ਪਾਠ 9 ਮੇਰੇ ਦਾਦੀ ਜੀ (ਗੁਰਬਖ਼ਸ਼ ਸਿੰਘ ਪ੍ਰੀਤਲੜੀ)
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਸਰੀਰਿਕ ਪੱਖੋਂ ਦਾਦੀ ਜੀ ਕਿਸ ਤਰ੍ਹਾਂ ਦੇ ਸਨ ?
ਉੱਤਰ : ਮੇਰੇ ਦਾਦੀ ਜੀ ਬੁੱਢੇ ਸਨ, ਬਹੁਤ ਬੁੱਢੇ, ਨੱਬੇ ਤੋਂ ਤਿੰਨ ਉੱਤੇ ,ਤਰੰਨਵੇਂ ਵਰ੍ਹਿਆਂ ਦੇ, ਇਹ ਛੋਟੇ ਸਨ, ਬਹੁਤ ਛੋਟੇ, ਮਸਾਂ ਚਾਰ ਤੇ ਅੱਧਾ ਫੁੱਟ ।
(ਅ) ਦਾਦੀ ਜੀ ਨੂੰ ਕਿਹੜੀ ਗੱਲ ਚੰਗੀ ਨਹੀਂ ਸੀ ਲੱਗਦੀ ?
ਉੱਤਰ : ਕਦੇ ਕੋਈ ਮਹਿਮਾਨ ਘਰੋਂ ਅਸੰਤੁਸ਼ਟ ਚਲਾ ਜਾਏ ਜਾਂ ਕੋਈ ਫ਼ਕੀਰ ਦਾ ਨਿਰਾਦਰ ਹੋ ਜਾਏ, ਤਾਂ ਇਹ ਗੱਲ ਦਾਦੀ ਨੂੰ ਚੰਗੀ ਨਹੀਂ ਸੀ ਲੱਗਦੀ ।
(ੲ) ਦਾਦੀ ਜੀ ਦੇ ਪ੍ਰਾਰਥਨਾ-ਕਮਰੇ ਵਿੱਚ ਕਿਹੜਾ-ਕਿਹੜਾ ਸਾਮਾਨ ਪਿਆ ਸੀ ?
ਉੱਤਰ: ਦਾਦੀ ਜੀ ਦੇ ਪ੍ਰਾਰਥਨਾ ਵਾਲ਼ੇ ਕਮਰੇ ਵਿੱਚ ਇੱਕ ਸਾਦੀ ਦਰੀ ਵਿਛੀ ਹੁੰਦੀ ਸੀ, ਵਿਚਕਾਰ ਇੱਕ ਰੰਗੀਲਾ ਪੀੜਾ ਡੱਠਾ ਸੀ, ਉਹਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਸਨ ਇਸ ਮੁਤਬਰਕ ਕਮਰੇ ਵਿੱਚ ਫਰਸ਼ ‘ਤੇ ਚਾਂਦੀ ਦੀ ਧੂਫ਼-ਦਾਨ ਵਿੱਚ ਧੂਫ਼ ਧੁੱਖਦਾ ਰਹਿੰਦਾ ਸੀ ।
(ਸ) ਮੋਹਿਨੀ ਸ਼ਹਿਜ਼ਾਦੀ ਦੀ ਕਹਾਣੀ ਵਿੱਚ ਮੋਹਿਨੀ ਸ਼ਹਿਜ਼ਾਦੀ ਕਿਹੋ-ਜਿਹੀ ਸੀ ?
ਉੱਤਰ: ਮੋਹਿਣਨੀ ਸ਼ਹਿਜ਼ਾਦੀ, ਸਭ ਤੋਂ ਸੋਹਣੀ ਸੀ, ਉਸ ਦੇ ਮੂੰਹੋਂ ਫੁੱਲ ਕਿਰਦੇ ਸਨ । ਜਦੋਂ ਉਹ ਹੱਸਦੀ ਸੀ ਤਾਂ ਉਸ ਦੇ ਮੂੰਹੋਂ ਡਿੱਗਿਆ ਹਰ ਫੁੱਲ ਬੂਟਾ ਬਣ ਜਾਂਦਾ ਸੀ। ਥੋੜ੍ਹੇ ਚਿਰ ਵਿੱਚ ਹੀ ਉਹਦਾ ਸਾਰਾ ਰਾਜ ਸੋਹਣੇ ਬਾਗ਼ ਨਾਲ਼ ਭਰ ਗਿਆ ਸੀ ।
(ਹ) ਖੇਤਰੀ ਜਲ-ਪ੍ਰਵਾਹ ਕਰਨ ਤੋਂ ਬਾਅਦ ਦਾਦੀ ਜੀ ਕੰਜਕਾਂ ਲਈ ਕੀ ਕਰਦੇ ਸੀ ?
ਉੱਤਰ : ਖੇਤਰੀ ਜਲ-ਪ੍ਰਵਾਹ ਕਰਨ ਤੋਂ ਬਾਅਦ ਦਾਦੀ ਜੀ ਘਰ ਮੁੜ ਕੇ ਗੁਆਂਢੀ ਘਰਾਂ ਦੀਆਂ ਕੰਜਕਾਂ ਨੂੰ ਬੁਲਾਉਂਦੇ,ਉਨ੍ਹਾਂ ਦੇ ਪੈਰ ਧੋਂਦੇ, ਉਨ੍ਹਾਂ ਅੱਗੇ ਸਿਰ ਝੁਕਾਉਂਦੇ ਅਤੇ ਉਨ੍ਹਾਂ ਨੂੰ ਪਿਆਰ ਨਾਲ਼ ਪਕਾਈਆਂ ਚੀਜਾਂ ਖਵਾਉਂਦੇ ਸਨ। ਪੱਚਾਸੀ ਵਰ੍ਹੇ ਦੀ ਉਮਰ ਤੱਕ ਕੰਜਕਾਂ ਦਾ ਖਾਣਾ ਆਪਣੇ ਹੱਥੀਂ ਆਪ ਤਿਆਰ ਕਰਦੇ ਸਨ ।
(ਕ) ਹਰ ਰੋਜ਼ ਸਵੇਰੇ, ਸ਼ਾਮ ਅਤੇ ਰਾਤ ਵੇਲੇ ਦਾਦੀ ਜੀ ਕੀ ਕਰਦੇ ਸਨ ?
ਉੱਤਰ : ਹਰ ਰੋਜ਼ ਚੜ੍ਹਦੇ ਸੂਰਜ ਨੂੰ ਇਹ ਮੱਥਾ ਟੇਕਦੇ ਤੇ ਹਰ ਸ਼ਾਮ ਨੀਲੇ ਆਕਾਸ਼ ਨੂੰ । ਰਾਤੀਂ ਕਦੇ ਚੰਨ ਨੂੰ ਕਦੇ ਧਰੂ ਤਾਰੇ ਨੂੰ ਹੱਥ ਜੋੜਦੇ ਅਤੇ ਕਹਿੰਦੇ ਹਨ – ਇਹ ਧਰੂ ਸੱਤ ਵਾਂਗ ਅੱਟਲ ਖੜੋਤਾ ਹੈ ।
(ਖ) ਦਾਦੀ ਜੀ ਦੇ ਅੰਤਿਮ ਸਮੇਂ ਦਾ ਵਰਨਣ ਆਪਣੇ ਸ਼ਬਦਾਂ ਵਿੱਚ ਕਰੋ ?
ਉੱਤਰ : ਇਹ ਖੂਬਸੂਰਤ ਦਾਦੀ-ਮਾਤਾ ਸੌ ਵਰ੍ਹੇ ਦੀ ਉਮਰ ਭੋਗ ਕੇ ਪੂਰੀ ਹੋ ਗਈ । ਪੂਰੇ ਹੋਣ ਤੋਂ ਅਖੀਰਲਾ ਇੱਕ ਮਹੀਨਾ ਇਹ ਮੰਜੇ ‘ਤੇ ਪਏ। ਇਨ੍ਹਾਂ ਆਪਣੀ ਪੀੜ ਦਾ ਭਾਰ ਕਿਸੇ ‘ਤੇ ਨਹੀਂ ਪਾਇਆ। ਜਦੋਂ ਕਿਸੇ ਹਾਲ-ਚਾਲ ਪੁੱਛਿਆ ਤਾਂ ਇਨ੍ਹਾਂ ਹੱਸ ਕੇ ਚੰਗਾ ਹੀ ਆਖਿਆ
(ਗ) ਮੇਰੀ ਦਾਦੀ ਜੀ ਇਨਸਾਨੀ ਦਿਲਾਂ ਦੀ ਬੈਂਕ ਸੀ, ਕਿਵੇਂ ?
ਉੱਤਰ : ਇਨ੍ਹਾਂ ਦੀ ਫੂਹੜੀ ਉੱਤੇ ਕਈਆਂ ਨੇ ਇਨ੍ਹਾਂ ਦੀਆਂ ਉਹ ਗੱਲਾਂ ਦੱਸੀਆਂ, ਜਿਹੜੀਆਂ ਉਨ੍ਹਾਂ ਆਪਣੇ ਘਰਦਿਆਂ ਨਾਲ਼ ਵੀ ਨਹੀਂ ਸਨ ਕੀਤੀਆਂ। ਹਰ ਕਿਸੇ ਦਾ ਖ਼ਿਆਲ ਸੀ, ਬੇਬੇ ਦੇ ਭੇਤ, ਬੇਬੇ ਨੇ ਆਪਣੇ ਜ਼ਿਹਨ ਵਿੱਚ ਹੀ ਸਾਂਭੇ ਹੋਏ ਸਨ। ਪਰ ਫੂਹੜੀ ਉੱਤੇ ਜਦੋਂ ਤੇਰਾਂ ਦਿਨ ਹਰ ਕਿਸੇ ਨੇ ਆਪਣੀਆਂ-ਆਪਣੀਆਂ ਯਾਦਾਂ ਨੰਗੀਆਂ ਕਰ ਵਿਖਾਈਆਂ ਤਾਂ ਮੈਨੂੰ ਜਾਪਿਆ, ਉਹ ਦਾਦੀ ਮੇਰੀ ਹੀ ਨਹੀਂ, ਸਗੋਂ ਉਹ ਇਨਸਾਨੀ ਦਿਲਾਂ ਦਾ ਬੈਂਕ ਸੀ ।
2 ਔਖੇ ਸ਼ਬਦਾਂ ਦੇ ਅਰਥ :
ਜੀਕਰ ਜਿਵੇਂ
ਪੁਰਾਤਨ ਪੁਰਾਣਾ
ਤਬਦੀਲੀ ਬਦਲੀ
ਅਕੀਦਾ ਧਾਰਮਿਕ ਵਿਸ਼ਵਾਸ, ਭਰੋਸਾ
ਨਿਰਾਦਰ ਅਪਮਾਨ
ਬਿਰਾਜਮਾਨ ਬੈਠਾ, ਸਸ਼ੋਭਿਤ
ਮੁਤਬਰਕ ਪਾਕ, ਪਵਿੱਤਰ
ਆਲ਼ਾ ਕੰਧ ਵਿੱਚ ਬਣਿਆ ਖੁੱਡਾ
ਜਲ-ਪ੍ਰਵਾਹ ਪਾਣੀ ਵਿੱਚ ਤਾਰ ਦੇਣਾ
ਨਿਰਬਲ ਕਮਜ਼ੋਰ
ਘਸਮੈਲਾ ਗੰਦਾ, ਮੈਲਾ
ਫੁਹੜੀ ਮੋਟੀ ਸਫ਼ ਚਟਾਈ
3 ਵਾਕਾਂ ਵਿੱਚ ਵਰਤੋਂ :
ਸਿਧਾਂਤ:- ਜ਼ਿੰਦਗੀ ਨੂੰ ਸਹੀ ਢੰਗ ਨਾਲ਼ ਬਤੀਤ ਕਰਨ ਲਈ ਚੰਗੇ ਸਿਧਾਂਤ ਬਹੁਤ ਜ਼ਰੂਰੀ ਹਨ।
ਫ਼ਕੀਰ :- ਸਾਨੂੰ ਫ਼ਕੀਰਾਂ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ।
ਭਰਪੂਰ :- ਮੇਰੀ ਦਾਦੀ ਜੀ ਗੁਣਾਂ ਨਾਲ਼ ਭਰਪੂਰ ਸਨ ।
ਸ਼ਹਿਜ਼ਾਦੀ :- ਮੋਹਿਨੀ ਸ਼ਹਿਜ਼ਾਦੀ ਦੀ ਕਹਾਣੀ ਬੱਚਿਆਂ ਨੂੰ ਬਹੁਤ ਚੰਗੀ ਲੱਗਦੀ ਹੈ।
ਕੁਦਰਤ :- ਸਾਨੂੰ ਕੁਦਰਤ ਨਾਲ਼ ਪਿਆਰ ਕਰਨਾ ਚਾਹੀਦਾ ਹੈ ।
ਚੋਣਵੇਂ :- ਅਧਿਆਪਕ ਨੇ ਬੱਚਿਆਂ ਨੂੰ ਚੋਣਵੇਂ ਪ੍ਰਸ਼ਨਾਂ ਦੀ ਦੁਹਰਾਈ ਕਰਵਾਈ ।
ਕੰਜਕਾਂ :- ਭਾਰਤ ਵਿੱਚ ਅੱਜ ਵੀ ਕੰਜਕਾਂ ਪੂਜਣ ਦਾ ਰਿਵਾਜ ਹੈ।
ਪ੍ਰਾਰਥਨਾ :- ਭੋਜਨ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰਨਾ ਇੱਕ ਚੰਗਾ ਗੁਣ ਹੈ
ਇਨਸਾਨੀ :- ਮੇਰੇ ਦਾਦੀ ਜੀ ਇਨਸਾਨੀ ਦਿਲਾਂ ਦਾ ਬੈਂਕ ਸਨ।
4 ਮਿਲਾਨ ਕਰੋ :
ਉੱਤਰ:-
ਬਾਗ਼ ਬੂਟੇ
ਬੱਦਲ ਮੀਂਹ
ਪੂਰਨ ਚੰਨ ਪੂਰਨਮਾਸ਼ੀ
ਵਾਕ ਸ਼੍ਰੀ ਗੁਰੁ ਗ੍ਰੰਥ ਸਾਹਿਬ
ਕਹਾਣੀਆਂ ਰਾਤ
ਕਿਸਾਨ ਫ਼ਸਲਾਂ