ਪਾਠ 7. ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਉ:
ਪ੍ਰਸ਼ਨ 1. ਆਮ ਤੌਰ ਤੇ ਗਾਂ ਦੇ ਦੁੱਧ ਤੋਂ ਕਿੰਨਾ ਖੋਆ ਤਿਆਰ ਹੋ ਸਕਦਾ ਹੈ ?
ਉੱਤਰ-200 ਗਰਾਮ
ਪ੍ਰਸ਼ਨ 2. ਮੱਝ ਦੇ ਦੁੱਧ ਤੋਂ ਆਮ ਤੌਰ ਤੇ ਕਿੰਨਾ ਖੋਆ ਤਿਆਰ ਹੋ ਸਕਦਾ ਹੈ ?
ਉੱਤਰ-250 ਗਰਾਮ।
ਪ੍ਰਸ਼ਨ 3 . ਗਾਂ ਦੇ ਇੱਕ ਕਿਲੋਗਰਾਮ ਦੁੱਧ ਵਿਚੋਂ ਕਿੰਨਾ ਪਨੀਰ ਤਿਆਰ ਹੋ ਸਕਦਾ ਹੈ ?
ਉੱਤਰ—180 ਗਰਾਮ।
ਪ੍ਰਸ਼ਨ 4. ਮੱਝ ਦੇ ਇੱਕ ਕਿਲੋਗਰਾਮ ਦੁੱਧ ਵਿਚੋਂ ਕਿੰਨਾ ਪਨੀਰ ਤਿਆਰ ਹੋ ਸਕਦਾ ਹੈ ?
ਉੱਤਰ-250 ਗਰਾਮ।
ਪ੍ਰਸ਼ਨ 5 . ਜਾਗ ਲਗਾ ਕੇ ਦੁੱਧ ਤੋਂ ਬਣਾਏ ਜਾਣ ਵਾਲੇ ਪਦਾਰਥ ਲਿਖੋ।
ਉੱਤਰ-ਦਹੀਂ ਅਤੇ ਲੱਸੀ।
ਪ੍ਰਸ਼ਨ 6 . ਗਾਂ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਫੈਟ ਹੁੰਦੀ ਹੈ ?
ਉੱਤਰ—4%।
ਪ੍ਰਸ਼ਨ 7 . ਗਾਂ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਐਸ. ਐਨ. ਐਫ. (SNF) ਹੁੰਦੀ ਹੈ ?
ਉੱਤਰ-8.50% ।
ਪ੍ਰਸ਼ਨ 8 . ਮੱਝ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਫੈਟ ਹੁੰਦੀ ਹੈ ?
ਉੱਤਰ-6% ।
ਪ੍ਰਸ਼ਨ 9. ਮੱਝ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਐਸ. ਐਨ. ਐਫ. (SNF) ਹੁੰਦੀ ਹੈ ?
ਉੱਤਰ-9% ।
ਪ੍ਰਸ਼ਨ 10 . ਟੋਨਡ ਦੁੱਧ ਵਿਚ ਕਿੰਨੀ ਫੈਟ ਹੁੰਦੀ ਹੈ ?
ਉੱਤਰ— 3.0% |
(ਅ) ਇੱਕ-ਦੋ ਵਾਕਾਂ ਵਿਚ ਉੱਤਰ ਦਿਉ-
ਪ੍ਰਸ਼ਨ 1. ਮਨੁੱਖੀ ਖ਼ੁਰਾਕ ਵਿੱਚ ਦੁੱਧ ਦੀ ਕੀ ਮਹੱਤਤਾ ਹੈ ?
ਉੱਤਰ—ਦੁੱਧ ਨੂੰ ਵੱਡਮੁੱਲੀ ਦਾਤ ਇਸ ਦੀ ਖ਼ੁਰਾਕੀ ਮਹੱਤਤਾ ਕਾਰਨ ਕਿਹਾ ਜਾਂਦਾ ਹੈ ਕਿਉਂਕਿ ਦੁੱਧ ਸਰੀਰ ਦੇ ਵੱਧਣ-ਫੁੱਲਣ ਲਈ ਪ੍ਰੋਟੀਨ, ਹੱਡੀਆਂ ਦੀ ਬਣਤਰ ਅਤੇ ਮਜ਼ਬੂਤੀ ਲਈ ਧਾਤਾਂ ਅਤੇ ਸੁਚੱਜੀ ਸਿਹਤ ਲਈ ਪ੍ਰੋਟੀਨ ਅਤੇ ਤਾਕਤ ਦਾ ਅਹਿਮ ਸੋਮਾ ਹੈ।
ਪ੍ਰਸ਼ਨ 2. ਦੁੱਧ ਵਿੱਚ ਕਿਹੜੇ-ਕਿਹੜੇ ਖ਼ੁਰਾਕੀ ਤੱਤ ਪਾਏ ਜਾਂਦੇ ਹਨ ?
ਉੱਤਰ—ਦੁੱਧ ਵਿੱਚ ਪ੍ਰੋਟੀਨ ਅਤੇ ਧਾਤ ਖ਼ੁਰਾਕੀ ਤੱਤ ਪਾਏ ਜਾਂਦੇ ਹਨ।
ਪ੍ਰਸ਼ਨ 3 . ਵਪਾਰਕ ਪੱਧਰ ਤੇ ਦੁੱਧ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾਂਦੇ ਹਨ?
ਉੱਤਰ-ਵਪਾਰਕ ਪੱਧਰ ਤੇ ਦੁੱਧ ਤੋਂ ਟੋਨਡ, ਡਬਲ ਟੋਨਡ, ਮਿੱਠਾ ਅਤੇ ਸਟੈਂਡਰਡ ਦੁੱਧ ਆਦਿ, ਯੋਗਹਰਟ (ਦਹੀਂ), ਪਨੀਰ, ਸੰਘਣਾ ਦੁੱਧ, ਸਪਰੇਟਾ ਦੁੱਧ, ਪਾਊਡਰ, ਦੁੱਧ ਦਾ ਪਾਊਡਰ, ਮੱਖਣ, ਬੱਚਿਆਂ ਦਾ ਪਾਊਡਰ ਅਤੇ ਆਈਸ ਕਰੀਮ ਆਦਿ ਪਦਾਰਥ ਵੀ ਤਿਆਰ ਕਰਕੇ ਵੇਚੇ ਜਾਂਦੇ ਹਨ।
ਪ੍ਰਸ਼ਨ 4. ਖੋਏ ਨੂੰ ਕਿੰਨੇ ਡਿਗਰੀ ਤਾਪਮਾਨ ਤੇ ਕਿੰਨੇ ਦਿਨ ਤੱਕ ਰੱਖਿਆ ਜਾ ਸਕਦਾ ਹੈ ?
ਉੱਤਰ—ਖੋਏ ਨੂੰ ਆਮ ਤਾਪਮਾਨ ਤੇ 3 ਦਿਨ ਤੱਕ ਰੱਖਿਆ ਜਾ ਸਕਦਾ ਹੈ।
ਪ੍ਰਸ਼ਨ 5 . ਘਿਉ ਨੂੰ ਜ਼ਿਆਦਾ ਸਮੇਂ ਲਈ ਕਿਵੇਂ ਸੰਭਾਲ ਕੇ ਰੱਖਿਆ ਜਾ ਸਕਦਾ ਹੈ ?
ਉੱਤਰ—ਘਿਉ ਨੂੰ ਟੀਨ ਦੇ ਡੱਬਿਆਂ ਵਿੱਚ ਚੰਗੀ ਤਰ੍ਹਾਂ ਸੀਲ ਕਰਕੇ 21 ਡਿਗਰੀ ਸੈਲਸੀਅਮ ਤੇ 6 ਮਹੀਨੇ ਤੋਂ ਇੱਕ ਸਾਲ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ।
ਪ੍ਰਸ਼ਨ 6 . ਪਨੀਰ ਨੂੰ ਕਿੰਨੇ ਡਿਗਰੀ ਤਾਪਮਾਨ ਤੇ ਕਿੰਨੇ ਦਿਨ ਤੱਕ ਰੱਖਿਆ ਜਾ ਸਕਦਾ ਹੈ ?
ਉੱਤਰ—ਪਨੀਰ ਦੋ ਹਫ਼ਤੇ ਤੱਕ ਫਰਿੱਜ ਵਿੱਚ ਰੱਖਿਆ ਜਾ ਸਕਦਾ ਹੈ।
ਪ੍ਰਸ਼ਨ 7 . ਦੁੱਧ ਦੇ ਪਦਾਰਥ ਬਣਾਉਣ ਲਈ ਟਰੇਨਿੰਗ ਕਿਥੋਂ ਲਈ ਜਾ ਸਕਦੀ ਹੈ ?
ਉੱਤਰ-ਦੁੱਧ ਦੇ ਪਦਾਰਥ ਬਣਾਉਣ ਸੰਬੰਧੀ ਵਧੇਰੇ ਤਕਨੀਕੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਅਤੇ ਨੈਸ਼ਨਲ ਡੇਅਰੀ ਖੋਜ ਇੰਸਟੀਚਿਊਟ (NDRI), ਕਰਨਾਲ ਤੋਂ ਲਈ ਜਾ ਸਕਦੀ ਹੈ।
ਪ੍ਰਸ਼ਨ 8 . ਡਬਲ ਟੋਨਡ ਅਤੇ ਸਟੈਂਡਰਡ ਦੁੱਧ ਦੇ ਮਿਆਰ ਲਿਖੋ:-
ਉੱਤਰ—ਡਬਲ ਟੋਨਡ ਅਤੇ ਸਟੈਂਡਰਡ ਦੁੱਧ ਦੇ ਮਿਆਰ-
ਦੁੱਧ ਦੀ ਸ੍ਰੇਣੀ ਫੈਟ (%) ਐਸ. ਐਨ,. ਐਫ. (%)
ਡਬਲ ਟੋਨਡ ਦੁੱਧ 1.5. 9.0
ਸਟੈਂਡਰਡ ਦੁੱਧ 4.5 8.5
ਪ੍ਰਸ਼ਨ 9. ਖੋਏ ਨੂੰ ਸੰਭਾਲਣ ਦਾ ਤਰੀਕਾ ਲਿਖੋ।
ਉੱਤਰ—ਖੋਏ ਨੂੰ ਜ਼ਿਆਦਾ ਦੇਰ ਤੱਕ ਸੰਭਾਲਣ ਲਈ ਇਸ ਨੂੰ ਠੰਡੀ ਥਾਂ ਅਤੇ ਮੋਮੀ ਕਾਗਜ਼ (ਪੋਲੀਥੀਨ) ਦੇ ਲਿਫਾਫ਼ੇ ਵਿੱਚ ਲਪੇਟ ਕੇ ਜਾਂ ਟੀਨ ਦੇ ਡੱਬਿਆਂ ਵਿੱਚ ਰੱਖਣਾ ਚਾਹੀਦਾ ਹੈ। ਖੋਏ ਨੂੰ ਆਮ ਤਾਪਮਾਨ ਤੇ 13 ਦਿਨ ਅਤੇ ਕੋਲਡ ਸਟੋਰ ਵਿੱਚ ਢਾਈ ਮਹੀਨੇ ਤੱਕ ਆਸਾਨੀ ਨਾਲ ਸੰਭਾਲ ਕੇ ਰੱਖਿਆ ਜਾ ਸਕਦਾ ਹੈ।
ਪ੍ਰਸ਼ਨ 10. ਖੋਏ ਤੋਂ ਬਣਨ ਵਾਲੀਆਂ ਮਠਿਆਈਆਂ ਦੇ ਨਾਂ ਲਿਖੋ।
ਉੱਤਰ—ਖੋਏ ਤੋਂ ਬਰਫੀ, ਪੇੜੇ, ਕਲਾਕੰਦ ਅਤੇ ਗੁਲਾਬ ਜਾਮਨ ਆਦਿ ਮਠਿਆਈਆਂ ਬਣਾਈਆਂ ਸਕਦੀਆਂ ਹਨ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ :-
ਪ੍ਰਸ਼ਨ 1 . ਦੁੱਧ ਦੇ ਪਦਾਰਥ ਬਣਾ ਕੇ ਵੇਚਣ ਦੇ ਕੀ ਫ਼ਾਇਦੇ ਹਨ ?
ਉੱਤਰ-ਦੁੱਧ ਵੇਚਣ ਨਾਲੋਂ ਦੁੱਧ ਦੀਆਂ ਵਸਤੂਆਂ ਬਣਾ ਕੇ ਵੇਚਣ ਨਾਲ ਵਧੇਰੇ ਲਾਭ ਹੁੰਦਾ ਹੈ।ਜਿਵੇਂ ਦੁੱਧ ਵੇਚਣ ਦੀ ਬਜਾਏ ਜੇ ਦੁੱਧ ਦਾ ਖੋਆ ਬਣਾ ਕੇ ਵੇਚਿਆ ਜਾਵੇ ਤਾਂ ਵਧੇਰੇ ਪੈਸੇ ਵੱਟੇ ਜਾ ਸਕਦੇ ਹਨ ਅਤੇ ਜੇ ਖੋਏ ਦੀ ਮਠਿਆਈ ਬਣਾਈ ਜਾਵੇ ਤਾਂ ਮੁਨਾਫ਼ੇ ਦੀ ਦਰ ਹੋਰ ਵੱਧ ਜਾਵੇਗੀ।
ਪ੍ਰਸ਼ਨ 2. ਪਨੀਰ ਬਣਾਉਣ ਦੀ ਵਿਧੀ ਲਿਖੋ ।
ਉੱਤਰ—ਪਨੀਰ ਜਾਂ ਛੈਣਾ ਤਿਆਰ ਕਰਨ ਲਈ ਉੱਬਲਦੇ ਦੁੱਧ ਨੂੰ ਲੈਕਟਿਕ ਜਾਂ ਸਿਟਰਿਕ ਏਸਿਡ (ਨਿੰਬੂ ਦਾ ਸਤ) ਨਾਲ ਫਟਾ ਜਾਂ ਪਾੜ ਲਿਆ ਜਾਂਦਾ ਹੈ ਅਤੇ ਇਸ ਵਿਚੋਂ ਪਾਣੀ ਨਿਚੋੜ ਲਿਆ ਜਾਂਦਾ ਹੈ। ਗਾਂ ਦੇ ਇਕ ਕਿਲੋਗਰਾਮ ਦੁੱਧ ਤੋਂ ਤਕਰੀਬਨ 180 ਗਰਾਮ ਅਤੇ ਮੱਝ ਦੇ ਇਕ ਕਿਲੋਗਰਾਮ ਦੁੱਧ ਤੋਂ 250 ਗਰਾਮ ਪਨੀਰ ਬਣ ਜਾਂਦਾ ਹੈ।
ਪ੍ਰਸ਼ਨ 3 . ਖੋਆ ਬਣਾਉਣ ਦੀ ਵਿਧੀ ਲਿਖੋ।
ਉੱਤਰ—ਦੁੱਧ ਤੋਂ ਖੋਆ ਬਣਾਉਣ ਲਈ ਦੁੱਧ ਨੂੰ ਕੜਾਹੀ ਵਿੱਚ ਅੱਗ ਤੇ ਗਰਮ ਕੀਤਾ ਜਾਂਦਾ ਹੈ ਅਤੇ ਕਾਫੀ ਸੰਘਣਾ ਹੋਣ ਤੱਕ ਖ਼ਰਚਣੇ ਨਾਲ ਹਿਲਾਇਆ ਅਤੇ ਖ਼ਰਚਿਆ ਜਾਂਦਾ ਹੈ। ਇਸ ਤੋਂ ਬਾਅਦ ਕੜਾਹੀ ਨੂੰ ਅੱਗ ਤੋ ਲਾਹ ਕੇ ਠੰਡਾ ਕਰਕੇ ਖੋਏ ਦਾ ਪੇੜਾ ਬਣਾ ਲਿਆ ਜਾਂਦਾ ਹੈ।
ਪ੍ਰਸ਼ਨ 4. ਵੱਖ-ਵੱਖ ਸ਼੍ਰੇਣੀਆਂ ਦੇ ਦੁਧ ਦੇ ਕੀ ਕਾਨੂੰਨੀ ਮਿਆਰ ਹਨ ?
ਉੱਤਰ-ਦੁੱਧ ਦੇ ਮੰਡੀਕਰਨ ਵੇਲੇ ਦੁੱਧ ਉਤਪਾਦਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਦੁੱਧ ਦੇ • ਮਿਆਰ ਰੱਖਣੇ ਜ਼ਰੂਰੀ ਹਨ। ਜਿਵੇਂ ਗਾਂ ਦੇ ਦੁੱਧ ਵਿੱਚ ਘੱਟੋ ਘੱਟ 4% ਫੈਟ ਅਤੇ 8.5% ਐਸ. ਐਨ. ਐਫ. [Solid not fat (SNF)] ਅਤੇ ਮੱਝ ਦੇ ਦੁੱਧ ਵਿੱਚ 6% ਫੈਟ ਅਤੇ 9% ਐਸ. ਐਨ. ਐਫ. ਹੋਣੇ ਚਾਹੀਦੇ ਹਨ। ਇਸੇ ਤਰ੍ਹਾਂ ਦੁੱਧ ਵੇਚਣ ਵੇਲੇ ਦੁੱਧ ਦੀਆਂ – ਵੱਖ-ਵੱਖ ਸ਼੍ਰੇਣੀਆਂ ਵਿੱਚ ਵੀ ਹੇਠ ਲਿਖੇ ਮਿਆਰ ਰੱਖਣੇ ਕਾਨੂੰਨੀ ਤੌਰ ਤੇ ਜ਼ਰੂਰੀ ਹਨ :
ਦੁੱਧ ਦੀ ਸ਼੍ਰੇਣੀ ਫੈਟ % ਐਸ %
ਟੇਨਡ ਦੁੱਧ 3.0 8.5
ਡਬਲ ਟੋਨਡ ਦੁੱਧ 1.5 9.0
ਸਟੈਂਡਰਡ 4.5 8.5
ਪ੍ਰਸ਼ਨ 5. ਦੁੱਧ ਦੇ ਪਦਾਰਥ ਬਣਾ ਕੇ ਵੇਚਣ ਵੇਲੇ ਮੰਡੀਕਰਨ ਦੇ ਕਿਹੜੇ-ਕਿਹੜੇ ਨੁਕਤਿਆਂ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ?
ਉੱਤਰ-ਦੁੱਧ ਦੇ ਪਦਾਰਥ ਬਣਾ ਕੇ ਵੇਚਣ ਵੇਲੇ ਮੰਡੀਕਰਨ ਦੇ ਹੇਠ ਲਿਖੇ ਨੁਕਤਿਆਂ ਵੱਲ ਉਚੇਚਾ ਧਿਆਨ ਨਾਲ ਵਧੇਰੇ ਲਾਭ ਕਮਾਇਆ ਜਾ ਸਕਦਾ ਹੈ :
(i) ਦੁੱਧ ਪਦਾਰਥਾਂ ਸੰਬੰਧੀ ਕਾਨੂੰਨੀ ਮਿਆਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
(ii) ਪਦਾਰਥ ਬਣਾਉਣ ਵੇਲੇ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ।
(iii) ਪਦਾਰਥਾਂ ਤੇ ਲੇਬਲ ਲਗਾ ਕੇ ਵੇਚਣਾ ਚਾਹੀਦਾ ਹੈ।
(iv) ਪਦਾਰਥਾਂ ਸੰਬੰਧੀ ਮਸ਼ਹੂਰੀ ਜਾਂ ਇਸ਼ਤਿਹਾਰ ਦੇਣਾ ਚਾਹੀਦਾ ਹੈ।
(v) ਪਦਾਰਥ ਵਿੱਚ ਮਿਆਰੀ ਗੁਣਵੱਤਾ ਰੱਖਣੀ ਚਾਹੀਦੀ ਹੈ।
Khetibari Book-9(Punjabi medium)
Lesson 1 ਸਾਉਣੀ ਦੀਆਂ ਫ਼ਸਲਾਂ Lesson 2 ਸਾਉਣੀ ਦੀਆਂ ਸਬਜ਼ੀਆਂ
Lesson 3 ਫੁੱਲਾਂ ਦੀ ਕਾਸ਼ਤ Lesson 4 ਖੇਤੀ ਉਤਪਾਦਾਂ ਦਾ ਮੰਡੀਕਰਨ
Lesson 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ
Lesson 6 ਪਸ਼ੂ ਪਾਲਣ Lesson 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ
Lesson 8 ਮੁਰਗੀ ਪਾਲਣ Lesson 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ
Lesson 10 ਮੱਛੀ ਪਾਲਣ Lesson 11 ਕੁਝ ਨਵੇਂ ਖੇਤੀ ਵਿਸ਼ੇ
- ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
- ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
- ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।