ਪਾਠ 3. ਫੁੱਲਾਂ ਦੀ ਕਾਸ਼ਤ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਉ:
ਪ੍ਰਸ਼ਨ 1 . ਡੰਡੀ ਵਾਲੇ ਫੁੱਲ ਵਜੋਂ ਉਗਾਈ ਜਾਣੀ ਵਾਲੀ ਮੁੱਖ ਫ਼ਸਲ ਕਿਹੜੀ ਹੈ ?
ਉੱਤਰ—ਗਲੈਡੀਓਲਸ।
ਪ੍ਰਸ਼ਨ 2 . ਡੰਡੀ ਰਹਿਤ ਫੁੱਲ ਵਾਲੀ ਮੁੱਖ ਫ਼ਸਲ ਦਾ ਨਾਂ ਲਿਖੋ।
ਉੱਤਰ—ਗੇਂਦਾ।
ਪ੍ਰਸ਼ਨ 3 . ਪੰਜਾਬ ਵਿੱਚ ਕੁੱਲ ਕਿੰਨੇ ਰਕਬੇ ਉੱਤੇ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ ?
ਉੱਤਰ-2160 ਹੈਕਟੇਅਰ ਰਕਬੇ ਵਿੱਚ।
ਪ੍ਰਸ਼ਨ 4. ਪੰਜਾਬ ਵਿੱਚ ਉਗਾਈਆਂ ਜਾਣ ਵਾਲੀਆਂ ਫੁੱਲਾਂ ਦੀਆਂ ਫ਼ਸਲਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-ਦੋ ਭਾਗਾਂ ਵਿੱਚ।
ਪ੍ਰਸ਼ਨ 5 . ਗਲੈਡੀਓਲਸ ਦੇ ਗੰਢਿਆਂ ਦੀ ਬੀਜਾਈ ਕਦੋਂ ਕੀਤੀ ਜਾਂਦੀ ਹੈ ?
ਉੱਤਰ-ਸਤੰਬਰ ਤੋਂ ਅੱਧ ਨਵੰਬਰ ਤੱਕ।
ਪ੍ਰਸ਼ਨ 6. ਗੁਲਦਾਉਦੀ ਦੀਆਂ ਕਲਮਾਂ ਕਿਹੜੇ ਮਹੀਨੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ ?
ਉੱਤਰ–ਜੂਨ ਦੇ ਅੰਤ ਤੋਂ ਅੱਧ ਜੁਲਾਈ ਤਕ।
ਪ੍ਰਸ਼ਨ 7 . ਜਰਬਰਾ ਦੇ ਬੂਟੇ ਕਿਵੇਂ ਤਿਆਰ ਕੀਤੇ ਜਾਂਦੇ ਹਨ?
ਉੱਤਰ—ਟਿਸ਼ੂ ਕਲਚਰ ਦੁਆਰਾ
ਪ੍ਰਸ਼ਨ 8 . ਪੰਜਾਬ ਵਿੱਚ ਡੰਡੀ ਰਹਿਤ ਫੁੱਲਾਂ ਲਈ ਕਿਹੜੇ ਰੰਗ ਦਾ ਗੁਲਾਬ ਲਗਾਇਆ ਜਾਂਦਾ ਹੈ ?
ਉੱਤਰ-ਲਾਲ ਰੰਗ ਦੀ
ਪ੍ਰਸ਼ਨ 9. ਤੇਲ ਕੱਢਣ ਲਈ ਕਿਹੜੇ-ਕਿਹੜੇ ਫੁੱਲ ਵਰਤੇ ਜਾਂਦੇ ਹਨ ?
ਉੱਤਰ-ਰਜਨੀਗੰਧਾ ਤੇ ਮੋਤੀਆ।
ਪ੍ਰਸ਼ਨ 10 . ਸੁਰੱਖਿਅਤ ਢਾਂਚਿਆਂ ਵਿੱਚ ਕਿਹੜੇ ਫੁੱਲ ਦੀ ਖੇਤੀ ਕੀਤੀ ਜਾਂਦੀ ਹੈ ?
ਉੱਤਰ—ਜਰਬਰੇ ਦੀ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ :
ਪ੍ਰਸ਼ਨ 1 . ਡੰਡੀ ਵਾਲੇ ਫੁੱਲਾਂ ਦੀ ਪਰਿਭਾਸ਼ਾ ਦਿਉ ਅਤੇ ਡੰਡੀ ਵਾਲੇ ਮੁੱਖ ਫੁਲਾਂ ਦੇ ਨਾਂ ਦੱਸੋ ।
ਉੱਤਰ-ਡੰਡੀ ਵਾਲੇ ਫੁੱਲ-ਡੰਡੀ ਵਾਲੇ ਫੁੱਲਾਂ (Cut Flowers) ਨੂੰ ਲੰਬੀ ਡੰਡੀ ਸਮੇਤ ਤੋੜਿਆ ਜਾਂਦਾ ਹੈ ਅਤੇ ਇਹ ਫੁੱਲ ਲੰਬੀ ਡੰਡੀ ਸਮੇਤ ਹੀ ਵਿਕਦੇ ਹਨ। ਇਸ ਤਰ੍ਹਾਂ ਦੇ ਫੁੱਲ ਜ਼ਿਆਦਾਤਰ ਗੁਲਦਸਤੇ ਬਣਾਉਣ ਲਈ ਅਤੇ ਤੋਹਫ਼ੇ ਵਜੋਂ ਦੇਣ ਲਈ ਵਰਤੇ ਜਾਂਦੇ ਹਨ। ਪਿਛਲੇ ਕੁਝ ਸਮੇਂ ਤੋਂ ਇਹਨਾਂ ਫੁੱਲਾਂ ਦੀ ਮੰਗ ਵੀ ਕਾਫ਼ੀ ਵਧੀ ਹੈ। ਇਹਨਾਂ ਫੁੱਲਾਂ ਵਿੱਚ ਮੁੱਖ ਤੌਰ ਤੇ ਗਲੈਡੀਓਲਸ,ਗੁਲਦਾਉਦੀ, ਜਰਬਰਾ, ਗੁਲਾਬ ਅਤੇ ਲਿਲੀ ਹਨ।
ਪ੍ਰਸ਼ਨ 2. ਗਲੈਡੀਓਲਸ ਫੁੱਲ ਡੰਡੀਆਂ ਦੀ ਕਟਾਈ ਅਤੇ ਸਟੋਰ ਕਰਨ ਬਾਰੇ ਜਾਣਕਾਰੀ
ਉੱਤਰ—ਗਲੈਡੀਓਲਸ ਫੁੱਲ ਡੰਡੀਆਂ ਦੀ ਕਟਾਈ ਉਸ ਵੇਲੇ ਕਰੋ ਜਦੋਂ ਪਹਿਲਾ ਫੁੱਲ ਅੱਧਾ ਜਾਂ ਪੂਰਾ ਖੁੱਲ੍ਹ ਜਾਵੇ ਅਤੇ ਇਸਦਾ ਮੰਡੀਕਰਨ ਕਰੋ। ਅਸੀਂ ਇਨ੍ਹਾਂ ਫੁੱਲ ਡੰਡੀਆਂ ਨੂੰ ਪਾਣੀ ਵਿੱਚ ਰੱਖ ਕੇ ਨੌਂ ਦਿਨਾਂ ਲਈ ਕੋਲਡ ਸਟੋਰ ਵਿੱਚ ਭੰਡਾਰਨ ਵੀ ਕਰ ਸਕਦੇ ਹਾਂ। ਫੁੱਲ ਡੰਡੀਆਂ ਕੱਟਣ ਤੋਂ 6-8 ਹਫ਼ਤੇ ਬਾਅਦ ਜ਼ਮੀਨ ਵਿਚੋਂ ਗੰਢੀਆਂ ਪੁੱਟ ਕੇ ਛਾਵੇਂ ਸੁਕਾ ਕੇ ਅਗਲੇ ਸਾਲ ਦੀ ਬੀਜਾਈ ਲਈ ਕੋਲਡ ਮੋਟਰ ਵਿੱਚ ਰੱਖਣਾ ਚਾਹੀਦਾ
ਪ੍ਰਸ਼ਨ 3 . ਗੁਲਾਬ ਦੇ ਬੂਟੇ ਕਿਵੇਂ ਤਿਆਰ ਕੀਤੇ ਜਾਂਦੇ ਹਨ ?
ਉੱਤਰ—ਗੁਲਾਬ ਦੇ ਡੰਡੀ ਵਾਲੇ ਫੁੱਲਾਂ ਦੀਆਂ ਕਿਸਮਾਂ ਨੂੰ ਟੀ (I) – ਵਿਧੀ ਰਾਹੀਂ ਪਿਉਂਦ ਕਰਕੇ ਤਿਆਰ ਕੀਤਾ ਜਾਂਦਾ ਹੈ ਜਦੋਂ ਕਿ ਡੰਡੀ ਰਹਿਤ ਫੁੱਲਾਂ ਵਾਲਾ ਲਾਲ ਗੁਲਾਬ ਕਲਮਾਂ ਦੁਆਰਾ ਕੀਤਾ ਜਾਂਦਾ ਹੈ।
ਪ੍ਰਸ਼ਨ 4. ਗੇਂਦੇ ਦੀ ਨਰਸਰੀ ਕਿਹੜੇ ਮਹੀਨਿਆਂ ਵਿੱਚ ਤਿਆਰ ਕੀਤੀ ਜਾਂਦੀ ਹੈ ?
ਉੱਤਰ—ਗੇਂਦੇ ਦੀ ਨਰਸਰੀ ਬਰਸਾਤਾਂ, ਸਰਦੀਆਂ ਅਤੇ ਗਰਮੀਆਂ ਵਿੱਚ ਲਗਾਈ ਜਾ ਸਕਦੀ ਹੈ। ਬਰਸਾਤਾਂ ਲਈ ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ, ਸਰਦੀਆਂ ਲਈ ਅੱਧ ਸਤੰਬਰ ਅਤੇ ਗਰਮੀਆਂ ਲਈ ਜਨਵਰੀ ਦੇ ਪਹਿਲੇ ਹਫ਼ਤੇ ਪਨੀਰੀ ਲਗਾਉ।
ਪ੍ਰਸ਼ਨ 5. ਮੌਸਮੀ ਫੁੱਲਾਂ ਦੀ ਬੀਜਾਈ ਦਾ ਸਮਾਂ ਦੱਸੋ
ਉੱਤਰ—ਗਰਮੀਆਂ ਦੇ ਫੁੱਲ ਫਰਵਰੀ ਦੇ ਅੰਤ ਜਾਂ ਮਾਰਚ ਵਿੱਚ ਇਨ੍ਹਾਂ ਦੀ ਬੀਜਾਈ ਹੁੰਦੀ ਹੈ। ਬਰਸਾਤ ਵਿੱਚ ਫੁੱਲਾਂ ਦੇ ਬੀਜ ਜੂਨ ਮਹੀਨੇ ਵਿੱਚ ਬੀਜੇ ਜਾਂਦੇ ਹਨ। ਸਰਦੀਆਂ ਦੇ ਬੀਜ ਦੀ ਬੀਜਾਈ ਸਤੰਬਰ ਵਿੱਚ ਕੀਤੀ ਜਾਂਦੀ ਹੈ।
ਪ੍ਰਸ਼ਨ 6 . ਹੇਠ ਲਿਖੇ ਫੁੱਲਾਂ ਨੂੰ ਕਦੋਂ ਤੋੜਿਆ ਜਾਂਦਾ ਹੈ ?
(ੳ) ਗਲੈਡੀਓਲਸ (ਅ) ਡੰਡੀ ਵਾਲਾ ਗੁਲਾਬ (ੲ) ਮੋਤੀਆ।
ਉੱਤਰ- (ੳ) ਗਲੈਡੀਓਲਸ—ਜਦੋਂ ਫੁੱਲ ਅੱਧਾ ਜਾ ਪੂਰਾ ਖੁੱਲ੍ਹ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ।
(ਅ) ਡੰਡੀ ਵਾਲਾ ਗੁਲਾਬ-ਗੁਲਾਬ ਦੀ ਡੰਡੀ ਵਾਲੇ ਫੁੱਲਾਂ ਨੂੰ ਬੰਦ ਫੁੱਲ ਅਵਸਥਾ ਵਿੱਚ ਤੋੜਨਾ ਚਾਹੀਦਾ ਹੈ।
(ੲ) ਮੋਤੀਆ—ਇਸਦੇ ਬੂਟਿਆਂ ਦੀ ਕਟਾਈ ਕਰਨੀ ਚਾਹੀਦੀ ਹੈ।
ਪ੍ਰਸ਼ਨ 7 . ਅਫਰੀਕਨ ਅਤੇ ਫ਼ਰਾਂਸੀਸੀ ਗੇਂਦੇ ਦੇ ਬੂਟਿਆਂ ਵਿੱਚ ਕਿੰਨਾ ਫਾਸਲਾ ਰੱਖਿਆ ਜਾਂਦਾ ਹੈ ?
ਉੱਤਰ-ਅਫ਼ਰੀਕਨ ਕਿਸਮਾਂ ਲਈ ਫ਼ਾਸਲਾ 40 × 30 ਸੈਂ. ਮੀ. ਅਤੇ ਫ਼ਰਾਂਸੀਸੀ ਕਿਸਮਾਂ ਲਈ 60 × 60 ਸੈਂ, ਮੀ. ਰੱਖਿਆ ਜਾਂਦਾ ਹੈ।
ਪ੍ਰਸ਼ਨ 8 . ਜਰਬਰਾ ਦੇ ਬੂਟੇ ਕਿਹੜੇ ਮਹੀਨੇ ਲਗਾਏ ਜਾਂਦੇ ਹਨ ? ਇਹ ਫ਼ਸਲ ਕਿੰਨੀ ਦੇਰ ਤੱਕ ਫੁੱਲ ਦਿੰਦੀ ਹੈ ?
ਉੱਤਰ—ਜਰਬਰਾ ਦੇ ਬੂਟੇ ਸਤੰਬਰ-ਅਕਤੂਬਰ ਵਿੱਚ ਲਗਾਏ ਜਾਂਦੇ ਹਨ। ਇਹ ਫ਼ਸਲ ਤਿੰਨ ਸਾਲ ਤੱਕ ਫੁੱਲ ਦਿੰਦੀ ਰਹਿੰਦੀ ਹੈ।
ਪ੍ਰਸ਼ਨ 9. ਡੰਡੀ ਰਹਿਤ ਫੁੱਲਾਂ ਦੇ ਨਾਂ ਅਤੇ ਇਹਨਾਂ ਦੀ ਵਰਤੋਂ ਬਾਰੇ ਲਿਖੋ।
ਉੱਤਰ—ਡੰਡੀ ਰਹਿਤ ਫੁੱਲ:- ਡੰਡੀ ਰਹਿਤ ਫੁੱਲ (Loose Flowers) ਉਹ ਫੁੱਲ ਹਨ ਜਿਨ੍ਹਾਂ ਨੂੰ ਲੰਬੀ ਡੰਡੀ ਤੋਂ ਬਿਨਾਂ ਤੋੜਿਆ ਜਾਂਦਾ ਹੈ। ਜਿਵੇਂ ਕਿ ਗੇਂਦਾ, ਗੁਲਢੱਕ, ਗੁਲਾਬ, ਮੋਤੀਆ ਤੇ ਗੁਲਦਾਉਦੀ ਆਦਿ। ਇਹ ਸਾਰੇ ਫੁੱਲ ਹਾਰ ਬਣਾਉਣ ਵਾਸਤੇ, ਪੂਜਾ ਲਈ ਜਾਂ ਹੋਰ ਸਜਾਵਟੀ ਕੰਮਾਂ ਲਈ ਵਰਤੇ ਜਾਂਦੇ ਹਨ।
ਪ੍ਰਸ਼ਨ 10 . ਮੋਤੀਆ ਦੀ ਫ਼ਸਲ ਲਈ ਢੁੱਕਵੀਂ ਜ਼ਮੀਨ ਕਿਹੜੀ ਹੈ ?
ਉੱਤਰ-ਮੋਤੀਆ ਦੀ ਖੇਤੀ ਲਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ, ਜਿਨ੍ਹਾਂ ਵਿੱਚ ਪਾਣੀ ਨਾ ਖਲੋਂਦਾ ਹੋਵੇ, ਢੁੱਕਵੀਆਂ ਹਨ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ :
ਪ੍ਰਸ਼ਨ 1. ਮਨੁੱਖੀ ਜੀਵਨ ਵਿੱਚ ਫੁੱਲਾਂ ਦੇ ਮਹੱਤਵ ਬਾਰੇ ਵਿਸਤਾਰ ਨਾਲ ਦੱਸੋ
ਉੱਤਰ-ਫੁੱਲ ਮਨੁੱਖ ਦੇ ਜੀਵਨ ਨਾਲ ਬਹੁਤ ਪੁਰਾਣੇ ਸਮੇਂ ਤੋਂ ਜੁੜੇ ਹੋਏ ਹਨ। ਜੇਕਰ ਅਸੀਂ ਹਿੰਦੁਸਤਾਨੀ ਸੱਭਿਅਤਾ ਉੱਤੇ ਝਾਤ ਮਾਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਫੁੱਲ ਪੂਜਾ ਲਈ, ਵਿਆਹ ਸ਼ਾਦੀਆਂ ਲਈ ਅਤੇ ਹੋਰ ਸਮਾਜਿਕ ਸਮਾਰੋਹਾਂ ਲਈ ਵੱਡੀ ਮਾਤਰਾ ਵਿੱਚ ਵਰਤੇ ਜਾਂਦੇ ਹਨ। ਫੁੱਲ ਔਰਤਾਂ ਦੇ ਸੁਹੱਪਣ ਨੂੰ ਹੋਰ ਸ਼ਿੰਗਾਰਨ ਲਈ ਵੀ ਵਰਤੇ ਜਾਂਦੇ ਹਨ। ਅਜੋਕੇ ਸਮੇਂ ਵਿੱਚ ਫੁੱਲ ਤੋਹਫ਼ੇ ਦੇਣ ਅਤੇ ਸੋਹਣੇ-ਸੋਹਣੇ ਗੁਲਦਸਤੇ ਬਣਾਉਣ ਲਈ ਵਰਤੇ ਜਾਂਦੇ ਹਨ। ਪਿਛਲੇ ਸਮਿਆਂ ਵਿੱਚ ਫੁੱਲਾਂ ਦੀਆਂ ਇਹ ਜ਼ਰੂਰਤਾਂ, ਘਰੇਲੂ ਬਗੀਚੀਆਂ ਵਿੱਚੋਂ ਹੀ ਪੂਰੀਆਂ ਕੀਤੀਆਂ ਜਾਂਦੀਆਂ ਸਨ ਪਰੰਤੂ ਅਜੋਕੇ ਦੌਰ ਵਿੱਚ ਫੁੱਲਾਂ ਦੀ ਕਾਸ਼ਤ ਇੱਕ ਲਾਹੇਵੰਦ ਖੇਤੀ ਧੰਦੇ ਵਜੋਂ ਉੱਭਰ ਕੇ ਆਈ ਹੈ।ਜਿਵੇਂ ਜਿਵੇਂ ਲੋਕਾਂ ਦਾ ਰਹਿਣ ਸਹਿਣ ਦਾ ਪੱਧਰ ਸੁਧਰਿਆ ਹੈ, ਉਵੇਂ-ਉਵੇਂ ਹੀ ਫੁੱਲਾਂ ਦੀ ਮੰਗ ਵੀ ਵਧੀ ਹੈ।
ਪ੍ਰਸ਼ਨ 2. ਡੰਡੀ ਰਹਿਤ ਅਤੇ ਡੰਡੀ ਵਾਲੇ ਫੁੱਲਾਂ ਵਿੱਚ ਕੀ ਅੰਤਰ ਹੈ ? ਉਦਾਹਰਣ ਸਹਿਤ ਦੱਸੋ।
ਉੱਤਰ-ਡੰਡੀ ਰਹਿਤ ਅਤੇ ਡੰਡੀ ਵਾਲੇ ਫੁੱਲਾਂ ਵਿੱਚ ਅੰਤਰ-ਇਹ ਇਸ ਤਰ੍ਹਾਂ ਹੈ :-
ਡੰਡੀ ਰਹਿਤ ਫੁੱਲ – ਡੰਡੀ ਰਹਿਤ ਫੁੱਲ (Loose Flowers) ਉਹ ਫੁੱਲ ਹਨ ਜਿਨ੍ਹਾਂ ਨੂੰ ਲੰਬੀ ਡੰਡੀ ਤੋਂ ਬਿਨਾਂ ਤੋੜਿਆ ਜਾਂਦਾ ਹੈ। ਜਿਵੇਂ ਕਿ ਗੇਂਦਾ, ਗੁਲਾਬ, ਮੋਤੀਆ ਤੇ ਗੁਲਦਾਉਦੀ ਆਦਿ। ਇਹ ਸਾਰੇ ਫੁੱਲ ਹਾਰ ਬਣਾਉਣ ਵਾਸਤੇ, ਪੂਜਾ ਲਈ ਜਾਂ ਹੋਰ ਸਜਾਵਟੀ ਕੰਮਾਂ ਲਈ ਵਰਤੇ ਜਾਂਦੇ ਹਨ।
ਡੰਡੀ ਵਾਲੇ ਫੁੱਲ– ਡੰਡੀ ਵਾਲੇ ਫੁੱਲਾਂ (Cut Flowers) ਨੂੰ ਲੰਬੀ ਡੰਡੀ ਸਮੇਤ ਤੋੜਿਆ ਜਾਂਦਾ ਹੈ ਅਤੇ ਇਹ ਫੁੱਲ ਲੰਬੀ ਡੰਡੀ ਸਮੇਤ ਹੀ ਵਿਕਦੇ ਹਨ। ਇਸ ਤਰ੍ਹਾਂ ਦੇ ਫੁੱਲ ਜ਼ਿਆਦਾਤਰ ਗੁਲਦਸਤੇ ਬਣਾਉਣ ਲਈ ਅਤੇ ਤੋਹਫ਼ੇ ਵਜੋਂ ਦੇਣ ਲਈ ਵਰਤੇ ਜਾਂਦੇ ਹਨ। ਪਿਛਲੇ ਕੁਝ ਸਮੇਂ ਤੋਂ ਇਹਨਾਂ ਫੁੱਲਾਂ ਦੀ ਮੰਗ ਵੀ ਕਾਫ਼ੀ ਵਧੀ ਹੈ।ਇਹਨਾਂ ਫੁੱਲਾਂ ਵਿੱਚ ਮੁੱਖ ਤੌਰ ਤੇ ਗਲੈਡੀਓਲਸ, ਗੁਲਦਾਉਦੀ, ਜਰਬਰਾ, ਗੁਲਾਬ ਅਤੇ ਲਿਲੀ ਹਨ।
ਪ੍ਰਸ਼ਨ 3 . ਮੋਤੀਆ ਦੇ ਫੁੱਲ ਦੀ ਮਹੱਤਤਾ ਬਾਰੇ ਦੱਸਦੇ ਹੋਏ, ਇਸ ਦੀ ਖੇਤੀ ਉੱਪਰ ਨੋਟ ਲਿਖੋ।
ਉੱਤਰ—ਮੋਤੀਆ ਖੁਸ਼ਬੂਦਾਰ ਫੁੱਲਾਂ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ। ਇਸਦੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ ਜਿਹੜੇ ਕਿ ਤੇਲ ਕੱਢਣ ਅਤੇ ਪੂਜਾ-ਪਾਠ ਲਈ ਹਾਰ ਬਣਾਉਣ ਵਾਸਤੇ ਵੇਚੇ ਜਾਂਦੇ ਹਨ।ਜ਼ਿਆਦਾ ਤਾਪਮਾਨ ਅਤੇ ਖੁਸ਼ਕ ਮੌਸਮ ਇਸਦੇ ਫੁੱਲਾਂ ਦੀ ਪੈਦਾਵਾਰ ਲਈ ਢੁੱਕਵਾਂ ਹੁੰਦਾ ਹੈ। ਮੋਤੀਆ ਦੀ ਖੇਤੀ ਲਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ, ਜਿਨ੍ਹਾਂ ਵਿੱਚ ਪਾਣੀ ਨਾ ਖਲੋਂਦਾ ਹੋਵੇ, ਢੁੱਕਵੀਆਂ ਹਨ। ਬੂਟਿਆਂ ਨੂੰ ਦੂਜੇ ਸਾਲ ਤੋਂ ਬਾਅਦ ਕਟਾਈ ਕਰਕੇ 45 ਤੋਂ 60 ਸੈ.ਮੀ. ਦੀ ਉਚਾਈ ਤੇ ਰੱਖਿਆ ਜਾਂਦਾ ਹੈ।
ਪ੍ਰਸ਼ਨ 4. ਗੇਂਦੇ ਦੀ ਬੀਜਾਈਂ, ਤੁੜਾਈ ਅਤੇ ਝਾੜ ਉੱਤੇ ਨੋਟ ਲਿਖੋ।
ਉੱਤਰ—ਗੇਂਦਾ ਪੰਜਾਬ ਵਿੱਚ ਡੰਡੀ ਰਹਿਤ ਫੁੱਲ ਵਜੋਂ ਮੁੱਖ ਫ਼ਸਲ ਦੇ ਤੌਰ ਤੇ ਲਗਾਇਆ ਜਾਂਦਾ ਹੈ
ਬੀਜਾਈ-ਪੰਜਾਬ ਵਿੱਚ ਗੇਂਦੇ ਦੀ ਖੇਤੀ ਸਾਰਾ ਸਾਲ ਕੀਤੀ ਜਾ ਸਕਦੀ ਹੈ। ਗੇਂਦੇ ਦੀ ਫ਼ਸਲ ਲਈ ਪੰਜਾਬ ਦੀਆਂ ਮਿੱਟੀਆਂ ਬੜੀਆਂ ਢੁੱਕਵੀਆਂ ਹਨ। ਗੇਂਦਾ ਦੋ ਕਾਰ ਦਾ ਹੁੰਦਾ ਹੈ—ਅਫ਼ਰੀਕਨ ਅਤੇ ਫ਼ਰਾਂਸੀਸੀ। ਇੱਕ ਏਕੜ ਦੀ ਨਰਸਰੀ ਲਗਾਉਣ ਲਈ 600 ਗ੍ਰਾਮ ਬੀਜ ਦੀ ਲੋੜ ਹੁੰਦੀ ਹੈ। ਇਹ ਪਨੀਰੀ ਲਗਪਗ ਇੱਕ ਮਹੀਨੇ ਬਾਅਦ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੀ ਹੈ। ਅਫ਼ਰੀਕਨ ਕਿਸਮਾਂ ਲਈ ਫ਼ਾਸਲਾ 40×30 ਸੈ.ਮੀ. ਅਤੇ ਫਰਾਂਸੀਸੀ ਕਿਸਮਾਂ ਲਈ 60 × 60 ਸੈ.ਮੀ. ਰੱਖਿਆ ਜਾਂਦਾ ਹੈ। ਗੇਂਦਾ 50 ਤੋਂ 60 ਦਿਨਾਂ ਬਾਅਦ ਫੁੱਲ ਦੇਣੇ ਸ਼ੁਰੂ ਕਰ ਦਿੰਦਾ ਹੈ।
ਤੁੜਾਈ–ਜਦੋਂ ਫੁੱਲ ਪੂਰੇ ਖੁੱਲ੍ਹ ਜਾਣ ਤਾਂ ਉਹਨਾਂ ਨੂੰ ਤੋੜ ਕੇ ਮੰਡੀਕਰਨ ਕੀਤਾ ਜਾਂਦਾ ਹੈ।
ਝਾੜ-ਬਰਸਾਤਾਂ ਦੇ ਮੌਸਮ ਵਿੱਚ ਔਸਤਨ ਝਾੜ 200 ਤੋਂ 200 ਕੁਇੰਟਲ ਪ੍ਰਤੀ ਹੈਕਟੇਅਰ ਅਤੇ ਸਰਦੀਆਂ ਵਿੱਚ 150 ਤੋਂ 170 ਕੁਇੰਟਲ ਪ੍ਰਤੀ ਹੈਕਟੇਅਰ ਹੁੰਦਾ ਹੈ।
ਪ੍ਰਸ਼ਨ 5. ਹੇਠ ਲਿਖੇ ਫੁੱਲਾਂ ਦੀਆਂ ਫ਼ਸਲਾਂ ਦਾ ਪੌਦ ਵਾਧਾ ਕਿਵੇਂ ਕੀਤਾ ਜਾਂਦਾ ਹੈ ?
(ੳ) ਗਲੈਡੀਓਲਸ (ਅ) ਰਜਨੀਗੰਧਾ (ੲ) ਗੁਲਦਾਉਦੀ (ਸ) ਜਰਬਰਾ
ਉੱਤਰ—(ੳ) ਗਲੈਡੀਓਲਸ : ਗਲੈਡੀਓਲਸ ਪੰਜਾਬ ਦੀ ਡੰਡੀ ਵਾਲੇ ਫੁੱਲਾਂ ਵਜੋਂ ਕਾਸ਼ਤ ਕੀਤੀ ਜਾਣ ਵਾਲੀ ਮੁੱਖ ਫ਼ਸਲ ਹੈ। ਗਲੈਡੀਓਲਸ ਦੀ ਖੇਤੀ ਇਸ ਦੇ ਗੰਢਿਆਂ (Corms) ਤੋਂ ਕੀਤੀ ਜਾਂਦੀ ਹੈ। ਇਹ ਗੰਢੇ ਸਤੰਬਰ ਤੋਂ ਅੱਧ ਨਵੰਬਰ ਵਿੱਚ 30 × 20 ਸੈ.ਮੀ. ਦੇ ਫਾਸਲੇ ਤੇ ਪੰਦਰਾਂ ਦਿਨਾਂ ਦੇ ਵਕਫ਼ੇ ਤੇ ਬੀਜੇ ਜਾਂਦੇ ਹਨ।
(ਅ) ਰਜਨੀਗੰਧਾ–ਰਜਨੀਗੰਧਾ ਦੇ ਫੁੱਲਾਂ ਦੀਆਂ ਫਸਲਾਂ ਦਾ ਪੌਦ ਵਾਧਾ ਗੰਢੇ ਲਗਾ ਕੇ ਕੀਤਾ ਜਾਂਦਾ ਹੈ।
(ੲ) ਗੁਲਦਾਉਂਦੀ-ਗੁਲਦਾਉਦੀ ਦੀਆਂ ਕਲਮਾਂ ਰਾਹੀਂ ਫ਼ਸਲਾਂ ਦਾ ਪੌਦ ਵਾਧਾ ਕੀਤਾ ਜਾਂਦਾ ਹੈ।
(ਸ) ਜਰਬਰਾ—ਇਹ ਟਿਸ਼ੂ ਕਲਚਰ ਰਾਹੀਂ ਤਿਆਰ ਕੀਤੇ ਜਾਂਦੇ ਹਨ।
Khetibari Book-9(Punjabi medium)
Lesson 1 ਸਾਉਣੀ ਦੀਆਂ ਫ਼ਸਲਾਂ Lesson 2 ਸਾਉਣੀ ਦੀਆਂ ਸਬਜ਼ੀਆਂ
Lesson 3 ਫੁੱਲਾਂ ਦੀ ਕਾਸ਼ਤ Lesson 4 ਖੇਤੀ ਉਤਪਾਦਾਂ ਦਾ ਮੰਡੀਕਰਨ
Lesson 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ
Lesson 6 ਪਸ਼ੂ ਪਾਲਣ Lesson 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ
Lesson 8 ਮੁਰਗੀ ਪਾਲਣ Lesson 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ
Lesson 10 ਮੱਛੀ ਪਾਲਣ Lesson 11 ਕੁਝ ਨਵੇਂ ਖੇਤੀ ਵਿਸ਼ੇ
- ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
- ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।