ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ ਸਕੂਲ ਮੁਖੀ ਨੂੰ ਪੱਤਰ ਲਿਖੋ।

ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ ਸਕੂਲ ਮੁਖੀ ਨੂੰ ਪੱਤਰ ਲਿਖੋ।

ਸੇਵਾ ਵਿਖੇ

ਮੁੱਖ ਅਧਿਆਪਕ,

ਸਰਕਾਰੀ ਹਾਈ ਸਕੂਲ,

ਸ਼ਹਿਰ ।

ਜ਼ਿਲ੍ਹਾ ਵਿਸ਼ਾ : ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ।

ਸ਼੍ਰੀਮਾਨ ਜੀ,

ਬੇਨਤੀ ਹੈ ਕਿ ਮੇਰੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਹਨ। ਹੁਣ ਉਹਨਾਂ ਦੀ ਅਚਾਨਕ ਲੁਧਿਆਣਾ ਵਿਖੇ ਬਦਲੀ ਹੋ ਗਈ ਹੈ। ਮੇਰਾ ਸਾਰਾ ਪਰਿਵਾਰ ਉਹਨਾਂ ਨਾਲ਼ ਜਾਣ ਕਰਕੇ ਮੇਰਾ ਜਾਣਾ ਵੀ ਜ਼ਰੂਰੀ ਹੈ। ਇਸ ਕਰ ਕੇ ਮੇਰਾ ਆਪ ਦੇ ਸਕੂਲ ਵਿਚ ਪੜ੍ਹਾਈ ਜਾਰੀ ਰੱਖਣਾ ਮੁਸ਼ਕਿਲ ਹੈ।

ਕਿਰਪਾ ਕਰ ਕੇ ਮੇਰਾ ਸਕੂਲ ਛੱਡਣ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇ ਤਾਂ ਜੋ ਮੈਂ ਉਹਨਾਂ ਨਾਲ਼ ਲੁਧਿਆਂਣੇ ਜਾ ਕੇ ਆਪਣੀ ਪੜ੍ਹਾਈ ਸ਼ੁਰੂ ਕਰ ਸਕਾਂ। ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ।

ਆਪ ਦਾ ਆਗਿਆਕਾਰ,

………ਜਮਾਤ

…… ਰੋਲ ਨੰਬਰ,

ਮਿਤੀ: 16 ਅਕਤੂਬਰ, 2024

.

TAGGED:
Share This Article
Leave a Comment

Leave a Reply

Your email address will not be published. Required fields are marked *