ਪਾਠ – 1 ਇੱਕ ਪਿੰਡ ਦੀ ਕਹਾਣੀ
ਭਾਗ – ੳ (ਵਸਤੂਨਿਸ਼ਠ ਪ੍ਰਸ਼ਨ)
ਖਾਲੀ ਸਥਾਨ ਭਰੋ:-
1. ਮਨੁੱਖ ਦੀਆਂ ਲੋੜਾਂ ਅਸੀਮਤ ਹਨ।
2. ਉੱਦਮੀ ਜ਼ੋਖਿਮ ਉਠਾਉਂਦਾ ਹੈ।
3. ਭੂਮੀ ਉਤਪਾਦਨ ਦਾ ਕੁਦਰਤੀ ਸਾਧਨ ਹੈ।
4. ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਉੱਤੇ ਇੱਕ ਤੋਂ ਜ਼ਿਆਦਾ ਫ਼ਸਲਾਂ ਪੈਦਾ ਕਰਨ ਨੂੰ ਬਹੁ ਫ਼ਸਲੀ ਵਿਧੀ ਕਹਿੰਦੇ ਹਨ।
5. ਪੰਜਾਬ ਨੂੰ ਦੇਸ਼ ਦੀ ਅਨਾਜ ਟੋਕਰੀ ਵਜੋਂ ਵੀ ਜਾਣਿਆ ਜਾਂਦਾ ਹੈ।
6. ਕੁੱਝ ਮਜ਼ਦੂਰ ਜਿਹੜੇ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਪ੍ਰਵਾਸ ਕਰਦੇ ਹਨ, ਨੂੰ ਪ੍ਰਵਾਸੀ ਮਜ਼ਦੂਰ ਕਹਿੰਦੇ ਹਨ।
2.ਬਹੁਵਿਕਲਪੀ ਪ੍ਰਸ਼ਨ
1.ਉਤਪਾਦਨ ਦਾ ਕਿਹੜਾ ਕਾਰਕ ਅਚਲ ਹੈ?
1) ਭੂਮੀ
2) ਉੱਦਮੀ
3) ਪੂੰਜੀ
4) ਕਿਰਤ
ਉੱਤਰ: ਭੂਮੀ
2.ਆਰਥਿਕ ਕਿਰਿਆ ਜਿਹੜੀ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਜਾਂ ਉਪਯੋਗਿਤਾ ਦੇ ਵਾਧੇ ਨਾਲ ਜੁੜੀ ਹੋਈ ਹੈ…….ਅਖਵਾਉਂਦੀ ਹੈ।
1) ਉਤਪਾਦਨ
2) ਉਪਭੋਗਤਾ
3) ਵੰਡ
4) ਕਿਰਤ
ਉੱਤਰ: ਉਤਪਾਦਨ
3.ਖੇਤੀ ਵਿੱਚ ਵਿਸ਼ੇਸ਼ਕਰ ਕਣਕ ਅਤੇ ਧਾਨ ਦੇ ਉਤਪਾਦਨ ਵਿੱਚ ਅਸਾਧਾਰਨ ਵਾਧੇ ਨੂੰ ਕਹਿੰਦੇ ਹਨ……..
1) ਕ੍ਰਾਂਤੀ
2) ਧਾਨ ਕ੍ਰਾਂਤੀ
3) ਕਣਕ ਕ੍ਰਾਂਤੀ
4) ਚਿੱਟੀ ਕ੍ਰਾਂਤੀ
ਉੱਤਰ: ਹਰੀ ਕ੍ਰਾਂਤੀ
4.ਇੰਗਲੈਂਡ ਦੀ ਮੁਦਰਾ ਕਿਹੜੀ ਹੈ?
1)ਰੁਪਏ
2) ਡਾਲਰ
3) ਯਾਨ
4) ਪੌਂਡ
ਉੱਤਰ: ਪਿੰਡ
3. ਸਹੀ/ਗਲਤ
1. ਭੂਮੀ ਦੀ ਪੂਰਤੀ ਸੀਮਤ ਹੈ। (ਸਹੀ)
2. ਮਨੁੱਖ ਦੀਆਂ ਸੀਮਿਤ ਲੋੜਾਂ ਅਸੀਮਿਤ ਸਾਧਨਾਂ ਨਾਲ਼ ਪੂਰੀਆਂ ਹੁੰਦੀਆਂ ਹਨ। (ਗਲਤ)
3. ਕਿਰਤ ‘ ਪੂਰਤੀ ਨੂੰ ਵਧਾਇਆ ਅਤੇ ਘਟਾਇਆ ਨਹੀਂ ਜਾ ਸਕਦਾ।(ਗਲਤ)
4. ਉਦਮੀ ਜੋਖਿਮ ਉਠਾਉਂਦਾ ਹੈ। (ਸਹੀ)
5. ਮਸ਼ੀਨ ਅਤੇ ਜਾਨਵਰਾਂ ਦੁਆਰਾ ਕਰਵਾਇਆ ਗਿਆ ਕੰਮ ਕਿਰਤ ਹੈ। (ਗਲਤ)
6. ਬਾਜ਼ਾਰ ਵਿੱਚ ਵਸਤੂਆਂ ਦੀ ਕੀਮਤ ਵੱਧ ਹੋਣ ਤੇ ਉਹਨਾਂ ਦੀ ਮੰਗ ਵਧ ਜਾਂਦੀ ਹੈ। (ਗਲਤ)
4. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਅਰਥ ਸ਼ਾਸਤਰ ਤੋਂ ਕੀ ਭਾਵ ਹੈ?
ਉੱਤਰ: ਇਹ ਮਨੁੱਖ ਦੇ ਉਸ ਵਿਵਹਾਰ ਦਾ ਅਧਿਐਨ ਹੈ ਜਿਹੜਾ ਇਹ ਦੱਸਦਾ ਹੈ ਕਿ ਕਿਸ ਤਰਾਂ ਇੱਕ ਮਨੁੱਖ ਆਪਣੀਆਂ
ਅਸੀਮਿਤ ਲੋੜਾਂ ਨੂੰ ਸੀਮਿਤ ਸਾਧਨਾਂ ਨਾਲ ਪੂਰਾ ਕਰ ਸਕਦਾ ਹੈ।
ਪ੍ਰਸ਼ਨ 2. ਭਾਰਤ ਦੇ ਪਿੰਡਾਂ ਦੀ ਮੁੱਖ ਉਤਪਾਦਨ ਕਿਰਿਆ ਕਿਹੜੀ ਹੈ?
ਉੱਤਰ: ਖੇਤੀਬਾੜੀ।
ਪ੍ਰਸ਼ਨ 3. ਪਿੰਡਾਂ ਵਿੱਚ ਸਿੰਚਾਈ ਦੇ ਦੋ ਮੁੱਖ ਸਾਧਨ ਕਿਹੜੇ ਹਨ?
ਉੱਤਰ: ਟਿਊਬਵੈੱਲ, ਨਹਿਰਾਂ।
ਪ੍ਰਸ਼ਨ 4. ਅਰਥ ਸ਼ਾਸਤਰ ਵਿੱਚ ਕਿਰਤ ਤੋਂ ਕੀ ਭਾਵ ਹੈ?
ਉੱਤਰ: ਉਹ ਸਾਰੀਆਂ ਮਨੁੱਖੀ ਕੋਸ਼ਿਸ਼ਾਂ ਤੋਂ ਹੈ ਜੋ ਧਨ ਕਮਾਉਣ ਦੇ ਉਦੇਸ਼ ਨਾਲ ਕੀਤੀਆਂ ਜਾਂਦੀਆਂ ਹਨ। ਇਹ ਕੋਸ਼ਿਸ਼ਾਂ ਸਰੀਰਕ ਜਾਂ ਬੌਧਿਕ ਦੋਵੇਂ ਹੋ ਸਕਦੀਆਂ ਹਨ।
ਪ੍ਰਸ਼ਨ 5.ਮਾਂ ਦੁਆਰਾ ਆਪਣੇ ਬੱਚੇ ਨੂੰ ਪੜ੍ਹਾਉਣ ਦੀ ਕਿਰਿਆ ਕਿਰਤ ਹੈ ਜਾਂ ਨਹੀਂ ?
ਉੱਤਰ: ਨਹੀਂ।
ਪ੍ਰਸ਼ਨ 6.ਮਜ਼ਦੂਰਾਂ ਨੂੰ ਮਿਹਨਤਾਨਾ ਕਿਸ ਰੂਪ ਵਿੱਚ ਮਿਲਦਾ ਹੈ?
ਉੱਤਰ: ਨਕਦ ਜਾਂ ਵਸਤੂ ਦੇ ਰੂਪ ਵਿੱਚ।
ਪ੍ਰਸ਼ਨ 7 ਪਿੰਡਾਂ ਦੇ ਲੋਕਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਦੋ ਗੈਰ ਖੇਤੀ ਕਿਰਿਆਵਾਂ ਦੱਸੋ।
ਉੱਤਰ: ਡੇਅਰੀ ਫਾਰਮਿੰਗ, ਮੁਰਗੀ ਪਾਲਣਾ।
ਪ੍ਰਸ਼ਨ 8.ਵੱਡੇ ਅਤੇ ਛੋਟੇ ਕਿਸਾਨ ਖੇਤੀ ਲਈ ਪੂੰਜੀ ਕਿੱਥੋਂ ਪ੍ਰਾਪਤ ਕਰਦੇ ਹਨ?
ਉੱਤਰ: ਵੱਡੇ ਕਿਸਾਨ ਖੇਤੀਬਾੜੀ ਤੋਂ ਹੋਣ ਵਾਲੀ ਬੱਚਤ ਤੋਂ ਪੂੰਜੀ ਪ੍ਰਾਪਤ ਕਰਦੇ ਹਨ ਅਤੇ ਛੋਟੇ ਕਿਸਾਨ ਉੱਚੀ ਵਿਆਜ ਦਰ ਤੇ ਕਰਜ਼ਾ ਲੈਂਦੇ ਹਨ।
ਪ੍ਰਸ਼ਨ 9.ਭੂਮੀ ਦੀ ਇੱਕ ਵਿਸ਼ੇਸ਼ਤਾ ਲਿਖੋ।
ਉੱਤਰ :ਭੂਮੀ ਕੁਦਰਤ ਦਾ ਮੁਫ਼ਤ ਤੋਹਫ਼ਾ ਹੈ ।
ਪ੍ਰਸ਼ਨ 10.ਮਜ਼ਦੂਰ ਇਕ ਰਾਜ ਤੋਂ ਦੂਜੇ ਰਾਜ ਵਿਚ ਪਰਵਾਸ ਕਿਉਂ ਕਰਦੇ ਹਨ ?
ਉੱਤਰ :ਆਪਣੀ ਰੋਜ਼ੀ ਰੋਟੀ ਕਮਾਉਣ ਲਈ ਮਜ਼ਦੂਰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਪਰਵਾਸ ਕਰਦੇ ਹਨ ।
ਪ੍ਰਸ਼ਨ 11.ਕਿਸਾਨ ਪਰਾਲੀ ਨੂੰ ਅੱਗ ਕਿਉਂ ਲਗਾਉਂਦੇ ਹਨ ?
ਉੱਤਰ :ਪਰਾਲੀ ਸਮੇਟਣ ਦਾ ਕੋਈ ਵਿਸ਼ੇਸ਼ ਪ੍ਰਬੰਧ ਨਾ ਹੋਣ ਕਰਕੇ