ਪਾਠ: 3 ਜਲ ਸਾਧਨ ਵਿਸ਼ਾ: ਸਮਾਜਿਕ ਸਿੱਖਿਆ ਸ਼੍ਰੇਣੀ: ਦਸਵੀਂ (ਭੂਗੋਲ)
(ੳ) ਬਹੁ ਚੋਣਵੇ ਪ੍ਰਸ਼ਨ:
(i) ਹੇਠ ਦਿੱਤੀਆਂ ਸੂਚਨਾਵਾਂ ਦੇ ਅਧਾਰ ‘ਤੇ ਦੱਸੋ ਕਿ ਪਾਣੀ ਦੀ ਥੁੜ੍ਹ ਨਾਲ ਕਿਹੜੇ ਇਲਾਕੇ ਜੂਝਣਗੇ-
(ੳ) ਵੱਧ ਸਾਲਾਨਾ ਵਰਖਾ ਵਾਲੇ ਇਲਾਕੇ
(ਅ) ਵੱਧ ਸਾਲਾਨਾ ਵਰਖਾ ਤੇ ਵੱਧ ਅਬਾਦੀ ਵਾਲੇ ਇਲਾਕੇ
(ੲ) ਵੱਧ ਸਾਲਾਨਾ ਵਰਖਾ ਪਰ ਬੁਰੀ ਤਰ੍ਹਾਂ ਅਸ਼ੁੱਧ ਪਾਣੀ ਵਾਲੇ ਇਲਾਕੇ
(ਸ) ਅ ਅਤੇ ੲ ਦੋਵੇਂ ਸਹੀ ਹਨ।
ਉੱਤਰ:- ਅ ਅਤੇ ੲ ਦੋਵੇਂ ਸਹੀ ਹਨ।
(ਨੋਟ:- ਪ੍ਰਸ਼ਨ ਵਿੱਚ ਦਿੱਤੀ ਸਟੇਟਮੈਂਟ ਮੁਤਾਬਕ, ਇਸ ਬਹੁ-ਵਿਕਲਪੀ ਪ੍ਰਸ਼ਨ ਦੀ ਇੱਕ ਆਪਸ਼ਨ ਦੇਣਾ ਸੰਭਵ ਨਹੀਂ ਸੀ ਇਸ ਕਰਕੇ ਪ੍ਰਸ਼ਨ ‘ਚ ਕੁਝ ਤਬਦੀਲੀ ਕੀਤੀ ਗਈ ਹੈ)
(ii) ਬਹੁ-ਮੰਤਵੀ ਦਰਿਆਈ ਪ੍ਰਾਜੈਕਟਾਂ ਬਾਰੇ ਕਿਹੜਾ ਲਾਗੂ ਨਹੀਂ ਹੁੰਦਾ?
(ੳ) ਬਹੁ-ਮੰਤਵੀ ਪ੍ਰਾਜੈਕਟਾਂ ਨਾਲ, ਪਾਣੀ ਦੀ ਕਮੀ ਵਾਲੇ ਇਲਾਕੇ ਨੂੰ ਪਾਣੀ ਮਿਲਦਾ ਹੈ।
(ਅ) ਬਹੁ-ਮੰਤਵੀ ਪ੍ਰਾਜੈਕਟਾਂ ਨਾਲ, ਦਰਿਆ ਕੰਟਰੋਲ ਹੁੰਦੇ ਹਨ ਤੇ ਹੜ੍ਹ ਰੁਕਦੇ ਹਨ।
(ੲ) ਬਹੁ-ਮੰਤਵੀ ਪ੍ਰਾਜੈਕਟਾਂ ਨਾਲ, ਲੋਕਾਂ ਤੇ ਰੋਜ਼ੀ ਰੋਟੀ ਦਾ ਉਜਾੜਾ ਹੁੰਦਾ ਹੈ।
(ਸ) ਬਹੁ-ਮੰਤਵੀ ਪ੍ਰਾਜੈਕਟਾਂ ਨਾਲ, ਸਨਅਤਾਂ ਤੇ ਘਰਾਂ ਨੂੰ ਬਿਜਲੀ ਮਿਲ ਸਕਦੀ ਹੈ।
ਉੱਤਰ:- ਬਹੁ-ਮੰਤਵੀ ਪ੍ਰਾਜੈਕਟਾਂ ਨਾਲ, ਲੋਕਾਂ ਤੇ ਰੋਜ਼ੀ ਰੋਟੀ ਦਾ ਉਜਾੜਾ ਹੁੰਦਾ ਹੈ ।
(iii) ਭਾਰਤ ਵਿੱਚ, ਸੰਸਾਰ ਦੇ………………..ਫੀਸਦੀ ਨਵਿਆਉਣ ਯੋਗ ਜਲ ਸਾਧਨ ਹਨ।
(ੳ) ਤਿੰਨ (3)
(ਅ) ਚਾਰ (4)
(ੲ) ਸੱਤ (7)
(ਸ) ਪੰਜ (5)
ਉੱਤਰ:- ਚਾਰ (4)
(iv) ਧਰਤੀ ਉੱਤੇ ………………………..ਫ਼ੀਸਦੀ ਜਲ ਖਾਰਾ ਹੈ ……………… ਫੀਸਦੀ ਤਾਜ਼ਾ ਹੈ।
(ੳ) 97 ਤੋਂ 03
(ਅ) 95 ਤੋਂ 05
(ੲ) 90 ਤੋਂ 10
(ਸ) 98 ਤੋਂ 02
ਉੱਤਰ:- 97 ਤੋਂ 03
(v) ਕਿਹੜਾ ਖੇਤਰ ਸਭ ਤੋਂ ਵੱਧ ਤਾਜ਼ੇ ਪਾਈ ਦੀ ਵਰਤੋਂ ਕਰਦਾ ਹੈ?
(ੳ) ਘਰੇਲੂ(ਰਹਾਇਸੀ)
(ਅ) ਸਨਅਤਾਂ (ਉਦਯੋਗ)
(ੲ) ਖੇਤੀਬਾੜੀ(ਜ਼ਰਾਇਤੀ)
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
ਉੱਤਰ:- ਖੇਤੀਬਾੜੀ (ਜ਼ਰਾਇਤੀ)
(vi) ਸਵੱਛ ਭਾਰਤ ਮਿਸ਼ਨ-ਗ੍ਰਾਮੀਣ ਕਦੋਂ ਅਰੰਭਿਆ ਗਿਆ ਸੀ
(ੳ) ਸੰਨ 2010
(ਅ) ਸੰਨ 2012
(ੲ) ਸੰਨ 2014
(ਸ) ਸੰਨ 2016
ਉੱਤਰ:- ਸੰਨ 2014
(vii) C.W.M.I ਦਾ ਪੂਰਾ ਨਾਮ ਕੀ ਬਣਦਾ ਹੈ?
(ੳ) ਕੰਪੋਜ਼ੈਂਟ ਵਾਟਰ ਮੈਨੇਜਮੈਂਟ ਇੰਡੈਕਸ
(ਅ) ਛੱਤੀਗੜ੍ਹ ਵੈਸਟ ਬੰਗਾਲ ਮਹਾਂਰਾਸ਼ਟਰ ਇੰਟਰਰਲੇਸ਼ਨ
(ੲ) ਕੰਪੋਜ਼ਡ ਵਾਟਰ ਮਾਰਕੀਟਿੰਗ ਇੰਡੈਕਸ
(ਸ) ਉਪਰੋਕਤ ਵਿੱਚੋਂ ਕੋਈ ਨਹੀਂ।
ਉੱਤਰ:- ਕੰਪੋਜੈੱਟ ਵਾਟਰ ਮੈਨੇਜਮੈਂਟ ਇੰਡੈਕਸ
(viii) ਸਹੀ ਮਿਲਾਨ ਕਰੋ
(i) ਭਾਖੜਾ ਡੈਮ ਸਤਲੁਜ
(ii) ਹੀਰਾ ਕੁੰਡ ਡੈਮ ਮਹਾਂਨਦੀ
(ii) ਇੰਦਰਾ ਸਾਗਰ ਡੈਮ ਨਰਮਦਾ
(iv) ਟਿਹਰੀ ਡੈਮ ਭਾਗੀਰਥੀ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30 ਕੁ ਸ਼ਬਦਾਂ ਤੱਕ ਦਿਓ:-
(i) ਪਾਈ, ਨਵਿਆਉਣ ਯੋਗ ਸਾਧਨ ਕਿਵੇਂ ਬਣਦਾ ਹੈ?
ਉੱਤਰ:- ਧਰਤੀ ਉੱਤੇ ਪਾਈ ਦਾ ਜਲ ਚੱਕਰ ਇਕ ਧਰਮ ਤੰਤਰ (Global Process) ਹੈ ਜਿਸ ਅਧੀਨ ਜਲ ਹਵਾ ਤੋਂ ਧਰਤ ਵੱਲ, ਫਿਰ ਧਰਤ ਤੋਂ ਵਾਪਸ ਵਾਯੂਮੰਡਲ ਵੱਲ ਚੱਲਦਾ ਹੈ। ਇਸ ਚੱਕਰ ਦੇ ਪ੍ਰਮੁੱਖ ਤੱਤਾਂ ਵਿੱਚ ਮਿੱਟੀ ਵਿਚ ਪਾਈ ਦਾ ਜਜ਼ਬ ਹੋਣਾ, ਧਰਤੀ ਦੀ ਸਤ੍ਹਾ ਉੱਤੇ ਵਹਿਣਾ, ਸਤਹੀ ਜਲ ਦਾ ਜਮੀਨਦੋਜ਼ ਤੇ ਸਾਗਰੀ ਜਲ ਬਣਨਾ ਅਤੇ ਮਿੱਟੀ ਤੇ ਪੌਦਿਆਂ ਤੋਂ ਵਾਸ਼ਪੀਕਰਨ ਆਦਿ ਦੇ ਹੋਣ ਨਾਲ ਪਾਈ ਨਵਿਆਉਣ ਯੋਗ ਸਾਧਨ ਬਣ ਜਾਂਦਾ ਹੈ।
(ii) ਪਾਈ ਦੀ ਕਮੀ ਦੀ ਪ੍ਰਕਿਰਿਆ ਹੈ ਤੇ ਇਸ ਦਾ ਮੁੱਖ ਕਾਰਨ ਕੀ ਹੈ?
ਉੱਤਰ:- ਪਾਣੀ ਦੀ ਕਮੀ ਦੀ ਪ੍ਰਕਿਰਿਆ ਤੋਂ ਭਾਵ ਹੈ ਕਿ ਜਦੋਂ ਪਾਣੀ ਦੀ ਮੰਗ ਦੀ ਪੂਰਤੀ ਨੂੰ ਪੂਰਾ ਕਰਨ ਲਈ ਧਰਤੀ ਉੱਪਰ ਤਾਜ਼ੇ ਪਾਈ ਦੇ ਸਰੋਤਾਂ ਦੀ ਘਾਟ ਹੋਵੇ ਜਾਂ ਉਸ ਮੰਗ ਨੂੰ ਪੂਰਾ ਨਾ ਕੀਤਾ ਜਾ ਸਕੇ। ਪਾਣੀ ਦੀ ਕਮੀ ਦੇ ਮੁੱਖ ਕਾਰਨ ਵੱਧਦੀ ਆਬਾਦੀ ਅਤੇ ਤਾਜ਼ੇ ਪਾਣੀ ਦੀ ਮੰਗ ਵਿੱਚ ਵਿਸ਼ਵਵਿਆਪੀ ਵਾਧਾ, ਪਾਈ ਦੀ ਜ਼ਿਆਦਾ ਵਰਤੋਂ ਅਤੇ ਬਰਬਾਦੀ ਅਤੇ ਮੌਸਮੀ ਤਬਦੀਲੀ ਆਦਿ ਮੁੱਖ ਕਾਰਨ ਹਨ।
(iii) ਬਹੁ-ਮੰਤਵੀ ਦਰਿਆਈ ਪ੍ਰਾਜੈਕਟਾਂ ਦੇ ਫਾਇਦੇ ਤੇ ਨੁਕਸਾਨ ਕੀ ਹੋ ਸਕਦੇ ਹਨ?
ਉੱਤਰ: ਬਹੁ-ਮੰਤਵੀ ਦਰਿਆਈ ਪ੍ਰਾਜੈਕਟਾਂ ਦੇ ਫਾਇਦੇ:-
• ਮੀਂਹਾਂ ਦਾ ਪਾਣੀ ਇਕੱਠਾ ਕਰਨ ਲਈ ਸਹਾਇਕ
• ਬਿਜਲੀ ਉਤਪਾਦਨ ਲਈ ਸਹਾਇਕ।
• ਖੇਤੀ ਕਾਰਜਾਂ ਅਤੇ ਸਿੰਚਾਈ ਲਈ ਸਹਾਇਕ
• ਘਰੋਗੀ ਤੇ ਸਨਅਤੀ ਖੇਤਰ ਵਿੱਚ ਪਾਈ ਦੀ ਜ਼ਰੂਰਤ ਪੂਰੀ ਕਰਨ ਵਿੱਚ ਸਹਾਇਕ
• ਹੜ੍ਹਾਂ ਨੂੰ ਰੋਕਣ ਲਈ ਸਹਾਇਕ
• ਜਹਾਜ਼ਰਾਨੀ ਤੇ ਮੱਛੀ ਪਾਲਣ ਦੇ ਕਾਰਜਾਂ ਸਹਾਇਕ।
ਬਹੁ-ਮੰਤਵੀ ਦਰਿਆਈ ਪ੍ਰਾਜੈਕਟਾਂ ਦੇ ਨੁਕਸਾਨ:-
• ਸਿੰਚਾਈ ਪ੍ਰਬੰਧ ਵਿੱਚ ਤਬਦੀਲੀਆਂ।
• ਫ਼ਸਲੀ ਚੱਕਰ ਵਿੱਚ ਤਬਦੀਲੀ।
• ਵਾਤਾਵਰਣ ਅਤੇ ਕੁਦਰਤੀ ਤਬਦੀਲੀਆਂ।
• ਮਿੱਟੀ ਵਿੱਚ ਕੱਲਰ ਅਤੇ ਸੇਮ ਦਾ ਆਉਣਾ।
• ਧਨਾਢ ਜ਼ਿੰਮੀਦਾਰਾਂ ਅਤੇ ਗਰੀਬ ਭੂਮੀਹੀਣਾਂ ਵਿਚਾਲੇ ਪਾੜਾ ਵੱਧਣਾ।
• ਅੰਤਰ ਰਾਜੀ ਝਗੜੇ ਜਿਵੇਂ ਕਿ ਕਾਵੇਰੀ ਜਲ ਵਿਵਾਦ।
(iv) ਪਾਈ ਧਰਤੀ ਦਾ ਸਭ ਤੋਂ ਮਹੱਤਵਪੂਰਨ ਤੱਤ ਕਿਵੇਂ ਹੈ?
ਉੱਤਰ:- ਪਾਣੀ, ਧਰਤੀ ਦੇ ਸਭ ਤੋਂ ਵੱਧ ਮਹੱਤਵਪੂਰਨ ਤੱਤਾਂ ਵਿੱਚੋਂ ਇੱਕ ਹੈ। ਹਰ ਜੀਵ-ਜੰਤੂ ਤੇ ਪੌਦੇ ਨੂੰ ਜਿਊਣ, ਲਈ ਪਾਣੀ ਦੀ ਜ਼ਰੂਰਤ
ਹੁੰਦੀ ਹੈ। ਧਰਤੀ ਉੱਤੇ ਜੇਕਰ ਪਾਣੀ ਨਾ ਹੁੰਦਾ ਤਾਂ ਜੀਵਨ ਵੀ ਨਾ ਹੁੰਦਾ। ਜਿਉਂਦੇ ਰਹਿਣ ਲਈ ਪਾਈ ਪੀਣ ਤੋਂ ਇਲਾਵਾ, ਪਾਈ ਦੀ ਵਰਤੋਂ ਰੱਖਣਾ, ਪਸ਼ੂਆਂ ਅਤੇ ਸਨਅਤੀ ਉਤਪਾਦਨਾਂ ਲਈ ਅਤੇ ਫ਼ਸਲਾਂ ਦੀ ਸਿੰਚਾਈ ਆਦਿ ਲਈ ਪਾਈ ਦੀ ਵਰਤੋਂ ਹੁੰਦੀ ਹੈ। ਇਸ ਲਈ ਅਸੀਂ ਕਹਿ
ਕਈ ਥਾਵਾਂ ਵਿੱਚ ਹੁੰਦੀ ਹੈ। ਜਿਵੇਂ ਕਿ ਭੋਜਨ ਪਕਾਉਣਾ, ਕੱਪੜੇ ਧੋਣਾ, ਭਾਂਡੇ ਮਾਂਜਣਾ, ਸਾਫ਼ ਸਫਾਈ ਕਰਨਾ, ਬਾਗ਼-ਬਗੀਚੇ ਹਰੇ-ਭਰੇ
ਸਕਦੇ ਹਾਂ ਕਿ ਪਾਣੀ ਧਰਤੀ ਦਾ ਸਭ ਤੋਂ ਮਹੱਤਵਪੂਰਨ ਤੱਤ ਹੈ।
(v) ਨੀਲੇ ਪਾਈ ਤੇ ਹਰੇ ਪਾਣੀ ਦੇ ਕੀ- ਕੀ ਅਰਥ ਹਨ?
ਉੱਤਰ:- ਹਰਾ ਪਾਈ ਪੌਦੇ ਦੁਆਰਾ ਸੰਚਾਰਿਤ ਪਾਈ ਹੈ ਜੋ ਮਿੱਟੀ ਵਿੱਚ ਸਟੋਰ ਕੀਤੇ ਮੀਂਹ ਦੇ ਪਾਣੀ ਤੋਂ ਆਉਂਦਾ ਹੈ। ਨੀਲਾ ਪਾਈ ਝੀਲਾਂ, ਦਰਿਆਵਾਂ ਤੇ ਜਲਮਈਆਂ (aquifers) ਵਿੱਚ ਪਾਇਆ ਜਾਂਦਾ ਹੈ। ਨੀਲਾ ਪਾਣੀ, ਪੀਣ ਵਾਲੇ ਪਾਣੀ ਸਮੇਤ ਕਈ ਕੰਮਾਂ ਲਈ ਵਰਤਿਆ ਜਾਂਦਾ ਹੈ। ਇਸਦੀ ਵਰਤੋਂ ਘਰਾਂ ਅਤੇ ਕਾਰੋਬਾਰਾਂ ਵਿੱਚ ਕੀਤੀ ਜਾ ਸਕਦੀ ਹੈ।
(vi) ਖੇਤੀਬਾੜੀ ਦੇ ਖੇਤਰ ਵਿੱਚ ਪਾਣੀ ਦੀ ਵਰਤੋਂ ‘ਤੇ ਨੋਟ ਲਿਖੋ?
ਉੱਤਰ:- ਖੇਤੀਬਾੜੀ ਦੇ ਖੇਤਰ ਲਈ ਪਾਈ ਬਹੁਤ ਜ਼ਰੂਰੀ ਹੈ। ਇਹ ਖੇਤੀਬਾੜੀ ਦਾ ਅਨਿੱਖੜਵਾਂ ਅੰਗ ਹੈ। ਖੇਤੀਬਾੜੀ ਦੇ ਖੇਤਰ ਵਿੱਚ ਪਾਣੀ ਦੀ ਵਰਤੋਂ ਫਸਲਾਂ, ਫਲਾਂ ਅਤੇ ਸਬਜ਼ੀਆਂ ਨੂੰ ਉਗਾਉਣ ਅਤੇ ਪਸ਼ੂ ਪਾਲਣ ਨੂੰ ਸੰਭਵ ਬਣਾਉਂਦੀ ਹੈ ਜੋ ਕਿ ਸਾਡੀ ਖੁਰਾਕ ਦਾ ਮੁੱਖ ਹਿੱਸਾ ਹੈ। ਜੇਕਰ ਸਿੰਚਾਈ ਦੀ ਗੱਲ ਕਰੀਏ ਤਾਂ ਸਿੰਚਾਈ ਦੇ ਕੰਮਾਂ ਵਿੱਚ ਹੀ 70% ਤਾਜ਼ਾ ਪਾਣੀ ਖਰਚ ਹੋ ਜਾਂਦਾ ਹੈ। ਫਸਲਾਂ ਦੇ ਝਾੜ ਅਤੇ ਉਤਪਾਦਨ ਨੂੰ ਵਧਾਉਣ ਲਈ ਪਾਈ ਦੀ ਸਹੀ ਵਰਤੋਂ ਕਰਨੀ ਬਹੁਤ ਮਹੱਤਵਪੂਰਨ ਹੈ।
(vii) ਡੈਮ ਕੀ ਹੁੰਦਾ ਹੈ?
ਉੱਤਰ:- ਡੈਮ, ਉਹ ਬੰਨ੍ਹ ਹੁੰਦਾ ਹੈ ਜੋ ਵਗਦੇ ਦਰਿਆ ਦੇ ਪਾਣੀ ਦੇ ਵਹਿਣ ਨੂੰ ਰੋਕ ਕੇ ਉਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ ਤੇ ਇਸਦੇ ਪਿੱਛੇ ਆਮ ਤੌਰ ‘ਤੇ ਵੱਡੀ ਝੀਲ ਪਾਈ ਨੂੰ ਸੰਭਾਲ ਕੇ ਰੱਖਦੀ ਹੈ। ਡੈਮ ਦਾ ਅਰਥ ‘ਝੀਲ’ ਹੁੰਦਾ ਹੈ।
(viii) ਪ੍ਰਾਚੀਨ ਭਾਰਤ ਵਿਚ ਪਾਣੀ ਬੰਨ੍ਹਣ ਦੇ ਕੋਈ ਤਿੰਨ ਤੱਥ ਸਾਂਝੇ ਕਰੋ?
ਉੱਤਰ:-1. ਚੰਦਰਗੁਪਤ ਮੋਰੀਆ ਦੇ ਸ਼ਾਸਨ ਕਾਲ ਦੌਰਾਨ ਬੰਨ੍ਹ, ਝੀਲਾਂ ਤੇ ਹੋਰ ਅਜਿਹੇ ਪ੍ਰਬੰਧ ਰਾਹੀਂ ਸਿੰਚਾਈ ਦੀ ਕਾਮਯਾਬ ਪ੍ਰਣਾਲੀ
ਤਿਆਰ ਕੀਤੀ ਗਈ।
2. ਗਿਆਰਵੀਂ ਸਦੀ ਵਿੱਚ, ਉਸ ਸਮੇਂ ਦੀ ਸਭ ਤੋਂ ਵੱਡੀ ਮਾਨਵ ਨਿਰਮਤ ਝੀਲ, ਭੋਪਾਲ ਵਿਖੇ ਬਣਾਈ ਗਈ ਸੀ।
3. ਚੌਦਵੀਂ ਸਦੀ ਵਿੱਚ ਦਿੱਲੀ ਦੇ ਸ਼ਾਸ਼ਕ ਅਲਤਮਸ਼ ਨੇ ਸ੍ਰੀ ਫੋਰਟ ਖੇਤਰ ਵਿੱਚ ਜਲ ਪ੍ਰਦਾਨ ਕਰਨ ਲਈ ਹੌਜ਼ ਖਾਸ ਨਾਮਕ ਜਲ ਹੁੰਦੀਆਂ
ਬਣਵਾਈਆਂ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 120 ਕੁ ਸ਼ਬਦਾਂ ਤੱਕ ਦਿਓ:-
(i) ਰਾਜਸਥਾਨ ਦੇ ਅਰਧ-ਖੁਸ਼ਕ ਇਲਾਕਿਆਂ ਵਿੱਚ ਕਿਹੜਾ ਵਰਖਾ ਜਲ ਪ੍ਰਬੰਧ ਕੀਤਾ ਜਾ ਸਕਦਾ ਹੈ?
ਉੱਤਰ:- ਰਾਜਸਥਾਨ ਦੇ ਅਰਧ-ਖ਼ੁਸ਼ਕ ਇਲਾਕਿਆਂ ਵਿਚ ਵਰਖ਼ਾ ਜਲ ਪ੍ਰਬੰਧਨ ਹੇਠ ਦਿੱਤੇ ਅਨੁਸਾਰ ਕੀਤਾ ਜਾ ਰਿਹਾ ਹੈ:-
• ਰਾਜਸਥਾਨ ਵਿੱਚ ਪੀਣ ਯੋਗ ਪਾਣੀ ਦੀ ਲੋੜ ਪੂਰੀ ਕਰਨ ਲਈ ਪਾਣੀ ਦੀ ਸੰਭਾਲ ‘ਤੇ ਭੰਡਾਰਣ ਦੀ ਵਿਧੀ ਅਪਣਾਈ ਜਾ ਰਹੀ ਹੈ। ਮੀਂਹ ਦਾ ਪਾਣੀ ਘਰਾਂ ਦੀਆਂ ਛੱਤਾਂ ਤੋਂ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਇੱਕ ਟੈਂਕ ਵਿੱਚ ਭੇਜਿਆ ਜਾ ਰਿਹਾ ਹੈ।
• ਰਾਜਸਥਾਨ ਦੇ ਖੁਸ਼ਕ ਇਲਾਕਿਆਂ ਵਿੱਚ, ਪੀਣ ਦੇ ਉਦੇਸ਼ਾਂ ਲਈ ਪਾਣੀ ਨੂੰ ਸਟੋਰ ਕਰਨ ਲਈ ਹਰ ਘਰ ਵਿੱਚ ਜ਼ਮੀਨਦੋਜ਼ ਟੈਂਕੀਆਂ ਬਣਾਈਆਂ ਜਾ ਰਹੀਆਂ ਹਨ।
• ਇਹ ਟੈਂਕ ਵੱਡੇ ਅਤੇ ਡੂੰਘੇ ਕੀਤੇ ਜਾ ਰਹੇ ਹਨ ਤਾਂ ਜੋ ਜ਼ਿਆਦਾ ਪਾਈ ਨੂੰ ਸਟੋਰ ਕੀਤਾ ਜਾ ਸਕੇ।
(ii) ਰਵਾਇਤੀ ਵਰਖ਼ਾ ਜਲ ਪ੍ਰਬੰਧਨ ਅਜੋਕੇ ਸਮੇਂ ਵਿੱਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ?
ਉੱਤਰ:- ਵਰਖਾ ਦੇ ਪਾਣੀ ਨੂੰ ਰਵਾਇਤੀ ਤਰੀਕਿਆਂ ਜਿਵੇਂ ਕਿ ਛੱਤਾਂ ਉੱਪਰ ਮੌਜੂਦ ਪਾਣੀ ਨੂੰ ਪਾਈਪਾਂ ਦੀ ਸਹਾਇਤਾ ਨਾਲ ਜ਼ਮੀਨਦੋਜ਼ ਟੈਕਾਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ ਜਾਂ ਆਪਣੇ ਘਰਾਂ ਦੇ ਵਿਹੜਿਆਂ ਵਿੱਚ ਬਣੀਆਂ ਟੈਂਕੀਆਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ। ਤਾਮਿਲਨਾਡੂ ਰਾਜ ਵਿੱਚ ਹਰ ਘਰ ਦੀ ਛੱਤ ਉੱਪਰ ਮੀਂਹ ਜਲ ਸੰਭਾਲ ਕੇਂਦਰ ਸਥਾਪਤ ਕਰਨਾ ਲਾਜ਼ਮੀ ਕੀਤਾ ਹੋਇਆ ਹੈ। ਮਾਸਿਨਰਮ ਦੇ ਸ਼ਹਿਰ ਗੇਂਦਾਤੁਰ ਜਿੱਥੇ ਸਾਲਾਨਾ 1000 ਮਿਲੀਮੀਟਰ ਮੀਂਹ ਪੈਂਦਾ ਹੈ, ਉੱਥੇ 80 ਫੀਸਦੀ ਜਲ ਦੀ ਸੰਭਾਲ ਕੀਤੀ ਜਾ ਰਹੀ ਹੈ। ਮੇਘਾਲਿਆ ਵਿੱਚ ਵਰਖਾ ਜਲ ਪ੍ਰਬੰਧਨ ਲਈ ਬਾਂਸ ਦੀ ਟਹਿਣੀ ਨੂੰ ਪਾਈਪ ਦੀ ਤਰ੍ਹਾਂ ਵਰਤ ਕੇ ਪਾਣੀ ਦੀ ਸੰਭਾਲ ਕੀਤੀ ਜਾ ਰਹੀ ਹੈ। ਖੁੱਲ੍ਹੀਆਂ ਭਾਈਚਾਰਕ ਜ਼ਮੀਨਾਂ ਤੋਂ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ, ਇਸਨੂੰ ਨਕਲੀ ਖੂਹਾਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ।
(iii) ਬਹੁ-ਮੰਤਵੀ ਪ੍ਰਾਜੈਕਟਾਂ ਨੇ ਖੇਤੀ ਖੇਤਰ ਵਿਚ ਕੀ-ਕੀ ਤਬਦੀਲੀਆਂ ਲਿਆਂਦੀਆਂ ਹਨ?
ਉੱਤਰ:- ਬਹੁ-ਮੰਤਵੀ ਪ੍ਰਾਜੈਕਟਾਂ ਨੇ ਖੇਤੀ ਖੇਤਰ ਵਿੱਚ ਫ਼ਸਲੀ, ਵਾਤਾਵਰਣ, ਸਮਾਜਿਕ ਅਤੇ ਰਾਜਨੀਤਿਕ ਤਬਦੀਲੀਆਂ ਵਿੱਚ ਹੇਠ ਲਿਖੇ ਅਨੁਸਾਰ ਤਬਦੀਲੀਆਂ ਲਿਆਂਦੀਆਂ ਹਨ:
1. ਬਹੁ-ਮੰਤਵੀ ਪ੍ਰੋਜੈਕਟਾਂ ਵਿੱਚ ਸਿੰਚਾਈ ਪ੍ਰਬੰਧ ਵਿਚ ਤਬਦੀਲੀ ਆਉਣ ਨਾਲ ਫ਼ਸਲੀ ਚੱਕਰ ਵੀ ਤਬਦੀਲ ਹੋ ਗਿਆ ਹੈ।
2. ਕਿਸਾਨ ਸੰਘਣੀ ਖੇਤੀ ਅਤੇ ਨਕਦ ਫਸਲਾਂ ਦੇ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਏ ਹਨ।
3. ਵਾਤਾਵਰਣ ਅਤੇ ਕੁਦਰਤੀ ਤਬਦੀਲੀਆਂ ਸਾਹਮਣੇ ਆ ਰਹੀਆਂ ਹਨ ਜਿਵੇਂ ਮਿੱਟੀ ਵਿੱਚ ਕੱਲਰ ਅਤੇ ਸੇਮ ਆਉਣਾ।
4. ਧਨਾਢ ਜ਼ਿੰਮੀਦਾਰਾ ਅਤੇ ਗਰੀਬ ਭੂਮੀਹੀਣਾਂ ਵਿਚਕਾਰ ਪਾੜਾ ਵੱਧਣਾ।
5. ਡੈਮਾਂ ਕਾਰਨ, ਇਕ ਹੀ ਜਲ ਸਾਧਨ ਦੀ ਵਰਤੋਂ ਤੇ ਉਸ ਦੇ ਫ਼ਾਇਦਿਆਂ ਵਿੱਚੋਂ ਹਿੱਸਾ ਵੰਡਾਉਣ ਲਈ ਵੱਖੋ-ਵੱਖ ਸਮਾਜਿਕ ਤੇ ਰਾਜਨੀਤਿਕ ਇਕਾਈਆਂ ਵਿੱਚ ਆਪਸੀ ਉਲਝੇਵੇਂ ਆਉਣੇ।
6. ਰਾਜਾਂ ਵਿਚ ਆਪਸੀ ਅੰਤਰ-ਰਾਜੀ ਝਗੜੇ। ਜਿਵੇਂ ਕਿ ਕਰਨਾਟਕ ਤੇ ਤਾਮਿਲਨਾਡੂ ਵਿਚਕਾਰ ‘ਕਾਵੇਰੀ ਜਲ ਵਿਵਾਦ’।
(iv) ਵਰਖ਼ਾ ਜਲ ਸੰਭਾਲ ਕੀ ਹੈ? ਇਹ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ?
ਉੱਤਰ:- ਵਰਖਾ ਜਲ ਸੰਭਾਲ ਦਾ ਅਰਥ ਹੈ ਕਿ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਰੱਖਣਾ।ਅੱਜ ਦੇ ਸਮੇਂ ਵਿੱਚ ਵਰਖਾ ਜਲ ਸੰਭਾਲ ਨੂੰ ਇਕ ਵਧੀਆ ਬਦਲ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਵਰਖ਼ਾ ਜਲ ਸੰਭਾਲ ਨਾਲ ਸਮਾਜ ਦੀ ਆਰਥਿਕਤਾ ਅਤੇ ਵਾਤਾਵਰਣ ਦੋਹਾਂ ਨੂੰ ਹੀ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਵਰਖ਼ਾ ਜਲ ਸੰਭਾਲ ਨੂੰ ਹੇਠ ਲਿਖੇ ਅਨੁਸਾਰ ਲਾਗੂ ਕੀਤਾ ਜਾ ਸਕਦਾ ਹੈ:-
1.ਖੁਸ਼ਕ ਤੇ ਅਰਧ ਖੁਸ਼ਕ ਇਲਾਕਿਆਂ ਵਿਚ ਪਾਣੀ ਦੀ ਸੰਭਾਲ ਲਈ ਭੰਡਾਰਨ ਦੀ ਵਿਧੀ ਅਪਣਾਈ ਜਾ ਸਕਦੀ ਹੈ ਅਤੇ ਪਾਣੀ ਨੂੰ ਵੱਡੇ
ਟੈਕਾਂ ਵਿੱਚ ਸਟੋਰ ਕੀਤਾ ਜਾ ਸਕਦਾ ਹੈ।
2. ਹੜ੍ਹਾਂ ਵਾਲੇ ਮੈਦਾਨੀ ਇਲਾਕਿਆਂ ਵਿਚ ਮੀਂਹ ਦੇ ਪਾਣੀ ਦਾ ਭੂਮੀ ‘ਤੇ ਭੰਡਾਰਨ ਕਰਕੇ ਮਿੱਟੀ ਵਿੱਚ ਨਮੀਂ ਨੂੰ ਸੰਭਾਲਿਆ ਜਾ ਸਕਦਾ
ਹੈ।
3. ਅਰਧ-ਪਹਾੜੀ ਖੇਤਰਾਂ ਵਿਚ ਅਜਾਈਂ ਵਹਿੰਦੇ ਮੀਂਹ ਦੇ ਪਾਣੀ ਨੂੰ ਨਦੀਆਂ ਦੇ ਨਾਲਿਆਂ ਦੇ ਰਾਹੀਂ ਛੋਟੇ-ਛੋਟੇ ਡੈਮ ਬਣਾ ਕੇ ਰੋਕਿਆ
ਜਾ ਸਕਦਾ ਹੈ।
4. ਮੈਦਾਨੀ ਇਲਾਕਿਆਂ ਵਿੱਚ ਵਾਧੂ ਮੀਂਹ ਦੇ ਪਾਣੀ ਨੂੰ ਤੀਜੇ ਦਰਜੇ ਦੇ ਨਾਲੇ ਬਣਾ ਕੇ, ਖੇਤਾਂ ਵਿੱਚ ਪਾਈ ਖੜ੍ਹਨ ਤੋਂ ਰੋਕਿਆ ਜਾ ਸਕਦਾ
ਹੈ ਤੇ ਘੱਟ ਮੀਂਹ ਵਾਲੇ ਇਲਾਕੇ ਵਿੱਚ ਸਿੰਚਾਈ ਲਈ ਜਾਂ ਨੇੜਲੇ ਦਰਿਆਵਾਂ ਰਾਹੀਂ ਜ਼ਮੀਨਦੋਜ਼ ਪਾਈ ਦੇ ਰੀਚਾਰਜ ਲਈ ਵਰਤਿਆ ਜਾ ਸਕਦਾ ਹੈ।
5. ਸ਼ਹਿਰੀ ਇਲਾਕੇ ਵਿੱਚ ਮੀਂਹ ਦੇ ਪਾਣੀ ਨੂੰ ਨਾਲੇ-ਨਾਲੀਆਂ ਰਾਹੀਂ ਨੇੜਲੇ ਦਰਿਆਵਾਂ ਤੱਕ ਪਹੁੰਚਾਇਆ ਜਾ ਸਕਦਾ ਹੈ।
(v) ਜਲ ਸ਼ੁੱਧੀਕਰਨ ਲਈ ਸੀਚੇਵਾਲ ਮਾਡਲ ਕੀ ਸੀ ਤੇ ਇਹ ਜਲ ਸੰਭਾਲ ਕਿਵੇਂ ਕਰਦਾ ਹੈ?
ਉੱਤਰ:- ਸੀਚੇਵਾਲ ਮਾਡਲ ਜੋ ਕਿ ਸਧਾਰਨ ਪਾਈਪ ਅਤੇ ਪੰਪ ਫਾਰਮੂਲਾ ਹੈ। ਸੀਚੇਵਾਲ ਮਾਡਲ ਪਾਈ ਦੀ ਸ਼ੁੱਧੀਕਰਨ ਵਰਗੀ ਸੰਗੀਨ ਔਕੜ ਦਾ ਹੱਲ ਹੈ। ਇਹ ਤਰੀਕਾ ਜ਼ਿਲ੍ਹਾ ਜਲੰਧਰ ਦੇ ਪਿੰਡ ਸੀਚੇਵਾਲ ਤੇ ਜ਼ਿਲ੍ਹਾ ਕਪੂਰਥਲਾ ਵਿਚ ਸੁਲਤਾਨਪੁਰ ਲੋਧੀ ਸਮੇਤ ਕਈ ਥਾਂਵਾਂ ਤੇ ਲਾਗੂ ਕੀਤਾ ਗਿਆ ਹੈ। ਇਸ ਨੂੰ ਭਾਰਤ ਸਰਕਾਰ ਨੇ ਇਸ ਨੂੰ ‘ਸੀਚੇਵਾਲ ਮਾਡਲ’ ਦਾ ਨਾਮ ਦਿੱਤਾ ਹੈ ਤੇ ਗੰਗਾ ਸਮੇਤ ਕਈ ਭਾਰਤੀ ਦਰਿਆਵਾਂ ਦੀ ਸਫ਼ਾਈ ਕਰਨ ਹਿੱਤ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਸੀਚੇਵਾਲ ਮਾਡਲ ਦਾ ਮਨੋਰਥ ਪਿੰਡਾਂ ਨੂੰ ਸਾਫ਼ ਸੁਥਰਾ ਅਤੇ ਹਰੇ-ਭਰੇ ਰੱਖਣਾ ਹੈ।
ਸੀਚੇਵਾਲ ਮਾਡਲ:-
1. ਪਿੰਡਾਂ ਦਾ ਗੰਦਾ ਪਾਣੀ/ ਤਰਲ ਇੱਕ ਟੋਭੇ ਵਿਚ ਇਕੱਤਰ ਕਰ ਲਿਆ ਜਾਂਦਾ ਹੈ।
2. ਪਾਈ ਦੀ ਸਤਹ ਉੱਤੇ ਤੈਰਦੇ ਪਦਾਰਥਾਂ ਨੂੰ, ਨਿਤਾਰਨ ਦੀ ਵਿਧੀ ਰਾਹੀਂ ਇਕੱਤਰ ਕਰ ਲਿਆ ਜਾਂਦਾ ਹੈ।
3. ਦੂਸ਼ਿਤ ਪਾਣੀ ਨੂੰ ਤਿੰਨ ਖੂਹਾਂ ਵਿਚ ਪਾਇਆ ਜਾਂਦਾ ਹੈ। ਪਹਿਲੇ ਖੂਹ ਵਿਚ ਸਾਰੇ ਮਾਦੇ ਨੂੰ ਘੜੀ ਦੀਆਂ ਸੂਈਆਂ ਦੇ ਸਮਾਨਅੰਤਰ ਘੁਮਾਇਆ ਜਾਂਦਾ ਹੈ ਜਿਸ ਵਿੱਚ ਗਾਧ ਤੇ ਪੱਥਰ ਵੱਖ ਹੋ ਜਾਂਦੇ ਹਨ। ਦੂਜੇ ਖੂਹ ਵਿੱਚ ਘੜੀ ਦੀਆਂ ਸੂਈਆਂ ਦੀ ਹਰਕਤ ਦੇ ਵਿਰੁੱਧ ਘੁੰਮਾਉਣ ਨਾਲ ਦੂਸ਼ਿਤ ਪਾਈ ਵਿਚਲੇ ਤੇਲ ਅਧਾਰਤ ਪਦਾਰਥ ਜਿਵੇਂ ਕਿ ਤੇਲ, ਚਰਬੀ ਤੇ ਘਿਉ ਵੱਖਰੇ ਹੋ ਜਾਂਦੇ ਹਨ। ਤੀਜੇ ਖੂਹ ਵਿਚ ਪਾਈ ਮੁੱਖ ਤਲਾਅ ਵਿੱਚ ਚਲਾ ਜਾਂਦਾ ਹੈ।
4. ਪ੍ਰਮੁੱਖ ਤਲਾਅ ਵਿਚਲਾ ਪਾਣੀ ਸੂਰਜੀ ਕਿਰਨਾਂ ਨਾਲ ਸਾਫ਼ ਕੀਤਾ ਜਾਂਦਾ ਹੈ।
5. ਤਲਾਅ ਵਿੱਚੋਂ ਜਲ ਦੇ ਨਿਕਾਸ ਵਾਲੇ ਪਾਸਿਓ, ਮੋਟਰ ਪੰਪ ਦੀ ਸਹਾਇਤਾ ਦਾ ਪਾਈ ਚੁੱਕ ਕੇ ਸਿੰਚਾਈ ਲਈ ਭੇਜ ਦਿੱਤਾ ਜਾਂਦਾ ਹੈ।
6. ਜਲ ਸੋਧਕ ਸਹੂਲਤ ਦੇ ਚਾਰੇ ਪਾਸੇ ਵੀ ਪੌਦੇ ਲਗਾਏ ਜਾਂਦੇ ਹਨ। ਦੇ
(vi) ਭਾਰਤ ਵਿੱਚ ਜਲ ਸੰਕਟ ਬਾਰੇ ‘ਨੀਤੀ ਆਯੋਗ ਦੀ 2018-ਰਿਪੋਰਟ ਦੀ ਚਰਚਾ ਕਰੋ?
ਉੱਤਰ:- ‘ਨੀਤੀ ਆਯੋਗ ਦੀ 2018- ਰਿਪੋਰਟ’ ਅਨੁਸਾਰ ਜਲ ਸਾਧਨਾਂ ਦੇ ਪ੍ਰਬੰਧ ਨੂੰ ਫੌਰਨ ਸੰਵਾਰਨ ਦੀ ਲੋੜ ‘ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਦੇਸ਼ ਦੇ ਜਿਹੜੇ ਇਲਾਕਿਆਂ ਵਿਚ ਹਰ ਸਾਲ, ਮੌਜੂਦ ਪਾਈ ਦਾ 40 ਫੀਸਦੀ ਹਿੱਸਾ ਵਰਤ ਲਿਆ ਜਾਂਦਾ ਹੈ ਉਹਨਾਂ ਇਲਾਕਿਆਂ ਦੇ ਵਾਸੀ 60 ਕਰੋੜ ਦੇ ਲਗਭਗ ਭਾਰਤੀ ਲੋਕ ਉੱਚ ਗੰਭੀਰ ਤੋਂ ਅਤਿਅੰਤ ਗੰਭੀਰ ਜਲ ਸੰਕਟ ਨਾਲ ਜੂਝ ਰਹੇ ਹਨ। ਜਲ ਪ੍ਰਬੰਧਨ ਬਾਰੇ ਮਿਸ਼ਰਤ ਰਿਪੋਰਟ ਅਨੁਸਾਰ ਦੇਸ਼ ਵਿਚ ਹਰ ਸਾਲ ਲਗਭਗ ਦੋ ਲੱਖ ਲੋਕ ਸਾਫ਼ ਪਾਣੀ ਦੀ ਕਮੀ ਖੁਣੋਂ ਜਾਨ ਗਵਾ ਰਹੇ ਹਨ ਤੇ ਪਾਣੀ ਦੀ ਵੱਧਦੀ ਮੰਗ ਕਾਰਨ ਸੰਨ 2050 ਤਕ ਪੂਰਤੀ ਨਾਲੋਂ ਮੰਗ ਵੱਧ ਜਾਵੇਗੀ। ਰਾਜਾਂ ਨੂੰ ਲੋੜ ਹੈ ਕਿ ਉਹ ਆਪਣੇ ਜ਼ਮੀਨਦੋਜ਼ ਜਲ ਅਤੇ ਖੇਤੀ ਲਈ ਜਲ ਦੀ ਸੰਭਾਲ ਦੇ ਪ੍ਰਬੰਧਨ ਫ਼ੌਰਨ ਆਰੰਭ ਦੇਣ। ਰਿਪੋਰਟ ਅਨੁਸਾਰ ਦਿੱਲੀ, ਬੇਂਗਲੁਰੂ, ਚੇਨੱਈ ਅਤੇ ਹੈਦਰਾਬਾਦ ਸਮੇਤ ਦੇਸ਼ ਦੇ 21 ਸ਼ਹਿਰਾਂ ਵਿਚੋਂ 2020 ਤੱਕ ਜ਼ਮੀਨਦੋਜ਼ ਜਲ ਖ਼ਤਮ ਹੋ ਜਾਵੇਗਾ, 10 ਕਰੋੜ ਲੋਕ ਪੀੜਤ ਹੋਣਗੇ ਅਤੇ ਸੰਨ 2030 ਤੱਕ ਦੇਸ਼ ਦੀ 40 ਫੀਸਦੀ ਆਬਾਦੀ ਕੋਲ ਪੀਣ ਲਈ ਪਾਈ ਨਹੀਂ ਹੋਵੇਗਾ।