ਪਾਠ 2 (a) ਭਾਰਤ: ਧਰਾਤਲ/ ਭੂ-ਆਕ੍ਰਿਤੀਆਂ
ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਤੋਂ ਇੱਕ ਵਾਕ ਵਿੱਚ ਦਿਓ –
ਪ੍ਰਸ਼ਨ-1. ਭਾਰਤ ਨੂੰ ਭੂ-ਆਕ੍ਰਿਤਿਕ ਆਧਾਰ ‘ਤੇ ਵੰਡ ਕੇ ਦੋ ਭਾਗਾਂ ਦੇ ਨਾਂ ਲਿਖੋ ।
ਉੱਤਰ- ਭਾਰਤ ਨੂੰ ਭੂ-ਆਕ੍ਰਿਤਿਕ ਦੇ ਆਧਾਰ ‘ਤੇ ਪੰਜ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ: –
1. ਹਿਮਾਲਿਆ ਪਰਬਤੀ ਖੇਤਰ
2. ਉੱਤਰੀ ਵਿਸ਼ਾਲ ਮੈਦਾਨ
3. ਪ੍ਰਾਇਦੀਪੀ ਪਠਾਰ ਦਾ ਖੇਤਰ 5. ਭਾਰਤੀ ਦੀਪ
4. ਤੱਟੀ ਮੈਦਾਨ
(ਵਿਦਿਆਰਥੀ ਕੋਈ ਦੋ ਯਾਦ ਕਰ ਸਕਦੇ ਹਨ)
ਪ੍ਰਸ਼ਨ-2. ਜੇ ਤੁਸੀਂ ਗੁਰੂ ਸਿਖ਼ਰ ਉੱਤੇ ਹੋਵੋ ਤਾਂ ਤੁਸੀਂ ਕਿਹੜੀ ਪਹਾੜੀ ਲੜੀ ਵਿੱਚ ਹੋਵੋਗੇ ?
ਉੱਤਰ- ਮਾਊਂਟ ਆਬੂ (ਅਰਾਵਲੀ ਪਹਾੜੀ) ।
ਪ੍ਰਸ਼ਨ-3, ਭਾਰਤੀ ਉੱਤਰੀ ਮੈਦਾਨ ਦੀ ਮੋਟੇ ਤੌਰ ਤੇ ਲੰਬਾਈ- ਚੌੜਾਈ ਕਿੰਨੀ ਹੈ ?
ਉੱਤਰ -ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 150 ਤੋਂ 300 ਕਿਲੋਮੀਟਰ
ਪ੍ਰਸ਼ਨ-4. ਭਾਰਤੀ ਟਾਪੂਆਂ ਨੂੰ ਕਿਹੜੇ-ਕਿਹੜੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ?
ਉੱਤਰ- 1.ਅੰਡੇਮਾਨ ਨਿਕੋਬਾਰ ਦੀਪ ਸਮੂਹ
2.ਲਕਸ਼ਦੀਪ ਸਮੂਹ
ਪ੍ਰਸ਼ਨ 5.ਹੇਠ ਲਿਖਿਆਂ ਵਿੱਚੋਂ ਕਿਹੜਾ ਮੈਦਾਨੀ ਭਾਗ ਨਹੀਂ ਹੈ ?
1. ਭਾਂਬਰ
2. ਬਾਂਗਰ
3.ਕੇਆਲ
4. ਕੱਲਰ
ਉੱਤਰ :ਕੋਆਲ।
ਪ੍ਰਸ਼ਨ 6.ਇਨ੍ਹਾਂ ਵਿਚੋਂ ਕਿਹੜੀ ਝੀਲ ਨਹੀਂ ਹੈ?
1.ਸੈਡਲ
2.ਸਾਂਬਰ
3.ਚਿਲਕਾ
4.ਵੈਬਾਨੰਦ
ਉੱਤਰ : ਸੈਡਲ
ਪ੍ਰਸ਼ਨ 7 . ਇਨ੍ਹਾਂ ਵਿੱਚੋਂ ਕਿਹੜਾ ਨਾਂ ਬਾਕੀਆਂ ਨਾਲੋਂ ਵੱਖਰੀ ਪਛਾਣ ਵਾਲਾ ਹੈ-
1. ਸ਼ਾਰਦਾ
2. ਕਾਵੇਰੀ
3. ਗੋਮਤੀ
4. ਯਮੁਨਾ
ਉੱਤਰ :ਕਾਵੇਰੀ।
ਪ੍ਰਸ਼ਨ 8.ਕਿਹੜੀ ਪਰਬਤ ਸ਼੍ਰੇਣੀ ਹਿਮਾਲਿਆ ਨਹੀਂ ਹੈ?
1. ਰਕਸ਼ਪੋਸ਼ੀ
2. ਡਫਲਾ
3.ਜਾਸਕਰ
4.ਨੀਲਗਿਰੀ
ਉੱਤਰ : ਨੀਲਗਿਰੀ।
ੲ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ-
ਪ੍ਰਸ਼ਨ-1. ਹਿਮਾਲਿਆ ਪਰਬਤ ਦੀ ਉਤਪਤੀ ‘ਤੇ ਨੋਟ ਲਿਖੋ।
ਉੱਤਰ : ਜਿੱਥੇ ਅੱਜ ਹਿਮਾਲਿਆ ਹੈ ਉੱਥੇ ਕਦੇ ਦੋ ਵੱਡੇ ਭੂ-ਖੰਡਾਂ ਨਾਲ ਘਿਰਿਆ ਇਕ ਲੰਮਾ ਚੌੜਾ ਟੈਥੀਜ਼ ਨਾਂ ਦਾ ਸਮੁੰਦਰ ਹੁੰਦਾ ਸੀ। ਇਸ ਦੇ ਉੱਤਰ ਵਿਚ ਅੰਗਾਰਾ ਲੈਂਡ ਅਤੇ ਦੱਖਣ ਵਿੱਚ ਗੌਂਡਵਾਨਾ ਲੈਂਡ ਨਾਂ ਦੇ ਦੋ ਭੂ-ਖੰਡ ਸਨ। ਲੱਖਾਂ ਸਾਲਾਂ ਤੱਕ ਇਨ੍ਹਾਂ ਭੂ-ਖੰਡਾਂ ਵਿੱਚੋਂ ਛਿੱਜਣ ਦੁਆਰਾ ਕੰਕਰ, ਪੱਥਰ ਮਿੱਟੀ ਅਤੇ ਗਾਰ ਆਦਿ ਟੈਥੀਜ਼ ਸਾਗਰ ਵਿਚ ਜਮ੍ਹਾਂ ਹੁੰਦੇ ਰਹੀ ਹੌਲੀ-ਹੌਲੀ ਇਹ ਦੋਵੇਂ ਭੂ-ਖੰਡ ਕ ਦੂਜੇ ਵੱਲ ਖਿਸਕਣ ਲੱਗੇ। ਜਿਸ ਕਾਰਨ ਸਾਗਰ ਵਿਚ ਜੰਮੀ ਮਿੱਟੀ ਦੀਆਂ ਪਰਤਾਂ ਵਿੱਚ ਮੋੜ ਪੈਣ ਲੱਗ ਪਏ। ਦੋਵਾਂ ਭੂ-ਖੰਡਾਂ ਦੇ ਖਿਸਕਣ ਕਰਕੇ ਅਤੇ
ਸਾਗਰ ਵਿੱਚ ਜਮ੍ਹਾਂ ਹੋਈ ਮਿੱਟੀ ਦੇ ਉੱਪਰ ਉੱਠਣ ਕਾਰਨ ਹਿਮਾਲਿਆ ਪਰਬਤ ਦਾ ਜਨਮ ਹੋਇਆ।
ਪ੍ਰਸ਼ਨ-2 . ਖਾਡਰ ਦੇ ਮੈਦਾਨਾਂ ਬਾਰੇ ਦੱਸੋ। ਇਹ ਬੇਟ ਨਾਲੋਂ ਕਿਵੇਂ ਵੱਖਰੇ ਹਨ ?
ਉੱਤਰ-ਖਾਡਰ ਨਵੀਂ ਜਲੰਢ ਮਿੱਟੀ ਵਾਲਾ ਮੈਦਾਨ ਹੈ ਜੋ ਦਰਿਆ ਆਪਣੇ ਨਾਲ ਲਿਆ ਕੇ ਨੀਵੇਂ ਇਲਾਕੇ ਵਿੱਚ ਹੜ੍ਹਾਂ ਦੁਅਰਾ ਵਿਛਾ ਦਿੰਦੇ ਹਨ। ਇਹ ਮਿੱਟੀ ਬਹੁਤ ਉਪਜਾਊ ਹੁੰਦੀ ਹੈ। ਪੰਜਾਬ ਵਿੱਚ ਖਾਡਰ ਮਿੱਟੀ ਵਾਲੇ ਇਲਾਕੇ ਨੂੰ ਹੀ `ਬੇਟ‘ ਕਿਹਾ ਜਾਂਦਾ ਹੈ।
ਪ੍ਰਸ਼ਨ-3 . ਮੱਧ ਹਿਮਾਲਿਆ ਬਾਰੇ ਇਕ ਨੇ ਟ ਲਿਖੋ।
ਉੱਤਰ- ਉੱਤਰ ਇਸ ਪਰਬਤ ਸ਼੍ਰੇਣੀ ਨੂੰ ਅੰਦਰੂਨੀ ਹਿਮਾਲਿਆ ਜਾਂ ਹਿਮਾਂਦਰੀ ਵੀ ਕਿਹਾ ਜਾਂਦਾ ਹੈ ਇਸ ਸ਼੍ਰੇਣੀ ਦੀ ਔਸਤ ਉਚਾਈ 6100
ਮੀਟਰ ਅਤੇ ਲੰਬਾਈ 2400 ਕਿਲੋਮੀਟਰ ਤੱਕ ਹੈ। ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ (8,848 ਮੀਟਰ) ਇਸੇ ਪਰਬਤ ਲੜੀ ਵਿੱਚ ਹੈ। ਕਈ ਮਹੱਤਵਪੂਰਨ ਦਰ੍ਹੇ ਜਿਵੇਂ ਜੋਸ਼ੀਲਾ, ਬੜਾ ਲਾਚਾ ਲਾ, ਸ਼ਿਪਕੀ ਲਾ, ਨਾਥੂ ਲਾ, ਜੀਲਪ ਲਾ ਆਦਿ ਇਸੇ ਪਰਬਤ ਸ਼੍ਰੇਣੀ ਵਿੱਚ ਸਥਿੱਤ ਹਨ ।
ਪ੍ਰਸ਼ਨ-4. ਪੂਰਬੀ ਤੇ ਪੱਛਮੀ ਘਾਟਾਂ ਵਿੱਚ ਕੀ ਅੰਤਰ ਹਨ ?
ਉੱਤਰ-ਪੱਛਮੀ ਘਾਟ
1. ਇਹ ਘਾਟ ਪੱਛਮੀ ਤੱਟ ਦੇ ਨਾਲ-ਨਾਲ ਤਾਪੀ ਨਦੀ ਦੇ ਮੁਹਾਨੇ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਫੈਲੇ ਹੋਏ ਹਨ।
2.ਪੱਛਮੀ ਘਾਟ ਦੇ ਪਰਬਤ ਇੱਕ ਲੰਬੀ ਲੜੀ ਬਣਾਉਂਦੇ ਹਨ।
3.ਪੱਛਮੀ ਘਾਟ ਦੀ ਸਭ ਤੋਂ ਉੱਚੀ ਚੋਟੀ ਅਨਾਈਮੁਦੀ ਹੈ।
4 . ਪੱਛਮੀ ਘਾਟ ਵਿੱਚ ਥਾਲ ਘਾਟ, ਭੋਰ ਘਾਟ ਸ਼ੇਨਕੋਟਾ ਅਤੇ ਪਾਲ ਘਾਟ ਮਹੱਤਵਪੂਰਨ ਦੱਰੇ ਹਨ।
ਪੂਰਬੀ ਘਾਟ
1.ਪੂਰਬੀ ਘਾਟ ਮਹਾਂਨਦੀ ਘਾਟੀ ਤੋਂ ਲੈ ਕੇ ਨੀਲਗਿਰੀ ਤੱਕ ਪੂਰਬੀ ਸਮੁੰਦਰੀ ਤੱਟ ਦੇ ਨਾਲ-ਨਾਲ ਫੈਲੇ ਹੋਏ ਹਨ।
2.ਪੂਰਬੀ ਘਾਟ ਦੇ ਵਿਚਕਾਰ ਨਦੀਆਂ ਆ ਜਾਣ ਕਾਰਨ ਇਹ ਪਹਾੜੀਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ।
3. ਪੂਰਬੀ ਘਾਟ ਦੀ ਸਭ ਤੋਂ ਉੱਚੀ ਚੋਟੀ ਮਹਿੰਦਰਗਿਰੀ ਹੈ ।
4. ਪੂਰਬੀ ਘਾਟ ਵਿੱਚ ਕੋਈ ਮਹੱਤਵਪੂਰਨ ਦੱਰਾ ਨਹੀਂ ਹੈ।
ਪ੍ਰਸ਼ਨ-5 . ਭਾਰਤੀ ਦੀਪ ਸਮੂਹਾਂ ਦਾ ਵਰਗੀਕਰਨ ਕਰੋ ਅਤੇ ਟਾਪੂਆਂ ਦੇ ਨਾਂ ਲਿਖੋ। ਉੱਤਰ-ਭਾਰਤੀ ਦੀਪਾਂ ਦੀ ਕੁੱਲ ਸੰਖਿਆ 267 ਹੈ। ਇਨ੍ਹਾਂ ਨੂੰ ਠ ਲਿਖੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ
1. ਅੰਡੇਮਾਨ-ਨਿਕੋਬਾਰ ਦੀਪ ਸਮੂਹ– ਇਹ ਬੰਗਾਲ ਦੀ ਖਾੜੀ ਵਿਚ ਸਥਿੱਤ ਹਨ। ਇਹ ਉੱਤਰ-ਪੂਰਬੀ ਪਹਾੜੀ ਸ਼੍ਰੇਣੀ ਅਰਾਕਾਨ ਯੋਮਾ (ਮਿਆਂਮਾਰ) ਦਾ ਵੀ ਵਿਸਥਾਰ ਹਨ।ਸੈਡਲ ਪਹਾੜ ਅੰਡੇਮਾਨ ਦੀ ਸਭ ਤੋਂ ਉੱਚੀ ਚੋਟੀ ਹੈ। ਇਸ ਦੀ ਉੱਚਾਈ 737 ਮੀਟਰ ਹੈ। ਨਿਕੋਬਾਰ ਵਿਚ 19 ਦੀਪ ਸ਼ਾਮਲ ਹਨ ਜਿਨ੍ਹਾਂ ਵਿੱਚੋਂ ਗ੍ਰੇਟ ਨਿਕੋਬਾਰ ਸਭ ਤੋਂ ਵੱਡਾ ਦੀਪ ਹੈ।
2. ਲਕਸ਼ਦੀਪ ਸਮੂਹ– ਇਹ ਅਰਬ ਸਾਗਰ ਵਿੱਚ ਸਥਿੱਤ ਹਨ। ਇਨ੍ਹਾਂ ਦੀਪਾਂ ਦੀ ਕੁੱਲ ਸੰਖਿਆ 34 ਹੈ। ਇਸ ਦੇ ਉੱਤਰ ਵਿੱਚ ਅਮੀਨਦੀਵੀ ਸਮੂਹ ਅਤੇ ਦੱਖਣ ਵਿੱਚ ਮਿਨੀਕੋਇ ਦੀਪ ਸਥਿੱਤ ਹਨ।
ਪ੍ਰਸ਼ਨ-6 . ਭਾਬਰ ਅਤੇ ਤਰਾਈ ਵਿੱਚ ਅੰਤਰ ਸਪਸ਼ਟ ਕਰੋ।
ਉੱਤਰ-ਭਾਬਰ- ਭਾਬਰ, ਸ਼ਿਵਲਿਕ ਸ਼੍ਰੇਣੀ ਦੇ ਬਿਲਕੁਲ ਪੈਰਾਂ ਵਿੱਚ 8 ਤੋਂ 16 ਕਿਲੋਮੀਟਰ ਚੌੜੀ ਪੱਟੀ ਹੈ । ਇੱਥੇ ਸ਼ਿਵਲਿਕ ਸ਼੍ਰੇਣੀ ਤੋਂ ਜਦੋਂ ਦਰਿਆ ਮੈਦਾਨੀ ਇਲਾਕਿਆਂ ਵਿੱਚ ਪ੍ਰਵੇਸ਼ ਕਰਦੇ ਹਨ ਤੇ ਆਪਣੇ ਨਾਲ ਲਿਆਂਦੀ ਰੇਤ, ਕੰਕਰ, ਬਜਰੀ ਅਤੇ ਪੱਥਰ ਆਦਿ ਇੱਥੇ ਹੀ ਜਮ੍ਹਾਂ ਕਰ ਜਾਂਦੇ ਹਨ। ਇਹਨਾਂ ਕੰਕਰ ਪੱਥਰਾਂ ਦੀ ਪਾਈ ਸੋਖਣ ਦੀ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਕਰਕੇ ਇਹ ਖੇਤੀਬਾੜੀ ਲਈ ਲਾਹੇਵੰਦ ਨਹੀਂ ਹਨ।
ਤਰਾਈ- ਭਾਬਰ ਦੇ ਬਿਲਕੁਲ ਦੱਖਣ ਵਿੱਚ 15 ਤੋਂ 20 ਕਿਲੋਮੀਟਰ ਚੌੜੀ ਦਲਦਲੀ ਪੱਟੀ ਹੈ । ਇਸ ਪੱਟੀ ਨੂੰ ਤਰਾਈ ਕਿਹਾ ਜਾਂਦਾ
ਹੈ।ਭਾਬਰ ਪੱਟੀ ਵਿੱਚ ਕੰਕਰ-ਪੱਥਰਾਂ ਦੇ ਹੇਠਾਂ ਵਗਦੀਆਂ ਨਦੀਆਂ ਦੁਬਾਰਾ ਭੂਮੀ ਉੱਤੇ ਵਗਣ ਲੱਗਦੀਆਂ ਹਨ ਇਸ ਕਰਕੇ ਇਹ ਪੱਟੀ ਅਤੇ ਹੁੰਮਸ ਨਾਲ ਭਰੀ ਹੁੰਦੀ ਹੈ। ਤਰਾਈ ਪੱਟੀ ਵਿੱਚ ਜ਼ਿਆਦਾ ਵਰਖਾ ਹੋਣ ਕਾਰਣ ਇੱਥੇ ਸੰਘਣੇ ਜੰਗਲ ਅਤੇ ਜੀਵ ਜੰਤੂ ਵਧੇਰੇ ਗਿਣਤੀ ਵਿੱਚ ਮਿਲਦੇ ਹਨ।
(ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉਤਰ ਦਿਓ:
ਪ੍ਰਸ਼ਨ 1. ਪ੍ਰਾਇਦੀਪੀ ਪਠਾਰਾਂ ਅਤੇ ਉਨ੍ਹਾਂ ਦੀਆਂ ਪਰਬਤ ਲੜੀਆਬਾਰੇ ਵਿਸਥਾਰ ਵਿੱਚ ਦੱਸੋ?
ਉੱਤਰ-ਭਾਰਤ ਦਾ ਤੀਸਰਾ ਪ੍ਰਮੁੱਖ ਭੂ-ਭਾਗ ਮੱਧ ਤੇ ਦੱਖਣੀ ਭਾਰਤ ਦਾ ਪਠਾਰੀ ਇਲਾਕਾ ਹੈ। ਇਸ ਵਿੱਚ ਹੇਠ ਲਿਖੇ ਇਲਾਕੇ ਸ਼ਾਮਿਲ ਹਨ:
1. ਮੱਧ ਭਾਰਤ ਦਾ ਪਠਾਰ- ਇਹ ਪਠਾਰੀ ਪ੍ਰਦੇਸ਼ ਮਾਰਵਾੜ ਪ੍ਰਦੇਸ਼ ਦੇ ਪੂਰਬ ਵਿਚ ਫੈਲਿਆ ਹੋਇਆ ਹੈ। ਇਸ ਦੀ ਦਰਾੜ ਘਾਟੀ ਵਿੱਚ ਚੰਬਲ ਅਤੇ ਉਸ ਦੀਆਂ ਸਹਾਇਕ ਨਦੀਆਂ ਵਹਿੰਦੀਆਂ ਹਨ। ਇਸ ਪਠਾਰ ਦੇ ਪੂਰਬ ਵਿੱਚ ਯਮੁਨਾ ਦੇ ਨੇੜੇ ਬੁਦੇਲਖੰਡ ਦਾ ਇਲਾਕਾ ਪੈਂਦਾ ਹੈ।
2. ਮਾਲਵਾ ਦਾ ਪਠਾਰ- ਪੱਛਮ ਵਿੱਚ ਅਰਾਵਲੀ ਪਰਬਤ ਸ਼੍ਰੇਣੀ, ਦੱਖਣ ਵਿੱਚ ਵਿੰਧਿਆਚਲ ਅਤੇ ਪੂਰਬ ਦਿਸ਼ਾ ਵੱਲ ਛੋਟਾ ਨਾਗਪੁਰ, ਰਾਜਮਹੱਲ ਦੀਆਂ ਪਹਾੜੀਆਂ ਤੇ ਸਿਲਾਂਗ ਦੇ ਪਠਾਰ ਤੱਕ ਇਹ ਪਠਾਰ ਤ੍ਰਿਭੁਜ ਆਕਾਰ ਦਾ ਹੈ। ਇਹ ਪਠਾਰ ਜਵਾਲਾ ਮੁਖੀਆਂ ਦੁਆਰਾ ਵਿਛਾਈ ਗਈ ਕਾਲੀ ਮਿੱਟੀ ਦਾ ਬਣਿਆ ਹੈ ਜੋ ਕਪਾਹ ਅਤੇ ਗੰਨੇ ਦੀ ਖੇਤੀ ਲਈ ਕਾਫ਼ੀ ਲਾਹੇਵੰਦ ਹੈ। ਇਸ ਪਠਾਰ ਵਿੱਚ ਤਿੰਨ ਵੱਡੀਆ ਪਹਾੜੀ ਲੜੀਆਂ ਅਰਾਵਲੀ, ਵਿੰਧਿਆਚਲ ਅਤੇ ਸਤਪੁੜਾ ਆਉਂਦੀਆਂ ਹਨ। ਅਰਾਵਲੀ ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਪਰਬਤ ਲੜੀਆਂ ਵਿੱਚ ਇੱਕ ਹੈ ਇਸ ਦੀ ਸਭ ਤੋਂ ਉੱਚੀ ਚੋਟੀ ਗੁਰੂ ਸ਼ਿਖਰ (1722 ਮੀਟਰ) ਹੈ।
3. ਦੱਖਣ ਦਾ ਪਠਾਰ: ਪੰਜ ਲੱਖ ਵਰਗ ਕਿਲੋਮੀਟਰ ਵਿੱਚ ਫੈਲੇ ਹੋਏ ਪਠਾਰ ਪ੍ਰਾਇਦੀਪੀ ਪਠਾਰਾਂ ਦਾ ਸੱਤਵਾਂ ਵੱਡਾ ਪਠਾਰ ਹੈ ਇਸ ਪਠਾਰ ਦੀ ਢਲਾਣ ਪੱਛਮ ਤੋਂ ਪੂਰਬ ਵੱਲ ਹਨ। ਇਸ ਵਿਚ ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਮਹਾਨਦੀ, ਇੰਦਰਾਵਤੀ, ਤੁੰਗਭੱਦਰਾ ਅਤੇ ਪੇਨਾਰ ਆਦਿ ਨਦੀਆਂ ਵਗਦੀਆਂ ਹਨ ਜੋ ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ ਹਨ।
ਇਸ ਪਠਾਰ ਵਿਚ ਮੌਸਮੀ ਨਦੀਆਂ ਕਾਰਨ ਹੇਠ ਲਿਖੇ ਸਪਸ਼ਟ ਭੂਗੋਲਿਕ ਭੂ-ਭਾਗ ਮਿਲਦੇ ਹਨ:
1.ਮਹਾਰਾਸ਼ਟਰ ਦਾ ਪਠਾਰ
2. ਤੇਲੰਗਾਨਾਦੀ ਪਠਾਰ
3.ਕਰਨਾਟਕ ਦੀ ਪਠਾਰ
4.ਪੱਛਮੀ ਘਾਟ
5. ਪੂਰਬੀ ਘਾਟ
6.ਦੰਡਕਾਰਨਿਆ
7.ਦੱਖਣੀ ਪਹਾੜੀ ਸਮੂਹ
ਪ੍ਰਾਇਦੀਪੀ ਪਠਾਰ ਖਣਿਜਾਂ ਦਾ ਭੰਡਾਰ ਹਨ। ਇਸ ਵਿੱਚ ਮੈਂਗਨੀਜ਼, ਲੋਹਾ, ਕੋਲਾ, ਤਾਂਬਾ, ਬਾਕਸਾਈਟ, ਅਬਰਕ, ਸੋਨਾ ਆਦਿ ਦੇ 98% ਭੰਡਾਰ ਮਿਲਦੇ ਹਨ। ਇਸ ਤੋਂ ਇਲਾਵਾ ਚਾਹ, ਰਬੜ, ਗੰਨਾ, ਦਾਲਾਂ, ਕੌਫੀ, ਜਵਾਰ, ਬਾਜਰਾ, ਮਸਾਲੇ ਅਤੇ ਤੰਬਾਕੂ ਦੇ ਤੇਲ ਦੇ ਬੀਜਾਂ ਆਦਿ ਦੀ ਖੇਤੀ ਵੀ ਪ੍ਰਾਇਦੀਪੀ ਪਠਾਰ ਵਿਚ ਕੀਤੀ ਜਾਂਦੀ ਹੈ।
ਪ੍ਰਸ਼ਨ 2.ਗੰਗਾ-ਬ੍ਰਹਮਪੁੱਤਰ ਤੇ ਮੈਦਾਨਾਂ ਦੀ ਬਣਤਰ ਬਾਰੇ ਦੱਸੋ ਅਤੇ ਉਨ੍ਹਾਂ ਦੀ ਖੇਤਰੀ ਵੰਡ ਕਰੋ।
ਉੱਤਰ- ਗੰਗਾ ਦੇ ਮੈਦਾਨ- ਇਨ੍ਹਾਂ ਮੈਦਾਨਾਂ ਦਾ ਨਿਰਮਾਣ ਗੰਗਾ ਅਤੇ ਉਸ ਦੀਆਂ ਸਹਾਇਕ ਨਦੀਆਂ ਗੰਗਾ, ਯਮੁਨਾ, ਘਾਗਰਾ, ਕੋਸੀ, ਸੋਨ, ਕੇਨ, ਬੇਤਵਾ ਅਤੇ ਚੰਬਲ ਆਦਿ ਦੁਆਰਾ ਵਿਛਾਈ ਗਈ ਮਿੱਟੀ ਨਾਲ ਹੋਇਆ ਹੈ। ਇਨ੍ਹਾਂ ਦੀ ਲੰਬਾਈ 550 ਕਿਲੋਮੀਟਰ ਅਤੇ ਚੌੜਾਈ 380 ਕਿਲੋਮੀਟਰ ਹੈ। ਇਨ੍ਹਾਂ ਮੈਦਾਨਾਂ ਨੂੰ ਤਿੰਨ ਉਪ ਭਾਗਾਂ ਵਿੱਚ ਵੰਡਿਆ ਜਾਂਦਾ ਹੈ:
1.ਗੰਗਾ ਦੇ ਉੱਚੇ ਮੈਦਾਨ- ਇਨ੍ਹਾਂ ਮੈਦਾਨਾਂ ਨੂੰ ਗੰਗਾ ਯਮੁਨਾ ਦੋਆਬ ਵੀ ਕਹਿੰਦੇ ਹਨ। ਇਹ ਮੈਦਾਨ ਗੰਗਾ ਅਤੇ ਯਮੁਨਾ ਤੋਂ ਇਲਾਵਾ ਰਾਮਗੰਗਾ, ਸ਼ਾਰਦਾ, ਬੇਤਵਾ, ਗੋਮਤੀ ਅਤੇ ਘਾਗਰਾ ਨਦੀਆਂ ਦੁਆਰਾ ਵਿਛਾਈ ਗਈ ਮਿੱਟੀ ਤੋਂ ਬਣਿਆ ਹੈ। ਇਨ੍ਹਾਂ ਮੈਦਾਨਾਂ ਵਿਚ ਭਾਬਰ ਅਤੇ ਤਰਾਈ ਦੇ ਮੈਦਾਨ ਸ਼ਾਮਲ ਹਨ।
2.ਗੰਗਾ ਦੇ ਵਿਚਕਾਰਲੇ ਮੈਦਾਨ- ਇਹ ਮੈਦਾਨ ਉੱਤਰ ਪ੍ਰਦੇਸ਼ ਦੇ ਪੂਰਬੀ ਭਾਗ ਅਤੇ ਬਿਹਾਰ ਰਾਜਾਂ ਵਿਚ ਫੈਲੇ ਹੋਏ ਹਨ। ਇਸ ਮੈਦਾਨ ਨੂੰ ਬਿਹਾਰ ਦੇ ਮੈਦਾਨ ਜਾਂ ਮਿਥਿਲਾ ਮੈਦਾਨ ਵੀ ਕਹਿੰਦੇ ਹਨ। ਇਹ ਮੈਦਾਨ ਘਾਗਰਾ, ਗੰਡਕ, ਸੋਨ ਅਤੇ ਕੋਸੀ ਨਦੀਆਂ ਦੁਆਰਾ ਵਿਛਾਈ ਮਿੱਟੀ ਨਾਲ ਬਣੇ ਹਨ।
3.ਗੰਗਾ ਦੇ ਹੇਠਲੇ ਮੈਦਾਨ- ਇਨ੍ਹਾਂ ਮੈਦਾਨਾਂ ਦੀ ਲੰਬਾਈ 580 ਕਿਲੋਮੀਟਰ ਅਤੇ ਚੌੜਾਈ 200 ਕਿਲੋਮੀਟਰ ਤੱਕ ਹੈ ਇਹ ਮੈਦਾਨ ਤਿਸਤਾ ਜਲਢਾਕਾ ਅਤੇ ਤੋਰਸਾ ਨਦੀਆਂ ਦੇ ਜਲੋਢ ਦੇ ਜਮ੍ਹਾਂ ਹੋਣ ਨਾਲ ਬਣਿਆ ਹੋਇਆ ਹੈ ਇਸ ਮੈਦਾਨ ਦਾ 2/3 ਹਿੱਸਾ ਸੁੰਦਰਬਨ ਡੈਲਟਾ ਹੈ ਜੋ
ਕਿ ਸੰਸਾਰ ਦਾ ਸਭ ਤੋਂ ਵਿਸ਼ਾਲ ਡੈਲਟਾ ਹੈ।
4.ਬ੍ਰਹਮਪੁੱਤਰ ਦੇ ਮੈਦਾਨ- ਇਸ ਮੈਦਾਨ ਨੂੰ ਆਸਾਮ ਦਾ ਮੈਦਾਨ ਵੀ ਕਿਹਾ ਜਾਂਦਾ ਹੈ। ਸਮੁੰਦਰ ਤਲ ਤੋਂ ਇਸ ਦੀ ਉਚਾਈ 250-550 ਮੀਟਰ ਤੱਕ ਹੈ।
ਪ੍ਰਸ਼ਨ 3. ਭਾਰਤ ਦੇ ਤੱਟਵਰਤੀ ਮੈਦਾਨਾਂ ਦਾ ਵਰਨਣ ਕਰੋ।
ਉੱਤਰ- ਭਾਰਤ ਦੇ ਤੱਟੀ ਮੈਦਾਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ:-
1.ਪੱਛਮੀ ਤੱਟ ਦੇ ਮੈਦਾਨ:- ਉੱਤਰ ਵਿਚ ਕੱਛ ਦੇ ਰੇਗਿਸਤਾਨ ਤੋਂ ਲੈ ਕੇ ਦੱਖਣ ਵਿਚ ਕੰਨਿਆ ਕੁਮਾਰੀ ਤੱਕ ਔਸਤਨ 65 ਕਿਲੋਮੀਟਰ ਚੌੜੇ ਪੱਛਮੀ ਤੱਟ ਦੇ ਮੈਦਾਨ ਹਨ। ਤੱਟੀ ਮੈਦਾਨਾਂ ਨੂੰ ਚਾਰ ਖ ਹਿੱਸਿਆਂ ਵਿੱਚ ਵੰਡਿਆ ਗਿਆ ਹੈ-ਗੁਜਰਾਤ ਦਾ ਮੈਦਾਨ, ਕੋਂਕਣ ਦਾ ਮੈਦਾਨ, ਕਰਨਾਟਕ ਦਾ ਮੈਦਾਨ ਅਤੇ ਕੇਰਲ ਦਾ ਤੱਟਵਰਤੀ ਮੈਦਾਨ।
ਗੁਜਰਾਤ ਦਾ ਮੈਦਾਨ ਕੱਛ ਤੋਂ ਸੌਰਾਸ਼ਟਰ ਵਿੱਚ ਦੀ ਹੁੰਦਾ ਹੋਇਆ ਖੰਭਾਤ ਦੀ ਖਾੜੀ ਤੱਕ, ਤੱਟਵਰਤੀ ਹਿੱਸੇ ਵਿਚ ਚਲਦਾ ਹੈ। ਕੋਂਕਣ ਦਾ ਮੈਦਾਨ ਦਮਨ ਤੋਂ ਗੋਆ ਤੱਕ 500 ਕਿਲੋਮੀਟਰ ਲੰਬਾ ਮੈਦਾਨ ਹੈ। ਮੁੰਬਈ ਇਸੇ ਤੱਟ ਉਪਰ ਅਹਿਮ ਬੰਦਰਗਾਹ ਹੈ। ਕੋਂਕਣ ਤੱਟ ਨੂੰ ਕਾਰਾਵਲੀ ਜਾਂ ਕੇਨਾਰਾ ਵੀ ਆਖਿਆ ਜਾਂਦਾ ਹੈ। ਮਾਲਾਬਾਰ ਦਾ ਤੱਟਵਰਤੀ ਮੈਦਾਨ ਮੈਂਗਲੌਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਫੈਲਿਆ ਹੋਇਆ ਹੈ।ਇਸ ਦੀ ਸਭ ਤੋਂ ਵੱਡੀ ਝੀਲ ਵੈੱਬਾਨੰਦ ਹੈ।
2. ਪੂਰਬੀ ਤੱਟ ਦੇ ਮੈਦਾਨ:- ਪੂਰਬ ਵਿੱਚ ਪੱਛਮੀ ਬੰਗਾਲ, ਓਡੀਸ਼ਾ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਪੂਰਬੀ ਤੱਟ ਦੇ ਮੈਦਾਨ ਹਨ। ਇਹ ਮੈਦਾਨ ਪੂਰਬ ਦਿਸ਼ਾ ਵਿੱਚ ਵਗਣ ਵਾਲੀਆਂ ਨਦੀਆਂ ਮਹਾਨਦੀ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਅਤੇ ਉਹਨਾਂ ਦੀਆਂ ਸਹਾਇਕ ਨਦੀਆਂ ਦੁਆਰਾ ਵਿਛਾਈ ਗਈ ਜਲੰਢ ਮਿੱਟੀ ਨਾਲ ਬਣਿਆ ਹੋਇਆ ਹੈ। ਇਸ ਮੈਦਾਨ ਵਿੱਚ ਪੁਲੀਕੱਟ ਝੀਲ ਪ੍ਰਸਿੱਧ ਝੀਲ ਹੈ। ਓਡੀਸ਼ਾ ਵਿਚ ਖਾਰੇ ਪਾਈ ਦੀ ਚਿਲਕਾ ਝੀਲ ਭਾਰਤ ਦੀ ਸਭ ਤੋਂ ਵੱਡੀ ਝੀਲ ਹੈ।
ਪ੍ਰਸ਼ਨ 4ਹਿਮਾਲਿਆ ਪਰਬਤ ਦੇ ਦੱਖਣ ਦੀ ਪਠਾਰ ਦੇ ਲਾਭਾਂ ਦੀ ਤੁਲਨਾ ਕਰੋ।
ਉੱਤਰ- ਹਿਮਾਲਿਆ ਦੇ ਲਾਭ
1) ਮੌਨਸੂਨ ਪੌਣਾਂ ਹਿਮਾਲਿਆ ਪਰਬਤ ਨਾਲ ਟਕਰਾ ਕੇ ਭਾਰਤ ਦੇ ਉੱਤਰੀ ਮੈਦਾਨਾਂ ਵਿਚ ਖੂਬ ਵਰਖਾ ਕਰਦੀਆਂ ਹਨ।
2) ਹਿਮਾਲਿਆ ਪਰਬਤ ਭਾਰਤ ਦੇ ਲਈ ਇੱਕ ਸਰਹੱਦ ਦਾ ਕੰਮ ਕਰਦੇ ਹਨ ਅਤੇ ਹਮਲਾਵਰਾਂ ਤੋਂ ਦੇਸ਼ਰੱਖਿਆ ਕਰਦੇ ਹਨ।
3) ਹਿਮਾਲਿਆ ਦੇ ਜੰਗਲ ਕਈ ਪ੍ਰਕਾਰ ਦੇ ਰੁੱਖਾਂ ਤੇ ਜੜੀ ਬੂਟੀਆਂ ਦਾ ਭੰਡਾਰ ਹਨ। ਜਿਨ੍ਹਾਂ ਤੋਂ ਕਈ ਪ੍ਰਕਾਰ ਦੀਆਦਵਾਈਆਂ ਬਣਦੀਆਂ
ਹਨ।
4) ਡਲਹੌਜ਼ੀ, ਸ਼ਿਮਲਾ, ਨੈਨੀਤਾਲ, ਮਨਾਲੀ, ਮਸੂਰੀ ਅਤੇ ਦਾਰਜਲਿੰਗ ਆਦਿ ਸਿਹਤਵਰਧਕ ਸਥਾਨ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹਨ।
ਦੱਖਣ ਦੀ ਪਠਾਰ ਦੇ ਲਾਭ
1) ਦੇਸ਼ ਦੇ 98% ਖਣਿਜ ਭੰਡਾਰ ਦੱਖਣੀ ਪਠਾਰ ਵਿੱਚ ਹੀ ਮਿਲਦੇ ਹਨ।
2) ਇੱਥੇ ਲੋਹਾ, ਕੋਲਾ, ਤਾਂਬਾ, ਮੈਗਨੀਜ਼, ਅਬਰਕ, ਸੋਨਾ ਆਦਿ ਬਹੁਮੁੱਲੇ ਖਣਿਜ ਪਾਏ ਜਾਂਦੇ ਹਨ।
3) ਇੱਥੋਂ ਦੀ ਮਿੱਟੀ ਚਾਹ, ਰਬੜ, ਗੰਨਾ, ਕੌਫ਼ੀ, ਮਸਾਲੇ ਅਤੇ ਤੰਬਾਕੂ ਆਦਿ ਦੇ ਉਤਪਾਦਨ ਦੇ ਲਈ ਮਹੱਤਵਪੂਰਨ ਹੈ।