ਪਾਠ- 13 1857 ਈਸਵੀ ਦਾ ਵਿਦਰੋਹ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :- ਪ੍ਰਸ਼ਨ 1. 1857 ਈ: ਦੇ ਵਿਦਰੋਹ ਦੇ ਕਿਹੜੇ ਦੋ ਰਾਜਨੀਤਿਕ ਕਾਰਨ ਸਨ?
ਉੱਤਰ- 1. ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਨਾ ।
2. ਲਾਰਡ ਡਲਹੌਜ਼ੀ ਦੁਆਰਾ ਲੈਪਸ ਦੀ ਨੀਤੀ ਅਪਣਾਉਣਾ ।
ਪ੍ਰਸ਼ਨ 2. ਬਹਾਦੁਰ ਸ਼ਾਹ ਜ਼ਫਰ ਨੂੰ ਕੀ ਸਜ਼ਾ ਦਿੱਤੀ ਗਈ?
ਉੱਤਰ- ਉਸ ਨੂੰ ਕੈਦੀ ਬਣਾ ਕੇ ਰੰਗੂਨ ਭੇਜ ਦਿੱਤਾ ਗਿਆ ਅਤੇ ਉਸਦੇ ਦੋ ਪੁੱਤਰਾਂ ਨੂੰ ਗੋਲੀ ਮਾਰ ਦਿੱਤੀ ਗਈ।
ਪ੍ਰਸ਼ਨ 3. 1857 ਈਸਵੀ ਦੇ ਵਿਦਰੋਹ ਦੀ ਅਸਫ਼ਲਤਾ ਦੇ ਕਾਰਨ ਦੱਸੋ।
ਉੱਤਰ- 1. ਵਿਦਰੋਹ ਲਈ 31 ਮਈ 1857 ਦਾ ਦਿਨ ਨਿਸਚਿਤ ਕੀਤਾ ਗਿਆ ਸੀ ਪ੍ਰੰਤੂ ਵਿਦਰੋਹ 10 ਮਈ 1857 ਨੂੰ ਹੀ ਸ਼ੁਰੂ ਹੋ ਗਿਆ।
2. ਭਾਰਤੀ ਸ਼ਾਸ਼ਕਾਂ ਵਿੱਚ ਏਕਤਾ ਨਹੀਂ ਸੀ। ਕਈ ਭਾਰਤੀ ਸ਼ਾਸਕਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ।
3. ਕੁਝ ਦੇਸੀ ਰਿਆਸਤਾਂ – ਹੈਦਰਾਬਾਦ, ਪਟਿਆਲਾ, ਨਾਭਾ, ਜੀਂਦ, ਕਪੂਰਥਲਾ ਆਦਿ ਦੇ ਸ਼ਾਸਕਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ।
4. ਵਿਦਰੋਹੀਆਂ ਕੋਲ ਹਥਿਆਰਾਂ ਦੀ ਘਾਟ ਸੀ, ਜਦ ਕਿ ਅੰਗਰੇਜ਼ਾਂ ਕੋਲ ਆਧੁਨਿਕ ਹਥਿਆਰ ਸਨ।
ਖਾਲੀ ਥਾਵਾਂ ਭਰੋ:-
1. ਕਾਰਤੂਸਾਂ ਤੇ ਗਊ ਅਤੇ ਸੂਰ ਦੇ ਮਾਸ ਦੀ ਚਰਬੀ ਲੱਗੀ ਹੁੰਦੀ ਸੀ।
2. ਲਾਰਡ ਡਲਹੌਜ਼ੀ ਦੀ ਲੈਪਸ ਦੀ ਨੀਤੀ ਅਨੁਸਾਰ ਬਹੁਤ ਸਾਰੇ ਭਾਰਤੀ ਰਾਜ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕਰ ਲਏ ਗਏ।
3. ਸਭ ਤੋਂ ਪਹਿਲਾਂ ਇਹ ਵਿਦਰੋਹ ਬੈਰਕਪੁਰ ਤੋਂ ਸ਼ੁਰੂ ਹੋਇਆ।
4. ਨਾਨਾ ਸਾਹਿਬ ਦਾ ਪ੍ਰਸਿੱਧ ਜਰਨੈਲ ਤਾਂਤੀਆ ਟੋਪੇ ਸੀ।
5. ਭਾਰਤੀ ਸੈਨਿਕਾਂ ਨੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੂੰ ਆਪਣਾ ਬਾਦਸ਼ਾਹ ਐਲਾਨ ਕਰ ਦਿੱਤਾ।
ਸਹੀ (✓) ਜਾਂ ਗਲਤ (X) ਦਾ ਨਿਸ਼ਾਨ ਲਗਾਓ:-
1. ਭਾਰਤੀਆਂ ਨੂੰ ਉੱਚੇ ਅਹੁਦਿਆਂ ਤੇ ਲਗਾਇਆ ਜਾਂਦਾ ਸੀ। (X)
2. ਭਾਰਤੀਆਂ ਨਾਲ ਵਧੀਆ ਸਲੂਕ ਕੀਤਾ ਜਾਂਦਾ ਸੀ। (X)
3. ਅੰਗਰੇਜ਼ਾਂ ਨੇ ਬਹੁਤ ਸਾਰੇ ਸਮਾਜਿਕ ਸੁਧਾਰ ਕੀਤੇ। (✓)
4. ਭਾਰਤੀ ਉਦਯੋਗ ਅਤੇ ਵਪਾਰ ਹੌਲੀ ਹੌਲੀ ਨਸ਼ਟ ਹੋਣਾ ਸ਼ੁਰੂ ਹੋ ਗਿਆ। (✓)
5. ਅੰਗਰੇਜ਼ਾਂ ਨੇ ‘ਪਾੜੋ ਅਤੇ ਰਾਜ ਕਰੋ‘ ਦੀ ਨੀਤੀ ਅਪਣਾਈ । (✓)
ਵਰਕ-ਬੁੱਕ ਦੇ ਹੋਰ ਪ੍ਰਸ਼ਨ
#1857 ਈ: ਦੇ ਵਿਦਰੋਹ ਦਾ ਤਤਕਾਲੀ ਕਾਰਨ ਕੀ ਸੀ? – ਚਰਬੀ ਵਾਲੇ ਕਾਰਤੂਸ ।
#1857 ਈ: ਦੇ ਵਿਦਰੋਹ ਦਾ ਪਹਿਲਾਂ ਸ਼ਹੀਦ ਕੌਣ ਸੀ? – ਮੰਗਲ ਪਾਂਡੇ ।
#1857 ਈ: ਦੇ ਵਿਦਰੋਹ ਦੇ ਦੋ ਸਮਾਜਿਕ ਅਤੇ ਧਾਰਮਿਕ ਕਾਰਨ ਦੱਸੋ ।
1. ਸਮਾਜਿਕ ਅਤੇ ਧਾਰਮਿਕ ਰਸਮਾਂ ਵਿੱਚ ਦਖਲ-ਅੰਦਾਜੀ
2. ਈਸਾਈ ਧਰਮ ਦਾ ਪ੍ਰਚਾਰ 3. ਭਾਰਤੀ ਲੋਕਾਂ ਨਾਲ ਭੈੜਾ ਵਰਤਾਓ
#1857 ਈ: ਦੇ ਵਿਦਰੋਹ ਦੇ ਸੈਨਿਕ ਕਾਰਨ ਲਿਖੋ।
1. ਭਾਰਤੀ ਸੈਨਿਕਾਂ ਦੀ ਘੱਟ ਤਨਖਾਹ
2. ਚਰਬੀ ਵਾਲੇ ਕਾਰਤੂਸ
# ਕਿਸ ਨੇ ਅਤੇ ਕਦੋਂ ਇਹ ਐਕਟ ਪਾਸ ਕੀਤਾ ਜਿਸ ਅਨੁਸਾਰ ਭਾਰਤੀ ਸੈਨਿਕਾਂ ਨੂੰ ਯੁੱਧ ਵਿੱਚ ਭਾਗ ਲੈਣ ਲਈ ਸਮੁੰਦਰੋਂ ਪਾਰ ਕਿਸੇ ਵੀ ਸਥਾਨ ਤੇ ਭੇਜਿਆ ਜਾ ਸਕਦਾ ਸੀ। ਲਾਰਡ ਕੈਨਿੰਗ ਨੇ 1856 ਈਸਵੀ ਵਿੱਚ
# ਨਾਨਾ ਸਾਹਿਬ ਦੇ ਉੱਤਰ ਅਧਿਕਾਰੀ ਬਣਨ ਤੇ ਕਿਸ ਨੇ ਉਨ੍ਹਾਂ ਦੀ ਪੈਨਸ਼ਨ ਬੰਦ ਕਰ ਦਿੱਤੀ- ਲਾਰਡ ਡਲਹੌਜ਼ੀ ਨੇ; ਲੈਪਸ ਦੀ ਨੀਤੀ ਅਨੁਸਾਰ
# 1857 ਈਸਵੀ ਦਾ ਵਿਦਰੋਹ ਕਿੱਥੋਂ ਸ਼ੁਰੂ ਹੋਇਆ- ਬੈਰਕਪੁਰ