ਪਾਠ– 25 ਸੰਸਦ: ਬਣਤਰ, ਭੂਮਿਕਾ ਅਤੇ ਵਿਸ਼ੇਸ਼ਤਾਵਾਂ
ਖਾਲੀ ਥਾਵਾਂ ਭਰੋ:-
1. ਲੋਕ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ 545 ਹੈ ।
2. ਰਾਜ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ 250 ਹੈ ।
3. ਪੰਜਾਬ ਵਿੱਚੋਂ ਲੋਕ ਸਭਾ ਲਈ 13 ਮੈਂਬਰ ਚੁਣੇ ਜਾਂਦੇ ਹਨ।
4. ਭਾਰਤ ਦਾ ਰਾਸ਼ਟਰਪਤੀ ਬਣਨ ਲਈ ਘੱਟੋ ਘੱਟ 35 ਸਾਲ ਉਮਰ ਹੋਈ ਚਾਹੀਦੀ ਹੈ।
5. ਸੰਸਦੀ ਸਰਕਾਰ ਨੂੰ ਲੋਕਤੰਤਰੀ ਸਰਕਾਰ ਵੀ ਕਿਹਾ ਜਾਂਦਾ ਹੈ।
6. ਧਨ ਬਿੱਲ ਕੇਵਲ ਲੋਕ ਸਭਾ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ।
ਸਹੀ (✓) ਜਾਂ ਗਲਤ (X) ਦਾ ਨਿਸ਼ਾਨ ਲਗਾਓ:-
1. ਲੋਕ ਸਭਾ ਇੱਕ ਸਥਾਈ ਸਦਨ ਹੈ। (X)
2. ਰਾਜ ਸਭਾ ਦੇ 1/3 ਮੈਂਬਰ ਹਰ ਦੋ ਸਾਲ ਬਾਅਦ ਰਿਟਾਇਰ ਹੁੰਦੇ ਹਨ। (✓)
3. ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਵਿੱਚ ਗੂੜਾ ਸਬੰਧ ਹੁੰਦਾ ਹੈ । (✓)
4. ਸੰਸਦੀ ਸਰਕਾਰ ਵਿੱਚ ਪ੍ਰਧਾਨ ਮੰਤਰੀ ਨਾ-ਮਾਤਰ ਕਾਰਜਪਾਲਿਕਾ ਹੈ। (X) (ਪ੍ਰਧਾਨ ਮੰਤਰੀ ਅਸਲੀ ਕਾਰਜਪਾਲਿਕਾ, ਰਾਸ਼ਟਰਪਤੀ ਨਾ-ਮਤਰ ਕਾਰਜ ਪਾਲਿਕਾ)
5. ਸੰਸਦ ਦੁਆਰਾ ਬਣਾਏ ਕਾਨੂੰਨ ਸਰਵਉੱਚ ਹੁੰਦੇ ਹਨ। (✓)
ਬਹੁ- ਵਿਕਲਪੀ ਪ੍ਰਸ਼ਨ:-
1. ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ?
ੳ) 8
ਅ) 12 (✓)
ੲ) 02
ਸ) 10
2. ਪੰਜਾਬ ਵਿਚੋਂ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ?
ੳ) 11
ਅ) 13
ੲ) 07 (✓)
ਸ) 02
3. ਸੰਸਦ ਦੇ ਦੋਨਾਂ ਸਦਨਾਂ ਵਿਚ ਹੋਏ ਮੱਤਭੇਦ ਨੂੰ ਕੌਣ ਦੂਰ ਕਰਦਾ ਹੈ?
ੳ) ਸਪੀਕਰ
ਅ) ਪ੍ਰਧਾਨ ਮੰਤਰੀ
ੲ) ਰਾਸ਼ਟਰਪਤੀ (✓)
ਸ) ਉੱਪ-ਰਾਸ਼ਟਰਪਤੀ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ :-
ਪ੍ਰਸ਼ਨ 1. ਸੰਸਦ ਦੇ ਸ਼ਬਦੀ ਅਰਥ ਲਿਖੋ।
ਉੱਤਰ- ਪੰਜਾਬੀ ਭਾਸ਼ਾ ਦਾ ਸ਼ਬਦ ‘ਸੰਸਦ’ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਪਾਰਲੀਮੈਂਟ ਜੋ ਕਿ ਫਰਾਂਸੀਸੀ ਭਾਸ਼ਾ ਦੇ ਸ਼ਬਦ ‘ਪਾਰਲਰ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ‘ਗੱਲਬਾਤ ਕਰਨਾ । ਸੋ, ਸੰਸਦ ਇੱਕ ਅਜਿਹੀ ਸੰਸਥਾ ਹੈ ਜਿੱਥੇ ਬੈਠ ਕੇ ਲੋਕਾਂ ਦੇ ਨੁਮਾਇੰਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਸ਼ਿਆਂ ਤੇ ਗੱਲਬਾਤ ਕਰਦੇ ਹਨ
ਪ੍ਰਸ਼ਨ 2. ਸਰਕਾਰ ਸੰਸਦ ਪ੍ਰਤੀ ਕਿਵੇਂ ਜਵਾਬਦੇਹ ਹੈ ?
ਉੱਤਰ- ਸਰਕਾਰ ਉਨ੍ਹਾਂ ਚਿਰ ਹੀ ਆਪਣੇ ਅਹੁਦੇ ਤੇ ਬਿਰਾਜਮਾਨ ਰਹਿੰਦੀ ਹੈ, ਜਿੰਨਾ ਚਿਰ ਉਸ ਕੋਲ ਸੰਸਦ ਵਿੱਚ ਬਹੁਮਤ ਦਾ ਸਮਰਥਨ ਰਹਿੰਦਾ ਹੈ ।
ਪ੍ਰਸ਼ਨ 3. ਸੰਸਦ ਵਿੱਚ ਕਾਨੂੰਨ ਕਿਵੇਂ ਬਣਦਾ ਹੈ ?
ਉੱਤਰ- ਬਿੱਲ ਸੰਸਦ ਦੇ ਕਿਸੇ ਵੀ ਸਦਨ ਵਿੱਚ ਪੇਸ਼ ਕੀਤੇ ਜਾ ਸਕਦੇ ਹਨ। ਦੋਵਾਂ ਸਦਨਾਂ ਵਿੱਚੋਂ ਪਾਸ ਹੋਣ ਮਗਰੋਂ ਰਾਸ਼ਟਰਪਤੀ ਦੀ ਪ੍ਰਵਾਨਗੀ ਉਪਰੰਤ ਬਿੱਲ ਕਾਨੂੰਨ ਬਣਦਾ ਹੈ।
ਪ੍ਰਸ਼ਨ 4. ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਕਿਵੇਂ ਬਣਦੀ ਹੈ ?
ਉੱਤਰ- ਲੋਕ ਸਭਾ ਚੋਣਾਂ ਤੋਂ ਬਾਅਦ ਜਿਸ ਦਲ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ, ਉਹ ਦਲ ਸਰਕਾਰ ਬਣਾਉਂਦਾ ਹੈ।
ਪ੍ਰਸ਼ਨ 5. ਸੰਸਦੀ ਸਰਕਾਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਲਿਖੋ।
ਉੱਤਰ- 1. ਨਾਮਾਤਰ ਅਤੇ ਅਸਲ ਕਾਰਜਪਾਲਿਕਾ ਵਿੱਚ ਅੰਤਰ।
2. ਪ੍ਰਧਾਨ ਮੰਤਰੀ ਦੀ ਅਗਵਾਈ।
3. ਕਾਰਜਪਾਲਿਕਾ ਦੀ ਸੰਸਦ ਪ੍ਰਤੀ ਜ਼ਿੰਮੇਵਾਰੀ।
ਪ੍ਰਸ਼ਨ 6. ਲਟਕਦੀ ਸੰਸਦ ਤੋਂ ਕੀ ਭਾਵ ਹੈ?
ਉੱਤਰ- ਲਟਕਦੀ ਸੰਸਦ ਤੋਂ ਭਾਵ ਅਜਿਹੀ ਲੋਕ ਸਭਾ ਤੋਂ ਹੈ, ਜਿਸ ਵਿਚ ਕਿਸੇ ਵੀ ਇਕ ਰਾਜਨੀਤਿਕ ਦਲ ਨੂੰ ਚੋਣਾਂ ਤੋਂ ਬਾਅਦ ਸਪਸ਼ਟ ਬਹੁਮਤ ਪ੍ਰਾਪਤ ਨਹੀਂ ਹੁੰਦਾ ਅਤੇ ਰਲੀਆਂ- ਮਿਲੀਆਂ ਸਰਕਾਰਾਂ ਬਣਦੀਆਂ ਹਨ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਓ :-
ਪ੍ਰਸ਼ਨ 7. ਭਾਰਤ ਵਿੱਚ ਸੰਸਦੀ ਸ਼ਾਸ਼ਨ ਪ੍ਰਣਾਲੀ ਹੀ ਕਿਉਂ ਲਾਗੂ ਕੀਤੀ ਗਈ?
ਉੱਤਰ- 1. ਆਜ਼ਾਦੀ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਵੱਖ-ਵੱਖ ਐਕਟਾਂ ਦੁਆਰਾ ਸੰਸਦੀ ਸਰਕਾਰ ਲਾਗੂ ਕੀਤੀ ਗਈ ਸੀ। ਇਸ ਤਰ੍ਹਾਂ ਭਾਰਤੀ ਲੋਕਾਂ ਨੂੰ ਸੰਸਦੀ ਪ੍ਰਣਾਲੀ ਦੀ ਜਾਣਕਾਰੀ ਸੀ।
2. ਭਾਰਤੀ ਸੰਵਿਧਾਨ ਨਿਰਮਾਤਾਵਾਂ ਨੇ ਸੰਸਦੀ ਸ਼ਾਸ਼ਨ ਪ੍ਰਣਾਲੀ ਦਾ ਸਮਰਥਨ ਕੀਤਾ।
3. ਸਦੀਆਂ ਤੋਂ ਗੁਲਾਮ ਰਹਿਣ ਕਾਰਨ ਭਾਰਤ ਨੂੰ ਅਜਿਹੀ ਸਰਕਾਰ ਦੀ ਲੋੜ ਸੀ, ਜਿਹੜੀ ਜ਼ਿੰਮੇਵਾਰੀ ਦੀ ਭਾਵਨਾ ਤੇ ਅਧਾਰਿਤ ਹੋਵੇ।
4. ਸੰਸਦੀ ਸਰਕਾਰ ਪਰਿਵਰਤਨਸ਼ੀਲ ਹੈ। ਇਹ ਕਦੇ ਵੀ ਬਦਲੀ ਜਾ ਸਕਦੀ ਹੈ।
ਪ੍ਰਸ਼ਨ 8. ਸੰਸਦੀ ਸਾਸ਼ਨ ਪ੍ਰਣਾਲੀ ਵਿੱਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਭੂਮਿਕਾ ਲਿਖੋ ।
ਉੱਤਰ- 1. ਰਾਸ਼ਟਰਪਤੀ :- ਰਾਸ਼ਟਰਪਤੀ ਕੋਲ ਵਿਧਾਨਕ, ਕਾਰਜਪਾਲਿਕਾ ਅਤੇ ਨਿਆਇਕ ਸ਼ਕਤੀਆਂ ਹਨ । ਪਰ, ਅਸਲ ਵਿਚ ਉਨ੍ਹਾਂ ਸ਼ਕਤੀਆਂ ਦੀ ਵਰਤੋਂ ਉਹ ਆਪਣੀ ਇੱਛਾ ਅਨੁਸਾਰ ਨਹੀਂ ਕਰ ਸਕਦਾ। ਉਹ ਇਨ੍ਹਾਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੀ ਸਲਾਹ ਨਾਲ ਕਰਦਾ ਹੈ।
2. ਪ੍ਰਧਾਨ ਮੰਤਰੀ: – ਪ੍ਰਧਾਨ ਮੰਤਰੀ ਮੰਤਰੀ ਮੰਡਲ, ਮੰਤਰੀ ਪ੍ਰੀਸ਼ਦ ਅਤੇ ਲੋਕ ਸਭਾ ਦਾ ਮੁਖੀ ਹੁੰਦਾ ਹੈ । ਉਹ ਸਮੁੱਚੇ ਰਾਜ ਪ੍ਰਬੰਧ ਦਾ ਚਾਲਕ ਅਤੇ ਕੇਂਦਰੀ ਬਿੰਦੂ ਹੁੰਦਾ ਹੈ । ਅਸਲ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਹੀ ਕਰਦਾ ਹੈ । ਕੋਈ ਵੀ ਮੰਤਰੀ ਉਸਦੀ ਇੱਛਾ ਦੇ ਵਿਰੁੱਧ ਆਪਣੀ ਪਦਵੀ ਤੇ ਨਹੀਂ ਰਹਿ ਸਕਦਾ।
ਪ੍ਰਸ਼ਨ 9. ਸੰਸਦ ਦੀ ਸਥਿਤੀ ਦੀ ਗਿਰਾਵਟ ਲਈ ਜਿੰਮੇਵਾਰ ਕਾਰਨ ਲਿਖੋ।
ਉੱਤਰ- 1. ਇਕ ਦਿਨ ਵਿਚ ਦਸ-ਦਸ ਕਾਨੂੰਨ ਪਾਸ ਹੋ ਰਹੇ ਹਨ ।
2. ਸਪੀਕਰ ਦੀ ਨਿਰਪੱਖਤਾ ਬਾਰੇ ਸ਼ੱਕ ।
3. ਸਦਨ ਵਿੱਚੋਂ ਮੈਂਬਰਾਂ ਦੀ ਗੈਰ-ਹਾਜ਼ਰੀ |
4. ਕਮੇਟੀ ਪ੍ਰਣਾਲੀ ਦਾ ਪਤਨ।
5. ਬੈਠਕਾਂ ਵਿੱਚ ਕਮੀਂ ।
6. ਜ਼ਿੱਦ ਦੀ ਰਾਜਨੀਤੀ।
ਪ੍ਰਸ਼ਨ 10. ਸੰਸਦ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਸੁਝਾਅ ਦਿਓ।
ਉੱਤਰ- 1. ਕਾਨੂੰਨ ਪਾਸ ਕਰਨ ਸਮੇਂ ਯੋਗ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ।
2. ਸਪੀਕਰ ਨੂੰ ਨਿਰਪੱਖ ਹੋਣਾ ਚਾਹੀਦਾ ਹੈ।
3. ਸਦਨ ਵਿੱਚ ਮੈਂਬਰਾਂ ਨੂੰ ਹਾਜ਼ਰ ਰਹਿਣਾ ਚਾਹੀਦਾ ਹੈ ।
4. ਬੈਠਕਾਂ ਦੀ ਗਿਣਤੀ ਵਿਚ ਵਾਧਾ ਹੋਣਾ ਚਾਹੀਦਾ ਹੈ |
5. ਜ਼ਿੱਦ ਦੀ ਰਾਜਨੀਤੀ ਨਹੀਂ ਹੋਈ ਚਾਹੀਦੀ |
ਪ੍ਰਸ਼ਨ 11. ਭਾਰਤੀ ਸੰਸਦ ਦੀ ਬਣਤਰ ਲਿਖੋ।
ਉੱਤਰ- ਭਾਰਤੀ ਸੰਸਦ ਦੇ ਦੋ ਸਦਨ ਹਨ:- ਲੋਕ ਸਭਾ ਅਤੇ ਰਾਜ ਸਭਾ
1. ਲੋਕ ਸਭਾ: – ਜਿਵੇਂ ਕਿ ਨਾਂ ਤੋਂ ਹੀ ਸਪੱਸ਼ਟ ਹੈ ਕਿ ਇਹ ਲੋਕਾਂ ਦਾ ਸਦਨ ਹੈ । ਇਸ ਵਿਚ ਲੋਕਾਂ ਦੁਆਰਾ ਪ੍ਰਤੱਖ ਚੁਣੇ ਹੋਏ ਮੈਂਬਰ ਹੁੰਦੇ ਹਨ। ਇਸਦੇ ਮੈਂਬਰਾਂ ਦੀ ਕੁੱਲ ਗਿਣਤੀ 545 ਹੈ | ਰਾਸ਼ਟਰਪਤੀ ਇਸ ਸਦਨ ਨੂੰ ਸੰਵਿਧਾਨ ਦੇ ਕਾਨੂੰਨ ਅਨੁਸਾਰ ਭੰਗ ਕਰ ਸਕਦਾ ਹੈ।
2. ਰਾਜ ਸਭਾ: – ਇਹ ਇੱਕ ਸਥਾਈ ਸਦਨ ਹੈ । ਇਸਦੇ ਮੈਂਬਰਾਂ ਦੀ ਕੁੱਲ ਗਿਣਤੀ 250 ਹੈ | 238 ਮੈਂਬਰ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿਚੋਂ ਅਤੇ 12 ਮੈਂਬਰ ਰਾਸ਼ਟਰਪਤੀ ਦੁਆਰਾ ਵਿਗਿਆਨ, ਸਾਹਿਤ, ਕਲਾ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਵਿੱਚੋਂ ਨਾਮਜ਼ਦ ਕੀਤੇ ਜਾਂਦੇ ਹਨ । ਇਸ ਦੇ ਮੈਂਬਰ ਅਪ੍ਰਤੱਖ ਚੋਣ ਪ੍ਰਣਾਲੀ ਨਾਲ ਚੁਣੇ ਜਾਂਦੇ ਹਨ।
ਵਰਕ-ਬੁੱਕ ਦੇ ਹੋਰ ਪ੍ਰਸ਼ਨ
# ਪੰਜਾਬ ਵਿੱਚੋਂ ਰਾਜ ਸਭਾ ਅਤੇ ਲੋਕ ਸਭਾ ਲਈ ਕਿੰਨੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ?
ਰਾਜ ਸਭਾ- 7
ਲੋਕ ਸਭਾ 13
# ਦੇਸ਼ ਦਾ ਸੰਵਿਧਾਨਿਕ ਮੁਖੀ ਕੌਣ ਹੈ? – ਰਾਸ਼ਟਰਪਤੀ
# ਭਾਰਤ ਦੇ ਮੌਜੂਦਾ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦਾ ਨਾਮ ਲਿਖੋ।
ਰਾਸ਼ਟਰਪਤੀ:- ਸ਼੍ਰੀਮਤੀ ਦਰੋਪਦੀ ਮੁਰਮੂ
ਪ੍ਰਧਾਨ ਮੰਤਰੀ :- ਸ਼੍ਰੀ ਨਰਿੰਦਰ ਮੋਦੀ
# ਰਾਸ਼ਟਰਪਤੀ ਲੋਕ ਸਭਾ ਵਿੱਚ ਐਂਗਲੋ ਇੰਡੀਅਨ ਜਾਤੀ ਦੇ ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈ- 2
# ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਦਾ ਨਾਂ ਲਿਖੋ- ਸ਼੍ਰੀਮਤੀ ਪ੍ਰਤਿਭਾ ਪਾਟਿਲ
# ਬਟਨ ਦਬਾ ਕੇ ਵੋਟ ਪਾਉਣ ਲਈ ਕਿਸ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ- ਈ.ਵੀ.ਐਮ. (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ)
# ਨਵੀਂ ਵੋਟ ਬਣਾਉਣ ਲਈ, ਵੋਟ ਦੀ ਸੁਧਾਈ ਕਰਨ ਲਈ ਅਸੀਂ ਕਿਸ ਨਾਲ ਸੰਪਰਕ ਕਰਦੇ ਹਾਂਬੀ. ਐੱਲ.ਓ. (ਬੂਥ ਲੈਵਲ ਅਫ਼ਸਰ)