ਪਾਠ- 15 ਇਸਤਰੀਆਂ ਅਤੇ ਸੁਧਾਰ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :-
ਪ੍ਰਸ਼ਨ 1. ਸਤੀ ਪ੍ਰਥਾ ਨੂੰ ਕਦੋਂ, ਕਿਸ ਨੇ ਅਤੇ ਕਿਸ ਦੇ ਯਤਨਾਂ ਸਦਕਾ ਗੈਰ ਕਾਨੂੰਨੀ ਘੋਸ਼ਿਤ ਕੀਤਾ?
ਉੱਤਰ- ਸਤੀ ਪ੍ਰਥਾ ਨੂੰ 1829 ਈਸਵੀ ਵਿੱਚ ਵਿਲੀਅਮ ਬੈਂਟਿਕ ਨੇ ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਸਦਕਾ ਗੈਰ ਕਾਨੂੰਨੀ ਘੋਸ਼ਿਤ ਕੀਤਾ ।
ਪ੍ਰਸ਼ਨ 2. ਕਿਸ ਸਾਲ ਵਿੱਚ ਵਿਧਵਾ ਵਿਆਹ ਕਰਾਉਣ ਦੀ ਕਾਨੂੰਨੀ ਤੌਰ ਤੇ ਆਗਿਆ ਦਿੱਤੀ ਗਈ?
ਉੱਤਰ- 1856 ਈਸਵੀ ਵਿੱਚ, ਈਸ਼ਵਰ ਚੰਦਰ ਵਿੱਦਿਆਸਾਗਰ ਦੇ ਯਤਨਾਂ ਸਦਕਾ ਵਿਧਵਾ ਵਿਆਹ ਕਰਾਉਣ ਦੀ ਕਾਨੂੰਨੀ ਤੌਰ ਤੇ ਆਗਿਆ ਦਿੱਤੀ ਗਈ।
ਪ੍ਰਸ਼ਨ 3. ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ?
ਉੱਤਰ- ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ 1920 ਈ: ਵਿੱਚ, ਸਰ ਸੱਯਦ ਅਹਿਮਦ ਖਾਂ ਦੇ ਯਤਨਾਂ ਸਦਕਾ ਕੀਤੀ ਗਈ।
ਪ੍ਰਸ਼ਨ 4. ਨਾਮਧਾਰੀ ਅੰਦੋਲਨ ਦੀ ਸਥਾਪਨਾ ਕਦੋਂ, ਕਿੱਥੇ ਅਤੇ ਕਿਸ ਦੁਆਰਾ ਕੀਤੀ ਗਈ ?
ਉੱਤਰ- ਨਾਮਧਾਰੀ ਅੰਦੋਲਨ ਦੀ ਸਥਾਪਨਾ 12 ਅਪ੍ਰੈਲ 1857 ਨੂੰ, ਭੈਣੀ ਸਾਹਿਬ (ਲੁਧਿਆਣਾ) ਵਿਖੇ, ਸ੍ਰੀ ਸਤਿਗੁਰੂ ਰਾਮ ਸਿੰਘ ਦੁਆਰਾ ਕੀਤੀ ਗਈ।
ਪ੍ਰਸ਼ਨ 5. ਸਿੰਘ ਸਭਾ ਨੇ ਇਸਤਰੀ ਸਿੱਖਿਆ ਲਈ ਕਿੱਥੇ ਕਿੱਥੇ ਵਿੱਦਿਅਕ ਸੰਸਥਾਵਾਂ ਸਥਾਪਿਤ ਕੀਤੀਆਂ?
ਉੱਤਰ- ਫਿਰੋਜ਼ਪੁਰ, ਕੈਰੋਂ ਭਸੌੜ ਆਦਿ। “
ਪ੍ਰਸ਼ਨ 6. ਰਾਜਾ ਰਾਮ ਮੋਹਨ ਰਾਏ ਦੁਆਰਾ ਇਸਤਰੀਆਂ ਦੀ ਦਸ਼ਾ ਸੁਧਾਰਨ ਲਈ ਪਾਏ ਗਏ ਯੋਗਦਾਨ ਦਾ ਸੰਖੇਪ ਵਰਨਣ ਕਰੋ।
ਉੱਤਰ- ਰਾਜਾ ਰਾਮ ਮੋਹਨ ਰਾਏ 19ਵੀਂ ਸਦੀ ਦੇ ਮਹਾਨ ਸਮਾਜ ਸੁਧਾਰਕ ਸਨ। ਉਨ੍ਹਾਂ ਨੇ ਕੁੜੀਆਂ ਦੀ ਹੱਤਿਆ ਕਰਨ ਦਾ ਵਿਰੋਧ ਕੀਤਾ। ਉਹ ਵਿਧਵਾ ਵਿਆਹ ਦੇ ਹੱਕ ਵਿਚ ਸਨ। ਉਨ੍ਹਾਂ ਦੇ ਯਤਨਾਂ ਸਦਕਾ 1829 ਈ. ਵਿੱਚ ਸਤੀ ਪ੍ਰਥਾ ਤੇ ਕਾਨੂੰਨ ਰਾਹੀਂ ਪਾਬੰਦੀ ਲਗਾ ਦਿੱਤੀ ਗਈ।
ਪ੍ਰਸ਼ਨ 7. ਈਸ਼ਵਰ ਚੰਦਰ ਵਿਦਿਆ ਸਾਗਰ ਦੁਆਰਾ ਇਸਤਰੀਆ ਦੀ ਦਸ਼ਾ ਸੁਧਾਰਨ ਸਬੰਧੀ ਕੀ ਯੋਗਦਾਨ ਦਿੱਤਾ ਗਿਆ?
ਉੱਤਰ- ਈਸ਼ਵਰ ਚੰਦਰ ਵਿਦਿਆ ਸਾਗਰ ਜੀ ਨੇ ਲੜਕੀਆਂ ਨੂੰ ਪੜ੍ਹਾਉਣ ਲਈ ਆਪਣੇ ਖਰਚੇ ਤੇ ਬੰਗਾਲ ਵਿੱਚ ਲਗਭੱਗ 25 ਸਕੂਲ ਖੋਲ੍ਹੇ। ਉਹਨਾਂ ਨੇ 25 ਵਿਧਵਾ-ਵਿਆਹ ਕਰਵਾਏ। ਉਨ੍ਹਾਂ ਨੇ ਬਾਲ-ਵਿਆਹ ਦਾ ਖੰਡਨ ਕੀਤਾ। ਉਨ੍ਹਾਂ ਦੇ ਯਤਨਾਂ ਸਦਕਾ ਹਿੰਦੂ ਵਿਧਵਾ- ਵਿਆਹ ਕਾਨੂੰਨ ਪਾਸ ਕੀਤਾ ਗਿਆ।
ਪ੍ਰਸ਼ਨ 8. ਸਰ ਸੱਯਦ ਅਹਿਮਦ ਖਾਂ ਦੁਆਰਾ ਇਸਤਰੀਆ ਦੀ ਹਾਲਤ ਸੁਧਾਰਨ ਸਬੰਧੀ ਕਿਹੜੇ ਯਤਨ ਕੀਤੇ ਗਏ?
ਉੱਤਰ – ਸਰ ਸੱਯਦ ਅਹਿਮਦ ਖਾਂ ਨੇ ਤਲਾਕ ਪ੍ਰਥਾ, ਬਾਲ-ਵਿਆਹ, ਪਰਦਾ-ਪ੍ਰਥਾ ਦਾ ਖੰਡਨ ਕੀਤਾ। ਉਹ ਸਮਾਜ ਵਿੱਚ ਪ੍ਰਚੱਲਿਤ ਗੁਲਾਮੀ ਦੀ ਪ੍ਰਥਾ ਨੂੰ ਚੰਗਾ ਨਹੀਂ ਸਮਝਦੇ ਸਨ । ਉਨ੍ਹਾਂ ਨੇ ਸਮਾਜ ਵਿਚਲੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਤਹਿਜੀਬ-ਉਲ-ਅਖਲਾਕ ਨਾਂ ਦਾ ਅਖਬਾਰ ਕੱਢਿਆ।
ਪ੍ਰਸ਼ਨ 9. ਸਵਾਮੀ ਦਯਾਨੰਦ ਸਰਸਵਤੀ ਦੁਆਰਾ ਇਸਤਰੀਆਂ ਦੀ ਹਾਲਤ ਸੁਧਾਰਨ ਸਬੰਧੀ ਕਿਹੜੇ ਯਤਨ ਕੀਤੇ ਗਏ?
ਉੱਤਰ- ਸਵਾਮੀ ਦਯਾਨੰਦ ਸਰਸਵਤੀ ਜੀ ਨੇ ਬਾਲ ਵਿਆਹ ਦਾ ਵਿਰੋਧ ਕੀਤਾ। ਉਨ੍ਹਾਂ ਨੇ ਵਿਧਵਾ ਇਸਤਰੀਆਂ ਦੀ ਹਾਲਤ ਸੁਧਾਰਨ ਲਈ ਵਿਧਵਾ ਆਸ਼ਰਮ ਸਥਾਪਿਤ ਕੀਤੇ। ਉਨ੍ਹਾਂ ਦੁਆਰਾ ਸਥਾਪਿਤ ਕੀਤੇ ਆਰੀਆ ਸਮਾਜ ਨੇ ਬੇਸਹਾਰਾ ਲੜਕੀਆਂ ਨੂੰ ਸਿਲਾਈ-ਕਢਾਈ ਦੇ ਕੰਮ ਦੀ ਸਿਖਲਾਈ ਦੇਣ ਲਈ ਬਹੁਤ ਸਾਰੇ ਕੇਂਦਰ ਸਥਾਪਤ ਕੀਤੇ। ਉਨ੍ਹਾਂ ਨੇ ਲੜਕੀਆਂ ਦੀ ਸਿੱਖਿਆ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਕੂਲ ਸਥਾਪਤ ਕੀਤੇ।
ਪ੍ਰਸ਼ਨ 10. 19 ਵੀਂ ਸਦੀ ਵਿੱਚ ਇਸਤਰੀਆਂ ਦੀ ਦਸ਼ਾ ਦਾ ਵਰਣਨ ਕਰੋ
ਉੱਤਰ- 19ਵੀਂ ਸਦੀ ਵਿੱਚ ਭਾਰਤੀ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਤਰਸਯੋਗ ਸੀ। ਉਸ ਸਮੇਂ ਭਾਰਤ ਵਿੱਚ ਸਤੀ- ਪ੍ਰਥਾ, ਲੜਕੀਆਂ ਦੀ ਹੱਤਿਆ ਕਰਨਾ, ਗੁਲਾਮੀ-ਪ੍ਰਥਾ, ਪਰਦਾ-ਪ੍ਰਥਾ, ਵਿਧਵਾਵਿਆਹ ਦੀ ਮਨਾਹੀ ਅਤੇ ਬਹੁ-ਵਿਆਹ ਆਦਿ ਕੁਰੀਤੀਆਂ ਪ੍ਰਚੱਲਿਤ ਸਨ । ਇਸਤਰੀਆਂ ਨੂੰ ਪੜ੍ਹਨਲਿਖਣ ਦੇ ਮੌਕੇ ਨਹੀਂ ਦਿਤੇ ਜਾਂਦੇ ਸਨ ।
ਖਾਲੀ ਥਾਵਾਂ ਭਰੋ:-
1. ਹਿੰਦੂ ਸਮਾਜ ਵਿੱਚ ਇਸਤਰੀਆਂ ਨੂੰ ਜੱਦੀ ਜਾਇਦਾਦ ਲੈਣ ਦਾ ਅਧਿਕਾਰ ਨਹੀਂ ਸੀ ।
2. ਆਪਣੇ ਭਰਾ ਦੀ ਪਤਨੀ ਦੇ ਸਤੀ ਹੋਣ ਪਿੱਛੋਂ ਰਾਜਾ ਰਾਮ ਮੋਹਨ ਰਾਏ ਦੀ ਜ਼ਿੰਦਗੀ ਵਿੱਚ ਨਵਾਂ ਮੋੜ ਆਇਆ।
3. 1872 ਈਸਵੀ ਵਿੱਚ ਕੇਸ਼ਵ ਚੰਦਰ ਸੇਨ ਦੇ ਯਤਨਾਂ ਦੁਆਰਾ ਦੂਜੇ ਵਿਆਹ ਤੇ ਪਾਬੰਦੀ ਲਗਾਈ ਗਈ।
4. ਤਲਾਕ ਪ੍ਰਥਾ ਦਾ ਸਰ ਸੱਯਦ ਅਹਿਮਦ ਖਾਨ ਨੇ ਵਿਰੋਧ ਕੀਤਾ
5. ਐਨੀ ਬੇਸੈਂਟ 1886 ਈਸਵੀ ਵਿੱਚ ਇੰਗਲੈਂਡ ਵਿੱਚ ਥੀਓਸੋਫੀਕਲ ਸੁਸਾਇਟੀ ਵਿੱਚ ਸ਼ਾਮਿਲ ਹੋਈ।
ਹੇਠ ਲਿਖਿਆਂ ਦੇ ਸਹੀ ਜੋੜੇ ਬਣਾਓ
1. ਸਵਾਮੀ ਵਿਵੇਕਾਨੰਦ ਰਾਮ ਕ੍ਰਿਸ਼ਨ ਮਿਸ਼ਨ
2. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮਧਾਰੀ ਲਹਿਰ
3. ਸਿੰਘ ਸਭਾ ਲਹਿਰ ਮੰਜੀ ਸਾਹਿਬ (ਅੰਮ੍ਰਿਤਸਰ)
4. ਸਰ ਸੱਯਦ ਅਹਿਮਦ ਖਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ
ਵਰਕ-ਬੁੱਕ ਦੇ ਹੋਰ ਪ੍ਰਸ਼ਨ
# 1843 ਈਸਵੀ ਵਿੱਚ ਕਾਨੂੰਨ ਪਾਸ ਕਰਕੇ ਕਿਹੜੀ ਪ੍ਰਥਾ ਖਤਮ ਕੀਤੀ ਗਈ- ਦਾਜ ਪ੍ਰਥਾ
# ਕਿਸ ਨੇ ਬਾਲ ਵਿਆਹ ਦਾ ਵਿਰੋਧ ਕੀਤਾ- ਈਸ਼ਵਰ ਚੰਦਰ ਵਿਦਿਆਸਾਗਰ ਜੀ।
# ਨਿਰੰਕਾਰੀ ਅੰਦੋਲਨ ਦੀ ਸਥਾਪਨਾ ਕਿਸ ਨੇ ਕੀਤੀ- ਬਾਬਾ ਦਿਆਲ ਜੀ
# ਨਾਮਧਾਰੀ ਅੰਦੋਲਨ ਦੀ ਸਥਾਪਨਾ ਕਿਸ ਨੇ ਕੀਤੀ- ਸ੍ਰੀ ਸਤਿਗੁਰੂ ਰਾਮ ਸਿੰਘ ਜੀ
# ਬੰਗਾਲ ਵਿੱਚ ਕਿਸ ਨੇ 25 ਸਕੂਲ ਖੋਲ੍ਹੇ ਅਤੇ 25 ਵਿਧਵਾ ਵਿਆਹ ਕਰਵਾਏ- ਈਸ਼ਵਰ ਚੰਦਰ ਵਿੱਦਿਆਸਾਗਰ ਜੀ।
# ਸਿੰਘ ਸਭਾ ਅੰਦੋਲਨ ਦੀ ਸਥਾਪਨਾ ਮੰਜੀ ਸਾਹਿਬ (ਅੰਮ੍ਰਿਤਸਰ) ਵਿਖੇ ਹੋਈ।