PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
10th Social Science

His ਪਾਠ 2. ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ10th-sst-notes

dkdrmn
475 Views
18 Min Read
Share
18 Min Read
SHARE
Listen to this article

ਪਾਠ 2. ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ ਜਾਂ ਇਕ ਵਾਕ ਵਿੱਚ ਦਿਓ:-

ਪ੍ਰ.1.ਬਹਿਲੋਲ ਖਾਂ ਲੋਧੀ ਕੌਣ ਸੀ ?

ਉੱਤਰ- 1450 ਤੋਂ 1489 ਈਸਵੀ ਤੱਕ ਦਿੱਲੀ ਦਾ ਸੁਲਤਾਨ ਸੀ।

ਪ੍ਰ.2.ਇਬਰਾਹੀਮ ਲੋਧੀ ਦਾ ਇੱਕ ਗੁਣ ਦੱਸੋ ।

ਉੱਤਰ- ਇਕ ਬਹਾਦਰ ਸਿਪਾਹੀ ਅਤੇ ਸਫ਼ਲ ਜਰਨੈਲ ਸੀ।

ਪ੍ਰ.3.ਇਬਰਾਹੀਮ ਲੋਧੀ ਦੇ ਦੋ ਅੰਗੁਣਾਂ ਦਾ ਵਰਣਨ ਕਰੋ ।

ਉੱਤਰ -1. ਉਹ ਪਠਾਣਾਂ ਦੇ ਸੁਭਾਅ ਨੂੰ ਨਹੀਂ ਸਮਝ ਸਕਿਆ।

2. ਉਹ ਪਠਾਣਾਂ ਵਿੱਚ ਅਨੁਸ਼ਾਸਨ ਕਾਇਮ ਨਹੀਂ ਰੱਖ ਸਕਿਆ।

ਪ੍ਰ.4.ਬਾਬਰ ਨੂੰ ਪੰਜਾਬ ਉੱਤੇ ਜਿੱਤ ਕਦੋਂ ਪ੍ਰਾਪਤ ਹੋਈ ਅਤੇ ਇਸ ਲੜਾਈ ਵਿੱਚ ਉਸ ਨੇ ਕਿਸ ਨੂੰ ਹਰਾਇਆ ?

ਉੱਤਰ – ਬਾਬਰ ਨੂੰ ਪੰਜਾਬ ‘ਤੇ ਜਿੱਤ 21 ਅਪ੍ਰੈਲ 1526 ਈਸਵੀ ਨੂੰ ਪ੍ਰਾਪਤ ਹੋਈ ਅਤੇ ਉਸ ਨੇ ਇਸ ਲੜਾਈ ਵਿੱਚ ਇਬਰਾਹੀਮ ਲੋਧੀ ਨੂੰ ਹਰਾਇਆ।

ਪ੍ਰ.5.ਮੁਸਲਿਮ ਸਮਾਜ ਕਿਹੜੀਆਂ ਕਿਹੜੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ?

ਉੱਤਰ- ਅਮੀਰ ਅਤੇ ਸਰਦਾਰ, ਉਲਮਾ ਅਤੇ ਸੱਯਦ, ਮੱਧ ਸ਼੍ਰੇਣੀ, ਗੁਲਾਮ ਜਾਂ ਦਾਸ।

ਪ੍ਰ.6. ਉਲਮਾ ਬਾਰੇ ਤੁਸੀਂ ਕੀ ਜਾਣਦੇ ਹੋ ?

ਉੱਤਰ – ਉਹ ਮੁਸਲਿਮ ਧਾਰਮਿਕ ਸ਼੍ਰੇਣੀ ਦੇ ਨੇਤਾ ਸਨ ਜੋ ਅਰਬੀ ਅਤੇ ਧਾਰਮਿਕ ਸਾਹਿਤ ਦੇ ਵਿਦਵਾਨ ਸਨ।

ਪ੍ਰ.7 ਮੁਸਲਿਮ ਅਤੇ ਹਿੰਦੂ ਸਮਾਜ ਦੇ ਭੋਜਨ ਵਿੱਚ ਕੀ ਫ਼ਰਕ ਸੀ ?

ਉੱਤਰ-ਮੁਸਲਿਮ ਮਾਸਾਹਾਰੀ ਸਨ। ਮਿਰਚ ਮਸਾਲੇ ਵਾਲਾ ਭੋਜਨ, ਪੁਲਾਓ ਤੇ ਕੋਰਮਾ ਉਨ੍ਹਾਂ ਦਾ ਮਨਭਾਉਂਦਾ ਖਾਣਾ ਸੀ । ਹਿੰਦੂਆਂ ਦਾ ਭੋਜਨ ਸਾਦਾ ਤੇ ਵੈਸ਼ਨੋ ਸੀ। ਭੋਜਨ ਵਿੱਚ ਦਾਲਾਂ, ਸਬਜ਼ੀਆਂ, ਕਣਕ, ਚੌਲ,ਦੁੱਧ, ਦਹੀਂ ਅਤੇ ਘਿਓ ਪ੍ਰਚਲਿਤ ਸੀ।

ਪ੍ਰ.8.ਸੱਯਦ ਕੌਣ ਸਨ ?

ਉੱਤਰ- ਸੱਯਦ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬੀ ਫਾਤਮਾ ਦੀ ਔਲਾਦ ਮੰਨਦੇ ਸਨ । ਮੁਸਲਿਮ ਸਮਾਜ ਵਿੱਚ

ਇਨ੍ਹਾਂ ਦੀ ਕਾਫੀ ਇੱਜ਼ਤ ਸੀ।

ਪ੍ਰ.9.ਮੁਸਲਿਮ ਮੱਧ ਸ਼੍ਰੇਣੀ ਦਾ ਵਰਣਨ ਕਰੋ ।

ਉੱਤਰ-ਇਸ ਸ਼੍ਰੇਣੀ ਵਿਚ ਸਰਕਾਰੀ ਕਰਮਚਾਰੀ, ਸਿਪਾਹੀ, ਵਪਾਰੀ ਅਤੇ ਕਿਸਾਨ ਆਉਂਦੇ ਸਨ। ਇਨ੍ਹਾਂ ਦੀ ਆਰਥਿਕ ਹਾਲਤ ਚੰਗੀ ਸੀ। ਸਰਕਾਰੀ ਅਹੁਦਿਆਂ ਤੇ ਲੱਗੇ ਲੋਕਾਂ ਦਾ ਸਮਾਜਿਕ ਪੱਧਰ ਉੱਚਾ ਮੰਨਿਆ ਜਾਂਦਾ ਸੀ ।

ਪ੍ਰ.10. ਮੁਸਲਮਾਨ ਇਸਤਰੀਆਂ ਦੇ ਪਹਿਰਾਵੇ ਦਾ ਵਰਣਨ ਕਰੋ ।

ਉੱਤਰ-ਮੁਸਲਮਾਨ ਔਰਤਾਂ ਜੰਪਰ,ਘੱਗਰਾ,ਤੰਗ ਪਜਾਮਾ ਅਤੇ ਪਰਦੇ ਲਈ ਬੁਰਕਾ ਪਹਿਨਦੀਆਂ ਸਨ।

ਪ੍ਰ.11.ਮੁਸਲਮਾਨਾਂ ਦੇ ਮਨ-ਪਰਚਾਵੇ ਦੇ ਸਾਧਨਾਂ ਦਾ ਵਰਣਨ ਕਰੋ।

ਉੱਤਰ- ਮੁਸਲਮਾਨ ਸਰਦਾਰਾਂ ਦੇ ਮਨ ਪ੍ਰਚਾਵੇ ਦੇ ਮੁੱਖ ਸਾਧਨ ਚੰਗਾਨ, ਘੋੜਸਵਾਰੀ, ਘੋੜ-ਦੌੜ, ਨਾਚ ਦੇਖਣਾ ਤੇ ਸੰਗੀਤ ਸੁਣਨਾ ਸੀ। ਚੌਪਟ ਦੀ ਖੇਡ ਅਮੀਰ ਤੇ ਗ਼ਰੀਬ ਦੋਹਾਂ ਵਿੱਚ ਪ੍ਰਚਲਿਤ ਸੀ।

ਅ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਲਗਭਗ 30-50 ਸ਼ਬਦਾਂ ਵਿੱਚ ਦਿਓ:-

ਪ੍ਰ.1.ਸਿਕੰਦਰ ਲੋਧੀ ਦੀ ਧਾਰਮਿਕ ਨੀਤੀ ਦਾ ਵਰਨਣ ਕਰੋ ।

ਉੱਤਰ-ਉਹ ਹਿੰਦੂਆਂ ਨੂੰ ਨਫ਼ਰਤ ਕਰਦਾ ਸੀ। ਹਿੰਦੂ ਦੇਵੀ ਦੇਵਤਿਆਂ ਦੇ ਬੁੱਤਾਂ ਤੇ ਮੰਦਰਾਂ ਨੂੰ ਤੋੜਨਾ ਉਹ ਆਪਣਾ ਸ਼ੁਗਲ ਸਮਝਦਾ ਸੀ। ਉਸ ਦਾ ਇਨਸਾਫ਼ ਕੇਵਲ ਮੁਸਲਮਾਨਾਂ ਜਾਂ ਆਪਣੇ ਵਰਗ ਤੱਕ ਹੀ ਸੀਮਤ ਸੀ।

ਪ੍ਰ.2.ਸਿਕੰਦਰ ਲੋਧੀ ਦੇ ਰਾਜ ਪ੍ਰਬੰਧ ਦਾ ਵਰਣਨ ਕਰੋ |

ਉੱਤਰ-1. ਉਸ ਨੇ ਆਪਣੇ ਰਾਜ ਪ੍ਰਬੰਧ ਕੇਂਦਰਿਤ ਕੀਤਾ। ਆਪਣੇ ਸਰਦਾਰਾਂ ਅਤੇ ਜਗੀਰਦਾਰਾਂ ਉੱਤੇ ਪੂਰਾ ਕਾਬੂ ਰੱਖਿਆ।

2.ਉਸ ਨੇ ਕੇਂਦਰੀ ਪੰਜਾਬ ਦਾ ਨਾਜ਼ਿਮ ਦੌਲਤ ਖਾਂ ਲੋਧੀ ਨੂੰ ਨਿਯੁਕਤ ਕੀਤਾ।

3.ਉਸ ਦੇ ਪ੍ਰਾਂਤ ਦੀਆਂ ਹੱਦਾਂ ਭੇਰਾ ਤੋਂ ਸਰਹਿੰਦ ਤੱਕ ਸਨ।

4.ਉਹ ਮੁਸਲਮਾਨਾਂ ਲਈ ਪਰਜਾ ਹਿੱਤਕਾਰੀ ਸ਼ਾਸਕ ਸੀ।

ਪ੍ਰ.3.ਇਬਰਾਹੀਮ ਲੋਧੀ ਦੇ ਸਮੇਂ ਹੋਈਆਂ ਬਗਾਵਤਾਂ ਦਾ ਵਰਨਣ ਕਰੋ।

ਉੱਤਰ-ਉਸ ਨੇ ਪਠਾਣਾਂ ਵਿਚ ਤਕੜਾ ਅਨੁਸ਼ਾਸਨ ਕਾਇਮ ਕਰਨਾ ਚਾਹਿਆ ਪਰ ਪਠਾਣ ਸੁਭਾਅ ਤੋਂ ਪਰਜਾਤੰਤਰੀ ਸਨ। ਇਸ ਲਈ ਉਨ੍ਹਾਂ ਨੇ ਇਬਰਾਹੀਮ ਲੋਧੀ ਵਿਰੁੱਧ ਬਗ਼ਾਵਤ ਦਾ ਝੰਡਾ ਖੜ੍ਹਾ ਕਰ ਦਿੱਤਾ। ਪੰਜਾਬ ਦਾ ਸੂਬੇਦਾਰ ਦੌਲਤ ਖਾਂ ਲੋਧੀ ਸੀ । ਉਹ ਇਬਰਾਹੀਮ ਲੋਧੀ ਦੇ ਸਖ਼ਤ, ਘੁਮੰਡੀ ਅਤੇ ਸ਼ੱਕੀ ਸੁਭਾਅ ਤੋਂ ਦੁਖੀ ਸੀ। ਇਸ ਲਈ ਉਹ ਆਪਣੇ-ਆਪ ਨੂੰ ਆਜ਼ਾਦ ਕਰਨ ਲਈ ਇਬਰਾਹੀਮ ਲੋਧੀ ਵਿਰੁੱਧ ਸਾਜ਼ਿਸ਼ ਰਚਣ ਲੱਗਾ। ਉਸ ਨੇ ਅਫ਼ਗਾਨ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਸੱਦ ਲਿਆ।

ਪ੍ਰ.4.ਦਿਲਾਵਰ ਖਾਂ ਲੋਧੀ ਦਿੱਲੀ ਕਿਉਂ ਗਿਆ ? ਇਬਰਾਹੀਮ ਲੋਧੀ ਨੇ ਉਸ ਨਾਲ ਕੀ ਵਰਤਾਓ ਕੀਤਾ ?

ਉੱਤਰ-ਜਦੋਂ ਇਬਰਾਹੀਮ ਲੋਧੀ ਨੂੰ ਦੌਲਤ ਖਾਂ ਲੋਧੀ ਦੀਆਂ ਦਿੱਲੀ ਵਿਰੁੱਧ ਸਾਜ਼ਿਸ਼ਾਂ ਦਾ ਪਤਾ ਲੱਗਾ ਤਾਂ ਉਸ ਨੇ ਦੌਲਤ ਖ਼ਾਂ ਲੋਧੀ ਨੂੰ ਦਿੱਲੀ ਬੁਲਾਇਆ। ਉਹ ਆਪ ਤਾਂ ਦਿੱਲੀ ਨਾ ਗਿਆ ਪਰ ਉਸ ਨੇ ਉੱਥੇ ਆਪਣੇ ਛੋਟੇ ਪੁੱਤਰ ਦਿਲਾਵਰ ਖਾਂ ਨੂੰ ਭੇਜ ਦਿੱਤਾ। ਦਿਲਾਵਰ ਖਾਨ ਦੇ ਦਿੱਲੀ ਪੁੱਜਣ ਤੇ ਇਬਰਾਹੀਮ ਲੋਧੀ ਨੇ ਉਸ ਨੂੰ ਬੰਦੀ ਬਣਾ ਲਿਆ। ਪਰ ਉਹ ਛੇਤੀ ਹੀ ਉਹ ਉੱਥੋਂ ਬਚ ਕੇ ਲਾਹੌਰ ਪਹੁੰਚ ਗਿਆ ਅਤੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸ ਦਿੱਤੀ।

ਪ੍ਰ.5.ਬਾਬਰ ਦੇ ਸੱਯਦਪੁਰ ਦੇ ਹਮਲੇ ਦਾ ਵਰਣਨ ਕਰੋ।

ਉੱਤਰ-ਬਾਬਰ ਨੇ ਸਿਆਲਕੋਟ ਨੂੰ ਜਿੱਤਣ ਤੋਂ ਬਾਅਦ ਸੱਯਦਪੁਰ (ਐਮਨਾਬਾਦ) ‘ਤੇ ਹਮਲਾ ਕੀਤਾ। ਉੱਥੋਂ ਦੀ ਸੈਨਾ ਨੇ ਬਾਬਰ ਦਾ ਡੱਟ ਕੇ ਮੁਕਾਬਲਾ ਕੀਤਾ ਪਰ ਬਾਬਰ ਦੀ ਜਿੱਤ ਹੋਈ । ਰੱਖਿਅਕ ਸੈਨਾ ਕਤਲ ਕਰ ਦਿੱਤੀ ਗਈ । ਸੱਯਦਪੁਰ ਦੀ ਜਨਤਾ ਨਾਲ ਵੀ ਨਿਰਦਈ ਸਲੂਕ ਕੀਤਾ ਗਿਆ। ਕਈ ਲੋਕਾਂ ਨੂੰ ਦਾਸ ਬਣਾ ਲਿਆ ਗਿਆ। ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਅੱਤਿਆਚਾਰਾਂ ਦਾ ਵਰਣਨ ‘ਬਾਬਰਬਾਣੀ’ ਵਿੱਚ ਕੀਤਾ ਹੈ।

ਪ੍ਰ.6.ਬਾਬਰ ਦੇ 1524 ਈਸਵੀ ਦੇ ਹਮਲੇ ਦਾ ਹਾਲ ਲਿਖੋ ।

ਉੱਤਰ- ਦੌਲਤ ਖਾਂ ਲੋਧੀ ਨੇ ਪੰਜਾਬ ਉਤੇ ਹਮਲਾ ਕਰਨ ਲਈ ਬਾਬਰ ਨੂੰ ਸੱਦਾ ਦਿੱਤਾ। ਬਾਬਰ ਨੇ ਇਹ ਸੱਦਾ ਸਵੀਕਾਰ ਕਰ ਲਿਆ ਅਤੇ ਉਹ ਬਿਨਾਂ ਕਿਸੇ ਰੋਕ-ਟੋਕ ਦੇ 1524 ਈਸਵੀ ਵਿਚ ਲਾਹੌਰ ਦੇ ਨੇੜੇ ਆ ਪੁੱਜਾ। ਇੱਥੇ ਇਬਰਾਹੀਮ ਲੋਧੀ ਦੀਆਂ ਫ਼ੌਜਾਂ ਨੇ ਬਿਹਾਰ ਖਾਂ ਦੇ ਅਧੀਨ ਬਾਬਰ ਨੂੰ ਰੋਕਣ ਦਾ ਯਤਨ ਕੀਤਾ ਪਰ ਬਾਬਰ ਨੇ ਉਸ ਨੂੰ ਹਰਾ ਦਿੱਤਾ। ਬਾਬਰ ਦਾ ਲਾਹੌਰ ਉੱਤੇ ਕਬਜ਼ਾ ਹੋ ਗਿਆ। ਉਸ ਤੋਂ ਬਾਅਦ ਉਸ ਨੇ ਜਲੰਧਰ ਅਤੇ ਦੀਪਾਲਪੁਰ ਉੱਤੇ ਵੀ ਆਸਾਨੀ ਨਾਲ ਕਬਜ਼ਾ ਕਰ ਲਿਆ। ਦੌਲਤ ਖਾਂ ਲੋਧੀ ਨੂੰ ਆਸ ਸੀ ਕਿ ਬਾਬਰ ਉਨ੍ਹਾਂ ਇਲਾਕਿਆਂ ਉੱਤੇ ਕਬਜ਼ਾ ਕਰਕੇ ਉਨ੍ਹਾਂ ਦਾ ਅਧਿਕਾਰ ਉਸ ਨੂੰ ਸੌਂਪ ਦੇਵੇਗਾ ਅਤੇ ਆਪ ਵਾਪਸ ਚਲਾ ਜਾਏਗਾ ।ਪਰ ਬਾਬਰ ਨੇ ਉਸ ਨੂੰ ਜਲੰਧਰ ਅਤੇ ਸੁਲਤਾਨਪੁਰ ਦੇ ਇਲਾਕੇ ਹੀ ਦਿੱਤੇ ।ਜਿਸ ਕਾਰਨ ਦੌਲਤ ਖਾਂ ਲੋਧੀ ਨੇ ਬਗ਼ਾਵਤ ਕਰ ਦਿੱਤੀ ਪਰ ਹਾਰ ਗਿਆ ਅਤੇ ਪਹਾੜਾਂ ਵਿੱਚ ਜਾ ਛੁਪਿਆ। ਬਾਬਰ ਨੇ ਸੁਲਤਾਨਪੁਰ ਦਾ ਇਲਾਕਾ ਦਿਲਾਵਰ ਖਾਂ ਨੂੰ ਦੇ ਦਿੱਤਾ, ਦੀਪਾਲਪੁਰ ਉਸਨੇ ਆਲਮ ਖਾਨ ਨੂੰ ਅਤੇ ਲਾਹੌਰ, ਅਬਦੁੱਲ ਅਜ਼ੀਜ਼ ਦੇ ਹਵਾਲੇ ਕਰ ਦਿੱਤਾ ਅਤੇ ਆਪ ਵਾਪਸ ਕਾਬਲ ਚਲਾ ਗਿਆ।

ਪ੍ਰ.7.ਆਲਮ ਖਾਂ ਨੇ ਪੰਜਾਬ ਨੂੰ ਹਥਿਆਉਣ ਲਈ ਕੀ ਕੀ ਯਤਨ ਕੀਤੇ ?

ਉੱਤਰ-ਇਬਰਾਹੀਮ ਲੋਧੀ ਦੇ ਭੈੜੇ ਵਿਵਹਾਰ ਕਾਰਨ ਅਫ਼ਗ਼ਾਨ ਸਰਦਾਰਾਂ ਨੇ ਆਲਮ ਖਾਂ ਨੂੰ ਦਿੱਲੀ ਦਾ ਹਾਕਮ ਬਣਾਉਣ ਦੀ ਵਿਉਂਤ ਬਣਾਈ। ਪਰ ਦੌਲਤ ਖ਼ਾਂ ਲੋਧੀ ਨੇ ਦੀਪਾਲਪੁਰ ਉੱਤੇ ਹਮਲਾ ਕਰਕੇ ਆਲਮ ਖਾਂ ਨੂੰ ਹਰਾ ਦਿੱਤਾ ਅਤੇ ਆਲਮ ਖਾਂ ਕਾਬਲ ਵਿਖੇ ਬਾਬਰ ਦੀ ਸ਼ਰਨ ਵਿੱਚ ਚਲਾ ਗਿਆ। ਆਲਮ ਖਾਂ ਨੇ ਕਾਬੁਲ ਪਹੁੰਚ ਕੇ ਬਾਬਰ ਨਾਲ ਸੰਧੀ ਕੀਤੀ । ਉਸ ਸੰਧੀ ਦੀਆਂ ਸ਼ਰਤਾਂ ਸਨ ਕਿ – ਬਾਬਰ ਆਲਮ ਖਾਂ ਨੂੰ ਦਿੱਲੀ ਦਾ ਰਾਜ ਪ੍ਰਾਪਤ ਕਰਨ ਲਈ ਫੌਜੀ ਸਹਾਇਤਾ ਦੇਵੇਗਾ ਅਤੇ ਆਲਮ ਖਾਂ ਪੰਜਾਬ ਦੇ ਸਾਰੇ ਇਲਾਕਿਆਂ ਉੱਪਰ ਕਾਨੂੰਨੀ ਤੌਰ ‘ਤੇ ਬਾਬਰ ਦਾ ਅਧਿਕਾਰ ਪ੍ਰਵਾਨ ਕਰੇਗਾ। ਜਦੋਂ ਉਹ ਦੁਬਾਰਾ ਲਾਹੌਰ ਪਹੁੰਚਿਆ ਤਾਂ ਇੱਥੇ ਮੁਗਲ ਹਾਕਮਾਂ ਦੀ ਥਾਂ ਦੌਲਤ ਖਾਂ ਲੋਧੀ ਦਾ ਰਾਜ ਸਥਾਪਿਤ ਸੀ। ਦੌਲਤ ਖਾਂ ਲੋਧੀ ਦੀ ਸਹਾਇਤਾ ਨਾਲ ਆਲਮ ਖਾਂ ਨੇ ਦਿੱਲੀ ਉੱਪਰ ਚੜ੍ਹਾਈ ਕਰ ਦਿੱਤੀ। ਇਬਰਾਹੀਮ ਲੋਧੀ ਦੀਆਂ ਫੌਜਾਂ ਨੇ ਉਸ ਨੂੰ ਕਰਾਰੀ ਹਾਰ ਦਿੱਤੀ ਜਿਸ ਕਾਰਨ ਆਲਮ ਖਾਂ ਦੇ ਪੰਜਾਬ ਜਾਂ ਦਿੱਲੀ ਦਾ ਰਾਜ ਪ੍ਰਾਪਤ ਕਰਨ ਦੇ ਸੁਪਨੇ ਸਦਾ ਲਈ ਮਿੱਟੀ ਵਿੱਚ ਮਿਲ ਗਏ।

ਪ੍ਰ.8.ਪਾਣੀਪਤ ਦੇ ਮੈਦਾਨ ਵਿੱਚ ਇਬਰਾਹੀਮ ਲੋਧੀ ਅਤੇ ਬਾਬਰ ਦੀ ਫੌਜ ਦੀ ਵਿਉਂਤ ਬੰਦੀ ਦੱਸੋ ।

ਉੱਤਰ-ਅੰਬਾਲਾ ਜਿੱਤਣ ਤੋਂ ਬਾਅਦ ਬਾਬਰ ਪਾਈਪਤ ਜਿੱਤਣ ਲਈ ਦਿੱਲੀ ਵੱਲ ਵਧਿਆ ।ਉਸ ਨੇ ਪਾਣੀਪਤ ਪੁੱਜ ਕੇ ਆਪਣਾ ਪੜਾਅ ਕੀਤਾ। ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਵੀ ਉਸ ਦਾ ਮੁਕਾਬਲਾ ਕਰਨ ਲਈ ਇਕ ਲੱਖ ਸੈਨਾ ਲੈ ਕੇ ਅੱਗੇ ਵਧਿਆ। ਉਸ ਦੀ ਸੈਨਾ ਚਾਰ ਭਾਗਾਂ ਵਿਚ ਵੰਡੀ ਹੋਈ ਸੀ- ਅੱਗੇ ਰਹਿਣ ਵਾਲੀ ਸੈਨਿਕ ਟੁਕੜੀ, ਕੇਂਦਰੀ ਸੈਨਾ ਅਤੇ ਖੱਬੇ ਅਤੇ ਸੱਜੇ ਹੱਥ ਦੀਆਂ ਸੈਨਾਵਾਂ। ਸੈਨਾ ਦੇ ਅੱਗੇ ਲਗਪਗ ਪੰਜ ਹਜ਼ਾਰ ਹਾਥੀ ਸਨ। ਉੱਧਰ ਬਾਬਰ ਨੇ ਆਪਣੀ ਸੈਨਾ ਦੇ ਅੱਗੇ 700 ਬੈਲ ਗੱਡੀਆਂ ਖੜ੍ਹੀਆਂ ਕੀਤੀਆਂ ।ਉਸ ਨੇ ਉਨ੍ਹਾਂ ਬੈਲ ਗੱਡੀਆਂ ਨੂੰ ਚਮੜੇ ਦੇ ਰੱਸਿਆਂ ਨਾਲ ਬੰਨ੍ਹ ਦਿੱਤਾ। ਬੈਲ ਗੱਡੀਆਂ ਦੇ ਪਿੱਛੇ ਤੋਪਖ਼ਾਨਾ ਸੀ । ਤੋਪਾਂ ਦੇ ਪਿੱਛੇ ਆਗੂ ਸੈਨਿਕ ਟੁਕੜੀ ਅਤੇ ਕੇਂਦਰੀ ਸੈਨਾ ਸੀ। ਸੱਜੇ ਅਤੇ ਖੱਬੇ ਤੁਲਗਮਾ ਦਸਤੇ ਸਨ। ਸਭ ਤੋਂ ਪਿੱਛੇ ਬਹੁਤ ਸਾਰੀ ਘੋੜ ਸਵਾਰ ਸੈਨਾ ਛੁਪਾ ਕੇ ਰੱਖੀ ਹੋਈ ਸੀ।

ਪ੍ਰ.9.ਅਮੀਰਾਂ ਅਤੇ ਸਰਦਾਰਾਂ ਬਾਰੇ ਨੋਟ ਲਿਖੋ |

ਉੱਤਰ- ਅਮੀਰ ਅਤੇ ਸਰਦਾਰ ਉੱਚ ਸ਼੍ਰੇਣੀ ਦੇ ਲੋਕ ਸਨ।ਇਹਨਾਂ ਨੂੰ ਉੱਚੀਆਂ ਪਦਵੀਆਂ ਮਿਲੀਆਂ ਹੋਈਆਂ ਸਨ। ਸਰਦਾਰਾਂ ਨੂੰ ਇਲਾਕਾ ਦਿੱਤਾ ਜਾਂਦਾ ਸੀ, ਉਸ ਇਲਾਕੇ ਦਾ ਭੂਮੀ ਕਰ ਉਹ ਆਪ ਉਗਰਾਹੁੰਦੇ ਸਨ। ਉਹ ਪੈਸਾ ਆਪਣੀਆਂ ਲੋੜਾਂ ਉੱਪਰ ਹੀ ਖਰਚ ਕਰਦੇ ਸਨ। ਸਰਦਾਰਾਂ ਦਾ ਕੰਮ ਮੁਹਿੰਮਾਂ ਵਿੱਚ ਹਿੱਸਾ ਲੈਣਾ ਸੀ । ਇਹਨਾਂ ਦੀ ਰੁਚੀ ਦਿੱਲੀ ਸਰਕਾਰ ਤੋਂ ਅਜ਼ਾਦ ਹੋਣ ਦੀ ਹੁੰਦੀ ਸੀ।ਇਹ ਵੱਡੀਆਂ-ਵੱਡੀਆਂ ਹਵੇਲੀਆਂ ਵਿੱਚ ਰਹਿੰਦੇ ਸਨ। ਇਹ ਕਈ-ਕਈ ਵਿਆਹ ਕਰਵਾਉਂਦੇ ਸਨ। ਇਹ ਮਰਦ ਤੇ ਤੀਵੀਂਆਂ ਨੂੰ ਨੌਕਰ ਰੱਖਦੇ ਸਨ ਜਿਨ੍ਹਾਂ ਨੂੰ ‘ਗੁਲਾਮ’ ਕਿਹਾ ਜਾਂਦਾ ਸੀ। ਅਮੀਰ ਹੋਣ ਕਰਕੇ ਇਹ ਲੋਕ ਐਸ਼-ਪ੍ਰਸਤ ਅਤੇ ਦੁਰਾਚਾਰੀ ਸਨ ।

ਪ੍ਰ.10.ਮੁਸਲਮਾਨਾਂ ਦੇ ਧਾਰਮਿਕ ਆਗੂਆਂ ਬਾਰੇ ਲਿਖੋ |

ਉੱਤਰ-ਮੁਸਲਮਾਨਾਂ ਦੀ ਧਾਰਮਿਕ ਜਮਾਤ ਵੀ ਅੱਗੇ ਸ਼੍ਰੇਣੀਆਂ ਵਿਚ ਵੰਡੀ ਹੋਈ ਸੀ। ਉਲਮਾ ਮੁਸਲਿਮ ਧਾਰਮਿਕ ਵਰਗ ਦੇ ਨੇਤਾ ਸਨ। ਉਹ ਅਰਬੀ ਅਤੇ ਧਾਰਮਿਕ ਸਾਹਿਤ ਦੇ ਉੱਘੇ ਵਿਦਵਾਨ ਹੁੰਦੇ ਸਨ ।ਉਲਮਾ ਤੋਂ ਇਲਾਵਾ ਇਕ ਸ਼੍ਰੇਣੀ ਸੱਯਦਾਂ ਦੀ ਹੁੰਦੀ ਸੀ । ਉਹ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਸਪੁੱਤਰੀ ਬੀਬੀ ਫ਼ਾਤਮਾ ਦੀ ਸੰਤਾਨ ਮੰਨਦੇ ਸਨ।ਇਨ੍ਹਾਂ ਦਾ ਵੀ ਸਮਾਜ ਵਿਚ ਕਾਫੀ ਸਤਿਕਾਰ ਸੀ। ਦੋਹਾਂ ਵਰਗਾਂ ਦੇ ਲੋਕਾਂ ਨੂੰ ਮੁਸਲਮਾਨੀ ਕਨੂੰਨ ਦੇ ਵਿਦਵਾਨ ਤੇ ਧਾਰਮਿਕ ਆਗੂ ਮੰਨਿਆ ਜਾਂਦਾ ਸੀ।

ਪ੍ਰ.11.ਗੁਲਾਮ ਸ਼੍ਰੇਣੀ ਦਾ ਵਰਨਣ ਕਰੋ।

ਉੱਤਰ-ਮੁਸਲਿਮ ਸਮਾਜ ਵਿੱਚ ਸਭ ਤੋਂ ਨੀਵਾਂ ਦਰਜਾ ਕਾਮਿਆਂ, ਜੁਲਾਹਿਆਂ, ਘੁਮਿਆਰਾਂ, ਮਜ਼ਦੂਰਾਂ, ਗ਼ੁਲਾਮਾਂ ਤੇ ਖੁਸਰਿਆਂ ਆਦਿ ਦਾ ਸੀ। ਗੁਲਾਮ ਲੜਾਈ ਦੇ ਮੈਦਾਨ ਵਿੱਚ ਹਾਰੇ ਵੈਰੀ ਦੇ ਬੰਦੇ ਵੀ ਹੁੰਦੇ ਸਨ। ਇਨ੍ਹਾਂ ਨੂੰ ਬਾਹਰਲੇ ਦੇਸ਼ਾਂ ਵਿੱਚੋਂ ਵੀ ਲਿਆਂਦਾ ਜਾਂਦਾ ਸੀ। ਹਿਜੜੇ ਗੁਲਾਮਾਂ ਨੂੰ ਬੇਗ਼ਮਾਂ ਦੀ ਖ਼ਿਦਮਤ ਕਰਨ ਲਈ ਰਾਈਵਾਸਾਂ ਵਿੱਚ ਰੱਖਿਆ ਜਾਂਦਾ ਸੀ । ਕਈ ਗੁਲਾਮ ਔਰਤਾਂ ਅਮੀਰਾਂ ਅਤੇ ਸਰਦਾਰਾਂ ਦੇ ਮਨ ਪਰਚਾਵੇ ਦਾ ਸਾਧਨ ਹੁੰਦੀਆਂ ਸਨ । ਇਨ੍ਹਾਂ ਲੋਕਾਂ ਨੂੰ ਢਿੱਡ ਭਰ ਕੇ ਰੋਟੀ ਮਿਲ ਜਾਂਦੀ ਸੀ । ਉਨ੍ਹਾਂ ਦੀ ਸਮਾਜਿਕ ਅਵਸਥਾ ਉਨ੍ਹਾਂ ਦੇ ਮਾਲਕ ਦੇ ਸੁਭਾਅ ਤੇ ਨਿਰਭਰ ਕਰਦੀ ਸੀ । ਗੁਲਾਮ ਆਪਣੀ ਬਹਾਦਰੀ ਅਤੇ ਚਤੁਰਾਈ ਦਿਖਾ ਕੇ ਉੱਚ ਪਦਵੀ ਲੈ ਸਕਦੇ ਜਾਂ ਛੁਟਕਾਰਾ ਪਾ ਸਕਦੇ ਸਨ।

ਪ੍ਰ.12.ਮੁਸਲਮਾਨ ਲੋਕ ਕੀ ਖਾਂਦੇ-ਪੀਂਦੇ ਸਨ ?

ਉੱਤਰ-ਮੁਸਲਿਮ ਸਮਾਜ ਵਿੱਚ ਅਮੀਰ ਸਰਦਾਰ,ਸੱਯਦ,ਸ਼ੇਖ, ਮੁੱਲਾਂ ਅਤੇ ਕਾਜ਼ੀਆਂ ਦੇ ਭੋਜਨ ਵਿੱਚ ਮੱਖਣ, ਮਿਰਚ -ਮਸਾਲੇ ਦੀ ਵਰਤੋਂ ਬਹੁਤ ਹੁੰਦੀ ਸੀ। ਪਲਾਓ ਅਤੇ ਕੋਰਮਾ ਉਹਨਾਂ ਦਾ ਮਨਭਾਉਂਦਾ ਖਾਣਾ ਸੀ। ਮਿੱਠੇ ਪਕਵਾਨਾਂ ਵਿੱਚ ਹਲਵਾ ਅਤੇ ਸ਼ਰਬਤ ਬਹੁਤ ਪ੍ਰਚੱਲਿਤ ਸਨ । ਉਸ ਸਮੇਂ ਨਸ਼ੀਲੀਆਂ ਵਸਤਾਂ ਦਾ ਪ੍ਰਯੋਗ ਵੀ ਹੁੰਦਾ ਸੀ। ਸਾਧਾਰਨ ਮੁਸਲਮਾਨ ਮਾਸਾਹਾਰੀ ਸਨ। ਕਣਕ ਦੀ ਰੋਟੀ ਅਤੇ ਭੁੰਨਿਆ ਹੋਇਆ ਮਾਸ ਨਿੱਤ ਦਾ ਭੋਜਨ ਸੀ ਜੋ ਬਾਜ਼ਾਰਾਂ ਵਿੱਚੋਂ ਮਿਲ ਜਾਂਦਾ ਸੀ ।ਮੁਸਲਮਾਨ ਕਾਮਿਆਂ ਵਿੱਚ ਭੋਜਨ ਨਾਲ ਲੱਸੀ ਪੀਣ ਦਾ ਵੀ ਆਮ ਰਿਵਾਜ ਸੀ।

ਪ੍ਰ.13.ਮੁਸਲਮਾਨਾਂ ਦੇ ਪਹਿਰਾਵੇ ਬਾਰੇ ਲਿਖੋ।

ਉੱਤਰ-ਉੱਚ ਸ਼੍ਰੇਣੀ ਦੇ ਮੁਸਲਮਾਨਾਂ ਦਾ ਪਹਿਰਾਵਾ ਭੜਕੀਲਾ ਤੇ ਕੀਮਤੀ ਹੁੰਦਾ ਸੀ । ਉਨ੍ਹਾਂ ਦੇ ਕੱਪੜੇ ਰੇਸ਼ਮੀ ਅਤੇ ਵਧੀਆ ਸੂਤ ਦੇ ਹੁੰਦੇ ਸਨ।ਅਮੀਰ ਲੋਕ ਤੁਰਲੇ ਵਾਲੀਆਂ ਪੱਗਾਂ ਬੰਨ੍ਹਦੇ ਸਨ। ਪੱਗ ਨੂੰ ‘ਚੀਰਾ’ ਵੀ ਕਿਹਾ ਜਾਂਦਾ ਸੀ।

2.ਸ਼ਾਹੀ ਗੁਲਾਮ ਕਮਰ ਕੱਸਾ ਬੰਨ੍ਹਦੇ ਸਨ। ਆਪਣੀ ਜੇਬ ਵਿੱਚ ਉਹ ਰੁਮਾਲ ਰੱਖਦੇ ਸਨ। ਉਹ ਲਾਲ ਜੁੱਤਾ ਪਹਿਨਦੇ ਸਨ।ਉਨ੍ਹਾਂ ਦੇ ਸਿਰ ਉੱਤੇ ਆਮ ਜਿਹਾ ਕੁੱਲ੍ਹਾ ਹੁੰਦਾ ਸੀ।

3. ਧਾਰਮਿਕ ਵਰਗ ਦੇ ਲੋਕ ਸੂਤੀ ਕੱਪੜੇ ਪਹਿਨਦੇ ਸਨ। ਉਹ ਸੱਤ ਗਜ਼ ਦੀ ਪੱਗ ਬੰਨ੍ਹਦੇ ਸਨ। ਉਹ ਆਮ ਕਮੀਜ਼ ਅਤੇ ਪਜਾਮੇ ਪਹਿਨਦੇ ਸਨ।ਉਹ ਜੁਰਾਬ ਅਤੇ ਜੁੱਤਾ ਵੀ ਪਹਿਨਦੇ ਸਨ।ਸੂਫੀ ਲੋਕ ਖੁੱਲ੍ਹਾ ਚੋਗਾ ਪਹਿਨਦੇ ਸਨ।

4. ਮੁਸਲਮਾਨ ਔਰਤਾਂ ਜੰਪਰ, ਘੱਗਰਾ ਤੇ ਉਸ ਦੇ ਹੇਠ ਤੰਗ ਪਜਾਮਾ ਪਹਿਨਦੀਆਂ ਸਨ। ਪਰਦੇ ਲਈ ਬੁਰਕੇ ਦਾ ਪ੍ਰਯੋਗ ਕੀਤਾ ਜਾਂਦਾ ਸੀ।

ਪ੍ਰ.14.ਮੁਸਲਿਮ ਸਮਾਜ ਵਿੱਚ ਇਸਤਰੀ ਦੀ ਹਾਲਤ ਦਾ ਵਰਨਣ ਕਰੋ ।

ਉੱਤਰ-1.ਮੁਸਲਿਮ ਸਮਾਜ ਵਿਚ ਔਰਤ ਨੂੰ ਸਤਿਕਾਰਯੋਗ ਸਥਾਨ ਪ੍ਰਾਪਤ ਨਹੀਂ ਸੀ।

2.ਅਮੀਰਾਂ ਦੀਆਂ ਹਵੇਲੀਆਂ ਵਿਚ ਔਰਤਾਂ ਦੇ ਹਰਮ ਹੁੰਦੇ ਸਨ ਤੇ ਉਨ੍ਹਾਂ ਦੀ ਸੇਵਾ ਲਈ ਦਾਸੀਆਂ ਰੱਖੀਆਂ ਜਾਂਦੀਆਂ ਸਨ।

3.ਉਸ ਸਮੇਂ ਪਰਦੇ ਦਾ ਰਿਵਾਜ ਸੀ।

4.ਸਾਧਾਰਨ ਘਰਾਂ ਵਿੱਚ ਔਰਤਾਂ ਦੇ ਰਹਿਣ ਲਈ ‘ਜ਼ਾਨਾਨ-ਖਾਨਾ’ ਹੁੰਦਾ ਸੀ।

5.ਔਰਤਾਂ ਬੁਰਕਾ ਪਾ ਕੇ ਬਾਹਰ ਨਿਕਲਦੀਆਂ ਸਨ।

ਪ੍ਰ.15.ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਪਹਿਲਾਂ ਦੇ ਸਮੇਂ ਦੀ ਜਾਤ ਪਾਤ ਬਾਰੇ ਲਿਖੋ |

ਉੱਤਰ- ਉਸ ਸਮੇਂ ਹਿੰਦੂ ਸਮਾਜ ਚਾਰ ਜਾਤਾਂ ਬ੍ਰਾਹਮਣ ਖੱਤਰੀ, ਵੈਸ਼ ਅਤੇ ਸ਼ੂਦਰ ਵਿੱਚ ਵੰਡਿਆ ਹੋਇਆ ਸੀ । ਇਹਨਾਂ ਜਾਤਾਂ ਤੋਂ ਬਿਨਾਂ ਹੋਰ ਵੀ ਉਪ-ਜਾਤਾਂ ਪੈਦਾ ਹੋ ਚੁੱਕੀਆਂ ਸਨ। ।ਬ੍ਰਾਹਮਣ, ਸਮਾਜ ਪ੍ਰਤੀ ਆਪਣੇ ਫਰਜ਼ ਭੁੱਲ ਕੇ ਸੁਆਰਥੀ ਬਣ ਗਏ ਸਨ। ਉਹ ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚ ਫਸਾ ਕੇ ਪੈਸਾ ਕਮਾਉਂਦੇ ਸਨ। ਵੈਸ਼ ਅਤੇ ਖੱਤਰੀਆਂ ਦੀ ਹਾਲਤ ਠੀਕ ਸੀ। ਸ਼ੂਦਰਾਂ ਦੀ ਹਾਲਤ ਬਹੁਤ ਮਾੜੀ ਸੀ। ਉਨ੍ਹਾਂ ਦੀਆਂ ਬਸਤੀਆਂ ਪਿੰਡਾਂ ਤੋਂ ਬਾਹਰ ਸਨ।

ਪ੍ਰ 16: ਬਾਬਰ ਅਤੇ ਇਬਰਾਹੀਮ ਲੋਧੀ ਦੇ ਸੈਨਾ ਦੇ ਪ੍ਰਬੰਧ ਬਾਰੇ ਲਿਖੋ?

ਉੱਤਰ:- ਬਾਬਰ ਜਦੋਂ ਪਾਈਪਤ ਜਿੱਤਣ ਲਈ ਦਿੱਲੀ ਵੱਲ ਵਧਿਆ। ਉਸ ਨੇ ਪਾਣੀਪਤ ਪੁੱਜ ਕੇ ਆਪਣਾ ਪੜਾਅ ਕੀਤਾ। ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਵੀ ਉਸ ਦਾ ਮੁਕਾਬਲਾ ਕਰਨ ਲਈ ਇਕ ਲੱਖ ਸੈਨਾ ਲੈ ਕੇ ਅੱਗੇ ਵਧਿਆ।ਉਸ ਦੀ ਸੈਨਾ ਚਾਰ ਭਾਗਾਂ ਵਿਚ ਵੰਡੀ ਹੋਈ ਸੀ- ਅੱਗੇ ਰਹਿਣ ਵਾਲੀ ਸੈਨਿਕ ਟੁਕੜੀ, ਕੇਂਦਰੀ ਸੈਨਾ ਅਤੇ ਖੱਬੇ ਅਤੇ ਸੱਜੇ ਹੱਥ ਦੀਆਂ ਸੈਨਾਵਾਂ। ਸੈਨਾ ਦੇ ਅੱਗੇ ਲਗਪਗ ਪੰਜ ਹਜ਼ਾਰ ਹਾਥੀ ਸਨ। ਉੱਧਰ ਬਾਬਰ ਨੇ ਆਪਣੀ ਸੈਨਾ ਦੇ ਅੱਗੇ 700 ਬੈਲ ਗੱਡੀਆਂ ਖੜ੍ਹੀਆਂ ਕੀਤੀਆਂ।ਉਸ ਨੇ ਉਨ੍ਹਾਂ ਬੈਲ ਗੱਡੀਆਂ ਨੂੰ ਚਮੜੇ ਦੇ ਰੱਸਿਆਂ ਨਾਲ ਬੰਨ੍ਹ ਦਿੱਤਾ। ਬੈਲ ਗੱਡੀਆਂ ਦੇ ਪਿੱਛੇ ਤੋਪਖ਼ਾਨਾ ਸੀ । ਤੋਪਾਂ ਦੇ ਪਿੱਛੇ ਆਗੂ ਸੈਨਿਕ ਟੁਕੜੀ ਅਤੇ ਕੇਂਦਰੀ ਸੈਨਾ ਸੀ । ਸੱਜੇ ਅਤੇ ਖੱਬੇ ਤੁਲਗਮਾ ਦਸਤੇ ਸਨ। ਸਭ ਤੋਂ ਪਿੱਛੇ ਬਹੁਤ ਸਾਰੀ ਘੋੜ ਸਵਾਰ ਸੈਨਾ ਛੁਪਾ ਕੇ ਰੱਖੀ ਹੋਈ ਸੀ

ੲ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਲਗਭਗ 100-129 ਸ਼ਬਦਾਂ ਵਿੱਚ ਦਿਓ:-

ਪ੍ਰ.1.ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਵਸਥਾ ਦਾ ਵਰਨਣ ਕਰੋ।

ਉੱਤਰ- ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਕ ਅਵਸਥਾ ਬਹੁਤ ਖਰਾਬ ਸੀ। ਜਿਸ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ:

1.ਉਸ ਸਮੇਂ ਪੰਜਾਬ ਵਿੱਚ ਨਿਰਕੁੰਸ਼ ਸ਼ਾਸਨ ਸੀ। ਇੱਥੋਂ ਦੇ ਹਾਕਮ ਕਮਜ਼ੋਰ ਅਤੇ ਆਪਸੀ ਫੁੱਟ ਦਾ ਸ਼ਿਕਾਰ ਸਨ। ਪੰਜਾਬ ਉੱਤੇ ਬਾਹਰੀ ਹਮਲੇ ਹੋ ਰਹੇ ਸਨ।

2.ਉਸ ਸਮੇਂ ਪੰਜਾਬ ਲੋਧੀ ਸੁਲਤਾਨਾਂ ਦੇ ਅਧੀਨ ਸੀ ਅਤੇ ਉਹ ਸਾਜ਼ਿਸ਼ਾਂ ਰੱਚ ਰਹੇ ਸਨ।

3.16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਅਨਿਆਂ ਦਾ ਬੋਲਬਾਲਾ ਸੀ।

4. ਸਰਕਾਰੀ ਕਰਮਚਾਰੀ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਚੁੱਕੇ ਸਨ ਅਤੇ ਆਪਣੇ ਕਰਤੱਵ ਭੁੱਲ ਚੁੱਕੇ ਸਨ।

5. ਇਸ ਸਮੇਂ ਵਿੱਚ ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਹੋਇਆ ਸੀ।

6. ਇਸ ਸਮੇਂ ਦੌਰਾਨ ਇਬਰਾਹੀਮ ਲੋਧੀ ਅਤੇ ਦੌਲਤ ਖਾਂ ਲੋਧੀ ਵਿਚਕਾਰ ਆਪਸੀ ਸ਼ੰਘਰਸ ਚੱਲ ਰਿਹਾ ਸੀ। ਜਿਸ ਨੇ ਪੰਜਾਬ ਉੱਤੇ ਬਾਬਰ ਨੂੰ ਹਮਲੇ ਕਰਨ ਲਈ ਉਤਸ਼ਾਹਿਤ ਕੀਤਾ।

ਪ੍ਰ.2.ਬਾਬਰ ਦੀ ਪੰਜਾਬ ਉੱਤੇ ਜਿੱਤ ਦਾ ਵਰਨਣ ਕਰੋ।

ਉੱਤਰ-ਬਾਬਰ ਨਵੰਬਰ, 1525 ਈਸਵੀ ਵਿਚ 12000 ਸੈਨਿਕਾਂ ਨਾਲ ਕਾਬਲ ਤੋਂ ਪੰਜਾਬ ਵੱਲ ਵਧਿਆ। ਬਾਬਰ ਸਭ ਤੋਂ ਪਹਿਲਾਂ ਦੌਲਤ ਖਾਂ ਲੋਧੀ ਨੂੰ ਦੰਡ ਦੇਣਾ ਚਾਹੁੰਦਾ ਸੀ ਪਰ ਦੌਲਤ ਖ਼ਾਂ ਲੋਧੀ ਆਪਣੇ ਪੁੱਤਰ ਗਾਜ਼ੀ ਖਾਂ ਸਮੇਤ ਲਾਹੌਰ ਤੋਂ ਦੌੜ ਗਿਆ ਤੇ ਅੰਤ ਨੂੰ ਉਸ ਨੇ ਬਾਬਰ ਅੱਗੇ ਹਥਿਆਰ ਸੁੱਟ ਦਿੱਤੇ। ਇੱਥੋਂ ਬਾਬਰ ਪੰਜਾਬ ਦੇ ਉਪ-ਪ੍ਰਾਂਤ ਸਰਹਿੰਦ ਵੱਲ ਵਧਿਆ। ਉਸ ਨੇ ਸਭ ਤੋਂ ਪਹਿਲਾਂ ਅੰਬਾਲਾ ਜਿੱਤਿਆ। ਹਾਂਸੀ, ਹਿਸਾਰ ਅਤੇ ਫ਼ਿਰੋਜ਼ਾ ਜਿੱਤਣ ਲਈ ਉਸ ਨੇ ਆਪਣੇ ਪੁੱਤਰ ਹਮਾਯੂੰ ਨੂੰ ਭੇਜਿਆ। ਇੱਥੋਂ ਬਾਬਰ ਪਾਈਪਤ ਜਿੱਤਣ ਲਈ ਦਿੱਲੀ ਵੱਲ ਵਧਿਆ। ਉਸਨੇ ਪਾਈਪਤ ਪੁੱਜ ਕੇ ਆਪਣਾ ਪੜਾਅ ਕੀਤਾ ਤੇ ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਵੀ ਉਸਦਾ ਮੁਕਾਬਲਾ ਕਰਨ ਲਈ ਇੱਕ ਲੱਖ ਸੈਨਾ ਲੈ ਕੇ ਅੱਗੇ ਵਧਿਆ। ਬਾਬਰ ਇੱਕ ਹਫ਼ਤਾ ਚੁੱਪ ਚਾਪ ਬੈਠਾ ਰਿਹਾ। 21 ਅਪ੍ਰੈਲ 1526 ਈਸਵੀ ਨੂੰ ਪਹਿਲਾਂ ਇਬਰਾਹੀਮ ਲੋਧੀ ਦੀ ਫੌਜ ਨੇ ਹਮਲਾ ਕੀਤਾ। ਉਹ ਫ਼ੌਜ ਬਾਬਰ ਦੀਆਂ ਬੈਲਗੱਡੀਆਂ ਕੋਲ ਪੁੱਜ ਕੇ ਰੁੱਕ ਗਈ। ਬਾਬਰ ਦੇ ਤੋਪਖ਼ਾਨੇ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਬਰਾਹਿਮ ਲੋਧੀ ਦੇ ਹਾਥੀਆਂ ਨੇ ਜ਼ਖ਼ਮੀ ਹੋ ਕੇ ਪਿੱਛੇ ਮੁੜ ਕੇ ਆਪਣੀ ਹੀ ਫੌਜ ਨੂੰ ਕੁਚਲ ਦਿੱਤਾ । ਬਾਬਰ ਤੁਲਗਮਾ ਦਸਤਿਆਂ ਨੇ ਸੱਜੇ ਅਤੇ ਖੱਬੇ ਪਾਸਿਆਂ ਤੋਂ ਅੱਗੇ ਵੱਧ ਕੇ ਪਿੱਛੋਂ ਵੈਰੀ ਨੂੰ ਘੇਰ ਲਿਆ। ਇਬਰਾਹਿਮ ਲੋਧੀ ਅਤੇ ਉਸ ਦੇ ਪੰਦਰਾਂ ਹਜ਼ਾਰ ਸੈਨਿਕ ਮਾਰੇ ਗਏ। ਬਾਬਰ ਨੂੰ ਪੰਜਾਬ ਉੱਤੇ ਪੂਰਨ ਜਿੱਤ ਪ੍ਰਾਪਤ ਹੋਈ।

Download article as PDF
Share This Article
Facebook Twitter Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Categories

6th Agriculture (10) 6th English (12) 6th Physical Education (7) 6th Punjabi (57) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Social Science (28) Blog (1) Exam Material (2) Lekh (39) letters (16) Syllabus (1)

Tags

Agriculture Notes (54) English Notes (37) GSMKT (110) letters (1) Physical Education Notes (35) Punjabi Lekh (22) Punjabi Notes (263) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਪਾਠ 19 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ

April 12, 2024

6th Social Science lesson 2

October 7, 2022

His ਪਾਠ 7 ਵਣ ਸਮਾਜ ਅਤੇ ਬਸਤੀਵਾਦ 9th-sst-notes

June 30, 2024

ਪਾਠ 15 ਹਰਸ਼ਵਰਧਨ ਕਾਲ- 600 ਈ: ਤੋਂ 650 ਈ:

April 12, 2024
© 2025 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account