ਪਾਠ-18 ਸਮੁਦਾਇ ਅਤੇ ਮਨੁੱਖੀ ਲੋੜਾਂ

ਪਾਠ-18 ਸਮੁਦਾਇ ਅਤੇ ਮਨੁੱਖੀ ਲੋੜਾਂ

ਪ੍ਰਸ਼ਨ-1. ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ ?
ਉੱਤਰ-ਸਾਰੇ ਮਨੁੱਖ ਆਪਣੀਆਂ ਲੋੜਾਂ ਲਈ ਇੱਕ ਦੂਜੇ ਤੇ ਨਿਰਭਰ ਕਰਦੇ ਹਨ।ਮਨੁੱਖ ਇੱਕਲਾ ਨਹੀਂ ਰਹਿ ਸਕਦਾ।ਇਸ ਲਈ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਹਾ ਜਾਂਦਾ ਹੈ ।

ਪ੍ਰਸ਼ਨ-2. ਸਮਾਜ ਦੀ ਮੁਢਲੀ ਇਕਾਈ ਕਿਹੜੀ ਹੈ?
ਉੱਤਰ-ਪਰਿਵਾਰ ।

ਪ੍ਰਸ਼ਨ-3. ਕਬੀਲੇ ਦੇ ਅਤੇ ਸ਼ਹਿਰੀ ਜੀਵਨ ਵਿੱਚ ਕੀ ਅੰਤਰ ਹੈ?
ਉੱਤਰ-ਕਬੀਲੇ ਦੇ ਲੋਕ ਇੱਕ ਥਾਂ ਤੇ ਟਿਕ ਕੇ ਨਹੀਂ ਰਹਿੰਦੇ।ਉਹ ਆਪਣੀਆਂ ਜਰੂਰਤਾਂ ਲਈ ਇੱਕ ਥਾਂ ਤੋਂ ਦੂਸਰੀ ਥਾਂ ਘੁੰਮਦੇ ਰਹਿੰਦੇ ਹਨ।ਸ਼ਹਿਰੀ ਲੋਕਾਂ ਦਾ ਜੀਵਨ ਬੜਾ ਗੁੰਝਲਦਾਰ ਹੁੰਦਾ ਹੈ।ਉਹਨਾਂ ਦੀਆਂ ਜਰੂਰਤਾਂ ਜਿਆਦਾ ਹੁੰਦੀਆਂ ਹਨ।

ਪ੍ਰਸ਼ਨ-4. ਸਮਾਜ ਮਨੁੱਖ ਲਈ ਕਿਉਂ ਜਰੂਰੀ ਹੈ ?
ਉੱਤਰ- (ੳ) ਮਨੁੱਖ ਸਮਾਜ ਵਿੱਚ ਹੀ ਰਹਿੰਦਾ ਹੈ।
(ਅ)ਆਪਣੀ ਸੁਰੱਖਿਆ ਲਈ ਮਨੁੱਖ ਨੂੰ ਸਮਾਜ ਦੀ ਲੋੜ ਹੈ।
(ੲ) ਆਪਣੀਆਂ ਲੋੜਾਂ ਦੀ ਪੂਰਤੀ ਲਈ ਮਨੁੱਖ ਨੂੰ ਸਮਾਜ ਦੀ ਲੋੜ ਹੈ ।
(ਸ) ਵੱਖ- ਵੱਖ ਕੰਮਾਂ ਵਿੱਚ ਸਹਿਯੋਗ ਪ੍ਰਾਪਤ ਕਰਨ ਲਈ ਮਨੁੱਖ ਨੂੰ ਸਮਾਜ ਦੀ ਲੋੜ ਹੈ ।

ਪ੍ਰਸ਼ਨ-5. ਕੁਦਰਤੀ ਵਾਤਾਵਰਨ ਤੇ ਸੰਖੇਪ ਨੋਟ ਲਿਖੋ।
ਉੱਤਰ- ਕੁਦਰਤੀ ਵਾਤਾਵਰਨ ਤੋਂ ਭਾਵ ਮਨੁੱਖ ਅਤੇ ਦੂਸਰੇ ਜੀਵਾਂ ਦੇ ਆਲੇ ਦੁਆਲੇ ਦੇ ਉਸ ਵਾਤਾਵਰਨ ਤੋਂ ਹੈ ਜੋ ਕੁਦਰਤ ਨੇ ਪੈਦਾ ਕੀਤਾ ਹੈ। ਸ਼ੁਰੂ ਵਿੱਚ ਮਨੁੱਖ ਪੂਰਨ ਰੂਪ ਵਿੱਚ ਕੁਦਰਤੀ ਸਾਧਨਾਂ ਤੇ ਹੀ ਨਿਰਭਰ ਸੀ। ਉਹ ਗੁਫ਼ਾਵਾਂ ਵਿੱਚ ਰਹਿੰਦਾ ਸੀ ਅਤੇ ਸ਼ਿਕਾਰ ਕਰਕੇ ਆਪਣਾ ਪੇਟ ਭਰਦਾ ਸੀ।ਅੱਗ, ਤਾਂਬਾ, ਕਾਂਸਾ, ਲੋਹਾ ਆਦਿ ਕੁਦਰਤੀ ਸਾਧਨਾਂ ਦੀ ਖੋਜ ਨੇ ਉਸਦੇ ਜੀਵਨ ਨੂੰ ਗਤੀ ਦਿੱਤੀ।

ਪ੍ਰਸ਼ਨ-6. ਮਨੁੱਖ ਦਾ ਬਾਕੀ ਸੰਜੀਵਾਂ ਤੋਂ ਕੀ ਅੰਤਰ ਹੈ ?
ਉੱਤਰ-ਮਨੁੱਖ ਪਾਸ ਸਾਰੇ ਜੀਵਾਂ ਤੋਂ ਵੱਧ ਅਕਲ ਹੈ।ਦੂਸਰੇ ਜੀਵਾਂ ਕੋਲ ਮਨੁੱਖ ਵਰਗੀ ਸੋਚਣ ਸ਼ਕਤੀ ਨਹੀਂ ਹੁੰਦੀ।

ਖਾਲੀ ਥਾਵਾਂ ਭਰੋ:-
1.ਪ੍ਰਾਚੀਨ ਸਮੇਂ ਵਿੱਚ 90% ਭਾਰਤੀ ਲੋਕ ਪਿੰਡਾਂ ਵਿੱਚ ਰਹਿੰਦੇ ਸਨ।
2. ਸ਼ਹਿਰੀ ਜਨਸੰਖਿਆ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ।
3. ਸਮੁਦਾਇ ਨੂੰ ਪਰਿਵਾਰਾਂ ਦਾ ਸਮੂਹ ਕਿਹਾ ਜਾਾਂਦਾ ਹੈ
4. ਮੁਢਲੇ ਮਨੁੱਖ ਦਾ ਧੰਦਾ ਸ਼ਿਕਾਰ ਕਰਨਾ ਸੀ।
5. ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ।

ਹੇਠ ਲਿਖੇ ਵਾਕਾਂ ਲਈ ਸਹੀ (√) ਜਾਂ ਗਲਤ (X)  ਦਾ ਨਿਸ਼ਾਨ ਲਗਾਓ:-
1. ਭਾਰਤ ਨੂੰ ਅਨੇਕਤਾ ਵਿੱਚ ਏਕਤਾ ਵਾਲਾ ਦੇਸ਼ ਕਿਹਾ ਜਾਂਦਾ ਹੈ ।              (√)
2. ਕਸ਼ਮੀਰ ਅਤੇ ਰਾਜਸਥਾਨ ਦਾ ਜਲਵਾਯੂ ਇੱਕੋ ਜਿਹਾ ਹੈ ।                    (X)
3. ਹਰ ਮਨੁੱਖ ਆਪਣੇ ਸਮੁਦਾਇ ਦਾ ਮਹੱਤਵਪੂਰਨ ਹਿੱਸਾ ਹੈ ।                  (√)
4. ਮਨੁੱਖ ਇਕੱਲਾ ਰਹਿ ਸਕਦਾ ਹੈ।                                                  (X)
5. ਖੇਤੀਬਾੜੀ ਧੰਦੇ ਨਾਲ ਪਿੰਡਾਂ ਦਾ ਵਿਕਾਸ ਹੋਇਆ ।                            (√)

 

Harbans Lal Garg, GMS Gorkhnath (Mansa) 9872975941
https://t.me/smartnotessseng

Share This Article
Leave a Comment

Leave a Reply

Your email address will not be published. Required fields are marked *