ਪਾਠ 10 ਮੱਛੀ ਪਾਲਣ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਦੋ ਵਿਦੇਸ਼ੀ ਕਿਸਮ ਦੀਆਂ ਮੱਛੀਆਂ ਦੇ ਨਾਂ ਦੱਸੋ ?
ਉੱਤਰ–(1) ਕਾਮਨ ਕਾਰਪ
(2) ਸਿਲਵਰ ਕਾਰਪ
ਪ੍ਰਸ਼ਨ 2. ਮੱਛੀਆਂ ਪਾਲਣ ਵਾਲਾ ਛੱਪੜ ਕਿੰਨਾ ਡੂੰਘਾ ਹੋਣਾ ਚਾਹੀਦਾ ਹੈ ?
ਉੱਤਰ-6-7 ਫੁੱਟ
ਪ੍ਰਸ਼ਨ 3. ਮੱਛੀ ਪਾਲਣ ਲਈ ਵਰਤੇ ਜਾਣ ਵਾਲੇ ਪਾਣੀ ਦੀ ਪੀ. ਐਚ. ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-ਪੀ. ਐਚ. 7-9 ਦੇ ਵਿਚਕਾਰ।
ਪ੍ਰਸ਼ਨ 4. ਮੱਛੀ ਪਾਲਣ ਲਈ ਤਿਆਰ ਨਵੇਂ ਛੱਪੜ ਕਿਹੜੀ-ਕਿਹੜੀ ਰਸਾਇਣਿਕ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-ਯੂਰੀਆ ਅਤੇ ਸੁਪਰਫਾਸਫੋਟ ਕੁਦਰਤੀ ਖਾਦ, ਰੂੜੀ, ਮੁਰਗੀਆਂ ਦੀ ਖਾਦ
ਪ੍ਰਸ਼ਨ 5 . ਪ੍ਰਤੀ ਏਕੜ ਕਿੰਨੇ ਬੱਚ ਤਲਾਬ ਵਿੱਚ ਛੱਡੇ ਜਾਂਦੇ ਹਨ ?
ਉੱਤਰ-4000 ਬੱਚ ਪ੍ਰਤੀ ਏਕੜ
ਪ੍ਰਸ਼ਨ 6 . ਮੱਛੀਆਂ ਦਾ ਬੱਚ ਕਿੱਥੋਂ ਮਿਲਦਾ ਹੈ ?
ਉੱਤਰ—ਮੱਛੀਆਂ ਦਾ ਬੱਚ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਮੱਛੀ ਕਾਲਜ ਤੋਂ।
ਪ੍ਰਸ਼ਨ 7 . ਦੋ ਭਾਰਤੀ ਮੱਛੀਆਂ ਦੇ ਨਾਂ ਲਿਖੋ।
ਉੱਤਰ—ਕਤਲਾ, ਰੋਹੂ ।
ਪ੍ਰਸ਼ਨ 8 . ਮੱਛੀਆਂ ਦੇ ਛੱਪੜ ਵਾਲੀ ਜਮ੍ਹਾਂ ਕੀਤੀ ਮਿੱਟੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ?
ਉੱਤਰ-ਚੀਕਣੀ ਜਾਂ ਚੀਕਣੀ ਮੈਰਾ ਮਿੱਟੀ।
ਪ੍ਰਸ਼ਨ 9. ਵਪਾਰਕ ਪੱਧਰ ਤੇ ਮੱਛੀ ਪਾਲਣ ਲਈ ਛੱਪੜ ਦਾ ਕੀ ਆਕਾਰ ਹੋਣਾ ਚਾਹੀਦਾ ਹੈ ?
ਉੱਤਰ—1-5 ਏਕੜ।
ਪ੍ਰਸ਼ਨ 10 . ਕਿਸੇ ਇੱਕ ਮਾਸਾਹਾਰੀ ਮੱਛੀ ਦਾ ਨਾਂ ਲਿਖੋ। ਉੱਤਰ-ਮੱਲ੍ਹੀ, ਸਿੰਗਾਰਾ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1 . ਮੱਛੀ ਪਾਲਣ ਲਈ ਪਾਲੀਆਂ ਜਾਣ ਵਾਲੀਆਂ ਭਾਰਤੀ ਅਤੇ ਵਿਦੇਸ਼ੀ ਮੱਛੀਆਂ ਦੇ ਨਾਂ ਦੱਸੋ।
ਉੱਤਰ—(1) ਭਾਰਤੀ ਮੱਛੀਆਂ -ਕਤਲਾ, ਰੋਹੂ ਅਤੇ ਮਰੀਗਲ।
( 2 ) ਵਿਦੇਸ਼ੀ ਮੱਛੀਆਂ ਕਾਮਨ ਕਾਰਪ, ਸਿਲਵਰ ਕਾਮ ਅਤੇ ਗਰਾਮ ਕਾਰ –
ਪ੍ਰਸ਼ਨ 2. ਮੱਛੀਆਂ ਪਾਲਣ ਲਈ ਤਿਆਰ ਕੀਤੇ ਜਾਣ ਵਾਲੇ ਛੱਪੜ ਦੇ ਡਿਜ਼ਾਇਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-ਵਪਾਰਕ ਪੱਧਰ ਤੇ ਮੱਛੀਆਂ ਪਾਲਣ ਲਈ ਛੱਪੜ ਦਾ ਰਕਬਾ 1 ਤੋਂ 5 ਏਕੜ ਹੋਣਾ ਚਾਹੀਦਾ ਹੈ।ਡੂੰਘਾਈ 6-7 ਫੁੱਟ ਰੱਖੋ। ਛੱਪੜ ਦਾ ਤਲ ਪੱਧਰਾ ਅਤੇ ਕੱਢੇ ਢਲਾਣ ਵਿੱਚ ਹੋਣੇ ਚਾਹੀਦੇ ਹਨ।
ਪ੍ਰਸ਼ਨ 3. ਮੱਛੀਆਂ ਪਾਲਣ ਲਈ ਵਰਤੇ ਜਾਣ ਵਾਲੇ ਪਾਣੀ ਦੀ ਮਿਆਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ—ਪਾਣੀ ਵਿੱਚ ਘੁੱਲੀ ਹੋਈ ਆਕਸੀਜਨ ਅਤੇ ਪੀ. ਐਚ. ਅੰਕ ਬਹੁਤ ਮਹੱਤਵਪੂਰਨ ਹਨ। ਇਹ ਮੱਛੀਆਂ ਦੇ ਜਿਉਂਦੇ ਰਹਿਣ ਅਤੇ ਵਾਧੇ ਵਿਕਾਸ ਤੇ ਬਹੁਤ ਅਸਰ ਪਾਉਂਦੇ ਹਨ। ਪੀ. ਐਚ. ਅੰਕ 7-9 ਦੇ ਵਿਚਕਾਰ ਹੋਣਾ ਚਾਹੀਦਾ ਹੈ।
ਪ੍ਰਸ਼ਨ 4. ਮੱਛੀ ਪਾਲਣ ਦੇ ਧੰਦੇ ਲਈ ਭਿੰਨ-ਭਿੰਨ ਕਿਸਮ ਦੀਆਂ ਮੱਛੀਆਂ ਦੇ ਬੱਚਾਂ ਵਿੱਚ ਕੀ ਅਨੁਪਾਤ ਹੁੰਦਾ ਹੈ ?
ਉੱਤਰ—ਵੱਖ-ਵੱਖ ਕਿਸਮਾਂ ਦੀਆਂ ਮੱਛੀਆਂ ਦੇ ਬੱਚਾਂ ਦੀ ਅਨੁਪਾਤ ਹੇਠ ਲਿਖੇ ਅਨੁਸਾਰ ਰੱਖਣੀ ਚਾਹੀਦੀ ਹੈ :-
(ੳ) ਕਤਲਾ 20% ਰੋਹੂ 30%, ਮਰੀਗਲ 10%, ਕਾਮਨ ਕਾਰਪ 20%, ਗਰਾਸ ਕਾਰਪ 10%, ਸਿਲਵਰ ਕਾਰਪ 10% ਜਾਂ
(ਅ) ਕਤਲਾ 25%, ਰੋਹੂ 35%, ਮਰੀਗਲ 20%, ਕਾਮਨ ਕਾਰਪ 20% ।
ਪ੍ਰਸ਼ਨ 5 . ਮੱਛੀ ਤਲਾਬ ਵਿੱਚ ਨਦੀਨ ਖਾਤਮੇ ਦੇ ਤਰੀਕੇ ਦੱਸੋ ?
ਉੱਤਰ—(1) ਛੱਪੜ ਦਾ ਪਾਣੀ ਕੱਢ ਕੇ ਨਦੀਨਾਂ ਨੂੰ ਕੰਡਿਆਲੀ ਤਾਰ ਨਾਲ ਕੱਢਿਆ ਜਾ ਸਕਦਾ ਹੈ।
(2) ਗਰਾਸ ਕਾਰਪ ਮੱਛੀਆਂ ਕਈ ਨਦੀਨਾਂ ਨੂੰ ਖਾਂਦੀਆਂ ਹਨ।
ਪ੍ਰਸ਼ਨ 6 . ਛੱਪੜ ਵਿੱਚ ਨਹਿਰੀ ਪਾਣੀ ਦੀ ਵਰਤੋਂ ਵੇਲੇ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ?
ਉੱਤਰ—ਛੱਪੜ ਵਿੱਚ ਜੇ ਨਹਿਰੀ ਪਾਣੀ ਵਰਤਣਾ ਹੋਵੇ ਤਾਂ ਖਾਲ ਦੇ ਮੂੰਹ ਤੇ ਲੋਹੇ ਦੀ ਬਰੀਕ ਜਾਲੀ ਲਾਈ ਜਾਵੇ ਤਾਂਕਿ ਮਾਸਾਹਾਰੀ ਅਤੇ ਨਦੀਨ ਮੱਛੀਆਂ ਨਹਿਰੀ ਪਾਣੀ ਦੁਆਰਾ ਛੱਪੜ ਵਿੱਚ ਨਾ ਸਕਣ।
ਪ੍ਰਸ਼ਨ 7 . ਛੱਪੜ ਵਿੱਚ ਮੱਛੀ ਦੇ ਦੁਸ਼ਮਣਾਂ ਬਾਰੇ ਦੱਸੋ।
ਉੱਤਰ—ਪੁਰਾਣੇ ਛੱਪੜਾਂ ਵਿੱਚ ਪਾਈਆਂ ਜਾਣ ਵਾਲੀਆਂ ਮਾਸਾਹਾਰੀ ਮੱਛੀਆਂ ਅਤੇ ਨਦੀਨ ਮੱਛੀਆਂ ( ਸ਼ੀਸ਼ਾ, ਪੁੱਠੀ ਕੰਘੀ), ਡੱਡੂ ਅਤੇ ਸੌਂਪ ਕਈ ਵਾਰ ਜਾਲ ਲਾ ਕੇ ਛੱਪੜ ਵਿੱਚੋਂ ਕੱਢਿਆ ਜਾ ਸਕਦਾ ਹੈ।
ਪ੍ਰਸ਼ਨ 8 . ਮੱਛੀਆਂ ਨੂੰ ਖੁਰਾਕ ਕਿਵੇਂ ਦਿੱਤੀ ਜਾਂਦੀ ਹੈ ?
ਉੱਤਰ–ਮੱਛੀਆਂ ਨੂੰ 25% ਪ੍ਰੋਟੀਨ ਵਾਲੀ ਸਹਾਇਕ ਖੁਰਾਕ ਪਾਉ।ਲੋੜ ਮੁਤਾਬਿਕ ਬਰੀਕ ਪੀਸੀ ਹੋਈ ਖੁਰਾਕ ਨੂੰ 3-4 ਘੰਟੇ ਤੱਕ ਭਿਉਂ ਕੇ ਰੱਖੋ। ਫਿਰ ਪੇੜੇ ਬਣਾ ਕੇ ਪਾਣੀ ਦੀ ਸਤ੍ਹਾ ਤੋਂ 2-3 ਫੁੱਟ ਹੇਠਾਂ ਰੱਖੀਆਂ ਟਰੇਆਂ ਜਾਂ ਟੋਕਰੀਆਂ ਜਾਂ ਮੋਰੀਆਂ ਵਾਲੇ ਪਲਾਸਟਿਕ ਦੇ ਥੈਲਿਆਂ ਵਿੱਚ ਪਾ ਕੇ ਦਿਉ।
ਪ੍ਰਸ਼ਨ 9. ਮੱਛੀਆਂ ਨੂੰ ਬੀਮਾਰੀਆਂ ਤੋਂ ਬਚਾਉਣ ਦਾ ਉਪਾਅ ਦੱਸੋ।
ਉੱਤਰ—ਮੱਛੀਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਬੱਚ ਨੂੰ ਲਾਲ ਦਵਾਈ ਦੇ ਘੋਲ (100 ਗ੍ਰਾਮ ਪ੍ਰਤੀ ਲਿਟਰ) ਵਿੱਚ ਡੋਬਾ ਦੇਣ ਤੋਂ ਬਾਅਦ ਹੀ ਛੱਪੜ ਵਿੱਚ ਛੱਡਣਾ, ਚਾਹੀਦਾ ਹੈ।ਤਕਰੀਬਨ 15 ਦਿਨਾਂ ਦੇ ਵਕਫ਼ੇ ਤੋਂ ਬਾਅਦ ਮੱਛੀਆਂ ਦੀ ਸਿਹਤ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।
ਪ੍ਰਸ਼ਨ 10 . ਮੱਛੀ ਪਾਲਣ ਬਾਰੇ ਸਿਖਲਾਈ ਕਿੱਥੋਂ ਲਈ ਜਾ ਸਕਦੀ ਹੈ ?
ਉੱਤਰ—ਮੱਛੀ ਪਾਲਣ ਬਾਰੇ ਸਿਖਲਾਈ, ਜਿਨ੍ਹਾਂ ਮੱਛੀ ਪਾਲਣ ਅਫਸਰ, ਕਿਸ਼ੀ ਵਿਗਿਆਨ ਕੇਂਦਰ ਜਾਂ ਫਿਰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਤੋਂ ਲਈ ਜਾ ਸਕਦੀ ਹੈ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1 . ਮੱਛੀ ਪਾਲਣ ਲਈ ਛੱਪੜ ਬਣਾਉਣ ਲਈ ਜਗ੍ਹਾ ਦੀ ਚੋਣ ਅਤੇ ਉਹਨਾਂ ਦੇ ਡਿਜ਼ਾਇਨ ਅਤੇ ਪੁਟਾਈ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ—(1) ਛੱਪੜ ਬਣਾਉਣ ਲਈ ਜਗ੍ਹਾ ਦੀ ਚੋਣ—ਛੱਪੜ ਬਣਾਉਣ ਲਈ ਚੀਕਣੀ ਜਾਂ ਚੀਕਣੀ ਮੈਰਾ ਮਿੱਟੀ ਵਾਲੀ ਜ਼ਮੀਨ ਚੁਣਨੀ ਚਾਹੀਦੀ ਹੈ, ਕਿਉਂਕਿ ਇਸ ਦੀ ਪਾਣੀ ਸੰਭਾਲਣ ਦੀ ਸਮਰੱਥਾ ਵਧੇਰੇ ਹੁੰਦੀ ਹੈ। ਪਾਣੀ ਦਾ ਸਾਧਨ ਵੀ ਨੇੜੇ ਹੋਣਾਚਾਹੀਦਾ ਹੈ ਤਾਂ ਕਿ ਛੱਪੜ ਅਸਾਨੀ ਨਾਲ ਭਰਿਆ ਜਾ ਸਕੇ ਅਤੇ ਬਾਅਦ ਵਿੱਚ ਸੋਕੇ ਜਾਂ ਜ਼ੀਰਨ ਕਾਰਨ ਛੱਪੜ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।
(2) ਛੱਪੜ ਦਾ ਡਿਜ਼ਾਈਨ ਅਤੇ ਪੁਟਾਈ-ਵਪਾਰਕ ਪੱਧਰ ਤੇ ਮੱਛੀਆਂ ਪਾਲਣ ਲਈ ਛੱਪੜ ਦਾ ਰਕਬਾ 1 ਤੋਂ 5 ਏਕੜ ਹੋਣਾ ਚਾਹੀਦਾ ਹੈ। ਡੂੰਘਾਈ 6-7 ਫੁੱਟ ਰੱਖੋ। ਛੱਪੜ ਦਾ ਤਲ ਪੱਧਰਾ ਅਤੇ ਕੰਢੇ ਢਲਾਣ ਵਿੱਚ ਹੋਣੇ ਚਾਹੀਦੇ ਹਨ। ਪਾਣੀ ਪਾਉਣ ਅਤੇ ਕੱਢਣ ਦਾ ਕੰਟਰੋਲ ਰੱਖਣ ਲਈ ਪਾਈਪਾਂ ਤੇ ਵਾਲਵ ਲਾਉ। ਪੁਟਾਈ ਕਰਨ ਦਾ ਢੁੱਕਵਾਂ ਸਮਾਂ ਫਰਵਰੀ ਹੈ।
ਪ੍ਰਸ਼ਨ 2. ਪੁਰਾਣੇ ਛੱਪੜਾਂ ਨੂੰ ਮੱਛੀ ਪਾਲਣ ਦੇ ਯੋਗ ਕਿਵੇਂ ਬਣਾਉਗੇ ?
ਉੱਤਰ—ਪੁਰਾਣੇ ਛੱਪੜਾਂ ਨੂੰ ਮੱਛੀ ਪਾਲਣ ਦੇ ਯੋਗ ਬਣਾਉਣ ਲਈ ਪਹਿਲਾਂ ਤਾਂ ਨਦੀਨਾਂ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ। ਪੁਰਾਣੇ ਛੱਪੜਾਂ ਵਿੱਚ ਪਾਈਆਂ ਜਾਣ ਵਾਲੀਆਂ ਮਾਸਾਹਾਰੀ ਮੱਛੀਆਂ (ਮੱਲੀ, ਸਿੰਗਾੜਾ, ਡੌਲਾ) ਅਤੇ ਨਦੀਨ ਮੱਛੀਆਂ (ਸ਼ੀਸ਼ਾ, ਪੁੱਠੀ ਕੰਘੀ), ਡੱਡੂ ਅਤੇ ਸੱਪਾਂ ਨੂੰ ਜਾਲ ਲੈ ਕੇ ਛੱਪੜ ਵਿੱਚੋਂ ਕੱਢ ਦੇਣਾ ਚਾਹੀਦਾ ਹੈ।
ਪ੍ਰਸ਼ਨ 3 . ਪੁਰਾਣੇ ਛੱਪੜਾਂ ਵਿੱਚੋਂ ਨਦੀਨਾਂ ਦਾ ਖਾਤਮਾ ਕਿਵੇਂ ਕਰੋਗੇ ?
ਉੱਤਰ—ਪੁਰਾਣੇ ਛੱਪੜਾਂ ਵਿੱਚੋਂ ਨਦੀਨਾਂ ਦਾ ਖਾਤਮਾ—ਪੁਰਾਣੇ ਛੱਪੜਾਂ ਵਿੱਚ ਨਦੀਨ ” ਦੇ ਉੱਗਣ ਤੋਂ ਰੋਕਣ ਲਈ ਪਾਣੀ ਦਾ ਪੱਧਰ 5-6 ਫੁੱਟ ਰੱਖਣਾ ਜ਼ਰੂਰੀ ਹੈ। ਨਦੀਨਾਂ ਨੂੰ ਖ਼ਤਮ ਕਰਨ ਲਈ ਹੇਠ ਲਿਖੇ ਤਰੀਕੇ ਵਰਤਣੇ ਚਾਹੀਦੇ ਹਨ :—
1. ਭੌਤਿਕ ਤਰੀਕੇ-ਛੱਪੜ ਦਾ ਪਾਣੀ ਕੱਢ ਕੇ ਨਦੀਨਾਂ ਨੂੰ ਕੰਡਿਆਲੀ ਤਾਰ ਨਾਲ ਕੱਢਿਆ ਜਾ ਸਕਦਾ ਹੈ।
2. ਜੀਵਕ ਤਰੀਕੇ-ਗਰਾਸ ਕਾਰਪ ਅਤੇ ਸਿਲਵਰ ਕਾਰਪ ਮੱਛੀਆਂ ਕਈ ਨਦੀਨਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀਆਂ ਹਨ।
ਪ੍ਰਸ਼ਨ 4 . ਮੱਛੀ ਪਾਲਣ ਸਮੇਂ ਛੱਪੜਾਂ ਵਿੱਚ ਕਿਹੜੀਆਂ ਖਾਦਾਂ ਪਾਈਆਂ ਜਾਂਦੀਆਂ ਹਨ ?
ਉੱਤਰ-ਨਵੇਂ ਪੁੱਟੇ ਛੱਪੜ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਨ) ਦੀ ਲਗਾਤਾਰ ਪੈਦਾਵਾਰ ਲਈ ਰੂੜੀ, ਮੁਰਗੀਆਂ ਦੀ ਖਾਦ, ਬਾਇਓ ਗੈਸ, ਸਲੱਗੀ, ਯੂਰੀਆ ਅਤੇ ਸੁਪਰਫਾਸਫੇਟ ਆਦਿ ਖਾਦਾਂ ਵਰਤ ਸਕਦੇ ਹੋ। ਪੁਰਾਣੇ ਛੱਪੜ ਵਿੱਚ ਖਾਦ ਪਾਉਣ ਦੀ ਦਰ ਪਾਣੀ ਦਾ ਮਿਆਰ ਅਤੇ ਪਲੈਂਟਕਨ ਦੀ ਪੈਦਾਵਾਰ ਤੇ ਨਿਰਭਰ ਕਰਦੀ ਹੈ | ਖਾਦ ਛੱਪੜ ਵਿੱਚ ਬੱਚ ਛੱਡਣ ਤੋਂ 15 ਦਿਨ ਪਹਿਲਾਂ ਖਾਦ ਪਾਉਣੀ ਚਾਹੀਦੀ ਹੈ।
ਪ੍ਰਸ਼ਨ 5 . ਮੱਛੀ ਪਾਲਣ ਧੰਦੇ ਦੇ ਵਿਕਾਸ ਵਿੱਚ ਮੱਛੀ ਪਾਲਣ ਵਿਭਾਗ ਅਤੇ ਵੈਟਰਨਰੀ ਯੂਨੀਵਰਸਿਟੀ ਦੀ ਕੀ ਭੂਮਿਕਾ ਹੈ ?
ਉੱਤਰ—ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਮੱਛੀ ਪਾਲਣ ਦੀ ਸਿਖਲਾਈ ਲਈ ਆਪਣੇ ਜ਼ਿਲ੍ਹੇ ਦੇ ਜ਼ਿਲਾ ਮੱਛੀ ਪਾਲਣ ਅਫ਼ਸਰ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਿਰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਲੁਧਿਆਣਾ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂਕਿ ਇਸ ਕਿੱਤੇ ਲਈ ਪ੍ਰਾਪਤ ਕਰਜ਼ੇ, ਸਬਸਿਡੀ ਅਤੇ ਹੋਰ ਸਹੂਲਤਾਂ ਦਾ ਲਾਭ ਉਠਾਇਆ ਜਾ ਸਕਦਾ ਹੈ।
Khetibari Book-9(Punjabi medium)
Lesson 1 ਸਾਉਣੀ ਦੀਆਂ ਫ਼ਸਲਾਂ Lesson 2 ਸਾਉਣੀ ਦੀਆਂ ਸਬਜ਼ੀਆਂ
Lesson 3 ਫੁੱਲਾਂ ਦੀ ਕਾਸ਼ਤ Lesson 4 ਖੇਤੀ ਉਤਪਾਦਾਂ ਦਾ ਮੰਡੀਕਰਨ
Lesson 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ
Lesson 6 ਪਸ਼ੂ ਪਾਲਣ Lesson 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ
Lesson 8 ਮੁਰਗੀ ਪਾਲਣ Lesson 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ
Lesson 10 ਮੱਛੀ ਪਾਲਣ Lesson 11 ਕੁਝ ਨਵੇਂ ਖੇਤੀ ਵਿਸ਼ੇ
- ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
- ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
- ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।