ਪਾਠ 8 ਮੁਰਗੀ ਪਾਲਣ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1 . ਮੁਰਗੀ ਕਿੰਨੇ ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ ?
ਉੱਤਰ-160 ਦਿਨਾਂ ਬਾਅਦ
ਪ੍ਰਸ਼ਨ 2. ਮੀਟ ਦੇਣ ਵਾਲੀਆਂ ਮੁਰਗੀਆਂ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ
ਉੱਤਰ-ਆਈ ਬੀ ਐਲ 80 ਅਤੇ ਵਾਈਟ ਪਲਾਈ ਮੌਖ ਰਾਕ।
ਪ੍ਰਸ਼ਨ 3 . ਮੁਰਗੀ ਦੇ ਇੱਕ ਅੰਡੇ ਦਾ ਔਸਤਨ ਭਾਰ ਕਿੰਨਾ ਹੁੰਦਾ ਹੈ ?
ਉੱਤਰ-55 ਗ੍ਰਾਮ।
ਪ੍ਰਸ਼ਨ 4. ਚਿੱਟੇ ਰੰਗ ਦੇ ਅੰਡੇ ਕਿਹੜੀ ਮੁਰਗੀ ਦਿੰਦੀ ਹੈ ?
ਉੱਤਰ-ਵ੍ਹਾਈਟ ਲੈਗਹਾਰਨ।
ਪ੍ਰਸ਼ਨ 5 . ਰੈੱਡ ਆਈ-ਲੈਂਡ ਰੈੱਡ ਮੁਰਗੀ ਸਾਲ ਵਿੱਚ ਕਿੰਨੇ ਅੰਡੇ ਦਿੰਦੀ ਹੈ ?
ਉੱਤਰ-180 ਅੰਡੇ
ਪ੍ਰਸ਼ਨ 6 . ਵਿੱਠਾਂ ਤੋਂ ਕਿਹੜੀ ਗੈਸ ਬਣਦੀ ਹੈ ?
ਉੱਤਰ-ਅਮੋਨੀਆ ਗੈਸ।
ਪ੍ਰਸ਼ਨ 7. ਚੂਚਿਆਂ ਨੂੰ ਗਰਮੀ ਦੇਣ ਵਾਲੇ ਯੰਤਰ ਦਾ ਕੀ ਨਾਂ ਹੈ ?
ਉੱਤਰ-ਬਰੂਡਰ।
ਪ੍ਰਸ਼ਨ 8. ਮੁਰਗੀਆਂ ਦੇ ਸ਼ੈੱਡ ਦੀ ਛੱਤ ਕਿੰਨੀ ਉੱਚੀ ਹੋਣੀ ਚਾਹੀਦੀ ਹੈ ?
ਉੱਤਰ—10 ਫੁੱਟ
ਪ੍ਰਸ਼ਨ 9. ਦੋ ਮੁਰਗੀਆਂ ਲਈ ਪਿੰਜਰੇ ਦਾ ਕੀ ਆਕਾਰ ਹੋਣਾ ਚਾਹੀਦਾ ਹੈ ?
ਉੱਤਰ-ਲੰਬਾਈ 15 ਇੰਚ, ਚੌੜਾਈ 12 ਇੰਚ
ਪ੍ਰਸ਼ਨ 10. ਸਰਦੀਆਂ ਵਿੱਚ ਮੁਰਗੀਆਂ ਖੁਰਾਕ ਵੱਧ ਖਾਂਦੀਆਂ ਹਨ ਜਾਂ ਘੱਟ ?
ਉੱਤਰ-ਸਰਦੀਆਂ ਵਿੱਚ ਮੁਰਗੀਆਂ 3-5 ਕਿਲੋਗਰਾਮ ਦਾਣਾ ਜ਼ਿਆਦਾ ਖਾ ਜਾਂਦੀਆਂ ਹਨ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1 . ਪੋਲਟਰੀ ਸ਼ਬਦ ਤੋਂ ਕੀ ਭਾਵ ਹੈ ?
ਉੱਤਰ—ਪੋਲਟਰੀ ਸ਼ਬਦ ਦਾ ਭਾਵ ਹੈ ਹਰ ਪ੍ਰਕਾਰ ਦੇ ਪੰਛੀ ਜਿਵੇਂ-ਬੱਤਖਾਂ, ਹੰਸ, ਟਰਕੀ, ਮੁਰਗੀਆਂ, ਬਟੇਰ ਆਦਿ ਜਿਹੜੇ ਆਦਮੀ ਦੀ ਆਰਥਿਕ ਲੋੜ ਨੂੰ ਪੂਰਾ ਕਰਨ ਲਈ ਪਾਲੇ ਜਾਂਦੇ ਹਨ।
ਪ੍ਰਸ਼ਨ 2 . ਦੇਸੀ ਨਸਲ ਦੀਆਂ ਮੁਰਗੀਆਂ ਦਾ ਵੇਰਵਾ ਦਿਉ।
ਉੱਤਰ–ਦੇਸੀ ਨਸਲ ਦੀਆਂ ਮੁਰਗੀਆਂ ਇਹ ਹਨ :-
ਸਤਲੁਜ ਲੇਅਰ—ਇਸ ਦੀਆਂ ਪੰਜਾਬ ਲੇਅਰ-1 ਅਤੇ ਪੰਜਾਬ ਲੇਅਰ-2 ਮੁੱਖ ਕਿਸਮਾਂ ਹਨ। ਇਹ ਅੰਡੇ ਦੇਣ ਵਾਲੀ ਨਸਲ ਹੈ ।
ਆਈ. ਬੀ. ਐਲ-80 ਬਰਾਇਲਰ। ਇਸ ਤੋਂ ਮੀਟ ਪ੍ਰਾਪਤ ਕੀਤਾ ਜਾਂਦਾ ਹੈ ।
ਪ੍ਰਸ਼ਨ 3 . ਵਾਈਟ ਲੈਗ ਹਾਰਨ ਅਤੇ ਰੈੱਡ ਆਈਲੈਂਡ ਰੈੱਡ ਮੁਰਗੀਆਂ ਦੀ ਤੁਲਨਾ ਕਰੋ |
ਉੱਤਰ–ਵਾਈਟ ਲੈਗਹਾਰਨ ਚਿੱਟੇ ਰੰਗ ਦੇ ਅੰਡੇ ਦੇਣ ਵਾਲੀ ਵਿਦੇਸ਼ੀ ਨਸਲ ਹੈ। ਇਹ ਸਾਲ ਵਿਚ 220-250 ਦੇ ਕਰੀਬ ਅੰਡੇ ਦਿੰਦੀ ਹੈ।ਇਸ ਆਕਾਰ ਵਿਚ ਛੋਟੀ ਹੋਣ ਕਰਕੇ ਥੋੜੀ ਖੁਰਾਕ ਖਾਂਦੀ ਹੈ। ਜਦਕਿ ਰੈੱਡ ਆਈਲੈਂਡ ਰੈੱਡ ਲਾਲ ਰੰਗ ਦੇ ਅੰਡੇ ਦੇਣ ਵਾਲੀ ਵਿਦੇਸ਼ੀ ਨਸਲ ਹੈ। ਇਹ ਸਾਲ ਵਿੱਚ ਤਕਰੀਬਨ 180 ਅੰਡੇ ਦਿੰਦੀ ਹੈ। ਇਹ ਜ਼ਿਆਦਾ ਖੁਰਾਕ ਖਾਂਦੀ ਹੈ ਅਤੇ ਮੀਟ ਵਾਸਤੇ ਵੀ ਵਰਤੀ ਜਾਂਦੀ ਹੈ। ਇਹ ਕਾਫ਼ੀ ਭਾਰੀ ਹੁੰਦੀ ਹੈ।
ਪ੍ਰਸ਼ਨ 4. ਮੁਰਗੀਆਂ ਦੇ ਵਾਧੇ ਲਈ ਕਿਹੜੇ ਖੁਰਾਕੀ ਤੱਤਾਂ ਦੀ ਲੋੜ ਹੈ ?
ਉੱਤਰ-ਮੁਰਗੀਆਂ ਦੇ ਵਾਧੇ ਲਈ ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਧਾਤਾਂ, ਵਿਟਾਮਿਨ ਅਤੇ ਪਾਣੀ ਦੀ ਲੋੜ ਹੈ।
ਪ੍ਰਸ਼ਨ 5 . ਮੁਰਗੀਆਂ ਦੇ ਸ਼ੈੱਡ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-ਸ਼ੈੱਡ ਉੱਚੀ ਜਗ੍ਹਾ ਉੱਤੇ ਬਣਾਉਣੇ ਚਾਹੀਦੇ ਹਨ। ਇਹ ਸੜਕ ਰਾਹੀਂ ਜੁੜੇ ਹੋਣੇ ਚਾਹੀਦੇ ਹਨ ਤਾਂ ਜੋ ਖੁਰਾਕ, ਅੰਡੇ ਤੇ ਸੁੱਕ ਆਦਿ ਦੀ ਆਵਾਜਾਈ ਅਸਾਨੀ ਨਾਲ ਹੋ ਸਕੇ। ਬਾਰਸ਼ ਜਾਂ ਹੜ੍ਹ ਦਾ ਪਾਣੀ ਸ਼ੈੱਡ ਦੇ ਨੇੜੇ ਨਹੀਂ ਖੜ੍ਹਨਾ ਚਾਹੀਦਾ। ਇਹ 30 ਫੁੱਟ ਤੋਂ ਜਿਆਦਾ ਚੌੜਾ ਨਹੀਂ ਹੋਣਾ ਚਾਹੀਦਾ। ਜਦਕਿ ਛੱਤ ਦੀ ਉੱਚਾਈ 10 ਫੁੱਟ ਰੱਖਣੀ ਚਾਹੀਦੀ ਹੈ।
ਪ੍ਰਸ਼ਨ 6. ਗਰਮੀਆਂ ਵਿੱਚ ਮੁਰਗੀਆਂ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-ਸ਼ੈੱਡ ਦੇ ਪਾਸਿਆਂ ਤੋਂ ਗਰਮੀ ਘਟਾਉਣ ਲਈ ਆਲੇ-ਦੁਆਲੇ ਘਾਹ ਲਾਉਣਾ ਚਾਹੀਦਾ ਹੈ।ਛੱਤਾਂ ਉੱਤੇ ਛੁਹਾਰੇ ਲਾਉਣੇ ਚਾਹੀਦੇ ਹਨ ਅਤੇ ਜ਼ਿਆਦਾ ਗਰਮੀ ਵਿੱਚ ਮੁਰਗੀਆਂ ਉੱਤੇ ਸਪਰੇ ਪੰਪ ਨਾਲ ਪਾਣੀ ਛਿੜਕਦੇ ਰਹਿਣਾ ਚਾਹੀਦਾ ਹੈ। ਖੁਰਾਕ ਵਿੱਚ ਪ੍ਰੋਟੀਨ, ਧਾਤਾਂ ਅਤੇ ਵਿਟਾਮਿਨ ਦੀ ਮਾਤਰਾ 20-30% ਵਧਾ ਦੇਣੀ ਚਾਹੀਦੀ ਹੈ ।
ਪ੍ਰਸ਼ਨ 7. ਮੁਰਗੀਆਂ ਦੇ ਲਿਟਰ ਦੀ ਸੰਭਾਲ ਕਿਉਂ ਜ਼ਰੂਰੀ ਹੈ ?
ਉੱਤਰ—ਮੁਰਗੀਆਂ ਦੇ ਲਿਟਰ (ਬਿੱਠਾਂ) ਦੀ ਸੰਭਾਲ ਜ਼ਰੂਰੀ ਹੈ। ਇਹ ਸਦਾ ਸੁੱਕੀ ਰਹਿਣੀ ਚਾਹੀਦੀ ਹੈ ਕਿਉਂਕਿ ਗਿੱਲੇ ਲਿਟਰ ਨਾਲ ਬੀਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ।ਇਹਨਾਂ ਨਾਲ ਸ਼ੈੱਡ ਵਿੱਚ ਅਮੋਨੀਆ ਗੈਸ ਬਣਦੀ ਹੈ, ਜਿਹੜੀ ਪੰਛੀਆਂ ਤੇ ਕਾਮਿਆਂ ਦੋਹਾਂ ਲਈ ਮੁਸ਼ਕਲ ਪੈਦਾ ਕਰਦੀ ਹੈ।
ਪ੍ਰਸ਼ਨ 8 . ਮੀਟ ਪ੍ਰਾਪਤ ਕਰਨ ਲਈ ਮੁਰਗੀ ਦੀਆਂ ਕਿਹੜੀਆਂ ਨਸਲਾਂ ਪਾਲੀਆਂ ਜਾਂਦੀਆਂ ਹਨ ?
ਉੱਤਰ-ਆਈ. ਬੀ. ਐਲ-80 ਬਰਾਇਲਰ, ਰੈੱਡ ਆਈਲੈਂਡ ਰੈੱਡ, ਵਾਈਟ ਪਲਾਈਮੌਖ ਰਾਕ, ਫਰੈਂਚਾਈਜ ਹੈਚਰੀਆਂ ਆਦਿ ਮੀਟ ਪ੍ਰਾਪਤ ਕਰਨ ਲਈ ਪਾਲੀਆਂ ਜਾਂਦੀਆਂ ਹਨ।
ਪ੍ਰਸ਼ਨ 9. ਆਈ. ਬੀ. ਐਲ. 80 ਨਸਲ ਦੀਆਂ ਕੀ ਵਿਸ਼ੇਸ਼ਤਾਵਾਂ ਹਨ?
ਉੱਤਰ-ਆਈ. ਬੀ. ਐਲ. 80 ਮੀਟ ਪੈਦਾ ਕਰਨ ਵਾਲੀ ਨਸਲ ਹੈ। ਇਸਦਾ ਹਫ਼ਤੇ ਵਿਚ ਔਸਤਨ ਭਾਰ 1250-1350 ਗ੍ਰਾਮ ਹੋ ਜਾਂਦਾ ਹੈ।
ਪ੍ਰਸ਼ਨ 10 . ਮੁਰਗੀਆਂ ਦੀ ਖੁਰਾਕ ਬਣਾਉਣ ਵਿਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਹੁੰਦੀ ਹੈ ?
ਉੱਤਰ-ਮੁਰਗੀਆਂ ਦੀ ਖ਼ੁਰਾਕ ਤਿਆਰ ਕਰਨ ਲਈ ਕਣਕ, ਮੱਕੀ, ਚੌਲਾਂ ਦਾ ਟੋਟਾ, ਚੌਲਾਂ ਦੀ ਪਾਲਸ਼, ਮੂੰਗਫਲੀ ਦੀ ਖ਼ਲ, ਸੋਇਆਬੀਨ ਦੀ ਖ਼ਲ, ਮੱਛੀ ਦਾ ਚੂਰਾ, ਪੱਥਰ ਅਤੇ ਸਧਾਰਨ ਲੂਣ ਦੀ ਵਰਤੋਂ ਕੀਤੀ ਜਾਂਦੀ ਹੈ। ਮੁਰਗੀਆਂ ਦੀ ਖ਼ੁਰਾਕ ਵਿੱਚ ਐਂਟੀਬਾਇਟਿਕ ਦਵਾਈਆਂ ਦੀ ਵਰਤੋਂ ਕਰਨੀ ਵੀ ਜ਼ਰੂਰੀ ਹੈ।
(ੲ) ਪੰਜ ਛੇ ਵਾਕਾਂ ਵਿਚ ਉੱਤਰ ਦਿਉ-
ਪ੍ਰਸ਼ਨ 1. ਮੁਰਗੀ ਦੀਆਂ ਵਿਦੇਸ਼ੀ ਨਸਲਾਂ ਦਾ ਵੇਰਵਾ ਦਿਉ।
ਉੱਤਰ-ਵਾਈਟ ਲੈਗਹਾਰਨ– ਇਹ ਚਿੱਟੇ ਰੰਗ ਦੀ ਜ਼ਿਆਦਾ ਅੰਡੇ ਦੇਣ ਵਾਲੀ ਵਿਦੇਸ਼ੀ ਨਸਲ ਹੈ। ਸਾਲ ਵਿੱਚ 220-250 ਦੇ ਕਰੀਬ ਅੰਡੇ ਦਿੰਦੀ ਹੈ। ਇਹ ਆਕਾਰ ਵਿੱਚ ਛੋਟੀ ਹੋਣ ਕਰਕੇ ਥੋੜ੍ਹੀ ਖੁਰਾਕ ਖਾਂਦੀ ਹੈ।
2. ਰੈੱਡ ਆਈਲੈਂਡ ਰੈੱਡ—ਇਹ ਲਾਲ ਰੰਗ ਦੀ ਅੰਡੇ ਦੇਣ ਵਾਲੀ ਵਿਦੇਸ਼ੀ ਨਸਲ ਹੈ। ਇਹ ਸਾਲ ਵਿੱਚ ਤਕਰੀਬਨ 186 ਅੰਡੇ ਦਿੰਦੀ ਹੈ। ਇਹ ਵਾਈਟ ਲੈਗਹਾਰਨ ਨਾਲੋਂਖੁਰਾਕ ਜ਼ਿਆਦਾ ਖਾਂਦੀ ਹੈ ਅਤੇ ਕਾਫ਼ੀ ਭਾਰੀ ਹੋ ਜਾਂਦੀ ਹੈ। ਇਹ ਮੀਟ ਵਾਸਤੇ ਵੀ ਵਰਤੀ ਜਾ ਸਕਦੀ ਹੈ।
3. ਵਾਈਟ ਪਲਾਈਮੁੱਖ ਰਾਕ—ਇਹ ਚਿੱਟੇ ਰੰਗ ਦੀ ਮੀਟ ਵਾਸਤੇ ਵਰਤੀ ਜਾਣ ਵਾਲੀ ਵਿਦੇਸ਼ੀ ਨਸਲ ਹੈ। ਇਹ ਖੁਰਾਕ ਕਾਫ਼ੀ ਖਾਂਦੀ ਹੈ ਅਤੇ ਸਾਲ ‘ਚ 140 ਦੇ ਕਰੀਬ ਅੰਡੇ ਦਿੰਦੀ ਹੈ। ਇਸ ਦੇ ਚੂਚੇ ਦੋ ਮਹੀਨੇ ਵਿੱਚ ਇੱਕ ਕਿਲੋ ਤੋਂ ਵੱਧ ਭਾਰ ਦੇ ਹੋ ਜਾਂਦੇ ਹਨ।
ਪ੍ਰਸ਼ਨ 2. ਮੁਰਗੀਆਂ ਲਈ ਲੋੜੀਂਦੇ ਖੁਰਾਕੀ ਤੱਤਾਂ ਬਾਰੇ ਦੱਸੋ।
ਉੱਤਰ—ਮੁਰਗੀ ਲਈ ਲੋੜੀਂਦੀ ਖੁਰਾਕ ਵਿੱਚ ਪਾਏ ਜਾਣ ਵਾਲੇ ਪਦਾਰਥਾਂ ਨੂੰ ਅਸੀਂ ਛੇ ਭਾਗਾਂ ਵਿੱਚ ਵੰਡ ਸਕਦੇ ਹਾਂ, ਜਿਵੇਂ ਕਿ ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਧਾਤਾਂ, ਵਿਟਾਮਿਨ ਅਤੇ ਪਾਣੀ
ਪ੍ਰਸ਼ਨ 3 . ਗਰਮੀਆਂ ਅਤੇ ਸਰਦੀਆਂ ਵਿੱਚ ਮੁਰਗੀਆਂ ਦੀ ਸੰਭਾਲ ਵਿਚਲੇ ਅੰਤਰ ਨੂੰ ਸਪਸ਼ਟ ਕਰੋ
ਉੱਤਰ—ਗਰਮੀਆਂ ਵਿੱਚ ਸਾਂਭ-ਸੰਭਾਲ—ਸ਼ੈੱਡ ਦੇ ਪਾਸਿਆਂ ਤੋਂ ਗਰਮੀ ਘਟਾਉਣ ਲਈ ਆਲੇ-ਦੁਆਲੇ ਘਾਹ ਲਾਉਣਾ ਚਾਹੀਦਾ ਹੈ। ਸ਼ਹਿਤੂਤ ਵਗੈਰਾ ਦੇ ਦਰਖ਼ਤ ਵੀ ਲਗਾਏ ਜਾ ਸਕਦੇ ਹਨ।ਛੱਤਾਂ ਉੱਤੇ ਛੁਹਾਰੇ ਲਾਉ। ਇਹ ਗਰਮ ਅਤੇ ਖੁਸ਼ਕ ਮੌਸਮ ਵਿੱਚ ਤਾਪਮਾਨ 5-6° ਸੈਂਟੀਗਰੇਡ ਤੱਕ ਘਟਾ ਦਿੰਦੇ ਹਨ। ਪਾਸੇ ਦੀਆਂ ਕੰਧਾਂ 1-1.5 ਫੁੱਟ ਤੋਂ ਵੱਧ ਉੱਚੀਆਂ ਨਾ ਹੋਣ ਅਤੇ ਬਾਕੀ ਜਗ੍ਹਾ ਤੇ ਜਾਲੀ ਲਾਉਣੀ ਚਾਹੀਦੀ ਹੈ। ਛੱਤ ਉੱਤੇ ਸਰਕੰਡੇ ਆਦਿ ਦੀ ਮੋਟੀ ਤਹਿ ਵਿਛਾਉਣੀ ਚਾਹੀਦੀ ਹੈ। ਜ਼ਿਆਦਾ ਗਰਮੀ ਵਿੱਚ ਮੁਰਗੀਆਂ ਉੱਤੇ ਸਪਰੇ ਪੰਪ ਨਾਲ ਪਾਣੀ ਛਿੜਕਦੇ ਰਹੋ। ਪਾਣੀ ਦੇ ਬਰਤਨ ਦੁਗਣੇ ਕਰ ਦਿਉ ਅਤੇ ਪਾਣੀ ਛੇਤੀ ਬਦਲਦੇ ਰਹੋ। ਖ਼ੁਰਾਕ ਵਿੱਚ ਪ੍ਰੋਟੀਨ, ਧਾਤਾਂ ਅਤੇ ਵਿਟਾਮਿਨ ਦੀ ਮਾਤਰਾ 20-30% ਵਧਾ ਦੇਣੀ ਚਾਹੀਦੀ ਹੈ।
ਸਰਦੀਆਂ ਦੀ ਸੰਭਾਲ-ਸਰਦੀਆਂ ਵਿੱਚ ਕਈ ਵਾਰੀ ਤਾਪਮਾਨ 0° ਸੈਂਟੀਗਰੇਡ ਤੋਂ ਵੀ ਥੱਲੇ ਚਲਾ ਜਾਂਦਾ ਹੈ। ਇਸ ਨਾਲ ਮੁਰਗੀਆਂ ਤੇ ਮਾੜਾ ਅਸਰ ਪੈਂਦਾ ਹੈ। ਜੇਕਰ ਮੁਰਗੀਖਾਨੇ ਦਾ ਤਾਪਮਾਨ ਠੀਕ ਨਾ ਰੱਖਿਆ ਜਾਵੇ ਤਾਂ ਸਰਦੀਆਂ ਦੇ ਮੌਸਮ ਵਿੱਚ ਮੁਰਗੀ 3-5 ਕਿਲੋਗਰਾਮ ਦਾਣਾ ਜ਼ਿਆਦਾ ਖਾ ਜਾਂਦੀ ਹੈ।ਸ਼ੈੱਡ ਦੇ ਸਾਰੇ ਪਾਸਿਆਂ ਉੱਤੇ ਛੱਤ ਤੋਂ ਥੋੜ੍ਹਾ ਨੀਵਾਂ ਰੱਖ ਕੇ ਬਾਰੀਆਂ ਉੱਤੇ ਪਰਦੇ ਲਗਾਉ। ਸੁੱਕ ਨੂੰ ਹਫ਼ਤੇ ਵਿੱਚ ਘੱਟੋ- ਘੱਟ ਦੋ ਵਾਰੀ ਹਿਲਾਉਣਾ ਚਾਹੀਦਾ ਹੈ।
ਪ੍ਰਸ਼ਨ 4 . ਮੁਰਗੀ ਪਾਲਣ ਲਈ ਸਿਖਲਾਈ ਅਦਾਰਿਆਂ ਦਾ ਵੇਰਵਾ ਦਿਉ।
ਉੱਤਰ—ਮੁਰਗੀ ਪਾਲਣ ਸ਼ੁਰੂ ਕਰਨ ਲਈ ਸਭ ਤੋਂ‘ਪਹਿਲਾਂ ਇਸ ਧੰਦੇ ਦੀ ਸਿਖਲਾਈ ਲਈ ਆਪਣੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਿਰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨਾਲ ਸੰਪਰਕ ਕਰੋ ਤਾਂ ਕਿ ਮੁਰਗੀ ਪਾਲਣ ਦੇ ਕਿੱਤੇ ਲਈ ਪ੍ਰਾਪਤ ਕਰਜ਼ੇ, ਸਬਸਿਡੀ ਅਤੇ ਹੋਰ ਸਹੂਲਤਾਂ ਦਾ ਲਾਭ ਉਠਾਇਆ ਜਾ ਸਕੇ।
ਪ੍ਰਸ਼ਨ 5 . ਚੂਚਿਆਂ ਦੀ ਸੰਭਾਲ ਤੇ ਨੋਟ ਲਿਖੋ।
ਉੱਤਰ-ਚੂਚੇ ਕਿਸੇ ਭਰੋਸੇਮੰਦ ਮਾਨਤਾ ਪ੍ਰਾਪਤ ਹੈਚਰੀ ਤੋਂ ਖ਼ਰੀਦਣੇ ਚਾਹੀਦੇ ਹਨ। ਉਨ੍ਹਾਂ ਨੂੰ ਬਰੂਡਰ ਵਿੱਚ ਰੱਖਿਆ ਜਾਂਦਾ ਹੈ। ਚੂਜਿਆਂ ਨੂੰ ਗਰਮੀ ਦੇਣ ਲਈ ਬਰੂਡਰ (Brooder) ਵਿੱਚ ਰੱਖਿਆ ਜਾਂਦਾ ਹੈ। ਪਹਿਲੇ 6-8 ਹਫ਼ਤੇ ਦੀ ਉਮਰ ਦੌਰਾਨ ਬੱਚਿਆਂ ਨੂੰ 24 ਘੰਟੇ ਰੋਸ਼ਨੀ ਅਤੇ ਵਧੀਆ ਸੰਤੁਲਤ ਖ਼ੁਰਾਕ ਦੇਣੀ ਚਾਹੀਦੀ ਹੈ।
Khetibari Book-9(Punjabi medium)
Lesson 1 ਸਾਉਣੀ ਦੀਆਂ ਫ਼ਸਲਾਂ Lesson 2 ਸਾਉਣੀ ਦੀਆਂ ਸਬਜ਼ੀਆਂ
Lesson 3 ਫੁੱਲਾਂ ਦੀ ਕਾਸ਼ਤ Lesson 4 ਖੇਤੀ ਉਤਪਾਦਾਂ ਦਾ ਮੰਡੀਕਰਨ
Lesson 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ
Lesson 6 ਪਸ਼ੂ ਪਾਲਣ Lesson 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ
Lesson 8 ਮੁਰਗੀ ਪਾਲਣ Lesson 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ
Lesson 10 ਮੱਛੀ ਪਾਲਣ Lesson 11 ਕੁਝ ਨਵੇਂ ਖੇਤੀ ਵਿਸ਼ੇ
- ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
- ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
- ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।