ਪਾਠ- 2 ਕੁਦਰਤੀ ਸਾਧਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ:-
ਪ੍ਰਸ਼ਨ 1. ਭੂਮੀ ਨੂੰ ਮੁੱਖ ਤੌਰ ਤੇ ਕਿਹੜੇ ਕਿਹੜੇ ਧਰਾਤਲੀ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ?
ਉੱਤਰ -ਪਹਾੜ, ਪਠਾਰ, ਮੈਦਾਨ |
ਪ੍ਰਸ਼ਨ 2. ਮੈਦਾਨਾਂ ਦਾ ਕੀ ਮਹੱਤਵ ਹੈ?
ਉੱਤਰ- ਮੈਦਾਨ ਖੇਤੀਯੋਗ ਅਤੇ ਸੰਘਣੀ ਵਸੋਂ ਵਾਲੇ ਖੇਤਰ ਹੁੰਦੇ ਹਨ। ਭਾਰਤ ਦੇ ਕੁੱਲ ਰਕਬੇ ਦਾ 43% ਭਾਗ ਮੈਦਾਨੀ ਹੈ। ਮੈਦਾਨ ਮਨੁੱਖ ਦੀਆਂ ਅਨੇਕਾਂ ਲੋੜਾਂ ਪੂਰੀਆਂ ਕਰਦੇ ਹਨ। ਖੇਤੀਬਾੜੀ ਅਤੇ ਬਨਸਪਤੀ ਦੇ ਪੱਖੋਂ ਮੈਦਾਨੀ ਭੂਮੀ ਬਹੁਤ ਹੀ ਕੀਮਤੀ ਮੰਨੀ ਜਾਂਦੀ ਹੈ ।
ਪ੍ਰਸ਼ਨ 3. ਭਾਰਤ ਵਿੱਚ ਕਿੰਨੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ? ਕਿਸਮਾਂ ਦੇ ਨਾਮ ਲਿਖੋ।
ਉੱਤਰ – ਭਾਰਤ ਵਿੱਚ ਛੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ।
ਮਿੱਟੀ ਦੀਆਂ ਕਿਸਮਾਂ:-
1. ਜਲੋਢੀ ਮਿੱਟੀ,
2. ਕਾਲੀ ਮਿੱਟੀ,
4. ਲਾਲ ਮਿੱਟੀ
5. ਲੈਟਰਾਈਟ ਮਿੱਟੀ
3. ਮਾਰੂਥਲੀ ਮਿੱਟੀ
6. ਜੰਗਲੀ ਅਤੇ ਪਰਬਤੀ ਮਿੱਟੀ
ਪ੍ਰਸ਼ਨ 4. ਕਾਲੀ ਮਿੱਟੀ ਵਿੱਚ ਕਿਹੜੀਆਂ ਕਿਹੜੀਆਂ ਫਸਲਾਂ ਉਗਾਈਆਂ ਜਾ ਸਕਦੀਆਂ ਹਨ?
ਉੱਤਰ- ਕਪਾਹ ਕਣਕ, ਜਵਾਰ, ਅਲਸੀ, ਤੰਬਾਕੂ, ਸੂਰਜਮੁਖੀ ਆਦਿ ।
ਪ੍ਰਸ਼ਨ 5. ਪਾਈ ਦੇ ਮੁੱਖ ਸੋਮਿਆਂ ਦੇ ਨਾਮ ਲਿਖੋ।
ਉੱਤਰ- ਵਰਖਾ, ਦਰਿਆ, ਨਦੀਆਂ, ਨਹਿਰਾਂ, ਧਰਤੀ ਹੇਠਲਾ ਪਾਣੀ, ਤਲਾਬ ਆਦਿ ।
ਪ੍ਰਸ਼ਨ 6. ਕੁਦਰਤੀ ਬਨਸਪਤੀ ਤੋਂ ਮਨੁੱਖ ਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ?
ਉੱਤਰ- ਕੁਦਰਤੀ ਬਨਸਪਤੀ ਤੋਂ ਮਨੁੱਖ ਨੂੰ ਕਈ ਤਰ੍ਹਾਂ ਦੇ ਫ਼ਲ, ਦਵਾਈਆਂ, ਲੱਕੜੀ ਆਦਿ ਪ੍ਰਾਪਤ ਹੁੰਦਾ ਹੈ। ਕੁਦਰਤੀ ਬਨਸਪਤੀ ਵਰਖਾ ਲਿਆਉਣ ਵਿੱਚ ਵੀ ਸਹਾਇਕ ਸਿੱਧ ਹੁੰਦੀ ਹੈ।
ਪ੍ਰਸ਼ਨ 7, ਪ੍ਰਵਾਸੀ ਪੰਛੀ ਕੀ ਹਨ ਅਤੇ ਇਹ ਕਿੱਥੋਂ ਆਉਂਦੇ ਹਨ?
ਉੱਤਰ- ਕਈ ਤਰ੍ਹਾਂ ਦੇ ਪੰਛੀ ਸਰਦੀਆਂ ਦੇ ਮੌਸਮ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਭਾਰਤ ਵਿੱਚ ਆਉਂਦੇ ਹਨ, ਇਨ੍ਹਾਂ ਨੂੰ ਪ੍ਰਵਾਸੀ ਪੰਛੀ ਕਿਹਾ ਜਾਂਦਾ ਹੈ। ਇਹ ਪੰਛੀ ਠੰਢੇ ਦੇਸ਼ਾਂ ਠੰਢੇ ਦੇਸ਼ਾਂ ਜਿਵੇਂ ਚੀਨ, ਸਾਇਬੇਰੀਆ ਆਦਿ ਤੋਂ ਭਾਰਤ ਵਿੱਚ ਆਉਂਦੇ ਹਨ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਓ:-
ਪ੍ਰਸ਼ਨ 8. ਮਿੱਟੀ ਦੀਆਂ ਕਿਸਮਾਂ ਵਿੱਚ ਜਲੰਢੀ ਮਿੱਟੀ ਦੀ ਮਹੱਤਤਾ ਬਾਰੇ ਲਿਖੋ
ਉੱਤਰ- ਜਲੋਢੀ ਮਿੱਟੀ ਦੇਸ਼ ਦੇ ਲਗਭਗ 45% ਹਿੱਸੇ ਤੇ ਪਾਈ ਜਾਂਦੀ ਹੈ। ਇਸ ਕਿਸਮ ਦੀ ਮਿੱਟੀ ਸਾਡੀ ਖੇਤੀਬਾੜੀ ਨੂੰ ਪ੍ਰਫੁੱਲਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ। ਇਹ ਨਦੀਆਂ ਅਤੇ ਦਰਿਆਵਾਂ ਦੇ ਪਾਣੀ ਦੁਆਰਾ ਲਿਆ ਕੇ ਜਮਾਂ ਕੀਤੀ ਹੋਈ ਮਿੱਟੀ ਹੈ। ਭਾਰਤ ਦੇ ਉਪਜਾਊ ਉੱਤਰੀ ਮੈਦਾਨਾਂ ਵਿਚ ਮੁੱਖ ਤੌਰ ਤੇ ਜਲੋਢ ਕਿਸਮ ਦੀ ਮਿੱਟੀ ਹੀ ਮਿਲਦੀ ਹੈ।
ਪ੍ਰਸ਼ਨ 9. ਮਿੱਟੀ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ?
ਉੱਤਰ- 1. ਪਹਾੜਾਂ ਦੀਆਂ ਢਲਾਣਾਂ ਉੱਤੇ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਪਾਈ ਦੀ ਤੇਜ਼ ਚਾਲ ਨੂੰ ਰੋਕਿਆ ਜਾ ਸਕੇ।
2. ਵਾਧੂ ਪਾਈ ਦਾ ਨਿਕਾਸ ਕਰਕੇ ਮਿੱਟੀ ਨੂੰ ਸੇਮ ਦੀ ਸਮੱਸਿਆ ਤੋਂ ਰੋਕਿਆ ਜਾਵੇ।
3. ਹੜ੍ਹਾਂ ਨੂੰ ਨਦੀਆਂ ਤੇ ਬੰਨ੍ਹ ਲਗਾ ਕੇ ਰੋਕਣਾ ਚਾਹੀਦਾ ਹੈ।
4. ਖੇਤੀ ਕਰਨ ਲਈ ਵਧੀਆ ਢੰਗ ਤਰੀਕੇ ਵਰਤੇ ਜਾਣੇ ਚਾਹੀਦੇ ਹਨ।
ਪ੍ਰਸ਼ਨ 10. ਪਾਈ ਦੇ ਸੋਮਿਆਂ ਵਿਚੋਂ ਦਰਿਆ ਅਤੇ ਨਦੀਆਂ ਦੀ ਮਹੱਤਤਾ ਬਾਰੇ ਲਿਖੋ।
ਉੱਤਰ – ਪੁਰਾਣੇ ਸਮਿਆਂ ਤੋਂ ਹੀ ਦਰਿਆਵਾਂ ਅਤੇ ਨਦੀਆਂ ਦੇ ਕਿਨਾਰੇ ਦੀ ਮਨੁੱਖੀ ਬਸੇਰੇ ਦੀ ਸ਼ੁਰੂਆਤ ਹੋਈ। ਹੁਣ ਮਨੁੱਖ ਨੇ ਇਨ੍ਹਾਂ ਦਰਿਆਵਾਂ ਅਤੇ ਨਦੀਆਂ ਤੇ ਬੰਨ੍ਹ ਬਣਾ ਕੇ ਆਪਣੀ ਜ਼ਰੂਰਤ ਲਈ ਨਹਿਰਾਂ ਦਾ ਨਿਰਮਾਣ ਕੀਤਾ ਹੈ। ਇਨ੍ਹਾਂ ਨਹਿਰਾਂ ਦਾ ਪਾਈ ਖੇਤੀਬਾੜੀ ਅਤੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈ।
ਪ੍ਰਸ਼ਨ 11. ਪਾਈ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ?
ਉੱਤਰ- 1. ਪਾਣੀ ਨੂੰ ਲੋੜ ਤੋਂ ਜ਼ਿਆਦਾ ਨਾ ਵਰਤਿਆ ਜਾਵੇ।
2. ਸਿੰਚਾਈ ਲੋੜ ਅਨੁਸਾਰ ਹੀ ਕੀਤੀ ਜਾਵੇ। ਸਿੰਚਾਈ ਲਈ ਨਵੇਂ ਤਰੀਕਿਆਂ ਜਿਵੇਂ ਕਿ ਫੁਹਾਰਾ ਪ੍ਰਣਾਲੀ ਆਦਿ ਦੀ ਵਰਤੋਂ ਕੀਤੀ ਜਾਵੇ।
3. ਵਰਖਾ ਦੇ ਪਾਣੀ ਨੂੰ ਬੰਨ੍ਹ ਬਣਾ ਕੇ ਜਮਾਂ ਕਰਕੇ ਬਾਅਦ ਵਿੱਚ ਵਰਤਿਆ ਜਾ ਸਕਦਾ ਹੈ।
4. ਵਰਖਾ ਦੇ ਪਾਈ ਨੂੰ ਜਮੀਨੀ ਬੋਰਾਂ ਰਾਹੀਂ ਜ਼ਮੀਨੀ ਪਾਈ ਦਾ ਪੱਧਰ ਉੱਚਾ ਚੁੱਕਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਪ੍ਰਸ਼ਨ 12. ਪੱਤਝੜੀ ਜੰਗਲਾਂ ਤੇ ਇੱਕ ਨੋਟ ਲਿਖੋ।
ਉੱਤਰ- ਪੱਤਝੜੀ ਜੰਗਲ ਉਹ ਜੰਗਲ ਹਨ, ਜਿਨ੍ਹਾਂ ਦਰਖੱਤਾਂ ਦੇ ਪੱਤੇ ਇੱਕ ਮੌਸਮ ਵਿਚ ਝੜ ਜਾਂਦੇ ਹਨ ਅਤੇ ਬਸੰਤ ਰੁੱਤ ਵਿਚ ਪੱਤੇ ਦੁਬਾਰਾ ਆ ਜਾਂਦੇ ਹਨ। ਇਸ ਤਰ੍ਹਾਂ ਦੀ ਬਨਸਪਤੀ ਦੱਖਣੀ ਭਾਰਤ ਵਿੱਚ ਜ਼ਿਆਦਾ ਮਿਲਦੀ ਹੈ। ਲੱਕੜ ਦੀ ਪ੍ਰਾਪਤੀ ਪੱਖੋਂ ਇਹ ਜੰਗਲ ਬਹੁਤ ਮਹੱਤਤਾ ਰੱਖਦੇ ਹਨ। ਇਨ੍ਹਾਂ ਜੰਗਲਾਂ ਤੋਂ ਸਾਨੂੰ ਮੁੱਖ ਤੌਰ ਤੇ ਸਾਲ, ਟੀਕ, ਬਾਂਸ, ਟਾਹਲੀ ਆਦਿ ਕਿਸਮ ਦੀ ਲੱਕੜੀ ਮਿਲਦੀ ਹੈ।
ਪ੍ਰਸ਼ਨ 13. ਜੰਗਲੀ ਜੀਵਾਂ ਦੇ ਬਚਾਅ ਅਤੇ ਸਾਂਭ ਸੰਭਾਲ ਲਈ ਸਰਕਾਰ ਕੀ ਕੀ ਕਦਮ ਉਠਾਏ ਹਨ?
ਉੱਤਰ- 1952 ਵਿੱਚ ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦੀ ਸਥਾਪਨਾ ਕੀਤੀ ਗਈ ਸੀ। 1972 ਵਿੱਚ ਅਤੇ ਫਿਰ 2002 ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਐਕਟ ਪਾਸ ਕੀਤੇ ਗਏ। ਬਹੁਤ ਸਾਰੇ ਕੌਮੀ ਪਾਰਕਾਂ ਅਤੇ ਜੰਗਲੀ ਜੀਵ ਪਨਾਹਗਾਹਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਵਰਕ-ਬੁੱਕ ਦੇ ਹੋਰ ਪ੍ਰਸ਼ਨ
# ਕੁਦਰਤੀ ਸਾਧਨ ਕਿਸੇ ਦੇਸ਼ ਦੀ ਅਰਥ ਵਿਵਸਥਾ ਦੀ ਕੀ ਅਖਵਾਉਂਦੇ ਹਨ- ਰੀੜ ਦੀ ਹੱਡੀ
# ਕਾਲੀ ਮਿੱਟੀ ਕਿਹੜੀਆਂ ਚੱਟਾਨਾਂ ਤੋਂ ਬਣੀ ਹੋਈ ਹੈ – ਅਗਨੀ
# ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਭਾਗ ਮੈਦਾਨੀ ਹੈ- 43%
# ਭਾਰਤ ਦਾ ਲੱਗਭੱਗ ਕਿੰਨਾ ਹਿੱਸਾ ਪਹਾੜੀ ਹੈ- 30%
# ਭਾਰਤ ਵਿੱਚ ਪਠਾਰ ਕੁੱਲ ਖੇਤਰਫਲ ਦਾ ਲੱਗਭਗ ਕਿੰਨਾ ਹਿੱਸਾ ਹਨ- 27%
# ਦੇਸ਼ ਦੇ ਲੱਗਭਗ ਕਿੰਨੇ ਹਿੱਸੇ ਤੇ ਜਲੋਢੀ ਮਿੱਟੀ ਪਾਈ ਜਾਂਦੀ ਹੈ- 45% ‘
# ਜਲੋਢੀ ਮਿੱਟੀ ਦੀਆਂ ਕਿਸਮਾਂ ਕਿਹੜੀਆਂ ਹਨ- ਖਾਡਰ ਅਤੇ ਬਾਂਗਰ
# ਕਾਲੀ ਮਿੱਟੀ ਕਿਹੜੀਆਂ ਫਸਲਾਂ ਲਈ ਉਪਯੋਗੀ ਹੁੰਦੀ ਹੈ- ਕਪਾਹ, ਕਣਕ ਅਤੇ ਤੰਬਾਕੂ
# ਡੈਲਟਾ ਕਿਸ ਨੂੰ ਆਖਦੇ ਹਨ- ਦਰਿਆ ਸਮੁੰਦਰ ਵਿੱਚ ਦਾਖਲ ਹੋਣ ਸਮੇਂ ਡੈਲਟਾ ਦਾ ਨਿਰਮਾਣ ਕਰਦਾ ਹੈ।
# ਕਾਲੀ ਮਿੱਟੀ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ- ਰੇਗੂਰ ਜਾਂ ਕਪਾਹੀ
ਪਾਠ 2 ਕੁਦਰਤੀ ਸਾਧਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ 1. ਭੂਮੀ ਨੂੰ ਮੁੱਖ ਤੌਰ ਤੇ ਕਿਹੜੇ ਕਿਹੜੇ ਧਰਾਤਲੀ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ?
ਉੱਤਰ -ਪਹਾੜ, ਪਠਾਰ, ਮੈਦਾਨ ।
ਪ੍ਰਸ਼ਨ 2. ਮੈਦਾਨਾਂ ਦਾ ਕੀ ਮਹੱਤਵ ਹੈ?
ਉੱਤਰ- ਮੈਦਾਨ ਖੇਤੀਯੋਗ ਅਤੇ ਸੰਘਣੀ ਵਸੋਂ ਵਾਲੇ ਖੇਤਰ ਹੁੰਦੇ ਹਨ। ਭਾਰਤ ਦੇ ਕੁੱਲ ਰਕਬੇ ਦਾ 43% ਭਾਗ ਮੈਦਾਨੀ ਹੈ। ਮੈਦਾਨ ਮਨੁੱਖ ਦੀਆਂ ਅਨੇਕਾਂ ਲੋੜਾਂ ਪੂਰੀਆਂ ਕਰਦੇ ਹਨ। ਖੇਤੀਬਾੜੀ ਅਤੇ ਬਨਸਪਤੀ ਦੇ ਪੱਖੋਂ ਮੈਦਾਨੀ ਭੂਮੀ ਬਹੁਤ ਹੀ ਕੀਮਤੀ ਮੰਨੀ ਜਾਂਦੀ ਹੈ।
ਪ੍ਰਸ਼ਨ 3. ਭਾਰਤ ਵਿੱਚ ਕਿੰਨੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ? ਕਿਸਮਾਂ ਦੇ ਨਾਮ ਲਿਖੋ।
ਉੱਤਰ – ਭਾਰਤ ਵਿੱਚ ਛੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ।
ਮਿੱਟੀ ਦੀਆਂ ਕਿਸਮਾਂ:- 1. ਜਲੋਢੀ ਮਿੱਟੀ, 2. ਕਾਲੀ ਮਿੱਟੀ, 3. ਮਾਰੂਥਲੀ ਮਿੱਟੀ 4. ਲਾਲ ਮਿੱਟੀ 5. ਲੈਟਰਾਈਟ ਮਿੱਟੀ 6. ਜੰਗਲੀ ਅਤੇ ਪਰਬਤੀ ਮਿੱਟੀ ।
ਪ੍ਰਸ਼ਨ 4. ਕਾਲੀ ਮਿੱਟੀ ਵਿੱਚ ਕਿਹੜੀਆਂ ਕਿਹੜੀਆਂ ਫਸਲਾਂ ਉਗਾਈਆਂ ਜਾ ਸਕਦੀਆਂ ਹਨ?
ਉੱਤਰ- ਕਪਾਹ,ਕਣਕ, ਜਵਾਰ, ਅਲਸੀ, ਤੰਬਾਕੂ, ਸੂਰਜਮੁਖੀ ਆਦਿ ।
ਪ੍ਰਸ਼ਨ 5. ਪਾਈ ਦੇ ਮੁੱਖ ਸੋਮਿਆਂ ਦੇ ਨਾਮ ਲਿਖੋ।
ਉੱਤਰ- ਵਰਖਾ, ਦਰਿਆ, ਨਦੀਆਂ, ਨਹਿਰਾਂ, ਧਰਤੀ ਹੇਠਲਾ ਪਾਣੀ, ਤਲਾਬ ਆਦਿ ।
ਪ੍ਰਸ਼ਨ 6. ਕੁਦਰਤੀ ਬਨਸਪਤੀ ਤੋਂ ਮਨੁੱਖ ਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ?
ਉੱਤਰ- ਕੁਦਰਤੀ ਬਨਸਪਤੀ ਤੋਂ ਮਨੁੱਖ ਨੂੰ ਕਈ ਤਰ੍ਹਾਂ ਦੇ ਫਲ, ਦਵਾਈਆਂ, ਲੱਕੜ ਆਦਿ ਪ੍ਰਾਪਤ ਹੁੰਦਾ ਹੈ। ਕੁਦਰਤੀ ਬਨਸਪਤੀ ਵਰਖਾ ਲਿਆਉਣ ਵਿੱਚ ਸਹਾਇਕ ਸਿੱਧ ਹੁੰਦੀ ਹੈ।
ਪ੍ਰਸ਼ਨ 7. ਪ੍ਰਵਾਸੀ ਪੰਛੀ ਕੀ ਹਨ ਅਤੇ ਇਹ ਕਿੱਥੋਂ ਆਉਂਦੇ ਹਨ?
ਉੱਤਰ- ਕਈ ਤਰ੍ਹਾਂ ਦੇ ਪੰਛੀ ਸਰਦੀਆਂ ਦੇ ਮੌਸਮ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਭਾਰਤ ਵਿੱਚ ਆਉਂਦੇ ਹਨ, ਇਨ੍ਹਾਂ ਨੂੰ ਪ੍ਰਵਾਸੀ ਪੰਛੀ ਕਿਹਾ ਜਾਂਦਾ ਹੈ। ਇਹ ਪੰਛੀ ਠੰਢੇ ਦੇਸ਼ਾਂ ਠੰਢੇ ਦੇਸ਼ਾਂ ਜਿਵੇਂ ਚੀਨ, ਸਾਇਬੇਰੀਆ ਆਦਿ ਤੋਂ ਭਾਰਤ ਵਿੱਚ ਆਉਂਦੇ ਹਨ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਓ: psebnotes.com
ਪ੍ਰਸ਼ਨ 8. ਮਿੱਟੀ ਦੀਆਂ ਕਿਸਮਾਂ ਵਿੱਚ ਜਲੰਢੀ ਮਿੱਟੀ ਦੀ ਮਹੱਤਤਾ ਬਾਰੇ ਲਿਖੋ
ਉੱਤਰ- ਜਲੋਢੀ ਮਿੱਟੀ ਦੇਸ਼ ਦੇ ਲਗਭਗ 45% ਹਿੱਸੇ ਤੇ ਪਾਈ ਜਾਂਦੀ ਹੈ। ਇਸ ਕਿਸਮ ਦੀ ਮਿੱਟੀ ਸਾਡੀ ਖੇਤੀਬਾੜੀ ਨੂੰ ਪ੍ਰਫੁੱਲਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ। ਇਹ ਨਦੀਆ ਅਤੇ ਦਰਿਆਵਾਂ ਦੇ ਪਾਈ ਦੁਆਰਾ ਲਿਆ ਕੇ ਜਮਾਂ ਕੀਤੀ ਹੋਈ ਮਿੱਟੀ ਹੈ। ਭਾਰਤ ਦੇ ਉਪਜਾਊ ਉੱਤਰੀ ਮੈਦਾਨਾਂ ਵਿਚ ਮੁੱਖ ਤੌਰ ਤੇ ਜਲੋਢ ਕਿਸਮ ਦੀ ਮਿੱਟੀ ਹੀ ਮਿਲਦੀ ਹੈ।
ਪ੍ਰਸ਼ਨ 9. ਮਿੱਟੀ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ?
ਉੱਤਰ- 1. ਪਹਾੜਾਂ ਦੀਆਂ ਢਲਾਣਾਂ ਉੱਤੇ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਪਾਈ ਦੀ ਤੇਜ਼ ਚਾਲ ਨੂੰ ਰੋਕਿਆ ਜਾ ਸਕੇ।
2. ਵਾਧੂ ਪਾਈ ਦਾ ਨਿਕਾਸ ਕਰਕੇ ਮਿੱਟੀ ਨੂੰ ਸੇਮ ਦੀ ਸਮੱਸਿਆ ਤੋਂ ਰੋਕਿਆ ਜਾਵੇ।
3. ਹੜ੍ਹਾਂ ਨੂੰ ਨਦੀਆਂ ਤੇ ਬੰਨ੍ਹ ਲਗਾ ਕੇ ਰੋਕਣਾ ਚਾਹੀਦਾ ਹੈ।
4 .ਖੇਤੀ ਕਰਨ ਲਈ ਵਧੀਆ ਢੰਗ ਤਰੀਕੇ ਵਰਤੇ ਜਾਣੇ ਚਾਹੀਦੇ ਹਨ।
ਪ੍ਰਸ਼ਨ 10. ਪਾਣੀ ਦੇ ਸੋਮਿਆਂ ਵਿੱਚੋਂ ਦਰਿਆ ਅਤੇ ਨਦੀਆਂ ਦੀ ਮਹੱਤਤਾ ਬਾਰੇ ਲਿਖੋ।
ਉੱਤਰ- ਪੁਰਾਣੇ ਸਮਿਆਂ ਤੋਂ ਹੀ ਦਰਿਆਵਾਂ ਅਤੇ ਨਦੀਆਂ ਦੇ ਕਿਨਾਰੇ ਹੀ ਮਨੁੱਖੀ ਬਸੇਰੇ ਦੀ ਸ਼ੁਰੂਆਤ ਹੋਈ। ਹੁਣ ਮਨੁੱਖ ਨੇ ਇਹਨਾਂ ਦਰਿਆਵਾਂ ਅਤੇ ਨਦੀਆਂ ਤੇ ਬੰਨ੍ਹ ਬਣਾ ਕੇ ਆਪਣੀ ਜ਼ਰੂਰਤ ਲਈ ਨਹਿਰਾਂ ਦਾ ਨਿਰਮਾਣ ਕੀਤਾ ਹੈ।ਇਹਨਾਂ ਨਹਿਰਾਂ ਦਾ ਪਾਣੀ ਖੇਤੀਬਾੜੀ ਅਤੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈ।
ਪ੍ਰਸ਼ਨ 11. ਪਾਈ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ?
ਉੱਤਰ- 1. ਪਾਣੀ ਨੂੰ ਲੋੜ ਤੋਂ ਜ਼ਿਆਦਾ ਨਾ ਵਰਤਿਆ ਜਾਵੇ।
2. ਸਿੰਚਾਈ ਲੋੜ ਅਨੁਸਾਰ ਹੀ ਕੀਤੀ ਜਾਵੇ। ਸਿੰਚਾਈ ਲਈ ਨਵੇਂ ਤਰੀਕਿਆਂ ਜਿਵੇਂ ਕਿ ਫੁਹਾਰਾ ਪ੍ਰਣਾਲੀ ਆਦਿ ਦੀ ਵਰਤੋਂ ਕੀਤੀ ਜਾਵੇ।
3. ਵਰਖਾ ਦੇ ਪਾਣੀ ਨੂੰ ਬੰਨ੍ਹ ਬਣਾ ਕੇ ਜਮਾਂ ਕਰਕੇ ਬਾਅਦ ਵਿੱਚ ਵਰਤਿਆ ਜਾ ਸਕਦਾ ਹੈ।
4. ਵਰਖਾ ਦੇ ਪਾਣੀ ਨੂੰ ਜਮੀਨੀ ਬੋਰਾਂ ਰਾਹੀਂ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਪ੍ਰਸ਼ਨ 12. ਪੱਤਝੜੀ ਜੰਗਲਾਂ ਤੇ ਇੱਕ ਨੋਟ ਲਿਖੋ।
ਉੱਤਰ- ਪੱਤਝੜੀ ਜੰਗਲ ਉਹ ਜੰਗਲ ਹਨ, ਜਿਨ੍ਹਾਂ ਦਰਖੱਤਾਂ ਦੇ ਪੱਤੇ ਇੱਕ ਮੌਸਮ ਵਿਚ ਝੜ ਜਾਂਦੇ ਹਨ, ਬਸੰਤ ਰੁੱਤ ਵਿਚ ਪੱਤੇ ਦੁਬਾਰਾ ਆ ਜਾਂਦੇ ਹਨ। ਇਸ ਤਰ੍ਹਾਂ ਦੀ ਬਨਸਪਤੀ ਦੱਖਣੀ ਭਾਰਤ ਵਿੱਚ ਜ਼ਿਆਦਾ ਮਿਲਦੀ ਹੈ। ਲੱਕੜ ਦੀ ਪ੍ਰਾਪਤੀ ਪੱਖੋਂ ਇਹ ਜੰਗਲ ਬਹੁਤ ਮਹੱਤਤਾ ਰੱਖਦੇ ਹਨ। ਇਨ੍ਹਾਂ ਜੰਗਲਾਂ ਤੋਂ ਸਾਨੂੰ ਮੁੱਖ ਤੌਰ ਤੇ ਸਾਲ, ਟੀਕ, ਬਾਂਸ, ਟਾਹਲੀ ਆਦਿ ਕਿਸਮ ਦੀ ਲੱਕੜੀ ਮਿਲਦੀ ਹੈ।
ਪ੍ਰਸ਼ਨ 13. ਜੰਗਲੀ ਜੀਵਾਂ ਦੇ ਬਚਾਅ ਅਤੇ ਸਾਂਭ ਸੰਭਾਲ ਲਈ ਸਰਕਾਰ ਕੀ ਕੀ ਕਦਮ ਉਠਾਏ ਹਨ
ਉੱਤਰ- 1952 ਵਿੱਚ ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦੀ ਸਥਾਪਨਾ ਕੀਤੀ ਗਈ ਸੀ। 1972 ਵਿੱਚ ਅਤੇ ਫਿਰ 2002 ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਐਕਟ ਪਾਸ ਕੀਤੇ ਗਏ। ਬਹੁਤ ਸਾਰੇ ਕੌਮੀ ਪਾਰਕਾਂ ਅਤੇ ਜੰਗਲੀ ਜੀਵ ਪਨਾਹਗਾਹਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਤਿਆਰ ਕਰਤਾ :- ਹਰਬੰਸ ਲਾਲ ਗਰਗ (ਸ.ਸ.ਮਾਸਟਰ) ਸ ਮਿ ਸ ਗੋਰਖਨਾਥ, ਮਾਨਸਾ