ਪਾਠ 2 ਸਾਉਣੀ ਦੀਆਂ ਸਬਜ਼ੀਆਂ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਉ :
ਪ੍ਰਸ਼ਨ 1. ਮਿਰਚ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ।
ਉੱਤਰ—(1) ਪੰਜਾਬ ਗੁਛੇਦਾਰ (2) ਪੰਜਾਬ ਸੁਰਖ
ਪ੍ਰਸ਼ਨ 2 . ਚੰਗੀ ਸਿਹਤ ਬਰਕਰਾਰ ਰੱਖਣ ਲਈ ਹਰ ਰੋਜ਼ ਕਿੰਨੀ ਸਬਜ਼ੀ ਖਾਣੀ ਚਾਹੀਦੀ ਹੈ ?
ਉੱਤਰ—284 ਗ੍ਰਾਮ।
ਪ੍ਰਸ਼ਨ 3. ਟਮਾਟਰ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ।
ਉੱਤਰ–ਪੰਜਾਬ ਵਰਖਾ ਬਹਾਰ-1 ਤੇ ਪੰਜਾਬ ਵਰਖਾ ਬਹਾਰ-2
ਪ੍ਰਸ਼ਨ 4. ਫ਼ਰਵਰੀ ਵਿੱਚ ਭਿੰਡੀ ਦੀ ਬੀਜਾਈ ਲਈ ਕਿੰਨੇ ਬੀਜ ਦੀ ਲੋੜ ਪੈਂਦੀ ਹੈ ?
ਉੱਤਰ-15 ਕਿਲੋ ਪ੍ਰਤੀ ਏਕੜ
ਪ੍ਰਸ਼ਨ 5 . ਬੈਂਗਣ ਦੀ ਫ਼ਸਲ ਵਿੱਚ ਵੱਟਾਂ ਦੀ ਆਪਸੀ ਦੂਰੀ ਕਿੰਨੀ ਹੁੰਦੀ ਹੈ ?
ਉੱਤਰ–60 ਸੈ. ਮੀ.
ਪ੍ਰਸ਼ਨ 6 . ਕਰੇਲੇ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ।
ਉੱਤਰ—ਪੰਜਾਬ-14 ਅਤੇ ਪੰਜਾਬ ਕਰੇਲੀ
ਪ੍ਰਸ਼ਨ 7. ਘੀਆਂ ਕੱਦੂ ਦੀ ਬੀਜਾਈ ਕਦੋਂ ਕਰਨੀ ਚਾਹੀਦੀ ਹੈ ?
ਉੱਤਰ—ਅੱਧ ਜਨਵਰੀ ਤੋਂ ਮਾਰਚ ਅਤੇ ਅਕਤੂਬਰ ਨੰਵਬਰ
ਪ੍ਰਸ਼ਨ 8 . ਖੀਰੇ ਦਾ ਪ੍ਰਤੀ ਏਕੜ ਕਿੰਨਾ ਬੀਜ ਵਰਤਣਾ ਚਾਹੀਦਾ ਹੈ ?
ਫੇਰ ਇੱਕ ਕਿਲੋ ਪ੍ਰਤੀ ਏਕੜ
ਪ੍ਰਸ਼ਨ 9. ਖਰਬੂਜ਼ੇ ਦਾ ਪ੍ਰਤੀ ਏਕੜ ਬੀਜ ਕਿੰਨਾ ਵਰਤਣਾ ਚਾਹੀਦਾ ਹੈ ?
ਉੱਤਰ-400 ਗ੍ਰਾਮ
ਪ੍ਰਸ਼ਨ 10 . ਘੀਆ ਤੋਰੀ ਦੀ ਬੀਜਾਈ ਕਦੋਂ ਕਰਨੀ ਚਾਹੀਦੀ ਹੈ ?
ਉੱਤਰ-ਅੱਧ ਫਰਵਰੀ ਤੋਂ ਮਾਰਚ ਤੇ ਅੱਧ ਮਈ ਤੋਂ ਜੁਲਾਈ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ :
ਪ੍ਰਸ਼ਨ 1. ਸਬਜ਼ੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-ਸਬਜ਼ੀ ਪੌਦੇ ਦਾ ਉਹ ਨਰਮ ਭਾਗ ਜਿਵੇਂ ਕਿ ਜੜ੍ਹਾਂ, ਤਣਾ, ਪੱਤੇ, ਫੁੱਲ, ਫਲ ਆਦਿ ਜੋ ਜਾਂ ਤਾਂ ਸਲਾਦ ਦੇ ਤੌਰ ਤੇ ਕੱਚਾ ਖਾਧਾ ਜਾਂਦਾ ਹੈ ਜਾਂ ਫਿਰ ਪੱਕਾ (ਰਿੰਨ੍ਹ) ਕੇ ਖਾਧਾ ਜਾਂਦਾ ਹੈ, ਸਬਜ਼ੀ ਅਖਵਾਉਂਦਾ ਹੈ।
ਪ੍ਰਸ਼ਨ 2. ਟਮਾਟਰ ਦੀ ਇੱਕ ਏਕੜ ਲਈ ਪਨੀਰੀ ਤਿਆਰ ਕਰਨ ਲਈ ਬੀਜ ਕਿੰਨਾ ਅਤੇ ਕਿੰਨੇ ਕੁ ਥਾਂ ਤੇ ਬੀਜਣਾ ਚਾਹੀਦਾ ਹੈ ?
ਉੱਤਰ–ਟਮਾਟਰ ਦੀ ਇਕ ਏਕੜ ਲਈ ਪਨੀਰੀ ਤਿਆਰ ਕਰਨ ਲਈ 100 ਗ੍ਰਾਮ 2 ਮਰਲੇ ਥਾਂ ਤੇ ਬੀਜਣਾ ਚਾਹੀਦਾ ਹੈ।
ਪ੍ਰਸ਼ਨ 3 . ਮਿਰਚ ਦੀ ਫ਼ਸਲ ਲਈ ਕਿਹੜੀ-ਕਿਹੜੀ ਖਾਦ ਵਰਤਣੀ ਚਾਹੀਦੀ ਹੈ ?
ਉੱਤਰ—ਮਿਰਚ ਦੀ ਫ਼ਸਲ ਲਈ ਇੱਕ ਏਕੜ ਪਿੱਛੇ 10-15 ਟਨ ਗਲੀਸੜੀ ਰੂੜ੍ਹੀ ਦੀ ਖਾਦ, 25 ਕਿਲੋ ਨਾਈਟਰੋਜਨ, 12 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਪਾਉਣੀ ਚਾਹੀਦੀ ਹੈ।
ਪ੍ਰਸ਼ਨ 4. ਬੈਗਣ ਦੀਆਂ ਸਾਲ ਵਿੱਚ ਚਾਰ ਫ਼ਸਲਾਂ ਕਿਵੇਂ ਲਈਆਂ ਜਾ ਸਕਦੀਆਂ ਹਨ ?
ਉੱਤਰ-ਬੈਗਣ ਦੀਆਂ ਸਾਲ ਵਿੱਚ ਚਾਰ ਫ਼ਸਲਾਂ ਅਕਤੂਬਰ, ਨਵੰਬਰ, ਫਰਵਰੀ- ਮਾਰਚ ਅਤੇ ਜੁਲਾਈ ਵਿੱਚ ਪਨੀਰੀ ਬੀਜ ਕੇ ਲਈਆਂ ਜਾ ਸਕਦੀਆਂ ਹਨ।
ਪ੍ਰਸ਼ਨ 5 . ਭਿੰਡੀ ਦੀ ਬੀਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ ਬਾਰੇ ਦੱਸੋ।
ਉੱਤਰ-ਭਿੰਡੀ ਦੀ ਬੀਜਾਈ ਬਹਾਰ ਰੁੱਤ ਵਿੱਚ ਫ਼ਰਵਰੀ-ਮਾਰਚ ਅਤੇ ਬਰਸਾਤ ਵਿੱਚ ਜੂਨ ਜੁਲਾਈ ਵਿੱਚ ਕੀਤੀ ਜਾਂਦੀ ਹੈ। ਫ਼ਰਵਰੀ ਵਿੱਚ ਬੀਜਣ ਲਈ 15 ਕਿਲੋ, ਮਾਰਚ ਲਈ 8-10 ਕਿਲੋ ਅਤੇ ਜੂਨ-ਜੁਲਾਈ ਲਈ 5-6 ਕਿਲੋ ਬੀਜ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ।
ਪ੍ਰਸ਼ਨ 6 . ਸਾਡੇ ਦੇਸ਼ ਵਿੱਚ ਪ੍ਰਤੀ ਵਿਅਕਤੀ ਘੱਟ ਸਬਜ਼ੀ ਮਿਲਣ ਦੇ ਕੀ ਕਾਰਨ ਹਨ ?
ਉੱਤਰ—ਸਾਡੇ ਦੇਸ਼ ਵਿੱਚ ਪ੍ਰਤੀ ਵਿਅਕਤੀ ਘੱਟ ਸਬਜ਼ੀ ਮਿਲਣ ਦੇ ਦੋ ਮੁੱਖ ਕਾਰਨ ਹਨ ਇੱਕ ਤਾਂ ਅਬਾਦੀ ਦਾ ਤੇਜ਼ੀ ਨਾਲ ਵਧਣਾ ਅਤੇ ਦੂਜਾ ਤੁੜਾਈ ਤੋਂ ਬਾਅਦ ਤਕਰੀਬਨ ਤੀਜਾ ਹਿੱਸਾ ਸਬਜ਼ੀਆਂ ਦਾ ਖ਼ਰਾਬ ਹੋਣਾ।
ਪ੍ਰਸ਼ਨ 7. ਟਮਾਟਰ ਦੀ ਫ਼ਸਲ ਦੀ ਬੀਜਾਈ ਲਈ ਪਨੀਰੀ ਕਦੋਂ ਬੀਜਣੀ ਅਤੇ ਪੁੱਟ ਕੇ ਖੇਤ ਵਿੱਚ ਲਾਉਣੀ ਚਾਹੀਦੀ ਹੈ ?
ਉੱਤਰ—ਟਮਾਟਰ ਦੀ ਫ਼ਸਲ ਦੀ ਬੀਜਾਈ ਲਈ ਪਨੀਰੀ ਦੀ ਬੀਜਾਈ ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ ਕਰਨੀ ਚਾਹੀਦੀ ਹੈ ਅਤੇ ਅਗਸਤ ਦੇ ਦੂਜੇ ਪੰਦਰਵਾੜੇ ਪਨੀਰੀ ਪੁੱਟ ਕੇ ਖੇਤ ਵਿੱਚ ਲਾ ਦੇਣੀ ਚਾਹੀਦੀ ਹੈ।
ਪ੍ਰਸ਼ਨ 8 . ਕਰੇਲੇ ਦੀ ਤੁੜਾਈ ਬੀਜਾਈ ਤੋਂ ਕਿੰਨੇ ਕੁ ਦਿਨਾਂ ਬਾਅਦ ਕੀਤੀ ਜਾਂਦੀ ਹੈ ?
ਉੱਤਰ–ਕਰੇਲੇ ਕਿਸਮ ਅਤੇ ਮੌਸਮ ਮੁਤਾਬਕ ਫ਼ਸਲ ਦੀ ਬੀਜਾਈ ਤੋਂ 70-80 ਦਿਨਾਂ ਬਾਅਦ ਤੁੜਾਈ ਲਈ ਤਿਆਰ ਹੋ ਜਾਂਦੀ ਹੈ।
ਪ੍ਰਸ਼ਨ 9. ਖਰਬੂਜ਼ੇ ਦੀਆਂ 2 ਉੱਨਤ ਕਿਸਮਾਂ ਅਤੇ ਬੀਜਾਈ ਦਾ ਸਮਾਂ ਦੱਸੋ।
ਉੱਤਰ-ਖਰਬੂਜ਼ੇ ਦੀਆਂ ਦੋ ਉੱਨਤ ਕਿਸਮਾਂ ਪੰਜਾਬ ਹਾਈਬ੍ਰਿਡ ਤੇ ਪੰਜਾਬ ਸੁਨਹਿਰੀ ਹਨ।ਇਸ ਦੀ ਬੀਜਾਈ ਫ਼ਰਵਰੀ-ਮਾਰਚ ਵਿੱਚ ਕੀਤੀ ਜਾਂਦੀ ਹੈ।
ਪ੍ਰਸ਼ਨ 10 . ਖੀਰੇ ਦੀ ਅਗੇਤੀ ਅਤੇ ਜ਼ਿਆਦਾ ਪੈਦਾਵਾਰ ਕਿਵੇਂ ਲਈ ਜਾ ਸਕਦੀ ਹੈ ?
ਉੱਤਰ-ਖੀਰੇ ਦੀ ਅਗੇਤੀ ਅਤੇ ਜ਼ਿਆਦਾ ਪੈਦਾਵਾਰ ਲੈਣ ਲਈ, ਇਸ ਦੀ ਖੇਤੀ ਛੋਟੀਆਂ ਸੁਰੰਗਾਂ ਵਿੱਚ ਕੀਤੀ ਜਾਂਦੀ ਹੈ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1 . ਗਰਮੀਆਂ ਦੀਆਂ ਸਬਜ਼ੀਆਂ ਕਿਹੜੀਆਂ-ਕਿਹੜੀਆਂ ਹਨ ਅਤੇ ਕਿਸੇ ਇੱਕ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਉ।
ਉੱਤਰ-ਕੱਦੂ ਜਾਂਤੀ ਦੀਆਂ ਸਬਜ਼ੀਆਂ ਜਿਵੇਂ ਘੀਆ ਕੱਦੂ, ਘੀਆ ਤੋਰੀ, ਪੇਠਾ, ਖਰਬੂਜ਼ਾ, ਤਰ, ਖੀਰਾ, ਟੀਂਡਾ, ਖਰਬੂਜ਼ਾ ਆਦਿ ਗਰਮੀਆਂ ਦੀਆਂ ਮੁੱਖ ਫ਼ਸਲਾਂ ਹਨ। ਹੇਠਾਂ ਅਸੀਂ ਖਰਬੂਜ਼ੇ ਦੀ ਕਾਸ਼ਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਰਹੇ ਹਾਂ—
ਖਰਬੂਜਾ ਭਾਵੇਂ ਆਮ ਤੌਰ ਤੇ ਫ਼ਲ ਵਜੋਂ ਖਾਧਾ ਜਾਂਦਾ ਹੈ ਪਰ ਵਿਗਿਆਨਕ ਤੌਰ ਤੇ ਇਹ ਸਬਜ਼ੀਆਂ ਵਿੱਚ ਗਿਣਿਆ ਜਾਂਦਾ ਹੈ। ਇਸ ਦੀ ਬੀਜਾਈ ਫ਼ਰਵਰੀ-ਮਾਰਚ ਵਿੱਚ ਕੀਤੀ ਜਾਂਦੀ ਹੈ। ਪੰਜਾਬ ਹਾਈਬ੍ਰਿਡ, ਹਰਾ ਮਧੂ ਅਤੇ ਪੰਜਾਬ ਸੁਨਹਿਰੀ ਇਸ ਦੀਆਂ ਸੁਧਰੀਆਂ ਕਿਸਮਾਂ ਹਨ। ਇਸ ਦੀ ਬੀਜਾਈ ਲਈ 400 ਗ੍ਰਾਮ ਬੀਜ ਦੀ ਲੋੜ ਹੈ। ਇਸ ਦੀ ਬੀਜਾਈ 3-4 ਮੀਟਰ ਚੌੜੀਆਂ ਖੇਲਾਂ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਬੂਟੇ ਤੋਂ ਬੂਟੇ ਦਾ ਫ਼ਾਸਲਾ 60 ਸੈ.ਮੀ. ਰੱਖਿਆ ਜਾਂਦਾ ਹੈ। ਗਰਮੀ ਦੇ ਮਹੀਨਿਆਂ ਵਿੱਚ ਤਕਰੀਬਨ ਹਰ ਹਫ਼ਤੇ ਪਾਣੀ ਦਿੰਦੇ ਰਹੋ। ਫ਼ਲ ਪੱਕਣ ਵੇਲੇ ਹਲਕਾ ਪਾਣੀ ਦਿਉ ਤਾਂ ਜੋ ਪਾਣੀ ਫ਼ਲ ਨੂੰ ਬਿਲਕੁਲ ਨਾ ਲੱਗੇ, ਨਹੀਂ ਤਾਂ ਫ਼ਲ ਗਲਣਾ ਸ਼ੁਰੂ ਹੋ ਜਾਵੇਗਾ।
ਪ੍ਰਸ਼ਨ 2. ਭਿੰਡੀ ਦੀਆਂ ਉੱਨਤ ਕਿਸਮਾਂ ਦੇ ਨਾਂ, ਬੀਜਾਈ ਦਾ ਸਮਾਂ, ਪ੍ਰਤੀ ਏਕੜ ਬੀਜ ਦੀ ਮਾਤਰਾ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਸੰਖੇਪ ਜਾਣਕਾਰੀ ਦਿਉ
ਉੱਤਰ-ਇਹ ਫ਼ਸਲ ਬੀਜ ਰਾਹੀ ਸਿੱਧੀ ਬੀਜੀ ਜਾਂਦੀ ਹੈ।
ਉੱਨਤ ਕਿਮਸਾਂ-ਪੰਜਾਬ-7, ਪੰਜਾਬ-8 ਅਤੇ ਪੰਜਾਬ ਪਦਮਨੀ ਭਿੰਡੀ ਦੀਆਂ ਉੱਨਤ ਕਿਸਮਾਂ ਹਨ।
ਬੀਜਾਈਂ-ਭਿੰਡੀ ਦੀ ਬੀਜਾਈ ਬਹਾਰ ਰੁੱਤ ਵਿੱਚ ਫਰਵਰੀ-ਮਾਰਚ ਅਤੇ ਬਰਸਾਤ ਰੁੱਤ ਵਿੱਚ ਜੂਨ-ਜੁਲਾਈ ਵਿੱਚ ਕੀਤੀ ਜਾਂਦੀ ਹੈ। ਬੀਜ ਦੀ ਮਾਤਰਾ-ਫ਼ਰਵਰੀ ਵਿੱਚ ਬੀਜਣ ਲਈ 15 ਕਿਲੋਂ, ਮਾਰਚ ਲਈ 8-10 ਕਿਲੋ ਅਤੇ ਜੂਨ-ਜੁਲਾਈ ਲਈ 5-6 ਕਿਲੋ ਬੀਜ ਪ੍ਰਤੀ ਏਕੜ ਪਾਉ। ਬੀਜ ਨੂੰ 24 ਘੰਟੇ ਪਾਣੀ ਵਿੱਚ ਭਿਉਂ ਕੇ ਬੀਜਣ ਨਾਲ ਜੰਮ ਵਧੀਆ ਹੁੰਦਾ ਹੈ। ਫ਼ਰਵਰੀ-ਮਾਰਚ ਦੀ ਫ਼ਸਲ ਵੱਟਾਂ ਉਪਰ ਬੀਜੀ ਜਾਂਦੀ ਹੈ ਅਤੇ ਜੂਨ-ਜੁਲਾਈ ਦੀ ਫ਼ਸਲ ਪੱਧਰੀ ਬੀਜੀ ਜਾਂਦੀ ਹੈ।ਕਤਾਰਾਂ ਵਿਚਕਾਰ 45 ਸੈ. ਮੀ ਅਤੇ ਬੂਟਿਆਂ ਵਿੱਚਕਾਰ 15 ਸੈ. ਮੀ. ਫ਼ਾਸਲਾ ਰੱਖੋ। ਨਦੀਨਾਂ ਦੀ ਰੋਕਥਾਮ : ਨਦੀਨਾਂ ਦੀ ਰੋਕਥਾਮ ਲਈ 3-4 ਗੋਡੀਆਂ ਕਰੋ ਜਾਂ ਸਟੌਪ ਦਾ ਛਿੜਕਾਅ ਕਰੋ।ਕਿਸਮ ਅਤੇ ਮੌਸਮ ਅਨੁਸਾਰ ਬੀਜਾਈ ਤੋਂ 45-50 ਦਿਨਾਂ ਵਿੱਚ ਭਿੰਡੀ ਤੁੜਾਈ ਯੋਗ ਹੋ ਜਾਂਦੀ ਹੈ।
ਪ੍ਰਸ਼ਨ 3 . ਸਬਜ਼ੀਆਂ ਦਾ ਮਨੁੱਖੀ ਖ਼ੁਰਾਕ ਵਿੱਚ ਕੀ ਮਹੱਤਵ ਹੈ ?
ਉੱਤਰ-ਮਨੁੱਖੀ ਖ਼ੁਰਾਕ ਵਿੱਚ ਸਬਜ਼ੀਆਂ ਦਾ ਬਹੁਤ ਮਹੱਤਵ ਹੈ ਕਿਉਂਕਿ ਇਹਨਾਂ ਵਿੱਚ ਕਾਰਬੋਹਾਈਡਰੇਟਸ, ਪ੍ਰੋਟੀਨ, ਧਾਤਾਂ, ਵਿਟਾਮਿਨ ਆਦਿ ਹੁੰਦੇ ਹਨ ਜੋ ਕਿ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ। ਭਾਰਤ ਵਰਗੇ ਦੇਸ਼ ਵਿੱਚ ਸਬਜ਼ੀਆਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਇੱਥੇ ਜ਼ਿਆਦਾ ਅਬਾਦੀ ਸ਼ਾਕਾਹਾਰੀ ਹੈ।
ਖ਼ੁਰਾਕੀ ਮਾਹਿਰਾਂ ਅਨੁਸਾਰ ਚੰਗੀ ਸਿਹਤ ਲਈ ਹਰ ਵਿਅਕਤੀ ਨੂੰ ਹਰ ਰੋਜ਼ 284 ਗ੍ਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਜਿਸ ਵਿੱਚ ਪੱਤਿਆਂ ਵਾਲੀਆਂ (ਪਾਲਕ, ਮੇਥੀ, ਸਲਾਦ ਅਤੇ ਸਾਗ), ਫੁੱਲ ਗੋਭੀ, ਟਮਾਟਰ, ਬੈਂਗਣ, ਹੋਰ (ਆਲੂ) ਅਤੇ ਜੜ੍ਹਾਂ ਵਾਲੀਆਂ (ਗਾਜਰ, ਮੂਲੀ ਅਤੇ ਸ਼ਲਗਮ) ਸਬਜ਼ੀਆਂ, ਦਾ ਹੋਣਾ ਜ਼ਰੂਰੀ ਹੈ।
ਪ੍ਰਸ਼ਨ 4. ਘੀਆ ਕੱਦੂ ਦੀ ਕਾਸ਼ਤ ਬਾਰੇ ਜਾਣਕਾਰੀ ਦਿਉ।
ਉੱਤਰ—ਘੀਆ ਕੱਦੂ–ਪੰਜਾਬ ਬਰਕਤ ਅਤੇ ਪੰਜਾਬ ਕੋਮਲ ਇਸ ਦੀਆਂ ਉੱਨਤ ਕਿਸਮਾਂ ਹਨ।ਘੀਆ ਕੱਦੂ ਦੀ ਬੀਜਾਈ ਫ਼ਰਵਰੀ-ਮਾਰਚ, ਜੂਨ-ਜੁਲਾਈ ਅਤੇ ਨਵੰਬਰ- ਦਸੰਬਰ ਵਿੱਚ ਕੀਤੀ ਜਾਂਦੀ ਹੈ। ਬੀਜਾਈ ਤੋਂ 60-70 ਦਿਨਾਂ ਬਾਅਦ ਸਬਜ਼ੀ ਲਈ ਕੱਦੂ ਉੱਤਰਨੇ ਸ਼ੁਰੂ ਹੋ ਜਾਂਦੇ ਹਨ।
ਪ੍ਰਸ਼ਨ 5 . ਪੇਠੇ ਦੀ ਸਫ਼ਲ ਕਾਸ਼ਤ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-ਪੀ. ਏ. ਜੀ. 3 ਪੇਠੇ ਦੀ ਸੁਧਰੀ ਕਿਸਮ ਹੈ। ਇਸ ਦੀ ਬੀਜਾਈ ਦਾ ਸਮਾਂ ਫ਼ਰਵਰੀ-ਮਾਰਚ ਅਤੇ ਜੂਨ-ਜੁਲਾਈ ਹੁੰਦਾ ਹੈ। ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਕਾਫ਼ੀ ਹੈ। ਇਸ ਦੀ ਬੀਜਾਈ ਲਈ 3 ਮੀਟਰ ਚੌੜੀਆਂ ਖੇਲਾਂ ਬਣਾਉ ਤੇ 70-90 ਸੈ. ਮੀ. ਵਿੱਥ ਤੇ ਖਾਲ ਦੇ ਇੱਕ ਪਾਸੇ ਘੱਟੋ ਘੱਟ ਦੋ ਬੀਜ ਬੀਜੋ ।
Khetibari Book-9(Punjabi medium)
Lesson 1 ਸਾਉਣੀ ਦੀਆਂ ਫ਼ਸਲਾਂ Lesson 2 ਸਾਉਣੀ ਦੀਆਂ ਸਬਜ਼ੀਆਂ
Lesson 3 ਫੁੱਲਾਂ ਦੀ ਕਾਸ਼ਤ Lesson 4 ਖੇਤੀ ਉਤਪਾਦਾਂ ਦਾ ਮੰਡੀਕਰਨ
Lesson 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ
Lesson 6 ਪਸ਼ੂ ਪਾਲਣ Lesson 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ
Lesson 8 ਮੁਰਗੀ ਪਾਲਣ Lesson 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ
Lesson 10 ਮੱਛੀ ਪਾਲਣ Lesson 11 ਕੁਝ ਨਵੇਂ ਖੇਤੀ ਵਿਸ਼ੇ
1. ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
2. ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
3. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
4. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
5. ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।