ਪਾਠ- 3 ਖਣਿਜ ਅਤੇ ਊਰਜਾ ਸਾਧਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ :-
ਪ੍ਰਸ਼ਨ 1. ਖਣਿਜ ਪਦਾਰਥਾਂ ਦੀ ਪਰਿਭਾਸ਼ਾ ਲਿਖੋ।
ਉੱਤਰ- ਖਣਿਜ ਪਦਾਰਥ ਉਹ ਕੁਦਰਤੀ ਪਦਾਰਥ ਹਨ ਜਿਹੜੇ ਇੱਕ ਜਾਂ ਜ਼ਿਆਦਾ ਤੱਤਾਂ ਤੋਂ ਬਣੇ ਹੁੰਦੇ ਹਨ ਅਤੇ ਧਰਤੀ ਵਿੱਚੋਂ ਨਿਕਲਦੇ ਹਨ |
ਪ੍ਰਸ਼ਨ 2. ਭਾਰਤ ਵਿੱਚ ਕੱਚਾ ਲੋਹਾ ਕਿੱਥੇ ਕਿੱਥੇ ਮਿਲਦਾ ਹੈ?
ਉੱਤਰ- ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਅਤੇ ਤਾਮਿਲਨਾਡੂ |
ਪ੍ਰਸ਼ਨ 3. ਤਾਂਬੇ ਦੀ ਵਰਤੋਂ ਕਿੱਥੇ ਕਿੱਥੇ ਕੀਤੀ ਜਾਂਦੀ ਹੈ?
ਉੱਤਰ- ਤਾਂਬੇ ਦੀ ਵਰਤੋਂ ਭਾਂਡੇ, ਸਿੱਕੇ,ਬਿਜਲੀ ਦੀਆਂ ਤਾਰਾਂ ਅਤੇ ਹੋਰ ਬਿਜਲੀ ਉਪਕਰਨ ਬਣਾਉਣ ਵਿੱਚ ਕੀਤੀ ਜਾਂਦੀ ਹੈ । ਇਸ ਦੀਆਂ ਸ਼ੀਟਾਂ ਵੀ ਬਣਾਈਆਂ ਜਾ ਸਕਦੀਆਂ ਹਨ ।
ਪ੍ਰਸ਼ਨ 4. ਭਾਰਤ ਵਿੱਚ ਸੋਨੇ ਦੀਆਂ ਪ੍ਰਸਿੱਧ ਖਾਣਾਂ ਦੇ ਨਾਮ ਲਿਖੋ ।
ਉੱਤਰ- ਕੋਲਾਰ, ਹੱਟੀ (ਕਰਨਾਟਕ ), ਰਾਮਗਰੀ (ਆਂਧਰਾ ਪ੍ਰਦੇਸ਼)
ਪ੍ਰਸ਼ਨ 5. ਪ੍ਰਮਾਣੂ ਪਦਾਰਥਾਂ ਦੀ ਵਰਤੋਂ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ?
ਉੱਤਰ- ਪ੍ਰਮਾਣੂ ਖਣਿਜ ਪਦਾਰਥਾਂ ਦੀ ਵਰਤੋਂ ਸਾਨੂੰ ਬੜੀ ਸਾਵਧਾਨੀ ਨਾਲ ਕਰਨੀ ਜਾਈ ਚਾਹੀਦੀ ਹੈ। ਇਹ ਪਦਾਰਥ ਦੇਸ਼ ਦੀ ਉਨਤੀ ਵਾਸਤੇ ਅਤੇ ਊਰਜਾ ਪੈਦਾ ਕਰਨ ਲਈ ਹੀ ਵਰਤੋਂ ਵਿੱਚ ਲਿਆਂਦੇ ਜਾਣੇ ਚਾਹੀਦੇ ਹਨ ਨਾ ਕਿ ਤਬਾਹੀ ਅਤੇ ਪ੍ਰਦੂਸ਼ਣ ਲਈ।
ਪ੍ਰਸ਼ਨ 6. ਊਰਜਾ ਦੇ ਨਵੇਂ ਸਾਧਨ ਕਿਹੜੇ- ਕਿਹੜੇ ਹਨ ?
ਉੱਤਰ- ਸੂਰਜੀ ਊਰਜਾ, ਪੌਣ ਊਰਜਾ, ਜਵਾਰਭਾਟਾ, ਭੂ-ਤਾਪੀ ਊਰਜਾ।
ਪ੍ਰਸ਼ਨ 7. ਕੋਲੇ ਦੀਆਂ ਚਾਰ ਕਿਸਮਾਂ ਦੇ ਨਾਮ ਲਿਖੋ |
ਉੱਤਰ- ਐਂਥਰੇਸਾਈਟ (ਸਭ ਤੋਂ ਵਧੀਆ ਕਿਸਮ), ਬਿਟੂਮਿਨਜ਼, ਲਿਗਨਾਈਟ ਅਤੇ ਪੀਟ (ਸਭ ਤੋਂ ਘਟੀਆ ਕਿਸਮ)
ਪ੍ਰਸ਼ਨ 8. ਬਹੁ-ਉਦੇਸ਼ੀ ਪ੍ਰਾਜੈਕਟ ਕੀ ਹੁੰਦੇ ਹਨ?
ਉੱਤਰ- ਡੈਮ ਜਾਂ ਪ੍ਰਾਜੈਕਟ ਜੋ ਪਣ ਬਿਜਲੀ ਤਿਆਰ ਕਰਨ ਲਈ ਲਗਾਏ ਜਾਂਦੇ ਹਨ, ਨੂੰ ਬਹੁਉਦੇਸ਼ੀ ਪ੍ਰਾਜੈਕਟ ਕਿਹਾ ਜਾਂਦਾ ਹੈ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50 – 60 ਸ਼ਬਦਾਂ ਵਿੱਚ ਦਿਓ :-
ਪ੍ਰਸ਼ਨ 9. ਕੱਚਾ ਲੋਹਾ ਮੁੱਖ ਤੌਰ ਤੇ ਕਿਹੜੇ- ਕਿਹੜੇ ਦੇਸ਼ਾਂ ਵਿਚੋਂ ਮਿਲਦਾ ਹੈ? ਇਸ ਦੀਆਂ ਕਿਸਮਾਂ ਦੇ ਨਾਮ ਲਿਖੋ|
ਉੱਤਰ- ਸੰਸਾਰ ਵਿੱਚ ਰੂਸ ਅਤੇ ਇਸ ਦੇ ਗੁਆਂਢੀ ਦੇਸ਼, ਆਸਟ੍ਰੇਲੀਆ, ਬ੍ਰਾਜ਼ੀਲ ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿੱਚ ਕੱਚੇ ਲੋਹੇ ਦੇ ਵੱਡੇ ਭੰਡਾਰ ਹਨ। ਇਸ ਦੀਆਂ ਮੁੱਖ ਕਿਸਮਾਂ ਹੈਮੇਟਾਇਟ, ਮੈਗਨੇਟਾਈਟ, ਲਿਮੋਨਾਈਟ ਅਤੇ ਸਾਇਡਰਾਈਟ ਹਨ।
ਪ੍ਰਸ਼ਨ 10. ਬਾਕਸਾਈਟ ਦੀ ਮਹੱਤਤਾ ਤੇ ਇੱਕ ਨੋਟ ਲਿਖੋ।
ਉੱਤਰ- ਬਾਕਸਾਈਟ ਇੱਕ ਮਹੱਤਵਪੂਰਨ ਕੱਚੀ ਧਾਤ ਹੈ, ਜਿਸ ਤੋਂ ਐਲਮੀਨੀਅਮ ਬਣਾਇਆ ਜਾਂਦਾ ਹੈ । ਇਹ ਚੀਕਣੀ ਮਿੱਟੀ ਵਰਗੀ ਧਾਤ ਹੈ । ਇਸ ਦਾ ਰੰਗ ਸਫੈਦ ਜਾਂ ਗੁਲਾਬੀ ਜਿਹਾ ਹੁੰਦਾ ਹੈ । ਇਸ ਦੀ ਵਰਤੋਂ ਮੁੱਖ ਤੌਰ ਬਰਤਨ, ਬਿਜਲੀ ਦੀਆਂ ਤਾਰਾਂ, ਮੋਟਰ ਕਾਰਾਂ, ਰੇਲ ਗੱਡੀਆਂ, ਸਮੁੰਦਰੀ ਜਹਾਜ਼ ਅਤੇ ਹਵਾਈ ਜਹਾਜ਼ ਬਣਾਉਣ ਵਿਚ ਕੀਤੀ ਜਾਂਦੀ ਹੈ।
ਪ੍ਰਸ਼ਨ 11. ਕੁਦਰਤੀ ਗੈਸ ਦੀ ਸਾਡੇ ਜੀਵਨ ਵਿੱਚ ਕੀ ਮਹਾਨਤਾ ਹੈ ਅਤੇ ਇਸਦੇ ਮੁੱਖ ਖੇਤਰ ਸਾਡੇ ਦੇਸ਼ ਵਿੱਚ ਕਿਹੜੇ- ਕਿਹੜੇ ਹਨ?
ਉੱਤਰ- ਕੁਦਰਤੀ ਗੈਸ ਸ਼ਕਤੀ ਦਾ ਇਕ ਬਹੁਤ ਵੱਡਾ ਸਾਧਨ ਹੈ । ਇਸ ਗੈਸ ਦੀ ਵਰਤੋਂ ਘਰਾਂ ਵਿਚ ਗੱਡੀਆਂ ਚਲਾਉਣ ਵਿਚ ਅਤੇ ਹੋਰ ਉਦਯੋਗਾਂ ਵਿਚ ਹੁੰਦੀ ਹੈ। ਭਾਰਤ ਵਿੱਚ ਕ੍ਰਿਸ਼ਨਾ- ਗੋਦਾਵਰੀ ਬੇਸਿਨ, ਉੜੀਸਾ ਦੇ ਨੇੜੇ ਬੰਗਾਲ ਦੀ ਖਾੜੀ ਅਤੇ ਰਾਜਸਥਾਨ ਦਾ ਬਾਰਮੇੜ ਖੇਤਰ ਕੁਦਰਤੀ ਗੈਸ ਲਈ ਪ੍ਰਸਿੱਧ ਹਨ। ਦੇਸ਼ ਦੀ ਲਗਭਗ 75% ਕੁਦਰਤੀ ਗੈਸ ਮੁੰਬਈ ਹਾਈ ਤੋਂ ਆ ਰਹੀ ਹੈ।
ਪ੍ਰਸ਼ਨ 12. ਪਣ- ਬਿਜਲੀ ਤਿਆਰ ਕਰਨ ਲਈ ਲੋੜੀਂਦੇ ਜ਼ਰੂਰੀ ਤੱਤਾਂ ਬਾਰੇ ਲਿਖੋ।
ਉੱਤਰ 1.ਪਾਈ ਸਾਧਨ ਸਾਰਾ ਸਾਲ ਹੀ ਉਪਲੱਬਧ ਹੋਵੇ।
2. ਪਾਣੀ ਦੇ ਰਸਤੇ ਵਿਚ ਲੋੜੀਂਦੀ ਢਲਾਣ ਜਾਂ ਬੰਨ ਬਣਾਉਣ ਲਈ ਉਚਾਈ ਹੋਵੇ।
3. ਬੰਨ੍ਹ ਦੇ ਪਿਛਲੇ ਪਾਸੇ ਪਾਣੀ ਦੇ ਭੰਡਾਰ ਜਾਂ ਝੀਲ ਵਾਸਤੇ ਲੋੜੀਂਦੀ ਜਗਾ ਹੋਵੇ।
4. ਬੰਨ ਬਣਾਉਣ ਲਈ ਪੂੰਜੀ ਉਪਲਬਧ ਹੋਵੇ |
5. ਇਲਾਕੇ ਵਿੱਚ ਬਿਜਲੀ ਦੀ ਮੰਗ ਹੋਵੇ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 125 – 130 ਸ਼ਬਦਾਂ ਵਿੱਚ ਦਿਓ :-
ਪ੍ਰਸ਼ਨ 13.- ਸ਼ਕਤੀ ਸਾਧਨ ਕਿਹੜੇ ਕਿਹੜੇ ਹਨ ? ਦੇਸ਼ ਦੇ ਵਿਕਾਸ ਵਿੱਚ ਇਹਨਾਂ ਦਾ ਕੀ ਯੋਗਦਾਨ ਹੈ ? ਕੋਈ ਦੋ ਸ਼ਕਤੀ ਸਾਧਨਾਂ ਬਾਰੇ ਵਿਸਥਾਰ ਪੂਰਵਕ ਲਿਖੋ।
ਉੱਤਰ- ਮਨੁੱਖ ਨੂੰ ਅਲੱਗ-ਅਲੱਗ ਕੰਮਾਂ ਵਾਸਤੇ ਊਰਜਾ ਪ੍ਰਦਾਨ ਕਰਨ ਵਾਲੇ ਸਾਧਨਾਂ ਨੂੰ ਸ਼ਕਤੀ ਸਾਧਨ ਕਿਹਾ ਜਾਂਦਾ ਹੈ।
ਪੁਰਾਣੇ ਸ਼ਕਤੀ ਸਾਧਨ:- ਕੋਲਾ, ਪੈਟਰੋਲੀਅਮ, ਕੁਦਰਤੀ ਗੈਸ, ਬਿਜਲੀ ਆਦਿ।
ਨਵੇਂ ਸ਼ਕਤੀ ਸਾਧਨ:- ਸੂਰਜੀ ਸ਼ਕਤੀ, ਪੌਣ ਸ਼ਕਤੀ, ਜਵਾਰਭਾਟਾ, ਭੂ-ਤਾਪੀ ਊਰਜਾ ਆਦਿ।
ਦੇਸ਼ ਦੇ ਵਿਕਾਸ ਵਿੱਚ ਸ਼ਕਤੀ ਸਾਧਨਾਂ ਦਾ ਯੋਗਦਾਨ:- ਮਨੁੱਖ ਨੂੰ ਘਰ ਦੇ ਚੁੱਲ੍ਹੇ ਤੋਂ ਲੈ ਕੇ ਵੱਡੇ ਉਦਯੋਗਾਂ ਨੂੰ ਚਲਾਉਣ ਵਾਸਤੇ ਊਰਜਾ ਦੀ ਜ਼ਰੂਰਤ ਪੈਂਦੀ ਹੈ। ਸ਼ਕਤੀ ਸਾਧਨਾਂ ਦੀ ਵਰਤੋਂ ਬਹੁਤ ਸਾਰੀਆਂ ਮਸ਼ੀਨਾਂ ਅਤੇ ਆਵਾਜਾਈ ਦੇ ਸਾਧਨਾਂ ਨੂੰ ਚਲਾਉਣ ਲਈ ਵੀ ਕੀਤੀ ਜਾਂਦੀ ਹੈ। ਕੋਈ ਦੇਸ਼ ਤਾਂ ਹੀ ਤਰੱਕੀ ਕਰ ਸਕਦਾ ਹੈ, ਜੇਕਰ ਉਸ ਕੋਲ ਊਰਜਾ ਦੇ ਸਾਧਨ ਉਪਲਬਧ ਹੋਣ।
ਕੋਲਾ:- ਕੋਲਾ ਕਾਲੇ ਜਾਂ ਭੂਰੇ ਰੰਗ ਦਾ ਜੈਵਿਕ ਪਦਾਰਥ ਹੈ। ਇਹ ਇੱਕ ਜਲਣਸ਼ੀਲ ਪਦਾਰਥ ਹੈ। ਕੋਲਾ ਘਰੇਲੂ ਵਰਤੋਂ ਤੋਂ ਲੈ ਕੇ ਵੱਡੇ- ਵੱਡੇ ਉਦਯੋਗਾਂ ਅਤੇ ਰੇਲ ਗੱਡੀਆਂ ਨੂੰ ਚਲਾਉਣ ਲਈ ਵਰਤਿਆ ਜਾਂਦਾ ਹੈ। ਕੋਲੇ ਦੀ ਵਰਤੋਂ ਤਾਪ ਘਰਾਂ ਵਿੱਚ ਬਿਜਲੀ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਐਂਥਰੇਸਾਈਟ ਕੋਲੇ ਦੀ ਸਭ ਤੋਂ ਵਧੀਆ ਅਤੇ ਪੀਟ ਸਭ ਤੋਂ ਮਾੜੀ ਕਿਸਮ ਹੁੰਦੀ ਹੈ। ਅਮਰੀਕਾ ਸੰਸਾਰ ਦਾ ਸਭ ਤੋਂ ਵੱਧ ਕੋਲਾ ਪੈਦਾ ਕਰਦਾ ਹੈ। ਕੋਲੇ ਦੀ ਪੈਦਾਵਾਰ ਵਿੱਚ ਭਾਰਤ ਦਾ ਛੇਵਾਂ ਸਥਾਨ ਹੈ। ਭਾਰਤ ਵਿੱਚ ਝਾਰਖੰਡ, ਛੱਤੀਸਗੜ੍ਹ, ਉੜੀਸਾ ਆਦਿ ਰਾਜ ਕੋਲੇ ਦੇ ਉਤਪਾਦਨ ਵਿਚ ਮੋਹਰੀ ਹਨ।
ਪੈਟਰੋਲੀਅਮ:- ਪੈਟਰੋਲੀਅਮ ਜਾਂ ਖਣਿਜ ਤੇਲ ਧਰਤੀ ਦੀਆਂ ਤਹਿਦਾਰ ਚਟਾਨਾਂ ਵਿੱਚੋਂ ਨਿੱਕਲਦਾ ਹੈ। ਇਹ ਇੱਕ ਜੈਵਿਕ ਪਦਾਰਥ ਹੈ, ਜੋ ਪੌਦਿਆਂ, ਜਾਨਵਰਾਂ ਅਤੇ ਹੋਰ ਜੀਵਾਂ ਦੇ ਧਰਤੀ ਦੀਆਂ ਤਹਿਆਂ ਵਿੱਚ ਗਲਣਸੜਨ ਤੋਂ ਪੈਦਾ ਹੁੰਦਾ ਹੈ। ਪੈਟਰੋਲੀਅਮ ਨੂੰ ਤਰਲ ਸੋਨਾ ਵੀ ਕਿਹਾ ਜਾਂਦਾ ਹੈ। ਆਵਾਜਾਈ ਦੇ ਸਾਧਨ ਸਕੂਟਰ ਤੋਂ ਲੈ ਕੇ ਹਵਾਈ ਜਹਾਜ਼ਾਂ ਤਕ ਇਸੇ ਖਣਿਜ ਤੇਲ ਤੇ ਹੀ ਨਿਰਭਰ ਕਰਦੇ ਹਨ। ਸੰਸਾਰ ਵਿੱਚ ਇਰਾਨ, ਇਰਾਕ ਸਾਊਦੀ ਅਰਬ, ਅਮਰੀਕਾ ਆਦਿ ਦੇਸ਼ ਪੈਟਰੋਲੀਅਮ ਪਦਾਰਥਾਂ ਵਿੱਚ ਬਹੁਤ ਅਮੀਰ ਹਨ। ਭਾਰਤ ਵਿੱਚ ਕੱਚਾ ਤੇਲ ਮੁੰਬਈ ਹਾਈ, ਆਸਾਮ ਆਦਿ ਖੇਤਰਾਂ ਤੋਂ ਪੈਦਾ ਹੁੰਦਾ ਹੈ।
ਵਰਕ ਬੁੱਕ ਦੇ ਹੋਰ ਮਹੱਤਵਪੂਰਨ ਪ੍ਰਸ਼ਨ
# ਤਰਲ ਸੋਨਾ ਕਿਸਨੂੰ ਕਿਹਾ ਜਾਂਦਾ ਹੈ- ਪੈਟਰੋਲੀਅਮ ਨੂੰ
# ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ- ਦੱਖਣੀ ਅਫਰੀਕਾ
#ਭਾਰਤ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਰਾਜ ਕਿਹੜਾ ਹੈ- ਕਰਨਾਟਕ
# ਸੰਸਾਰ ਵਿੱਚ ਕਿਹੜਾ ਦੇਸ਼ ਸਭ ਤੋਂ ਵੱਧ ਯੂਰੇਨੀਅਮ ਪੈਦਾ ਕਰਦਾ ਹੈ- ਯੂ. ਐੱਸ.ਏ. (ਅਮਰੀਕਾ)
# ਭਾਰਤ ਦੇ ਕਿਹੜੇ ਰਾਜ ਨੂੰ ਛੱਡ ਕੇ ਬਾਕੀ ਸਾਰੇ ਰਾਜ ਹੀ ਪਣ ਬਿਜਲੀ ਤਿਆਰ ਕਰਦੇ ਹਨ- ਗੋਆ
# ਪੈਟਰੋਲੀਅਮ ਜਾਂ ਖਣਿਜ ਤੇਲ ਨੂੰ ਚਟਾਨੀ ਤੇਲ ਵੀ ਕਿਹਾ ਜਾਂਦਾ ਹੈ, ਕਿਉਂ – ਕਿਉਂਕਿ ਇਹ ਧਰਤੀ ਦੀਆਂ ਤਹਿਦਾਰ ਚੱਟਾਨਾਂ ਵਿੱਚੋਂ ਨਿਕਲਦਾ ਹੈ।
# ਕੁਦਰਤੀ ਗੈਸ ਕਿਹੜੇ ਪਦਾਰਥਾਂ ਤੋਂ ਪੈਦਾ ਹੁੰਦੀ ਹੈ- ਪੈਟਰੋਲੀਅਮ ਪਦਾਰਥਾਂ ਤੋਂ
# ਸੰਸਾਰ ਦੀ ਸਭ ਤੋਂ ਜ਼ਿਆਦਾ ਕੁਦਰਤੀ ਗੈਸ ਕਿਹੜਾ ਦੇਸ਼ ਪੈਦਾ ਕਰਦਾ ਹੈ- ਯੂ ਐੱਸ ਏ (ਅਮਰੀਕਾ)
ਪਾਠ 3 ਖਣਿਜ ਅਤੇ ਸ਼ਕਤੀ ਸਾਧਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ 1. ਖਣਿਜ ਪਦਾਰਥਾਂ ਦੀ ਪਰਿਭਾਸ਼ਾ ਲਿਖੋ।
ਉੱਤਰ- ਖਣਿਜ ਪਦਾਰਥ ਉਹ ਕੁਦਰਤੀ ਪਦਾਰਥ ਹਨ ਜਿਹੜੇ ਇੱਕ ਜਾਂ ਜ਼ਿਆਦਾ ਤੱਤਾਂ ਤੋਂ ਬਣੇ ਹੁੰਦੇ ਹਨ ਅਤੇ ਧਰਤੀ ਵਿੱਚੋਂ ਨਿਕਲਦੇ ਹਨ ।
ਪ੍ਰਸ਼ਨ 2. ਭਾਰਤ ਵਿੱਚ ਕੱਚਾ ਲੋਹਾ ਕਿੱਥੇ ਕਿੱਥੇ ਮਿਲਦਾ ਹੈ?
ਉੱਤਰ- ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਅਤੇ ਤਾਮਿਲਨਾਡੂ ।
ਪ੍ਰਸ਼ਨ 3. ਤਾਂਬੇ ਦੀ ਵਰਤੋਂ ਕਿੱਥੇ ਕਿੱਥੇ ਕੀਤੀ ਜਾਂਦੀ ਹੈ?
ਉੱਤਰ- ਤਾਂਬੇ ਦੀ ਵਰਤੋਂ ਭਾਂਡੇ, ਸਿੱਕੇ,ਬਿਜਲੀ ਦੀਆਂ ਤਾਰਾਂ ਅਤੇ ਹੋਰ ਬਿਜਲੀ ਉਪਕਰਨ ਬਣਾਉਣ ਵਿੱਚ ਕੀਤੀ ਜਾਂਦੀ ਹੈ । ਇਸ ਦੀਆਂ ਸ਼ੀਟਾਂ ਵੀ ਬਣਾਈਆਂ ਜਾ ਸਕਦੀਆਂ ਹਨ ।
ਪ੍ਰਸ਼ਨ 4. ਭਾਰਤ ਵਿੱਚ ਸੋਨੇ ਦੀਆਂ ਪ੍ਰਸਿੱਧ ਖਾਣਾਂ ਦੇ ਨਾਮ ਲਿਖੋ ।
ਉੱਤਰ- ਕੋਲਾਰ, ਹੱਟੀ (ਕਰਨਾਟਕ ), ਰਾਮਗਿਰੀ (ਆਂਧਰਾ ਪ੍ਰਦੇਸ਼)
ਪ੍ਰਸ਼ਨ 5. ਪ੍ਰਮਾਣੂ ਪਦਾਰਥਾਂ ਦੀ ਵਰਤੋਂ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ?
ਉੱਤਰ- ਪ੍ਰਮਾਣੂ ਖਣਿਜ ਪਦਾਰਥਾਂ ਦੀ ਵਰਤੋਂ ਸਾਨੂੰ ਬੜੀ ਸਾਵਧਾਨੀ ਨਾਲ ਕਰਨੀ ਜਾਈ ਚਾਹੀਦੀ ਹੈ। ਇਹ ਪਦਾਰਥ ਦੇਸ਼ ਦੀ ਉਨਤੀ ਵਾਸਤੇ ਅਤੇ ਊਰਜਾ ਪੈਦਾ ਕਰਨ ਲਈ ਹੀ ਵਰਤੋਂ ਵਿੱਚ ਲਿਆਂਦੇ ਜਾਣੇ ਚਾਹੀਦੇ ਹਨ ਨਾ ਕਿ ਤਬਾਹੀ ਅਤੇ ‘ ਪ੍ਰਦੂਸ਼ਣ ਲਈ
ਪ੍ਰਸ਼ਨ 6. ਊਰਜਾ ਦੇ ਨਵੇਂ ਸਾਧਨ ਕਿਹੜੇ ਕਿਹੜੇ ਹਨ ?
ਉੱਤਰ- ਸੂਰਜੀ ਊਰਜਾ, ਪੌਣ ਊਰਜਾ, ਜਵਾਰਭਾਟਾ, ਭੂ-ਤਾਪੀ ਊਰਜਾ।
ਪ੍ਰਸ਼ਨ 7. ਕੋਲੇ ਦੀਆਂ ਚਾਰ ਕਿਸਮਾਂ ਦੇ ਨਾਮ ਲਿਖੋ ।
ਉੱਤਰ- ਐਂਥਰੇਸਾਈਟ (ਸਭ ਤੋਂ ਵਧੀਆ ਕਿਸਮ), ਬਿਟੁਮਿਨਜ਼, ਲਿਗਨਾਈਟ ਅਤੇ ਪੀਟ (ਸਭ ਤੋਂ ਘਟੀਆ ਕਿਸਮ)
ਪ੍ਰਸ਼ਨ 8. ਬਹੁਉਦੇਸ਼ੀ ਪ੍ਰਾਜੈਕਟ ਕੀ ਹੁੰਦੇ ਹਨ?
ਉਤਰ- ਡੈਮ ਜਾਂ ਪ੍ਰਾਜੈਕਟ ਜੋ ਪਣ ਬਿਜਲੀ ਤਿਆਰ ਕਰਨ ਲਈ ਲਗਾਏ ਜਾਂਦੇ ਹਨ, ਨੂੰ ਬਹੁਉਦੇਸ਼ੀ ਪ੍ਰਾਜੈਕਟ ਕਿਹਾ ਜਾਂਦਾ ਹੈ ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ 9. ਕੱਚਾ ਲੋਹਾ ਮੁੱਖ ਤੌਰ ਤੇ ਕਿਹੜੇ- ਕਿਹੜੇ ਦੇਸ਼ਾਂ ਵਿਚੋਂ ਨਿਕਲਦਾ ਹੈ? ਇਸ ਦੀਆਂ ਕਿਸਮਾਂ ਦੇ ਨਾਮ ਲਿਖੋ।
ਉੱਤਰ- ਸੰਸਾਰ ਵਿੱਚ ਰੂਸ ਅਤੇ ਇਸ ਦੇ ਗੁਆਂਢੀ ਦੇਸ਼, ਆਸਟ੍ਰੇਲੀਆ, ਬ੍ਰਾਜ਼ੀਲ ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿੱਚ ਕੱਚੇ ਲੋਹੇ ਦੇ ਵੱਡੇ ਭੰਡਾਰ ਹਨ। ਇਸ ਦੀਆਂ ਮੁੱਖ ਕਿਸਮਾਂ ਹੈਮੇਟਾਇਟ, ਮੈਗਨੇਟਾਈਟ, ਲਿਮੋਨਾਈਟ ਅਤੇ ਸਾਇਡਰਾਈਟ ਹਨ।
ਪ੍ਰਸ਼ਨ 10. ਬਾਕਸਾਈਟ ਦੀ ਮਹੱਤਤਾ ਤੇ ਇੱਕ ਨੋਟ ਲਿਖੋ।
ਉੱਤਰ- ਬਾਕਸਾਈਟ ਇੱਕ ਮਹੱਤਵਪੂਰਨ ਕੱਚੀ ਧਾਤ ਹੈ, ਜਿਸ ਤੋਂ ਐਲਮੀਨੀਅਮ ਬਣਾਇਆ ਜਾਂਦਾ ਹੈ । ਇਹ ਚੀਕਣੀ ਮਿੱਟੀ ਵਰਗੀ ਧਾਤ ਹੈ । ਇਸ ਦਾ ਰੰਗ ਸਫੈਦ ਜਾਂ ਗੁਲਾਬੀ ਜਿਹਾ ਹੁੰਦਾ ਹੈ । ਇਸ ਦੀ ਵਰਤੋਂ ਮੁੱਖ ਤੌਰ ਬਰਤਨ, ਬਿਜਲੀ ਦੀਆਂ ਤਾਰਾਂ, ਮੋਟਰ ਕਾਰਾਂ, ਰੇਲ ਗੱਡੀਆਂ, ਸਮੁੰਦਰੀ ਜਹਾਜ਼ ਅਤੇ ਹਵਾਈ ਜਹਾਜ਼ ਬਣਾਉਣ ਵਿਚ ਕੀਤੀ ਜਾਂਦੀ ਹੈ।
ਪ੍ਰਸ਼ਨ 11. ਕੁਦਰਤੀ ਗੈਸ ਦੀ ਸਾਡੇ ਜੀਵਨ ਵਿੱਚ ਕੀ ਮਹਾਨਤਾ ਹੈ ਅਤੇ ਇਸਦੇ ਮੁੱਖ ਖੇਤਰ ਸਾਡੇ ਦੇਸ਼ ਵਿੱਚ ਕਿਹੜੇ- ਕਿਹੜੇ ਹਨ?
ਉੱਤਰ- ਕੁਦਰਤੀ ਗੈਸ ਸ਼ਕਤੀ ਦਾ ਇਕ ਬਹੁਤ ਵੱਡਾ ਸਾਧਨ ਹੈ । ਇਸ ਗੈਸ ਦੀ ਵਰਤੋਂ ਘਰਾਂ ਵਿਚ ਗੱਡੀਆਂ ਚਲਾਉਣ ਵਿਚ ਅਤੇ ਹੋਰ ਉਦਯੋਗਾਂ ਵਿਚ ਹੁੰਦੀ ਹੈ। ਭਾਰਤ ਵਿੱਚ ਕ੍ਰਿਸ਼ਨਾ- ਗੋਦਾਵਰੀ ਬੇਸਿਨ, ਉੜੀਸਾ ਦੇ ਨੇੜੇ ਬੰਗਾਲ ਦੀ ਖਾੜੀ ਅਤੇ ਰਾਜਸਥਾਨ ਦਾ ਬਾਰਮੇੜ ਖੇਤਰ ਕੁਦਰਤੀ ਗੈਸ ਲਈ ਪ੍ਰਸਿੱਧ ਹਨ। ਦੇਸ਼ ਦੀ ਲਗਭਗ 75% ਕੁਦਰਤੀ ਗੈਸ ਮੁੰਬਈ ਹਾਈ ਤੋਂ ਆ ਰਹੀ ਹੈ।
ਪ੍ਰਸ਼ਨ 12. ਪਣ- ਬਿਜਲੀ ਤਿਆਰ ਕਰਨ ਲਈ ਲੋੜੀਂਦੇ ਜ਼ਰੂਰੀ ਤੱਤਾਂ ਬਾਰੇ ਲਿਖੋ।
ਉੱਤਰ 1.ਪਾਈ ਸਾਧਨ ਸਾਰਾ ਸਾਲ ਹੀ ਉਪਲੱਬਧ ਹੋਵੇ।
2. ਪਾਈ ਦੇ ਰਸਤੇ ਵਿਚ ਲੋੜੀਂਦੀ ਢਲਾਣ ਜਾਂ ਬੰਨ ਬਣਾਉਣ ਲਈ ਉਚਾਈ ਹੋਵੇ।
3. ਬੰਨ੍ਹ ਦੇ ਪਿਛਲੇ ਪਾਸੇ ਪਾਣੀ ਦੇ ਭੰਡਾਰ ਜਾਂ ਝੀਲ ਵਾਸਤੇ ਲੋੜੀਂਦੀ ਜਗਾ ਹੋਵੇ।
4. ਬੰਨ ਬਣਾਉਣ ਲਈ ਪੂੰਜੀ ਉਪਲਬਧ ਹੋਵੇ।
5. ਇਲਾਕੇ ਵਿੱਚ ਬਿਜਲੀ ਦੀ ਮੰਗ ਹੋਵੇ।
ਪ੍ਰਸ਼ਨ 13.- ਸ਼ਕਤੀ ਸਾਧਨ ਕਿਹੜੇ ਕਿਹੜੇ ਹਨ ? ਦੇਸ਼ ਦੇ ਵਿਕਾਸ ਵਿੱਚ ਇਹਨਾਂ ਦਾ ਕੀ ਯੋਗਦਾਨ ਹੈ ਕੋਈ ਦੋ ਸ਼ਕਤੀ ਸਾਧਨਾਂ ਬਾਰੇ ਵਿਸਥਾਰ ਪੂਰਵਕ ਲਿਖੋ।