ਪਾਠ-13 ਧਰਤੀ (ਲੇਖਕ-ਕੁਲਦੀਪ ਸਿੰਘ)
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਮੈਂ ਸੂਰਜ ਤੋਂ ਹੋਈ ਪੈਦਾ-ਇਸ ਸਤਰ ਦਾ ਕੀ ਭਾਵ ਹੈ ?
ਉੱਤਰ- ਇਸ ਸਤਰ ਦਾ ਭਾਵ ਹੈ ਕਿ ਧਰਤੀ ਦਾ ਜਨਮ ਸੂਰਜ ਤੋਂ ਹੋਇਆ ਹੈ।
(ਅ) ਧਰਤੀ ਉੱਤੇ ਕਿਹੜੀਆਂ-ਕਿਹੜੀਆਂ ਰੁੱਤਾ ਆਉਂਦੀਆਂ ਹਨ?
ਉੱਤਰ- ਧਰਤੀ ਉੱਤੇ ਗਰਮੀ, ਵਰਖਾ, ਸਰਦੀ ਤੇ ਬਸੰਤ ਚਾਰ ਰੁੱਤਾਂ ਆਉਂਦੀਆਂ ਹਨ।
(ੲ) ਪਹਿਲਾਂ ਧਰਤੀ ਕਿਹੋ-ਜਿਹੀ ਸੀ?
ਉੱਤਰ- ਪਹਿਲਾਂ ਧਰਤੀ ਭਖਦੀਆਂ ਗੈਸਾਂ ਦਾ ਇੱਕ ਗੋਲਾ ਸੀ।
(ਸ) ਧਰਤੀ ਸੂਰਜ ਦੁਆਲੇ ਘੁੰਮਣ ਕਾਰਨ ਧਰਤੀ ਉੱਤੇ ਕੀ ਪ੍ਰਭਾਵ ਪੈਂਦਾ ਹੈ?
ਉੱਤਰ- ਧਰਤੀ ਸੂਰਜ ਦੁਆਲੇ ਘੁੰਮਣ ਕਾਰਨ ਇਸ ਉੱਤੇ ਵੱਖ-ਵੱਖ ਰੁੱਤਾਂ ਆਉਂਦੀਆਂ ਹਨ।
(ਹ) ਧਰਤੀ ਦਾ ਆਕਾਰ ਤੇ ਵਾਤਾਵਰਨ ਕਿਹੋ-ਜਿਹਾ ਹੈ?
ਉੱਤਰ- ਧਰਤੀ ਦਾ ਆਕਾਰ ਅੰਡਾਕਾਰ ਹੈ। ਇਸ ਦਾ ਵਾਤਾਵਰਨ ਕਈ ਗੈਸਾਂ ਦਾ ਮਿਸ਼ਰਨ ਹੈ।
ਪ੍ਰਸ਼ਨ 2.ਹੇਠ ਲਿਖੀਆਂ ਕਾਵਿ-ਸਤਰਾਂ ਦੇ ਭਾਵ ਅਰਥ ਲਿਖੋ:
(ੳ) ਲਾਟੂ ਵਾਂਗੂੰ ਧੁਰੀ ਦੁਆਲੇ, ਰਹਾਂ ਘੁੰਮਦੀ ਆਪਣੀ ਚਾਲੇ।
ਘੁੰਮਣ ਕਾਰਨ ਦਿਨ ਤੇ ਰਾਤ, ਵਾਰੋ-ਵਾਰੀ ਮਾਰਨ ਝਾਤ।
ਉੱਤਰ- ਉਪਰੋਕਤ ਸਤਰਾਂ ਦਾ ਭਾਵ ਹੈ ਕਿ ਧਰਤੀ ਆਪਣੀ ਧੁਰੀ ਦੁਆਲੇ ਘੁੰਮਦੀ ਰਹਿੰਦੀ ਹੈ।ਇਸ ਦੇ ਘੁੰਮਣ ਕਾਰਨ ਦਿਨ ਤੇ ਰਾਤ ਬਣਦੇ ਹਨ।
(ਅ) ਇਹ ਹੈ ਮੇਰੀ ਕਥਾ-ਕਹਾਣੀ, ਸੂਰਜ ਦੀ ਬੇਟੀ-ਰਾਣੀ।
ਆਖਣ ਲੋਕੀਂ ਧਰਤੀ-ਮਾਂ, ਮੈਂ ਤਾਂ ਰੈਣ-ਬਸੇਰਾ ਹਾਂ।
ਉੱਤਰ- ਉਪਰੋਕਤ ਸਤਰਾਂ ਦਾ ਭਾਵ ਹੈ ਕਿ ਧਰਤੀ ਕਹਿੰਦੀ ਹੈ ਕਿ ਮੇਰੀ ਕਹਾਣੀ ਇਹ ਹੈ ਕਿ ਮੈਂ ‘ਸੂਰਜ ਦੀ ਪਿਆਰੀ ਧੀ ਹਾਂ। ਲੋਕ ਮੈਨੂੰ ਧਰਤੀ ਮਾਂ ਆਖਦੇ ਹਨ, ਪਰ ਮੈਂ ਉਨ੍ਹਾਂ ਦੀ ਥੋੜੇ ਚਿਰ ਲਈ ਰਹਿਣ ਦੀ ਥਾਂ ਹਾਂ ।
3. ਔਖੇ ਸ਼ਬਦਾਂ ਦੇ ਅਰਥ:
ਰੈਣ-ਬਸੇਰਾ : ਉਹ ਥਾਂ ਜਿੱਥੇ ਮੁਸਾਫ਼ਰ ਰਾਤ ਕੱਟਦੇ ਹ
ਅਜਬ : ਹੈਰਾਨ ਕਰਨ ਵਾਲਾ, ਅਨੋਖਾ
ਵਾਯੂ : ਹਵਾ
ਧੂਰੀ : ਅਰੰਭ ਮੁੱਢ
ਕਾਇਦਾ : ਢੰਗ, ਨੇਮ, ਅਸੂਲ, ਰੀਤ, ਦਸਤੂਰ,
4. ਵਾਕਾਂ ਵਿੱਚ ਵਰਤੋਂ:
1. ਬੇਟੀ (ਧੀ) ਧਰਤੀ ਸੂਰਜ ਦੀ ਬੇਟੀ ਹੈ।
2. ਥਲ (ਜਮੀਨ) ਭਾਰੀ ਮੀਂਹ ਪੈਣ ਨਾਲ ਧਰਤੀ ਉੱਤੇ ਜਲ-ਥਲ ਇੱਕ ਹੋ ਗਏ।
3. ਰੈਣ-ਬਸੇਰਾ (ਰਾਤ ਰਹਿਣ ਦੀ ਥਾਂ) ਸਾਡੇ ਸ਼ਹਿਰ ਵਿਚ ਇੱਕ ਰੈਣ-ਬਸੇਰਾ ਹੈ।
4. ਹੋਂਦ (ਬਣਨਾ) ਧਰਤੀ ਉੱਤੇ ਮਨੁੱਖ ਕਰੋੜਾਂ ਸਾਲ ਪਹਿਲਾਂ ਹੋਂਦ ਵਿਚ ਆਇਆ।
5. ਅਜਬ (ਅਜੀਬ) ਧਰਤੀ ਦੇ ਸੂਰਜ ਤੋਂ ਵੱਖ ਹੋਣ ਦੀ ਕਹਾਣੀ ਵੀ ਅਜਬ ਹੈ।
6. ਢੇਰੀ (ਤੋਲੀਆਂ ਜਾਂ ਮਿਣੀਆਂ ਜਾਣ ਵਾਲੀਆਂ ਵਸਤਾਂ ਦਾ ਇਕੱਠ)- ਮੈਂ ਥੋੜੀ ਜਿਹੀ ਮਿੱਟੀ ਪੁੱਟ ਕੇ ਢੇਰੀ ਲਾ ਦਿੱਤੀ।
7. ਸੂਕਲ (ਸੂਰਤ) ਦੋਹਾਂ ਭਰਾਵਾਂ ਦੀ ਸ਼ਕਲ ਆਪਸ ਵਿਚ ਮਿਲਦੀ ਹੈ।
9. ਗੈਸ (ਹਵਾ ਦੇ ਅੰਸ) ਆਕਸੀਜਨ ਇਕ ਗੈਸ ਹੈ।
10. ਆਖਰਕਾਰ (ਅੰਤ) ਸੂਰਜ ਨਾਲੋਂ ਟੁੱਟੀ ਧਰਤੀ ਆਖ਼ਰਕਾਰ ਠੰਢੀ ਹੋ ਗਈ।
11. ਲਾਟੂ (ਘੁੰਮਣ ਵਾਲਾ ਖਿਡਾਉਣਾ)- ਧਰਤੀ ਲਾਟੂ ਵਾਂਗ ਆਪਣੇ ਧੁਰੇ ਦੁਆਲੇ ਘੁੰਮਦੀ ਹੈ।
12. ਵਾਯੂ (ਹਵਾ) ਧਰਤੀ ਦੇ ਦੁਆਲੇ ਵਾਯੂ ਦਾ ਗਿਲਾਫ਼ ਚੜਿਆ ਹੋਇਆ ਹੈ।