ਸੰਪਾਦਕ ਨੂੰ ਰਿਸਾਲਾ ਮੰਗਵਾਉਣ ਸੰਬੰਧੀ ਪੱਤਰ।
ਪਰੀਖਿਆ ਭਵਨ,
ਪਿੰਡ/ਸ਼ਹਿਰ………….।
ਮਿਤੀ : 28 ਜੁਲਾਈ, 2024.
ਸੇਵਾ ਵਿਖੇ
ਸੰਪਾਦਕ ਸਾਹਿਬ,
ਪੰਖੜੀਆਂ,
ਪੰਜਾਬ ਸਕੂਲ ਸਿੱਖਿਆ ਬੋਰਡ,
ਸਹਿਬਜ਼ਾਦਾ ਅਜੀਤ ਸਿੰਘ ਨਗਰ।
ਵਿਸ਼ਾ : ਰਿਸਾਲਾ ਮੰਗਵਾਉਣ ਸੰਬੰਧੀ।
ਸ੍ਰੀਮਾਨ ਜੀ,
ਮੈਨੂੰ ਕਿਤਾਬਾਂ ਅਤੇ ਰਿਸਾਲੇ ਪੜ੍ਹਨ ਦਾ ਬਹੁਤ ਸ਼ੌਕ ਹੈ। ਮੈਨੂੰ ਮੇਰੇ ਇੱਕ ਮਿੱਤਰ ਕੋਲ਼ੋਂ ਆਪ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਰਿਸਾਲਾ ‘ਪੰਖੜੀਆਂ’ ਪੜ੍ਹਨ ਦਾ ਮੌਕਾ ਮਿਲ਼ਿਆ। ਇਹ ਪੜ੍ਹ ਕੇ ਮੈਨੂੰ ਬਹੁਤ ਪਸੰਦ ਆਇਆ। ਇਸ ਵਿਚਲੀਆਂ ਕਹਾਣੀਆਂ, ਕਵਿਤਾਵਾਂ ਲੇਖ ਤੇ ਚੁਟਕਲੇ ਮੈਨੂੰ ਬਹੁਤ ਹੀ ਪਸੰਦ ਆਏ। ਇਸ ਦੀ ਸ਼ਬਦਾਵਲੀ ਬਹੁਤ ਸਰਲ ਅਤੇ ਰੌਚਕ ਹੈ। ਇਸ ਵਿਚਲੀਆਂ ਰਚਨਾਵਾਂ ਬਹੁਤ ਸਿੱਖਿਆਦਾਇਕ ਹਨ। ਇਹ ਰਚਨਾਵਾਂ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਵਿੱਚ ਬਹੁਤ ਉਸਾਰੂ ਭੂਮਿਕਾ ਨਿਭਾ ਸਕਦੀਆਂ ਹਨ। ਮੇਰੀ ਇੱਛਾ ਹੈ ਕਿ ਮੈਂ ਇਹ ਰਿਸਾਲਾ ਆਪ ਵੀ ਪੜ੍ਹਾਂ ਅਤੇ ਆਪਣੇ ਦੋਸਤਾਂ ਨੂੰ ਵੀ ਪੜ੍ਹਨ ਲਈ ਪ੍ਰੇਰਿਤ ਕਰਾਂ। ਇਸ ਲਈ ਮੈਂ ਆਪ ਪਾਸੋਂ ਇਹ ਰਿਸਾਲਾ ਮੰਗਵਾਉਣਾ ਚਾਹੁੰਦਾ ਹਾਂ। ਮੈਂ ਇੱਕ ਸਾਲ ਦੇ ਚੰਦੇ ਦਾ ਚੈੱਕ ਭਰ ਕੇ ਡਾਕ ਰਾਹੀਂ ਭੇਜ ਦਿੱਤਾ ਹੈ। ਆਪ ਇਸ ਰਿਸਾਲੇ ਨੂੰ ਮੇਰੇ ਉੱਪਰ ਦਿੱਤੇ ਪਤੇ ‘ਤੇ ਭੇਜਣਾ ਸ਼ੁਰੂ ਕਰ ਦਿਓ ਜੀ।
ਧੰਨਵਾਦ ਸਹਿਤ
ਆਪ ਦਾ ਸ਼ੁੱਭਚਿੰਤਕ,
ਨਾਮ………………।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037