2. ਗਲੀ ਵਿੱਚ
ਲੇਖਕ – ਸ਼ਰਧਾ ਰਾਮ ਫ਼ਿਲੌਰੀ
••• ਛੋਟੇ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. ਸ਼ਰਧਾ ਰਾਮ ਫ਼ਿਲੌਰੀ ਨੇ ਕਿਸੇ ਛਾਬੜੀ ਜਾਂ ਕਿਸੇ ਵਣਜਾਰੇ ਦੇ ਆਉਣ ਤੇ ਗਲੀ ਦਾ ਦ੍ਰਿਸ਼ ਕਿਸ ਖ਼ੂਬੀ ਨਾਲ਼ ਚਿਤਰਿਆ ਹੈ?
ਉੱਤਰ – ਸ਼ਰਧਾ ਰਾਮ ਫ਼ਿਲੌਰੀ ਨੇ ਅੱਜ ਤੋਂ ਸਵਾ ਕੁ ਸੌ ਸਾਲ ਪੁਰਾਣੇ ਪੰਜਾਬ ਦੀ ਗਲੀ ਵਿੱਚ ਕਿਸੇ ਛਾਬੜੀ ਵਾਲ਼ੇ ਜਾਂ ਵਣਜਾਰੇ ਦੇ ਆਉਣ ਨੂੰ ਬੜੇ ਯਥਾਰਥਕ ਤੇ ਸੰਜੀਵ ਰੂਪ ਵਿੱਚ ਚਿਤਰਿਆ ਹੈ। ਇਨ੍ਹਾਂ ਦ੍ਰਿਸ਼ਾਂ ਨੂੰ ਸਾਕਾਰ ਰੂਪ ਦੇਣ ਲਈ ਲੇਖਕ ਨੇ ਯਥਾਰਥਕ ਘਟਨਾਵਾਂ, ਸ਼ਬਦ-ਚਿੱਤਰਾਂ, ਕੁੜੀਆਂ, ਔਰਤਾਂ ਦੇ, ਬੁੱਢੀਆਂ ਦੇ ਜਿਉਂਦੇ-ਜਾਗਦੇ ਤੇ ਕੁਦਰਤੀ ਪਾਤਰਾਂ ਅਤੇ ਛੋਟੇ-ਛੋਟੇ ਚੁਸਤ ਵਾਰਤਾਲਾਪ ਤੋਂ ਕੰਮ ਲਿਆ ਹੈ ।
ਪ੍ਰਸ਼ਨ 2. ਪਾਂਡਾ ਭੋਲ਼ੀਆਂ-ਭਾਲ਼ੀਆਂ ਔਰਤਾਂ ਨੂੰ ਕਿਵੇਂ ਵਰਗਲਾ ਕੇ ਲੁੱਟਦਾ ਹੈ?
ਉੱਤਰ – ਪਾਂਡਾ ਹੱਥ ਵਿੱਚ ਪੱਤਰੀ ਫੜ ਕੇ ਆਉਂਦਾ ਹੈ ਅਤੇ ਭੋਲ਼ੀਆਂ-ਭਾਲ਼ੀਆਂ ਔਰਤਾਂ ਨੂੰ ਲੁੱਟਣ ਲਈ ਖ਼ੁਸ਼ਾਮਦੀ ਭਰਪੂਰ ਸ਼ਬਦਾਂ ਨਾਲ਼ ਇਸਤਰੀਆਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਫਿਰ ਉਹ ਉਨ੍ਹਾਂ ਦੇ ਹੱਥਾਂ ਦੀਆਂ ਰੇਖਾਵਾਂ ਦੇਖਦਾ ਹੈ ਤੇ ਕਿਸਮਤ ਬਾਰੇ ਮਨਘੜਤ ਭਵਿੱਖਬਾਣੀਆਂ ਕਰਦਾ ਹੋਇਆ ਕਿਸੇ ਨੂੰ ਉਸ ਦੇ ਪੁੱਤਰ ਦੇ ਵਿਆਹ ਬਾਰੇ, ਕਿਸੇ ਨੂੰ ਗੁਆਂਢੀ ਦੇ ਦਗੇ ਬਾਰੇ, ਕਿਸੇ ਨੂੰ ਭਰਾ ਦੀ ਕੁੜਮਾਈ ਬਾਰੇ ਅਤੇ ਕਿਸੇ ਨੂੰ ਕਿਸਮਤ ਵਿੱਚ ਧਨ ਦੇ ਹੋਣ ਬਾਰੇ ਦੱਸ ਕੇ ਉਨ੍ਹਾਂ ਤੋਂ ਛਾਪਾਂ, ਛੱਲੇ,ਕੱਪੜੇ ਅਤੇ ਚਾਂਦੀ ਲੈ ਕੇ ਆਪਣਾ ਰਾਹ ਫੜਦਾ ਹੈ ।
ਪ੍ਰਸ਼ਨ 3.‘ਮਨ ਚੰਗਾ ਤੇ ਕਠੌਤੀ ਵਿੱਚ ਗੰਗਾ’ ਅਖਾਣ ਦਾ ਕੀ ਭਾਵ ਹੈ?
ਉੱਤਰ – ਇਸ ਅਖਾਣ ਦਾ ਭਾਵ ਹੈ ਕਿ ਜਦੋਂ ਬੰਦੇ ਦਾ ਮਨ ਚੰਗਾ ਹੋਵੇ ਤਾਂ ਸਾਰੇ ਤੀਰਥਾਂ ਅਤੇ ਧਾਰਮਿਕ ਅਸਥਾਨਾਂ ਤੇ ਜਾਣ ਦਾ ਜਸ ਅਤੇ ਭਾਗ ਘਰ ਵਿੱਚ ਬੈਠਿਆਂ ਹੀ ਪ੍ਰਾਪਤ ਹੋ ਜਾਂਦਾ ਹੈ , ਫਿਰ ਤੀਰਥਾਂ ਉੱਤੇ ਜਾਣ ਦੀ ਲੋੜ ਨਹੀਂ ਰਹਿੰਦੀ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1.‘ਗਲੀ ਵਿੱਚ’ ਲੇਖ ਕਿਸ ਦੀ ਰਚਨਾ ਹੈ?
ਉੱਤਰ – ਸ਼ਰਧਾ ਰਾਮ ਫ਼ਿਲੌਰੀ ਦੀ।
ਪ੍ਰਸ਼ਨ 2. ‘ਗਲੀ ਵਿੱਚ’ ਲੇਖ ਵਿੱਚ ਕਿਹੜੇ ਸ਼ਹਿਰ ਦੀ ਗਲੀ ਦਾ ਜ਼ਿਕਰ ਹੈ?
ਉੱਤਰ – ਅੰਮ੍ਰਿਤਸਰ ਦੀ।
ਪ੍ਰਸ਼ਨ 3. ਗਲੀ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ?
ਉੱਤਰ – ਛਾਬੜੀ ਵਾਲ਼ਾ।
ਪ੍ਰਸ਼ਨ 4. ਗਲੀ ਵਿੱਚ ਸਭ ਤੋਂ ਮਗਰੋਂ ਕੌਣ ਆਇਆ?
ਉੱਤਰ – ਪਾਂਡਾ।
ਪ੍ਰਸ਼ਨ 5. ਔਰਤਾਂ ਨੇ ਛਾਬੜੀ ਵਾਲ਼ੇ ਤੋਂ ਸੌਦਾ ਖਰੀਦਣ ਲਈ ਹੇਠਾਂ ਕੀ ਲਮਕਾਇਆ?
ਉੱਤਰ – ਛਿੱਕੂ।
ਪ੍ਰਸ਼ਨ 6. ਦਰਬਾਰ ਸਾਹਿਬ ਪਹੁੰਚ ਕੇ ਇਸਤਰੀਆਂ ਨੇ ਕਿੱਥੇ ਆਰਾਮ ਕੀਤਾ?
ਉੱਤਰ – ਪੌਣੇ ਵਿੱਚ।
ਪ੍ਰਸ਼ਨ 7. ਜਦੋਂ ਖੋਤਾ ਹਿਣਕਿਆ ਉਦੋਂ ਤ੍ਰੀਮਤਾਂ ਕਿਧਰ ਜਾ ਰਹੀਆਂ ਸਨ?
ਉੱਤਰ – ਦਰਬਾਰ ਸਾਹਿਬ ਵੱਲ।
ਪ੍ਰਸ਼ਨ 8.ਦਰਬਾਰ ਸਾਹਿਬ ਇਸ਼ਨਾਨ ਕਰਨ ਮਗਰੋਂ ਤ੍ਰੀਮਤਾਂ ਕੀ ਸੁਣਨਾ ਚਾਹੁੰਦੀਆਂ ਸਨ?
ਉੱਤਰ – ਐਤਵਾਰ ਦੀ ਕਥਾ।
ਪ੍ਰਸ਼ਨ 9. ਤ੍ਰੀਮਤਾਂ ਨੇ ਕਿਸ ਤੋਂ ਕਥਾ ਸੁਣੀ?
ਉੱਤਰ – ਮਿਸਰਾਣੀ ਤੋਂ ।
ਪ੍ਰਸ਼ਨ 10. ਬੁੱਢੀ ਨੇ ਕਿਸ ਨੂੰ ਡਾਂਟਿਆ?
ਉੱਤਰ – ਵਣਜਾਰੇ ਅਤੇ ਕੁੜੀਆਂ ਨੂੰ।
ਪ੍ਰਸ਼ਨ 11. ਪਾਂਡੇ ਨੇ ਹੱਥ ਵਿੱਚ ਕੀ ਫੜਿਆ ਹੋਇਆ ਸੀ?
ਉੱਤਰ – ਪੁਰਾਣੀ ਜਿਹੀ ਪੱਤਰੀ।
ਪ੍ਰਸ਼ਨ 12. ਪਾਂਡੇ ਨੇ ਕਿਸ ਦੇ ਜਲਦੀ ਵਿਆਹੇ ਜਾਣ ਦੀ ਗੱਲ ਕਹੀ?
ਉੱਤਰ – ਮੂਲੇ ਦੇ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037