ਪਾਠ– 10 ਪੇਂਡੂ ਜੀਵਨ ਅਤੇ ਸਮਾਜ
ਪ੍ਰਸ਼ਨ 1. ਸਥਾਈ ਬੰਦੋਬਸਤ ਕਿਸ ਨੇ ਕਦੋਂ ਅਤੇ ਕਿੱਥੇ ਸ਼ੁਰੂ ਕੀਤਾ ਸੀ?
ਉੱਤਰ- ਸਥਾਈ ਬੰਦੋਬਸਤ ਲਾਰਡ ਕਾਰਨਵਾਲਿਸ ਨੇ; 1793 ਈਸਵੀ ਵਿੱਚ; ਬੰਗਾਲ ਵਿੱਚ ਸ਼ੁਰੂ ਕੀਤਾ ਸੀ ।
ਪ੍ਰਸ਼ਨ 2. ਰੱਈਅਤਵਾੜੀ ਪ੍ਰਬੰਧ ਕਿਸ ਨੇ ਕਦੋਂ ਅਤੇ ਕਿੱਥੇ ਕਿੱਥੇ ਸ਼ੁਰੂ ਕੀਤਾ ?
ਉੱਤਰ- ਰੱਈਅਤਵਾੜੀ ਪ੍ਰਬੰਧ ਅੰਗਰੇਜ਼ ਅਫ਼ਸਰ ਥਾਮਸ ਮੁਨਰੋ ਨੇ 1820 ਈ: ਵਿੱਚ; ਮਦਰਾਸ ਅਤੇ ਮੁੰਬਈ ਵਿੱਚ ਸ਼ੁਰੂ ਕੀਤਾ।
ਪ੍ਰਸ਼ਨ 3. ਮਹਿਲਵਾੜੀ ਪ੍ਰਬੰਧ ਕਿਹੜੇ ਤਿੰਨ ਖੇਤਰਾਂ ਵਿੱਚ ਲਾਗੂ ਕੀਤਾ ਗਿਆ ?
ਉੱਤਰ- ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਭਾਰਤ ਦੇ ਕੁਝ ਇਲਾਕਿਆਂ ਵਿੱਚ।
ਪ੍ਰਸ਼ਨ 4. ਕ੍ਰਿਸ਼ੀ ਦਾ ਵਣਜੀਕਰਣ ਕਿਵੇਂ ਹੋਇਆ ?
ਉੱਤਰ- ਭਾਰਤ ਵਿੱਚ ਅੰਗਰੇਜ਼ੀ ਰਾਜ ਹੋ ਜਾਣ ਨਾਲ ਪਿੰਡਾਂ ਦੀ ਆਤਮ ਨਿਰਭਰ ਅਰਥਵਿਵਸਥਾ ਨੂੰ ਬਹੁਤ ਨੁਕਸਾਨ ਹੋਇਆ। ਕਿਸਾਨਾਂ ਨੂੰ ਲਗਾਨ ਦੇ ਤੌਰ ਤੇ ਨਿਸ਼ਚਤ ਰਕਮ ਸਮੇਂ ਸਿਰ ਸਰਕਾਰ ਨੂੰ ਦੇਣੀ ਪੈਂਦੀ ਸੀ।
ਇਸ ਲਈ ਕਿਸਾਨ ਹੁਣ ਫਸਲ ਮੰਡੀ ਵਿੱਚ ਵੇਚਣ ਲਈ ਪੈਦਾ ਕਰਦੇ ਸਨ । ਕਿਸਾਨ ਹੁਣ ਕਣਕ, ਕਪਾਹ, ਤੇਲ ਦੇ ਬੀਜ, ਗੰਨਾ, ਪਟਸਨ ਆਦਿ ਫ਼ਸਲਾਂ ਪੈਦਾ ਕਰਨ ਲੱਗੇ ਕਿਉਂਕਿ ਇਨ੍ਹਾਂ ਫ਼ਸਲਾਂ ਨੂੰ ਵੇਚਣ ਨਾਲ ਵੱਧ ਆਮਦਨ ਹੁੰਦੀ ਸੀ।
ਪ੍ਰਸ਼ਨ 5. ਵਣਜੀਕਰਨ ਦੀਆਂ ਮੁੱਖ ਫ਼ਸਲਾਂ ਕਿਹੜੀਆਂ ਸਨ ?
ਉੱਤਰ- ਕਣਕ, ਕਪਾਹ, ਤੇਲ ਦੇ ਬੀਜ, ਗੰਨਾ, ਪਟਸਨ ਆਦਿ।
ਪ੍ਰਸ਼ਨ 6. ਕ੍ਰਿਸ਼ੀ ਵਣਜੀਕਰਣ ਦੇ ਦੋ ਮੁੱਖ ਲਾਭ ਦੱਸੋ।
ਉੱਤਰ– 1 ਕ੍ਰਿਸ਼ੀ ਵਣਜੀਕਰਣ ਨਾਲ ਕਈ ਕਿਸਮ ਦੀਆਂ ਫ਼ਸਲਾਂ ਉਗਾਈਆਂ ਜਾ ਸਕੀਆਂ ਅਤੇ ਪੈਦਾਵਾਰ ਅਤੇ ਆਮਦਨ ਵਿਚ ਵਾਧਾ ਹੋਇਆ।
2. ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਇਆ ਜਿਸ ਕਰਕੇ ਕਿਸਾਨਾਂ ਲਈ ਸ਼ਹਿਰਾਂ ਲਈ ਮੰਡੀਆਂ ਵਿੱਚ ਜਾਣਾ ਸੌਖਾ ਹੋ ਗਿਆ।
ਪ੍ਰਸ਼ਨ 7. ਕ੍ਰਿਸ਼ੀ ਵਣਜੀਕਰਨ ਦੀਆਂ ਦੋ ਮੁੱਖ ਹਾਨੀਆਂ ਦੱਸੋ।
ਉੱਤਰ 1. ਕਿਸਾਨ ਪੁਰਾਣੇ ਢੰਗਾ ਨਾਲ ਖੇਤੀ ਕਰਦੇ ਸਨ ਅਤੇ ਮੰਡੀਆਂ ਵਿੱਚ ਉਨ੍ਹਾਂ ਦੀਆਂ ਫਸਲਾਂ ਦਾ ਮੁਕਾਬਲਾ ਅਮਰੀਕਾ, ਆਸਟਰੇਲੀਆ ਅਤੇ ਯੂਰਪ ਆਦਿ ਦੀਆਂ ਫ਼ਸਲਾਂ ਨਾਲ ਹੁੰਦਾ ਸੀ ਜੋ ਕਿ ਮਸ਼ੀਨਾਂ ਨਾਲ ਉਗਾਈਆਂ ਜਾਂਦੀਆਂ ਸਨ। ਇਸ ਕਰਕੇ ਕਿਸਾਨਾਂ ਨੂੰ ਜ਼ਿਆਦਾ ਲਾਭ ਨਹੀਂ ਹੋ ਸਕਦਾ ਸੀ।
2. ਕਿਸਾਨ ਨੂੰ ਆਪਣੀ ਫਸਲ ਮੰਡੀ ਵਿਚ ਆੜ੍ਹਤੀਏ ਦੀ ਸਹਾਇਤਾ ਨਾਲ ਵੇਚਣੀ ਪੈਂਦੀ ਸੀ, ਜਿਹੜਾ ਕਿ ਜਿਆਦਾ ਮੁਨਾਫਾ ਆਪ ਲੈ ਜਾਂਦਾ ਸੀ ਅਤੇ ਕਿਸਾਨਾਂ ਨੂੰ ਉਸਦੀ ਫਸਲ ਦਾ ਪੂਰਾ ਮੁੱਲ ਨਹੀਂ ਮਿਲਦਾ ਸੀ।
ਪ੍ਰਸ਼ਨ 8. ਸਥਾਈ ਬੰਦੋਬਸਤ ਕੀ ਸੀ ਅਤੇ ਉਸ ਦੇ ਕੀ ਆਰਥਿਕ ਪ੍ਰਭਾਵ ਪਏ ?
ਉੱਤਰ– ਇਸ ਪ੍ਰਬੰਧ ਅਨੁਸਾਰ ਜਿੰਮੀਦਾਰਾਂ ਨੂੰ ਹਮੇਸ਼ਾ ਲਈ ਭੂਮੀ ਦੇ ਮਾਲਕ ਬਣਾ ਦਿੱਤਾ ਗਿਆ। ਉਨ੍ਹਾਂ ਦੁਆਰਾ ਸਰਕਾਰ ਨੂੰ ਦਿੱਤਾ ਜਾਣ ਵਾਲਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ।
ਸਥਾਈ ਬੰਦੋਬਸਤ ਦੇ ਪ੍ਰਭਾਵ:-
1. ਜਿਮੀਦਾਰ ਕਿਸਾਨਾ ਉੱਤੇ ਬਹੁਤ ਅੱਤਿਆਚਾਰ ਕਰਦੇ ਸਨ।
2. ਸਰਕਾਰ ਦਾ ਕਿਸਾਨਾਂ ਨਾਲ ਕੋਈ ਸਿੱਧਾ ਸੰਪਰਕ ਨਹੀਂ ਸੀ।
3. ਸਥਾਈ ਬੰਦੋਬਸਤ ਨੇ ਬਹੁਤ ਸਾਰੇ ਜ਼ਿਮੀਂਦਾਰਾਂ ਨੂੰ ਆਲਸੀ ਅਤੇ ਐਸ਼ਪ੍ਰਸਤ ਬਣਾ ਦਿੱਤਾ।
ਪ੍ਰਸ਼ਨ 9. ਨੀਲ ਵਿਦਰੋਹ ਤੋਂ ਤੁਸੀ ਕੀ ਸਮਝਦੇ ਹੋ?
ਉੱਤਰ- ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਵੱਧ ਲਗਾਨ ਲਗਾਉਣ ਵਿਰੁੱਧ ਵਿਦਰੋਹ ਕੀਤੇ । ਜਦੋਂ ਕਿਸਾਨਾਂ ਨੂੰ ਨੀਲ ਦੀ ਖੇਤੀ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਉਨ੍ਹਾਂ ਨੇ ਅੰਗਰੇਜ਼ ਕਾਸ਼ਤਕਾਰਾਂ ਦੀਆਂ ਫੈਕਟਰੀਆਂ ਤੇ ਹਮਲਾ ਕਰ ਦਿੱਤਾ। ਨੀਲ ਸੰਕਟ ਉਦੋਂ ਤੱਕ ਜਾਰੀ ਰਿਹਾ ਜਦੋਂ 20ਵੀਂ ਸਦੀ ਦੇ ਆਰੰਭ ਵਿੱਚ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਕਿਸਾਨਾਂ ਦੇ ਪੱਖ ਵਿਚ ਸਮਰਥਨ ਦਿੱਤਾ।
ਖਾਲੀ ਥਾਵਾਂ ਭਰੋ:-
1. ਠੇਕੇਦਾਰ ਕਿਸਾਨਾਂ ਨੂੰ ਵੱਧ ਤੋਂ ਵੱਧ ਲੁੱਟਦੇ ਸਨ।
2. ਸਥਾਈ ਬੰਦੋਬਸਤ ਕਾਰਨ ਜ਼ਿਮੀਂਦਾਰ ਭੂਮੀ ਦੇ ਮਾਲਕ ਬਣ ਗਏ।
3. ਜ਼ਿਮੀਂਦਾਰ ਕਿਸਾਨਾਂ ਉੱਤੇ ਬਹੁਤ ਅੱਤਿਆਚਾਰ ਕਰਦੇ ਸਨ।
4. ਭਾਰਤ ਵਿੱਚ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਪਹਿਲਾਂ ਭਾਰਤੀ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਕਰਨਾ ਸੀ ।
ਸਹੀ ( ) ਜਾਂ ਗਲਤ (X) ਦਾ ਨਿਸ਼ਾਨ ਲਗਾਓ:-
1. ਭਾਰਤ ਵਿੱਚ ਅੰਗਰੇਜ਼ੀ ਰਾਜ ਦੀ ਸਥਾਪਨਾ ਹੋ ਜਾਣ ਨਾਲ ਪਿੰਡਾਂ ਦੀ ਆਤਮ ਨਿਰਭਰ ਅਰਥ ਵਿਵਸਥਾ ਨੂੰ ਬਹੁਤ ਲਾਭ ਹੋਇਆ। (X)
2. ਮਹਿਲਵਾੜੀ ਪ੍ਰਬੰਧ ਪਿੰਡ ਦੇ ਸਮੁੱਚੇ ਭਾਈਚਾਰੇ ਨਾਲ ਕੀਤਾ ਜਾਂਦਾ ਸੀ। (✓)
3. ਬੰਗਾਲ ਦੇ ਸਥਾਈ ਬੰਦੋਬਸਤ ਅਨੁਸਾਰ ਅੰਗਰੇਜ਼ਾਂ ਨੇ ਵਿਕਰੀ ਕਾਨੂੰਨ ਲਾਗੂ ਕੀਤਾ। (✓)
ਸਹੀ ਮਿਲਾਨ ਕਰੋ-
1. ਲਾਰਡ ਵਾਰਨ ਹੇਸਟਿੰਗਜ਼ – ਇਜ਼ਾਰੇਦਾਰੀ
2. ਲਾਰਡ ਕਾਰਨਵਾਲਿਸ ਸਥਾਈ – ਬੰਦੋਬਸਤ
3. ਥਾਮਸ ਮੁਨਰੋ ਰੱਈਅਤਵਾੜੀ – ਪ੍ਰਬੰਧ
ਵਰਕ-ਬੁੱਕ ਦੇ ਹੋਰ ਪ੍ਰਸ਼ਨ
# ਨੀਲ ਦੀ ਖੇਤੀ ਵਿਰੁੱਧ ਵਿਦਰੋਹ ਕਿੱਥੇ ਅਤੇ ਕਦੋਂ ਹੋਇਆ- 1866-68 ਵਿੱਚ, ਬਿਹਾਰ ਬੰਗਾਲ ਵਿੱਚ (✓)
# ਕਿਸ ਪ੍ਰਬੰਧ ਅਧੀਨ ਜ਼ਿੰਮੀਦਾਰਾਂ ਨੂੰ ਭੂਮੀ ਦਾ ਮਾਲਕ ਬਣਾ ਦਿੱਤਾ ਗਿਆ- ਸਥਾਈ ਬੰਦੋਬਸਤ (✓)
# ਕਿਸ ਪ੍ਰਬੰਧ ਅਧੀਨ ਕਿਸਾਨਾਂ ਨੂੰ ਭੂਮੀ ਦਾ ਮਾਲਕ ਬਣਾ ਦਿੱਤਾ ਗਿਆ- ਰੱਈਅਤਵਾੜੀ ਪ੍ਰਬੰਧ
# ਕਿਸ ਪ੍ਰਬੰਧ ਅਧੀਨ ਪਿੰਡਾਂ ਦੇ ਸਮੂਹ ਨਾਲ ਲਗਾਨ ਦਾ ਠੇਕਾ ਕੀਤਾ ਜਾਂਦਾ ਸੀ- ਮਹਿਲਵਾੜੀ यूर्वय
# ਭੂਮੀ ਠੇਕੇ ਤੇ ਦੇਣ ਦਾ ਪ੍ਰਬੰਧ ਜਾਂ ਇਜ਼ਾਰੇਦਾਰੀ ਪ੍ਰਣਾਲੀ ਕਿਸ ਨੇ ਚਲਾਈ?
– ਲਾਰਡ ਵਾਰਨ ਹੇਸਟਿੰਗਜ਼ |