ਪਾਠ –19 ਰਾਸ਼ਟਰੀ ਅੰਦੋਲਨ 1885-1919 ਈ:
ਪ੍ਰਸ਼ਨ 1. ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਕਿੱਥੇ ਅਤੇ ਕਿਸ ਦੀ ਪ੍ਰਧਾਨਗੀ ਹੇਠ ਹੋਇਆ ਅਤੇ ਇਸ ਵਿੱਚ ਕਿੰਨੇ ਪ੍ਰਤੀਨਿਧਾਂ ਨੇ ਹਿੱਸਾ ਲਿਆ ਸੀ?
ਉੱਤਰ- ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਮੁੰਬਈ ਦੇ ਗੋਕਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿੱਚ, ਵੋਮੇਸ਼ ਚੰਦਰ ਬੈਨਰਜੀ ਦੀ ਪ੍ਰਧਾਨਗੀ ਹੇਠ 29-30 ਦਸੰਬਰ 1885 ਈਸਵੀ ਵਿੱਚ ਹੋਇਆ। ਇਸ ਵਿੱਚ 72 ਪ੍ਰਤੀਨਿਧਾਂ ਨੇ ਭਾਗ ਲਿਆ।
ਪ੍ਰਸ਼ਨ 2. ਬੰਗਾਲ ਦੀ ਵੰਡ ਕਦੋਂ ਅਤੇ ਕਿਸ ਗਵਰਨਰ ਜਨਰਲ ਦੇ ਸਮੇਂ ਵਿੱਚ ਹੋਈ ਸੀ?
ਉੱਤਰ- ਬੰਗਾਲ ਦੀ ਵੰਡ 1905 ਈਸਵੀ ਵਿੱਚ, ਲਾਰਡ ਕਰਜ਼ਨ ਨੇ ਕੀਤੀ।
ਪ੍ਰਸ਼ਨ 3. ਮੁਸਲਿਮ ਲੀਗ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ਸੀ?
ਉੱਤਰ- ਮੁਸਲਿਮ ਲੀਗ ਦੀ ਸਥਾਪਨਾ 30 ਦਸੰਬਰ 1906 ਈਸਵੀ ਨੂੰ ਮੁਸਲਿਮ ਨੇਤਾਵਾਂ ਨੇ ਕੀਤੀ ।
ਪ੍ਰਸ਼ਨ 4. ਗ਼ਦਰ ਪਾਰਟੀ ਦੀ ਸਥਾਪਨਾ ਕਦੋਂ, ਕਿੱਥੇ ਅਤੇ ਕਿਸ ਦੁਆਰਾ ਕੀਤੀ ਗਈ ?
ਉੱਤਰ- ਗ਼ਦਰ ਪਾਰਟੀ ਦੀ ਸਥਾਪਨਾ 1913 ਈਸਵੀ ਵਿੱਚ ; ਸਨਫਰਾਂਸਿਸਕੋ (ਅਮਰੀਕਾ ਵਿੱਚ); ਕੈਨੇਡਾ ਅਤੇ ਅਮਰੀਕਾ ਰਹਿੰਦੇ ਭਾਰਤੀ ਲੋਕਾਂ ਨੇ ਇਕੱਠੇ ਹੋ ਕੇ ਕੀਤੀ |
ਪ੍ਰਸ਼ਨ 5. ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਤੋਂ ਤੁਸੀਂ ਕੀ ਸਮਝਦੇ ਹੋਂ?
ਉੱਤਰ- 1905 ਈ. ਵਿੱਚ ਲਾਰਡ ਕਰਜ਼ਨ ਦੁਆਰਾ ਬੰਗਾਲ ਦੀ ਵੰਡ ਕਰਨ ਨਾਲ ਬੰਗਾਲ ਵਿੱਚ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਸ਼ੁਰੂ ਹੋਇਆ, ਜਿਸ ਦੀ ਅਗਵਾਈ ਸੁਰਿੰਦਰ ਨਾਥ ਬੈਨਰਜੀ, ਵਿਪਨ ਚੰਦਰ ਪਾਲ ਅਤੇ ਬਾਲ ਗੰਗਾਧਰ ਤਿਲਕ ਆਦਿ ਨੇਤਾਵਾਂ ਨੇ ਕੀਤੀ | ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਦਾ ਮੁੱਖ ਉਦੇਸ਼ ਵਿਦੇਸ਼ੀ ਵਸਤੂਆਂ ਦਾ ਬਾਈਕਾਟ ਕਰਨਾ ਅਤੇ ਸਵਦੇਸ਼ੀ ਵਸਤੂਆਂ ਦੀ ਵਰਤੋਂ ਕਰਨਾ ਸੀ । ਭਾਰਤ ਵਿਚ ਕਈ ਸਥਾਨਾਂ ਤੇ ਵਿਦੇਸ਼ੀ ਕੱਪੜੇ ਅਤੇ ਵਸਤੂਆਂ ਸਾੜ ਦਿੱਤੀਆਂ ਗਈਆਂ।
ਪ੍ਰਸ਼ਨ 6. ਕ੍ਰਾਂਤੀਕਾਰੀ ਅੰਦੋਲਨ ਤੇ ਨੋਟ ਲਿਖੋ।
ਉੱਤਰ- ਗਰਮ ਦਲ ਦੇ ਨੇਤਾਵਾਂ ਦੇ ਭਾਸ਼ਨਾਂ ਅਤੇ ਸਰਗਰਮੀਆਂ ਨਾਲ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਕ੍ਰਾਂਤੀਕਾਰੀ ਅੰਦੋਲਨ ਸ਼ੁਰੂ ਹੋਇਆ। ਇਸ ਅੰਦੋਲਨ ਦੇ ਮੁੱਖ ਕੇਂਦਰ ਮਹਾਰਾਸ਼ਟਰ, ਬੰਗਾਲ ਅਤੇ ਪੰਜਾਬ ਸਨ। ਪੰਜਾਬ ਵਿੱਚ ਕ੍ਰਾਂਤੀਕਾਰੀ ਅੰਦੋਲਨ ਦੇ ਮੁੱਖ ਨੇਤਾ ਅਜੀਤ ਸਿੰਘ, ਪਿੰਡੀ ਦਾਸ, ਸੂਫੀ ਅੰਬਾ ਪ੍ਰਸਾਦ ਅਤੇ ਲਾਲ ਚੰਦ ਫ਼ਲਕ ਸਨ। ਇਨਾਂ ਦੀ ਅਗਵਾਈ ਹੇਠ ਕਈ ਹਿੰਸਕ ਕਾਰਵਾਈਆਂ ਕੀਤੀਆਂ ਗਈਆਂ।
ਖਾਲੀ ਥਾਵਾਂ ਭਰੋ:-
1. ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਮਿਸਟਰ ਏ ਓ ਹਿਊਮ ਨੇ 1885 ਈ. ਵਿੱਚ ਬੰਬਈ ਵਿਖੇ ਕੀਤੀ |
2. ਲਾਰਡ ਕਰਜ਼ਨ ਨੇ 1905 ਈਸਵੀ ਵਿੱਚ ਬੰਗਾਲ ਦੀ ਵੰਡ ਕੀਤੀ |
3. ਬਾਲ ਗੰਗਾਧਰ ਤਿਲਕ ਨੇ ਕਿਹਾ ਸੀ, “ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਪ੍ਰਾਪਤ ਕਰਕੇ ਹੀ ਰਹਾਂਗਾ” ।
4. ਇੰਡੀਅਨ ਨੈਸ਼ਨਲ ਕਾਂਗਰਸ ਦਾ ਸਮਾਗਮ ਸੂਰਤ ਵਿਖੇ 1907 ਈ. ਵਿੱਚ ਹੋਇਆ ।
ਸਹੀ ਮਿਲਾਣ ਕਰੋ:-
1. ਹੋਮਰੂਲ ਅੰਦੋਲਨ 1916 ਈ.
2. ਮੁਸਲਿਮ ਲੀਗ ਸਰ ਸੱਯਦ ਅਹਿਮਦ ਖਾਂ
3. ਗ਼ਦਰ ਪਾਰਟੀ ਸੋਹਣ ਸਿੰਘ ਭਕਨਾ
ਵਰਕ-ਬੁੱਕ ਦੇ ਹੋਰ ਪ੍ਰਸ਼ਨ
# ਗ਼ਦਰ ਪਾਰਟੀ ਦਾ ਪਹਿਲਾ ਪ੍ਰਧਾਨ ਅਤੇ ਜਨਰਲ ਸਕੱਤਰ ਕਿਸ ਨੂੰ ਬਣਾਇਆ ਗਿਆਪ੍ਰਧਾਨ ਸੋਹਣ ਸਿੰਘ ਭਕਨਾ; ਜਨਰਲ ਸਕੱਤਰ- ਲਾਲਾ ਹਰਦਿਆਲ।
# 1885 ਤੋਂ 1905 ਤੱਕ ਦੇ ਰਾਸ਼ਟਰਵਾਦੀ ਅੰਦੋਲਨ ਨੂੰ ਕਿਹੜਾ ਯੁੱਗ ਕਿਹਾ ਜਾਂਦਾ ਹੈ- ਉਦਾਰਵਾਦੀ ਯੁੱਗ।
# 1905 ਤੋਂ 1919 ਤੱਕ ਦੇ ਰਾਸ਼ਟਰਵਾਦੀ ਅੰਦੋਲਨ ਨੂੰ ਕਿਹੜਾ ਯੁੱਗ ਕਿਹਾ ਜਾਂਦਾ ਹੈ- ਉਗਰਵਾਦੀ ਯੁੱਗ
# 1919 ਤੋਂ 1947 ਤੱਕ ਦੇ ਰਾਸ਼ਟਰਵਾਦੀ ਅੰਦੋਲਨ ਨੂੰ ਕਿਹੜਾ ਯੁੱਗ ਕਿਹਾ ਜਾਂਦਾ ਹੈ- ਮਹਾਤਮਾ ਗਾਂਧੀ ਯੁੱਗ।
# ਏ.ਓ. ਹਿਊਮ ਕੌਣ ਸੀ- ਅੰਗਰੇਜ਼ ICS ਅਧਿਕਾਰੀ।
# ਬੰਗਾਲ ਦੀ ਵੰਡ ਦਾ ਮੁੱਖ ਉਦੇਸ਼ ਕੀ ਸੀ- ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਫੁੱਟ ਪੈਦਾ ਕਰਨੀ
# ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਦਾ ਮੁੱਖ ਉਦੇਸ਼ ਕੀ ਸੀ – ਵਿਦੇਸ਼ੀ ਵਸਤਾਂ ਦਾ ਬਾਈਕਾਟ ਅਤੇ ਸਵਦੇਸ਼ੀ ਵਸਤਾਂ ਦੀ ਵਰਤੋਂ ਕਰਕੇ ਅੰਗਰੇਜ਼ਾਂ ਨੂੰ ਕਮਜ਼ੋਰ ਕਰਨਾ।
# ਗਰਮ ਖ਼ਿਆਲੀ ਅੰਦੋਲਨ ਕਿਹੜੇ-ਕਿਹੜੇ ਨੇਤਾਵਾਂ ਨੇ ਸ਼ੁਰੂ ਕੀਤਾ- ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ, ਵਿਪਨ ਚੰਦਰ ਪਾਲ (ਲਾਲ, ਬਾਲ, ਪਾਲ) ।
# ਮਿੰਟੋ ਮਾਰਲੇ ਸੁਧਾਰਾਂ ਦਾ ਮੁੱਖ ਉਦੇਸ਼ ਕੀ ਸੀ- ਕ੍ਰਾਂਤੀਕਾਰੀ ਅੰਦੋਲਨ ਨੂੰ ਖਤਮ ਕਰਨਾ # ਪਹਿਲਾ ਵਿਸ਼ਵ ਯੁੱਧ 1914 ਈ ਵਿੱਚ ਸ਼ੁਰੂ ਹੋਇਆ ।