ਪਾਠ-20 ਛੱਲੀਆਂ ਦੇ ਰਾਖੇ (ਲੇਖਕ -ਡਾ. ਗੁਰਮੀਤ ਸਿੰਘ ਬੈਦਵਾਣ)
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਝੜੀ ਕਿਹੜੇ ਮਹੀਨੇ ਲੱਗੀ ਸੀ ਤੇ ਉਸਦਾ ਆਮ ਜਨ-ਜੀਵਨ ‘ਤੇ ਕੀ ਪ੍ਰਭਾਵ ਪਿਆ ?
ਉੱਤਰ : ਝੜੀ ਭਾਦੋਂ ਮਹੀਨੇ ਦੇ ਪਹਿਲੇ ਪੱਖ ਵਿੱਚ ਲੱਗੀ ਸੀ, ਜਿਸ ਨਾਲ ਚਾਰੇ ਪਾਸੇਜਲ-ਥਲ ਹੋ ਗਿਆ ਸੀ । ਕਈ ਦਿਨ ਇਹੋ ਸਿਲਸਿਲਾ ਚਲਦਾ ਰਿਹਾ ਸੀ। ਲੋਕਾਂ ਨੂੰ ਪਸ਼ੂਆਂ ਲਈ ਹਰਾ ਚਾਰਾ ਵੱਢਣ ਲਈ ਵੀ ਚੱਲਦੇ ਪਾਣੀ ਵਿੱਚ ਮੰਜੀਆਂ ਡਾਹੁਣੀਆਂ ਪੈ ਰਹੀਆਂ ਸਨ । ਭੁੱਖੇ ਪੰਛੀ ਮੀਂਹ ਰੁਕਣ ‘ਤੇ ਜਦੋਂ ਖੰਭ ਝਾੜ ਕੇ ਚੋਗਾ ਚੁਗਣ ਲਈ ਉੱਡਦੇ, ਬਾਰਸ਼ ਫਿਰ ਆ ਜਾਂਦੀ ਸੀ।
(ਅ) ਮਣਾ ਕਿਸਨੂੰ ਕਹਿੰਦੇ ਹਨ ?
ਉੱਤਰ – ਮਣਾ ਖੇਤਾਂ ਵਿੱਚ ਫ਼ਸਲ, ਖ਼ਾਸਕਰ ਛੱਲੀਆਂ ਦੀ ਰਾਖੀ ਲਈ ਬਣਾਇਆ ਜਾਂਦਾ ਹੈ । ਇਸ ਲਈ ਖੇਤ ਵਿੱਚ ਚਾਰ ਬੱਲੀਆਂ ਗੱਡ ਕੇ ਉਨ੍ਹਾਂ ਉੱਤੇ ਦੋ ਬਾਰੀਆਂ ਰੱਸਿਆਂ ਨਾਲ ਬੰਨ੍ਹ ਦਿੱਤੀਆਂ ਜਾਂਦੀਆਂ ਅਤੇ ਉੱਪਰ ਛੋਟਾ ਜਿਹਾ ਮੰਜਾ ਟਿਕਾ ਦਿੱਤਾ ਜਾਂਦਾ ਹੈ। ਰਾਖਾ ਇਸ ਮੰਜੇ ਉੱਤੇ ਚੜ੍ਹ ਜਾਂਦਾ ਹੈ, ਜਿੱਥੋਂ ਉਸ ਨੂੰ ਸਾਰਾ ਖੇਤ ਨਜ਼ਰ ਆਉਂਦਾ ਹੈ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਖੇਤ ਦੇ ਕਿਸ ਹਿੱਸੇ ਉੱਤੇ ਕਿਸੇ ਪੰਛੀ ਨੇ ਹਮਲਾ ਕੀਤਾ ਹੈ।
(ੲ) ਪੰਛੀਆਂ ਨੂੰ ਚੋਗਾ ਕਿਉਂ ਨਹੀਂ ਸੀ ਮਿਲ ਰਿਹਾ ?
ਉੱਤਰ – ਲਗਾਤਾਰ ਬਰਸਾਤ ਦਾ ਸਿਲਸਿਲਾ ਚਲਣ ਕਾਰਨ ਚਾਰੇ ਪਾਸੇ ਜਲ-ਥਲ ਹੋ ਗਿਆ ਸੀ। ਪੰਛੀ ਮੀਂਹ ਵਰਦੇ ਵਿੱਚ ਛੱਲੀਆਂ ਆਦਿ ਨੂੰ ਫਰੋਲ ਕੇ ਦਾਣੇ ਖਾਣ ਲਈ ਉੱਡ ਨਹੀਂ ਸਨ ਸਕਦੇ । ਜਦੋਂ ਉਹ ਮੀਂਹ ਰੁਕਣ ਉੱਤੇ ਖੰਭ ਝਾੜ ਕੇ ਚੋਗਾ ਚੁੱਗਣ ਲਈ ਉੱਡਦੇ, ਤਾਂ ਮੀਂਹ ਫੇਰ ਆ ਜਾਂਦਾ। ਇਸ ਤੋਂ ਇਲਾਵਾ ਰਾਖੇ ਵੀ ਪੰਛੀਆਂ ਨੂੰ ਛੱਲੀਆਂ ਆਦਿ ਨੂੰ ਖਾਣ ਲਈ ਬੈਠਣ ਨਹੀਂ ਸਨ ਦਿੰਦੇ ।
(ਸ) ਕਾਂ ਛੱਲੀ ਨੂੰ ਕਿਉਂ ਨਹੀਂ ਸੀ ਠੰਗ ਸਕਿਆ ?
ਉੱਤਰ – ਕਾਂ ਕਈ ਦਿਨਾਂ ਤੋਂ ਚੋਗਾ ਨਾ ਮਿਲਣ ਕਰਕੇ ਭੁੱਖ ਹੱਥੋਂ ਲਾਚਾਰ ਹੋਇਆ ਛੱਲੀਆਂ ਦੇ ਟਾਂਡੇ ਉੱਤੇ ਇਸ ਤਰ੍ਹਾਂ ਬਿਨਾਂ ਖੰਭ ਹਿਲਾਏ ਡਿੱਗਿਆ ਸੀ, ਜਿਸ ਤਰ੍ਹਾਂ ਉਸ ਵਿੱਚ ਸਾਹ-ਸਤ ਹੀ ਨਾ ਹੋਵੇ। ਕਈ ਦਿਨਾਂ ਦੀ ਭੁੱਖ ਦੀ ਕਮਜ਼ੋਰੀ ਕਾਰਨ ਉਹ ਛੱਲੀ ਨੂੰ ਚੁੰਗ ਨਾ ਸਕਿਆ ।
(ਹ) ਰਾਖੇ ਨੇ ਕਾਂ ਨਾਲ ਕੀ ਵਿਹਾਰ ਕੀਤਾ ?
ਉੱਤਰ – ਰਾਖੇ (ਕਹਾਣੀਕਾਰ) ਨੂੰ ਭੁੱਖੇ ਕਾਂ ਦੀ ਹਾਲਤ ਦੇਖ ਕੇ ਤਰਸ ਆ ਗਿਆ। ਉਸ ਨੇ ਮਹਿਸੂਸ ਕੀਤਾ ਕਿ ਉਸ ਨੇ ਛੱਲੀ ਨਹੀਂ ਨੂੰਗੀ, ਇਸ ਕਰਕੇ ਉਹ ਉਸਦਾ ਚੋਰ ਨਹੀਂ । ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਜੇਕਰ ਉਸ ਨੂੰ ਰਸਤੇ ਵਿੱਚ ਸੱਪ ਨੇ ਡੰਗ ਮਾਰਿਆ ਹੁੰਦਾ, ਤਾਂ ਉਹ ਕਾਂ ਨੂੰ ਮਾਰ ਹੀ ਨਹੀਂ ਸੀ ਸਕਦਾ। ਉਸ ਨੂੰ ਉਹ ਦਿਨ ਵੀ ਯਾਦ ਆਏ , ਜਦੋਂ ਉਹ ਆਪ ਭੁੱਖਾ ਤਿਹਾਇਆ ਡੰਗਰ ਚਾਰਦਾ ਹੁੰਦਾ ਸੀ । ਉਸ ਨੂੰ ਜਾਪਿਆ ਕਿ ਜੇਕਰ ਉਹ ਕਾਂ ਨੂੰ ਮਾਰੇਗਾ, ਤਾਂ ਉਹ ਆਪਣੀਆਂ ਨਜ਼ਰਾਂ ਵਿੱਚ ਹੀ ਡਿਗਜਾਵੇਗਾ । ਇਸ ਕਰਕੇ ਉਸ ਨੇ ਤਾਏ ਤੋਂ ਅੱਖ ਬਚਾ ਕੇ ਇੱਕ ਛੱਲੀ ਭੰਨੀ, ਉਸ ਦੇ ਦਾਣੇ ਭੋਰ ਕੇ ਆਪਣੀ ਤਲੀ ਉੱਤੇ ਰੱਖ ਕੇ ਕਾਂ ਨੂੰ ਖੁਆਏ ਤੇ ਫਿਰ ਉਸ ਨੂੰ ਛੱਡ ਦਿੱਤਾ।
(ਕ) ਛੱਲੀਆਂ ਦੇ ਰਾਖੇ ਕੌਣ ਸਨ ? ਉਹ ਫ਼ਸਲਾਂ ਦੀ ਰਾਖੀ ਕਿਵੇਂ ਕਰਦੇ ਸਨ ?
ਉੱਤਰ – ਕਹਾਣੀਕਾਰ (ਰਾਖਾ) ਅਤੇ ਉਸਦਾ ਤਾਇਆ ਦੋਵੇਂ ਛੱਲੀਆਂ ਦੇ ਰਾਖੇ ਸਨ ਤੇ ਉਹ ਉਨ੍ਹਾਂ ਦੀ ਰਾਖੀ ਕਰ ਰਹੇ ਸਨ। ਰੌਲਾਗੌਲਾ ਪਾਉਣ ਨਾਲ ਛੱਲੀਆਂ ਉੱਤੇ ਹਮਲਾ ਕਰਨ ਵਾਲੇ ਪੰਛੀ ਤਾਂ ਉੱਡ ਜਾਂਦੇ, ਪਰ ਉਹ ਫਿਰ ਅੱਖ ਦੇ ਫੋਰ ਵਿੱਚ ਛੱਲੀਆਂ ਉੱਤੇ ਆ ਬੈਠਦੇ ਤਾਇਆ ਖ਼ਾਲੀ ਪੀਪਾ ਖੜਕਾਈਜਾਂਦਾ। ‘ਹੜਾਤ- ਹੜਾਤ’ ਕਰਦਿਆਂ ਦੋਹਾਂ ਦੇ ਸੰਘ ਪਾਟਣ ‘ਤੇ ਆ ਜਾਂਦੇ ਇਨ੍ਹਾਂ ਕੁਝ ਕਰਨ ‘ਤੇ ਵੀ ਜਦੋਂ ਪੰਛੀ ਵਾਰ – ਵਾਰ ਹਮਲਾ ਕਰਦੇ, ਤਾਂ ਉਨ੍ਹਾਂ ਮੱਕੀ ਦੇ ਖੇਤ ਵਿੱਚ ਚਾਰ ਬੱਲੀਆਂ ਗੱਡ ਕੇ ਮਣਾ ਬਣਾ ਲਿਆ। ਮਨੂੰ ਦੇ ਉੱਪਰੋਂ ਸਾਰਾ ਖੇਤ ਨਜ਼ਰੀਂ ਪੈਂਦਾ ਸੀ । ਤਾਇਆ ਪੀਪਾ ਖੜਕਾਉਂਦਾ ਤੇ ਰਾਖਾ (ਕਹਾਣੀਕਾਰ ) ਉਧਰ ਨੂੰ ਭੱਜਦਾ, ਜਿਧਰ ਤਾਇਆ ਪੰਛੀਆਂ ਦੇ ਬੈਠਣ ਬਾਰੇ ਦੱਸਦਾ। ਤਾਇਆ ਪੰਛੀਆਂ ਨੂੰ ਉਡਾਉਣ ਲਈ ਗੋਪੀਏ ਦੀ ਵਰਤੋਂ ਵੀ ਕਰਦਾ ਸੀ ।
2. ਔਖੇ ਸ਼ਬਦਾਂ ਦੇ ਅਰਥ:
ਸਿਲਸਿਲਾ : ਲੜੀ ,ਰੁਝਾਨ
ਮਣਾ : ਖੇਤ ਵਿੱਚ ਰਾਖੀ ਲਈ ਬਣਾਈ ਉੱਚੀ ਥਾਂ
ਲਾਚਾਰ : ਬੇਵੱਸ
ਗੋਪੀਆਂ : ਪੰਛੀ ਉਡਾਉਣ ਲਈ ਬਣੀ ਹੋਈ ਜਾਲੀਦਾਰ ਰੱਸੀ
ਸਮਰੱਥ : ਯੋਗ
ਟਿਕ-ਟਿਕੀ : ਗਹੁ ਨਾਲ ਦੇਖਣਾ, ਲਗਾਤਾਰ ਦੇਖਣਾ
ਝੜੀ ਲੱਗਣਾ : ਲਗਾਤਾਰ ਮੀਂਹ ਪੈਣਾ
ਗੁਰੇਜ਼ ਕਰਨਾ : ਰੁਕਣਾ , ਪ੍ਰਹੇਜ਼ ਕਰਨਾ
ਨਿਗਰਾਨੀ : ਰਾਖੀ ਜਾਂ ਚੌਕਸੀ
ਪੌਂਚੇ : ਪੰਛੀਆਂ ਦੇ ਪੈਰ
ਅਹਿਸਾਸ ਹੋਣਾ : ਮਹਿਸੂਸ ਹੋਣਾ
ਸਾਹ – ਸੱਤ ਨਾ ਹੋਣਾ : ਸਰੀਰ ਵਿੱਚ ਜਾਨ ਨਾ ਹੋਣਾ
3. ਵਾਕਾਂ ਵਿੱਚ ਵਰਤੋਂ:
ਜਲ – ਥਲ (ਚਾਰੇ ਪਾਸੇ ਪਾਣੀ ਹੀ ਪਾਣੀ ਹੌਣਾ) ਤਿੰਨ-ਚਾਰ ਦਿਨ ਲਗਾਤਾਰ ਝੜੀ ਲੱਗਣ ਨਾਲ ਚਾਰੇ ਪਾਸੇਜਲ – ਥਲਹੋ ਗਿਆ।
ਰੌਲਾ ਗੌਲਾ (ਆਵਾਜ਼ਾਂ) ਜ਼ਰਾ ਬਾਹਰ ਨਿਕਲ ਕੇ ਦੇਖੋ , ਵਿਆਹ ਵਾਲੇ ਘਰ ਵਿੱਚ ਰੌਲਾ – ਗੋਲਾ ਕਾਰਦਾ ਹੈ ।
ਹੋ – ਹੱਲਾ (ਰੌਲਾ ) ਅਸੀਂ ਗਲੀ ਵਿੱਚ ਲੋਕਾਂ ਦਾ ਹੋ-ਹੱਲਾ ਸੁਣ ਕੇ ਘਰੋਂ ਬਾਹਰ ਨਿਕਲੇ ।
ਗੁਲਗੁਲੇ (ਕਣਕ ਦਾ ਆਟਾ ਤੇ ਗੁੜ ਮਿਲਾ ਕੇ ਤਲੇ ਹੋਏ ਗੋਲ-ਗੋਲ ਪਕਵਾਨ) ਵਿਆਹ ਵਾਲੇ ਘਰ ਆਮ ਕਰਕੇ ਗੁਲਗੁਲੇਬਣਾਏ ਜਾਂਦੇ ਹਨ।
ਗੜੁਚ (ਕੱਪੜਿਆਂ ਤੇ ਸਰੀਰ ਦਾ ਚੰਗੀ ਤਰ੍ਹਾਂ ਪਾਣੀ ਆਦਿ ਵਿੱਚ ਭਿੱਜ ਜਾਣਾ) ਮੀਂਹ ਵਿੱਚ ਸਾਡੇ ਕੱਪੜੇ ਭਿੱਜ ਕੇ ਗੁੜੱਚ ਹੋ ਗਏ ।
ਫਿਰਨੀ (ਪਿੰਡ ਦੇ ਚਾਰੇ ਪਾਸੇ ਬਣਿਆ ਰਸਤਾ) ਉਹ ਪਿੰਡ ਫਿਰਨੀ ਉੱਤੇ ਖੜੇ ਸਾਡੀ ਉਡੀਕ ਕਰ ਰਹੇ ਸਨ ।
ਮਨੋ-ਮਨੀ (ਮਨ ਵਿੱਚ) ਮੈਂ ਮਨੋ-ਮਨੀ ਆਪਣੇ ਗੁਆਂਢੀ ਨਾਲ ਨਰਾਜ਼ ਸਾਂ, ਪਰ ਮੈਂ ਆਪਣਾ ਗੁੱਸਾ ਜ਼ਾਹਿਰ ਨਹੀਂ ਸੀ ਕਰਦਾ।
ਸ਼ੁਕਰਾਨਾ (ਧੰਨਵਾਦ) ਜਦੋਂ ਕੋਈ ਬੰਦਾ ਕਿਸੇ ਕੰਮ ਵਿੱਚ ਤੁਹਾਡੀ ਮਦਦ ਕਰੇ ,ਤਾਂ ਉਸਦਾ ਸ਼ੁਕਰਾਨਾ ਜ਼ਰੂਰ ਕਰੋ।
ਪ੍ਰਤੀਤ (ਮਹਿਸੂਸ) ਮੈਨੂੰ ਪ੍ਰਤੀਤ ਹੁੰਦਾ ਹੈ ਕਿ ਮੇਰਾ ਮਿੱਤਰ ਕਿਸੇ ਗੱਲ ਕਾਰਨ ਮੇਰੇ ਨਾਲ ਗੁੱਸੇ ਹੈ ।
ਭਿੰਘ ਭਰਨਾ (ਕਦਮ ਚੁੱਕਣਾ) ਮੈਂ ਚਿੱਕੜ ਵਿੱਚ ਸੰਭਲ- ਸੰਭਲ ਕੇ ਤਿੰਘ ਭਰਦਾ ਤੁਰ ਰਿਹਾ ਸਾਂ।
ਪੇਟ ਦੀ ਭੁੱਖ ਮਿਟਾਉਣੀ (ਕੁਝ ਖਾ ਕੇ ਖ਼ਾਲੀ ਪੇਟ ਭਰਨਾ ) ਸਾਡੇ ਦੇਸ਼ ਵਿੱਚ ਬਹੁਤ ਸਾਰੇ ਲੋਕਾਂ ਨੂੰ ਪੇਟ ਦੀ ਭੁੱਖ ਮਿਟਾਉਣ ਲਈਦੋ ਵੇਲੇ ਦੀ ਰੋਟੀ ਵੀ ਨਹੀਂ ਮਿਲਦੀ ।