1. ਪੁਰਾਤਨ ਜਨਮ ਸਾਖੀ
(ੳ) ਸੁਲਤਾਨਪੁਰ ਨੂੰ ਤਿਆਰੀ (ਅ) ਮੋਦੀਖਾਨਾ ਸੰਭਾਲਿਆ
••• ਛੋਟੇ ਉੱਤਰ ਵਾਲ਼ੇ ਪ੍ਰਸ਼ਨ •••
ਪ੍ਰਸ਼ਨ 1. ਗੁਰੂ ਨਾਨਕ ਦੇਵ ਜੀ ਦਾ ਭਣੋਈਆ ਕੌਣ ਸੀ? ਉਹ ਕੀ ਕੰਮ ਕਰਦਾ ਸੀ?
ਉੱਤਰ – ਗੁਰੂ ਨਾਨਕ ਦੇਵ ਜੀ ਦਾ ਭਣੋਈਆ ਜੈਰਾਮ ਸੀ। ਉਹ ਸੁਲਤਾਨਪੁਰ ਦੇ ਨਵਾਬ ਦੌਲਤ ਖ਼ਾਂ ਦੇ ਮੋਦੀਖਾਨੇ ਦਾ ਮੋਦੀ ਸੀ।
ਪ੍ਰਸ਼ਨ 2. ਜੈਰਾਮ ਨੇ ਗੁਰੂ ਨਾਨਕ ਦੇਵ ਜੀ ਲਈ ਕੀ ਕੁਝ ਕੀਤਾ?
ਉੱਤਰ – ਜੈਰਾਮ ਨੇ ਜਦੋਂ ਇਹ ਸੁਣਿਆ ਕਿ ਗੁਰੂ ਨਾਨਕ ਹੈਰਾਨ ਰਹਿੰਦੇ ਹਨ ਅਤੇ ਕੋਈ ਕੰਮ ਨਹੀਂ ਕਰਦੇ, ਤਾਂ ਉਸ ਨੇ ਉਨ੍ਹਾਂ ਨੂੰ ਚਿੱਠੀ ਲਿਖ ਕੇ ਸੁਲਤਾਨਪੁਰ ਬੁਲਾ ਲਿਆ ਤੇ ਫਿਰ ਨਵਾਬ ਦਉਲਤਖਾਨ ਦੇ ਦਰਬਾਰ ਵਿੱਚ ਪੇਸ਼ ਕਰਕੇ ਉਸ ਨੂੰ ਨਵਾਬ ਦੀ ਆਗਿਆ ਨਾਲ ਮੋਦੀਖਾਨੇ ਵਿੱਚ ਨੌਕਰੀ ਉੱਤੇ ਲਵਾ ਦਿੱਤਾ।
ਪ੍ਰਸ਼ਨ 3. ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਜਾਣ ਤੋਂ ਪਹਿਲਾਂ ਪਤਨੀ ਨਾਲ਼ ਹੋਈ ਵਾਰਤਾਲਾਪ ਨੂੰ ਲਿਖੋ।
ਉੱਤਰ – ਜਦੋਂ ਗੁਰੂ ਜੀ ਸੁਲਤਾਨਪੁਰ ਜਾਣ ਲੱਗੇ, ਤਾਂ ਗੁਰੂ ਜੀ ਦੀ ਪਤਨੀ ਵੈਰਾਗ ਕਰਦੀ ਹੋਈ ਕਹਿਣ ਲੱਗੀ ਕਿ ਉਹ ਤਾਂ ਉਸ ਨੂੰ ਪਹਿਲਾਂ ਹੀ ਮੂੰਹ ਨਹੀਂ ਲਾਉਂਦੇ ਸਨ , ਪਰਦੇਸ ਜਾ ਕੇ ਤਾਂ ਉਹ ਵਾਪਸ ਹੀ ਨਹੀਂ ਆਉਣਗੇ। ਗੁਰੂ ਜੀ ਕਹਿਣ ਲੱਗੇ ਕਿ ਉਹ ਨਾ ਇੱਥੇ ਕੁਝ ਕਰਦੇ ਸਨ ਤੇ ਨਾ ਉੱਥੇ ਜਾ ਕੇ ਕੁਝ ਕਰਨਾ ਹੈ। ਉਨ੍ਹਾਂ ਦੀ ਪਤਨੀ ਕਹਿਣ ਲੱਗੀ ਕਿ ਉਨ੍ਹਾਂ ਦੇ ਘਰ ਬੈਠੇ ਹੋਣ ਨਾਲ਼ ਉਸ ਨੂੰ ਸਾਰੇ ਸੰਸਾਰ ਦੀ ਪਾਤਸ਼ਾਹੀ ਮਿਲ਼ੀ ਹੁੰਦੀ ਹੈ, ਪਰ ਉਨ੍ਹਾਂ ਤੋਂ ਬਿਨਾਂ ਸੰਸਾਰ ਉਸ ਦੇ ਕਿਸੇ ਕੰਮ ਨਹੀਂ ।ਇਹ ਸੁਣ ਕੇ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਇੱਕ ਦਿਨ ਤੇਰੀ ਪਾਤਸ਼ਾਹੀ ਹੋਵੇਗੀ, ਜੇਕਰ ਉੱਥੇ ਜਾ ਕੇ ਉਨ੍ਹਾਂ ਦੇ ਰੁਜ਼ਗਾਰ ਦਾ ਕੋਈ ਗੱਲ ਬਣੀ, ਤਾਂ ਉਹ ਉਸ ਨੂੰ ਵੀ ਕੋਲ ਬੁਲਾ ਲੈਣਗੇ।
ਪ੍ਰਸ਼ਨ 4. ਗੁਰੂ ਨਾਨਕ ਦੇਵ ਜੀ, ਜੈਰਾਮ ਅਤੇ ਨਵਾਬ ਦਉਲਤਖਾਨ ਦੀ ਵਾਰਤਾਲਾਪ ਨੂੰ ਲਿਖੋ।
ਉੱਤਰ – ਜੈਰਾਮ ਨੇ ਨਵਾਬ ਦਉਲਤਖਾਨ ਕੋਲ ਜਾ ਕੇ ਬੇਨਤੀ ਕੀਤੀ ਕਿ ਉਸ ਦਾ ਸਾਲਾ ਉਸ ਨੂੰ ਮਿਲ਼ਣਾ ਚਾਹੁੰਦਾ ਹੈ। ਆਗਿਆ ਮਿਲ਼ਣ ਤੇ ਜੈਰਾਮ ਗੁਰੂ ਨਾਨਕ ਨੂੰ ਉਸ ਕੋਲ ਲੈ ਗਿਆ। ਗੁਰੂ ਜੀ ਉਸ ਨੂੰ ਕੁਝ ਨਜ਼ਰਾਨਾ ਲੈ ਕੇ ਮਿਲੇ ਜੈਰਾਮ ਤੋਂ ਗੁਰੂ ਜੀ ਦਾ ਨਾਂ ਪੁੱਛਣ ਮਗਰੋਂ ਖਾਨ ਨੇ ਕਿਹਾ ਕਿ ਉਹ ਉਸ ਨੂੰ ਦਿਆਨਤਦਾਰ ਨਜ਼ਰ ਆਉਂਦਾ ਹੈ, ਇਸ ਲਈ ਉਸ ਨੂੰ ਮੋਦੀਖਾਨੇ ਦਾ ਕੰਮ ਸੌਂਪ ਦੇਵੋ। ਇਹ ਸੁਣ ਕੇ ਗੁਰੂ ਨਾਨਕ ਜੀ ਖ਼ੁਸ਼ ਹੋਏ ਤੇ ਖਾਨ ਨੇ ਸਿਰੋਪਾਓ ਦਿੱਤਾ।
ਪ੍ਰਸ਼ਨ 5. ਸੁਲਤਾਨਪੁਰ ਰਹਿੰਦਿਆਂ ਗੁਰੂ ਨਾਨਕ ਦਾ ਨਿੱਤ ਕਰਮ ਕੀ ਸੀ?
ਉੱਤਰ – ਸੁਲਤਾਨਪੁਰ ਰਹਿੰਦਿਆਂ ਗੁਰੂ ਜੀ ਨੂੰ ਹਰ ਰੋਜ਼ ਸੰਗਤ ਨਾਲ਼ ਲੰਗਰ-ਪ੍ਰਸ਼ਾਦਾ ਛਕਦੇ ਸਨ। ਰਾਤ ਨੂੰ ਸਭ ਨਾਲ਼ ਮਿਲ਼ ਕੇ ਕੀਰਤਨ ਕਰਦੇ ਸਨ। ਇੱਕ ਪਹਿਰ ਰਾਤ ਰਹਿੰਦੀ ਨੂੰ ਗੁਰੂ ਜੀ ਦਰਿਆ ਉੱਤੇ ਜਾ ਕੇ ਇਸ਼ਨਾਨ ਕਰਦੇ ਸਨ। ਜਦੋਂ ਸਵੇਰ ਹੁੰਦੀ, ਤਾਂ ਉਹ ਕੱਪੜੇ ਪਾ ਕੇ ਤੇ ਤਿਲਕ ਲਗਾ ਦੇ ਦਫ਼ਤਰ ਵਿੱਚ ਮੋਦੀਖਾਨੇ ਦਾ ਹਿਸਾਬ ਲਿਖਣ ਬੈਠ ਜਾਂਦੇ ਸਨ।
••• ਵਸਤੂਨਿਸ਼ਠ ਪ੍ਰਸ਼ਨ •••
ਪ੍ਰਸ਼ਨ 1. ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਸਾਖੀਆਂ ਕਿਸ ਪੁਸਤਕ ਵਿੱਚ ਹਨ?
ਉੱਤਰ – ਪੁਰਾਤਨ ਜਨਮਸਾਖੀ।
ਪ੍ਰਸ਼ਨ 2. ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਕੀ ਨਾਂ ਸੀ?
ਉੱਤਰ – ਬੀਬੀ ਨਾਨਕੀ।
ਪ੍ਰਸ਼ਨ 3. ਗੁਰੂ ਨਾਨਕ ਦੇਵ ਜੀ ਦੇ ਭਣੋਈਏ ਦਾ ਕੀ ਨਾਂ ਸੀ?
ਉੱਤਰ – ਜੈਰਾਮ।
ਪ੍ਰਸ਼ਨ 4. ਜੈਰਾਮ ਤੇ ਬੇਬੇ ਨਾਨਕੀ ਕਿੱਥੇ ਰਹਿੰਦੇ ਸਨ?
ਉੱਤਰ – ਸੁਲਤਾਨਪੁਰ।
ਪ੍ਰਸ਼ਨ 5. ਜੈਰਾਮ ਕਿਸ ਦਾ ਮੋਦੀ ਸੀ?
ਉੱਤਰ – ਨਵਾਬ ਦਉਲਤਖਾਨ ਦਾ।
ਪ੍ਰਸ਼ਨ 6. ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਨੂੰ ਤੁਰਨ ਲੱਗੇ ਤਾਂ ਕੌਣ ਵੈਰਾਗ ਕਰਨ ਲੱਗਾ ?
ਉੱਤਰ – ਗੁਰੂ ਜੀ ਦੀ ਪਤਨੀ ।
ਪ੍ਰਸ਼ਨ 7. ਸੁਲਤਾਨਪੁਰ ਜਾ ਕੇ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲਾਂ ਕਿਸ ਨੂੰ ਮਿਲ਼ੇ ?
ਉੱਤਰ – ਜੈਰਾਮ ਨੂੰ।
ਪ੍ਰਸ਼ਨ 8. ਜੈਰਾਮ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਸ ਨਾਲ਼ ਮਿਲ਼ਾਇਆ?
ਉੱਤਰ – ਨਵਾਬ ਦੌਲਤ ਖ਼ਾਨ ਲੋਧੀ ਨਾਲ਼।
ਪ੍ਰਸ਼ਨ 9. ਗੁਰੂ ਨਾਨਕ ਦੇਵ ਦੀ ਨਵਾਬ ਅੱਗੇ ਕੀ ਲੈ ਕੇ ਪੇਸ਼ ਹੋਏ?
ਉੱਤਰ – ਨਜ਼ਰਾਨਾ ਲੈ ਕੇ।
ਪ੍ਰਸ਼ਨ 10. ਨਵਾਬ ਦਉਲਤਖਾਨ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਬਾਰੇ ਜੈਰਾਮ ਨੂੰ ਕੀ ਪੁੱਛਿਆ?
ਉੱਤਰ – ਗੁਰੂ ਜੀ ਦਾ ਨਾਂ।
ਪ੍ਰਸ਼ਨ 11. ਨਵਾਬ ਨੇ ਗੁਰੂ ਜੀ ਦੀ ਤੋਂ ਪ੍ਰਭਾਵਿਤ ਹੋ ਕੇ ਕੀ ਦਿੱਤਾ?
ਉੱਤਰ – ਸਿਰੋਪਾਓ ਤੇ ਨੌਕਰੀ।
ਪ੍ਰਸ਼ਨ 12. ਗੁਰੂ ਜੀ ਨੂੰ ਤਨਖ਼ਾਹ ਤੋਂ ਇਲਾਵਾ ਹੋਰ ਕੀ ਮਿਲਦਾ ਸੀ?
ਉੱਤਰ – ਅਲੂਫ਼ਾ।
ਪ੍ਰਸ਼ਨ 13. ਸੁਲਤਾਨਪੁਰ ਵਿੱਚ ਗੁਰੂ ਜੀ ਰਾਤ ਨੂੰ ਨਿੱਤਾ-ਪ੍ਰਤੀ ਕੀ ਕਰਦੇ ਸਨ?
ਉੱਤਰ – ਕੀਰਤਨ।
ਪ੍ਰਸ਼ਨ 14. ਮਗਰੋਂ ਤਲਵੰਡੀ ਤੋਂ ਗੁਰੂ ਜੀ ਕੋਲ ਹੋਰ ਕੌਣ ਆਇਆ?
ਉੱਤਰ – ਮਰਦਾਨਾ।
ਪ੍ਰਸ਼ਨ 15. ਗੁਰੂ ਜੀ ਦਰਿਆ ਵਿੱਚ ਇਸ਼ਨਾਨ ਕਰਨ ਲਈ ਕਦੋਂ ਜਾਂਦੇ ਸਨ?
ਉੱਤਰ – ਇੱਕ ਪਹਿਰ ਰਾਤ ਰਹਿੰਦੀ ਨੂੰ।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037