ਪਾਠ : 22 ਵਿਰਾਸਤ-ਏ-ਖ਼ਾਲਸਾ (ਲੇਖਕ : ਤਰਸੇਮ ਸਿੰਘ ਬੁੱਟਰ)
1. ਦੱਸੋ: –
ਪ੍ਰਸ਼ਨ (ੳ) ਵਿਰਾਸਤ-ਏ-ਖਾਲ਼ਸਾ ਕਿੱਥੇ ਬਣਿਆ ਹੋਇਆ ਹੈ?
ਉੱਤਰ : ਵਿਰਾਸਤ-ਏ-ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਣਿਆ ਹੋਇਆ ਹੈ।
ਪ੍ਰਸ਼ਨ (ਅ) ਵਿਰਾਸਤ-ਏ-ਖਾਲ਼ਸਾ ਦੀ ਸਥਾਪਨਾ ਦਾ ਮੂਲ ਉਦੇਸ਼ ਕੀ ਹੈ ?
ਉੱਤਰ : ਵਿਰਾਸਤ-ਏ-ਖਾਲ਼ਸਾ ਦਾ ਮੂਲ ਉਦੇਸ਼ ਅਮੀਰ ਸਿੱਖ-ਵਿਰਾਸਤ, ਸਿੱਖ ਧਰਮ ਸਦੀਵੀਂ ਸੰਦੇਸ਼ਾਂ ਨੂੰ ਅਜੋਕੀ ਤੇ ਆਉਣ ਵਾਲ਼ੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਨਾਲ਼- ਨਾਲ਼ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਦਾ ਚਿਤਰਨ ਕਰਨਾ ਹੈ ।
ਪ੍ਰਸ਼ਨ (ੲ) ਵਿਰਾਸਤ-ਏ-ਖ਼ਾਲਸਾ ਦੇ ਪੱਛਮੀ ਤੇ ਪੂਰਬੀ ਹਿੱਸੇ ਦੀਆਂ ਮੁੱਖ ਇਮਾਰਤਾਂ ਦੇ ਨਾਂ ਲਿਖੋ ।
ਉੱਤਰ : ਵਿਰਾਸਤ-ਏ-ਖ਼ਾਲਸਾ ਦੇ ਪੱਛਮੀ ਹਿੱਸੇ ਵਿੱਚ ਪੁਸਤਕਾਲਿਆ, ਸ੍ਰੋਤਾ ਭਵਨ ਤੇ ਪ੍ਰਦਰਸ਼ਨੀ ਹਾਲ ਅਤੇ ਪੂਰਬੀ ਭਾਗ ਵਿੱਚ ਕਿਸ਼ਤੀ-ਇਮਾਰਤ, ਢੋਲ-ਇਮਾਰਤ, ਪੰਜ ਫੁੱਲ-ਪੱਤੀ ਇਮਾਰਤ ਅਤੇ ਦੂਜ ਦੇ ਚੰਦ ਜਾਂ ਕਲਗ਼ੀਨੁਮਾ ਇਮਾਰਤ ਸ਼ਾਮਲ ਹਨ।
ਪ੍ਰਸ਼ਨ (ਸ) ਕਿਸ਼ਤੀਨੁਮਾ ਇਮਾਰਤ ਵਿੱਚ ਸਥਾਪਿਤ ਪਹਿਲੀ ਗੈਲਰੀ ‘ਚ ਕੀ ਕੁੱਝ ਵੇਖਣ-ਸੁਣਨ ਨੂੰ ਮਿਲ਼ਦਾ ਹੈ?
ਉੱਤਰ : ਇਸ ਵਿੱਚ ਪੁਰਾਤਨ ਪੰਜਾਬ ਤੋਂ ਲੈ ਕੇ ਆਧੁਨਿਕ ਪੰਜਾਬ ਤੱਕ ਦੇ ਵਿਕਾਸ ਦੀ ਰੰਗਲੀ ਝਾਕੀ ਵੇਖਣ ਨੂੰ ਮਿਲ਼ਦੀ ਹੈ। ਇੱਥੇ ਹਨੇਰੇ ਵਿੱਚ ਚਿੜੀਆਂ ਦੇ ਬੋਲਣ ਦੀ ਅਵਾਜ਼, ਵੱਖ-ਵੱਖ ਧਾਰਮਿਕ ਅਸਥਾਨ ‘ਚੋਂ ਨਿਕਲ਼ਦੀਆਂ ਅਵਾਜ਼ਾਂ ਅਤੇ ਸੰਗੀਤਕ ਬੋਲ ਸੁਣਨ ਨੂੰ ਮਿਲ਼ਦੇ ਹਨ।
ਪ੍ਰਸ਼ਨ (ਹ) ਢੋਲ-ਇਮਾਰਤ ਵਿੱਚ ਕੀ ਕੁੱਝ ਸ਼ਾਮਲ ਕੀਤਾ ਗਿਆ ਹੈ?
ਉੱਤਰ : ਢੋਲ-ਇਮਾਰਤ ਵਿੱਚ ੴ ਨੂੰ 2462 ਜਗਦੇ ਮੋਤੀਨੁਮਾ ਤਾਰਿਆਂ ਦੀ ਮਦਦ ਨਾਲ਼ ਰੂਪਮਾਨ ਕੀਤਾ ਗਿਆ ਹੈ। ਇੱਥੇ ਸੁਣਨਯੋਗ ਯੰਤਰਾਂ ਰਾਹੀਂ ਸਿੱਖ ਧਰਮ ਦੀਆਂ ਮੂਲ ਵਿਸ਼ੇਸ਼ਤਾਵਾਂ ਬਾਰੇ ਸੁਣਿਆ ਜਾ ਸਕਦਾ ਹੈ ।
ਪ੍ਰਸ਼ਨ (ਕ) ਪੰਜ ਫੁੱਲ-ਪੱਤੀ ਇਮਾਰਤ ‘ਚ ਸਥਾਪਿਤ ਕੀਤੀਆਂ ਪੰਜ ਗੈਲਰੀਆਂ ‘ਚ ਕਿਹੜੇ-ਕਿਹੜੇ ਸਿੱਖ ਗੁਰੂ-ਸਾਹਿਬਾਨ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ?
ਉੱਤਰ : ਇਸ ਇਮਾਰਤ ਵਿੱਚ ਸਥਾਪਿਤ ਗੈਲਰੀਆਂ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ, ਰਚਨਾ ਅਤੇ ਕੌਮ ਨੂੰ ਦੇਣ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਪ੍ਰਸ਼ਨ (ਖ) ਕ੍ਰੀਸੈੱਟ ਅਰਥਾਤ ਦੂਜ ਦੇ ਚੰਦ ਜਾਂ ਚੌਧਵੀਂ ਕਲਗ਼ੀਨੁਮਾ ਇਮਾਰਤ ਵਿਚਲੀ ਕਿਸੇ ਇੱਕ ਗੈਲਰੀ ਬਾਰੇ ਜਾਣਕਾਰੀ ਦਿਓ। ਉੱਤਰ : ਇਸ ਇਮਾਰਤ ਦੀ ਚੌਧਵੀਂ ਗੈਲਰੀ ਦਰਸ਼ਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਦੀਵੀਂ ਸੰਦੇਸ਼ ਤੋਂ ਜਾਣੂ ਕਰਾਉਂਦੀ ਹੈ। ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ਼ ਸੰਬੰਧਿਤ ਵੇਰਵੇ ਵੱਖ ਵੱਖ ਢੰਗਾਂ ਨਾਲ਼ ਉਪਲੱਬਧ ਕਰਾਏ ਗਏ।
ਪ੍ਰਸ਼ਨ (ਗ) ਵਿਰਾਸਤ-ਏ-ਖਾਲ਼ਸਾ ਵਿੱਚ ਦਰਸ਼ਕਾਂ ਲਈ ਕਿਹੜੇ-ਕਿਹੜੇ ਮਨਾਹੀ ਦੇ ਹੁਕਮ ਹਨ?
ਉੱਤਰ : ਵਿਰਾਸਤ-ਏ-ਖਾਲਸਾ ਵਿੱਚ ਦਰਸ਼ਕਾਂ ਨੂੰ ਕੈਮਰੇ, ਮੋਬਾਈਲ ਫ਼ੋਨ, ਹਥਿਆਰ, ਖਾਧ-ਪਦਾਰਥ, ਥੈਲੇ, ਪਾਲਤੂ ਜਾਨਵਰ, ਸੰਗੀਤਕ ਯੰਤਰ, ਛਤਰੀ, ਕਲਾ-ਕ੍ਰਿਤਾਂ ਨੂੰ ਹੱਥ ਲਾਉਣ ਤੇ ਨਸ਼ੇ ਦੀਆਂ ਚੀਜ਼ਾਂ ਲੈ ਕੇ ਜਾਣ ਦੀ ਮਨਾਹੀ ਹੈ । ਪ੍ਰਸ਼ਨ ਘ. ਵਿਰਾਸਤ-ਏ-ਖਾਲ਼ਸਾ ‘ਚ ਭਵਿੱਖ ਦੀਆਂ ਗੈਲਰੀਆਂ ਵਿੱਚ ਕੀ ਕੁੱਝ ਦਰਸਾਏ ਜਾਣ ਦੀ ਤਜਵੀਜ਼ ਹੈ? ਉੱਤਰ : ਇਨ੍ਹਾਂ ਭਵਿੱਖ ਦੀਆਂ ਗੈਲਰੀਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ, ਰਿਆਸਤੀ ਰਾਜ, ਸੁਤੰਤਰਤਾ ਸੰਗਰਾਮ ਲਈ ਅੰਦੋਲਨ ਅਤੇ ਸੱਭਿਆਚਾਰਕ ਤਬਦੀਲੀਆਂ ਨੂੰ ਦਰਸਾਏ ਜਾਣ ਦੀ ਤਜਵੀਜ਼ ਹੈ।
ਵਾਕਾਂ ਵਿੱਚ ਵਰਤੋਂ :
ਤ੍ਰੈ-ਸ਼ਤਾਬਦੀ (ਤਿੰਨ ਸੌ ਸਾਲ ਬੀਤਣ ’ਤੇ)- 13 ਅਪ੍ਰੈਲ, 1999 ਨੂੰ ਖ਼ਾਲਸੇ ਦੇ ਜਨਮ ਦੀ ਤ੍ਰੈ-ਸ਼ਤਾਬਦੀ ਮਨਾਈ ਗਈ।
ਰੂਪ-ਰੇਖਾ (ਨਕਸ਼ਾ)- ਵਿਰਾਸਤ-ਏ-ਖਾਲਸਾ ਦੀ ਰੂਪ ਰੇਖਾ ਮੋਸ਼ੇ ਸੈਫ਼ਦੀ ਨੇ ਤਿਆਰ ਕੀਤੀ ।
ਦਿਸ਼ਾ-ਨਿਰਦੇਸ਼ (ਅਗਵਾਈ)- ਅਸੀਂ ਆਪਣੇ ਕਪਤਾਨ ਦੇ ਦਿਸ਼ਾ-ਨਿਰਦੇਸ਼ ਵਿੱਚ ਟੂਰਨਾਮੈਂਟ ਜਿੱਤ ਗਏ।
ਫੁੱਲ-ਪੱਤੀ (ਇਮਾਰਤ ਦਾ ਨਾਂ)- ਵਿਰਾਸਤ-ਏ-ਖ਼ਾਲਸਾ ਵਿੱਚ ਪੰਜ ਫੁੱਲ-ਪੱਤੀ ਇਮਾਰਤ ਹੈ।
ਅੰਧ-ਵਿਸ਼ਵਾਸ (ਬਿਨਾਂ ਸੋਚੇ-ਸਮਝੇ ਵਿਸ਼ਵਾਸ ਰੱਖਣਾ)— ਦਿਨਾਂ ਅਨੁਸਾਰ ਕੰਮ ਕਰਨਾ ਨਿਰਾ ਅੰਧ-ਵਿਸ਼ਵਾਸ ਹੈ।
ਤਾਰਾ-ਮੰਡਲ (ਤਾਰਿਆਂ ਦਾ ਸੰਗ੍ਰਹਿ)- ਅਸੀਂ ਸਾਇੰਸ-ਸਿਟੀ ਵਿੱਚ ਤਾਰਾ-ਮੰਡਲ ਦਾ ਮਾਡਲ ਦੇਖਿਆ।
ਕੰਧ-ਚਿੱਤਰ (ਕੰਧਾਂ ਉੱਤੇ ਬਣੇ ਰੰਗਦਾਰ ਚਿੱਤਰ)- ਪੁਰਾਤਨ ਘਰਾਂ ਵਿੱਚ ਕੰਧ-ਚਿੱਤਰ ਬਣਾਉਣ ਦਾ ਬਹੁਤ ਰਿਵਾਜ ਸੀ।
ਰੱਖ-ਰਖਾਅ (ਸਾਂਭ-ਸੰਭਾਲ਼)- ਪੁਰਾਤਨ ਤੇ ਇਤਿਹਾਸਿਕ ਇਮਾਰਤਾਂ ਨੂੰ ਰੱਖ-ਰਖਾਅ ਦੀ ਬਹੁਤ ਜ਼ਰੂਰਤ ਹੈ।
ਸ੍ਵੈ-ਇੱਛਾ (ਨਿੱਜੀ ਮਰਜ਼ੀ)- ਮੈਂ ਆਪਣੀ ਸ੍ਵੈ-ਇੱਛਾ ਨਾਲ਼ ਅੰਮ੍ਰਿਤ ਛਕਣ ਦਾ ਫ਼ੈਸਲਾ ਕੀਤਾ।
ਕੋਮਲ-ਕਲਾਵਾਂ (ਸੁਹਜ-ਸਵਾਦ ਦੇਣ ਵਾਲ਼ੀਆਂ ਕਿਰਤਾਂ)- ਬੁੱਤਕਾਰੀ ਤੇ ਚਿਤਰਕਾਰੀ ਕੋਮਲ ਕਲਾਵਾਂ ਮੰਨੀਆਂ ਜਾਂਦੀਆਂ ਹਨ।
ਖ਼ਾਲੀ ਥਾਂਵਾਂ ਭਰੋ :
1. ਵਿਰਾਸਤ-ਏ-ਖ਼ਾਲਸਾ ਦੀ ਰੂਪ-ਰੇਖਾ ………… ਨੇ ਤਿਆਰ ਕੀਤੀ।
2. ਵਿਰਾਸਤ-ਏ-ਖ਼ਾਲਸਾ ……… `ਚ ਫੈਲਿਆ ਹੋਇਆ ਹੈ।
3. ਵਿਰਾਸਤ-ਏ-ਖ਼ਾਲਸਾ `ਚ ਹਰੇਕ ……… ਛੁੱਟੀ ਹੁੰਦੀ ਹੈ।
4. ਵਿਰਾਸਤ-ਏ-ਖ਼ਾਲਸਾ `ਚ ਪੱਛਮੀ ਹਿੱਸੇ ਦੀਆਂ ਇਮਾਰਤਾਂ ਨੂੰ ਲੰਮਾ ਪੁਲ ਪੂਰਬੀ ਹਿੱਸੇ ਨਾਲ਼ ਜੋੜਦਾ ਹੈ।
ਉੱਤਰ ਕੁੰਜੀ: 1. ਮੋਸ਼ੇ ਸੈਫ਼ਦੀ 2. 120 ਏਕੜ 3. ਸੋਮਵਾਰ 4. 165 ਮੀਟਰ
ਠੀਕ/ਗ਼ਲਤ ਦੀ ਚੋਣ ਕਰੋ :
1. ਵਿਰਾਸਤ-ਏ-ਖ਼ਾਲਸਾ ਦਰਸ਼ਕਾਂ ਲਈ ਸਾਰਾ ਸਾਲ ਖੁੱਲ੍ਹਾ ਰਹਿੰਦਾ ਹੈ। (ਠੀਕ/ਗਲਤ)
2. ਵਿਰਾਸਤ-ਏ-ਖ਼ਾਲਸਾ ਦੀ ਬਿਹਤਰੀ ਤੇ ਤਰੱਕੀ ਲਈ ਆਮ ਲੋਕ ਵੀ ਦਾਨ ਕਰ ਸਕਦੇ ਹਨ। (ਠੀਕ/ਗਲਤ)
3. ਵਿਰਾਸਤ-ਏ-ਖ਼ਾਲਸਾ `ਚ ਦੂਜੇ ਪੜਾਅ ਤਹਿਤ ਬਹੁਤ ਕੁਝ ਨਵਾਂ ਜੋੜਨ ਦੀ ਤਜਵੀਜ਼ ਹੈ। (ਠੀਕ/ਗ਼ਲਤ)
ਉੱਤਰ ਕੁੰਜੀ:-1. ਗ਼ਲਤ 2. ਠੀਕ 3. ਠੀਕ