ਪਾਠ 16 ਚਾਲੂਕਿਆ ਅਤੇ ਪੱਲਵ

ਪਾਠ 16 ਚਾਲੂਕਿਆ ਅਤੇ ਪੱਲਵ

ਪ੍ਰਸ਼ਨ-1. ਦੱਖਣੀ ਭਾਰਤ ਦੇ ਚਾਲੂਕਿਆ ਬਾਰੇ ਤੁਸੀਂ ਕੀ ਜਾਣਦੇ ਹੋਂ?
ਉੱਤਰ- ਚਾਲੂਕਿਆ ਨੇ ਦੱਖਣੀ ਭਾਰਤ ਵਿੱਚ ਸਾਤਵਾਹਨ ਸ਼ਾਸ਼ਕਾਂ ਦੇ ਪਤਨ ਤੋਂ ਬਾਅਦ ਰਾਜ ਕੀਤਾ ।
ਪੁਲਕੇਸ਼ਿਨ ਪਹਿਲਾ , ਕੀਰਤੀਵਰਮਨ ਅਤੇ ਪੁਲਕੇਸ਼ਿਨ ਦੂਜਾ ਇਸ ਵੰਸ਼ ਦੇ ਮੁੱਖ ਰਾਜੇ ਸਨ ।

ਪ੍ਰਸ਼ਨ-2. ਚਾਲੂਕਿਆ ਮੰਦਰਾਂ ਬਾਰੇ ਇੱਕ ਨੋਟ ਲਿਖੋ ।
ਉੱਤਰ- ਚਾਲੂਕਿਆ ਨੇ ਮੁੱਖ ਤੌਰ ਤੇ ਬ੍ਰਹਮਾਂ, ਵਿਸ਼ਨੂੰ ਅਤੇ ਸ਼ਿਵ ਦੀ ਪੂਜਾ ਲਈ ਮੰਦਰ ਬਣਾਏ ।ਪੰਪਨਾਥ ਦੇ ਮੰਦਰ ਬਹੁਤ ਪ੍ਰਸਿੱਧ ਹਨ। ਇਸ ਵੰਸ਼ ਦੇ ਮੰਦਰਾਂ ਦੀਆਂ ਦੀਵਾਰਾਂ ਤੇ ਰਮਾਇਣ ਦੇ ਦ੍ਰਿਸ਼ਾਂ ਨੂੰ ਬੜੇ ਸੁੰਦਰ ਢੰਗ ਨਾਲ ਦਿਖਾਇਆ ਗਿਆ ਹੈ।

ਪ੍ਰਸ਼ਨ- 3. ਪੱਲਵਾਂ ਬਾਰੇ ਤੁਸੀਂ ਕੀ ਜਾਣਦੇ ਹੋਂ?
ਉੱਤਰ- ਪੱਲਵਾਂ ਨੇ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸਿਆਂ ਤੇ ਰਾਜ ਕੀਤਾ।ਇਹਨਾਂ ਦੀ ਰਾਜਧਾਨੀ ਕਾਂਚੀਪੁਰਮ ਸੀ।9ਵੀਂ ਸਦੀ ਵਿੱਚ ਚੋਲ ਰਾਜਿਆਂ ਨੇ ਪੱਲਵਾਂ ਨੂੰ ਹਰਾ ਕੇ ਇਸ ਵੰਸ਼ ਦਾ ਅੰਤ ਕਰ ਦਿੱਤਾ।

ਪ੍ਰਸ਼ਨ-4. ਪੱਲਵਾਂ ਦੀ ਕਲਾ ਅਤੇ ਭਵਨ-ਨਿਰਮਾਣ ਕਲਾ ਬਾਰੇ ਤੁਸੀਂ ਕੀ ਜਾਣਦੇ ਹੋਂ?
ਉੱਤਰ- ਪੱਲਵਾਂ ਨੇ ਅਨੇਕਾਂ ਮੰਦਰਾਂ ਦਾ ਨਿਰਮਾਣ ਕਰਵਾਇਆ। ਇਹਨਾਂ ਨੇ ਰੱਥ ਮੰਦਰ ਬਣਵਾਏ ।ਇਹਨਾਂ ਦੇ ਮੰਦਰਾਂ ਦੇ ਨਾਮ ਮਹਾਂਭਾਰਤ ਦੇ ਪਾਂਡਵਾਂ ਦੇ ਨਾਮ ਤੇ ਸਨ। ਇਹਨਾਂ ਮੰਦਰਾਂ ਵਿੱਚ ਪੂਜਾ- ਪਾਠ ਦੇ ਨਾਲ ਨਾਲ ਸਿੱਖਿਆ ਵੀ ਦਿੱਤੀ ਜਾਂਦੀ ਸੀ ।

ਖਾਲੀ ਥਾਵਾਂ ਭਰੋ:-

  1. ਚਾਲੂਕਿਆ ਵੰਸ਼ ਦੇ ਪੁਲਿਕੇਸ਼ਨ ਦੂਜਾ ਅਤੇ ਕੀਰਤੀਵਰਮਨ ਪ੍ਰਸਿੱਧ ਰਾਜੇ ਸਨ।
  2. ਚਾਲੂਕਿਆ ਰਾਜੇ ਜੈਨ ਧਰਮ ਦੇ ਮਹਾਨ ਸਰਪ੍ਰਸਤ ਸਨ।
  3. ਸਿੰਘਵਰਮਨ ਨੇ ਪੱਲਵ ਵੰਸ਼ ਦੀ ਨੀਂਹ ਰੱਖੀ ।
  4. ਪੱਲਵਾਂ ਦੀ ਰਾਜਧਾਨੀ ਤਾਮਿਲਨਾਡੂ ਵਿੱਚ ਚੇਨੱਈ ਦੇ ਕੋਲ ਕਾਂਚੀਪੁਰਮ ਸੀ।
  5. ਪੱਲਵ ਮੂਰਤੀ ਕਲਾ ਅਤੇ ਭਵਨ ਨਿਰਮਾਣ ਕਲਾ ਦੇ ਪ੍ਰੇਮੀਂ ਅਤੇ ਸਰਪ੍ਰਸਤ ਸਨ।
  6. ਪੱਲਵ ਰਾਜੇ ਮੁੱਖ ਤੌਰ ਤੇ ਜੈਨ ਅਤੇ ਸ਼ੈਵ ਧਰਮ ਨੂੰ ਮੰਨਦੇ ਸਨ।

ਹੇਠ ਲਿਖਿਆਂ ਦੇ ਜੋੜੇ ਬਣਾਓ
1) ਈਰਾਨੀ ਰਾਜਦੂਤ                  –     ਪੁਲਕੇਸ਼ਿਨ ਦੂਜਾ
2) ਵੀਰੂਪਾਕੱਸ਼                       –                   ਚਾਲੂਕਿਆ ਮੰਦਰ
3) ਮਹਾਂਬਲੀਪੁਰਮ                    –         ਰੱਥ ਮੰਦਰ
4) ਮਹਿੰਦਰ ਵਰਮਨ                –           ਪੱਲਵ ਰਾਜਾ

ਹੇਠ ਲਿਖੇ ਵਾਕਾਂ ਲਈ ਸਹੀ (√) ਜਾਂ ਗਲਤ (x)  ਦਾ ਨਿਸ਼ਾਨ ਲਗਾਓ:-
1. ਪੁਲਕੇਸ਼ਿਨ ਦੂਜੇ ਦਾ ਹਰਸ਼ਵਰਧਨ ਨਾਲ ਯੁੱਧ ਹੋਇਆ। (√)
2. ਏਹੋਲ ਅਤੇ ਪਟੱਦਕਲ ਸਮੁੰਦਰ ਤੱਟ ਲਈ ਮਸ਼ਹੂਰ ਹਨ।   (x)
3. ਕਾਂਚੀਪੁਰਮ ਚਾਲੂਕਿਆਂ ਦੀ ਰਾਜਧਾਨੀ ਸੀ। (x)
4. ਕੈਲਾਸ਼ਨਾਥ ਮੰਦਰ ਪੱਲਵਾਂ ਨੇ ਬਣਵਾਇਆ ਸੀ। (√)

 

Harbans Lal Garg, GMS Gorkhnath (Mansa) 9872975941
https://t.me/smartnotessseng

Share This Article
Leave a Comment

Leave a Reply

Your email address will not be published. Required fields are marked *