ਪਾਠ 17 ਲਾਲਾ ਲਾਜਪਤ ਰਾਏ (ਜੀਵਨੀ) (ਲੇਖਕ: ਬਲਵੰਤ ਗਾਰਗੀ)
1. ਦੱਸੋ :-
ਪ੍ਰਸ਼ਨ (ੳ) ਲਾਲਾ ਲਾਜਪਤ ਰਾਏ ਜੀ ਦੇ ਬਚਪਨ ਉੱਤੇ ਨਾਨਕੇ ਪਰਿਵਾਰ ਦਾ ਕੀ ਪ੍ਰਭਾਵ ਪਿਆ ?
ਉੱਤਰ : ਲਾਲਾ ਜੀ ਦੇ ਨਾਨਕੇ ਸਿੱਖ ਧਰਮ ਨੂੰ ਮੰਨਦੇ ਸਨ । ਸੱਭੇ ਦਾੜ੍ਹੀ ਅਤੇ ਕੇਸ ਰੱਖਦੇ ਸਨ। ਲਾਲਾ ਜੀ ਨੂੰ ਨਿੱਕੇ ਹੁੰਦੇ ਗੁਰਬਾਣੀ ਦਾ ਪਾਠ ਅਤੇ ਸ਼ਬਦਾਂ ਦਾ ਰੱਜਵਾਂ ਰਸ ਨਾਨਕਿਓਂ ਮਿਲ਼ਿਆ।
ਪ੍ਰਸ਼ਨ (ਅ) ਲਾਲਾ ਜੀ ਪੇਸ਼ੇ ਵਜੋਂ ਵਕੀਲ ਸਨ ਉਹਨਾਂ ਦਾ ਆਪਣੇ ਪੇਸ਼ੇ ਵਿੱਚ ਕਾਮਯਾਬ ਹੋਣ ਦਾ ਕੀ ਰਾਜ਼ ਸੀ ?
ਉੱਤਰ : ਉਹ ਹਰ ਮੁਕੱਦਮੇ ਨੂੰ ਬੜੇ ਗਹੁ ਨਾਲ਼ ਪਰਖਦੇ। ਦੋਹਾਂ ਧਿਰਾਂ ਦੀਆਂ ਸਭਨਾਂ ਦਲੀਲਾਂ ਨੂੰ ਸੋਚਦੇ। ਆਮ ਤੌਰ ਤੇ ਉਹ ਵਿਰੋਧੀ ਪਾਰਟੀ ਦੀਆਂ ਦਲੀਲਾਂ ਨੂੰ ਆਪ ਹੀ ਸੋਚ ਲੈਂਦੇ ਤੇ ਫਿਰ ਉਹਨਾਂ ਦੇ ਜਵਾਬ ਤਿਆਰ ਕਰਦੇ । ਉਹਨਾਂ ਦੀ ਕਾਮਯਾਬੀ ਦਾ ਇਹੋ ਰਾਜ਼ ਸੀ।
ਪ੍ਰਸ਼ਨ (ੲ) ਲਾਲਾ ਲਾਜਪਤ ਰਾਏ ਨੂੰ ਪੰਜਾਬ ਕੇਸਰੀ ਕਿਉਂ ਕਿਹਾ ਜਾਂਦਾ ਹੈ ?
ਉੱਤਰ : ਦਾਨ ਕਰਨ ਵਾਲ਼ਾ ‘ਤੇ ਮੁਲਕ ਦੀ ਆਜ਼ਾਦੀ ਖ਼ਾਤਰ ਸਿਰ-ਧੜ ਦੀ ਬਾਜ਼ੀ ਲਾਉਣ ਵਾਲ਼ਾ ਪੰਜਾਬ ਵਿੱਚ ਹੋਰ ਕੋਈ ਵਿਰਲਾ ਹੀ ਸੀ । ਇਸੇ ਕਰਕੇ ਉਨ੍ਹਾਂ ਨੂੰ ‘ਪੰਜਾਬ ਕੇਸਰੀ‘ ਕਿਹਾ ਜਾਂਦਾ ਹੈ।
ਪ੍ਰਸ਼ਨ (ਸ) ਲਾਲਾ ਜੀ ਦੇ ਭਾਸ਼ਣ ਸੁਣ ਕੇ ਅਮਰੀਕਾ ਦੇ ਲੋਕਾਂ ਦੀਆਂ ਅੱਖਾਂ ਕਿਵੇਂ ਖੁੱਲ੍ਹ ਗਈਆਂ ?
ਉੱਤਰ : ਲਾਲਾ ਜੀ 1913-14 ਈ. ਅਮਰੀਕਾ ਚਲੇ ਗਏ ‘ਤੇ ਉੱਥੇ ਜਾ ਕੇ ਉਨ੍ਹਾਂ ਨੇ ਜਗ੍ਹਾ-ਜਗ੍ਹਾ ਭਾਸ਼ਣ ਦਿੱਤੇ । ਉਨ੍ਹਾਂ ਨੇ ਹਿੰਦੋਸਤਾਨ ਦੇ ਦ੍ਰਿਸ਼ਟੀਕੋਣ ਨੂੰ ਇੱਕ ਵਕੀਲ ਵਾਂਗ ਦੁਨੀਆ ਦੀ ਲੋਕ ਇਨਸਾਫ਼ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਉਨ੍ਹਾਂ ਦੀ ਜ਼ੁਬਾਨ ‘ਤੇ ਬੋਲਣ ਦੇ ਢੰਗ ਵਿੱਚ ਰਸ ‘ਤੇ ਖਿੱਚ ਸੀ ।
ਪ੍ਰਸ਼ਨ (ਹ) “ਲਾਲਾ ਜੀ ਵੱਲੋਂ ਇਹ ਮਿਸ ਮਿਓ ਦੇ ਮੂੰਹ ਉੱਤੇ ਚਪੇੜ ਸੀ,” ਦੱਸੋ ਕਿਉਂ?
ਉੱਤਰ : ਹਿੰਦੁਸਤਾਨ ਨੂੰ ਬਾਹਰਲੀ ਦੁਨੀਆਂ ਵਿੱਚ ਭੰਡਣ ਲਈ ਮਿਸ ਮਿਓ ਨਾਂ ਦੀ ਇੱਕ ਔਰਤ ਨੇ ‘ਭਾਰਤ ਮਾਤਾ‘ ਨਾਂ ਦੀ ਇੱਕ ਕਿਤਾਬ ਲਿਖੀ, ਜਿਸ ਦਾ ਕਰਾਰਾ ‘ਤੇ ਦਲੀਲਾਂ ਭਰਿਆ ਜਵਾਬ ਲਾਲਾ ਜੀ ਨੇ ‘ਦੁਖੀ ਭਾਰਤ‘ ਕਿਤਾਬ ਲਿਖ ਕੇ ਦਿੱਤਾ । ਲਾਲਾ ਜੀ ਨੇ ਇਸ ਕਿਤਾਬ ਬਾਰੇ ਆਖਿਆ,” ਮਿਸ ਮਿਓ ਨੇ ਕਿਸੇ ਭੰਗਣ ਵਾਂਗ ਸਾਡੇ ਮੁਲਕ ਦੀਆਂ ਨਾਲ਼ੀਆਂ ਦਾ ਗੰਦ ਫਰੋਲਿਆਂ ਹੈ। ਲਾਲਾ ਜੀ ਵੱਲੋਂ ਇਹ ਮਿਸ ਮਿਓ ਦੇ ਮੂੰਹ ਉੱਤੇ ਇੱਕ ਚਪੇੜ ਸੀ।
ਪ੍ਰਸ਼ਨ (ਕ) ਲਾਲਾ ਜੀ ਦੀ ਅਰਥੀ ਨਾਲ ਜਾ ਰਹੇ ਮਾਤਮੀ ਜਲੂਸ ਵਿੱਚ ਕੌਣ-ਕੌਣ ਸ਼ਾਮਲ ਸਨ ?
ਉੱਤਰ : ਲਾਲਾ ਜੀ ਦੀ ਅਰਥੀ ਨਾਲ ਜਾ ਰਹੇ ਮਾਤਮੀ ਜਲੂਸ ਵਿੱਚ ਪ੍ਰੋਫ਼ੈਸਰ, ਵਿਦਿਆਰਥੀ, ਕਚਹਿਰੀ ਦੇ ਵਕੀਲ, ਹਾਈ-ਕੋਰਟ ਦੇ ਜੱਜ, ਦੁਕਾਨਦਾਰ, ਅਫ਼ਸਰ, ਸੜਕਾਂ ‘ਤੇ ਰੋੜੀ ਕੁੱਟਣ ਵਾਲ਼ੇ ਮਜ਼ਦੂਰ, ਸਭ ਤਰ੍ਹਾਂ ਦੇ ਲੋਕ ਸ਼ਾਮਲ ਸਨ ।
ਪ੍ਰਸ਼ਨ (ਖ) ਪੰਡਤ ਜਵਾਹਰ ਲਾਲ ਨਹਿਰੂ ਨੇ ਕਿਹੜਾ ਮਤਾ ਪਾਸ ਕੀਤਾ ?
ਉੱਤਰ : ਰਾਵੀ ਦੇ ਕਿਨਾਰੇ ਲਾਲਾ ਲਾਜਪਤ ਰਾਏ ਦਾ ਦਾਹ-ਸੰਸਕਾਰ ਕੀਤਾ ਗਿਆ। ਇਸੇ ਰਾਵੀ ਦੇ ਕਿਨਾਰੇ ਉਸ ਤੋਂ ਅਗਲੇ ਸਾਲ ਉਨ੍ਹਾਂ ਦੀ ਯਾਦ ਵਿੱਚ ਅਤੇ ਮੁਲਕ ਲਈ ਮੁਕੰਮਲ ਆਜ਼ਾਦੀ ਦੀ ਮੰਗ ਦਾ ਮਤਾ ਪਾਸ ਕਰਕੇ ਪੰਡਤ ਜਵਾਹਰ ਲਾਲ ਨੇ ਤਿਰੰਗਾਂ ਝੁਲਾਇਆ।
ਪ੍ਰਸ਼ਨ (ਗ) ਲਾਲਾ ਜੀ ਹੋਰਾਂ ਨੇ ਸਾਈਮਨ ਕਮਿਸ਼ਨ ਦੇ ਵਿਰੁੱਧ ਜਲੂਸ ਕਿਉਂ ਕੱਢਿਆ ਸੀ ?
ਉੱਤਰ : ਸਾਈਮਨ ਕਮਿਸ਼ਨ ਭਾਰਤ ਦੀ ਆਜ਼ਾਦੀ ਲਈ ਇੱਥੋਂ ਦੇ ਲੋਕਾਂ ਦੀ ਰਾਏ ਲੈਣ ਲਈ ਭਾਰਤ ਭੇਜਿਆ ਗਿਆ ਸੀ । ਇਸ ਕਮਿਸ਼ਨ ਵਿੱਚ ਕੋਈ ਭਾਰਤੀ ਮੈਂਬਰ ਸ਼ਾਮਲ ਨਹੀਂ ਸੀ, ਜਿਸ ਕਰਕੇ ਲਾਲਾ ਜੀ ਹੋਰਾਂ ਨੇ ਸਾਈਮਨ ਕਮਿਸ਼ਨ ਦੇ ਵਿਰੁੱਧ ਜਲੂਸ ਕੱਢਿਆ ਸੀ ।
ਪ੍ਰਸ਼ਨ (ਘ) ਲਾਲਾ ਜੀ ਨੂੰ ਹਸਪਤਾਲ ਕਿਉਂ ਲੈ ਕੇ ਜਾਣਾ ਪਿਆ?
ਉੱਤਰ : ਅੰਗਰੇਜ਼ਾਂ ਦੁਆਰਾ ਸਾਈਮਨ ਕਮਿਸ਼ਨ ਦਾ ਵਿਰੋਧ ਕਰ ਰਹੇ ਲੋਕਾਂ ‘ਤੇ ਲਾਠੀਚਾਰਜ ਕੀਤਾ ਗਿਆ । ਇਸ ਲਾਠੀਚਾਰਜ ਵਿੱਚ ਸੱਟਾਂ ਲੱਗਣ ਕਾਰਨ ਲਾਲਾ ਲਾਜਪਤ ਰਾਏ ਜੀ ਨੂੰ ਹਸਪਤਾਲ ਲੈ ਕੇ ਜਾਣਾ ਪਿਆ।
2 ਵਾਕਾਂ ਵਿੱਚ ਵਰਤੋ
1. ਟੱਕਰ ਲੈਣੀ: – ਲਾਲਾ ਲਾਜਪਤ ਰਾਏ ਜੀ ਨੇ ਸਾਈਮਨ ਕਮਿਸ਼ਨ ਵਿਰੁੱਧ ਟੱਕਰ ਲਈ।
2. ਦਿਲ ਵਿੱਚ ਉੱਤਰ ਜਾਣਾ ਲਾਲਾ ਲਾਜਪਤ ਰਾਏ ਜੀ ਆਪਣੀ ਮਿਹਨਤ ਸਦਕਾ ਲੋਕਾਂ ਦੇ ਦਿਲਾਂ ਵਿੱਚ ਉੱਤਰ ਗਏ।
3. ਸਿਰ ਧੜ ਦੀ ਬਾਜ਼ੀ ਲਾਉਣੀ: – ਬਹੁਤ ਸਾਰੇ ਦੇਸ-ਭਗਤਾਂ ਨੇ ਦੇਸ ਦੀ ਆਜ਼ਾਦੀ ਖ਼ਾਤਰ ਸਿਰ ਧੜ ਦੀ ਬਾਜ਼ੀ ਲਗਾ ਦਿੱਤੀ।
4. ਅਣਹੋਣੀ: – ਸਾਰੇ ਸ਼ਹਿਰ ‘ਤੇ ਇੱਕ ਅਣਹੋਣੀ ਜਿਹੀ ਵਾਪਰੀ ਹੋਈ ਸੀ।
5. ਮੱਥਾ ਲਾਉਣਾ: – ਲਾਲਾ ਜੀ ਨੇ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਨਾਲ਼ ਮੱਥਾ ਲਗਾਇਆ।
6. ਛੇਕੜਲੀ: – ਲਾਲਾ ਜੀ ਦੀ ਆਵਾਜ਼ ਛੇਕੜਲੀ ਕਤਾਰ ਤੱਕ ਵੀ ਸਾਫ਼ ਸੁਣਾਈ ਦਿੰਦੀ ਸੀ।
7. ਮੁਜ਼ਾਹਰਾ: – ਲਾਲਾ ਜੀ ਦੀ ਰਿਹਾਈ ਲਈ ਕਈ ਥਾਈਂ ਮੁਜ਼ਾਹਰੇ ਕੀਤੇ ਗਏ ।
8. ਦਾਹ ਸੰਸਕਾਰ: – ਲਾਲਾ ਜੀ ਦਾ ਦਾਹ-ਸੰਸਕਾਰ ਰਾਵੀ ਦੇ ਕਿਨਾਰੇ ਕੀਤਾ ਗਿਆ।
ਹੇਠ ਲਿਖੇ ਸ਼ਬਦਾਂ ਦੇ ਅੱਗੇ ਕੋਈ ਹੋਰ ਸ਼ਬਦ ਜਾਂ ਸ਼ਬਦਾਂਸ ਲਾ ਕੇ ਨਵੇਂ ਸ਼ਬਦ ਬਣਾਓ :
1. ਕਾਰ ਸਰਕਾਰ, ਸੰਸਕਾਰ, ਸਤਿਕਾਰ, ਆਗਿਆਕਾਰ, ਚਮਤਕਾਰ, ਹੰਕਾਰ, ਸਵੀਕਾਰ,
2. ਬਾਣੀ ਗੁਰਬਾਣੀ, ਅੰਮ੍ਰਿਤ-ਬਾਈ, ਜੱਗ-ਬਾਣੀ,
3. ਤਾਲ ਹੜਤਾਲ, ਹਸਪਤਾਲ, ਸੁਰ-ਤਾਲ, ਪੜਤਾਲ
4. ਫ਼ੋਨ ਟੈਲੀਫੋਨ, ਮੋਬਾਈਲ-ਫੋਨ ਮਾਈਕਰੋਫੋਨ, ਗ੍ਰਾਮੋਫੋਨ।
5. ਹੋਈ ਅਣਹੋਈ,
6. ਧੜ ਸਿਰ-ਧੜ, ਧੜਾਧੜ ।
7. ਦੇਸੀ ਵਿਦੇਸੀ, ਪਰਦੇਸੀ, ਸਵੈ-ਦੇਸੀ।