ਪਾਠ 4 ਸ੍ਰੀ ਗੁਰੂ ਅਰਜਨ ਦੇਵ ਜੀ:
ੳ) ਬਹੁ ਵਿਕਲਪੀ ਪ੍ਰਸ਼ਨ –
1. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਜੀ ਦਾ ਨਾਂ…
ੳ) ਬੀਬੀ ਭਾਨੀ
ਅ) ਸਭਰਾਈ ਦੇਵੀ
ੲ) ਬੀਬੀ ਅਮਰੋ
ਸ) ਬੀਬੀ ਅਨੋਖੀ
ਉੱਤਰ -ਬੀਬੀ ਭਾਨੀ।
2. ਸ੍ਰੀ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਦਾ ਨਾਂ ..
ੳ) ਮਹਾਂਦੇਵ
ਅ) ਸ੍ਰੀ ਅਰਜਨ ਦੇਵ
ੲ) ਪ੍ਰਿਥੀ ਚੰਦ
ਸ) ਸ੍ਰੀ ਹਰਗੋਬਿੰਦ
ਉੱਤਰ –ਪ੍ਰਿਥੀ ਚੰਦ।
3. ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਜਹਾਂਗੀਰ ਨੇ ਕਿਹੜੇ ਕਿਲ੍ਹੇ ਵਿਚ ਕੈਦ ਕੀਤਾ ਸੀ?
ੳ) ਗਵਾਲੀਅਰ
ਅ) ਲਾਹੌਰ
ੲ) ਦਿੱਲੀ
ਸ) ਜੈਪੁਰ
ਉੱਤਰ- ਗਵਾਲੀਅਰ
4. ਖੁਸਰੋ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿੱਥੋਂ ਮਿਲਿਆ?
ੳ) ਗੋਇੰਦਵਾਲ
ਅ) ਸ੍ਰੀ ਹਰਿਗੋਬਿੰਦਪੁਰ
ੲ) ਕਰਤਾਰਪੁਰ
ਸ) ਸੰਤੋਖਸਰ
ਉੱਤਰ: ਗੋਇੰਦਵਾਲ ।
5. ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਦੁਆਰਾ ਕਦੋਂ ਸ਼ਹੀਦ ਕੀਤਾ ਗਿਆ?
ੳ) 24 ਮਈ, 1606 ਈ
ਅ) 30 ਮਈ, 1606 ਈ.
ਅ) ਖਾਲੀ ਥਾਵਾਂ ਭਰੋ –
ੲ) 30 ਮਈ, 1581 ਈ.
ਸ) 24 ਮਈ, 1675 ਈ.
ਉੱਤਰ- 30 ਮਈ, 1606 ਈ.
ਅ) ਖਾਲੀ ਥਾਵਾਂ ਭਰੋ
1.ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰੂ ਕਾਲ 1581 ਈ. ਤੋਂ 1606 ਈ. ਤੱਕ ਸੀ।
2.1590 ਈਸਵੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਨਾਂ ਦਾ ਸਰੋਵਰ ਬਣਵਾਇਆ।
ੲ) ਸਹੀ ਮਿਲਾਨ ਕਰੋ –
ਉਤਰ-
ੳ 1. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 30 ਮਈ,1606
2. ਮੀਰੀ ਪੀਰੀ ਸ੍ਰੀ ਗੁਰੂ ਹਰਗੋਬਿੰਦ ਜੀ
3. ਸਾਈਂ ਮੀਆਂ ਮੀਰ ਹਰਿਮੰਦਰ ਸਾਹਿਬ ਦੀ ਨੀਂਹ ਰੱਖਣਾ
4. ਖੁਸਰੋ ਜਹਾਂਗੀਰ
ਓ 1. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 2. ਮੀਰੀ ਪੀਰੀ 3. ਸਾਈਂ ਮੀਆਂ ਮੀਰ 4. ਖੁਸਰੋ
ਸ) ਅੰਤਰ ਦੱਸੋ:
1. ਮੀਰੀ ਅਤੇ ਪੀਰੀ
ਉੱਤਰ- ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਿਛੋਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸਿੱਖ ਧਰਮ ਦੀ ਰੱਖਿਆ ਲਈ ‘ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਮੀਰੀ ਤਲਵਾਰ ਸੰਸਾਰਿਕ ਤੇ ਰਾਜਸੀ ਵਿਸ਼ਿਆਂ ਦੀ ਅਗਵਾਈ ਦਾ ਪ੍ਰਤੀਕ ਸੀ। ਪੀਰੀ ਤਲਵਾਰ ਅਧਿਆਤਮਕ ਵਿਸ਼ਿਆਂ ਵਿੱਚ ਅਗਵਾਈ ਦੀ ਪ੍ਰਤੀਕ ਸੀ।
2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ –
ਪ੍ਰਸ਼ਨ 1. ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ?
ਉੱਤਰ: ਸ੍ਰੀ ਗੁਰੂ ਅਰਜਨ ਦੇਵ ਜੀ।
ਪ੍ਰਸ਼ਨ 2. ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਦੋਂ ਅਤੇ ਕਿਸ ਨੇ ਰੱਖੀ?
ਉੱਤਰ: ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ 1588 ਈਸਵੀ ਵਿੱਚ ਪ੍ਰਸਿੱਧ ਸੂਫ਼ੀ ਫ਼ਕੀਰ ਮੀਆਂ ਮੀਰ ਜੀ ਨੇ ਰੱਖੀ।
ਪ੍ਰਸ਼ਨ 3. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਜੀ ਨੂੰ ਕਿਸ ਤੋਂ ਲਿਖਵਾਇਆ?
ਉੱਤਰ: ਭਾਈ ਗੁਰਦਾਸ ਜੀ ਤੋਂ।
ਪ੍ਰਸ਼ਨ 4. ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਦੋਂ ਸੰਪੂਰਨ ਹੋਈ?
ਉੱਤਰ: 1604 ਈਸਵੀ ਵਿੱਚ।
ਪ੍ਰਸ਼ਨ 5.ਨਕਸ਼ਬੰਦੀ ਲਹਿਰ ਦਾ ਨੇਤਾ ਕੌਣ ਸੀ?
ਉੱਤਰ: ਸ਼ੇਖ ਅਹਿਮਦ ਸਰਹਿੰਦੀ।
ਪ੍ਰਸ਼ਨ 6.ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ?
ਉੱਤਰ: ਬਾਬਾ ਬੁੱਢਾ ਜੀ।
ਪ੍ਰਸ਼ਨ 7.ਦਸਵੰਧ ਤੋਂ ਕੀ ਭਾਵ ਹੈ ?
ਉੱਤਰ: ਦਸਵੰਧ ਤੋਂ ਭਾਵ ਹੈ ਕਿ ਹਰੇਕ ਸਿੱਖ ਆਪਣੀ ਆਮਦਨ ਦਾ ਦਸਵਾਂ ਹਿੱਸਾ ਗੁਰੂਘਰ ਦੇ ਨਾਂ ‘ਤੇ ਭੇਂਟ ਕਰੇ।
3. ਛੋਟੇ ਉੱਤਰਾਂ ਵਾਲੇ
ਪ੍ਰਸ਼ਨ-1. ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਕਿਸ ਨੂੰ ਅਤੇ ਕਦੋਂ ਸੌਂਪੀ
ਉੱਤਰ- ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਤੀਸਰੇ ਅਤੇ ਸਭ ਤੋਂ ਛੋਟੇ ਪੁੱਤਰ ਅਰਜਨ ਦੇਵ ਨੂੰ 1581 ਈ. ਵਿੱਚ ਗੁਰਗੱਦੀ ਸੌਂਪੀ।
ਪ੍ਰਸ਼ਨ-2. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸੰਖੇਪ ਵਿੱਚ ਵਰਣਨ ਕਰੋ ।
ਉੱਤਰ- ਜਹਾਂਗੀਰ ਇਕ ਕੱਟੜ ਮੁਸਲਮਾਨ ਸੀ। ਉਹ ਸਿੱਖ ਧਰਮ ਅਤੇ ਗੁਰੂ ਅਰਜਨ ਦੇਵ ਜੀ ਦੀ ਵਧ ਰਹੀ ਪ੍ਰਸਿੱਧੀ ਕਾਰਨ ਖੁਸ਼ ਨਹੀਂ ਸੀ। ਗੁਰੂ ਜੀ ਦੇ ਵਿਰੋਧੀਆਂ ਲਈ ਇਹ ਸੁਨਹਿਰੀ ਮੌਕਾ ਸੀ। ਉਸ ਸਮੇਂ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਜਹਾਂਗੀਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਜਹਾਂਗੀਰ ਨੇ ਖੁਸਰੋ ਦੀ ਸਹਾਇਤਾ ਕਰਨ ਦੇ ਦੋਸ਼ ਵਿਚ ਗੁਰੂ ਜੀ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕਰਵਾ ਦਿੱਤਾ।
ਪ੍ਰਸ਼ਨ-3. ‘ ਜਹਾਂਗੀਰ ਦੀ ਧਾਰਮਿਕ ਅਸਹਿਣਸ਼ੀਲਤਾ ‘ ਤੋਂ ਕੀ ਭਾਵ ਹੈ?
ਉੱਤਰ- ਮੁਗ਼ਲ ਬਾਦਸ਼ਾਹ ਜਹਾਂਗੀਰ ਇੱਕ ਕੱਟੜ ਮੁਸਲਮਾਨ ਸੀ। ਪਰ ਉਸ ਸਮੇਂ ਹਰ ਜਾਤੀ ਅਤੇ ਧਰਮ ਦੇ ਲੋਕ ਸਿੱਖ ਧਰਮ ਦੀ ਉਦਾਰਤਾ ਤੇ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਨੂੰ ਅਪਣਾ ਰਹੇ ਸਨ। ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੇ ਵੱਧਦੇ ਪ੍ਰਭਾਵ ਨਾਲ ਈਰਖਾ ਹੋਣ ਲੱਗੀ। ਉਹ ਦੂਜੇ ਧਰਮਾਂ ਪ੍ਰਤੀ ਉਦਾਰ ਨਹੀਂ ਸੀ ਅਤੇ ਸਿੱਖ ਮੱਤ ਦੇ ਵਿਸਥਾਰ ਨੂੰ ਰੋਕਣਾ ਚਾਹੁੰਦਾ ਸੀ।
ਪ੍ਰਸ਼ਨ-4. ਚੰਦੂ ਸ਼ਾਹ ਕੌਣ ਸੀ ਅਤੇ ਉਹ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਕਿਉਂ ਹੋ ਗਿਆ ?
ਉੱਤਰ- ਚੰਦੂ ਸ਼ਾਹ ਲਾਹੌਰ ਦਰਬਾਰ ਦਾ ਅਧਿਕਾਰੀ ਸੀ। ਚੰਦੂ ਸ਼ਾਹ ਦੀ ਪੁੱਤਰੀ ਦਾ ਰਿਸ਼ਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਹਰਗੋਬਿੰਦ ਦੇ ਨਾਲ ਹੋਣਾ ਤੈਅ ਹੋਇਆ ਸੀ। ਪਰ ਚੰਦੂ ਸ਼ਾਹ ਦੇ ਹੰਕਾਰ ਦੇ ਕਾਰਨ ਗੁਰੂ ਜੀ ਨੇ ਸਿੱਖ ਸੰਗਤ ਦੀ ਸਲਾਹ ਮੰਨਦੇ ਹੋਏ ਇਹ ਰਿਸ਼ਤਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਚੰਦੂ ਸ਼ਾਹ ਨੇ ਇਸ ਨੂੰ ਆਪਣਾ ਅਪਮਾਨ ਸਮਝਿਆ ਅਤੇ ਉਹ ਗੁਰੂ ਜੀ ਦਾ ਵਿਰੋਧੀ ਬਣ ਗਿਆ।
ਪ੍ਰਸ਼ਨ- 5. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਕੀ ਸੀ ?
ਉੱਤਰ- ਖੁਸਰੋ ਜਹਾਂਗੀਰ ਦਾ ਪੁੱਤਰ ਸੀ। ਉਸ ਨੇ ਰਾਜਗੱਦੀ ਪ੍ਰਾਪਤ ਕਰਨ ਲਈ ਆਪਣੇ ਪਿਤਾ ਜਹਾਂਗੀਰ ਵਿਰੁੱਧ ਵਿਦਰੋਹ ਕਰ ਦਿੱਤਾ ਸੀ। ਜਹਾਂਗੀਰ ਨੇ ਖੁਸਰੋ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਪਿੱਛੇ ਸੈਨਾ ਭੇਜ ਦਿੱਤੀ। ਖੁਸਰੋ ਗੁਰੂ ਜੀ ਨੂੰ ਗੋਇੰਦਵਾਲ ਵਿਖੇ ਮਿਲਿਆ। ਸਿੱਖ ਮਰਿਆਦਾ ਅਨੁਸਾਰ ਗੁਰੂ ਜੀ ਨੇ ਉਸ ਦਾ ਗੁਰੂ ਘਰ ਆਉਣ ‘ਤੇ ਆਦਰ ਮਾਣ ਕੀਤਾ ਅਤੇ ਲੰਗਰ ਛਕਾਇਆ। ਇਸ ਕਾਰਨ ਵਿਰੋਧੀਆਂ ਨੇ ਜਹਾਂਗੀਰ ਦੇ ਕੰਨ ਭਰ ਦਿੱਤੇ ਕਿ ਗੁਰੂ ਜੀ ਨੇ ਖੁਸਰੋ ਨੂੰ ਸ਼ਰਨ ਦਿੱਤੀ ਹੈ। ਜਹਾਂਗੀਰ ਨੇ ਖੁਸਰੋ ਦੀ ਸਹਾਇਤਾ ਕਰਨ ਦੇ ਦੋਸ਼ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗ੍ਰਿਫ਼ਤਾਰੀ ਦਾ ਆਦੇਸ਼ ਦੇ ਦਿੱਤਾ।
ਪ੍ਰਸ਼ਨ-6. ਮਸੰਦ ‘ ਪ੍ਰਥਾ ਦਾ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਸੀ ?
ਉੱਤਰ-1.ਮਸੰਦ ਪ੍ਰਥਾ ਕਾਰਨ ਸਿੱਖ ਧਰਮ ਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲ ਗਈ।
2. ਗੁਰੂ ਜੀ ਨੇ ਮਸੰਦ ਪ੍ਰਥਾ ਦੇ ਵਿਕਾਸ ਲਈ ਨਵੇਂ ਨਿਯਮ ਬਣਾਏ।
3.ਦਸਵੰਧ ਇਕੱਠਾ ਕਰਨ ਲਈ ਗੁਰੂ ਜੀ ਨੇ ਬਹੁਤ ਹੀ ਜ਼ਿੰਮੇਵਾਰ ਸਿੱਖਾਂ ਨੂੰ ਮਸੰਦ ਨਿਯੁਕਤ ਕੀਤਾ।
4.ਗੁਰੂ ਜੀ ਨੇ ਪੰਜਾਬ ਤੋਂ ਬਾਹਰ ਵੀ ਮਸੰਦਾਂ ਦੀ ਨਿਯੁਕਤੀ ਕੀਤੀ ਜਿਸ ਨਾਲ ਸਿੱਖ ਧਰਮ ਦਾ ਪ੍ਰਚਾਰ ਤੇਜ਼ੀ ਨਾਲ ਵਧ ਗਿਆ।
4. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ-1. ਗੁਰੂ ਅਰਜਨ ਦੇਵ ਜੀ ਦਾ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਹੈ? ਵਿਸਥਾਰ ਸਹਿਤ ਲਿਖੋ ।
ਉੱਤਰ-1. ਸ੍ਰੀ ਗੁਰੂ ਅਰਜਨ ਦੇਵ ਜੀ ਨੇ 1581-1606ਈ. ਤੱਕ (25 ਸਾਲ) ਆਪਣੇ ਗੁਰੂ ਕਾਲ ਵਿੱਚ ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ ਅਤੇ ਵਿਕਾਸ ਲਈ ਬਹੁਤ ਮਹੱਤਵਪੂਰਨ ਕੰਮ ਕੀਤੇ।
2. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਦੇ ਵਿੱਚਕਾਰ ਇੱਕ ਧਰਮ-ਸਾਲ ਦਾ ਨਿਰਮਾਣ ਕਰਵਾਇਆ, ਜਿਸ ਦਾ ਨਾਂ ਹਰਿਮੰਦਰ ਰੱਖਿਆ ਗਿਆ।
3. ਗੁਰੂ ਜੀ ਨੇ 30 ਰਾਗਾਂ ਵਿੱਚ 2218 ਸ਼ਬਦਾਂ ਦੀ ਰਚਨਾ ਕੀਤੀ।
4. ਗੁਰੂ ਜੀ ਨੇ 1604 ਈ. ਵਿੱਚ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਰਕੇ ਸਿੱਖਾਂ ਨੂੰ ਇੱਕ ਵੱਖਰਾ ਧਾਰਮਿਕ ਗ੍ਰੰਥ ਪ੍ਰਦਾਨ ਕੀਤਾ।
5. ਗੁਰੂ ਅਰਜਨ ਦੇਵ ਜੀ ਨੇ ਆਪ ਬੋਲ ਕੇ ਭਾਈ ਗੁਰਦਾਸ ਜੀ ਤੋਂ ਬਾਈ ਨੂੰ ਲਿਖਵਾਇਆ। ਆਦਿ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂਆਂ ਦੀ ਬਾਣੀ ਤੋਂ ਇਲਾਵਾ ਕਈ ਹਿੰਦੂ ਭਗਤਾਂ, ਸੂਫ਼ੀ -ਸੰਤਾਂ, ਭੱਟਾਂ ਅਤੇ ਗੁਰਸਿੱਖਾਂ ਦੇ ਸ਼ਬਦਾਂ ਨੂੰ ਸਥਾਨ ਦਿੱਤਾ।
6. ਗੁਰੂ ਜੀ ਨੇ ਵਡਾਲੀ ਪਿੰਡ ਵਿੱਚ ਪਾਣੀ ਦੀ ਘਾਟ ਪੂਰੀ ਕਰਨ ਲਈ ਇੱਕ ਖੂਹ ਖੁਦਵਾਇਆ ਅਤੇ ਉਸ ਖੂਹ ‘ਤੇ ਛੇ ਹਰਟ ਲਗਵਾਏ।
7. ਗੁਰੂ ਜੀ ਨੇ ਦਸਵੰਧ ਇਕੱਠਾ ਕਰਨ ਲਈ ਜ਼ਿੰਮੇਵਾਰ ਸਿੱਖਾਂ ਨੂੰ ਮਸੰਦ ਨਿਯੁਕਤ ਕੀਤਾ, ਜੋ ਧਰਮ ਦਾ ਪ੍ਰਚਾਰ ਵੀ ਕਰਦੇ ਸਨ।
8. ਗੁਰੂ ਜੀ ਨੇ ਲਾਹੌਰ ਦੇ ਡੱਬੀ ਬਜ਼ਾਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਬਾਉਲੀ ਦਾ ਨਿਰਮਾਣ ਕਰਵਾਇਆ।
9. ਗੁਰੂ ਜੀ ਨੇ ਸਿੱਖਾਂ ਲਈ ਤਰਨਤਾਰਨ, ਕਰਤਾਰਪੁਰ ਤੇ ਹਰਗੋਬਿੰਦਪੁਰ ਨਵੇਂ ਨਗਰਾਂ ਦੀ ਸਥਾਪਨਾ ਕੀਤੀ।
10. 1606 ਈ. ਵਿੱਚ ਗੁਰੂ ਜੀ ਨੇ ਆਪਣੀ ਸ਼ਹੀਦੀ ਤੋਂ ਪਹਿਲਾਂ ਗੁਰੂ ਹਰਗੋਬਿੰਦ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਤੇ ਸਿੱਖ ਧਰਮ ਨੂੰ ਜਬਰ-ਜ਼ੁਲਮ ਦਾ ਟਾਕਰਾ ਕਰਨ ਲਈ ਪ੍ਰੇਰਿਤ ਕੀਤਾ।
ਪ੍ਰਸ਼ਨ-2. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ? ਵਰਣਨ ਕਰੋ।
ਉੱਤਰ-1. ਸਿੱਖ ਪੰਥ ਦਾ ਵਿਸਥਾਰ- ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹਰਿਮੰਦਰ ਸਾਹਿਬ ਦਾ ਨਿਰਮਾਣ, ਤਰਨਤਾਰਨ, ਕਰਤਾਰਪੁਰ ਹਰਗੋਬਿੰਦਪੁਰ ਨਗਰਾਂ ਦੀ ਸਥਾਪਨਾ ਅਤੇ ਆਦਿ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਾਰਨ ਸਿੱਖ ਧਰਮ ਬਹੁਤ ਤੇਜ਼ੀ ਨਾਲ ਫੈਲ ਰਿਹਾ ਸੀ। ਦਸਵੰਧ ਪ੍ਰਥਾ ਦੇ ਕਾਰਨ ਗੁਰੂ ਘਰ ਦੀ ਆਮਦਨ ਵਿੱਚ ਵਾਧਾ ਹੋ ਰਿਹਾ ਸੀ। ਗੁਰੂ ਜੀ ਦੇ ਵਧਦੇ ਪ੍ਰਭਾਵ ਤੋਂ ਜਹਾਂਗੀਰ ਨੂੰ ਰਾਜਨੀਤਿਕ ਖ਼ਤਰਾ ਮਹਿਸੂਸ ਹੋਣ ਲੱਗਾ।
2. ਪ੍ਰਿਥੀ ਚੰਦ ਦੀ ਦੁਸ਼ਮਈ– ਪਿਰਥੀਆ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵੱਡਾ ਭਰਾ ਸੀ। ਵੱਡਾ ਹੋਣ ਕਰਕੇ ਉਹ ਗੁਰਗੱਦੀ ਤੇ ਆਪਣਾ ਹੱਕ ਸਮਝਦਾ ਸੀ। ਗੁਰਗੱਦੀ ਨਾ ਮਿਲਣ ਕਾਰਨ ਉਹ ਗੁਰੂ ਜੀ ਦਾ ਦੁਸ਼ਮਣ ਬਣ ਗਿਆ ਤੇ ਉਨ੍ਹਾਂ ਵਿਰੁੱਧ ਸਾਜ਼ਿਸ਼ਾਂ ਕਰਨ ਲੱਗਾ।
3. ਚੰਦੂ ਸ਼ਾਹ ਦਾ ਵਿਰੋਧ- ਚੰਦੂ ਸ਼ਾਹ ਲਾਹੌਰ ਦਰਬਾਰ ਦਾ ਪ੍ਰਭਾਵਸ਼ਾਲੀ ਅਧਿਕਾਰੀ ਸੀ। ਉਸ ਦੀ ਪੁੱਤਰੀ ਦਾ ਰਿਸ਼ਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਹਰਗੋਬਿੰਦ ਦੇ ਨਾਲ ਹੋਣਾ ਤੈਅ ਹੋਇਆ ਸੀ। ਪਰ ਚੰਦੂ ਸ਼ਾਹ ਦੇ ਹੰਕਾਰ ਦੇ ਕਾਰਨ ਗੁਰੂ ਜੀ ਨੇ ਸਿੱਖ ਸੰਗਤ ਦੀ ਸਲਾਹ ਮੰਨਦੇ ਹੋਏ ਰਿਸ਼ਤਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਚੰਦੂ ਸ਼ਾਹ ਨੇ ਇਸ ਨੂੰ ਆਪਣਾ ਅਪਮਾਨ ਸਮਝਿਆ ਅਤੇ ਉਹ ਗੁਰੂ ਜੀ ਦਾ ਵਿਰੋਧੀ ਬਣ ਗਿਆ।
4. ਜਹਾਂਗੀਰ ਦੀ ਧਾਰਮਿਕ ਅਸਹਿਣਸ਼ੀਲਤਾ– ਜਹਾਂਗੀਰ ਇਕ ਕੱਟੜ ਮੁਸਲਮਾਨ ਸੀ। ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੇ ਵਧਦੇ ਪ੍ਰਭਾਵ ਨਾਲ ਈਰਖਾ ਹੋਣ ਲੱਗੀ। ਉਹ ਸਿੱਖ ਮੱਤ ਦੇ ਵਿਸਥਾਰ ਨੂੰ ਰੋਕਣਾ ਚਾਹੁੰਦਾ ਸੀ।
5. ਤਤਕਾਲੀ ਕਾਰਨ- ਖੁਸਰੋ ਨੇ ਰਾਜ ਗੱਦੀ ਪ੍ਰਾਪਤ ਕਰਨ ਲਈ ਆਪਣੇ ਪਿਤਾ ਜਹਾਂਗੀਰ ਵਿਰੁੱਧ ਵਿਦਰੋਹ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਖੁਸਰੋ ਗੁਰੂ ਜੀ ਨੂੰ ਗੋਇੰਦਵਾਲ ਵਿਖੇ ਮਿਲਿਆ। ਸਿੱਖ ਮਰਿਆਦਾ ਅਨੁਸਾਰ ਗੁਰੂ ਜੀ ਨੇ ਉਸ ਦਾ ਗੁਰੂ ਘਰ ਆਉਣ ਤੇ ਆਦਰ-ਮਾਣ ਕੀਤਾ ਅਤੇ ਲੰਗਰ ਛਕਾਇਆ। ਪਰ ਗੁਰੂ ਜੀ ਦੇ ਵਿਰੋਧੀਆਂ ਨੇ ਜਹਾਂਗੀਰ ਦੇ ਕੰਨ ਭਰ ਦਿੱਤੇ। ਜਹਾਂਗੀਰ ਨੇ ਖੁਸਰੋ ਦੀ ਸਹਾਇਤਾ ਕਰਨ ਦੇ ਅਪਰਾਧ ਵਿੱਚ ਗੁਰੂ ਅਰਜਨ ਦੇਵ ਜੀ ਦੀ ਗ੍ਰਿਫ਼ਤਾਰੀ ਦੇ ਆਦੇਸ਼ ਦੇ ਦਿੱਤੇ ਗਏ ਅਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ।
ਪ੍ਰਸ਼ਨ-3.ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸਿੱਖ ਧਰਮ ਤੇ ਕੀ ਪ੍ਰਭਾਵ ਪਿਆ? ਵਰਨਣ ਕਰੋ ।
ਉੱਤਰ -ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਾਰਨ ਸਿੱਖ ਧਰਮ ਵਿੱਚ ਬਹੁਤ ਵੱਡਾ ਪਰਿਵਰਤਨ ਆਇਆ ਜਿਸ ਦੇ ਹੇਠ ਲਿਖੇ ਪ੍ਰਭਾਵ ਪਏ –
1.ਸ੍ਰੀ ਗੁਰੂ ਹਰਗੋਬਿੰਦ ਜੀ ਦੀ ਨਵੀਂ ਨੀਤੀ- ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਛੇਵੇਂ ਗੁਰੂ ਹਰਗੋਬਿੰਦ ਜੀ ਤੇ ਬਹੁਤ ਡੂੰਘਾ ਪ੍ਰਭਾਵ ਪਿਆ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਧਰਮ ਦੀ ਰੱਖਿਆ ਲਈ ਰਾਜਸੀ ਤਾਕਤ ਵੀ ਹੋਈ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ‘ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਉਨ੍ਹਾਂ ਨੇ ਹੌਲੀ ਹੌਲੀ ਸੈਨਿਕ ਸ਼ਕਤੀ ਵਧਾਉਣੀ ਸ਼ੁਰੂ ਕੀਤੀ ਅਤੇ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਰਵਾਇਆ। ਅਕਾਲ ਤਖ਼ਤ ਤੋਂ ਸਾਰੀਆਂ ਰਾਜਨੀਤਿਕ ਗਤੀਵਿਧੀਆਂ ਚਲਾਈਆਂ ਜਾਂਦੀਆਂ ਸਨ । ਸਿੱਖ ਹਥਿਆਰ ਧਾਰਨ ਕਰਨ ਲੱਗ ਗਏ ਅਤੇ ਉਹ ਗੁਰੂ ਜੀ ਨੂੰ ਘੋੜੇ ਅਤੇ ਹਥਿਆਰ ਭੇਂਟ ਕਰਨ ਲੱਗ ਗਏ।
2. ਸਿੱਖ ਤੇ ਮੁਗਲ ਸ਼ਾਸਕਾਂ ਦੇ ਸਬੰਧਾਂ ਵਿੱਚ ਟਕਰਾਅ- ਅਕਬਰ ਦੇ ਸਮੇਂ ਤਕ ਸਿੱਖਾਂ ਦੇ ਮੁਗਲਾਂ ਨਾਲ ਵਧੀਆ ਸਬੰਧ ਰਹੇ। ਪਰ ਮੁਗ਼ਲ ਸਮਰਾਟ ਜਹਾਂਗੀਰ ਦੁਆਰਾ ਬੇਦਰਦੀ ਨਾਲ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਕਾਰਨ ਸਿੱਖ ਕੌਮ ਦਾ ਮੁਗਲਾਂ ਦੇ ਨਾਲ ਟਕਰਾਅ ਸ਼ੁਰੂ ਹੋ ਗਿਆ ।
3. ਮੁਗਲ ਸ਼ਾਸਕਾਂ ਦਾ ਸਿੱਖਾਂ ‘ਤੇ ਅੱਤਿਆਚਾਰ– ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ‘ਤੇ ਰਾਜਸੀ ਅੱਤਿਆਚਾਰ ਦਾ ਦੌਰ ਸ਼ੁਰੂ ਹੋ ਗਿਆ। ਗੁਰੂ ਹਰਗੋਬਿੰਦ ਜੀ ਨੂੰ 1609 ਈਸਵੀ ਵਿੱਚ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਮੁਗਲ ਬਾਦਸ਼ਾਹ ਔਰੰਗਜ਼ੇਬ ਨੇ 1675 ਈ. ਵਿੱਚ ਨੌਵੇਂ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕਰਵਾ ਦਿੱਤਾ।
4. ਸਿੱਖਾਂ ਵਿੱਚ ਏਕਤਾ ਦੀ ਭਾਵਨਾ ਦਾ ਵਿਕਾਸ- ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਜਬਰ-ਜ਼ੁਲਮ ਦੇ ਖ਼ਿਲਾਫ਼ ਮਰਮਿਟਣ ਲਈ ਤਿਆਰ ਹੋ ਗਏ। ਉਨ੍ਹਾਂ ਦਾ ਸਿੱਖ ਧਰਮ ਵਿੱਚ ਵਿਸ਼ਵਾਸ ਹੋਰ ਪੱਕਾ ਹੋ ਗਿਆ।
ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਿੱਖਾਂ ਲਈ ਪ੍ਰੇਰਨਾ ਦਾ ਸਰੋਤ ਬਈ ਅਤੇ ਉਨ੍ਹਾਂ ਵਿੱਚ ਏਕਤਾ ਦੀ ਭਾਵਨਾ ਦਾ ਵਿਕਾਸ ਹੋਇਆ।