ਪਾਠ 8- ਬਲ ਅਤੇ ਦਬਾਉ
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਕੀ ਇਹ ਜ਼ਰੂਰੀ ਹੈ ਕਿ
ਪਾਠ 8- ਬਲ ਅਤੇ ਦਬਾਉ
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਕੀ ਇਹ ਜ਼ਰੂਰੀ ਹੈ ਕਿ ਬਲ ਲੱਗਣ ਕਾਰਨ ਹਮੇਸ਼ਾ ਹੀ ਵਸਤੂ ਵਿੱਚ ਗਤੀ ਹੋਵੇ ?
ਉੱਤਰ-ਨਹੀਂ, ਇਹ ਜ਼ਰੂਰੀ ਨਹੀਂ ਹੈ ਕਿ ਬਲ ਲੱਗਣ ਕਾਰਨ ਹਮੇਸ਼ਾ ਵਸਤੂ ਵਿੱਚ ਗਤੀ ਪੈਦਾ ਹੋਵੇ ।
ਪ੍ਰਸ਼ਨ 2. ਕੀ ਬਲ ਕੇਵਲ ਵਸਤੂ ਦੀ ਗਤੀ ਨੂੰ ਵਧਾ ਜਾਂ ਘਟਾ ਸਕਦਾ ਹੈ ?
ਉੱਤਰ- ਨਹੀਂ ਬਲ ਕੇਵਲ ਵਸਤੂ ਦੀ ਗਤੀ ਨੂੰ ਵਧਾ ਜਾਂ ਘਟਾ ਹੀ ਨਹੀਂ ਸਕਦਾ ਸਗੋਂ ਵਸਤੂ ਨੂੰ ਰੋਕ ਸਕਦਾ ਹੈ ਉਸ ਦੀ ਵਸਤੂ ਦੀ ਦਿਸ਼ਾ ਵਿੱਚ ਵੀ ਪਰਿਵਰਤਨ ਲਿਆ ਸਕਦਾ ਹੈ ।
ਪ੍ਰਸ਼ਨ 3. ਜਦੋਂ ਪਲਾਸਟਿਕ ਦੇ ਫੁੱਟੇ ਨੂੰ ਵਾਲਾਂ ਨਾਲ ਰਗੜਿਆ ਜਾਂਦਾ ਹੈ ਅਤੇ ਪੇਪਰ ਦੇ ਟੁਕੜਿਆਂ ਨੇੜੇ ਇਹ ਲਿਆਇਆ ਜਾਂਦਾ ਹੈ ਤਾਂ ਉਹ ਉਸ ਵੱਲ ਆਕਰਸ਼ਿਤ ਕਿਉਂ ਹੁੰਦੇ ਹਨ ?
ਉੱਤਰ-ਅਸਲ ਵਿੱਚ ਪਲਾਸਟਿਕ ਦਾ ਫੁੱਟਾ ਵਾਲਾਂ ਨਾਲ ਰਗੜਨ ‘ਤੇ ਚਾਰਜਿਤ ਹੋ ਜਾਂਦਾ ਹੈ, ਜੋ ਇੱਕ ਗੈਰ ਸੰਪਰਕ ਬਲ/ਅਸੰਪਰਕ ਬਲ (Non-Contact Force) ਹੈ । ਇਹ ਸਥਿਰ-ਬਿਜਲੀ ਬਲ ਨਾਲ ਚਾਰਜਿਤ ਪਲਾਸਟਿਕ ਦਾ ਫੁੱਟਾ ਅਣਚਾਰਜਿਤ ਕਾਗਜ਼ ਦੇ ਟੁੱਕੜਿਆਂ ਨੂੰ ਬਿਨਾਂ ਸੰਪਰਕ ਕੀਤੇ ਹੀ ਦੂਰੀ ਤੋਂ ਆਪਣੇ ਵੱਲ ਆਕਰਸ਼ਿਤ ਕਰ ਲੈਂਦਾ ਹੈ ।
ਪ੍ਰਸ਼ਨ 4. ਕੀ ਗੁਰੂਤਾ ਬਲ ਇੱਕ ਵਿਸ਼ਵ-ਵਿਆਪੀ ਬਲ ਹੈ ?
ਉੱਤਰ- ਹਾਂ ਗੁਰੂਤਾ ਬਲ ਇੱਕ ਵਿਸ਼ਵ-ਵਿਆਪੀ ਬਲ ਹੈ ।
ਪ੍ਰਸ਼ਨ 5. ਵਸਤੂਆਂ ਦੀ ਗਤੀ ਦੀ ਦਿਸ਼ਾ ਵੱਲ ਰਗੜ ਬਲ ਲਗਦਾ ਹੈ ?
ਉੱਤਰ-ਰਗੜ ਬਲ ਵਸਤੂਆਂ ਦੀ ਗਤੀ ਦੀ ਦਿਸ਼ਾ ਤੋਂ ਉਲਟ ਦਿਸ਼ਾ ਵਿੱਚ ਲਗਦਾ ਹੈ । ਅਰਥਾਤ ਇਹ ਇੱਕ ਗਤੀ ਵਿਰੋਧੀ ਬਲ ਹੈ ।
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਦਬਾਉ : = ਬਲ/…………
ਉੱਤਰ-ਦਬਾਉ = ਬਲ/ ਖੇਤਰਫਲ
ਪ੍ਰਸ਼ਨ 2. ਇਹ ਦਰਸਾਓ ਕਿ ਸਮਾਨ ਡੂੰਘਾਈ ਤੇ ਤਰਲ ਦਾ ਸਮਾਨ ਦਬਾਉ ਹੁੰਦਾ ਹੈ ।
ਉੱਤਰ-ਇੱਕ ਖ਼ਾਲੀ ਟੀਨ ਲਓ ਅਤੇ ਉਸ ਵਿੱਚ ਇੱਕ ਸਮਾਨ ਗਹਿਰਾਈ ਤੇ ਤਿੰਨ-ਚਾਰ ਛੇਕ ਕਰੋ ਅਤੇ ਉਹਨਾਂ ਨੂੰ ਸੈਲੋਟੇਪ ਨਾਲ ਬੰਦ ਕਰ ਦਿਓ। ਟੀਨ ਨੂੰ ਪਾਣੀ ਨਾਲ ਭਰ ਦਿਉ ਅਤੇ ਸਾਰੀ ਸੈਲੋਟੇਪ ਨੂੰ ਹਟਾ ਦਿਉ । ਪਾਣੀ ਸਾਰੇ ਛੇਕਾਂ ਵਿੱਚੋਂ ਇੱਕ ਸਮਾਨ ਗਤੀ ਨਾਲ ਬਾਹਰ ਨਿਕਲਦਾ ਹੈ ਅਤੇ ਸਮਾਨ ਦੂਰੀ ਤੇ ਪੁੱਜਦਾ ਹੈ । ਇਸ ਪ੍ਰਯੋਗ ਤੋਂ ਸਿੱਧ ਹੁੰਦਾ ਹੈ ਕਿ ਸਮਾਨ ਗਹਿਰਾਈ ਤੇ ਦਾਬ ਇਕ ਸਮਾਨ ਹੁੰਦਾ ਹੈ ।
ਪ੍ਰਸ਼ਨ 3. ਵਾਯੂਮੰਡਲ ਕੀ ਹੈ ਅਤੇ ਵਾਯੂਮੰਡਲੀ ਦਬਾਉ ਕੀ ਹੁੰਦਾ ਹੈ ?
ਉੱਤਰ-ਵਾਯੂਮੰਡਲ (Atmosphere)—ਪ੍ਰਿਥਵੀ ਚਾਰੇ ਪਾਸਿਓਂ ਹਵਾ ਦੀ 300 km ਮੋਟੀ ਤਹਿ ਨਾਲ ਘਿਰੀ ਹੋਈ ਹੈ ਹਵਾ ਦੇ ਇਸ ਆਵਰਣ (ਕੰਬਲ) ਨੂੰ ਵਾਯੂਮੰਡਲ (Atmosphere) ਆਖਦੇ ਹਨ ।
ਵਾਯੂਮੰਡਲੀ ਦਬਾਉ (Atmoshpheric Pressure)—ਪ੍ਰਿਥਵੀ ਦੇ ਚਾਰੋਂ ਪਾਸੇ ਹਵਾ ਦੀ 3000 km ਤਹਿ ਹੈ, ਜਿਸਨੂੰ ਵਾਯੂਮੰਡਲ ਆਖਦੇ ਹਨ । ਇਸ ਵਾਯੂਮੰਡਲ ਦੀ ਹਵਾ ਵਸਤੂਆਂ ‘ਤੇ ਦਬਾਉ ਲਗਾਉਂਦੀ ਹੈ ।ਇਸ ਦਬਾਉ ਨੂੰ ਵਾਯੂਮੰਡਲੀ ਦਬਾਉ (Atmospheric Pressure) ਆਖਦੇ ਹਨ ।
ਅਭਿਆਸ ਦੇ ਪ੍ਰਸ਼ਨ-ਉੱਤਰ ਹੱਲ ਸਹਿਤ
ਪ੍ਰਸ਼ਨ 1. ਬਲ ਕੀ ਹੈ ?
ਉੱਤਰ—ਬਲ (Force)—ਉਹ ਖਿੱਚ (Pull) ਜਾ ਧੱਕਾ (Push) ਜੋ ਕਿਸੇ ਵਸਤੂ ਨੂੰ ਵਿਰਾਮ ਅਵਸਥਾ ਤੋਂ ਗਤੀਸ਼ੀਲ ਕਰਦਾ ਹੈ ਜਾਂ ਗਤੀਸ਼ੀਲ ਵਸਤੂ ਨੂੰ ਰੋਕ ਦਿੰਦਾ ਹੈ ਜਾਂ ਵਸਤੂ ਦੀ ਦਿਸ਼ਾ ਬਦਲ ਦਿੰਦਾ ਹੈ ਜਾਂ ਵਸਤੂ ਦੇ ਆਕਾਰ ਨੂੰ ਬਦਲ ਦਿੰਦਾ ਹੈ ਜਾਂ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਬਲ ਅਖਵਾਉਂਦਾ ਹੈ ।
ਪ੍ਰਸ਼ਨ 2. ਸੰਪਰਕ ਬਲ ਕੀ ਹਨ ?
ਉੱਤਰ- ਬਲ ਇੱਕ ਧੱਕਾ ਜਾਂ ਖਿੱਚ ਹੈ ਜੋ ਵਸਤੂ ਨੂੰ ਗਤੀਸ਼ੀਲ ਕਰ ਸਕਦਾ ਹੈ, ਜਾਂ ਗਤੀਸ਼ੀਲ ਵਸਤੂ ਨੂੰ ਰੋਕ ਸਕਦਾ ਹੈ ਜਾਂ ਵਸਤੂ ਦੀ ਗਤੀ ਦੀ
ਦਿਸ਼ਾ ਬਦਲ ਸਕਦਾ ਹੈ।
ਪ੍ਰਸ਼ਨ 3. ਗੈਰ-ਸੰਪਰਕ ਬਲ ਕੀ ਹਨ ?
ਉੱਤਰ- ਜਦੋਂ ਵਸਤੂ ਉੱਤੇ ਲਗਾਏ ਗਏ ਬਲ ਉਦੋਂ ਤੱਕ ਹੀ ਆਪਣਾ ਪ੍ਰਭਾਵ ਪਾਉਂਦੇ ਹਨ ਜਦੋਂ ਵਸਤੂ, ਬਲ ਲਗਾਉਣ ਵਾਲੀ ਵਸਤੂ ਦੇ ਸਿੱਧੇ ਸੰਪਰਕ ਵਿੱਚ ਆਵੇ, ਇਸ ਤਰ੍ਹਾਂ ਦੇ ਬਲਾਂ ਨੂੰ ਸੰਪਰਕ ਬਲ ਆਖਦੇ ਹਨ। ਉਦਾਹਰਨ ਲਈ ਫੁੱਟਬਾਲ ਨੂੰ ਕਿੱਕ ਮਾਰਨਾ।
ਪ੍ਰਸ਼ਨ 4. ਸੰਪਰਕ ਅਤੇ ਗੈਰ-ਸੰਪਰਕ ਬਲ ਦੀਆਂ ਦੋ-ਦੋ ਉਦਾਹਰਣਾਂ ਦਿਓ ।
ਉੱਤਰ- 1) ਸੰਪਰਕ ਬਲ-
i) ਪੇਸ਼ੀ ਬਲ: – ਭਾਰ ਚੁੱਕਣਾ, ਸੂਟਕੇਸ ਚੱਕਣਾ।
ii) ਰਗੜ ਬਲ: – ਸਵਿੱਚ ਬੰਦ ਕਰਨ ਤੇ ਪੱਖੇ ਦਾ ਰੁਕਣਾ, ਕਿੱਕ ਮਾਰਨ ਤੋਂ ਬਾਅਦ ਫੁੱਟਬਾਲ ਦਾ ਰੁਕਣਾ।
2) ਗੈਰ ਸੰਪਰਕ ਬਲ-
i) ਚੁੰਬਕੀ ਬਲ: – ਚੁੰਬਕ ਦਾ ਲੋਹੇ ਨੂੰ ਖਿੱਚਣਾ, ਚੁੰਬਕ ਦੇ ਸਮਾਨ ਧਰੁਵਾਂ ਵਿਚਕਾਰ ਅਪਕਰਸ਼ਣ।
ii) ਗੁਰੂਤਾਕਰਸ਼ਣ ਬਲ: – ਉੱਪਰ ਸੁੱਟੀ ਗੇਂਦ ਦਾ ਹੇਠਾਂ ਆਉਣਾ, ਹੱਥ ਵਿੱਚੋਂ ਛੱਡੇ ਸਿੱਕੇ ਦਾ ਹੇਠਾਂ ਡਿਗਣਾ।
ਪ੍ਰਸ਼ਨ. 5. ਗੁਰੁਤਾਕਰਸ਼ਣ ਬਲ ਕੀ ਹੁੰਦਾ ਹੈ ?
ਉੱਤਰ- ਬ੍ਰਹਿਮੰਡ ਵਿੱਚ ਪੁੰਜ ਰੱਖਣ ਵਾਲੀ ਹਰ ਕੋਈ ਵਸਤੂ ਦੂਜੀ ਪੁੰਜ ਵਾਲੀ ਵਸਤੂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ, ਇਸ ਬਲ ਨੂੰ ਗੁਰੂਤਾਕਰਸ਼ਣ ਬਲ ਕਹਿੰਦੇ ਹਨ।ਇਹ ਇੱਕ ਗੈਰ ਸੰਪਰਕ ਬਲ ਹੈ।
ਪ੍ਰਸ਼ਨ 6.ਰਗੜ ਬਲ ਕੀ ਹੁੰਦਾ ਹੈ ?
ਉੱਤਰ- ਰਗੜ ਬਲ ਉਹ ਸੰਪਰਕ ਬਲ ਹੈ ਜੋ ਗਤੀ ਦਾ ਵਿਰੋਧ ਕਰਦਾ ਹੈ ਇਹ ਉਦੋਂ ਕਾਰਜ ਕਰਦਾ ਹੈ ਜਦੋਂ ਇੱਕ ਵਸਤੂ, ਦੂਜੀ ਵਸਤੂ ਦੀ ਸਤ੍ਹਾ ਦੇ ਸੰਪਰਕ ਵਿੱਚ ਆ ਕੇ ਗਤੀ ਕਰਨਾ ਸ਼ੁਰੂ ਕਰਦੀ ਹੈ। ਰਗੜ ਬਲ ਹਮੇਸ਼ਾ ਗਤੀ ਦੀ ਦਿਸ਼ਾ ਤੋਂ ਉਲਟ ਦਿਸ਼ਾ ਵਿੱਚ ਕਾਰਜ ਕਰਦਾ ਹੈ।
ਪ੍ਰਸ਼ਨ. 7. ਸਥਿਰ ਬਿਜਲਈ ਬਲ ਕੀ ਹੈ ?
ਉੱਤਰ- ਇੱਕ ਚਾਰਜਿਤ ਵਸਤੂ ਦੁਆਰਾ ਦੂਜੀ ਚਾਰਜਿਤ ਵਸਤੂ ਜਾਂ ਅਣਚਾਰਜਿਤ ਵਸਤੂ ਉੱਤੇ ਲਗਾਇਆ ਗਿਆ ਬਲ ਸਥਿਰ ਬਿਜਲਈ ਬਲ ਅਖਵਾਉਂਦਾ ਹੈ। ਇਹ ਇੱਕ ਗੈਰ ਸੰਪਰਕ ਬਲ ਹੈ।
ਪ੍ਰਸ਼ਨ. 8 ਕੀ ਬਲ ਵਸਤੂ ਦੀ ਗਤੀ ਦੀ ਦਿਸ਼ਾ ਵਿੱਚ ਪਰਿਵਰਤਨ ਕਰ ਸਕਦਾ ਹੈ ?
ਉੱਤਰ- ਜੀ ਹਾਂ, ਬਲ ਵਸਤੂ ਦੀ ਗਤੀ ਦੀ ਦਿਸ਼ਾ ਵਿੱਚ ਪਰਿਵਰਤਨ ਕਰ ਸਕਦਾ ਹੈ। ਉਦਾਹਰਨ ਲਈ ਸਰਲ ਰੇਖਾ ਵਿੱਚ ਗਤੀ ਕਰਦੇ ਸਾਇਕਲ ਦੇ ਹੈਂਡਲ ਉੱਤੇ ਪੇਸ਼ੀ ਬਲ ਲਗਾ ਕੇ ਉਸਨੂੰ ਮੋੜਿਆ ਜਾ ਸਕਦਾ ਹੈ।
ਪ੍ਰਸ਼ਨ 9. ਸੰਪਰਕ ਅਤੇ ਗੈਰ-ਸੰਪਰਕ ਬਲਾਂ ਵਿਚਕਾਰ ਅੰਤਰ ਸਪੱਸ਼ਟ ਕਰੋ |
ਉੱਤਰ—ਸੰਪਰਕ ਬਲ ਉਸ ਸਮੇਂ ਕਿਰਿਆ ਵਿੱਚ ਆਉਂਦਾ ਹੈ ਜਦੋਂ ਦੋ ਵਸਤੂਆਂ ਦੀਆਂ ਸਤ੍ਹਾਵਾਂ ਇੱਕ-ਦੂਜੇ ਦੇ ਸੰਪਰਕ ਵਿੱਚ ਹੋਣ ।
ਗੈਰ-ਸੰਪਰਕ ਬਲ- ਉਦੋਂ ਕਿਰਿਆ ਵਿੱਚ ਆਉਂਦਾ ਹੈ ਜਦੋਂ ਦੋ ਵਸਤੂਆਂ ਇੱਕ ਦੂਜੇ ਤੋਂ ਕੁੱਝ ਦੂਰੀ ਤੋਂ ਹੀ ਬਲ ਲਗਾਉਂਦੀਆਂ ਹਨ । ਸਥਿਰ ਬਿਜਲੀ ਬਲ, ਚੁੰਬਕੀ ਬਲ ਅਤੇ ਗੁਰੂਤਵਾਕਰਸ਼ਣ ਬਲ ਗੈਰ-ਸੰਪਰਕ ਬਲ ਦੀਆਂ ਉਦਾਹਰਨਾਂ ਹਨ ।
ਪ੍ਰਸ਼ਨ 10. ਬਲ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-1, ਬਲ ਦੇ ਪ੍ਰਕਾਰ (Types of Forces)— 1. ਸੰਪਰਕ ਬਲ, 2. ਗੈਰ-ਸੰਪਰਕ ਬਲ
ਪ੍ਰਸ਼ਨ 11. ਇੱਕ ਕਿਰਿਆ ਰਾਹੀਂ ਦਰਸਾਓ ਕਿ ਹਵਾ ਦਬਾਉ ਉਤਪੰਨ ਕਰਦੀ ਹੈ ।
ਉੱਤਰ-ਇੱਕ ਗਿਲਾਸ ਲਓ, ਉਸਨੂੰ ਸਿਰੇ ਤੱਕ ਪਾਣੀ ਨਾਲ ਭਰੋ ।ਇੱਕ ਕਾਰਡ ਬੋਰਡ ਦੀ ਸ਼ੀਟ ਦਾ ਇੱਕ ਟੁਕੜਾ ਲਓ ਜਿਸ ਨਾਲ ਇਸ ਗਿਲਾਸ ਦੇ ਸਿਰੇ ਨੂੰ ਪੂਰਾ ਢੱਕ ਦਿਓ। ਇਸ ਸ਼ੀਟ ਤੇ ਹਥੇਲੀ ਰੱਖਕੇ ਗਿਲਾਸ ਨੂੰ ਹੌਲੀ-ਹੌਲੀ ਉਲਟਾ ਕਰ ਦਿਓ।ਹੁਣ ਆਪਣੀ ਹਥੇਲੀ ਕਾਰਡਬੋਰਡ ਸ਼ੀਟ ਤੋਂ ਹਟਾ ਲਓ ।
ਤੁਸੀ ਦੇਖੋਗੇ ਕਿ ਗਿਲਾਸ ਨੂੰ ਉਲਟਾ ਕਰਨ ਤੇ ਵੀ ਪਾਣੀ ਵਾਯੂਮੰਡਲੀ ਹਵਾ ਦਾ ਦਬਾਉ (ਪਾਣੀ ਦੇ ਭਾਰ ਤੋਂ ਵੱਧ) ਗਿਲਾਸ ਤੋਂ ਬਾਹਰ ਨਹੀਂ ਆ ਰਿਹਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਵਾਯੂਮੰਡਲੀ ਹਵਾ ਕਾਰਡਬੋਰਡ ਦੀ ਸ਼ੀਟ ਉੱਤੇ ਉਤਾਂਹ ਵੱਲ ਨੂੰ ਬਲ(ਦਬਾਉ) ਲਗਾਉਂਦੀ ਹੈ।ਉਪਰੋਕਤ ਕਿਰਿਆ ਤੋਂ ਸਿੱਧ ਹੁੰਦਾ ਹੈ ਕਿ ਹਵਾ ਦਬਾਉ ਉਤਪੰਨ ਕਰਦੀ ਹੈ।
ਪ੍ਰਸ਼ਨ 12. ਦਬਾਉ ਕੀ ਹੈ ?
ਉੱਤਰ-ਦਬਾਉ (Pressure)—ਕਿਸੇ ਇਕਾਈ ਖੇਤਰਫ਼ਲ ਉੱਤੇ ਲੱਗਣ ਵਾਲੇ ਬਲ ਨੂੰ ਦਬਾਉ (Pressure) ਆਖਦੇਹਨ ।
ਅਰਥਾਤ ਦਬਾਉ= ਬਲ/ਖੇਤਰਫਲ ਜਿਸ ਉੱਤੇ ਬਲ ਲਗ ਰਿਹਾ ਹੋਵੇ
ਦਬਾਉ ਦੀ ਇਕਾਈ ਨਿਯੂਟਨ ਪ੍ਰਤੀ ਵਰਗ ਮੀਟਰ ਜਾਂ ਪਾਸਕਲ ਹੈ । ਕਿਸੇ ਵਸਤੂ ‘ਤੇ ਦਬਾਉ ਉਸਦੇ ਖੇਤਰਫਲ ਦੇ ਉਲਟਾ ਅਨੁਪਾਤੀ ਹੁੰਦਾ ਹੈ। ਅਰਥਾਤ ਜਿੰਨਾ ਖੇਤਰਫਲ ਘੱਟ ਹੋਵੇਗਾ, ਓਨਾ ਹੀ ਦਬਾਉ ਜ਼ਿਆਦਾ ਪਵੇਗਾ।
ਪ੍ਰਸ਼ਨ 13. ਇਕ ਸੇਬ ਨੂੰ ਤਿੱਖੀ ਛੁਰੀ ਨਾਲ ਕੱਟਣਾ ਜ਼ਿਆਦਾ ਆਸਾਨ ਹੁੰਦਾ ਹੈ । ਕਿਉਂ ?
ਉੱਤਰ-ਤਿੱਖਾ ਚਾਕੂ ‘ ਸਾਡੇ ਦੁਆਰਾ ਲਗਾਏ ਗਏ ਬਲ ਨੂੰ ਘੱਟ ਖੇਤਰਫਲ ਪ੍ਰਦਾਨ ਕਰਦਾ ਹੈ, ਜਿਸ ਕਾਰਨ ਸੇਬ ‘ਤੇ ਲਗਾਇਆ ਗਿਆ ਵੱਧ ਦਬਾਉ ਪਾਉਂਦਾ ਹੈ, ਜਿਸ ਦੇ ਸਿੱਟੇ ਵਜੋਂ ਸੇਬ ਆਸਾਨੀ ਨਾਲ ਕੱਟਿਆ ਜਾਂਦਾ ਹੈ ।
ਪ੍ਰਸ਼ਨ 14. ਕੱਟਣ ਅਤੇ ਚੀਰਨ ਵਾਲੇ ਯੰਤਰਾਂ ਦੀ ਧਾਰ ਤਿੱਖੀ ਕਿਉਂ ਹੁੰਦੀ ਹੈ ?
ਉੱਤਰ- ਕੱਟਣ ਅਤੇ ਚੀਰਨ ਵਾਲੇ ਯੰਤਰਾਂ ਦੀ ਧਾਰ ਤਿੱਖੀ ਹੁੰਦੀ ਹੈ ਕਿਉਂਕਿ ਤਿੱਖੀ ਧਾਰ ਨਾਲ ਲਗਾਇਆ ਗਿਆ ਬਲ ਘੱਟ ਖੇਤਰਫਲ ਉੱਤੇ ਕਿਰਿਆ ਕਰਦਾ ਹੈ।ਇਸ ਨਾਲ ਲਗਾਏ ਗਏ ਬਲ ਨਾਲ ਵੱਧ ਦਬਾਉ ਲਗਦਾ ਹੈ ਅਤੇ ਵਸਤੂ ਨੂੰ ਕੱਟਣਾ ਆਸਾਨ ਹੋ ਜਾਂਦਾ ਹੈ।
ਪ੍ਰਸ਼ਨ 15. ਕਿੱਲ ਨੂੰ ਕਿਸੇ ਸਤ੍ਹਾ ਦੇ ਤਿੱਖੇ ਸਿਰੇ ਤੋਂ ਠੋਕਣਾ ਜ਼ਿਆਦਾ ਸੌਖਾ ਹੁੰਦਾ ਹੈ । ਕਿਉਂ ?
ਉੱਤਰ—ਕਿੱਲ ਦੇ ਤਿੱਖੇ ਸਿਰੇ ਦਾ ਖੇਤਰਫਲ ਇਸ ਦੇ ਮੋਟੇ ਸਿਰੇ ਦੀ ਤੁਲਨਾ ਵਿੱਚ ਬਹੁਤ ਘੱਟ ਹੁੰਦਾ ਹੈ, ਇਸ ਲਈ ਉਹੀ ਬਲ ਕਿੱਲ ਦੇ ਤਿੱਖੇ ਸਿਰੇ ਨੂੰ ਲੱਕੜੀ ਦੇ ਤਖਤੇ ਦੀ ਸਤ੍ਹਾ ਵਿੱਚ ਠੋਕਣ ਲਈ ਵੱਧ ਦਬਾਉ ਪੈਦਾ ਕਰ ਦਿੰਦਾ ਹੈ । ਦਬਾ ਵੱਧਣ ਕਰਕੇ ਕਿੱਲ ਨੂੰ ਠੋਕਣਾ ਜ਼ਿਆਦਾ ਸੌਖਾ ਹੁੰਦਾ ਹੈ।
ਪ੍ਰਸ਼ਨ 16. ਤਰਲਾਂ ਦਾ ਦਬਾਉ ਇਸਦੀ ਸਤ੍ਹਾ ਦੀ ਬਰਤਨ ਵਿੱਚ ਉੱਚਾਈ ‘ਤੇ ਨਿਰਭਰ ਕਰਦਾ ਹੈ । ਇੱਕ ਕਿਰਿਆ ਰਾਹੀਂ ਸਮਝਾਓ ।
ਉੱਤਰ— ਉੱਤਰ- ਅਸੀਂ ਤਰਲਾਂ ਦੁਆਰਾ ਬਰਤਨ ਦੇ ਤਲ ਉੱਤੇ ਲਗਾਏ ਗਏ ਦਬਾਉ ਨੂੰ ਸਮਝਣ ਲਈ ਕਿਰਿਆ ਕਰਦੇ ਹਾਂ:-
1) ਪਾਰਦਰਸ਼ੀ ਕੱਚ ਦੀ ਇੱਕ ਨਲੀ ਜਾਂ ਪਲਾਸਟਿਕ ਦੇ ਪਾਇਪ ਦਾ ਟੁਕੜਾ ਲਓ ਜਿਸਦੇ ਦੋ ਸਿਰੇ ਖੁੱਲ੍ਹੇ ਹੋਣ ।
2) ਇਸ ਨਲੀ ਦੇ ਹੇਠਲੇ ਸਿਰੇ ਤੇ ਰਬੜ ਦੀ ਪਤਲੀ ਸ਼ੀਟ ਕੱਸ ਕੇ ਬੰਨ੍ਹ ਦਿਓ। ਪਾਇਪ ਨੂੰ ਖੜੇ ਦਾਅ ਸਥਿਤੀ ਵਿੱਚ ਰੱਖਦੇ ਹੋਏ ਵਿਚਕਾਰੋਂ ਫੜੋ । 3) ਹੁਣ ਇਸ ਲਲੀ ਵਿੱਚ ਪਾਣੀ (ਤਰਲ) ਭਰਨਾ ਸ਼ੁਰੂ ਕਰੋ ਅਤੇ ਨਲੀ ਹੇਠ ਲਗਾਈ ਰਬੜ ਸ਼ੀਟ ਦਾ ਫੈਲਾਅ ਨੋਟ ਕਰੋ ਨਾਲ-ਨਾਲ ਨਲੀ
ਵਿੱਚ ਪਾਣੀ ਦੇ ਕਾਲਮ ਦੀ ਉਚਾਈ ਵੀ ਨੋਟ ਕਰੋ।
4) ਹੁਣ ਨਲੀ ਵਿੱਚ ਹੋਰ ਪਾਣੀ ਪਾਓ। ਰਬੜ ਸ਼ੀਟ ਦੇ ਫੈਲਾਅ ਅਤੇ ਪਾਣੀ ਦੇ ਕਾਲਮ ਦੀ ਉਚਾਈ ਫਿਰ ਨੋਟ ਕਰੋ। ਇਸ ਪ੍ਰਕਿਰਿਆ ਨੂੰ ਕੁਝ ਵਾਰ ਹੋਰ ਦੁਹਰਾਓ।
5) ਹਰ ਵਾਰ ਨਲੀ ਵਿੱਚ ਤਰਲ ਦੀ ਉਚਾਈ ਵਧਣ ਨਾਲ ਰਬੜ ਦੀ ਸ਼ੀਟ ਦਾ ਫੈਲਾਅ ਵਧ ਜਾਵੇਗਾ, ਭਾਵ ਦਬਾਉ ਵਧੇਗਾ। ਉਪਰੋਕਤ ਕਿਰਿਆ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਬਰਤਨ/ ਨਲੀ ਵਿੱਚ ਪਾਣੀ ਦੀ ਉਚਾਈ ਵਧਣ ਨਾਲ ਬਰਤਨ ਦੇ ਤਲੇ ਉੱਤੇ ਤਰਲ ਦੁਆਰਾ ਲਗਾਇਆ ਦਬਾਉ ਵੀ ਵਧਦਾ ਹੈ, ਭਾਵ ਤਰਲਾਂ ਦਾ ਦਬਾਉ, ਤਰਲਾਂ ਦੀ ਬਰਤਨ ਵਿੱਚ ਉੱਚਾਈ (ਕਾਲਮ ਦੀ ਉਚਾਈ) ਤੇ ਨਿਰਭਰ ਕਰਦਾ ਹੈ।
ਪ੍ਰਸ਼ਨ 17. ਇੱਕ ਕਿਰਿਆ ਰਾਹੀਂ ਦਰਸਾਓ ਕਿ ਤਰਲਾਂ ਦਾ ਦਬਾਉ ਡੂੰਘਾਈ ਨਾਲ ਵਧਦਾ ਹੈ।
ਉੱਤਰ- ਅਸੀਂ ਪਲਾਸਟਿਕ ਦੀ ਇੱਕ ਬੋਤਲ ਲਵਾਂਗੇ ਅਤੇ ਇਸਦੇ ਇੱਕ ਪਾਸੇ ਵੱਖ-ਵੱਖ ਉਚਾਈਆਂ ਤੇ ਤਿੰਨ ਛੇਕ ਕਰਾਂਗੇ।ਹੁਣ ਬੋਤਲ ਨੂੰ ਪਾਣੀ ਨਾਲ ਭਰ ਦਿਆਂਗੇ ਅਤੇ ਪਹਿਲਾਂ ਤੋਂ ਬੋਤਲ ਵਿੱਚ ਕੀਤੇ ਛੇਕਾਂ ਰਾਹੀਂ ਬਾਹਰ ਆ ਰਹੇ ਪਾਣੀ ਦੁਆਰਾ ਤੈਅ ਕੀਤੀ ਦੂਰੀ ਨੋਟ ਕਰਾਂਗੇ। ਅਸੀਂ ਦੇਖਦੇ ਹਾਂ ਕਿ ਸਭ ਤੋਂ ਹੇਠਲੇ ਛੇਕ ਵਿੱਚੋਂ ਪਾਣੀ ਬੋਤਲ ਤੋਂ ਸਭ ਤੋਂ ਦੂਰ ਵੱਲ ਜਾ ਕੇ ਡਿੱਗਦਾ ਹੈ ਅਤੇ ਸਭ ਤੋਂ ਉਚਾਈ ਵਾਲੇ ਛੇਕ ਤੋਂ ਪਾਣੀ ਬੋਤਲ ਤੋਂ ਸਭ ਤੋਂ ਨੇੜੇ ਡਿੱਗਦਾ ਹੈ। ਵਿਚਕਾਰਲੇ ਛੇਕ ਵਾਲਾ ਪਾਣੀ ਇਨ੍ਹਾਂ ਦੋਨਾਂ ਦੂਰੀਆਂ ਦੇ ਵਿਚਕਾਰ ਜਾ ਕੇ ਡਿੱਗਦਾ ਹੈ।ਇਸ ਕਿਰਿਆ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਤਰਲਾਂ ਦਾ ਦਬਾਉ ਡੂੰਘਾਈ ਨਾਲ ਵਧਦਾ ਹੈ। ਸਭ ਤੋਂ ਹੇਠਲੇ ਛੇਕ ਤੇ ਤਰਲ ਜਾਂ ਪਾਣੀ ਦੀ ਡੂੰਘਾਈ ਸਭ ਤੋਂ ਜ਼ਿਆਦਾ ਹੈ, ਇਸ ਲਈ ਤਰਲ ਦਾ ਦਬਾਉ ਵੀ ਇਸ ਪੱਧਰ ਤੇ ਜ਼ਿਆਦਾ ਹੈ। ਜਿਸ ਕਾਰਨ ਇਸ ਛੇਕ ਤੋਂ ਤਰਲ ਸਭ ਤੋਂ ਦੂਰ ਜਾ ਕੇ ਡਿੱਗਦਾ ਹੈ। ਸਭ ਤੋਂ ਉੱਪਰਲੇ ਛੇਕ ਤੇ ਤਰਲ ਦੀ ਡੂੰਘਾਈ ਸਭ ਤੋਂ ਘੱਟ ਹੋਣ ਕਾਰਨ ਇੱਥੇ ਤਰਲ ਦਾ ਦਬਾਉ ਸਭ ਤੋਂ ਘੱਟ ਹੈ।
ਪ੍ਰਸ਼ਨ 18. ਕਿਰਿਆ ਰਾਹੀਂ ਦਰਸਾਓ ਕਿ ਵਾਯੂਮੰਡਲ ਦਬਾਉ ਉੱਤਪੰਨ ਕਰਦਾ ਹੈ।
ਉੱਤਰ—ਹਵਾ ਦਬਾਉ ਉਤਪੰਨ ਕਰਦੀ ਹੈ (Air Exerts Pressure)—ਹਵਾ ਦੇ ਇਸ ਪ੍ਰਭਾਵ ਨੂੰ ਅਸੀਂ ਹੇਠ ਲਿਖੀ ਕਿਰਿਆ ਦੁਆਰਾ ਦਰਸਾਓ ਸਕਦੇ ਹਾਂ :
ਕਿਰਿਆ–1. ਇੱਕ ਵਧੀਆ ਕੁਆਲਟੀ ਦਾ ਚੂਸਕ ਲਓ । ਇਹ ਇੱਕ ਛੋਟੇ ਕੱਪ ਸ਼ਕਲ ਦਾ ਦਿਖਾਈ ਦਿੰਦਾ ਹੈ ।
2. ਇੱਕ ਸਮਤਲ ਸਤ੍ਹਾ ‘ਤੇ ਇਸ ਨੂੰ ਜ਼ੋਰ ਲਗਾ ਕੇ ਦਬਾਓ । ਤੁਸੀਂ ਦੇਖੋਗੇ ਕਿ ਸਤ੍ਹਾ ਨਾਲ ਚਿੰਬੜ ਗਿਆ ਹੈ ਕਿਉਂਕਿ ਚੂਸਕ ਅਤੇ ਸਤ੍ਹਾ ਵਿਚਲੀ ਹਵਾ ਬਾਹਰ ਨਿਕਲ ਗਈ ਹੈ ਅਤੇ ਚੂਸਕ ਉੱਪਰ ਵਾਯੂਮੰਡਲੀ ਦਬਾਉ ਲਗ ਰਿਹਾ ਹੈ ।
3. ਹੁਣ ਤੁਸੀਂ ਜ਼ੋਰ ਲਗਾ ਕੇ ਖਿੱਚੋ ਤਾਂ ਜੋ ਬਲ, ਵਾਯੂਮੰਡਲੀ ਦਬਾਉ ਤੋਂ ਪਾਰ ਹੋ ਜਾਏ, ਇਹ ਸਤ੍ਹਾ ਤੋਂ ਅਲੱਗ ਹੋ ਜਾਵੇ । ਤੁਸੀਂ ਅਨੁਭਵ ਕਰੋਗੇ ਕਿ ਬਹੁਤ ਬਲ ਲਗਾ ਕੇ ਅਸੀਂ ਇਸ ਨੂੰ ਅੱਡ ਕਰ ਸਕਾਂਗੇ । ਇਸ ਤੋਂ ਪਤਾ ਲਗਦਾ ਹੈ ਕਿ ਵਾਯੂਮੰਡਲ ਦਬਾਉ ਉਤਪੰਨ ਕਰਦੀ ਹੈ
ਪ੍ਰਸ਼ਨ 19, ਵਾਯੂਮੰਡਲੀ ਦਬਾਉ ਦਾ ਮੁੱਲ ਕਾਫ਼ੀ ਜ਼ਿਆਦਾ ਹੁੰਦਾ ਹੈ । ਫਿਰ ਵੀ ਅਸੀਂ ਇਸ ਦਬਾਉ ਹੇਠਾਂ ਫਿੱਸ ਨਹੀਂ ਜਾਂਦੇ । ਕਿਉਂ ?
ਉੱਤਰ-ਵਾਯੂਮੰਡਲੀ ਦਬਾਉ ਦਾ ਮੁੱਲ ਕਾਫ਼ੀ ਜ਼ਿਆਦਾ ਹੁੰਦਾ ਹੈ ਫਿਰ ਵੀ ਅਸੀਂ ਇਸ ਦਬਾਉ ਹੇਠਾਂ ਦੱਬ ਕੇ ਫਿੱਸ ਨਹੀਂ ਜਾਂਦੇ । ਸਾਡਾ ਸਰੀਰ ਸੈੱਲਾਂ ਤੋਂ ਬਣਿਆ ਹੋਇਆ ਹੈ ਜਿਸ ਵਿੱਚ ਤਰਲ ਹੁੰਦੇ ਹਨ, ਜੋ ਸਰੀਰ ਅੰਦਰੋਂ ਬਾਹਰ ਵੱਲ ਦਾਬ ਪਾਉਂਦੇ ਹਨ । ਸਾਡੇ ਸਰੀਰ ਦੇ ਅੰਦਰ ਦਾ ਦਬਾਉ ਵੀ ਵਾਯੂਮੰਡਲੀ ਦਬਾਉ ਦੇ ਬਰਾਬਰ ਹੁੰਦਾ ਹੈ ਅਤੇ ਇਹ ਬਾਹਰ ਦੇ ਦਬਾਉ ਨੂੰ ਬੈਲੇਂਸ (ਜਾਂ ਬੇਅਸਰ) ਕਰ ਦਿੰਦਾ ਹੈ । ਇਸ ਲਈ ਕਾਫ਼ੀ ਜ਼ਿਆਦਾ ਦਬਾਉ ਹੋਣ ਮਗਰੋਂ ਵੀ ਅਸੀਂ ਫਿੱਸ ਨਹੀਂ ਜਾਂਦੇ ।
ਪ੍ਰਸ਼ਨ 20. ਪਾਣੀ ਦੇ ਡੈਮ ਦੀਆਂ ਹੇਠਲੀਆਂ ਕੰਧਾਂ ਵੱਧ ਮੋਟੀਆਂ ਕਿਉਂ ਹੁੰਦੀਆਂ ਹਨ ?
ਉੱਤਰ-ਤਰਲ ਦੇ ਅੰਦਰ ਦਬਾਉ ਡੂੰਘਾਈ ਦੇ ਨਾਲ ਵੱਧਦਾ ਹੈ । ਇਸ ਲਈ ਜਿਉਂ-ਜਿਉਂ ਡੂੰਘਾਈ ਵੱਧਦੀ ਹੈ, ਤਿਉਂ- ਤਿਉਂ ਡੈਮ ਦੀ ਦੀਵਾਰ ‘ਤੇ ਦਬਾਉ ਵੱਧਦਾ ਹੈ ।ਵੱਧ ਦਬਾਉ ਨੂੰ ਸਹਿਣ ਲਈ ਮੋਟੀ ਦੀਵਾਰ ਚਾਹੀਦੀ ਹੈ, ਇਸ ਲਈ ਹੇਠਾਂ ਆਧਾਰ ਵੱਲ ਜਾਂਦੇ ਹੋਏ ਡੈਮ ਦੀ ਦੀਵਾਰ ਦੀ ਮੋਟਾਈ ਵੱਧ ਬਣਾਈ ਜਾਂਦੀ ਹੈ ।
ਪ੍ਰਸ਼ਨ 21. ਸਹੀ/ਗ਼ਲਤ ਲਿਖੋ
1. ਤਰਲਾਂ ਦਾ ਬਰਤਨ ਦੀ ਤਲ ਤੇ ਦਬਾਉ ਸਭ ਤੋਂ ਘੱਟ ਹੁੰਦਾ ਹੈ । (ਗ਼ਲਤ)
2. ਰਗੜ ਬਲ ਇੱਕ ਗੈਰ-ਸੰਪਰਕ ਬਲ ਹੈ। (ਸਹੀ)
3. ਚੁੰਬਕ ਦਾ ਉੱਤਰੀ ਧਰੁਵ, ਉਸਦੇ ਦੱਖਣੀ ਧਰੁਵ ਨੂੰ ਅਪਕਰਸ਼ਿਤ ਕਰਦਾ ਹੈ । (ਗ਼ਲਤ)
4. ਗੁਰੂਤਾਬਲ ਇਕ ਸੰਪਰਕ ਬਲ ਹੈ । (ਗ਼ਲਤ)
5. ਬਲ ਕਿਸੇ ਵਸਤੂ ਦੀ ਗਤੀ ਅਵਸਥਾ ਵਿੱਚ ਪਰਿਵਰਤਨ ਕਰ ਸਕਦਾ ਹੈ । (ਸਹੀ)
ਪ੍ਰਸ਼ਨ 22. ਖ਼ਾਲੀ ਥਾਵਾਂ ਭਰੋ-
1. ਪ੍ਰਤੀ ਇਕਾਈ ਖੇਤਰਫਲ ਵਿੱਚ ਲੱਗ ਰਹੇ ਬਲ ਨੂੰ ਦਬਾਉ ਆਖਦੇ ਹਨ ।
2. ਗੁਰੂਤਾਕਰਸ਼ਣ ਬਲ ਇਕ ਅਸੰਪਰਕ ਬਲ ਹੈ।
3. ਚੁੰਬਕ ਦਾ ਦੱਖਣੀ ਸਿਰਾ, ਉੱਤਰੀ ਸਿਰੇ ਨੂੰ ਆਕਰਸ਼ਿਤ ਕਰਦਾ ਹੈ ।
4. ਖੂਹ ਤੋਂ ਪਾਣੀ ਕੱਢਣ ਲਈ ਸਾਨੂੰ ਰੱਸੀ ਤੇ ਬਲ ਲਾਉਣਾ ਪੈਂਦਾ ਹੈ ।
5. ਇਕ ਚਾਰਜਿਤ ਵਸਤੂ, ਅਣਚਾਰਜਿਤ ਵਸਤੂ ਨੂੰ ਆਕਰਸ਼ਿਤ ਕਰਦੀ ਹੈ ।
ਪ੍ਰਸ਼ਨ 23. ਸਹੀ ਮਿਲਾਨ ਕਰੋ—
ਉੱਤਰ-
ਕਾਲਮ-1 ਕਾਲਮ-2
1. ਦਬਾਉ (ੲ) ਬਲ/ਖੇਤਰਫ਼ਲ
2. ਗੁਰੂਤਾਕਰਸ਼ਣ ਬਲ (ਹ) ਗੈਰ- ਸੰਪਰਕ ਬਲ
3. ਵਾਯੂਮੰਡਲੀ ਦਬਾਉ (ਅ) ਡਰਾਪਰ ਦੀ ਵਰਤੋਂ
4. ਬਲ (ੳ) ਖਿੱਚ ਜਾਂ ਧੱਕਾ
5. ਰਗੜ ਬਲ (ਸ) ਵਸਤੂ ਦੀ ਗਤੀ ਨੂੰ ਰੋਕਣਾ ।
ਬਲ ਲੱਗਣ ਕਾਰਨ ਹਮੇਸ਼ਾ ਹੀ ਵਸਤੂ ਵਿੱਚ ਗਤੀ ਹੋਵੇ ?