ਪਾਠ 11 ਕੁਝ ਨਵੇਂ ਖੇਤੀ ਵਿਸ਼ੇ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1. ਜੀ. ਐਮ. ਦਾ ਪੂਰਾ ਨਾਂ ਲਿਖੋ।
ਉੱਤਰ-ਜਨੈਟੀਕਲੀ ਮੋਡੀਫਾਈਡ (Genetically Modified)
ਪ੍ਰਸ਼ਨ 2. ਬੀ. ਟੀ. ਦਾ ਪੂਰਾ ਨਾਂ ਲਿਖੋ।
ਉੱਤਰ—ਬੈਸੀਲਸ ਰੈਂਜੀਇਨਸੈਂਸ (Bacillus Thuriengiensis) ?
ਪ੍ਰਸ਼ਨ 3 . , ਬੀ. ਟੀ. ਨਰਮੇ ਵਿੱਚ ਕਿਹੜਾ ਕੀਟਨਾਸ਼ਕ ਪਦਾਰਥ ਪੈਦਾ ਹੁੰਦਾ ਹੈ ?
ਉੱਤਰ—ਜ਼ਹਿਰੀਲੀ ਪ੍ਰੋਟੀਨ।
ਪ੍ਰਸ਼ਨ 4. PPV ਅਤੇ FR ਦਾ ਪੂਰਾ ਨਾਂ ਲਿਖੋ।
ਉੱਤਰ—Protection of Plant Variety ਅਤੇ Farmers Right (ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ)।
ਪ੍ਰਸ਼ਨ 5 . ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਕਿਹੜੇ ਸਾਲ ਪੈਦਾ ਕੀਤਾ ਗਿਆ ?
ਉੱਤਰ-2001 ਵਿੱਚ।
ਪ੍ਰਸ਼ਨ 6 . ਖੇਤ ਨੂੰ ਪੱਧਰਾ ਕਰਨ ਵਾਲੀ ਨਵੀਨਤਮ ਮਸ਼ੀਨ ਦਾ ਨਾਂ ਲਿਖੋ।
ਉੱਤਰ-ਆਟੋ ਸਟੇਰਿੰਗ।
ਪ੍ਰਸ਼ਨ 7 . ਝੋਨੇ ਵਿੱਚ ਪਾਣੀ ਦੀ ਬੱਚਤ ਕਰਨ ਨਾਲੇ ਯੰਤਰ ਦਾ ਨਾਂ ਲਿਖੋ।
ਉੱਤਰ-ਲੇਜ਼ਰ ਕਰਾਹਾ।
ਪ੍ਰਸ਼ਨ 8 . ਪਿਛਲੀ ਇੱਕ ਸਦੀ ਵਿੱਚ ਧਰਤੀ ਦੀ ਸਤ੍ਹਾ ਤੇ ਤਾਪਮਾਨ ਕਿੰਨਾ ਵੱਧ ਚੁੱਕਾ ਹੈ ?
ਉੱਤਰ—0.5 ਡਿਗਰੀ ਸੈਂਟੀਗਰੇਡ।
ਪ੍ਰਸ਼ਨ 9. ਪ੍ਰਮੁੱਖ ਗ੍ਰੀਨ ਹਾਊਸ ਗੈਸਾਂ ਦੇ ਨਾਂ ਲਿਖੋ ।
ਉੱਤਰ-ਕਾਰਬਨ ਡਾਈਆਕਸਾਈਡ, ਨਾਈਟ੍ਰਸ ਆਕਸਾਈਡ, ਕਲੋਰੋ ਫਲੋਰੋ ਕਾਰਬਨ ਅਤੇ ਮੀਥੇਨ ਗੈਸ।
ਪ੍ਰਸ਼ਨ 10. ਸੀ. ਐਫ. ਸੀ. ਦਾ ਪੂਰਾ ਨਾਂ ਲਿਖੋ।
ਉੱਤਰ—ਕਲੋਰੋ ਫਲੋਰੋ ਕਾਰਬਨ 1
(ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਜੀ. ਐਮ. ਦੀ ਪਰਿਭਾਸ਼ਾ ਦਿਉ।
ਉੱਤਰ—ਉਹ ਫ਼ਸਲਾਂ ਜਿਨ੍ਹਾਂ ਨੂੰ ਕਿਸੇ ਹੋਰ ਫ਼ਸਲਾਂ ਜਾਂ ਜੀਵ-ਜੰਤੂ ਦਾ ਜੀਨ (gene) ਪਾ ਕੇ ਸੁਧਾਰਿਆ ਗਿਆ ਹੋਵੇ, ਉਸ ਨੂੰ ਜੀ. ਐਮ. ਅਰਥਾਤ ਜਨੈਟੀਕਲੀ ਮੋਡੀਫਾਈਡ ਫ਼ਸਲਾਂ ਕਿਹ ਜਾਂਦਾ ਹੈ।
ਪ੍ਰਸ਼ਨ 2. ਬੀ. ਜੀ.-1 ਅਤੇ ਬੀ.ਜੀ.-2 ਕਿਸਮਾਂ ਵਿੱਚ ਕੀ ਫ਼ਰਕ ਹੈ ?
ਉੱਤਰ-ਬੀ.ਜੀ. 1 (ਬਾਲਗਾਰਡ-1) ਕਿਸਮਾਂ ਵਿੱਚ ਇਕ ਬੀ.ਟੀ. ਜੀਨ ਹੁੰਦਾ ਹੈ ਸੁੰਡੀ ਤੋਂ ਇਲਾਵਾ ਹੋਰ ਸੁੰਡੀਆਂ ਨੂੰ ਮਾਰਦੇ ਹਨ।
ਜਦਕਿ ਬੀ. ਜੀ. -2 ਕਿਸਮਾਂ ਵਿੱਚ ਦੋ ਬੀ. ਦੀ ਜੀਨ ਮਿਲਦੇ ਹਨ। ਇਹ ਅਮਰੀਕਨ
ਪ੍ਰਸ਼ਨ 3 . ਬੀ. ਟੀ. ਦਾ ਟੀਂਡੇ ਦੀਆਂ ਸੁੰਡੀਆਂ ਕਿਉਂ ਨੁਕਸਾਨ ਨਹੀਂ ਕਰਦੀਆਂ ?
ਉੱਤਰ—ਬੈਸੀਲਸ ਥੂਰੈਂਜੀਇਸੈਂਸ (Bacillus Thuriengiensis) ਨਾਂ ਦੇ ਬੈਕਟੀਰੀਆ ਦਾ ਜੀਨ ਪਾਇਆ ਗਿਆ ਹੈ। ਇਸ ਜੀਨ ਦੁਆਰਾ ਨਰਮੇ ਦੇ ਪੌਦੇ ਵਿੱਚ ਇਕ਼ ਰਵੇਦਾਰ ਪ੍ਰੋਟੀਨ ਪੈਦਾ ਕੀਤੀ ਜਾਂਦੀ ਹੈ ਜੋ ਕਿ ਟੀਂਡੇ ਦੀਆਂ ਸੁੰਡੀਆਂ ਜਿਵੇਂ ਕਿ ਅਮਰੀਕਨ ਸੁੰਡੀ, ਚਿਤਕਬਰੀ ਸੁੰਡੀ, ਗੁਲਾਬੀ ਸੁੰਡੀ ਅਤੇ ਤੰਬਾਕੂ ਦੀ ਸੁੰਡੀ ਲਈ ਘਾਤਕ ਹੁੰਦੀ ਹੈ। ਜਦ ਸੁੰਡੀ ਪੌਦੇ ਦੇ ਫੁੱਲ ਜਾਂ ਟੀਂਡੇ ਖਾਂਦੀ ਹੈ ਤਾਂ ਇਹ ਜ਼ਹਿਰੀਲੀ ਪ੍ਰੋਟੀਨ ਸੁੰਡੀ ਦੇ ਮਿਹਦੇ ਵਿੱਚ ਚਲੀ ਜਾਂਦੀ ਹੈ ਅਤੇ ਉਸ ਨੂੰ ਖ਼ਰਾਬ ਕਰ ਦਿੰਦੀ ਹੈ। ਇਸ ਕਾਰਨ ਸੁੰਡੀ 3-4 ਦਿਨਾਂ ਵਿੱਚ ਮਰ ਜਾਂਦੀ ਹੈ ਅਤੇ ਨਰਮੇ ਦੀ ਫ਼ਸਲ ਸੁੰਡੀਆਂ ਦੇ ਹਮਲੇ ਤੋਂ ਬਚ ਜਾਂਦੀ ਹੈ ਅਤੇ ਕੀਟਨਾਸ਼ਕ ਜ਼ਹਿਰਾਂ ਦੀ ਸਪਰੇ ਕਰਨ ਦੀ ਕੋਈ ਲੋੜ ਨਹੀਂ ਪੈਂਦੀ।
ਪ੍ਰਸ਼ਨ 4. ਬਰੀਕੀ ਦੀ ਖੇਤੀ ਤੋਂ ਕੀ ਭਾਵ ਹੈ ਅਤੇ ਇਸਦੇ ਕੀ ਲਾਭ ਹਨ ?
ਉੱਤਰ-ਬਰੀਕੀ ਦੀ ਖੇਤੀ ਤੋਂ ਭਾਵ ਕੁਦਰਤੀ ਸੋਮਿਆਂ ਅਤੇ ਫ਼ਸਲਾਂ ਵਿੱਚ ਵਰਤੀਆਂ ਜਾਂਦੀਆਂ ਵਸਤੂਆਂ ਜਿਵੇਂ ਕਿ ਖਾਦਾਂ, ਕੀਟਨਾਸ਼ਕਾਂ ਤੇ ਨਦੀਨਨਾਸ਼ਕ ਆਦਿ ਦੀ ਸੁਚੱਜੀ ਵਰਤੋਂ ਕਰਨਾ ਹੈ।
ਪ੍ਰਸ਼ਨ 5 . ਪਾਣੀ ਦੀ ਬੱਚਤ ਕਰਨ ਲਈ ਕੀ ਢੰਗ ਤਰੀਕੇ ਅਪਨਾਉਗੇ ?
ਉੱਤਰ—ਲੇਜ਼ਰ ਕਰਾਹਾ ਅਤੇ ਕੈਂਸ਼ੀਓਮੀਟਰ ਦੀ ਵਰਤੋਂ ਨਾਲ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
ਪ੍ਰਸ਼ਨ 6 . ਮੌਸਮੀ ਬਦਲਾਅ ਦਾ ਕਣਕ ਦੀ ਖੇਤੀ ਤੇ ਕੀ ਪ੍ਰਭਾਵ ਹੋ ਸਕਦਾ ਹੈ ?
ਉੱਤਰ—ਮੌਸਮ ਬਦਲਾਅ ਦੇ ਕਾਰਨ ਕਣਕ ਦੀ ਖੇਤੀ ਉੱਤੇ ਘਾਤਕ ਅਸਰ ਹੋ ਸਕਦਾ ਹੈ।
ਪ੍ਰਸ਼ਨ 7. ਗਰੀਨ ਹਾਊਸ ਅੰਦਰ ਤਾਪਮਾਨ ਕਿਉਂ ਵਧ ਜਾਂਦਾ ਹੈ ?
ਉੱਤਰ-ਵਾਤਾਵਰਨ ਪ੍ਰਦੂਸ਼ਣ ਵਿੱਚ ਕੁੱਝ ਗੈਸਾਂ ਜਿਵੇਂ ਕਿ ਕਾਰਬਨ ਡਾਈਆਕ- ਸਾਈਡ (CO,), ਨਾਈਸ ਆਕਸਾਈਡ (NO ), ਕਲੋਰੋ ਫ਼ਲੋਰੋ-ਕਾਰਬਨ (CFC) ਅਤੇ ਮੀਥੇਨ (CH ) ਆਦਿ ਨੂੰ ਸਭ ਤੋਂ ਵੱਧ ਹਾਨੀਕਾਰਕ ਮੰਨਿਆ ਜਾਂਦਾ ਹੈ। ਵਿਗਿਆਨਕ ਭਾਸ਼ਾ ਵਿੱਚ ਇਨ੍ਹਾਂ ਗੈਸਾਂ ਨੂੰ ਗਰੀਨ ਹਾਊਸ ਗੈਸਾਂ ਕਹਿੰਦੇ ਹਨ। ਪਲਾਸਟਿਕ ਜਾਂ ਸ਼ੀਸੇ ਦੇ ਬਣੇ ਘਰ ਨੂੰ ਗਰੀਨ ਹਾਊਸ ਕਿਹਾ ਜਾਂਦਾ ਹੈ। ਇਹ ਪਲਾਸਟਿਕ /ਸ਼ੀਸ਼ਾ ਸੂਰਜ ਤੋਂ ਆਉਣ ਵਾਲੀਆਂ ਕਿਰਨਾਂ ਨੂੰ ਅੰਦਰ ਲੰਘਣ ਤਾਂ ਦਿੰਦਾ ਹੈ ਪਰੰਤੂ ਵਾਪਸ ਜਾਣ ਵਾਲੀਆਂ ਇਨਫਰਾਰੈੱਡ (Infra-red) ਕਿਰਨਾਂ ਨੂੰ ਰੋਕ ਲੈਂਦਾ ਹੈ ਜਿਸ ਕਾਰਨ ਗਰੀਨ ਹਾਊਸ ਅੰਦਰ ਤਾਪਮਾਨ ਵਧ ਜਾਦਾ ਹੈ।
ਪ੍ਰਸ਼ਨ 8 . ਗਰੀਨ ਹਾਊਸ ਗੈਸਾਂ ਦੇ ਨਾਂ ਲਿਖੋ।
ਉੱਤਰ- ਕਾਰਬਨ ਡਾਈਆਕਸਾਈਡ, ਨਾਈਟ੍ਰਸ ਆਕਸਾਈਡ, ਕਲੋਰੋ ਫਲੋਰੋ ਕਾਰਬਨ ਅਤੇ ਮੀਥੇਨ ਗੈਸ।
ਪ੍ਰਸ਼ਨ 9. ਬੀ. ਟੀ. ਕਿਸਮਾਂ ਨੇ ਪੰਜਾਬ ਵਿੱਚ ਨਰਮਾ ਉਤਪਾਦਕ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ?
ਉੱਤਰ-ਬੀ.ਟੀ. ਨਰਮਾ ਆਉਣ ਤੋਂ ਪਹਿਲਾਂ ਅਮਰੀਕਨ ਸੁੰਡੀ ਦੇ ਹਮਲੇ ਕਾਰਨ ਪੰਜਾਬ ਵਿੱਚ ਨਰਮੇ ਦੀ ਫ਼ਸਲ ਤਬਾਹ ਹੋ ਗਈ ਸੀ ਅਤੇ ਇਸਦਾ ਝਾੜ 2 ਤੋਂ 3 ਕੁਇੰਟਲ ਰੂੰ ਪ੍ਰਤੀ ਏਕੜ ਤੱਕ ਹੀ ਰਹਿ ਗਿਆ ਸੀ। ਬੀ. ਟੀ. ਨਰਮੇ ਦੀ ਸਿਫ਼ਾਰਸ਼ ਤੋਂ ਬਾਅਦ ਇਸ ਫ਼ਸਲ ਦਾ ਔਸਤ ਝਾੜ ਪੰਜ ਕੁਇੰਟਲ ਰੂੰ ਪ੍ਰਤੀ ਏਕੜ ਤੋਂ ਵੀ ਵਧ ਗਿਆ ਹੈ। ਬੀ. ਟੀ. ਨਰਮੇ ਦੀ ਕਾਸ਼ਤ ਹੋਣ ਕਾਰਨ ਫ਼ਸਲ ਉੱਪਰ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਵੀ ਬਹੁਤ ਘੱਟ ਗਈ ਹੈ ਜਿਸ ਕਰਕੇ ਵਾਤਾਵਰਨ-ਪ੍ਰਦੂਸ਼ਣ ਵੀ ਘੱਟਿਆ ਹੈ।
ਪ੍ਰਸ਼ਨ 10 . ਸੂਖਮ ਖੇਤੀ ਵਿੱਚ ਕਿਹੜੀਆਂ ਉੱਚ ਤਕਨੀਕਾਂ ਵਰਤੀਆਂ ਜਾਂਦੀਆਂ ਹਨ ?
ਉੱਤਰ—ਸੂਖਮ ਖੇਤੀ ਵਿੱਚ ਸੈਂਸਰਜ਼, ਜੀ. ਪੀ. ਐਸ. (G.P.S) ਪੁਲਾੜ ਤਕਨੀਕ ਆਦਿ ਉੱਚ ਤਕਨੀਕਾਂ ਵਰਤੀਆਂ ਜਾਂਦੀਆਂ ਹਨ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ—
ਪ੍ਰਸ਼ਨ 1. ਪੰਜਾਬ ਵਿੱਚ ਕਿਹੜੀ ਜੀ. ਐਮ. ਬੀਜੀ ਜਾਂਦੀ ਹੈ ਅਤੇ ਇਸਦੇ ਕੀ ਲਾਭ ਹਨ ?
ਉੱਤਰ—ਪੰਜਾਬ ਵਿੱਚ ਬੀ.ਟੀ. ਨਰਮਾ ਜੀ.ਐਮ. ਫ਼ਸਲ ਬੀਜੀ ਜਾਂਦੀ ਹੈ।ਅੱਜਕੱਲ੍ਹ ਸਾਰੇ ਸੂਬੇ ਵਿੱਚ ਇਸ ਦੀ ਹੀ ਕਾਸ਼ਤ ਹੁੰਦੀ ਹੈ। ਇਸ ਫ਼ਸਲ ਵਿੱਚ ਮਿਲਣ ਵਾਲੇ ਜੀਨ ਅਮਰੀਕਨ ਸੁੰਡੀ ਤੋਂ ਇਲਾਵਾ ਹੋਰ ਸੁੰਡੀਆਂ ਨੂੰ ਮਾਰ ਦਿੰਦੇ ਹਨ। ਇਸ ਤਰ੍ਹਾਂ ਇਸ ਦੀ ਬੀਜਾਈ ਕਰਨ ਲਈ ਕੀਟਨਾਸ਼ਕਾਂ ਦੇ ਛਿੜਕਾਅ ਤੋਂ ਰਾਹਤ ਮਿਲਦੀ ਹੈ।
ਪ੍ਰਸ਼ਨ 2. ਜੀ. ਐਮ. ਫ਼ਸਲਾਂ ਤੋਂ ਹੋਣ ਵਾਲੇ ਸੰਭਾਵੀ ਖ਼ਤਰੇ ਕਿਹੜੇ ਹਨ ?
ਉੱਤਰ-ਜੀ.ਐਮ.ਫ਼ਸਲਾਂ ਤੋਂ ਸੰਭਾਵੀ ਖ਼ਤਰੇ : ਜਦ ਤੋਂ ਜੀ.ਐਮ.ਫ਼ਸਲਾਂ ਦੀ ਖੋਜ ਹੋਈ ਹੈ ਤਦ ਤੋਂ ਹੀ ਕਈ ਵਾਤਾਵਰਨ ਭਲਾਈ ਸੰਸਥਾਵਾਂ, ਸਮਾਜਿਕ ਸੰਸਥਾਵਾਂ, ਮਨੁੱਖੀ ਸਿਹਤ ਨਾਲ ਸੰਬੰਧਿਤ ਸੰਸਥਾਵਾਂ ਅਤੇ ਕੁਝ ਵਿਗਿਆਨੀਆਂ ਵੱਲੋਂ ਇਨ੍ਹਾਂ ਫ਼ਸਲਾਂ ਦੀ ਵਿਰੋਧਤਾ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ ਅਜਿਹੀਆਂ ਫ਼ਸਲਾਂ ਦੇ ਮਨੁੱਖੀ ਸਿਹਤ, ਵਾਤਾਵਰਨ, ਫ਼ਸਲਾਂ ਦੀਆਂ ਪ੍ਰਜਾਤੀਆਂ ਅਤੇ ਹੋਰ ਪੌਦਿਆਂ ਉੱਪਰ ਮਾੜੇ ਅਸਰ ਪੈ ਸਕਦੇ ਹਨ। ਜੀ. ਐਮ. ਫ਼ਸਲਾਂ ਦੇ ਇਹਨਾਂ ਸੰਭਾਵੀ ਖ਼ਤਰਿਆਂ ਕਾਰਨ ਕੁਝ ਦੋਸ਼ ਇਹਨਾਂ ਫਸਲਾਂ ਨੂੰ ਉਗਾਉਣ ਦੀ ਇਜਾਜ਼ਤ ਨਹੀਂ ਦਿੰਦੇ ਪਰ ਇਨ੍ਹਾਂ ਸੰਭਾਵੀ ਪਤਰਿਆ ਬਾਰੇ ਅਜੇ ਤੱਕ ਕੋਈ ਠੋਸ ਸਬੂਤ ਨਹੀਂ ਮਿਲੇ ਹਨ।
ਪ੍ਰਸ਼ਨ 3 . ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਦੇ ਕੀ ਮੁੱਖ ਉਦੇਸ਼ ਹਨ ?
ਉੱਤਰ—ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਦਾ ਮੁੱਖ ਉਦੇਸ਼ ਪਲਾਂਟ ਬਰੀਡਰ ਦਾ ਉਸ ਦੁਆਰਾ ਪੈਦਾ ਕੀਤੀ ਨਵੀਂ ਪੌਦ ਕਿਸਮ ਉੱਤੇ ਅਤੇ ਕਿਸਾਨ ਦਾ ਉਸਦੀ ਕਈ ਸਾਲਾਂ ਤੋਂ ਸੰਭਾਲੀ ਅਤੇ ਸੁਧਾਰੀ ਹੋਈ ਕਿਸਮ ਉੱਤੇ ਅਧਿਕਾਰ ਸਥਾਪਿਤ ਕਰਨਾ ਅਤੇ ਸਾਰੀਆਂ ਕਿਸਮਾਂ ਦਾ ਵਧੀਆ ਬੀਜ ਅਤੇ ਪੌਦ ਸਮੱਗਰੀ ਨੂੰ ਹਾਸਲ ਕਰਵਾਉਣਾ ਹੈ।
ਪ੍ਰਸ਼ਨ 4. ਗ੍ਰੀਨ ਹਾਊਸ ਗੈਸਾਂ ਦਾ ਵਾਤਾਵਰਨ ਉੱਤੇ ਕੀ ਪ੍ਰਭਾਵ ਪੈਦਾ ਹੈ ?
ਉੱਤਰ—ਗ੍ਰੀਨ ਹਾਊਸ ਗੈਸਾਂ ਦਾ ਵਾਤਾਵਰਨ ਉੱਤੇ ਬੜਾ ਮਾਰੂ ਪ੍ਰਭਾਵ ਪੈਂਦਾ ਹੈ। ਇਸ ਕਾਰਨ ਧਰਤੀ ਦੀ ਸਤ੍ਹਾ ਦਾ ਤਾਪਮਾਨ ਵੱਧ ਗਿਆ ਹੈ। ਇਸ ਕਾਰਨ ਕਿਤੇ ਹੜ੍ਹ ਆ ਰਹੇ ਹਨ ਅਤੇ ਕਿਤੇ ਸੋਕਾ ਪੈ ਰਿਹਾ ਹੈ। ਸਮੁੰਦਰੀ ਪਾਣੀ ਦਾ ਪੱਧਰ ਉੱਪਰ ਉੱਠ ਰਿਹਾ ਹੈ।ਮੌਨਸੂਨ ਵਰਖਾ ਵਿੱਚ ਅਨਿਸਚਿਤਤਾ ਵੱਧ ਰਹੀ ਹੈ। ਇਸ ਕਾਰਨ ਸਮੁੰਦਰੀ ਤੂਫਾਨ ਤੇ ਚੱਕਰਵਾਤਾਂ ਆਦਿ ਵਿੱਚ ਵਾਧਾ ਹੋ ਰਿਹਾ ਹੈ।
ਪ੍ਰਸ਼ਨ 5 . ਮੌਸਮੀ ਬਦਲਾਅ ਦੇ ਖੇਤੀਬਾੜੀ ਉੱਪਰ ਕੀ ਪ੍ਰਭਾਵ ਪੈ ਸਕਦੇ ਹਨ ?
ਉੱਤਰ—ਮੌਸਮੀ ਬਦਲਾਅ ਦਾ ਖੇਤੀਬਾੜੀ ਤੇ ਹੇਠ ਲਿਖੇ ਅਸਰ ਪੈਂਦੇ ਹਨ— 1. ਮੌਸਮੀ ਬਦਲਾਅ ਦਾ ਪ੍ਰਭਾਵ ਵੱਖ-ਵੱਖ ਸਥਾਨਾਂ ਤੇ ਵੱਖ-ਵੱਖ ਹੋਵੇਗਾ। ਕਈ ਦੇਸ਼ਾਂ ਵਿੱਚ ਇਸਦੇ ਖੇਤੀ ਉੱਪਰ ਮਾਰੂ ਅਸਰ ਪੈ ਸਕਦੇ ਹਨ ਪਰ ਕੁੱਝ ਦੇਸ਼ਾਂ ਵਿੱਚ ਇਸ ਦੇ
ਖੇਤੀ ਪੈਦਾਵਾਰ ਤੇ ਚੰਗੇ ਅਸਰ ਵੀ ਪੈ ਸਕਦੇ ਹਨ।
- ਤਾਪਮਾਨ ਵਿੱਚ ਤਬਦੀਲੀਆਂ ਕਾਰਨ ਫ਼ਸਲਾਂ ਦੇ ਜੀਵਨ-ਕਾਲ, ਫ਼ਸਲੀ ਚੱਕਰ ਅਤੇ ਫ਼ਸਲਾਂ ਦੀ ਕਾਸ਼ਤ ਦੇ ਸਮੇਂ ਵਿੱਚ ਤਬਦੀਲੀਆਂ ਆ ਸਕਦੀਆਂ ਹਨ।
- ਤਾਪਮਾਨ ਅਤੇ ਹਵਾ ਵਿੱਚ ਸਿਲ੍ਹ ਵਧਣ ਕਾਰਨ ਫ਼ਸਲਾਂ ਦੀਆਂ ਨਵੀਆਂ ਬੀਮਾਰੀਆਂ ਅਤੇ ਕੀੜੇ-ਮਕੌੜੇ ਪੈਦਾ ਹੋ ਸਕਦੇ ਹਨ ਅਤੇ ਖੇਤੀ ਪੈਦਾਵਾਰ ਦਾ ਨੁਕਸਾਨ ਕਰ ਸਕਦੇ ਹਨ।
- ਮੌਨਸੂਨ ਦੀ ਅਨਿਸ਼ਚਿਤਤਾ ਸਾਉਣੀ ਦੀਆਂ ਫ਼ਸਲਾਂ ਨੂੰ ਪ੍ਰਭਾਵਿਤ ਕਰੇਗੀ। 5. ਫ਼ਰਵਰੀ-ਮਾਰਚ ਵਿੱਚ ਤਾਪਮਾਨ ਦਾ ਵਾਧਾ ਪੰਜਾਬ ਵਿੱਚ ਕਣਕ ਦੇ ਝਾੜ ਉੱਪਰ ਮਾਰੂ ਅਸਰ ਪਾ ਸਕਦਾ ਹੈ।
- ਰਾਤ ਦੇ ਤਾਪਮਾਨ ਵਿੱਚ ਵਾਧਾ ਫ਼ਸਲਾਂ ਦੇ ਝਾੜ ਉੱਪਰ ਮਾੜਾ ਅਸਰ ਪਾਵੇਗਾ।
Khetibari Book-9(Punjabi medium)
Lesson 1 ਸਾਉਣੀ ਦੀਆਂ ਫ਼ਸਲਾਂ Lesson 2 ਸਾਉਣੀ ਦੀਆਂ ਸਬਜ਼ੀਆਂ
Lesson 3 ਫੁੱਲਾਂ ਦੀ ਕਾਸ਼ਤ Lesson 4 ਖੇਤੀ ਉਤਪਾਦਾਂ ਦਾ ਮੰਡੀਕਰਨ
Lesson 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ
Lesson 6 ਪਸ਼ੂ ਪਾਲਣ Lesson 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ
Lesson 8 ਮੁਰਗੀ ਪਾਲਣ Lesson 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ
Lesson 10 ਮੱਛੀ ਪਾਲਣ Lesson 11 ਕੁਝ ਨਵੇਂ ਖੇਤੀ ਵਿਸ਼ੇ
- ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
- ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
- ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।