ਪਾਠ- 11 ਬਸਤੀਵਾਦ ਅਤੇ ਕਬਾਇਲੀ ਸਮਾਜ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :-
ਪ੍ਰਸ਼ਨ 1. ਕਬਾਇਲੀ ਸਮਾਜ ਦੇ ਲੋਕ ਵੱਧ ਗਿਣਤੀ ਵਿੱਚ ਕਿਹੜੇ ਰਾਜਾਂ ਵਿੱਚ ਰਹਿੰਦੇ ਹਨ?
ਉੱਤਰ- ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਅਤੇ ਮੱਧ ਪ੍ਰਦੇਸ਼
ਪ੍ਰਸ਼ਨ 2. ਕਬਾਇਲੀ ਸਮਾਜ ਦੇ ਲੋਕਾਂ ਦੇ ਮੁੱਖ ਧੰਦੇ ਕਿਹੜੇ ਹਨ?
ਉੱਤਰ- ਭੇਡਾਂ ਬੱਕਰੀਆਂ ਆਦਿ ਪਾਲਤੂ ਪਸ਼ੂ ਪਾਲਣਾ, ਸ਼ਿਕਾਰ ਕਰਨਾ, ਭੋਜਨ ਇਕੱਠਾ ਕਰਨਾ, ਮੱਛੀਆਂ ਫੜਨਾ, ਬਲਦਾਂ ਰਾਹੀਂ ਹਲ ਵਾਹੁਣਾ ਆਦਿ।
ਪ੍ਰਸ਼ਨ 3. ਕਬਾਇਲੀ ਸਮਾਜ ਦੇ ਲੋਕਾਂ ਨੇ ਕਿਹੜੇ ਕਿਹੜੇ ਰਾਜਾਂ ਵਿੱਚ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤੇ ?
ਉੱਤਰ- ਮੱਧ ਪ੍ਰਦੇਸ਼ ਵਿੱਚ ਭੀਲ ਲੋਕਾਂ ਨੇ, ਬਿਹਾਰ ਵਿੱਚ ਮੁੰਡਾ ਲੋਕਾਂ ਨੇ, ਉੜੀਸਾ ਵਿੱਚ ਗੌਂਡ ਲੋਕਾਂ ਨੇ ਅਤੇ ਮੇਘਾਲਿਆ ਵਿੱਚ ਖਾਸੀਸ ਲੋਕਾਂ ਨੇ ।
ਪ੍ਰਸ਼ਨ 4. ਖਾਸੀ ਕਬੀਲੇ ਦਾ ਮੋਢੀ ਕੌਣ ਸੀ ?
ਉੱਤਰ– ਤੀਰੁਤ ਸਿੰਘ
ਪ੍ਰਸ਼ਨ 5. ਛੋਟਾ ਨਾਗਪੁਰ ਇਲਾਕੇ ਵਿੱਚ ਅੰਗਰੇਜ਼ਾਂ ਵਿਰੁੱਧ ਸਭ ਤੋਂ ਪਹਿਲਾਂ ਕਿਸ ਕਬੀਲੇ ਨੇ ਅਤੇ ਕਦੋਂ ਵਿਦਰੋਹ ਕੀਤਾ ?
ਉੱਤਰ- ਕੌਲ ਕਬੀਲੇ ਨੇ 1820 ਈਸਵੀ ਵਿੱਚ
ਪ੍ਰਸ਼ਨ 6. ਕਬਾਇਲੀ ਸਮਾਜ ਤੇ ਨੋਟ ਲਿਖੋ।
ਉੱਤਰ- ਆਦਿਵਾਸੀ ਲੋਕ ਜੋ ਕਬੀਲਿਆਂ ਵਿੱਚ ਰਹਿੰਦੇ ਹਨ, ਨੂੰ ਕਬਾਇਲੀ ਸਮਾਜ ਕਿਹਾ ਜਾਂਦਾ ਹੈ। ਇਹ ਇੱਕ ਜਾਂ ਦੋ ਕਮਰਿਆਂ ਦੀਆਂ ਝੌਂਪੜੀਆਂ ਵਿਚ ਰਹਿੰਦੇ ਹਨ। ਇਹਨਾਂ ਦੇ ਮੁੱਖ ਧੰਦੇ ਭੇਡਾਂ ਬੱਕਰੀਆਂ ਆਦਿ ਪਾਲਤੂ ਪਸ਼ੂ ਪਾਲਣਾ, ਸ਼ਿਕਾਰ ਕਰਨਾ, ਭੋਜਨ ਇਕੱਠਾ ਕਰਨਾ, ਮੱਛੀਆਂ ਫੜਨਾ, ਬਲਦਾਂ ਰਾਹੀਂ ਹਲ ਵਾਹੁਣਾ ਆਦਿ ਹਨ । ਇਹਨਾਂ ਦੀ ਵਧੇਰੇ ਗਿਣਤੀ ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਅਤੇ ਮੱਧ ਪ੍ਰਦੇਸ਼ ਵਿੱਚ ਹੈ।
ਪ੍ਰਸ਼ਨ 7. ਬਿਰਸਾ ਮੁੰਡਾ ਬਾਰੇ ਤੁਸੀ ਕੀ ਜਾਣਦੇ ਹੋ?
ਉੱਤਰ- ਬਿਰਸਾ ਮੁੰਡਾ ਇਕ ਸ਼ਕਤੀਸ਼ਾਲੀ ਆਦਮੀ ਸੀ। ਲੋਕ ਉਸ ਨੂੰ ਪ੍ਰਮਾਤਮਾ ਦਾ ਦੂਤ ਮੰਨਦੇ ਸਨ। ਉਹ ਮੁੰਡਾ ਜਾਤੀ ਨਾਲ ਬੁਰਾ ਵਿਵਹਾਰ ਕਰਨ ਵਾਲੇ ਸ਼ਾਹੂਕਾਰਾਂ ਅਤੇ ਜਿੰਮੀਦਾਰਾਂ ਨੂੰ ਨਫਰਤ ਕਰਦਾ ਸੀ। ਉਸ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਜਿਮੀਂਦਾਰਾਂ ਨੂੰ ਕਿਰਾਇਆ ਨਾ ਦੇਣ । ਬਿਰਸਾ ਮੁੰਡਾ ਨੇ ਛੋਟਾ ਨਾਗਪੁਰ ਦੇ ਇਲਾਕੇ ਵਿੱਚ ਵਿਦਰੋਹ ਸ਼ੁਰੂ ਕੀਤਾ। ਮੁੰਡਾ ਸਮਾਜ ਦੇ ਲੋਕਾਂ ਨੇ ਉਸ ਦੀ ਅਗਵਾਈ ਵਿਚ ਅੰਗਰੇਜ਼ ਅਫਸਰਾਂ ਤੇ ਹਮਲਾ ਕਰ ਦਿੱਤਾ। ਪ੍ਰੰਤੂ ਅੰਗਰੇਜਾਂ ਨੇ ਬਿਰਸਾ ਮੁੰਡਾ ਨੂੰ ਫੜ ਲਿਆ ਅਤੇ ਵਿਦਰੋਹ ਨੂੰ ਦਬਾ ਦਿੱਤਾ।
ਪ੍ਰਸ਼ਨ 8. ਮੁੰਡਾ ਕਬੀਲੇ ਦੁਆਰਾ ਕੀਤੇ ਗਏ ਵਿਦਰੋਹ ਦੇ ਪ੍ਰਭਾਵ ਲਿਖੋ।
ਉੱਤਰ 1. ਬਰਤਾਨਵੀ ਹਕੂਮਤ ਨੇ ਛੋਟਾ ਨਾਗਪੁਰ ਐਕਟ 1908 ਪਾਸ ਕਰ ਦਿੱਤਾ। ਇਸ ਐਕਟ ਨਾਲ ਛੋਟੇ ਕਿਸਾਨਾਂ ਨੂੰ ਜ਼ਮੀਨ ਤੇ ਹੱਕ ਮਿਲ ਗਏ।
2. ਛੋਟਾ ਨਾਗਪੁਰ ਖੇਤਰ ਦੇ ਲੋਕ ਸਮਾਜਿਕ ਧਾਰਮਿਕ ਪੱਖ ਤੋਂ ਵਧੇਰੇ ਜਾਗਰੂਕ ਹੋ ਗਏ। ਉਹ ਬਿਰਸਾ ਮੁੰਡਾ ਦੀ ਪੂਜਾ ਕਰਨ ਲੱਗ ਪਏ।
3. ਕਬਾਇਲੀ ਲੋਕ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਲੱਗ ਪਏ।
ਖਾਲੀ ਥਾਵਾਂ ਭਰੋ:-
1. ਕਬਾਇਲੀ ਸਮਾਜ ਭਾਰਤ ਦੀ ਅਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
2. ਕਬਾਇਲੀ ਲੋਕ ਇੱਕ ਜਾਂ ਦੋ ਕਮਰਿਆਂ ਵਾਲੀਆਂ ਝੋਪੜੀਆਂ ਵਿੱਚ ਰਹਿੰਦੇ ਹਨ।
3. ਪੂਰਬ ਵਿੱਚ ਜੈਂਤੀਆਂ ਪਹਾੜੀਆਂ ਤੋਂ ਲੈ ਕੇ ਪੱਛਮ ਵਿੱਚ ਗਾਰੋ ਪਹਾੜੀਆਂ ਤੱਕ ਦੇ ਖੇਤਰ ਵਿੱਚ ਖਾਸੀ ਕਬੀਲੇ ਦਾ ਰਾਜ ਸੀ।
4. ਜਦੋਂ ਬਰਤਾਨਵੀ ਸੈਨਿਕ ਖਾਸੀ ਕਬੀਲੇ ਦੇ ਵਿਦਰੋਹ ਦਾ ਸਾਹਮਣਾ ਕਰ ਰਹੇ ਸਨ ਤਾਂ ਉਸ ਸਮੇਂ ਹੀ ਇੱਕ ਹੋਰ ਪਹਾੜੀ ਕਬੀਲੇ ਸਿੰਗਫੋਸ ਨੇ ਬਗਾਵਤ ਕਰ ਦਿੱਤੀ।
ਸਹੀ (✓) ਜਾਂ ਗਲਤ (X) ਦਾ ਨਿਸ਼ਾਨ ਲਗਾਓ:-
1. ਆਦਿਵਾਸੀ ਕਬੀਲਿਆਂ ਵਿੱਚੋਂ ਗੁੰਡ ਕਬੀਲੇ ਦੀ ਗਿਣਤੀ ਸਭ ਤੋਂ ਘੱਟ ਹੈ। (X)
2. ਕਬਾਇਲੀ ਸਮਾਜ ਦੇ ਲੋਕਾਂ ਦੀ ਸਭ ਤੋਂ ਮੁੱਢਲੀ ਸਮਾਜਿਕ ਇਕਾਈ ਪਰਿਵਾਰ ਹੈ। (✓)
3. ਬਰਤਾਨਵੀ ਸ਼ਾਸਕਾਂ ਨੇ ਅਫੀਮ ਅਤੇ ਨੀਲ ਦੀ ਖੇਤੀ ਕਰਨ ਲਈ ਕਬਾਇਲੀ ਖੇਤਰਾਂ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ। (✓)
4. ਬਿਰਸਾ ਮੁੰਡਾ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਜ਼ਿਮੀਂਦਾਰਾਂ ਨੂੰ ਟੈਕਸ ਦੇ ਦੇਣ।