PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: 9th ਕਹਾਣੀ-ਭਾਗ 3. ਬਸ਼ੀਰਾ (ਨਵਤੇਜ ਸਿੰਘ)
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
9th PunjabiGurdeep Singh (GSMKT)

9th ਕਹਾਣੀ-ਭਾਗ 3. ਬਸ਼ੀਰਾ (ਨਵਤੇਜ ਸਿੰਘ)

dkdrmn
1 View
21 Min Read
1
Share
21 Min Read
SHARE

3. ਬਸ਼ੀਰਾ

ਕਹਾਣੀਕਾਰ – ਨਵਤੇਜ ਸਿੰਘ

••• ਸਾਰ •••

ਬਸ਼ੀਰਾ ਤੇ ਕਹਾਣੀਕਾਰ ਇੱਕ ਦੂਜੇ ਦੇ ਚੰਗੇ ਬੇਲੀ ਸਨ। ਉਹ ਇੱਕ ਦੂਜੇ ਦੀ ਮਦਦ ਕਰਦੇ ਸਨ। ਕਹਾਣੀਕਾਰ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਪੜ੍ਹਾਈ ਵਿੱਚ ਬਸ਼ੀਰੇ ਦੀ ਮਦਦ ਕਰਦਾ ਅਤੇ ਬਸ਼ੀਰਾ ਸਰੀਰਕ ਪੱਖੋਂ ਤਾਕਤਵਰ ਹੋਣ ਕਰਕੇ ਕਹਾਣੀਕਾਰ ਦੀ ਲੜਾਈ-ਝਗੜੇ ਵਿੱਚ ਸਹਾਇਤਾ ਕਰਦਾ ਸੀ। ਸਕੂਲ ਦੇ ਕੁਝ ਲੜਕੇ ਉਹਨਾਂ ਦੀ ਯਾਰੀ ਤੋਂ ਬਹੁਤ ਸੜਦੇ ਸਨ। ਕਹਾਣੀਕਾਰ ਦੀ ਸਹਾਇਤਾ ਨਾਲ਼ ਬਸ਼ੀਰੇ ਦੀ ਪੜ੍ਹਾਈ ਵਿੱਚ ਸੁਧਾਰ ਹੋ ਗਿਆ ਅਤੇ ਬਸ਼ੀਰੇ ਤੋਂ ਕਹਾਣੀਕਾਰ ਨੇ ਥੋੜ੍ਹੀ ਖੇਡ-ਕਲਾ ਵੀ ਸਿੱਖ ਲਈ। ਬਸ਼ੀਰੇ ਦੀ ਫ਼ੁੱਟਬਾਲ ਦੀ ਕਿੱਕ ਬਹੁਤ ਮਸ਼ਹੂਰ ਸੀ।

ਕਹਾਣੀਕਾਰ ਦੇ ਜਨਮ-ਦਿਨ ਉੱਤੇ ਉਨ੍ਹਾਂ ਦੇ ਸ਼ਹਿਰ ਦੇ ਰਿਸ਼ਤੇਦਾਰ ਮੁੰਡੇ-ਕੁੜੀਆਂ ਆਉਂਦੇ ਸਨ। ਉਹ ਸੋਹਣੇ ਕੱਪੜੇ ਪਹਿਨ ਕੇ ਆਉਂਦੇ ਅਤੇ ਕਹਾਣੀਕਾਰ ਲਈ ਕਈ ਸੋਹਣੀਆਂ-ਸੋਹਣੀਆਂ ਸੁਗਾਤਾਂ ਲੈ ਕੇ ਆਉਂਦੇ। ਸੋਹਣੀਆਂ ਕੁੜੀਆਂ ਅੱਗੇ ਬਸ਼ੀਰਾ ਸ਼ਰਮਾਉਂਦਾ ਹੋਇਆ ਇਕ ਨੁੱਕਰੇ ਬੈਠਾ ਰਹਿੰਦਾ। ਲੇਖਕ ਨੂੰ ਇੱਕ ਕਾਂਤੀ ਨਾਂ ਦੀ ਕੁੜੀ ਬਹੁਤ ਚੰਗੀ ਲੱਗਦੀ, ਕਿਉਂਕਿ ਉਹ ਬਸ਼ੀਰੇ ਨਾਲ਼ ਆਪਣੀ ਅਮੀਰੀ ਨੂੰ ਪਾਸੇ ਰੱਖ ਕੇ ਗੱਲ ਕਰਦੀ ਅਤੇ ਉਸ ਨੇ ਕਹਾਣੀਕਾਰ ਲਈ ਲਿਆਂਦੀਆਂ ਸੁਗਾਤਾਂ ਵਿਚੋਂ ਇੱਕ ਜਰਸੀ ਬਸ਼ੀਰੇ ਨੂੰ ਵੀ ਦਿੱਤੀ ਸੀ। ਕਹਾਣੀਕਾਰ ਨੇ ਵੀ ਇੱਕ ਵਾਰ ਬਸ਼ੀਰੇ ਨੂੰ ਆਪਣੇ ਜਨਮ-ਦਿਨ ’ਤੇ ਵਧੀਆ ਫ਼ੁੱਟਬਾਲ ਦਿੱਤਾ ਸੀ, ਜੋ ਉਸ ਇਕੱਲੇ ਦਾ ਆਪਣਾ ਸੀ।

ਉਹ ਦੋਂਵੇਂ ਮਿੱਤਰ ਇਕੱਠੇ ਬੈਠ ਕੇ ਆਪਣੀ ਕਲਪਨਾ ਰਾਹੀਂ ਕਾਲਜ ਵਿਚ ਪੜ੍ਹਨ ਬਾਰੇ ਸੋਚਦੇ। ਕਹਾਣੀਕਾਰ ਸੋਚਦਾ ਸੀ ਕਿ ਬਸ਼ੀਰਾ ਯੂਨੀਵਰਿਸਟੀ ਦੀ ਟੀਮ ਵਿਚ ਚੁਣਿਆ ਜਾਵੇਗਾ। ਬਸ਼ੀਰਾ ਸੋਚਦਾ ਸੀ ਕਿ ਕਹਾਣੀਕਾਰ ਬਹੁਤ ਸਾਰੀਆਂ ਕਿਤਾਬਾਂ ਲਿਖੇਗਾ, ਜਿਸ ਵਿੱਚ ਉਹ ਆਪਣੇ ਦੋਸਤ ਦਾ ਹਾਲ਼ ਵੀ ਲਿਖੇਗਾ। ਉਹ ਕਲਪਨਾ ਵਿੱਚ ਹੀ ਵਿਦੇਸਾਂ ਦੀ ਸੈਰ ਕਰਦੇ ਅਤੇ ਕਹਾਣੀਕਾਰ ਤੇ ਕਾਂਤੀ ਦੇ ਵਿਆਹ ਬਾਰੇ ਵੀ ਸੋਚਦੇ।

ਇਕ ਵਾਰ ਬਸ਼ੀਰਾ ਕੁਝ ਦਿਨ ਸਕੂਲ ਨਾ ਆਇਆ, ਤਾਂ ਕਹਾਣੀਕਾਰ ਫ਼ਿਕਰਮੰਦ ਹੋ ਕੇ ਤਿੰਨ ਕੋਹ ਦੂਰ ਉਹਨਾਂ ਦੇ ਪਿੰਡ ਪਤਾ ਕਰਨ ਗਿਆ। ਉਸਦੇ ਪਿੰਡ ਪਹੁੰਚ ਕੇ ਉਸ ਨੇ ਪਿੰਡ ਦੇ ਬਾਹਰਵਾਰ ਬਸ਼ੀਰੇ ਨੂੰ ਮੱਝ ਚਰਾਉਂਦਾ ਵੇਖ ਲਿਆ। ਕਹਾਣੀਕਾਰ ਦੇ ਪੁੱਛਣ ਤੇ ਬਸ਼ੀਰੇ ਨੇ ਦੱਸਿਆ ਕਿ ਉਸਦੇ ਬਾਪ ਨੇ ਮੱਝ ਖ਼ਰੀਦ ਲਈ ਹੈ। ਕਹਾਣੀਕਾਰ ਇਸ ਗੱਲ ਨੂੰ ਸਮਝ ਨਾ ਪਾਇਆ, ਕਿਉਂਕਿ ਉਸਦੇ ਅਨੁਸਾਰ ਮੱਝ ਦਾ ਸੰਬੰਧ ਦੁੱਧ ਅਤੇ ਲੱਸੀ ਪੀਣ ਨਾਲ਼ ਸੀ, ਪਰ ਬਸ਼ੀਰੇ ਵਰਗੇ ਕਈਆਂ ਲਈ ਮੱਝ ਦਾ ਜੋੜ ਠੇਕੇਦਾਰ ਕੋਲ਼ ਸਾਰਾ ਦੁੱਧ ਵੇਚ ਕੇ ਘਰ ਦੇ ਗੁਜ਼ਾਰੇ ਨਾਲ਼ ਹੈ।

ਕਹਾਣੀਕਾਰ ਕਹਿੰਦਾ ਹੈ ਕਿ ਉਹ ਕਹਾਣੀ ਲਿਖਦਾ ਹੋਇਆ ਆਪਣੀਆਂ ਲਿਖਤਾਂ ਰਾਹੀਂ ਸੰਘਰਸ਼ ਦਾ ਰਾਹ ਅਪਣਾ ਕੇ ਬਸ਼ੀਰੇ ਵਰਗੇ ਉਹਨਾਂ ਲੋਕਾਂ ਦੀ ਜ਼ਿੰਦਗੀ ਬਾਰੇ ਸੰਗਰਾਮ ਕਰੇਗਾ, ਜਿਹਨਾਂ ਦੇ ਫ਼ੁੱਟਬਾਲ ਨੂੰ ਕਿੱਕ ਮਾਰਨ ਦੇ ਸੁਪਨੇ ਅਤੇ ਦੁੱਧ ਆਪ ਪੀਣ ਦੀਆਂ ਸਧਰਾਂ ਅਧੂਰੀਆਂ ਰਹਿ ਗਈਆਂ। ਹੁਣ ਉਹਨਾਂ ਦਾ ਹੱਕ ਕੋਈ ਨਹੀਂ ਖੋਹੇਗਾ।

••• ਛੋਟੇ ਉੱਤਰ ਵਾਲ਼ੇ ਪ੍ਰਸ਼ਨ•••

ਪ੍ਰਸ਼ਨ 1. ‘ਬਸ਼ੀਰਾ’ ਕਹਾਣੀ ਦੀ ਕਿਹੜੀ ਘਟਨਾ ਨੇ ਲੇਖਕ ਨੂੰ ਰੋਣ ਲਈ ਮਜਬੂਰ ਕਰ ਦਿੱਤਾ ?

ਉੱਤਰ – ਇੱਕ ਵਾਰ ਖੇਡਦਿਆਂ-ਖੇਡਦਿਆਂ ਬਸ਼ੀਰੇ ਦੇ ਮੱਥੇ ਦੇ ਵਿਚਕਾਰ ਇੱਕ ਵੱਡਾ ਸਾਰਾ ਕਾਬਲੀ ਭੂੰਡ ਲੜ ਗਿਆ, ਤਾਂ ਉਸ ਦੇ ਨੱਕ ਵਿੱਚੋਂ ਲਹੂ ਦੀ ਤਤੀਰੀ ਫ਼ੁੱਟ ਪਈ। ਇਸ ਘਟਨਾ ਨੇ ਲੇਖਕ ਨੂੰ ਰੋਣ ਲਈ ਮਜਬੂਰ ਕਰ ਦਿੱਤਾ।

ਪ੍ਰਸ਼ਨ 2. ਪੜਾਈ ਦੇ ਨਾਲ਼–ਨਾਲ਼ ਬਸ਼ੀਰਾ ਸਕੂਲ ਦੀਆਂ ਹੋਰ ਕਿਹੜੀਆਂ ਕਿਰਿਆਵਾਂ ਵਿੱਚ ਹਿੱਸਾ ਲੈਂਦਾ ਸੀ ?

ਉੱਤਰ – ਬਸ਼ੀਰਾ ਪੜ੍ਹਾਈ ਤੋਂ ਇਲਾਵਾ ਸਕੂਲ ਦੀਆਂ ਖੇਡਾਂ ਵਿੱਚ ਹਿੱਸਾ ਲੈਂਦਾ ਸੀ। ਉਹ ਸਕੂਲ ਦੀ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਗਾਉਣ ਵਾਲਿਆਂ ਦੀ ਅਗਵਾਈ ਕਰਦਾ ਸੀ। ਫ਼ੁੱਟਬਾਲ ਵਿੱਚ ਬਸ਼ੀਰੇ ਦੀ ਕਿੱਕ ਬੜੀ ਮਸ਼ਹੂਰ ਸੀ। ਜਦੋਂ ਉਨ੍ਹਾਂ ਦਾ ਮੈਚ ਕਿਸੇ ਹੋਰ ਸਕੂਲ ਨਾਲ਼ ਹੋਣਾ ਹੁੰਦਾ, ਤਾਂ ਦੂਜੀ ਧਿਰ ਦੇ ਖਿਡਾਰੀ ਹਰਾਉਣ ਲਈ ਉਸ ਦੇ ਗੋਡੇ-ਗਿੱਟੇ ਭੰਨਣ ਨੂੰ ਤਿਆਰ ਰਹਿੰਦੇ, ਪਰ ਉਸਦੇ ਕਦੇ ਸੱਟ ਨਹੀਂ ਲੱਗੀ ਸੀ। ਉਸ ਦੀ ਫ਼ੁੱਟਬਾਲ ਦੀ ਖੇਡ ਨੂੰ ਹਰ ਪਾਸੇ ਸੁਲਾਹਿਆ ਜਾਂਦਾ ਸੀ।

ਪ੍ਰਸ਼ਨ 3. ਫ਼ੁੱਟਬਾਲ ਖੇਡ ਰਹੇ ਬਸ਼ੀਰੇ ਨੂੰ ਦੇਖ ਕੇ ਲੇਖਕ ਕੀ ਮਹਿਸੂਸ ਕਰਦਾ ਹੈ ?

ਉੱਤਰ – ਬਸ਼ੀਰੇ ਦੀ ਫ਼ੁੱਟਬਾਲ ਦੀ ਖੇਡ ਦੀ ਪ੍ਰਸੰਸਾ ਕਰਦੇ ਲੋਕਾਂ ਨੂੰ ਸੁਣ ਕੇ ਲੇਖਕ ਖ਼ੁਸ਼ੀ ਨਾਲ਼ ਮਹਿਸੂਸ ਕਰਦਾ ਕਿ ਲੋਕ ਕਹਾਣੀਕਾਰ ਦੀਆਂ ਤਰੀਫ਼ਾਂ ਹੀ ਕਰ ਰਹੇ ਹਨ। ਜਿਸ ਦਿਨ ਫ਼ੁੱਟਬਾਲ ਦਾ ਮੈਚ ਹੁੰਦਾ ਉਸ ਦਿਨ ਉਹ ਆਪਣੇ–ਆਪ ਵਿੱਚ ਮਿਉਂਦਾ ਨਹੀਂ ਸੀ।

ਪ੍ਰਸ਼ਨ 4. ਲੇਖਕ ਦਾ ਜਨਮ-ਦਿਨ ਮਨਾਉਣ ਆਏ ਮੁੰਡੇ-ਕੁੜੀਆਂ ਵਿਚੋਂ ਲੇਖਕ ਨੂੰ ਕਾਂਤੀ ਨਾਂ ਦੀ ਕੁੜੀ ਕਿਉਂ ਚੰਗੀ ਲਗਦੀ ਹੈ ?

ਉੱਤਰ – ਜਨਮ-ਦਿਨ ਮਨਾਉਣ ਆਏ ਮੁੰਡੇ-ਕੁੜੀਆਂ ਵਿੱਚੋਂ ਲੇਖਕ ਨੂੰ ਕਾਂਤੀ ਨਾਂ ਦੀ ਕੁੜੀ ਇਸ ਕਰਕੇ ਚੰਗੀ ਲਗਦੀ ਸੀ, ਕਿਉਂਕਿ ਉਹ ਬਸ਼ੀਰੇ ਨਾਲ਼ ਗੱਲ-ਬਾਤ ਕਰਦੀ ਸੀ, ਉਸ ਦੇ ਮੂੰਹ-ਮੱਥੇ ਉੱਤੇ ਅਮੀਰੀ ਦੇ ਕੋਈ ਵੱਟ ਨਹੀਂ ਸਨ ਅਤੇ ਉਸ ਨੇ ਲੇਖਕ ਲਈ ਲਿਆਂਦੀਆਂ ਸੁਗਾਤਾਂ ਵਿਚੋਂ ਇਕ ਰੰਗ-ਬਰੰਗੀ ਜਰਸੀ ਬਸ਼ੀਰੇ ਨੂੰ ਵੀ ਦਿੱਤੀ ਸੀ।

ਪ੍ਰਸ਼ਨ 5. ਲੇਖਕ ਅਤੇ ਬਸ਼ੀਰਾ ਆਪਣੇ ਭਵਿੱਖ ਬਾਰੇ ਕਿਹੜੀਆਂ ਵਿਉਂਤਾਂ ਬਣਾਉਂਦੇ ਸਨ ?

ਉੱਤਰ – ਲੇਖਕ ਤੇ ਬਸ਼ੀਰਾ ਆਪਣੇ ਭਵਿੱਖ ਲਈ ਵਿਉਂਤਾਂ ਬਣਾਉਂਦੇ ਹੋਏ ਕਈ ਥਾਂਵਾਂ ਅਤੇ ਸ਼ਹਿਰਾਂ ਵਿੱਚ ਘੁੰਮ ਚੁੱਕੇ ਸਨ। ਉਹ ਕਾਲਜ ਵਿਚ ਇਕੱਠੇ ਪੜ੍ਹਨ ਅਤੇ ਬਸ਼ੀਰੇ ਦੇ ਯੂਨੀਵਰਸਿਟੀ ਦੀ ਟੀਮ ਵਿੱਚ ਚੁਣੇ ਜਾਣ ਦੀਆਂ ਵਿਉਂਤਾਂ ਬਣਾਉਂਦੇ ਸਨ। ਬਸ਼ੀਰਾ ਕਹਾਣੀਕਾਰ ਬਾਰੇ ਕਹਿੰਦਾ ਕਿ ਉਹ ਬਹੁਤ ਸਾਰੀਆਂ ਕਿਤਾਬਾਂ ਲਿਖੇਗਾ ਅਤੇ ਬਹੁਤ ਸਾਰੇ ਲੋਕ ਉਸ ਦੀਆਂ ਕਿਤਾਬਾਂ ਪੜ੍ਹਿਆ ਕਰਨਗੇ। ਬਸ਼ੀਰਾ ਕਹਾਣੀਕਾਰ ਨੂੰ ਕਾਂਤੀ ਨਾਲ਼ ਉਸ ਦੇ ਵਿਆਹ ਦੀ ਗੱਲ ਕਰਕੇ ਛੇੜਦਾ ਸੀ।

ਪ੍ਰਸ਼ਨ 6. “ਮੀਏਂ ਨੇ ਮੱਝ ਖ਼ਰੀਦ ਲਈ ਏ।” ਲੇਖਕ ਨੂੰ ਇਸ ਗੱਲ ਦੀ ਸਮਝ ਕਿਉਂ ਨਹੀਂ ਸੀ ਆ ਰਹੀ?

ਉੱਤਰ – ਕਿਉਂਕਿ ਲੇਖਕ ਦੀ ਦੁਨੀਆ ਵਿੱਚ ਮੱਝ ਦਾ ਜੋੜ ਦੁੱਧ ਤੇ ਲੱਸੀ ਪੀਣ ਨਾਲ਼ ਹੀ ਸੀ। ਜਦੋਂਕਿ ਬਸ਼ੀਰੇ ਦੇ ਜੀਵਨ ਵਿੱਚ ਮੱਝ ਦਾ ਜੋੜ ਦੁੱਧ ਵੇਚ ਕੇ ਘਰ ਦੇ ਗੁਜ਼ਾਰੇ ਨਾਲ਼ ਸੀ। ਮੱਝ ਨੂੰ ਪਾਲਣ ਲਈ ਹੀ ਬਸ਼ੀਰੇ ਨੇ ਸਕੂਲ ਜਾਣਾ ਅਤੇ ਫ਼ੁੱਟਬਾਲ ਖੇਡਣਾ ਛੱਡ ਦਿੱਤਾ ਸੀ।

ਪ੍ਰਸ਼ਨ 7. ‘ਬਸ਼ੀਰਾ’ ਕਹਾਣੀ ਦੇ ਅੰਤ ਵਿਚ ਲੇਖਕ, ਬਸ਼ੀਰੇ ਦੇ ਬਾਲ-ਮਨ ਦੀਆਂ ਉਡਾਰੀਆਂ ਨੂੰ ਪੂਰੀਆਂ ਕਰਨ ਲਈ ਕੀ ਕਲਪਨਾ ਕਰਦਾ ਹੈ ?

ਉੱਤਰ – ਲੇਖਕ ਕਲਪਨਾ ਕਰਦਾ ਹੈ ਕਿ ਬੇਸ਼ੱਕ ਬਸ਼ੀਰੇ ਦੀਆਂ ਫ਼ੁੱਟਬਾਲ ਖੇਡਣ ਅਤੇ ਕਾਲਜ ਪੜ੍ਹਨ ਲੱਗ ਕੇ ਯੂਨੀਵਰਸਿਟੀ ਟੀਮ ਵਿੱਚ ਸ਼ਾਮਲ ਹੋਣ ਦੀਆਂ ਸਧਰਾਂ ਅਧੂਰੀਆਂ ਰਹਿ ਗਈਆਂ ਹਨ, ਪਰ ਉਹ ਆਪਣੀ ਕਲਮ ਰਾਹੀਂ ਉਸ ਦਾ ਹਾਲ਼ ਲਿਖੇਗਾ ਅਤੇ ਬਸ਼ੀਰੇ ਵਰਗੇ ਲੋਕਾਂ ਦੀ ਜ਼ਿੰਦਗੀ ਲਈ ਸੰਗਰਾਮ ਕਰੇਗਾ। ਜਿਸ ਨਾਲ਼ ਬਸ਼ੀਰੇ ਵਾਂਗ ਕਿਸੇ ਦੀਆਂ ਸਧਰਾਂ ਅਧੂਰੀਆਂ ਨਹੀਂ ਰਹਿਣਗੀਆਂ।

•••ਵਸਤੂਨਿਸ਼ਠ ਪ੍ਰਸ਼ਨ •••

ਪ੍ਰਸ਼ਨ 1. ‘ਬਸ਼ੀਰਾ’ ਕਹਾਣੀ ਦਾ ਲੇਖਕ ਕੌਣ ਹੈ ?

ਉੱਤਰ – ਨਵਤੇਜ ਸਿੰਘ।

ਪ੍ਰਸ਼ਨ 2. ਕੌਣ-ਕੌਣ ਚੰਗੇ ਬੇਲੀ ਸਨ ?

ਉੱਤਰ – ਬਸ਼ੀਰਾ ਤੇ ਕਹਾਣੀਕਾਰ।

ਪ੍ਰਸ਼ਨ 3. ਲੇਖਕ ਨੂੰ ਕਾਂਤੀ ਦਾ ਹਾਸਾ ਕਿਸ ਵਰਗਾ ਜਾਪਦਾ ਸੀ ?

ਉੱਤਰ – ਬਾਸਮਤੀ ਦੀ ਮਹਿਕ ਵਰਗਾ।

ਪ੍ਰਸ਼ਨ 4. ਕੌਣ ਚੰਗਾ ਗਾਉਂਦਾ ਸੀ ?

ਉੱਤਰ – ਬਸ਼ੀਰਾ।

ਪ੍ਰਸ਼ਨ 5. ਕਿਸ ਦੀ ਫ਼ੁੱਟਬਾਲ ਦੀ ਕਿੱਕ ਬਹੁਤ ਮਸ਼ਹੂਰ ਸੀ ?

ਉੱਤਰ – ਬਸ਼ੀਰੇ ਦੀ। ·

ਪ੍ਰਸ਼ਨ 6. ਕਿਸ ਦਾ ਜਨਮ-ਦਿਨ ਮਨਾਇਆ ਜਾਂਦਾ ਸੀ ?

ਉੱਤਰ – ਕਹਾਣੀਕਾਰ ਦਾ।

ਪ੍ਰਸ਼ਨ 7. ਲੇਖਕ ਨੂੰ ਕਿਹੜੀ ਕੁੜੀ ਚੰਗੀ ਲੱਗਦੀ ਸੀ ?

ਉੱਤਰ – ਕਾਂਤੀ।

ਪ੍ਰਸ਼ਨ 8. ਕਾਂਤੀ ਨੇ ਬਸ਼ੀਰੇ ਨੂੰ ਕੀ ਦਿੱਤਾ ਸੀ ?

ਉੱਤਰ – ਰੰਗ-ਬਰੰਗੀ ਜਰਸੀ।

ਪ੍ਰਸ਼ਨ 9. ਕਹਾਣੀਕਾਰ ਨੇ ਆਪਣੇ ਜਨਮ-ਦਿਨ ਉੱਤੇ ਬਸ਼ੀਰੇ ਨੂੰ ਕੀ ਸੁਗਾਤ ਦਿੱਤੀ ?

ਉੱਤਰ – ਇਕ ਫ਼ੁੱਟਬਾਲ।

ਪ੍ਰਸ਼ਨ 10. ਬਸ਼ੀਰੇ ਨੇ ਸਕੂਲੇ ਆਉਣਾ ਕਿਉਂ ਛੱਡ ਦਿੱਤਾ ?

ਉੱਤਰ – ਮੱਝ ਚਾਰਨ ਖ਼ਾਤਰ।

ਪ੍ਰਸ਼ਨ 11. ਬਸ਼ੀਰੇ ਦੇ ਘਰ ਵਾਲ਼ੇ ਸਾਰਾ ਦੁੱਧ ਕਿਉਂ ਵੇਚ ਦਿੰਦੇ ਸਨ ?

ਉੱਤਰ – ਘਰ ਦੇ ਗੁਜ਼ਾਰੇ ਲਈ।

ਪ੍ਰਸ਼ਨ 12. ਲੇਖਕ ਲਈ ਮੱਝ ਦਾ ਜੋੜ ਕਿਸ ਚੀਜ਼ ਨਾਲ਼ ਸੀ ?

ਉੱਤਰ – ਦੁੱਧ ਤੇ ਲੱਸੀ ਨਾਲ਼।

ਪ੍ਰਸ਼ਨ 13. ਬਸ਼ੀਰੇ ਲਈ ਮੱਝ ਦਾ ਜੋੜ ਕਿਸ ਚੀਜ਼ ਨਾਲ਼ ਸੀ ?

ਉੱਤਰ – ਘਰ ਦੇ ਗੁਜ਼ਾਰੇ ਨਾਲ਼।

ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037

1. ਕੱਲੋ

ਕਹਾਣੀਕਾਰ – ਨਾਨਕ ਸਿੰਘ

••• ਸਾਰ •••

ਜਦੋਂ 1936 ਈ: ਵਿੱਚ ਲੇਖਕ ਨੇ ‘ਕਾਗਤਾਂ ਦੀ ਬੇੜੀ’ ਨਾਵਲ ਲਿਖਣ ਲਈ ਪੈਸੇ ਦੀ ਤੰਗੀ ਕਾਰਨ ਧਰਮਸ਼ਾਲਾ ਵਿੱਚ ਮੈਕਲੋਡ ਗੰਜ ਦੇ ਕਿਸੇ ਹੋਟਲ ਦੀ ਥਾਂ ਇੱਕ ਗੁੰਮਨਾਮ ਮੁਹੱਲੇ ਵਿੱਚ ਡੇਰਾ ਲਾਇਆ, ਤਾਂ ਉੱਥੋਂ ਦੀ ਇੱਕ ਕੱਲੋ ਨਾਂ ਦੀ ਬੇਪ੍ਰਵਾਹ ਤੇ ਢੀਠ ਸਫਾਈ-ਸੇਵਿਕਾ ਨੇ ਉਸ ਨੂੰ ਬਹੁਤ ਪ੍ਰੇਸ਼ਾਨ ਕੀਤਾ, ਜੋ ਹਰ ਇੱਕ ਨਾਲ਼ ਆਢ੍ਹਾ ਲਾਈ ਰੱਖਦੀ ਸੀ ਅਤੇ ਹਰ ਵੇਲੇ ਸੜੀ-ਭੁੱਜੀ ਰਹਿੰਦੀ ਸੀ। ਉਸ ਦੇ ਰੌਲੋ-ਰੱਪੇ ਦੇ ਕਾਰਨ ਉਸ ਨੇ ਉਸ ਥਾਂ ਨੂੰ ਬਦਲ ਲੈਣ ਦਾ ਫੈਸਲਾ ਕੀਤਾ, ਪਰ ਅਗਲੇ ਦਿਨ ਜ਼ੋਰਦਾਰ ਬਾਰਿਸ਼ ਹੋਣ ਕਰਕੇ ਉਹ ਉੱਥੇ ਹੀ ਬੈਠਾ ਨਾਵਲ ਲਿਖਦਾ ਰਿਹਾ। ਜਦੋਂ ਦੁਪਹਿਰ ਦੇ ਸਮੇਂ ਉਹ ਬੈਠਾ ਅੰਬ ਚੂਪ ਰਿਹਾ ਸੀ, ਤਾਂ ਕੱਲੋ ਅਚਾਨਕ ਇੱਕ-ਦਮ ਆ ਧਮਕੀ ਅਤੇ ਉਸਨੂੰ ਬੂਹਿਓਂ ਬਾਹਰ ਗਿਟਕਾਂ ਦੇ ਛਿੱਲੜ ਸੁੱਟਣ ਕਾਰਨ ਬੁਰਾ-ਭਲਾ ਬੋਲਣ ਲੱਗੀ, ਪਰ ਲੇਖਕ ਨੇ ਉਸ ਨੂੰ ‘ਬਹਿਨ’ (ਭੈਣ) ਕਹਿ ਕੇ ਆਪਣੀ ਗਲਤੀ ਮੰਨ ਲਈ ਤੇ ਆਪ ਹੀ ਸਫਾਈ ਕਰਨ ਲੱਗ ਪਿਆ। ਕੱਲੋ ਨੇ ਲੇਖਕ ਨੂੰ ਸਫਾਈ ਕਰਨ ਤੋਂ ਹਟਾ ਕੇ ਸਾਰਾ ਕੰਮ ਆਪ ਕਰ ਦਿੱਤਾ। ਦੂਸਰੇ ਦਿਨ ਕੱਲੋ ਨੇ ਮਹੱਲੇ ਵਿੱਚ ਆ ਕੇ ਸਭ ਤੋਂ ਪਹਿਲਾਂ ਉਸ ਦੇ ਬੂਹੇ ਅੱਗੇ ਸਫ਼ਾਈ ਕੀਤੀ ਤੇ ਨਾਲੀ ਦਾ ਗੰਦ ਵੀ ਕੱਢ ਦਿੱਤਾ। ਕੱਲੋ ਨੇ ਲੇਖਕ ਨੂੰ ‘ਦਾਦਾ’ ਕਹਿ ਕੇ ਘਰ ਦੇ ਅੰਦਰ ਦਾ ਕੂੜਾ ਬਾਹਰ ਸੁੱਟਣ ਬਾਰੇ ਪੁੱਛਿਆ। ਇੱਕ ਵਾਰ ਉਸ ਨੂੰ ਆਪਣੇ ਲਈ ਵਰਤਿਆ ‘ਦਾਦਾ’ ਸ਼ਬਦ ਅਜੀਬ ਲੱਗਾ। ਜਦੋਂ ਲੇਖਕ ਵੱਲੋਂ ਮਜ਼ਦੂਰੀ ਵਜੋਂ ਉਸ ਵੱਲ ਸੁੱਟੇ ਦੋ ਆਨੇ ਨਾ ਚੁੱਕੇ, ਤਾਂ ਲੇਖਕ ਨੇ ਇੱਕ ਵਾਰ ਤਾਂ ਉਸ ਨੂੰ ਲਾਲਚੀ ਸਮਝਿਆ, ਪਰ ਜਲਦੀ ਹੀ ਉਸ ਨੂੰ ਆਪਣੀ ਸਮਝ ਤੇ ਪਛਤਾਵਾ ਹੋਇਆ ਅਤੇ ਉਹ ਉਸ ਨਾਲ਼ ਗੱਲਾਂ ਕਰਕੇ ਜਾਣ ਗਿਆ ਕਿ ਉਹ ਬੰਗਾਲਣ ਹੈ। ਇਸ ਲਈ ਉਸ ਨੇ ਲੇਖਕ ਨੂੰ ‘ਦਾਦਾ’ (ਵੱਡਾ ਭਰਾ) ਕਿਹਾ।

ਹੁਣ ਲੇਖਕ ਸਮਝ ਗਿਆ ਕਿ ਉਹ ਪਿਆਰ ਦੀ ਭੁੱਖੀ ਆਤਮਾ ਹੈ ਜੋ ਲੇਖਕ ਦੇ ‘ਬਹਿਨ’ ਕਹਿਣ ਤੇ ਪਸੀਜ ਗਈ। ਜਦ ਕਿ ਸਾਰਾ ਮਹੱਲਾ ਉਸ ਨੂੰ ਬੁਰਾ-ਭਲਾ ਬੋਲਦਾ ਸੀ। ਇਸ ਸਮੇਂ ਕੱਲੋ ਨੂੰ ਪਤਾ ਲੱਗਾ ਕਿ ਉਹ ਇਕ ਲੇਖਕ ਹੈ ਤੇ ਉੱਥੋਂ ਦੇ ਰੌਲੇ ਕਾਰਨ ਉਹ ਉੱਥੋਂ ਚੱਲਾ ਜਾਣਾ ਚਾਹੁੰਦਾ ਹੈ। ਇਸ ਤੋਂ ਪਿੱਛੋਂ ਕੱਲੋ ਨੇ ਨਾ ਕੇਵਲ ਲੋਕਾਂ ਨਾਲ਼ ਲੜਨਾ-ਝਗੜਨਾ ਬੰਦ ਕਰ ਦਿੱਤਾ, ਸਗੋਂ ਉਹ ਬੱਚਿਆਂ ਨੂੰ ਵੀ ਪਿਆਰ ਨਾਲ਼ ਰੌਲਾ ਪਾਉਣ ਤੋਂ ਰੋਕਣ ਲੱਗ ਪਈ, ਜਿਸ ਕਰਕੇ ਲੇਖਕ ਨੂੰ ਰਹਿਣ ਵਾਲ਼ੀ ਜਗ੍ਹਾ ਬਦਲਣ ਦੀ ਲੋੜ ਨਾ ਪਈ। ਨਾਵਲ ਦਾ ਕੰਮ ਪੂਰਾ ਹੋਣ ਮਗਰੋਂ ਲੇਖਕ ਨੇ ਕੱਲੋ ਨੂੰ ਆਪਣੇ ਵਾਪਸ ਜਾਣ ਬਾਰੇ ਦੱਸਿਆ ਅਤੇ ਅਗਲੇ ਦਿਨ ਜਦੋਂ ਉਹ ਕੱਲੋ ਨੂੰ ਮਿਲਣ ਦੀ ਉਡੀਕ ਕਰਦਾ ਬੱਸ ਵਿੱਚ ਜਾ ਬੈਠਾ, ਤਾਂ ਉਸ ਸਮੇਂ ਉਹ ਉਸ ਦੀ ਪਤਨੀ ਲਈ ਅੰਬਾਂ ਦੀ ਟੋਕਰੀ ਲੈ ਕੇ ਪੁੱਜੀ ਤੇ ਨਾਲ਼ ਹੀ ਕਹਿਣ ਲੱਗੀ ਕਿ ਉਸ ਨੇ ਅੰਬਾਂ ਨੂੰ ਛੂਹਿਆ ਨਹੀਂ। ਲੇਖਕ ਨੇ ਟੋਕਰੀ ਖੁਸ਼ੀ-ਖੁਸ਼ੀ ਉਸ ਤੋਂ ਲੈ ਲਈ, ਜਿਸ ਨਾਲ਼ ਉਹ ਖਿੜ ਗਈ। ਲੇਖਕ ਬੱਸ ਵਿੱਚ ਜਾ ਬੈਠਾ ਤੇ ਕੱਲੋ ਪਿਆਰ ਵਿੱਚ ਭਿੱਜੀ ਬੱਸ ਵੱਲ ਵੇਖ ਰਹੀ ਸੀ।

••• ਛੋਟੇ ਉੱਤਰ ਵਾਲ਼ੇ ਪ੍ਰਸ਼ਨ •••

ਪ੍ਰਸ਼ਨ 1. “ਪਰ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ਼ ਕਦੋਂ ਦੂਰ ਹੋ ਸਕਦੀ ਸੀ?” ਲੇਖਕ ਨੇ ਅਜਿਹਾ ਕਿਉਂ ਸੋਚਿਆ?

ਉੱਤਰ – ਲੇਖਕ ਪਹਿਲਾਂ ਨਾਵਲ ਲਿਖਣ ਲਈ ਕਈ ਸਾਲਾਂ ਤੋਂ ਧਰਮਸ਼ਾਲਾ ਦੀ ਰਮਣੀਕ ਥਾਂ ਮੈਕਲੋਡ ਗੰਜ ਵਿੱਚ ਜਾ ਕੇ ਲਿਖਦਾ ਸੀ, ਪਰ ਇਸ ਵਾਰ ਉਸ ਨੇ ਪੈਸੇ ਦੀ ਕਮੀ ਹੋਣ ਕਰਕੇ ਆਪਣਾ ਮਨ ਮਾਰ ਕੇ ਘਰ ਵਿੱਚ ਬੈਠ ਕੇ ਹੀ ਨਾਵਲ ਲਿਖਣਾ ਸ਼ੁਰੂ ਕਰ ਦਿੱਤਾ, ਪਰ ਗੱਲ ਨਾ ਬਣਦੀ ਦੇਖ ਉਸ ਦਾ ਦਿਲ ਧਰਮਸ਼ਾਲਾ ਜਾਣ ਲਈ ਹੀ ਕਾਹਲਾ ਪੈ ਰਿਹਾ ਸੀ। ਕਿਉਂਕਿ ਘਰ ਵਿੱਚ ਬੈਠ ਕੇ ਨਾਵਲ ਲਿਖਦਿਆਂ ਉਸ ਨੂੰ ਉਹ ਸੁਆਦ ਨਹੀਂ ਸੀ ਆਉਂਦਾ ਜੋ ਉੱਥੇ ਪਹਾੜਾਂ ਦੀ ਰਮਨੀਕ ਗੋਦੀ ਵਿੱਚ ਬਹਿ ਕੇ ਆਉਂਦਾ ਸੀ। ਉਸ ਲਈ ਲੇਖਕ ਨੇ ਇੰਜ ਸੋਚਿਆ।

ਪ੍ਰਸ਼ਨ 2. ਲੇਖਕ ਨੂੰ ਆਪਣਾ ਨਾਵਲ ਲਿਖਣ ਸਮੇਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ?

ਉੱਤਰ – ਇੱਕ ਤਾਂ ਪੈਸੇ ਵੱਲੋਂ ਹੱਥ ਤੰਗ ਹੋਣ ਕਰਕੇ ਲੇਖਕ ਨੂੰ ਧਰਮਸ਼ਾਲਾ ਵਿੱਚ ਆਪਣੀ ਮਨਪਸੰਦ ਥਾਂ ਮੈਕਲੋਡ ਗੰਜ ਦੀ ਕਿਸੇ ਹੋਟਲ ਵਿੱਚ ਜਾ ਕੇ ਰਹਿਣ ਦੀ ਥਾਂ ਕਿਸੇ ਗੁੰਮਨਾਮ ਮੁਹੱਲੇ ਵਿੱਚ ਆਪਣੇ ਇੱਕ ਦੋਸਤ ਦੇ ਘਰ ਰੁਕਣਾ ਪਿਆ। ਦੂਜਾ ਜਿਸ ਮੁਹੱਲੇ ਵਿੱਚ ਉਹ ਰੁਕਿਆ, ਉਥੋਂ ਦੀ ਸਫਾਈ-ਸੇਵਿਕਾ ਬੜੀ ਗੁੱਸੇ-ਖੋਰ ਤੇ ਝਗੜਾਲੂ ਸੁਭਾਅ ਵਾਲ਼ੀ ਸੀ। ਉਹ ਗਲੀ ਵਿੱਚ ਕਿਸੇ ਨਾ ਕਿਸੇ ਨਾਲ਼ ਆਢ੍ਹਾ ਲਾਈ ਰੱਖਦੀ ਸੀ। ਮੁਹੱਲੇ ਦੇ ਲੋਕਾਂ ਦੀ ਇੱਕ ਗੱਲ ਬਦਲੇ ਉਹ ਚਾਰ ਸੁਣਾਉਂਦੀ ਸੀ। ਜਿਸ ਰੌਲੇ-ਰੱਪੇ ਕਾਰਨ ਲੇਖਕ ਨੂੰ ਨਾਵਲ ਲਿਖਣ ਵਿੱਚ ਮੁਸਕਲ ਆ ਰਹੀ ਸੀ।

ਪ੍ਰਸ਼ਨ 3. “ਬੜੀ ਭੂਲ ਹੋਈ ਬਹਿਨ, ਮੁਆਫ ਕਰਨਾ, ਪ੍ਰਦੇਸੀ ਨੂੰ ਖ਼ਿਆਲ ਨਹੀਂ ਰਿਹਾ।” ਲੇਖਕ ਦੇ ਇਨ੍ਹਾਂ ਸ਼ਬਦਾਂ ਦਾ ਕੱਲੋ ਦੇ ਵਿਹਾਰ ਤੇ ਕੀ ਅਸਰ ਪਿਆ?

ਉੱਤਰ – ਜਦੋਂ ਅੰਬ ਚੂਪ ਕੇ ਗਿਟਕਾਂ ਅਤੇ ਛਿਲੜ ਬਾਹਰ ਸੁੱਟ ਰਹੇ ਲੇਖਕ ਨੂੰ ਕੱਲੋ ਨੇ ਆ ਕੇ ਫਿਟਕਾਰ ਭਰੇ ਸ਼ਬਦ ਬੋਲੇ ਤਾਂ ਲੇਖਕ ਨੇ ਉਸ ਨੂੰ ‘ਬਹਿਨ’ ਸ਼ਬਦ ਨਾਲ਼ ਸੰਬੋਧਨ ਕਰਦਿਆਂ ਆਪਣੀ ਗਲਤੀ ਲਈ ਮੁਆਫੀ ਮੰਗ ਲਈ। ਆਪਣੇ ਲਈ ‘ਬਹਿਨ’ ਸ਼ਬਦ ਸੁਣਨ ਤੋਂ ਬਾਅਦ ਕੱਲੋ ਦੇ ਵਿਹਾਰ ਵਿੱਚ ਇਕਦਮ ਤਬਦੀਲੀ ਆ ਗਈ। ਉਹ ਲੇਖਕ ਦੇ ਪਿਆਰ ਨਾਲ਼ ਭਰੇ ਸ਼ਬਦਾਂ ਨਾਲ਼ ਇੱਕ ਦਮ ਪਿਘਲ ਕੇ ਮੋਮ ਹੋ ਗਈ। ਉਸ ਨੇ ਲੇਖਕ ਨੂੰ ਗਿਟਕਾਂ ਤੇ ਛਿੱਲੜ ਇਕੱਠੇ ਕਰਨ ਤੋਂ ਹਟਾ ਕੇ ਇਹ ਕੰਮ ਆਪ ਕਰ ਦਿੱਤਾ ਤੇ ਨਾਲ਼ ਹੀ ਬੂਹੇ ਦਾ ਅੱਗਾ ਵੀ ਸਾਫ਼ ਕਰ ਦਿੱਤਾ। ਅਗਲੇ ਦਿਨ ਉਸ ਨੇ ਸਭ ਤੋਂ ਪਹਿਲਾਂ ਲੇਖਕ ਦੇ ਘਰ ਦਾ ਅੱਗਾ ਸਾਫ਼ ਕੀਤਾ ਅਤੇ ਮੁਹੱਲੇ ਦੇ ਲੋਕਾਂ ਪ੍ਰਤੀ ਉਸ ਦਾ ਵਤੀਰਾ ਬਦਲ ਗਿਆ।

ਪ੍ਰਸ਼ਨ 4. ਲੇਖਕ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਕੱਲੋ ਦਾ ਸੁਭਾਅ ਕਿਹੋ ਜਿਹਾ ਸੀ?

ਉੱਤਰ – ਲੇਖਕ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਕੱਲੋ ਮੁਹੱਲੇ ਦੇ ਲੋਕਾਂ ਨਾਲ਼ ਆਢ੍ਹਾ ਲਾਈ ਰੱਖਦੀ ਸੀ। ਉਹ ਹਰ ਵੇਲੇ ਸੜੀ-ਭੁੱਜੀ ਰਹਿੰਦੀ ਸੀ ਅਤੇ ਹਰ ਇੱਕ ਨਾਲ਼ ਲੜਾਈ ਝਗੜਾ ਕਰਦੀ ਸੀ। ਸਫਾਈ ਦਾ ਕੰਮ ਵੀ ਵਧੀਆ ਢੰਗ ਨਾਲ਼ ਨਹੀਂ ਕਰਦੀ ਸੀ। ਜਮੀਨ ਤੇ ਝਾੜੂ ਘੜੀਸ ਦੀ ਰਹਿੰਦੀ ਸੀ ਅਤੇ ਮੁਹੱਲੇ ਦੇ ਲੋਕਾਂ ਨੂੰ ਬੁਰਾ-ਭਲਾ ਬੋਲਦੀ ਸੀ। ਬਦਲੇ ਵਿੱਚ ਮੁਹੱਲੇ ਦੀਆਂ ਔਰਤਾਂ ਵੀ ਉਸ ਨੂੰ ਬੋਲ-ਕਬੋਲ ਬੋਲਦੀਆਂ ਸਨ। ਪਰ ਉਹ ਕਿਸੇ ਦੀ ਪਰਵਾਹ ਨਹੀਂ ਕਰਦੀ ਸੀ ਅਤੇ ਕਿਸੇ ਦਾ ਕਹਿਣਾ ਵੀ ਨਹੀਂ ਮੰਨਦੀ ਸੀ।

ਪ੍ਰਸ਼ਨ 5. ਲੇਖਕ ਨੂੰ ਕੱਲੋਂ ਲਾਲਚੀ ਕਿਉਂ ਜਾਪੀ?

ਉੱਤਰ – ਜਦੋਂ ਲੇਖਕ ਨੇ ਉਸ ਨੂੰ ਕੀਤੇ ਕੰਮ ਦੀ ਮਜ਼ਦੂਰੀ ਲੈਣ ਲਈ ਖੜ੍ਹੀ ਸਮਝ ਕੇ ਉਸ ਵੱਲ ਆਨਾ ਸੁੱਟਿਆ, ਤਾਂ ਉਸ ਨੇ ਉਹ ਨਾ ਚੁੱਕਿਆ ਤੇ ਲੇਖਕ ਵੱਲ ਤੱਕ ਕੇ ਆਪਣੀ ਨਜ਼ਰ ਪਰ੍ਹੇ ਹਟਾ ਲਈ। ਲੇਖਕ ਨੂੰ ਜਾਪਿਆ ਕਿ ਉਹ ਲਾਲਚੀ ਹੈ ਅਤੇ ਉਹ ਹੋਰ ਪੈਸੇ ਚਾਹੁੰਦੀ ਹੈ। ਲੇਖਕ ਨੇ ਉਸ ਤੋਂ ਪਿੱਛਾ ਛੁਡਾਉਣ ਲਈ ਉਸ ਵੱਲ ਇੱਕ ਹੋਰ ਆਨਾ ਸੁੱਟਿਆ, ਪਰ ਉਸ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਦੇਖ ਕੇ ਲੇਖਕ ਨੂੰ ਯਕੀਨ ਹੋ ਗਿਆ ਕਿ ਉਹ ਪੱਕਾ ਲਾਲਚ ਕਰ ਰਹੀ ਹੈ, ਜਿਸ ਕਰਕੇ ਉਸ ਨੇ ਉਸ ਨੂੰ, ਇਹਨੇ ਕ ਕੰਮ ਲਈ ਹੋਰ ਕਿੰਨ੍ਹੇ ਪੈਸੇ ਚਾਹੀਦੇ ਆ, ਕਹਿ ਕੇ ਲਾਲਚੀ ਸੁਭਾਅ ਲਈ ਕੋਸਿਆ।

ਪ੍ਰਸ਼ਨ 6. ਲੇਖਕ ਨਾਲ਼ ਗੱਲ ਕਰਦੀ ਕੱਲੋਂ ਚੁੱਪ ਕਿਉਂ ਹੋ ਗਈ ਸੀ?

ਉੱਤਰ – ਲੇਖਕ ਨਾਲ਼ ਗੱਲ ਕਰਦੀ ਆਪਣੇ ਚਾਰ ਭੈਣਾਂ, ਭਰਾ ਕੋਈ ਨਾ ਹੋਣ ਅਤੇ ਮਾਂ-ਬਾਪ ਦੇ ਹਲਾਤ ਬਾਰੇ ਗੱਲ ਕਰਦੀ ਕੱਲੋ ਚੁੱਪ ਹੋ ਗਈ ਕਿਉਂਕਿ ਉਸ ਨੇ ਦੇਖਿਆ ਕਿ ਬਾਹਰ ਮੀਂਹ ਵੀ ਬੰਦ ਹੋ ਚੁੱਕਾ ਸੀ ਤੇ ਮੁਹੱਲੇ ਵਿੱਚ ਉਸ ਦਾ ਕੰਮ ਵੀ ਬਹੁਤ ਪਿਆ ਸੀ। ਇਸ ਕਰਕੇ ਲੇਖਕ ਨਾਲ਼ ਗੱਲ ਕਰਨੀ ਬੰਦ ਕਰ ਕੇ ਉਸ ਨੇ ਆਪਣਾ ਝਾੜੂ ਤੇ ਛਾਬਾ ਚੁੱਕਿਆ ਤੇ ਕੰਮ ਲਈ ਚਲੀ ਗਈ।

ਪ੍ਰਸ਼ਨ 7. ਕੱਲੋ ਨੇ ਲੇਖਕ ਨੂੰ ਕਿਹੜੀ ਸੌਗਾਤ ਭੇਟ ਕੀਤੀ ਤੇ ਕਿਉਂ?

ਉੱਤਰ – ਕੱਲੋ ਨੇ ਲੇਖਕ ਨੂੰ ਅੰਬਾਂ ਦੀ ਟੋਕਰੀ ਸੌਗਾਤ ਵਜੋਂ ਭੇਟ ਕੀਤੀ। ਉਹ ਇਹ ਅੰਬ ਲੇਖਕ ਦੀ ਪਤਨੀ ਲਈ ਭੇਜਣਾ ਚਾਹੁੰਦੀ ਸੀ।

••• ਵਸਤੂਨਿਸ਼ਠ ਪ੍ਰਸ਼ਨ •••

ਪ੍ਰਸ਼ਨ 1. ‘ਕੱਲੋ’ ਕਹਾਣੀ ਦਾ ਲੇਖਕ ਕੌਣ ਹੈ?

ਉੱਤਰ – ਨਾਨਕ ਸਿੰਘ।

ਪ੍ਰਸ਼ਨ 2. ‘ਕੱਲੋ’ ਕਹਾਣੀ ਦੀ ਘਟਨਾ ਕਦੋਂ ਵਾਪਰੀ?

ਉੱਤਰ – 1936 ਈ: ਵਿੱਚ।

ਪ੍ਰਸ਼ਨ 3. ਲੇਖਕ ਕਿਹੜਾ ਨਾਵਲ ਲਿਖਣ ਲਈ ਪਹਾੜ ਉੱਤੇ ਜਾਣਾ ਚਾਹੁੰਦਾ ਸੀ?

ਉੱਤਰ – ਕਾਗਤਾਂ ਦੀ ਬੇੜੀ।

ਪ੍ਰਸ਼ਨ 4. ਲੇਖਕ ‘ਕਾਗਤਾਂ ਦੀ ਬੇੜੀ’ ਨਾਵਲ ਲਿਖਣ ਲਈ ਕਿੱਥੇ ਪਹੁੰਚਾ?

ਉੱਤਰ – ਧਰਮਸ਼ਾਲਾ।

ਪ੍ਰਸ਼ਨ 5. ਕੱਲੋ ਮੁਹੱਲੇ ਵਿੱਚ ਕੀ ਕੰਮ ਕਰਦੀ ਸੀ?

ਉੱਤਰ – ਸਫਾਈ ਦਾ।

ਪ੍ਰਸ਼ਨ 6. ਕੱਲੋ ਕਿਹੋ ਜਿਹੇ ਸੁਭਾਅ ਦੀ ਮਾਲਕ ਸੀ?

ਉੱਤਰ – ਈਰਖਾ ਭਰੇ ਸਭਾਅ ਦੀ।

ਪ੍ਰਸ਼ਨ 7. ਲੇਖਕ ਨੂੰ ਕੱਲੋ ਕਿਹੋ ਜਿਹੀ ਲੱਗਦੀ?

ਉੱਤਰ – ਮਨਹੂਸ।

ਪ੍ਰਸ਼ਨ 8. ਕੱਲੋ ਨੇ ਲੇਖਕ ਨੂੰ ਅੰਬਾਂ ਦੀਆਂ ਗਿਟਕਾਂ ਸੁੱਟਦਿਆਂ ਦੇਖ ਕੇ ਕੀ ਕੀਤਾ?

ਉੱਤਰ – ਉਸ ਨੂੰ ਫਿਟਕਾਰ ਪਾਈ।

ਪ੍ਰਸ਼ਨ 9. ਕੱਲੋ ਦੇ ਮੂੰਹੋਂ ਨਿਕਲੇ ਕਿਹੜੇ ਸ਼ਬਦ ਨੇ ਲੇਖਕ ਨੂੰ ਔਖਾ ਕੀਤਾ?

ਉੱਤਰ – ਦਾਦਾ।

ਪ੍ਰਸ਼ਨ 10. ਲੇਖਕ ਦੇ ਕਿਹੜੇ ਸ਼ਬਦ ਨੇ ਕੱਲੋ ਦਾ ਸੁਭਾਅ ਬਦਲ ਦਿੱਤਾ?

ਉੱਤਰ – ਬਹਿਨ।

ਪ੍ਰਸ਼ਨ 11. ਲੇਖਕ ਨੂੰ ਕੱਲੋ ਦੇ ਅੰਦਰ ਕਿਸ ਚੀਜ਼ ਦੀ ਭੁੱਖ ਮਹਿਸੂਸ ਹੋਈ?

ਉੱਤਰ – ਪਿਆਰ ਦੀ।

ਪ੍ਰਸ਼ਨ 12. ਲੇਖਕ ਨੂੰ ਕੱਲੋ ਦੇ ਸੀਨੇ ਵਿੱਚ ਕਿਹੋ ਜਿਹਾ ਦਿਲ ਮੌਜੂਦ ਜਾਪਿਆ?

ਉੱਤਰ – ਕੋਮਲ ਤੇ ਨਿੱਘਾ।

ਪ੍ਰਸ਼ਨ 13. ਲੇਖਕ ਨਾਲ਼ ਸੰਪਰਕ ਵਿੱਚ ਆਉਣ ਤੋਂ ਬਾਅਦ ਕੱਲੋ ਦੇ ਸੁਭਾਅ ਵਿੱਚ ਕੀ ਤਬਦੀਲੀ ਆਈ?

ਉੱਤਰ – ਉਹ ਸ਼ਾਂਤ ਸੁਭਾ ਵਾਲ਼ੀ ਬਣ ਗਈ।

ਪ੍ਰਸ਼ਨ 14. ਕੱਲੋ ਬੱਸ ਅੱਡੇ ਉੱਤੇ ਲੇਖਕ ਲਈ ਕੀ ਸੁਗਾਤ ਲੈ ਕੇ ਆਈ?

ਉੱਤਰ – ਅੰਬਾਂ ਦੀ ਟੋਕਰੀ।

ਪ੍ਰਸ਼ਨ 15. ‘ਕੱਲੋਂ’ ਕਹਾਣੀ ਦਾ ਮੁੱਖ ਪਾਤਰ ਕੌਣ ਹੈ?

ਉੱਤਰ – ਕੱਲੋ।

ਪ੍ਰਸ਼ਨ 16. ਲੇਖਕ ਨੇ ਮਜਦੂਰੀ ਵਜੋਂ ਪਹਿਲਾਂ ਕੱਲੋ ਵੱਲ ਕਿੰਨੇ ਪੈਸੇ ਸੁੱਟੇ ਸਨ?

ਉੱਤਰ – ਇੱਕ ਆਨਾ।

ਪ੍ਰਸ਼ਨ 17. ਕੱਲੋ ਨੇ ਅੰਬਾਂ ਦੀ ਟੋਕਰੀ ਲੇਖਕ ਨੂੰ ਕਿਸ ਵਾਸਤੇ ਦਿੱਤੀ ਸੀ।

ਉੱਤਰ – ਲੇਖਕ ਦੀ ਪਤਨੀ ਵਾਸਤੇ।

ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037

 

 

 

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (39) 12th Physics (14) 12th punjabi (9) Ajay Khatkar (Punjabi Master) (48) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

May 2026
M T W T F S S
 123
45678910
11121314151617
18192021222324
25262728293031
« Apr    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (312) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਪਾਠ 15 ਜੀਅ ਕਰੇ (ਕਵਿਤਾ) (ਕਵੀ: ਪ੍ਰਮਿੰਦਰ ਜੀਤ ਸਿੰਘ) 7th Punjabi lesson 15

December 12, 2023

6th Punjabi lesson 25

August 13, 2022

9th ਕਹਾਣੀ-ਭਾਗ 7. ਬਾਕੀ ਸਭ ਸੁੱਖ-ਸਾਂਦ ਹੈ  (ਮੋਹਨ ਭੰਡਾਰੀ)

April 28, 2026

11. ਸਾਵੇ ਮੱਘ ’ਤੇ ਪੌਂਗ ਡੈਮ (ਡਾ.ਕਰਨੈਲ ਸਿੰਘ ਅੰਬਰੀਸ਼)

May 7, 2026
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?