ਪਾਠ-16 ਜਾਤੀ ਪ੍ਰਥਾ ਨੂੰ ਚੁਣੌਤੀ
ਪ੍ਰਸ਼ਨ 1. ਜੋਤਿਬਾ ਫੂਲੇ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕਿਹੜੇ ਕਾਰਜ ਕੀਤੇ?
ਉੱਤਰ- ਜੋਤਿਬਾ ਫੂਲੇ ਨੇ ਨੀਵੀਂ ਜਾਤੀ ਦੇ ਲੋਕਾਂ ਦਾ ਸੁਧਾਰ ਕਰਨ ਲਈ ਸਭ ਤੋਂ ਪਹਿਲਾਂ ਨੀਵੀਂ ਜਾਤੀ ਦੀਆਂ ਲੜਕੀਆਂ ਦੀ ਪੜ੍ਹਾਈ ਲਈ ਪੂਨੇ ਵਿੱਚ ਤਿੰਨ ਸਕੂਲ ਖੋਲ੍ਹੇ। ਉਨ੍ਹਾਂ ਨੇ ‘ਸੱਤਿਆ ਸ਼ੋਧਕ ਸਮਾਜ’ ਨਾਂ ਦੀ ਸੰਸਥਾ ਸਥਾਪਿਤ ਕੀਤੀ। ਇਸ ਸੰਸਥਾ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਸਮਾਜਿਕ ਗੁਲਾਮੀ ਦੀ ਨਿੰਦਾ ਨੇ ਕੀਤੀ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਉਨ੍ਹਾਂ ਤੋਂ ਜਾਇਜ਼ ਭੂਮੀ ਕਰ ਲਿਆ ਜਾਵੇ।
ਪ੍ਰਸ਼ਨ 2. ਸਮਾਜ ਸੁਧਾਰਕਾਂ ਨੇ ਜਾਤੀ ਪ੍ਰਥਾ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ?
ਉੱਤਰ- ਸਮਾਜ ਵਿਚ ਜਾਤੀ ਪ੍ਰਥਾ ਨੇ ਕਠੋਰ ਰੂਪ ਧਾਰਨ ਕਰ ਲਿਆ ਸੀ। ਨੀਵੀਂ ਜਾਤੀ ਦੇ ਲੋਕਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਆਮ ਲੋਕਾਂ ਦੁਆਰਾ ਵਰਤੇ ਜਾਂਦੇ ਖੂਹਾਂ ਅਤੇ ਤਲਾਬਾਂ ਵਿੱਚੋਂ ਪਾਈ ਭਰਨ ਨਹੀਂ ਦਿੱਤਾ ਜਾਂਦਾ ਸੀ। ਜਾਤੀ ਪ੍ਰਥਾ ਨੂੰ ਖਤਮ ਕਰਨ ਲਈ ਸਮਾਜ ਸੁਧਾਰਕਾਂ ਨੇ ਨਿਸ਼ਾਨਾ ਬਣਾਇਆ।
ਪ੍ਰਸ਼ਨ 3, ਵੀਰ ਸਲਿੰਗਮ ਨੂੰ ਅਜੋਕੇ ਆਂਧਰਾ ਪ੍ਰਦੇਸ਼ ਦੇ ਪੈਗੰਬਰ ਕਿਉਂ ਕਿਹਾ ਜਾਂਦਾ ਹੈ? ਉੱਤਰ- ਵੀਰ ਸਲਿੰਗਮ ਆਂਧਰਾ ਪ੍ਰਦੇਸ਼ ਦੇ ਇਕ ਸਮਾਜ ਸੁਧਾਰਕ ਸਨ। ਉਹਨਾਂ ਨੇ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦੇਣ, ਵਿਧਵਾ ਪੁਨਰ ਵਿਆਹ ਅਤੇ ਅੰਤਰਜਾਤੀ ਵਿਆਹ ਦੇ ਪੱਖ ਵਿੱਚ ਪ੍ਰਚਾਰ ਕੀਤਾ। ਉਨ੍ਹਾਂ ਨੇ ਜਾਤੀ ਪ੍ਰਥਾ ਅਤੇ ਛੂਤ-ਛਾਤ ਖ਼ਤਮ ਕਰਨ ਲਈ ਵੀ ਪ੍ਰਚਾਰ ਕੀਤਾ।
ਪ੍ਰਸ਼ਨ 4. ਸ਼੍ਰੀ ਨਰਾਇਣ ਗੁਰੂ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਭਲਾਈ ਲਈ ਕੀ ਯੋਗਦਾਨ ਪਾਇਆ? ਉੱਤਰ- ਸ਼੍ਰੀ ਨਰਾਇਣ ਗੁਰੂ ਨੇ ਇਜਹੇਵਜ ਜਾਤੀ ਅਤੇ ਹੋਰ ਨੀਵੀਆਂ ਜਾਤੀਆਂ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਯਤਨ ਕੀਤੇ। ਉਹਨਾਂ ਨੇ 1903 ਈ. ਵਿੱਚ ‘ਸ੍ਰੀ ਨਰਾਇਣ ਧਰਮ ਪਰਿਪਾਲਣ ਯੋਗਮ‘ ਦੀ ਸਥਾਪਨਾ ਕੀਤੀ।
ਪ੍ਰਸ਼ਨ 5. ਮਹਾਤਮਾ ਗਾਂਧੀ ਜੀ ਨੇ ਨੀਵੀਂ ਜਾਤੀ ਦੇ ਲੋਕਾਂ ਲਈ ਕਿਸ ਸ਼ਬਦ ਦੀ ਵਰਤੋਂ ਕੀਤੀ ਅਤੇ ਉਸ ਦਾ ਭਾਵ ਅਰਥ ਕੀ ਸੀ?
ਉੱਤਰ- ਮਹਾਤਮਾ ਗਾਂਧੀ ਜੀ ਨੇ ਨੀਵੀਂ ਜਾਤੀ ਦੇ ਲੋਕਾਂ ਲਈ ‘ਹਰੀਜਨ‘ ਸ਼ਬਦ ਦੀ ਵਰਤੋਂ ਕੀਤੀ ਜਿਸ ਦਾ ਭਾਵ ਅਰਥ ਸੀ ‘ਈਸ਼ਵਰ ਦੇ ਬੱਚੇ”।
ਪ੍ਰਸ਼ਨ 6. ਮਹਾਤਮਾ ਗਾਂਧੀ ਜੀ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕੀਤੇ ਗਏ ਕਾਰਜ਼ਾਂ ਦਾ ਵਰਣਨ ਕਰੋ।
ਉੱਤਰ ਮਹਾਤਮਾ ਗਾਂਧੀ ਜੀ ਨੇ ਨੀਵੀਆਂ ਜਾਤੀਆਂ ਦੇ ਲੋਕਾਂ ਲਈ ਵਰਤੇ ਜਾਂਦੇ ਅਛੂਤ, ਪੰਜਮਾਂ, ਪਰੀਹਾ ਆਦਿ ਸ਼ਬਦਾਂ ਦੀ ਥਾਂ ‘ਹਰੀਜਨ‘ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ‘ਹਰੀਜਨ‘ ਦਾ ਭਾਵ ਹੈ ‘ਈਸ਼ਵਰ ਦੇ ਬੱਚੇ‘। ਉਨ੍ਹਾਂ ਨੇ ਸਕੂਲ, ਸੜਕਾਂ ਅਤੇ ਖੂਹ ਅਛੂਤਾਂ ਲਈ ਖੋਲ੍ਹਣ ਲਈ ਕਿਹਾ। ਉਨ੍ਹਾਂ ਨੇ ਸਾਰੇ ਮਨੁੱਖਾਂ ਨੂੰ ਬਰਾਬਰ ਸਮਝਣ ਦਾ ਪ੍ਰਚਾਰ ਕੀਤਾ।
ਖਾਲੀ ਥਾਵਾਂ ਭਰੋ:-
1. ਸਮਾਜ ਚਾਰ ਵਰਗਾਂ ਵਿੱਚ ਵੰਡਿਆ ਹੋਇਆ ਸੀ ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ ।
2. ਜੋਤੀਬਾ ਫੁਲੇ ਨੂੰ ਮਹਾਤਮਾ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।
3. ਡਾ ਭੀਮ ਰਾਓ ਅੰਬੇਦਕਰ ਨੇ 1936 ਈ: ਵਿੱਚ ਇੰਡੀਪੈਂਡੈਂਟ ਲੇਬਰ ਪਾਰਟੀ ਆਫ ਇੰਡੀਆ ਦੀ ਸਥਾਪਨਾ ਕੀਤੀ।
4. ਮਹਾਤਮਾ ਗਾਂਧੀ ਜੀ ਨੇ ਨੀਵੀਂ ਜਾਤੀ ਦੇ ਲੋਕਾਂ ਲਈ ‘ਹਰੀਜਨ’ ਸ਼ਬਦ ਦੀ ਵਰਤੋਂ ਕੀਤੀ ਜਿਸ ਦਾ ਭਾਵ ਅਰਥ ਹੈ ‘ਈਸ਼ਵਰ ਦੇ ਬੱਚੇ।
ਮਿਲਾਣ ਕਰੋ:-
1. ਜੋਤਿਬਾ ਫੂਲੇ ਸੱਤਿਆ ਸ਼ੋਧਕ ਸਮਾਜ ਨਾਂ ਦੀ ਸੰਸਥਾ ਦੀ ਸਥਾਪਨਾ
2. ਪਰੀਆਰ ਰਾਮਾਸਵਾਮੀਤਾਮਿਲਨਾਡੂ ਦੇ ਮਹਾਨ ਸਮਾਜ ਸੁਧਾਰਕ
3. ਵੀਰ ਸਿਲਿੰਗਮ ਆਂਧਰਾ ਪ੍ਰਦੇਸ਼ ਰਾਜ ਦੇ ਪੈਗੰਬਰ
4. ਸ਼੍ਰੀ ਨਰਾਇਣ ਗੁਰੂ ਸ਼੍ਰੀ ਨਰਾਇਣ ਧਰਮ ਪਰਿਪਾਲਣ ਯੋਗਮ ਦੀ ਸਥਾਪਨਾ।
ਵਰਕ-ਬੁੱਕ ਦੇ ਹੋਰ ਪ੍ਰਸ਼ਨ
# ਜੋਤਿਬਾ ਫੂਲੇ ਦੀ ਧਰਮ ਪਤਨੀ ਦਾ ਕੀ ਨਾਂ ਸੀ- ਸਵਿੱਤਰੀ ਬਾਈ ਫੂਲੇ