ਪਾਠ 5. ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਿਟੀ ਕੰਟਰੋਲ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਬੀਜ ਦੇ ਕੁਆਲਿਟੀ ਕੰਟਰੋਲ ਲਈ ਲਾਗੂ ਕਾਨੂੰਨ ਦਾ ਨਾਂ ਦੱਸੋ।
ਉੱਤਰ-ਬੀਜ ਕੰਟਰੋਲ ਆਰਡਰ ।
ਪ੍ਰਸ਼ਨ 2. ਖਾਦਾਂ ਅਤੇ ਕੁਆਲਿਟੀ ਕੰਟਰੋਲ ਲਈ ਕਾਨੂੰਨ ਦਾ ਨਾਂ ਦੱਸੋ:
ਉੱਤਰ–ਖਾਦ ਕੰਟਰੋਲ ਆਰਡਰ ।
ਪ੍ਰਸ਼ਨ 3 . ਖਾਦਾਂ ਦੀ ਪਰਖ ਲਈ ਪ੍ਰਯੋਗਸ਼ਾਲਾ ਕਿੱਥੇ-ਕਿੱਥੇ ਹਨ ?
ਉੱਤਰ-ਲੁਧਿਆਣਾ ਅਤੇ ਫਰੀਦਕੋਟ ਵਿਖੇ।
ਪ੍ਰਸ਼ਨ 4. ਕੀੜੇਮਾਰ ਦਵਾਈਆਂ ਦੀ ਕੁਆਲਿਟੀ ਕੰਟਰੋਲ ਲਈ ਲਾਗੂ ਕਾਨੂੰਨ ਦਾ ਨਾਂ ਦਸੋ ?
ਉੱਤਰ—ਇਨਸੈਕਟੀਸਾਈਡ ਐਕਟ ।
ਪ੍ਰਸ਼ਨ 5 . ਭਾਰਤ ਸਰਕਾਰ ਨੂੰ ਕੀਟਨਾਸ਼ਕ ਐਕਟ ਲਾਗੂ ਕਰਨ ਲਈ ਸਲਾਹ-ਮਸ਼ਵਰਾ ਕੌਣ ਦਿੰਦਾ ਹੈ ?
ਉੱਤਰ—ਸੈਂਟਰਲ ਰਜਿਸ਼ਟੇਸ਼ਨ ਕਮੇਟੀ ।
ਪ੍ਰਸ਼ਨ 6 . ਕੀੜੇਮਾਰ ਦਵਾਈਆਂ ਦੀ ਜਾਂਚ ਲਈ ਪ੍ਰਯੋਗਸ਼ਾਲਾ ਕਿੱਥੇ ਹਨ ?
ਉੱਤਰ-ਲੁਧਿਆਣਾ, ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ।
ਪ੍ਰਸ਼ਨ 7. ਵਿਦੇਸ਼ਾਂ ਤੋਂ ਕੀੜੇਮਾਰ ਦਵਾਈਆਂ ਦੀ ਨਿਰਯਾਤ ਦੀ ਆਗਿਆ ਕੌਣ ਦਿੰਦਾ ਹੈ ?
ਉੱਤਰ—ਸੈਂਟਰਲ ਰਜਿਸਟਰੇਸ਼ਨ ਕਮੇਟੀ ।
ਪ੍ਰਸ਼ਨ 8 . ਕੀਟਨਾਸ਼ਕ ਐਕਟ ਅਧੀਨ ਕੀਟਨਾਸ਼ਕ ਇੰਸਪੈਕਟਰ ਕਿਸਨੂੰ ਘੋਸ਼ਿਤ ਕੀਤਾ ਗਿਆ ਹੈ ?
ਉੱਤਰ-ਖੇਤੀ-ਬਾੜੀ ਵਿਭਾਗ ਦੇ ਸਮੂਹ ਜ਼ਿਲਾ ਖੇਤੀ-ਬਾੜੀ ਵਿਕਾਸ ਅਫ਼ਸਰਾਂ ਨੂੰ ।
ਪ੍ਰਸ਼ਨ 9. ਘਟੀਆ ਖਾਦ ਵੇਚਣ ਵਾਲੇ ਵਿਰੁੱਧ ਸ਼ਿਕਾਇਤ ਕਿਸ ਨੂੰ ਕਰੇਗੇ ?
ਉੱਤਰ-ਖੇਤੀਬਾੜੀ ਅਧਿਕਾਰੀ ਨੂੰ।
ਪ੍ਰਸ਼ਨ 10. ਟੀ. ਐਲ. ਕਿਸ ਵਸਤੂ ਦਾ ਲੇਬਲ ਹੈ ?
ਉੱਤਰ-ਪ੍ਰਮਾਣਿਤ ਬੀਜਾਂ ਜਾਂ ਵਿਸ਼ਵਾਸਯੋਗ ਕੁਅਲਟੀ
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਖਾਦਾਂ ਦਾ ਕੁਆਲਿਟੀ ਕੰਟਰੋਲ ਕਿਉਂ ਜ਼ਰੂਰੀ ਹੈ ?
ਉੱਤਰ—ਖਾਦਾਂ ਦੀ ਕੁਆਲਿਟੀ, ਵਜ਼ਨ ਨੂੰ ਦੁਰਸਤ ਰੱਖਣ, ਮਿਲਾਵਟ, ਘਟੀਆ ਅਤੇ ਅਮਾਣਿਤ ਖਾਦਾਂ ਵੇਚਣ ਅਤੇ ਹੋਰ ਉਲੰਘਣਾ ਨੂੰ ਰੋਕਣ ਲਈ ਖਾਦਾਂ ਦਾ ਕੁਅਲਟੀ ਕੰਟਰੋਲ ਜ਼ਰੂਰੀ ਹੈ।
ਪ੍ਰਸ਼ਨ 2. ਬੀਜਾਂ ਦਾ ਕੁਆਲਿਟੀ ਕੰਟਰੋਲ ਕਿਉਂ ਜ਼ਰੂਰੀ ਹੈ ?
ਉੱਤਰ-ਕਿਸਾਨਾਂ ਨੂੰ ਵਧੀਆ ਕੁਆਲਿਟੀ ਦੇ ਬੀਜ ਮੁੱਹਈਆ ਕਰਵਾਉਣ ਲਈ ਬੀਜਾਂ ਦਾ ਕੁਅਲਟੀ ਕੰਟਰੋਲ ਜ਼ਰੂਰੀ ਹੈ। ਇਸ ਕਾਨੂੰਨ ਅਧੀਨ ਬੀਜ ਖ਼ਰੀਦਣ ਵਾਲੇ ਕਿਸਾਨਾਂ ਦੇ ਹੱਕ ਵੀ ਸੁਰੱਖਿਅਤ ਰੱਖੇ ਗਏ ਹਨ ਤਾਂ ਕਿ ਉਸ ਵੱਲੋਂ ਬੀਜ ਤੇ ਕੀਤੇ ਗਏ ਖ਼ਰਚੇ ਦਾ ਮੁਆਵਜ਼ਾ ਉਨ੍ਹਾਂ ਨੂੰ ਮਿਲ ਸਕੇ।
ਪ੍ਰਸ਼ਨ 3. ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਕਿਹੜੀਆਂ ਖੇਤੀਬਾੜੀ ਸੰਬੰਧਤ ਵਸਤੂਆਂ ਸ਼ਾਮਿਲ ਹਨ ? ਉੱਤਰ-ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਖੇਤੀਬਾੜੀ ਨਾਲ ਸੰਬੰਧਤ ਵਸਤੂਆਂ ਵਿਚ ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਸ਼ਾਮਲ ਹਨ।
ਪ੍ਰਸ਼ਨ 4. ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੇ ਕੁਆਲਿਟੀ ਕੰਟਰੋਲ ਲਈ ਕਿਹੜੇ-ਕਿਹੜੇ ਕਾਨੂੰਨ ਲਾਗੂ ਕੀਤੇ ਗਏ ਹਨ ?
ਉੱਤਰ-(i) ਬੀਜ ਕੰਟਰੋਲ ਆਰਡਰ, (ii) ਖਾਦ ਕੰਟਰੋਲ ਆਰਡਰ,
(iii) ਇਨਸੈਕਟੀਸਾਈਡ ਐਕਟ
ਪ੍ਰਸ਼ਨ 5 . ਬੀਜਾਂ ਦੇ ਕੁਆਲਿਟੀ ਕੰਟਰੋਲ ਲਈ ਬੀਜ ਇੰਸਪੈਕਟਰ ਦੇ ਕੀ ਅਧਿਕਾਰ ਹਨ ?
ਉੱਤਰ-ਬੀਜ ਇੰਸਪੈਕਟਰ ਕਿਸੇ ਵੀ ਡੀਲਰ ਕੋਲੋਂ ਬੀਜ ਦੇ ਸਟਾਕ ਬਾਰੇ, ਖਰੀਦ,ਵਿਕਰੀ ਅਤੇ ਸਟੋਰ ਵਿੱਚ ਪਏ ਬੀਜਾਂ ਬਾਰੇ ਸੂਚਨਾ ਮੰਗ ਸਕਦਾ ਹੈ। ਬੀਜ ਵਾਲੇ ਸਟੋਰ ਦੁਕਾਨ ਦੀ ਤਲਾਸ਼ੀ ਲੈ ਸਕਦਾ ਹੈ ਅਤੇ ਪ੍ਰਾਪਤ ਬੀਜਾਂ ਦੇ ਨਮੂਨੇ ਭਰ ਸਕਦਾ ਹੈ। ਇਸ ਤੋਂ ਇਲਾਵਾ ਕਸੂਰਵਾਰ ਦਾ ਲਾਇਸੈਂਸ ਰੱਦ ਕਰਨ ਬਾਰੇ ਸੰਬੰਧਤ ਅਧਿਕਾਰੀ ਨੂੰ ਲਿਖ ਸਕਦਾ ਹੈ।
ਪ੍ਰਸ਼ਨ 6 . ਬੀਜ ਕੰਟਰੋਲ ਆਰਡਰ ਅਧੀਨ ਕਿਸਾਨ ਨੂੰ ਕੀ ਹੱਕ ਪ੍ਰਾਪਤ ਹਨ ?
ਉੱਤਰ-ਬੀਜ ਕੰਟਰੋਲ ਆਰਡਰ ਅਧੀਨ ਬੀਜ ਖ਼ਰੀਦਣ ਵਾਲੇ ਕਿਸਾਨਾਂ ਦੇ ਹੱਕ ਸੁਰੱਖਿਅਤ ਰੱਖੇ ਗਏ ਹਨ ਤਾਂ ਕਿ ਉਸ ਵੱਲੋਂ ਬੀਜ ਤੇ ਕੀਤੇ ਗਏ ਖ਼ਰਚੇ ਦਾ ਮੁਆਵਜ਼ਾ ਉਸਨੂੰ ਮਿਲ ਸਕੇ। ਜੇਕਰ ਬੀਜ ਖਰੀਦਦਾਰ ਇਹ ਸਮਝਦਾ ਹੋਵੇ ਕਿ ਉਸ ਦੀ ਫਸਲ ਦੇ ਫ਼ੇਲ੍ਹ ਹੋਣ ਦਾ ਮੁੱਖ ਕਾਰਨ ਉਸ ਨੂੰ ਬੀਜ ਡੀਲਰ ਵੱਲੋਂ ਦਿੱਤਾ ਗਿਆ ਮਾੜਾ ਬੀਜ ਹੈ ਤਾਂ ਉਹ ਇਸ ਸੰਬੰਧ ਵਿੱਚ ਬੀਜ ਇੰਸਪੈਕਟਰ ਕੋਲ ਆਪਣੀ ਸ਼ਿਕਾਇਤ ਲਿਖਤੀ ਰੂਪ ਵਿੱਚ ਦਰਜ ਕਰਵਾ ਸਕਦਾ ਹੈ।
ਪ੍ਰਸ਼ਨ 7. ਖਰਾਬ ਬੀਜ ਪ੍ਰਾਪਤ ਹੋਣ ਤੇ ਸ਼ਿਕਾਇਤ ਦਰਜ ਕਰਵਾਉਣ ਲਈ ਸਬੂਤ ਵਜੋਂ ਕਿਹੜੀਆਂ-ਕਿਹੜੀਆਂ ਵਸਤੂਆਂ ਦੀ ਲੋੜ ਪੈਂਦੀ ਹੈ ? ਉੱਤਰ-ਖਰਾਬ ਬੀਜ ਪ੍ਰਾਪਤ ਹੋਣ ਤੇ ਸ਼ਿਕਾਇਤ ਦਰਜ ਕਰਾਉਣ ਲਈ ਹੇਠ ਲਿਖੇ ਦਸਤਾਵੇਜ਼ ਆਪਣੀ ਸ਼ਿਕਾਇਤ ਨਾਲ ਬਤੌਰ ਸਬੂਤ ਅਤੇ ਅਗਲੇਰੀ ਕਾਰਵਾਈ ਲਈ
ਲਾਉਣ ਪੈਣਗੇ-
- ਦੁਕਾਨਦਾਰ ਵੱਲੋਂ ਦਿੱਤਾ ਗਿਆ ਬਿੱਲ ਜਾਂ ਰਸੀਦ !
- ਬੀਜ ਦੇ ਥੈਲੇ ਨੂੰ ਲੱਗਾ ਹੋਇਆ ਲੇਬਲ।
- ਬੀਜ ਵਾਲਾ ਖ਼ਾਲੀ ਪੈਕਟ/ਥੈਲਾ/ ਡੱਬਾ।
- ਖਰੀਦੇ ਹੋਏ ਬੀਜ ਵਿੱਚੋਂ ਰੱਖਿਆ ਹੋਇਆ ਬੀਜ ਦਾ ਨਮੂਨਾ।
ਪ੍ਰਸ਼ਨ 8 . ਖਾਦਾਂ ਦੇ ਕੁਆਲਿਟੀ ਕੰਟਰੋਲ ਸੰਬੰਧੀ ਕਾਨੂੰਨ ਦਾ ਕੀ ਨਾਂ ਹੈ ? ਇਸਨੂੰ ਖੇਤੀ-ਬਾੜੀ ਵਿਭਾਗ ਦੇ ਕਿਹੜੇ ਅਧਿਕਾਰੀਆਂ ਦੇ ਸਹਿਯੋਗ ਨਾਲ ਲਾਗੂ ਕੀਤਾ ਜਾਂਦਾ ਹੈ ?
ਉੱਤਰ-ਖਾਦਾਂ ਦੇ ਕੁਅਲਟੀ ਕੰਟਰੋਲ ਸੰਬੰਧੀ ਕਾਨੂੰਨ ਦਾ ਨਾਂ ਖਾਦ ਕੰਟਰੋਲ ਆਰਡਰ 1985 ਹੈ। ਇਹ ਕਾਨੂੰਨ ਡਾਇਰੈਕਟਰ ਖੇਤੀਬਾੜੀ ਪੰਜਾਬ ਦੀ ਦੇਖ-ਰੇਖ ਹੇਠ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਅਤੇ ਉਨ੍ਹਾਂ ਦੇ ਸਹਿਯੋਗੀ ਅਧਿਕਾਰੀਆਂ ਜਿਵੇਂ ਕਿ ਖੇਤੀਬਾੜੀ ਅਫ਼ਸਰ ਅਤੇ ਖੇਤੀਬਾੜੀ ਵਿਕਾਸ ਅਫ਼ਸਰ (A.D.0.) ਦੁਆਰਾ ਲਾਗੂ ਕੀਤਾ ਜਾਂਦਾ ਹੈ।
ਪ੍ਰਸ਼ਨ 9. ਕੀਟਨਾਸ਼ਕ ਇੰਸਪੈਕਟਰ ਕੀੜੇਮਾਰ ਦਵਾਈਆਂ ਦੇ ਕੁਆਲਿਟੀ ਕੰਟਰੋਲ ਲਈ ਕੀ ਕਾਰਵਾਈ ਕਰਦਾ ਹੈ ?
ਉੱਤਰ—ਕੀਟਨਾਸ਼ਕ ਇੰਸਪੈਕਟਰ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਕੀਟਨਾਸ਼ਕ ਵੇਚਣ ਵਾਲੀਆਂ ਦੁਕਾਨਾਂ, ਗੁਦਾਮਾਂ, ਸੇਲ ਸੈਂਟਰਾਂ ਅਤੇ ਹੋਰ ਸੰਬੰਧਤ ਥਾਵਾਂ ਉੱਤੇ ਨਿਰੀਖਣ ਕਰਦੇ ਹਨ। ਉਹ ਸੈਂਪਲ ਲੈ ਕੇ ਉਸ ਦੀ ਪੜਤਾਲ ਲਈ ਲੁਧਿਆਣਾ, ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਪ੍ਰਯੋਗਸ਼ਾਲਾਵਾਂ ਵਿੱਚ ਭੇਜਦੇ ਹਨ।ਇਸ ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਲਾਈਸੈਂਸ ਰੱਦ ਕਰ ਦਿੱਤੇ ਜਾਂਦੇ ਹਨ ਅਤੇ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।
ਪ੍ਰਸ਼ਨ 10 . ਬੀਜ ਕਾਨੂੰਨ ਦੀ ਧਾਰਾ -7 ਕੀ ਹੈ ?
ਉੱਤਰ-ਬੀਜ ਕਾਨੂੰਨ ਦੀ ਧਾਰਾ-7 ਦੇ ਤਹਿਤ ਸਿਰਫ਼ ਨੋਟੀਫਾਈਡ ਸੂਚਿਤ ਕਿਸਮਾਂ ਦੇ ਬੀਜ ਦੀ ਹੀ ਵਿਕਰੀ ਕੀਤੀ ਜਾ ਸਕਦੀ ਹੈ। ਇਹ ਵਿਕਰੀ ਸਿਰਫ਼ ਬੰਦ ਪੈਕਟਾਂ, ਡੱਬਿਆਂ ਜਾਂ ਥੈਲਿਆਂ ਵਿੱਚ ਹੀ ਕੀਤੀ ਜਾ ਸਕਦੀ ਹੈ, ਜਿਨ੍ਹਾਂ ਉੱਤੇ ਪ੍ਰਮਾਣਿਤ ਬੀਜ ਜਾਂ ਵਿਸ਼ਵਾਸਯੋਗ ਕੁਆਲਟੀ ਦਾ ਲੇਬਲ ਟੀ. ਐਲ. ਲੱਗਿਆ ਹੋਵੇ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ–
ਪ੍ਰਸ਼ਨ 1 . ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਕੁਆਲਿਟੀ ਕੰਟਰੋਲ ਕਿਉਂ ਜ਼ਰੂਰੀ ਹੈ ?
ਉੱਤਰ—ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਵਿੱਚ ਕਿਸੇ ਵੀ ਕਿਸਮ ਦੀ ਘਾਟ, ਕਮੀ, ਮਿਲਾਵਟ ਜਾਂ ਹੋਰ ਉਲੰਘਣਾ ਨੂੰ ਰੋਕਣ ਵਾਸਤੇ ਕੁਅਲਟੀ ਕੰਟਰੋਲ ਜ਼ਰੂਰੀ ਹੈ। ਇਸ ਨੂੰ ਹੇਠ ਲਿਖੇ ਵੱਖਰੇ-ਵੱਖਰੇ ਕਾਨੂੰਨ ਬਣਾ ਕੇ ਸਾਰੇ ਹੀ ਸੂਬਿਆਂ ਵਿੱਚ ਲਾਗੂ ਕੀਤਾ ਗਿਆ ਹੈ :
(ii) ਖਾਦ ਕੰਟਰੋਲ ਆਰਡਰ (Fertilizer Control Order)
(i) ਬੀਜ ਕੰਟਰੋਲ ਆਰਡਰ (Seed Control Order)
(iii) ਇਨਸੈਕਟੀਸਾਇਡ ਐਕਟ (Insecticide Act) ਇਹ ਤਿੰਨੇ ਹੀ ਕਾਨੂੰਨ ਪੰਜਾਬ ਵਿੱਚ ਸਰਕਾਰ ਵੱਲੋਂ ਖੇਤੀ-ਬਾੜੀ ਵਿਭਾਗ, ਪੰਜਾਬ ਦੁਆਰਾ ਲਾਗੂ ਕੀਤੇ ਜਾਂਦੇ ਹਨ। ਕਿਸੇ ਵੀ ਕਿਸਮ ਦੀ ਉਲੰਘਣਾ ਹੋਣ ਦੀ ਸਥਿਤੀ ਵਿੱਚ ਲੱਗੇ ਮੁੱਖ ਖੇਤੀਬਾੜੀ ਅਫ਼ਸਰ ਜਾਂ ਸਰਕਾਰ ਵੱਲੋਂ ਨਾਮਜ਼ਦ ਕੀਤੇ ਹੋਰ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ। ਕਿਸੇ ਵੀ ਕਮੀ ਦੇ ਸਬੂਤ ਮਿਲਣ ਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਤੇ ਦੋਸ਼ੀਆਂ ਦੇ ਵਿਕਰੀ ਲਾਈਸੈਂਸ ਵੀ ਹੱਦ ਕੀਤੇ ਜਾ ਸਕਦੇ ਹਨ।
ਪ੍ਰਸ਼ਨ 2 . ਕੀਟਨਾਸ਼ਕ ਐਕਟ (Insecticide Act) ਦੀ ਸਹਾਇਤਾ ਨਾਲ ਕੀੜੇਮਾਰ ਦਵਾਈਆਂ ਦਾ ਕੁਅਲਟੀ ਕੰਟਰੋਲ ਕਿਵੇਂ ਕੀਤਾ ਜਾਂਦਾ ਹੈ ?
ਉੱਤਰ—ਇਹ ਐਕਟ ਖੇਤੀ ਰਸਾਇਣਾਂ ਵਿੱਚ ਮਿਲਾਵਟ, ਘਾਟਾਂ ਅਤੇ ਹੋਰ ਊਣਤਾਈਆਂ ਦੂਰ ਕਰਨ ਵਾਸਤੇ ਲਾਗੂ ਕੀਤਾ ਗਿਆ ਹੈ। ਇਸ ਐਕਟ ਅਨੁਸਾਰ ਮਿਆਦ ਲੰਬੀਆਂ ਅਤੇ ਘੱਟ ਮਾਪ ਵਾਲੀਆਂ ਦਵਾਈਆਂ ਦੀ ਵਿਕਰੀ ਗ਼ੈਰ ਕਾਨੂੰਨੀ ਹੈ। ਪੰਜਾਬ ਸਰਕਾਰ ਦੁਆਰਾ ਜ਼ਿਲ੍ਹੇ ਦੇ ਮੁੱਖ ਖੇਤੀ-ਬਾੜੀ ਵਿਭਾਗ ਦੇ ਅਫ਼ਸਰਾਂ ਨੂੰ ਇਹ ਦਵਾਈਆਂ ਵੇਚਣ ਸੰਬੰਧੀ ਲਾਈਸੈਂਸ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ।ਖੇਤੀਬਾੜੀ ਵਿਕਾਸ ਅਫ਼ਸਰਾਂ ਨੂੰ ਇਸ ਐਕਟ ਅਧੀਨ ਕੀਟਨਾਸ਼ਕ ਇੰਸਪੈਕਟਰ ਘੋਸ਼ਿਤ ਕੀਤਾ ਗਿਆ ਹੈ।ਇਹ ਅਧਿਕਾਰੀ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਕੀਟਨਾਸ਼ਕ ਵੇਚਣ ਵਾਲੀਆਂ ਦੁਕਾਨਾਂ, ਗੁਦਾਮਾਂ, ਸੇਲ ਸੈਂਟਰਾਂ ਅਤੇ ਹੋਰ ਸੰਬੰਧਤ ਥਾਵਾਂ ਤੇ ਨਿਰੀਖਣ ਕਰਦੇ ਹਨ। ਉਹ ਸੈਂਪਲ ਲੈ ਕੇ ਉਸ ਦੀ ਪੜਤਾਲ ਲਈ ਲੁਧਿਆਣਾ, ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਪ੍ਰਯੋਗਸ਼ਾਲਾਵਾਂ ਵਿੱਚ ਭੇਜਦੇ ਹਨ। ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਲਾਈਸੈਂਸ ਰੱਦ ਕਰ ਦਿੱਤੇ ਜਾਂਦੇ ਹਨ ਅਤੇ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।
ਪ੍ਰਸ਼ਨ 3 . ਬੀਜ ਕੰਟਰੋਲ ਆਰਡਰ ਦੀਆਂ ਮੁੱਖ ਧਾਰਾਵਾਂ ਦਾ ਵਰਣਨ ਕਰੋ।
ਉੱਤਰ-ਬੀਜ ਕੰਟਰੋਲ ਆਰਡਰ ਦੀਆਂ ਮੁੱਖ ਧਾਰਾਵਾਂ ਇਸ ਤਰ੍ਹਾਂ ਹਨ :-
- ਲਾਈਸੈਂਸ ਦੇਣ ਦਾ ਅਧਿਕਾਰ-ਸੀਡ ਕੰਟਰੋਲ ਆਰਡਰ, 1983 ਦੇ ਤਹਿਤ ਰਾਜ ਸਰਕਾਰ ਕਿਸੇ ਵੀ ਅਧਿਕਾਰੀ ਨੂੰ ਲਾਈਸੈਂਸ ਅਧਿਕਾਰੀ ਨਿਯੁਕਤ ਕਰ ਸਕਦੀ ਹੈ ਅਤੇ ਉਸਦੇ ਅਧਿਕਾਰ ਦਾ ਕਾਰਜ ਖੇਤਰ ਵੀ ਨਿਰਧਾਰਤ ਕਰ ਸਕਦੀ ਹੈ।
- ਬੀਜ ਇੰਸਪੈਕਟਰ-ਇਸ ਐਕਟ ਅਧੀਨ ਸਰਕਾਰ ਵੱਲੋਂ ਖੇਤੀ ਬਾੜੀ ਵਿਕਾਸ ਅਫ਼ਸਰਾਂ ਨੂੰ ਬੀਜ ਇੰਸਪੈਕਟਰ ਨਿਯੁਕਤ ਕਰਕੇ ਉਸਦਾ ਅਧਿਕਾਰ ਖੇਤਰ ਅਤੇ ਉਸ ਵਲੋਂ ਵਰਤੀਆਂ ਜਾਣ ਵਾਲੀਆਂ ਸ਼ਕਤੀਆਂ ਨੂੰ ਨੋਟੀਫਾਈ ਕੀਤਾ ਗਿਆ ਹੈ। ਬੀਜ ਇੰਸਪੈਕਟਰ ਕਿਸੇ ਵੀ ਡੀਲਰ ਕੋਲੋਂ ਬੀਜ ਦੇ ਸਟਾਕ’, ਖਰੀਦ, ਵਿਕਰੀ ਅਤੇ ਸਟੋਰ ਵਿੱਚ ਪਏ ਬੀਜ ਬਾਰੇ ਸੀਡ ਕੰਟਰੋਲ ਆਰਡਰ ਦੀ ਸੂਚਨਾ ਮੰਗ ਸਕਦਾ ਹੈ ਅਤੇ ਪ੍ਰਾਪਤ ਬੀਜਾਂ ਦੇ ਨਮੂਨੇ ਭਰ ਸਕਦਾ ਹੈ। ਨਮੂਨਿਆਂ ਦੀ ਜਾਂਚ ਬੀਜ ਪਰਖ ਪ੍ਰਯੋਗਸ਼ਾਲਾ ਤੋਂ ਕਰਵਾ ਸਕਦਾ ਹੈ, ਵਿਕਰੀ ਤੇ ਪਾਬੰਦੀ ਲਗਾ ਸਕਦਾ ਹੈ ਅਤੇ ਬੀਜਾਂ ਨਾਲ ਸੰਬੰਧਤ ਕਾਗਜ਼ਾਤ ਆਪਣੇ ਕਬਜ਼ੇ ਵਿਚ ਲੈ ਸਕਦਾ ਹੈ। ਇਸ ਤੋਂ ਇਲਾਵਾ ਕਸੂਰਵਾਰ ਦਾ ਲਾਈਸੈਂਸ ਰੱਦ ਕਰਨ ਬਾਰੇ ਸੰਬੰਧਿਤ ਅਧਿਕਾਰੀ ਨੂੰ ਲਿਖ ਸਕਦਾ ਹੈ।
ਪ੍ਰਸ਼ਨ 4. ਬੀਜ ਕੰਟਰੋਲ ਆਰਡਰ ਅਧੀਨ ਕਿਸਾਨਾਂ ਨੂੰ ਕੀ ਕੀ ਅਧਿਕਾਰ ਪ੍ਰਾਪਤ ਹਨ ?
ਉੱਤਰ—ਬੀਜ ਕੰਟਰੋਲ ਆਰਡਰ ਅਧੀਨ ਕਿਸਾਨਾਂ ਨੂੰ ਹੇਠ ਲਿਖੇ ਅਧਿਕਾਰ ਪ੍ਰਾਪਤ ਹਨ :—ਬੀਜ ਕੰਟਰੋਲ ਆਰਡਰ ਅਧੀਨ ਬੀਜ ਖ਼ਰੀਦਣ ਵਾਲੇ ਕਿਸਾਨਾਂ ਦੇ ਹੱਕ ਵੀ ਸੁਰੱਖਿਅਤ ਰੱਖੇ ਗਏ ਹਨ ਤਾਂ ਕਿ ਉਨ੍ਹਾਂ ਵੱਲੋਂ ਬੀਜ ਤੇ ਕੀਤੇ ਗਏ ਖ਼ਰਚੇ ਦਾ ਮੁਆਵਜ਼ਾ ਉਨ੍ਹਾਂ ਨੂੰ ਮਿਲ ਸਕੇ।ਜੇਕਰ ਫਸਲ ਦਾ ਫੇਲ੍ਹ ਹੋਣ ਦਾ ਮੁੱਖ ਕਾਰਨ ਉਸਨੂੰ ਬੀਜ ਡੀਲਰ / ਵਿਕਰੇਤਾ ਵਲੋਂ ਦਿੱਤਾ ਗਿਆ ਮਾੜਾ ਬੀਜ ਹੈ ਤਾਂ ਉਹ ਇਸ ਸੰਬੰਧ ਵਿਚ ਬੀਜ ਇੰਸਪੈਕਟਰ ਕੋਲ ਆਪਣੀ ਸ਼ਿਕਾਇਤ ਲਿਖਤੀ ਰੂਪ ਵਿਚ ਦਰਜ ਕਰਵਾ ਸਕਦਾ ਹੈ।
ਬੀਜ ਇੰਸਪੈਕਟਰ ਸ਼ਿਕਾਇਤ ਲੈਣ ਉਪਰੰਤ ਇਸ ਦੀ ਪੂਰੀ ਜਾਂਚ-ਪੜਤਾਲ ਕਰੇਗਾ ਅਤੇ ਜੇਕਰ ਉਹ ਇਸ ਨਤੀਜੇ ਤੇ ਪਹੁੰਚਦਾ ਹੈ ਕਿ ਫਸਲ ਦਾ ਫੇਲ੍ਹ ਹੋਣਾ ਬੀਜ ਦੀ ਖਰਾਬੀ ਕਰਕੇ ਹੀ ਹੈ ਤਾਂ ਉਹ ਫੀਸ ਦੇ ਡੀਲਰ/ਵਿਕਰੇਤਾ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰੇਗਾ।
ਪ੍ਰਸ਼ਨ 5 . ਖੇਤੀ-ਬਾੜੀ ਦੇ ਵਿਕਾਸ ਲਈ ਤਿੰਨ ਪ੍ਰਮੁੱਖ ਵਸਤੂਆਂ ਦੇ ਨਾਂ ਦੱਸੋ ਅਤੇ ਉਹਨਾਂ ਦੇ ਕੁਆਲਟੀ ਕੰਟਰੋਲ ਬਾਰੇ ਚਾਨਣਾ ਪਾਉ।
ਉੱਤਰ-ਖੇਤੀ-ਬਾੜੀ ਦੇ ਵਿਕਾਸ ਲਈ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਮੁੱਖ ਤਿੰਨ ਵਸਤੂਆਂ ਹਨ। ਖੇਤੀ ਵਿੱਚ ਇਨ੍ਹਾਂ ਤਿੰਨਾਂ ਵਸਤੂਆਂ ਦੀ ਅਹਿਮ ਭੂਮਿਕਾ ਹੈ। ਇਸ ਲਈ ਇਨ੍ਹਾਂ ਦੀ ਕੁਅਲਟੀ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਕਿਸਾਨਾਂ ਨੂੰ ਇਹ ਤਿੰਨੇ ਵਸਤਾਂ ਮੁਹੱਈਆ ਕਰਾਉਣ ਲਈ ਸਰਕਾਰ ਵੱਲੋਂ ਵੱਖ-ਵੱਖ ਨਿਯਮ ਬਣਾਏ ਗਏ ਹਨ।
ਭਾਰਤ ਸਰਕਾਰ ਨੇ ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਖੇਤੀਬਾੜੀ ਵਿੱਚ ਕੰਮ ਆਉਣ ਵਾਲੀਆਂ ਇਨ੍ਹਾਂ ਤਿੰਨ ਵਸਤਾਂ ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਲਈ ਹੇਠ ਲਿਖੇ ਕਾਨੂੰਨ ਬਣਾਏ ਹਨ—
(i) ਬੀਜ ਕੰਟਰੋਲ ਆਰਡਰ (Seed Control Order)
(ii) ਖਾਦ ਕੰਟਰੋਲ ਆਰਡਰ (Fertilizer Control Order)
(iii) ਇਨਸੈਕਟੀਸਾਈਡ ਐਕਟ (Insecticide Act) ਇਹ ਤਿੰਨੇ ਹੀ ਕਾਨੂੰਨ ਖੇਤੀ-ਬਾੜੀ ਵਿਭਾਗ ਪੰਜਾਬ ਦੁਆਰਾ ਲਾਗੂ ਕੀਤੇ ਜਾਂਦੇ ਹਨ ।
Khetibari Book-9(Punjabi medium)
Lesson 1 ਸਾਉਣੀ ਦੀਆਂ ਫ਼ਸਲਾਂ Lesson 2 ਸਾਉਣੀ ਦੀਆਂ ਸਬਜ਼ੀਆਂ
Lesson 3 ਫੁੱਲਾਂ ਦੀ ਕਾਸ਼ਤ Lesson 4 ਖੇਤੀ ਉਤਪਾਦਾਂ ਦਾ ਮੰਡੀਕਰਨ
Lesson 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ
Lesson 6 ਪਸ਼ੂ ਪਾਲਣ Lesson 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ
Lesson 8 ਮੁਰਗੀ ਪਾਲਣ Lesson 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ
Lesson 10 ਮੱਛੀ ਪਾਲਣ Lesson 11 ਕੁਝ ਨਵੇਂ ਖੇਤੀ ਵਿਸ਼ੇ
- ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
- ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
- ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।