ਪਾਠ 7 ਬਾਲ-ਖੇਡਾਂ (ਕਵਿਤਾ) (ਕਵੀ: ਮਨਮੋਹਨ ਸਿੰਘ ਦਾਊਂ)
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਰਲ਼-ਮਿਲ਼ ਕੇ ਭੋਲ਼ੇ-ਭਾਲ਼ੇ ਬੱਚੇ ਕੀ ਕਰਦੇ ਹਨ ?
ਉੱਤਰ : ਭੋਲੇ-ਭਾਲ਼ੇ ਬੱਚੇ ਰਲ਼-ਮਿਲ਼ ਕੇ ਖੇਡਾਂ ਖੇਡਦੇ ਹਨ।
(ਅ) ‘ਬਾਲ-ਖੇਡਾਂ’ ਕਵਿਤਾ ਵਿੱਚ ਕਿਹੜੀਆਂ-ਕਿਹੜੀਆਂ ਬਾਲ-ਖੇਡਾਂ ਦਾ ਜ਼ਿਕਰ ਆਇਆ ਹੈ ?
ਉੱਤਰ : ਇਸ ਕਵਿਤਾ ਵਿਚ ਲੁਕਣ-ਮੀਚੀ, ਕੋਟਲਾ-ਛਪਾਕੀ, ਕੂਕਾ-ਕਾਂਗੜੇ, ਕਬੱਡੀ, ਪਿੱਠੂ, ਅੰਨਾ-ਝੋਟਾ, ਪੀਚੋ, ਲੂਣ-ਮਧਾਈ, ਭੰਡਾਭੰਡਾਰੀਆ ਕਿੰਨਾ ਕੁ ਬੋਝ, ਰੱਸੀ-ਟੱਪਾ, ਗੀਟੇ ਆਦਿ ਬਾਲ-ਖੇਡਾਂ ਦਾ ਜ਼ਿਕਰ ਆਇਆ ਹੈ।
(ੲ) ਕਵਿਤਾ ਅਨੁਸਾਰ ਕੁੜੀਆਂ ਕਿਹੜੀਆਂ ਬਾਲ-ਖੇਡਾਂ ਖੇਡਦੀਆਂ ਹਨ ?
ਉੱਤਰ : ਕਵਿਤਾ ਅਨੁਸਾਰ ਕੁੜੀਆਂ ਗੀਟੇ, ਰੱਸੀ-ਟੱਪਾ ਅਤੇ ਕੋਟਲਾ-ਛਪਾਕੀ ਖੇਡਾਂ ਖੇਡਦੀਆਂ ਹਨ ।
(ਸ) ਕਵੀ ਆਪਣੇ ਬਚਪਨ ਨੂੰ ਕਿਉਂ ਯਾਦ ਕਰਦਾ ਹੈ?
ਉੱਤਰ : ਕਵੀ ਆਪਣੇ ਬਚਪਨ ਨੂੰ ਇਸ ਕਰ ਕੇ ਯਾਦ ਕਰਦਾ ਹੈ, ਕਿਉਂਕਿ ਉਸ ਨੂੰ ਆਪਣਾ ਬਚਪਨ ਬੜਾ ਪਿਆਰਾ ਲੱਗਦਾ ਹੈ
2. ਸਤਰਾਂ ਪੂਰੀਆਂ ਕਰੋ :
(ੳ) ਨੱਚਣ-ਟੱਪਣ, ਮਾਰਨ ਤਾੜੀ,
ਬਣ ਜਾਂਦੇ ਝੱਟ, ਪੱਕੇ ਆੜੀ ।
(ਅ) ਇਕ ਦੂਜੇ ਨੂੰ ਹਾਕਾਂ ਮਾਰਨ,
ਸਾਥ ਮੜਿੱਕ ਕੇ, ਦਾਈ ਤਾਰਨ।
3. ਨਿਮਨ-ਲਿਖਤ ਕਾਵਿ-ਸਤਰਾਂ ਦੀ ਵਿਆਖਿਆ ਕਰੋ :
ਕਦੇ ਪਿੱਠੂ ਦੀ ਖੇਡ ਰਚਾਵਣ,
ਗੇਂਦ ਮਾਰ ਕੇ ਪਿੱਠੂ ਢਾਵਣ ।
ਅੰਨਾ ਝੋਟਾ ਬਣ-ਬਣ ਭੱਜਣ,
ਪੀਚੋ ਖੇਡ ਕੇ ਕਦੇ ਨਾ ਰੱਜਣ
ਵਿਆਖਿਆ:- ਇਨ੍ਹਾਂ ਕਾਵਿ-ਸਤਰਾਂ ਵਿਚ ਕਵੀ ਬੱਚਿਆਂ ਦੀਆਂ ਖੇਡਾਂ ਦਾ ਵਰਨਣ ਕਰਦਾ ਹੋਇਆ ਆਖਦਾ ਹੈ ਕਿ ਬੱਚੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ। ਕਦੇ ਉਹ ਪਿੱਠੂ ਦੀ ਖੇਡ ਖੇਡਦੇ ਹਨ। ਪਿੱਠੂ ਦੀ ਖੇਡ ਖੇਡਦੇ-ਖੇਡਦੇ, ਕਦੇ ਉਹ ਗੇਂਦ ਮਾਰਕੇ ਪਿੱਠੂ ਨੂੰ ਢਾਹੁੰਦੇ ਹਨ। ਕਦੇ ਉਹ ਇੱਕ ਦੂਜੇ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹ ਕੇ ਅੰਨਾ-ਝੋਟਾ ਖੇਡ ਖੇਡਦੇ ਹਨ। ਕਵੀ ਆਖਦਾ ਹੈ ਕਿ ਬੱਚੇ ਕਦੇ ਪੀਚੋ ਖੇਡ ਖੇਡਣ ਲੱਗ ਜਾਂਦੇ ਹਨ। ਇਸ ਪ੍ਰਕਾਰ ਬੱਚੇ ਖੇਡਾਂ ਖੇਡਦੇ ਰੱਜਦੇ ਹੀ ਨਹੀਂ।
4. ਔਖੇ ਸ਼ਬਦਾਂ ਦੇ ਅਰਥ :
ਹੇਕ ਗਾਉਣ ਵੇਲ਼ੇ ਕੱਢੀ ਉੱਚੀ ਤੇ ਲੰਮੀ ਆਵਾਜ਼, ਲੰਮੀ ਸੁਰ
ਝੱਟ ਤੁਰੰਤ
ਆੜੀ ਦੋਸਤ
ਹਾਕਾਂ ਆਵਾਜ਼ਾਂ
ਦਾਈ ਵਾਰੀ
ਮੜਿੱਕਣਾ ਕਿਸੇ ਖੇਡ ਵਿੱਚ ਹਾਈਆਂ ਦੀ ਵੰਡ ਕਰਨ ਲਈ ਆਪਣਾ ਫ਼ਰਜ਼ੀ ਨਾਂ ਰੱਖਣਾ ।
ਨਿਆਰੀ ਵੱਖਰੀ
ਬੋਝ ਭਾਰ
ਵਿਹੜਾ ਘਰ ਵਿੱਚ ਖੁੱਲ੍ਹੀ ਥਾਂ
ਬਾਲਕ ਬੱਚਾ
ਚੇਤੇ ਯਾਦ
ਨਜ਼ਾਰਾ ਦ੍ਰਿਸ਼
5. ਮਿਲਾਨ ਕਰੋ :
ਉੱਤਰ :
ਲੁਕਣ-ਮੀਟੀ ਨੱਸਣ
ਪਿੱਠੂ ਢਾਵਣ
ਭੰਡਾ-ਭੰਡਾਰੀਆ ਬੋਝ
ਰੱਸੀ-ਟੱਪਾ ਕੁੜੀਆਂ
6. ਸਮਾਨਾਰਥੀ ਸ਼ਬਦ :
ਬੱਚੇ ਨਿਆਣੇ , ਬਾਲ, ਜਾਤਕ, ਸ਼ਿਸ਼ੂ
ਆੜੀ ਦੋਸਤ, ਮਿੱਤਰ, ਬੇਲੀ
ਨੱਸਣ ਭੱਜਣ, ਦੌੜਨ
ਧਰਤੀ ਭੌਂ, ਜ਼ਮੀਨ, ਧਰਾਤਲ
ਲੱਭਣ ਭਾਲਣ, ਖੋਜਣ, ਢੂੰਡਣ
ਸ਼ਾਮ ਆਥਣ, ਤਕਾਲਾਂ, ਸੰਝ