ਪਾਠ 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ
(ੳ) ਇਕ-ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਸੂਰ ਦੀਆਂ ਮੁੱਖ ਨਸਲਾਂ ਦੇ ਨਾਂ ਲਿਖੋ।
ਉੱਤਰ—(1) ਸਫ਼ੈਦ ਯਾਰਕਸ਼ਾਇਰ (2) ਲੈਂਡਰੇਸ।
ਪ੍ਰਸ਼ਨ 2. ਸੂਰੀ ਇੱਕ ਸਾਲ ਵਿੱਚ ਕਿੰਨੇ ਬੱਚੇ ਦਿੰਦੀ ਹੈ ?
ਉੱਤਰ-10-12 ਬੱਚੇ।
ਪ੍ਰਸ਼ਨ 3 . ਸੂਰੀ ਇੱਕ ਸਾਲ ਵਿੱਚ ਕਿੰਨੀ ਵਾਰ ਹੁੰਦੀ ਹੈ ?
ਉੱਤਰ-ਦੋ ਵਾਰ।
ਪ੍ਰਸ਼ਨ 4. ਸੂਰਾਂ ਦੇ ਬੱਚਿਆਂ ਦੀ ਖ਼ੁਰਾਕ ਵਿੱਚ ਕਿੰਨੀ ਪ੍ਰੋਟੀਨ ਹੋਣੀ ਚਾਹੀਦੀ ਹੈ ?
ਉੱਤਰ—20-22% ।
ਪ੍ਰਸ਼ਨ 5 . 12 ਹਫ਼ਤੇ ਦੇ ਖ਼ਰਗੋਸ਼ ਦਾ ਕਿੰਨਾ ਵਜ਼ਨ ਹੁੰਦਾ ਹੈ ?
ਉੱਤਰ—2 ਕਿਲੋਗਰਾਮ
ਪ੍ਰਸ਼ਨ 6 . ਬੱਕਰੀ ਦੀਆਂ ਕਿਸਮਾਂ ਦੱਸੋ।
ਉੱਤਰ-ਦੇਸੀ ਨਸਲਾਂ–ਬੀਟਲ, ਜਮਨਾਪਰੀ।
ਪ੍ਰਸ਼ਨ 7. ਭੇਡ ਦੀਆਂ ਕਿਸਮਾਂ ਦੱਸੋ।
ਉੱਤਰ—ਮੈਰੀਨੋ, ਕੌਰੀਡੋਲ।
ਪ੍ਰਸ਼ਨ 8 . ਬੀਟਲ ਬੱਕਰੀ ਕਿਹੜੇ ਇਲਾਕੇ ਵਿੱਚ ਮਿਲਦੀ ਹੈ ?
ਉੱਤਰ–ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ।
ਪ੍ਰਸ਼ਨ 9. ਜਮਨਾਪਰੀ ਕਿਹੜੇ ਇਲਾਕੇ ਵਿੱਚ ਮਿਲਦੀ ਹੈ ?
ਉੱਤਰ-ਉੱਤਰ ਪ੍ਰਦੇਸ਼ ਵਿੱਚ।
ਪ੍ਰਸ਼ਨਂ 10 . ਮਾਸ ਵਾਲੇ ਛੇਲਿਆਂ ਨੂੰ ਕਦੋਂ ਖੱਸੀ ਕਰਵਾਉਣਾ ਚਾਹੀਦਾ ਹੈ ?
ਉੱਤਰ-2 ਮਹੀਨੇ ਦੀ ਉਮਰ ਤੱਕ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਸੂਰਾਂ ਦੀਆਂ ਦੇਸ਼ੀ ਅਤੇ ਵਿਦੇਸ਼ੀ ਨਸਲਾਂ ਵਿੱਚ ਫਰਕ ਦੱਸੋ।
ਉੱਤਰ—ਸੂਰਾਂ ਦੀਆਂ ਦੇਸੀ ਨਸਲਾਂ ਦਾ ਸਰੀਰਕ ਵਾਧਾ ਬਹੁਤ ਘੱਟ ਹੁੰਦਾ ਹੈ ਅਤੇ ਇਹ ਨਸਲਾਂ ਬੱਚੇ ਵੀ ਘੱਟ ਦਿੰਦੀਆਂ ਹਨ ਜਦ ਕਿ ਇਸ ਦੇ ਉਲਟ ਵਿਦੇਸ਼ੀ ਨਸਲਾਂ ਬਹੁਤ ਤੇਜ਼ੀ ਨਾਲ ਵਧਦੀਆਂ ਹਨ ਅਤੇ ਬੱਚੇ ਵੀ ਜ਼ਿਆਦਾ ਪੈਦਾ ਕਰਦੀਆਂ ਹਨ।
ਪ੍ਰਸ਼ਨ 2. ਸੂਰਾਂ ਨੂੰ ਕਿਹੜੀ-ਕਿਹੜੀ ਸਸਤੀ ਖ਼ੁਰਾਕ ਪਾਈ ਜਾ ਸਕਦੀ ਹੈ ?
ਉੱਤਰ—ਸੂਰਾ ਨੂੰ ਸਸਤੇ ਤਰੀਕੇ ਨਾਲ ਪਾਲਣ ਲਈ ਸਬਜ਼ੀ ਮੰਡੀ ਦੀ ਬਚੀ-ਖੁਚੀ ਰਹਿੰਦ-ਖੂਹਦ ਅਤੇ ਪੱਤੇ, ਹੋਟਲਾਂ, ਹੋਸਟਲਾਂ ਅਤੇ ਕਨਟੀਨਾਂ ਦੀ ਰਹਿੰਦ-ਖੂੰਹਦ/ ਜੂਠ, ਗੰਨੇ ਦੇ ਰਸ ਦੀ ਮੈਲ ਅਤੇ ਲੱਸੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸੂਰਾਂ ਦੀ ਖ਼ੁਰਾਕ ਵਿੱਚ ਅਨਾਜ, ਚੋਕਰ/ਚੌਲਾਂ ਦੀ ਪਾਲਸ਼, ਸ਼ੀਰਾ, ਖੱਲ, ਮੱਛੀ ਦਾ ਚੂਰਾ, ਧਾਤਾਂ ਦਾ ਮਿਸ਼ਰਣ, ਐਂਟੀਬਾਇਉਟਿਕਸ ਅਤੇ ਵਿਟਾਮਿਨਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ 3 . ਸੂਰਾਂ ਦੀ ਖੁਰਾਕ ਦੀ ਬਣਤਰ ਦੱਸੋ।
ਉੱਤਰ—ਸੂਰਾਂ ਦੇ ਬੱਚਿਆਂ ਦੀ ਖ਼ੁਰਾਕ 20-22% ਪ੍ਰੋਟੀਨ ਰੱਖਣੀ ਚਾਹੀਦੀ ਹੈ ਪਰ ਰੇਸ਼ੇ ਦੀ ਮਾਤਰਾ 5% ਤੋਂ ਵਧੇਰੇ ਨਾ ਹੋਵੇ। ਵਧ ਰਹੇ ਸੂਰਾਂ ਦੀ ਖ਼ੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ 16–18% ਲਾਹੇਵੰਦ ਰਹਿੰਦੀ ਹੈ। ਵੱਡੇ ਜਾਨਵਰਾਂ ਨੂੰ 2-3 ਕਿਲੋਗਰਾਮ ਹਰਾ ਚਾਰਾ ਵੀ ਦਿੱਤਾ ਜਾ ਸਕਦਾ ਹੈ
ਪ੍ਰਸ਼ਨ 4. ਵਧੀਆ ਬੱਕਰੀ ਦੇ ਗੁਣ ਦੱਸੋ।
ਉੱਤਰ—ਵਧੀਆ ਬੱਕਰੀ ਦੀ ਚੋਣ ਲਈ 120 ਦਿਨ ਦੇ ਸੂਏ ਦਾ ਦੁੱਧ ਵੇਚਿਆ ਜਾਂਦਾ ਹੈ ਅਤੇ ਉਹ 2 ਸਾਲ ਦੀ ਉਮਰ ਤੱਕ ਪਹਿਲੀ ਵਾਰ ਸੂ ਪੈਣੀ ਚਾਹੀਦੀ ਹੈ। ਬੱਕਰੀ ਦੁੱਧ ਦੇਣ ਵਾਲੀ, ਲੰਬੀ ਵੇਲ, ਵਧੀਆ ਚਾਰੂ ਅਤੇ ਨਰਮ ਚਮਕੀਲੇ ਵਾਲਾਂ ਵਾਲੀ ਹੋਵੇ। ਲੇਵੇ ਦਾ ਆਕਾਰ ਵੱਡਾ ਹੋਵੇ, ਥਣ ਦਰਮਿਆਨੇ ਆਕਾਰ ਅਤੇ ਅਗਾਂਹ ਵੱਲ ਵਧੇ ਹੋਣ।
ਪ੍ਰਸ਼ਨ 5. ਖ਼ਰਗੋਸ਼ ਦੀਆਂ ਉੱਨ ਅਤੇ ਮਾਸ ਵਾਲੀਆਂ ਕਿਸਮਾਂ ਦੇ ਨਾਂ ਦੱਸੋ।
ਉੱਤਰ—ਉੱਨ ਪ੍ਰਾਪਤ ਕਰਨ ਲਈ ਪਾਲੇ ਜਾਣ ਵਾਲੇ ਖ਼ਰਗੋਸ਼ਾਂ ਦੀਆਂ ਨਸਲਾਂ- (1) ਰੂਸੀ ਅੰਗੋਰਾ, (2) ਬ੍ਰਿਟਿਸ਼ ਅੰਗੋਰਾ ਅਤੇ (3) ਜਰਮਨ ਅੰਗੋਰਾ।
ਮਾਸ ਪ੍ਰਾਪਤ ਕਰਨ ਲਈ ਪਾਲੇ ਜਾਣ ਵਾਲੇ ਖਰਗੋਸ਼ਾਂ ਦੀਆਂ ਨਸਲਾਂ—(1) ਸੋਵੀਅਤ ਚਿੰਚਲਾਂ, (2) ਗਰੇਅ ਜਿਐਂਟ, (3) ਨਿਊਜ਼ੀਲੈਂਡ ਵਾਈਟ ਅਤੇ (4) ਵਾਈਟ ਜਿਐਂਟ।
ਪ੍ਰਸ਼ਨ 6 . ਖ਼ਰਗੋਸ਼ ਕਿਸ ਤਰ੍ਹਾਂ ਦੇ ਖਾਣੇ ਨੂੰ ਜ਼ਿਆਦਾ ਪਸੰਦ ਕਰਦਾ ਹੈ ?
ਉੱਤਰ—ਖ਼ਰਗੋਸ਼ ਬਰਸ਼ੀਮ, ਰਵਾਂਰ’, ਲੂਸਣ, ਗਿੰਨੀਘਾਹ, ਨੇਪੀਅਰ ਬਾਜਰਾ, ਪਾਲਕ, ਹਰੇ ਪੱਤੇ ਅਤੇ ਸਬਜ਼ੀਆਂ ਦੇ ਪੱਤੇ ਬਹੁਤ ਪਸੰਦ ਕਰਦਾ ਹੈ।
ਪ੍ਰਸ਼ਨ 7. ਖ਼ਰਗੋਸ਼ ਦਾ ਖੁੱਡਾ ਜਾਂ ਡੱਬਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ?
ਉੱਤਰ-ਖੁੱਡੇ ਜਾਂ ਡੱਬੇ-ਡੱਬੇ ਦਾ ਆਕਾਰ ਅਤੇ ਡਿਜ਼ਾਈਨ ਵੱਖਰਾ-ਵੱਖਰਾ ਹੋ ਸਕਦਾ ਹੈ। ਇਹ ਲੱਕੜੀ ਦੇ ਬਣਾਏ ਜਾਂਦੇ ਹਨ, ਪਰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਵਿੱਚ ਮਲ-ਮੂਤਰ ਦੇ ਨਿਕਾਸ ਅਤੇ ਰੋਸ਼ਨੀ ਦਾ ਉਚੇਚਾ ਪ੍ਰਬੰਧ ਹੋਵੇ।
ਪ੍ਰਸ਼ਨ 8 . ਖ਼ਰਗੋਸ਼ ਹਰ ਸਾਲ ਕਿੰਨੇ ਸੂਏ ਅਤੇ ਹਰ ਸੂਬੇ ਕਿੰਨੇ ਬੱਚਿਆਂ ਨੂੰ ਜਨਮ ਦਿੰਦਾ ਹੈ ?
ਉੱਤਰ—ਖਰਗੋਸ਼ ਵਿੱਚ ਲਗਾਤਾਰ ਲੂਣ ਦੀ ਸ਼ਕਤੀ ਹੁੰਦੀ ਹੈ। ਇਹ ਇੱਕ ਸਾਲ ਵਿੱਚ 32 ਨਵੇਂ ਖ਼ਰਗੋਸ਼ਾਂ ਤੱਕ ਨੂੰ ਜਨਮ ਦੇ ਸਕਦੇ ਹਨ।
ਪ੍ਰਸ਼ਨ 9. ਖ਼ਰਗੋਸ਼ ਦੀਆਂ ਵੱਖ-ਵੱਖ ਨਸਲਾਂ ਦੀ ਉਨ ਪੈਦਾਵਾਰ ਬਾਰੇ ਲਿਖੋ।
ਉੱਤਰ—ਖਰਗੋਸ਼ ਦੀਆਂ ਰੂਸੀ, ਬ੍ਰਿਟਿਸ਼ ਅਤੇ ਜਰਮਨ ਅੰਗੋਰਾ ਨਸਲਾਂ ਉਨ ਦੀ ਪੈਦਾਵਾਰ ਕ੍ਰਮਵਾਰ 215, 210 ਅਤੇ 590 ਗ੍ਰਾਮ ਹੋ ਜਾਂਦੀ ਹੈ।
ਪ੍ਰਸ਼ਨ 10. ਖ਼ਰਗੋਸ਼ ਦੀ ਖ਼ੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਬਾਰੇ ਦੱਸੋ।
ਉੱਤਰ-ਖ਼ਰਗੋਸ਼ ਦੀ ਦੁਧੋਂ ਹਟੀ ਮਾਦਾ ਦੀ ਖ਼ੁਰਾਕ ਵਿੱਚ 12-15% ਪ੍ਰੋਟੀਨ ਅਤੇ ਦੁੱਧ ਦੇ ਰਹੇ ਜਾਨਵਰ ਦੀ ਖ਼ੁਰਾਕ ਵਿਚ 16-20% ਪ੍ਰੋਟੀਨ ਤੱਤ ਰੱਖਣਾ ਚਾਹੀਦਾ ਹੈ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1 . ਸੂਰ ਪਾਲਣ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਕਿਹੜੇ ਨੁਕਤੇ ਹਨ ?
ਉੱਤਰ—ਸੂਰ ਪਾਲਣ ਧੰਦੇ ਨੂੰ ਲਾਹੇਵੰਦ ਬਣਾਉਣ ਦੇ ਨੁਕਤੇ ਹੇਠ ਲਿਖੇ ਹਨ:— ਲਾਹੇਵੰਦ ਸੂਰ ਪਾਲਣ ਦੇ ਕਿੱਤੇ ਲਈ ਨਸਲ ਦੀ ਸਹੀ ਚੋਣ, ਸਿਹਤਮੰਦ ਤੇ ਵਧੀਆ ਸੂਰ ਅਤੇ ਸੂਰੀਆਂ ਦੀ ਚੋਣ, ਸਹੀ ਪ੍ਰਬੰਧ, ਬੀਮਾਰੀਆਂ ਤੋਂ ਬਚਾਅ ਅਤੇ ਰੋਕਥਾਮ ਅਤੇ ਸੰਤੁਲਤ ਸਸਤੀ ਖੁਰਾਕ ਮੂਲ ਆਧਾਰ ਸਿੱਧ ਹੁੰਦੇ ਹਨ।
ਪ੍ਰਸ਼ਨ 2. ਸੂਰਾਂ ਦੇ ਵਾੜੇ ਬਾਰੇ ਵਿਸਥਾਰ ਨਾਲ ਲਿਖੋ।
ਉੱਤਰ—ਸੂਰਾਂ ਦਾ ਵਾੜਾ—ਵਧ ਰਹੇ ਸੂਰ ਲਈ 8 ਵਰਗ ਫੁੱਟ ਜਗ੍ਹਾ ਚਾਹੀਦੀ ਹੈ ਅਤੇ 160 ਵਰਗ ਫੁੱਟ ਜਗ੍ਹਾ ਵਿੱਚ 20 ਬੱਚੇ ਰੱਖੇ ਜਾ ਸਕਦੇ ਹਨ।ਦੁੱਧੋਂ ਹਟੀ ਇੱਕ ਸੂਰੀ ਲਈ 10-12 ਵਰਗ ਫੁੱਟ ਜਗ੍ਹਾ ਜ਼ਰੂਰੀ ਹੁੰਦੀ ਹੈ ਅਤੇ 10 ਸੂਰੀਆਂ ਇਕੱਠੀਆਂ ਰੱਖੀਆਂ ਜਾ ਸਕਦੀਆਂ ਹਨ। ਸੂਰ ਦੇ ਵਾੜੇ ਅਰਾਮਦੇਹ, ਸਸਤੇ ਅਤੇ ਜ਼ਮੀਨ ਤੋਂ ਉੱਚੇ ਹੋਣੇ ਚਾਹੀਦੇ ਹਨ। ਬੱਚਿਆਂ ਵਾਲੀ ਸੂਰੀ ਦੇ ਕਮਰੇ ਵਿੱਚ ਕੰਧ ਤੋਂ ਹਟਵੀਂ ਗਾਰਡ ਰੇਲਿੰਗ (Gaurg Railing) ਲਗਾਉ ਤਾਂ ਕਿ ਬੱਚੇ ਸੂਰੀ ਹੇਠ ਆ ਕੇ ਮਰ ਨਾ ਜਾਣ। ਇਹ ਰੇਲਿੰਗ ਫਰਸ਼ ਤੋਂ 10-12 ਇੰਚ ਉੱਚੀ ਅਤੇ ਐਨੀ ਹੀ ਕੰਧ ਤੋਂ ਹਟਵੀਂ ਹੋਣੀ ਚਾਹੀਦੀ ਹੈ।
ਪ੍ਰਸ਼ਨ 3 . ਭੇਡਾਂ ਬੱਕਰੀਆਂ ਦੇ ਵਾੜੇ ਬਾਰੇ ਨੋਟ ਲਿਖੋ।
ਉੱਤਰ-ਭੇਡਾਂ ਬੱਕਰੀਆਂ ਲਈ ਸ਼ੈੱਡ ਖੁੱਲ੍ਹੇ, ਹਵਾਦਾਰ ਅਤੇ ਫ਼ਰਸ਼ ਸਿਲਾਭ ਰਹਿਤ ਹੋਣੇ ਚਾਹੀਦੇ ਹਨ। ਵਾੜੇ ਦੀ ਲੰਬਾਈ ਪੂਰਬ-ਪੱਛਮ ਦਿਸ਼ਾ ਵੱਲ ਰੱਖਣੀ ਚਾਹੀਦੀ ਹੈ। ਹਰੇਕ ਬੱਕਰੀ ਜਾਂ ਭੇਡ ਨੂੰ ਤਕਰੀਬਨ 10 ਵਰਗ ਫੁੱਟ ਜਗ੍ਹਾ ਚਾਹੀਦੀ ਹੈ ਜਦ ਕਿ ਲੇਲੇ ਜਾਂ ਛਲਾਰੂ ਨੂੰ 4 ਵਰਗ ਫੁੱਟ ਜਗ੍ਹਾ ਦੀ ਲੋੜ ਪੈਂਦੀ ਹੈ। ਵਾੜੇ ਦੁਆਲੇ 5-6 ਫੁੱਟ ਉਚੀ ਦੀਵਾਰ ਜਾਂ ਕੰਡਿਆਲੀ ਵਾੜ ਲਗਾਉ ਤਾਂ ਕਿ ਕੁੱਤੇ ਵਗੈਰਾ ਨੁਕਸਾਨ ਨਾ ਕਰਨ ।
ਪ੍ਰਸ਼ਨ 4. ਖ਼ਰਗੋਸ਼ ਦੀ ਖ਼ੁਰਾਕ ਦੀ ਬਣਤਰ ਬਾਰੇ ਦੱਸੋ।
ਉੱਤਰ—ਖ਼ਰਗੋਸ਼ ਦੀ ਖੁਰਾਕ ਬਣਾਉਣ ਲਈ ਕਣਕ/ਮੱਕੀ/ਬਾਜਰਾ,ਚੌਲਾਂ ਦੀਪਾਲਸ਼, ਮੂੰਗਫਲੀ ਦੀ ਖਾਲ, ਮੀਟ ਮੀਲ, ਧਾਤਾਂ ਦਾ ਮਿਸ਼ਰਣ ਅਤੇ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ 5 . ਖ਼ਰਗੋਸ਼ ਦੇ ਪਿੰਜਰਿਆਂ ਬਾਰੇ ਜਾਣਕਾਰੀ ਦਿਉ।
ਉੱਤਰ-ਖ਼ਰਗੋਸ਼ ਕਮਰਿਆਂ ਅਤੇ ਖੁੱਡਿਆਂ ਜਾਂ ਡੱਬਿਆਂ ਵਿੱਚ ਪਾਲਿਆ ਜਾ ਸਕਦਾ ਹੈ।ਖੁੱਡੇ ਜਾਂ ਡੱਬੇ ਲੱਕੜੀ ਦੇ ਵੱਖ-ਵੱਖ ਆਕਾਰ ਦੇ ਬਣਾਏ ਜਾਂਦੇ ਹਨ ਪਰ ਇਨ੍ਹਾਂ ਖੁੱਡਿਆਂ ਵਿੱਚ ਮਲ ਮੂਤਰ ਦੇ ਨਿਕਾਸ ਅਤੇ ਰੌਸ਼ਨੀ ਦਾ ਸੁਚਾਰੂ ਪ੍ਰਬੰਧ ਕਰਨਾ ਚਾਹੀਦਾ ਹੈ। ਪੇਟੀ ਨੂੰ ਜ਼ਮੀਨ ਤੋਂ ਉੱਚਾ ਅਤੇ ਬਾਹਰ ਰੱਖਣਾ ਚਾਹੀਦਾ ਹੈ। ਪੇਟੀ ਲੱਕੜੀ, ਸੀਮੇਂਟ ਦੀਆਂ ਚਾਦਰਾਂ ਜਾਂ ਲੋਹੇ ਦੀ ਜਾਲੀ ਦੀ ਬਣੀ ਹੁੰਦੀ ਹੈ।ਦੁੱਧ ਛੁਡਾਉਣ ਉਪਰੰਤ ਬੱਚਿਆਂ ਨੂੰ ਪਿੰਜਰਿਆਂ ਵਿੱਚ ਰੱਖਿਆ ਜਾਂਦਾ ਹੈ। ਹਰ ਪਿੰਜਰੇ ਵਿੱਚ ਤਕਰੀਬਨ 20 ਬੱਚੇ ਰੱਖੇ ਜਾਂਦੇ ਹਨ। ਨਰ ਅਤੇ ਮਾਦਾ ਖ਼ਰਗੋਸ਼ ਵੱਖ-ਵੱਖ ਰਖਣੇ ਚਾਹੀਦੇ ਹਨ। ਇਹਨਾਂ ਲਈ ਪਿੰਜਰੇ ਦਾ ਆਕਾਰ 2 ਫੁੱਟ ਲੰਬਾ, ਡੇਢ ਫੁੱਟ ਚੌੜਾ ਅਤੇ ਡੇਢ ਫੁੱਟ ਉੱਚਾ ਹੋਣਾ ਚਾਹੀਦਾ ਹੈ।
Khetibari Book-9(Punjabi medium)
Lesson 1 ਸਾਉਣੀ ਦੀਆਂ ਫ਼ਸਲਾਂ Lesson 2 ਸਾਉਣੀ ਦੀਆਂ ਸਬਜ਼ੀਆਂ
Lesson 3 ਫੁੱਲਾਂ ਦੀ ਕਾਸ਼ਤ Lesson 4 ਖੇਤੀ ਉਤਪਾਦਾਂ ਦਾ ਮੰਡੀਕਰਨ
Lesson 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ
Lesson 6 ਪਸ਼ੂ ਪਾਲਣ Lesson 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ
Lesson 8 ਮੁਰਗੀ ਪਾਲਣ Lesson 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ
Lesson 10 ਮੱਛੀ ਪਾਲਣ Lesson 11 ਕੁਝ ਨਵੇਂ ਖੇਤੀ ਵਿਸ਼ੇ
1. ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
2. ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
3. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
4. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
5. ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।
Sir PSEB CLASS NINE MA ALL SUBJECT NOTES 2024-2025 TAK KA DO