ਪਾਠ-6 ਆਫ਼ਤ ਪ੍ਰਬੰਧਨ 8th SST Notes

ਪਾਠ–6 ਆਫ਼ਤ ਪ੍ਰਬੰਧਨ

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ:-

ਪ੍ਰਸ਼ਨ 1. ਆਫ਼ਤ ਕਿਸਨੂੰ ਕਿਹਾ ਜਾਂਦਾ ਹੈ?

ਉੱਤਰ- ਖਤਰੇ ਜਦੋਂ ਘਾਤਕ ਘਟਨਾਵਾਂ ਦਾ ਧਾਰਨ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਆਫ਼ਤਾਂ ਕਿਹਾ ਜਾਂਦਾ ਹੈ।

ਪ੍ਰਸ਼ਨ 2. ਕੁਦਰਤੀ ਆਫ਼ਤਾਂ ਮੁੱਖ ਤੌਰ ਤੇ ਕਿਹੜੀਆਂ-ਕਿਹੜੀਆਂ ਹਨ?

ਉੱਤਰ- 1. ਭੂਚਾਲ 2. ਜਵਾਲਾਮੁਖੀ ਕਿਰਿਆ 3. ਸੁਨਾਮੀ 4. ਹੜ੍ਹ 5. ਚੱਕਰਵਾਤ 6. ਭੂਮੀ ਦਾ ਖਿਸਕਣਾ 7. ਬਰਫ ਦੇ ਤੋਦਿਆਂ ਦਾ ਖਿਸਕਣਾ 8. ਸੋਕਾ।

ਪ੍ਰਸ਼ਨ 3. ਭੂਚਾਲ ਤੋਂ ਤੁਹਾਡਾ ਕੀ ਭਾਵ ਹੈ? ਇਸ ਨੂੰ ਕਿਵੇਂ ਮਾਪਿਆ ਜਾਂਦਾ ਹੈ?

ਉੱਤਰ- ਧਰਤੀ ਦੇ ਹਿੱਲਣ ਨੂੰ ਅਸੀਂ ਭੂਚਾਲ ਦਾ ਨਾਂ ਦਿੰਦੇ ਹਾਂ । ਭੂਚਾਲ ਦੀ ਤੀਬਰਤਾ ਨੂੰ ਰਿਕਟਰ ਪੈਮਾਨੇ ਅਤੇ ਮਰਕਾਲੀ ਪੈਮਾਨੇ ਤੇ ਮਾਪਿਆ ਜਾਂਦਾ ਹੈ।

ਪ੍ਰਸ਼ਨ 4. ਜਵਾਲਾਮੁਖੀ ਕਿਸ ਨੂੰ ਆਖਦੇ ਹਨ? ਇਸ ਦੀਆਂ ਕਿਸਮਾਂ ਦੇ ਨਾਮ ਲਿਖੋ

ਉੱਤਰ- ਧਰਤੀ ਦੇ ਅੰਦਰੂਨੀ ਹਿੱਸੇ ਵਿੱਚ ਤਾਪਮਾਨ ਬਹੁਤ ਜ਼ਿਆਦਾ ਹੋਣ ਕਰਕੇ, ਕਈ ਵਾਰ ਪਿਘਲੀਆਂ ਹੋਈਆਂ ਚਟਾਨਾਂ ਧਰਤੀ ਦੇ ਕਮਜ਼ੋਰ ਹਿੱਸੇ ਤੋਂ ਲਾਵਾ ਦੇ ਰੂਪ ਵਿਚ ਬਾਹਰ ਆ ਜਾਂਦੀਆਂ ਹਨ। ਲਾਵਾ ਦੇ ਧਰਤੀ ਤੇ ਆਉਣ ਨੂੰ ਦੀ ਕਿਰਿਆ ਨੂੰ ਜਵਾਲਾਮੁਖੀ ਦਾ ਨਾਮ ਦਿੱਤਾ ਜਾਂਦਾ ਹੈ। ਜਵਾਲਾਮੁਖੀ ਮੁੱਖ ਤੌਰ ਤੇ ਤਿੰਨ ਪ੍ਰਕਾਰ ਦੇ ਹੁੰਦੇ ਹਨ :-

1. ਕਿਰਿਆਸ਼ੀਲ ਜਵਾਲਾਮੁਖੀ 2. ਸੁੱਤੇ ਹੋਏ ਜਵਲਾਮੁਖੀ 3. ਬੂਝੇ ਹੋਏ ਜਵਾਲਾਮੁਖੀ।

ਪ੍ਰਸ਼ਨ 5. ਸੁਨਾਮੀ ਕਿਵੇਂ ਪੈਦਾ ਹੁੰਦੀ ਹੈ?

ਉੱਤਰ- ਸੁਨਾਮੀ ਇੱਕ ਤਰ੍ਹਾਂ ਦੀ ਸਮੁੰਦਰੀ ਲਹਿਰ ਹੈ ਜੋ ਕਿ ਸਮੁੰਦਰ ਦੇ ਤਲ ਤੇ ਭੂਚਾਲ, ਜਵਾਲਾਮੁਖੀ, ਧਰਤੀ ਦੇ ਖਿਸਕਣ ਆਦਿ ਤੋਂ ਪੈਦਾ ਹੁੰਦੀ ਹੈ।

ਪ੍ਰਸ਼ਨ 6. ਹੜ੍ਹਾਂ ਦੇ ਆਉਣ ਦੇ ਮੁੱਖ ਕਾਰਨ ਕਿਹੜੇ ਕਿਹੜੇ ਹਨ?

ਉੱਤਰ- 1. ਜਿਆਦਾ ਵਰਖਾ 2. ਤੇਜ਼ ਚੱਕਰਵਾਤਾਂ ਦਾ ਆਉਣਾ 3. ਬੱਦਲਾਂ ਦਾ ਫੱਟਣਾ 4. ਪਾਈ ਦੇ ਨਿਕਾਸ ਦਾ ਪ੍ਰਬੰਧ ਠੀਕ ਨਾ ਹੋਣਾ 5. ਨਦੀਆਂ ਅਤੇ ਦਰਿਆਵਾਂ ਦੇ ਤਲ ਉਤੇ ਮਿੱਟੀ ਦਾ ਜਮਾਅ 6. ਬੰਨ੍ਹਾਂ ਦਾ ਟੁੱਟ ਜਾਣਾ 7. ਨਦੀਆਂ ਅਤੇ ਦਰਿਆਵਾਂ ਦੀ ਮਾਰ ਹੇਠ ਆਉਂਦੇ ਇਲਾਕਿਆਂ ਵਿਚ ਰਿਹਾਇਸ਼ੀ ਇਮਾਰਤਾਂ ਦਾ ਨਿਰਮਾਣ ਕਰਨਾ 8. ਪਹਾੜਾਂ ਦੀਆਂ ਢਲਾਣਾਂ ਤੋਂ ਦਰਖ਼ਤਾਂ ਦਾ ਕੱਟਿਆ ਜਾਣਾ।

ਪ੍ਰਸ਼ਨ 7. ਚੱਕਰਵਾਤ ਕੀ ਹੁੰਦਾ ਹੈ? ਇਸ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ ?

ਉੱਤਰ- ਚੱਕਰਵਾਤ ਜਾਂ ਤੂਫ਼ਾਨ ਤੇਜ਼ ਹਵਾਵਾਂ ਹੁੰਦੀਆਂ ਹਨ, ਜਿਨ੍ਹਾਂ ਦੀ ਗਤੀ 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਹੁੰਦੀ ਹੈ । ਉੱਤਰੀ ਅਮਰੀਕਾ ਵਿੱਚ ਇਸਨੂੰ ਹਰੀਕੇਨ, ਦੱਖਣ-ਪੂਰਬੀ ਏਸ਼ੀਆ ਵਿਚ ਟਾਈਫੂਨ, ਭਾਰਤ ਵਿਚ ਝੱਖੜ (Storms), ਤੂਫ਼ਾਨ ਜਾਂ ਵਾਵਰੋਲਾ ਕਿਹਾ ਜਾਂਦਾ ਹੈ। ਪ੍ਰਸ਼ਨ 8. ਮਨੁੱਖੀ ਆਫ਼ਤਾਂ ਕਿਸ ਨੂੰ ਕਹਿੰਦੇ ਹਨ?

ਉੱਤਰ- ਆਫ਼ਤਾਂ ਜੋ ਸਿੱਧੇ ਜਾਂ ਅਸਿੱਧੇ ਤੌਰ ਤੇ ਮਨੁੱਖ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਮਨੁੱਖੀ ਆਫ਼ਤਾਂ ਦਾ ਨਾਮ ਦਿੱਤਾ ਜਾਂਦਾ ਹੈ। ਮਨੁੱਖ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਇਹਨਾਂ ਮੁਸੀਬਤਾਂ ਨੂੰ ਪੈਦਾ ਕਰਦਾ ਹੈ 1

ਪ੍ਰਸ਼ਨ 9. ਮਹਾਂਮਾਰੀ ਤੋਂ ਤੁਹਾਡਾ ਕੀ ਭਾਵ ਹੈ?

ਉੱਤਰ- ਜਦੋਂ ਇਕ ਬਿਮਾਰੀ ਵੱਧ ਕੇ ਬਹੁਤ ਵੱਡੇ ਪੱਧਰ ਤੇ ਲੋਕਾਂ ਉੱਤੇ ਮਾਰੂ ਹਮਲਾ ਕਰਦੀ ਹੈ ਤਾਂ ਇਸ ਨੂੰ ਮਹਾਂਮਾਰੀ ਦਾ ਨਾਂ ਦਿੱਤਾ ਜਾਂਦਾ ਹੈ। ਜਿਵੇਂ ਕਰੋਨਾ ਮਹਾਂਮਾਰੀ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਓ:-

ਪ੍ਰਸ਼ਨ 10. ਆਫ਼ਤਾਂ ਮਨੁੱਖ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ?

ਉੱਤਰ- ਆਫ਼ਤਾਂ ਭਾਵੇਂ ਬਹੁਤ ਥੋੜ੍ਹੇ ਸਮੇਂ ਲਈ ਆਉਂਦੀਆਂ ਹਨ ਪਰ ਇਹ ਵੱਡੇ ਪੱਧਰ ਤੇ ਤਬਾਹੀ ਮਚਾ ਜਾਂਦੀਆਂ ਹਨ । ਇਹ ਜਾਨ ਅਤੇ ਮਾਲ ਦਾ ਬਹੁਤ ਨੁਕਸਾਨ ਕਰਦੀਆਂ ਹਨ । ਬਹੁਤ ਸਾਰੇ ਲੋਕ ਘਰੋਂ ਬੇਘਰ ਹੋ ਜਾਂਦੇ ਹਨ।

ਪ੍ਰਸ਼ਨ 11. ਭੂਚਾਲ ਆਫ਼ਤ ਪ੍ਰਬੰਧਨ ਵਿੱਚ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

ਉੱਤਰ- ਭੂਚਾਲ ਆਫ਼ਤ ਪ੍ਰਬੰਧਨ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ:1. ਭੁਚਾਲ ਗ੍ਰਸਤ ਇਲਾਕਿਆਂ ਵਿਚ ਇਮਾਰਤਾਂ ਦੇ ਨਕਸ਼ੇ ਅਤੇ ਬਨਾਵਟ ਇਸ ਤਰ੍ਹਾਂ ਦੀ ਹੋਈ ਚਾਹੀਦੀ ਹੈ ਕਿ ਭੂਚਾਲ ਆਉਣ ਤੇ ਇਨ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ।

2. ਭੂਚਾਲ ਆਉਣ ਤੇ ਡਰ ਜਾਂ ਦਹਿਸ਼ਤ ਦਾ ਮਾਹੌਲ ਨਹੀਂ ਬਣਨ ਦੇਣਾ ਚਾਹੀਂਦਾ, ਸਗੋਂ ਸ਼ਾਂਤ ਰਹਿ ਕੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ।

3. ਭੂਚਾਲ ਆਉਣ ਸਮੇਂ ਜੇਕਰ ਅਸੀਂ ਅੰਦਰ ਬੈਠੇ ਹੋਈਏ ਤਾਂ ਬਾਹਰ ਨੂੰ ਭੱਜਣ ਦੀ ਬਜਾਏ ਕਿਸੇ ਸਖ਼ਤ ਚੀਜ਼ ਜਿਵੇਂ ਮੇਜ਼, ਮੰਜੇ ਜਾਂ ਦਰਵਾਜ਼ੇ ਦੇ ਪਿੱਛੇ ਹੋ ਜਾਣਾ ਚਾਹੀਦਾ ਹੈ।

4. ਭੂਚਾਲ ਆਉਣ ਸਮੇਂ ਜੇਕਰ ਅਸੀਂ ਬਾਹਰ ਹੋਈਏ ਤਾਂ ਖੁੱਲ੍ਹੀ ਜਗ੍ਹਾ ਵਿਚ ਚਲੇ ਜਾਣਾ ਚਾਹੀਦਾ ਹੈ I

5. ਚਲਦੇ ਹੋਏ ਵਾਹਨ (ਕਾਰ, ਸਕੂਟਰ, ਬੱਸ ਆਦਿ) ਰੋਕ ਲੈਣੇ ਚਾਹੀਦੇ ਹਨ।

6. ਭੂਚਾਲ ਨਾਲ ਪ੍ਰਭਾਵਿਤ ਆਵਾਜਾਈ, ਸੂਚਨਾ ਅਤੇ ਸੰਚਾਰ ਦੇ ਸਾਧਨਾਂ ਨੂੰ ਦੁਬਾਰਾ ਛੇਤੀ ਚਾਲੂ ਕੀਤਾ ਜਾਣਾ ਚਾਹੀਦਾ ਹੈ।

7. ਬੇਘਰ ਹੋਏ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦਾ ਮੁੱਖ ਫ਼ਰਜ਼ ਬਣ ਜਾਂਦਾ ਹੈ।

ਪ੍ਰਸ਼ਨ 12. ਜਵਾਲਾਮੁਖੀ ਅਤੇ ਸੁਨਾਮੀ ਤੋ ਬਚਾਅ ਵਾਸਤੇ ਕੀ ਕੀ ਪ੍ਰਬੰਧ ਕਰਨੇ ਚਾਹੀਦੇ ਹਨ? ਉੱਤਰ- ਜਵਾਲਾਮੁਖੀ ਤੋਂ ਬਚਾਅ ਲਈ ਪ੍ਰਬੰਧ:-

1. ਜਵਾਲਾਮੁਖੀ ਵਿਸਫੋਟ ਸਥਾਨ ਦੇ ਨੇੜੇ ਘਰ ਜਾਂ ਹੋਰ ਇਮਾਰਤਾਂ ਨਹੀਂ ਬਣਾਉਣੀਆਂ ਚਾਹੀਦੀਆਂ।

2. ਜਵਾਲਾਮੁਖੀ ਫਟਣ ਤੋਂ ਕੁੱਝ ਦੇਰ ਪਹਿਲਾਂ ਕੁਝ ਨਿਸ਼ਾਨੀਆਂ ਦਿਖਣ ਤੇ ਹੀ ਇਸ ਸਥਾਨ ਤੋਂ ਬਹੁਤ ਦੂਰ ਚਲੇ ਜਾਣਾ ਚਾਹੀਦਾ ਹੈ।

3. ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਹਾਲਤ ਵਿੱਚ ਸਰਕਾਰ ਨੂੰ ਲੋੜੀਂਦੀ ਮੈਡੀਕਲ ਅਤੇ ਹੋਰ ਮੱਦਦ ਲਈ ਤਿਆਰ ਰਹਿਣਾ ਚਾਹੀਦਾ ਹੈ।

ਸੁਨਾਮੀ ਤੋਂ ਬਚ-ਬਚਾਅ:-

1. ਜਦੋਂ ਵੀ ਸੁਨਾਮੀ ਬਾਰੇ ਸੂਚਨਾ ਮਿਲੇ ਤਾਂ ਸਮੁੰਦਰ ਵੱਲ ਨੂੰ ਨਹੀਂ ਜਾਣਾ ਚਾਹੀਦਾ।

2. ਸਮੁੰਦਰ ਵਿੱਚ ਚੱਲ ਰਹੇ ਸਮੁੰਦਰੀ ਜਹਾਜ਼ ਅਤੇ ਬੇੜਿਆਂ ਨੂੰ ਵਾਪਸ ਬੰਦਰਗਾਹ ਤੇ ਆ ਜਾਣਾ ਚਾਹੀਦਾ ਹੈ।

3. ਜੇਕਰ ਸੁਨਾਮੀ ਬਹੁਤ ਤੇਜ਼ੀ ਨਾਲ ਸਮੁੰਦਰੀ ਤੱਟ ਵੱਲ ਆ ਰਹੀ ਹੋਵੇ ਤਾਂ ਤੱਟੀ ਇਲਾਕਿਆ ਵਿੱਚ ਰਹਿੰਦੇ ਲੋਕਾਂ ਨੂੰ ਉਹ ਜਗ੍ਹਾ ਛੱਡ ਕੇ ਦੂਰ ਕਿਤੇ ਹੋਰ ਸੁਰੱਖਿਅਤ ਜਗ੍ਹਾ ਤੇ ਚਲੇ ਜਾਣਾ ਚਾਹੀਦਾ ਹੈ।

ਪ੍ਰਸ਼ਨ 13. ਸੋਕੇ ਤੋਂ ਬਚਣ ਲਈ ਕਿਹੜੇ ਕਿਹੜੇ ਕਦਮ ਉਠਾਏ ਜਾ ਸਕਦੇ ਹਨ?

ਉੱਤਰ- 1. ਸੋਕੇ ਤੋ ਬਚਣ ਲਈ ਪਾਈ ਨੂੰ ਸ਼ੁਰੂ ਤੋਂ ਹੀ ਸਾਂਭ ਸੰਭਾਲ ਨਾਲ ਵਰਤਣਾ ਚਾਹੀਦਾ ਹੈ। 2. ਸੋਕਾ ਗ੍ਰਸਤ ਇਲਾਕੇ ਵਿਚ ਘੱਟ ਪਾਣੀ ਦੀ ਖਪਤ ਵਾਲੀਆਂ ਫਸਲਾਂ ਜਿਵੇਂ ਕਿ ਮੱਕੀ, ਬਾਜਰਾ ਅਤੇ ਦਾਲਾਂ ਆਦਿ ਹੀ ਬੀਜੀਆਂ ਜਾਣ।

3. ਵਰਖਾ ਦੇ ਪਾਣੀ ਨੂੰ ਤਲਾਬਾਂ ਜਾਂ ਡੈਮਾਂ ਵਿੱਚ ਸਟੋਰ ਕਰਕੇ ਮੁਸੀਬਤ ਦੇ ਸਮੇਂ ਵਾਸਤੇ ਰੱਖਿਆ ਜਾ ਸਕਦਾ Ji

4. ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ, ਕਿਉਂਕਿ ਦਰਖਤ ਵਰਖਾ ਲਿਆਉਣ ਵਿੱਚ ਮੱਦਦ ਕਰਦੇ ਹਨ।

ਪ੍ਰਸ਼ਨ 14. ਕਿਹੜੇ- ਕਿਹੜੇ ਉਪਾਅ ਸਾਨੂੰ ਮਹਾਂਮਾਰੀ ਵਰਗੀ ਆਫ਼ਤ ਤੋਂ ਬਚਾਅ ਸਕਦੇ ਹਨ?

ਉੱਤਰ- 1. ਸ਼ੁੱਧ ਹਵਾ, ਸਾਫ ਪਾਣੀ ਅਤੇ ਸਾਫ਼-ਸੁਥਰਾ ਆਲਾ- ਦੁਆਲਾ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਸਕਦਾ ਹੈ।

2. ਸ਼ਹਿਰਾਂ ਦੇ ਆਲੇ-ਦੁਆਲੇ ਗੰਦੀਆਂ ਬਸਤੀਆਂ ਦੇ ਵਿਕਾਸ ਨੂੰ ਰੋਕਣਾ ਚਾਹੀਦਾ ਹੈ।

3. ਪਿੰਡਾਂ, ਸ਼ਹਿਰਾਂ ਅਤੇ ਸਕੂਲਾਂ ਵਿੱਚ ਬਿਮਾਰੀਆਂ ਦੀ ਜਾਂਚ ਦਾ ਕੰਮ ਲਗਾਤਾਰ ਹੋਣਾ ਚਾਹੀਦਾ ਹੈ।

4. ਮਹਾਂਮਾਰੀ ਫੈਲਣ ਦੀ ਸੂਰਤ ਵਿੱਚ ਡਾਕਟਰੀ ਟੀਮਾਂ ਅਤੇ ਹਸਪਤਾਲਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

 

Share This Article
Leave a Comment

Leave a Reply

Your email address will not be published. Required fields are marked *