ਸਿਆਣਾ ਕਾਂ Story on The Wise Crow

ਸਿਆਣਾ ਕਾਂ

ਇੱਕ ਵਾਰ ਦੀ ਗੱਲ ਹੈ ਕਿ ਇਕ ਰਾਜੇ ਦਾ ਬੜਾ ਸੋਹਣਾ ਬਾਗ਼ ਸੀ। ਬਾਗ ਦੇ ਵਿਚਕਾਰ ਇੱਕ ਵੱਡਾ ਸਾਰਾ ਤਲਾਅ ਸੀ। ਰਾਜਕੁਮਾਰ ਹਰ ਰੋਜ਼ ਦੇ ਬਾਗ਼ ਵਿਚ ਟਹਿਲਦਾ ਸੀ। ਟਹਿਲਣ ਤੋਂ ਬਾਅਦ ਰਾਜ ਕੁਮਾਰ ਤਲਾਅ ਵਿੱਚ ਇਸ਼ਨਾਨ ਕਰਿਆ ਕਰਦਾ ਸੀ।

ਤਲਾਅ ਤੋਂ ਕੁਝ ਹਟਵਾਂ ਦੱਖਣ ਦਿਸ਼ਾ ਵੱਲ ਦੇ ਪਾਸੇ ਇੱਕ ਬਹੁਤ ਪੁਰਾਣਾ ਬੋਹੜ ਦਾ ਦਰੱਖਤ ਸੀ। ਇਸ ਬੋਹੜ ਤੇ ਇੱਕ ਕਾਂ ਅਤੇ ਕਾਂਉਣੀ ਦਾ ਜੋੜਾ ਰਹਿੰਦਾ ਸੀ। ਇਸੇ ਬੋਹੜ ਦੀ ਖੋੜ ਵਿੱਚ ਥੱਲੇ ਵਾਲੇ ਪਾਸੇ ਇੱਕ ਕਾਲਾ ਸੱਪ ਵੀ ਰਹਿੰਦਾ ਸੀ। ਜਦੋਂ ਵੀ ਕਾਉਣੀ ਆਂਡੇ ਦਿੰਦੀ ਤਾਂ ਸੱਪ ਅੱਖ ਬਚਾ ਕੇ ਆਂਡੇ ਪੀ ਜਾਂਦਾ। ਕਾਂ ਅਤੇ ਕਾਉਣੀ ਦੋਵੇਂ ਇਸ ਸੱਪ ਤੋਂ ਬਹੁਤ ਦੁਖੀ ਸਨ। ਪਰ ਜ਼ੋਰਾਵਰ ਸਭ ਦਾ ਉਹ ਕੁਝ ਵੀ ਵਿਗਾੜ ਨਹੀਂ ਸਨ ਸਕਦੇ।

ਪੰਛੀਆਂ ਵਿੱਚ ਕਾਂ ਨੂੰ ਸਭ ਤੋਂ ਸਿਆਣਾ ਸਮਝਿਆ ਜਾਂਦਾ ਹੈ। ਕਾਫ਼ੀ ਸੋਚ ਵਿਚਾਰ ਕਰਨ ਤੋਂ ਬਾਅਦ ਕਹਾਣੀ ਇੱਕ ਵਿਓਂਤ ਸੋਚੀ। ਇੱਕ ਦਿਨ ਜਦੋਂ ਰਾਜ ਕੁਮਾਰ ਤਲਾਅ ਦੇ ਨਹਾਉਣ ਲਈ ਆਇਆ ਤਾਂ ਕਾਂ ਵੀ ਨੇੜੇ ਦੇ ਰੁੱਖ ਤੇ ਆ ਬੈਠਾ। ਰਾਜ ਕੁਮਾਰ ਨੇ ਹੌਲ਼ੀ-ਹੌਲ਼ੀ ਸਾਰੇ ਕੱਪੜੇ ਲਾਹੇ ਅਤੇ ਗਲੇ ਵਿੱਚੋਂ ਸੋਨੇ ਦਾ ਹਾਰ ਵੀ ਲਾ ਕੇ ਕੱਪੜਿਆਂ ਉਪਰ ਰੱਖ ਦਿੱਤਾ। ਜਿਉਂ ਹੀ ਰਾਜ ਕੁਮਾਰ ਤਲਾਅ ਵਿੱਚ ਨਹਾਉਣ ਲਈ ਗਿਆ ਤਾਂ ਕਾਂ ਨੇ ਸੋਨੇ ਦਾ ਹਾਰ ਆਪਣੀ ਚੁੰਝ ਵਿੱਚ ਚੁੱਕ ਲਿਆ ਤੇ ਸਹਿਜੇ ਸਹਿਜੇ ਉੱਡਦਾ ਹੋਇਆ ਬੋਹੜ ਦੇ ਦਰੱਖ਼ਤ ਵੱਲ ਵਧਿਆ।

ਰਾਜ ਕੁਮਾਰ ਨੇ ਕਾਂ ਨੂੰ ਹਾਰ ਚੁੱਕਦਿਆਂ ਵੇਖ ਲਿਆ ਸੀ। ਉਸ ਨੇ ਆਪਣੇ ਸਿਪਾਹੀਆਂ ਨੂੰ ਘਾਹ ਦਾ ਪਿੱਛਾ ਕਰਨ ਲਈ ਦੁੜਾਇਆ। ਕਾਂ ਨੇ ਉਹ ਹਾਰ ਸੱਪ ਦੀ ਖੋੜ ਵਿੱਚ ਸੁੱਟ ਦਿੱਤਾ। ਸਿਪਾਹੀ ਕਾਂ ਦਾ ਪਿੱਛਾ ਕਰਦੇ ਹੋਏ ਬੋਹੜ ਦੇ ਦਰੱਖਤ ਹੇਠਾਂ ਪਹੁੰਚ ਗਏ। ਉਨ੍ਹਾਂ ਨੇ ਕਾਂ ਨੂੰ ਹਾਰ ਸੁੱਟਦਿਆਂ ਵੇਖ ਲਿਆ। ਇਹ ਸਿਪਾਹੀਆਂ ਨੇ ਡਾਂਗ ਨਾਲ ਹਾਰ ਖੋੜ ਵਿੱਚੋਂ ਕੱਢਣਾ ਚਾਹਿਆ। ਖ਼ਤਰਾ ਤੇ ਸੱਪ ਖੋੜ ਵਿੱਚੋਂ ਬਾਹਰ ਨਿਕਲ ਆਇਆ। ਰਾਜੇ ਦੇ ਸਿਪਾਹੀਆਂ ਨੇ ਡਾਂਗਾਂ ਮਾਰ-ਮਾਰ ਕੇ ਸੱਪ ਨੂੰ ਮਾਰ ਦਿੱਤਾ ਅਤੇ ਹਾਰ ਨੂੰ ਖੋੜ ਵਿੱਚੋਂ ਬਾਹਰ ਕੱਢ ਲਿਆ। ਰਾਜਕੁਮਾਰ ਹਾਰ ਪ੍ਰਾਪਤ ਕਰਕੇ ਬਹੁਤ ਖੁਸ਼ ਹੋਇਆ।

ਕਾਂ ਅਤੇ ਕਾਉਣੀ ਬੋਹੜ ਤੇ ਬੈਠੇ ਸਭ ਕੁਝ ਦੇਖ ਰਹੇ ਸਨ। ਉਹ ਸੱਪ ਨੂੰ ਮਰਿਆ ਵੇਖ ਕੇ ਬਹੁਤ ਖੁਸ਼ ਹੋਏ। ਹੁਣ ਉਹਨਾਂ ਦਾ ਦੁਸ਼ਮਣ ਸਦਾ ਲਈ ਮਰ ਚੁੱਕਿਆ ਸੀ। ਅੱਗੋਂ ਲਈ ਉਹਨਾਂ ਦੇ ਆਂਡਿਆਂ ਨੂੰ ਕੋਈ ਖ਼ਤਰਾ ਨਹੀ ਰਿਹਾ ਸੀ। ਉਹ ਆਪਣੇ ਪਰਿਵਾਰ ਵਿੱਚ ਵਾਧਾ ਕਰ ਸਕਦੇ ਸਨ। ਇਸ ਤਰ੍ਹਾਂ ਕਾਂ ਨੇ ਆਪਣੀ ਸਿਆਣਪ ਨਾਲ਼ ਆਪਣੇ ਤੋਂ ਤਾਕਤਵਰ ਦੁਸ਼ਮਣ ਨੂੰ ਮਾਰ ਮੁਕਾਇਆ। ਹੁਣ ਕਾਂ ਅਤੇ ਕਾਉਣੀ ਸੁਖੀ-ਸੁਖੀ ਰਹਿਣ ਲੱਗੇ।

ਸਿੱਖਿਆ :- ਮੁਸੀਬਤ ਸਮੇਂ ਸਿਆਣਪ ਹੀ ਕੰਮ ਆਉਂਦੀ ਹੈ।

ਸਾਨੂੰ ਮੁਸੀਬਤ ਸਮੇਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ।

Share This Article
Leave a Comment

Leave a Reply

Your email address will not be published. Required fields are marked *