਾ ਸੰਪਨ ਰਾਜ ਦਾ ਕੀ ਅਰਥ ਹੈ ?

ਉੱਤਰ-ਸੰਪੂਰਨ ਪ੍ਰਭੂਸੱਤਾ ਤੋਂ ਭਾਵ ਭਾਰਤ ਆਪਣੇ ਅੰਦਰੂਨੀ ਅਤੇ ਬਾਹਰਲੇ ਮਸਲਿਆਂ ਵਿੱਚ ਪੂਰੀ ਤਰ੍ਹਾਂ ਸੁਤੰਤਰ ਹੈ। ਭਾਰਤ ਆਪਣੀ ਘਰੇਲੂ ਅਤੇ ਵਿਦੇਸ਼ੀ ਨੀਤੀ ਦਾ ਨਿਰਮਾਣ ਕਰਨ ਲਈ ਕਿਸੇ ਵੀ ਬਾਹਰੀ ਦੇਸ਼ ਦੇ ਦਬਾਅ ਹੇਠ ਨਹੀਂ ਹੈ। ਇਸ ਦਾ ਉਦਾਹਰਣ ਭਾਰਤ ਦੁਆਰਾ । ਅਪਣਾਈ ਗਈ ਗੁੱਟ ਨਿਰਲੇਪਤਾ ਦੀ ਨੀਤੀ ਹੈ।

ਪ੍ਰਸ਼ਨ-7. ਸਰਵ ਵਿਆਪਕ ਬਾਲਗ ਮਤ ਅਧਿਕਾਰ ਤੋਂ ਕੀ ਭਾਵ ਹੈ ?

ਉੱਤਰ-ਭਾਰਤ ਦਾ ਸੰਵਿਧਾਨ ਸਾਰੇ ਬਾਲਗ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਪ੍ਰਦਾਨ ਕਰਦਾ ਹੈ। ਵੋਟ ਦਾ ਅਧਿਕਾਰ 18 ਜਾਂ ਇਸ ਤੋਂ ਉੱਪਰ ਦੀ ਉਮਰ ਦੇ ਨਾਗਰਿਕਾਂ ਨੂੰ ਪ੍ਰਦਾਨ ਕੀਤਾ ਗਿਆ ਹੈ। ਇਹ ਅਧਿਕਾਰ ਜਾਤੀ, ਧਰਮ, ਨਸਲ, ਜਨਮ ਅਸਥਾਨ ‘ਤੇ ਲਿੰਗ ਦੇ ਵਿਤਕਰੇ ਤੋਂ ਬਿਨਾਂ ਪ੍ਰਦਾਨ ਕੀਤਾ ਗਿਆ ਹੈ।

ਪ੍ਰਸ਼ਨ-8.ਭਾਰਤ ਦੇ ਸੰਵਿਧਾਨ ਦੀਆਂ ਕੋਈ ਚਾਰ ਇਕਾਤਮਕ ਵਿਸ਼ੇਸ਼ਤਾਵਾਂ ਲਿਖੋ।

ਉੱਤਰ-1.ਇਕਹਿਰੀ ਨਾਗਰਿਕਤਾ।

2. ਦੋਨਾਂ ਸਰਕਾਰਾਂ ਲਈ ਇਕਹਿਰਾ ਸੰਵਿਧਾਨ।

3. ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ।

4.ਸੰਸਦ ਦੁਆਰਾ ਰਾਜਾਂ ਦੀਆਂ ਹੱਦਾਂ ਤੇ ਨਾਵਾਂ ਵਿੱਚ ਤਬਦੀਲੀ ਕਰਨ ਦੀ ਸ਼ਕਤੀ।

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ:

ਪ੍ਰਸ਼ਨ-1.ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਇੰਨ-ਬਿੰਨ ਸ਼ਬਦਾਂ ਵਿੱਚ ਲਿਖੋ।

ਉੱਤਰ:- “ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇਕ ਸੰਪੂਰਨ ਪ੍ਰਭੂਸੱਤਾ ਸੰਪਨ, ਸਮਾਜਵਾਦੀ, ਧਰਮ ਨਿਰਪੱਖ, ਪ੍ਰਜਾਤੰਤਰੀ ਗਣਰਾਜ ਬਣਾਉਣ ਲਈ ਅਤੇ ਇਸ ਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਿਆਂ, ਵਿਚਾਰ ਪ੍ਰਗਟਾਉਣ, ਧਰਮ ਤੇ ਉਪਾਸਨਾ ਦੀ ਸੁਤੰਤਰਤਾ, ਪ੍ਰਤਿਸ਼ਠਤਾ ਦੇ ਅਵਸਰ ਦੀ ਸਮਾਨਤਾ ਪ੍ਰਾਪਤ ਕਰਾਉਣ ਲਈ ਅਤੇ ਉਨ੍ਹਾਂ ਸਭਨਾਂ ਵਿੱਚ ਵਿਅਕਤੀ ਦੀ ਗੌਰਵਤਾ ਤੇ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਨੂੰ ਸੁਰੱਖਿਅਤ ਕਰਨ ਲਈ ਭਰਾਤਰੀ ਭਾਵ ਵਧਾਉਣ ਲਈ ਦ੍ਰਿੜ ਸੰਕਲਪ ਹੋ ਕੇ ਆਪਣੀ ਇਸ ਸੰਵਿਧਾਨ ਸਭਾ ਵਿੱਚ 26 ਨਵੰਬਰ 1949 ਨੂੰ ਇਸ ਦੁਆਰਾ ਇਸ ਸੰਵਿਧਾਨ ਅੰਗੀਕਾਰ ਅਧਿਨਿਯਮਤ ਅਤੇ ਆਤਮ ਸਮਰਪਣ ਕਰਦੇ ਹਾਂ”।

ਪ੍ਰਸ਼ਨ-2. ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਇਸ ਕਥਨ ਦੀ ਵਿਆਖਿਆ ਕਰੋ।

ਉੱਤਰ-ਭਾਰਤੀ ਸਮਾਜ ਵਿਚ ਵੱਖ ਵੱਖ ਧਰਮਾਂ ਤੇ ਨਸਲਾਂ ਦੇ ਲੋਕ ਰਹਿੰਦੇ ਹਨ। ਅੰਗਰੇਜ਼ਾਂ ਦੁਆਰਾ ਚਲਾਈ ਲਈ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਕਾਰਨ ਭਾਰਤੀ ਸਮਾਜ ਦੇ ਦੋ ਵੱਡੇ ਵਰਗਾਂ ਹਿੰਦੂ ਤੇ ਮੁਸਲਮਾਨ ਵਿੱਚ ਧਾਰਮਿਕ ਫ਼ਿਰਕਾਪ੍ਰਸਤੀ ਪੈਦਾ ਕਰ ਦਿੱਤੀ ਗਈ ਸੀ। ਸੰਵਿਧਾਨ ਲਿਖਣ ਵਾਲਿਆਂ ਨੇ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਨੂੰ ਧਰਮ ਨਿਰਪੱਖ ਰਾਜ ਬਣਾਉਣ ਦੀ ਕੋਸ਼ਿਸ਼ ਕੀਤੀ। ਧਰਮ ਨਿਰਪੱਖ ਸ਼ਬਦ ਸੰਵਿਧਾਨ ਵਿੱਚ 42 ਵੀਂ ਸੋਧ ਦੁਆਰਾ 1976 ਵਿੱਚ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਜੋੜਿਆ ਗਿਆ। ਇਸ ਦੇ ਅਨੁਸਾਰ ਧਰਮ ਤੇ ਰਾਜਨੀਤੀ ਨੂੰ ਵੱਖ ਵੱਖ ਕਰ ਦਿੱਤਾ ਗਿਆ ਅਤੇ ਕਿਸੇ ਵੀ ਧਰਮ ਨੂੰ ਭਾਰਤ ਵਿਚ ਰਾਜ ਧਰਮ ਕਰਾਰ ਨਹੀਂ ਦਿੱਤਾ ਗਿਆ। ਹਰ ਇੱਕ ਵਿਅਕਤੀ ਨੂੰ ਧਾਰਮਿਕ ਆਜ਼ਾਦੀ ਦਿੱਤੀ ਗਈ ਹੈ ਤੇ ਉਹ ਆਪਣੀ ਇੱਛਾ ਅਨੁਸਾਰ ਧਾਰਮਿਕ ਵਿਸ਼ਵਾਸ ਰੱਖ ਸਕਦਾ ਹੈ ਤੇ ਉਪਾਸਨਾ ਕਰ ਸਕਦਾ ਹੈ ।

ਪ੍ਰਸ਼ਨ-3. ਪੂਰਨ ਪ੍ਰਭੂਸੱਤਾ ਰਾਜ ਤੋਂ ਕੀ ਭਾਵ ਹੈ? ਵਿਆਖਿਆ ਕਰੋ।

ਉੱਤਰ-ਪੂਰਨ ਪ੍ਰਭੂ ਸੱਤਾ ਤੋਂ ਭਾਵ ਭਾਰਤ ਆਪਣੇ ਅੰਦਰੂਨੀ ਅਤੇ ਬਾਹਰਲੇ ਮਸਲਿਆਂ ਵਿੱਚ ਪੂਰੀ ਤਰ੍ਹਾਂ ਸੁਤੰਤਰ ਹੈ। ਭਾਰਤ ਆਪਣੇ ਘਰੇਲੂ ਅਤੇ ਵਿਦੇਸ਼ੀ ਨੀਤੀ ਦਾ ਨਿਰਮਾਣ ਕਰਨ ਲਈ ਕਿਸੇ ਵੀ ਬਾਹਰੀ ਦੇਸ਼ ਦੇ ਦਬਾਅ ਹੇਠ ਨਹੀਂ ਹੈ। ਇਸ ਦਾ ਉਦਾਹਰਣ ਭਾਰਤ ਦੁਆਰਾ ਅਪਣਾਈ ਗਈ ਗੁੱਟ ਨਿਰਲੇਪਤਾ ਦੀ ਨੀਤੀ ਹੈ। ਦੂਜੇ ਮਹਾਂਯੁੱਧ ਤੋਂ ਬਾਅਦ ਦੋ ਸੈਨਿਕ ਗੁੱਟ ਅਮਰੀਕਾ ਤੇ ਸੋਵੀਅਤ ਬਣ ਗਏ ਸਨ। ਭਾਰਤ ਨੇ ਇਨ੍ਹਾਂ ਦੋਨੋਂ ਗੁੱਟਾਂ ਚ ਸ਼ਾਮਲ ਨਾ ਹੋ ਕੇ ਭਾਰਤ ਦੇ ਸੰਪੂਰਨ ਪ੍ਰਭੂਸੱਤਾ ਹੋਣ ਦਾ ਸਬੂਤ ਦਿੱਤਾ ਹੈ।

Share This Article
Leave a Comment

Leave a Reply

Your email address will not be published. Required fields are marked *