ਪਾਠ 13 ਚੁੰਬਕਾਂ ਰਾਹੀਂ ਮਨੋਰੰਜਨ

ਪਾਠ -13 ਚੁੰਬਕਾਂ ਰਾਹੀਂ ਮਨੋਰੰਜਨ

ਕਿਰਿਆ 2- ਚੁੰਬਕੀ ਅਤੇ ਅਚੁੰਬਕੀ ਪਦਾਰਥਾਂ ਨੂੰ ਅਲੱਗ ਕਰਨਾ। (ਪੰਨਾ ਨੰ: 136)

ਪ੍ਰਸ਼ਨ 1- ਉਹ ਪਦਾਰਥ ਜੋ ਚੁੰਬਕ ਵੱਲ ਆਕਰਸ਼ਿਤ ਹੁੰਦੇ ਹਨ ਨੂੰ ……………………… ਕਹਿੰਦੇ ਹਨ।

ਉੱਤਰ- ਚੁੰਬਕੀ ਪਦਾਰਥ।

ਪ੍ਰਸ਼ਨ 2- ਉਹ ਪਦਾਰਥ ਜੋ ਚੁੰਬਕ ਵੱਲ ਆਕਰਸ਼ਿਤ ਨਹੀਂ ਹੁੰਦੇ ਨੂੰ ………………………. ਕਹਿੰਦੇ ਹਨ।

(ੳ) ਚੁੰਬਕੀ ਪਦਾਰਥ     (ਅ) ਅਚੁੰਬਕੀ ਪਦਾਰਥ ()

ਕਿਰਿਆ 3- ਇੱਕ ਸੁਤੰਤਰਤਾ ਪੂਰਵਕ ਲਟਕਦਾ ਚੁੰਬਕ ਹਮੇਸ਼ਾ ਉੱਤਰ-ਦੱਖਣ ਦਿਸ਼ਾ ਵਿੱਚ ਹੀ ਠਹਿਰਦਾ ਹੈ। (ਪੰਨਾ ਨੰ: 137)

ਪ੍ਰਸ਼ਨ 1- ਇੱਕ ਸੁਤੰਤਰਤਾ ਪੂਰਵਕ ਲਟਕਦਾ ਚੁੰਬਕ ਹਮੇਸ਼ਾ ਕਿਸ ਦਿਸ਼ਾ ਵਿੱਚ ਠਹਿਰਦਾ ਹੈ?

(ੳ) ਉੱਤਰ-ਦੱਖਣ ()     (ਅ) ਪੂਰਵ-ਦੱਖਣ

ਕਿਰਿਆ 4-ਛੜ ਚੁੰਬਕ ਦੇ ਚੁੰਬਕੀ ਧਰੁਵਾਂ ਦੀ ਸਥਿਤੀ ਪਤਾ ਕਰਨੀ | (ਪੰਨਾ ਨੰ:138,139)

ਪ੍ਰਸ਼ਨ 1- ਛੜ ਚੁੰਬਕ ਦੇ ਧਰੁਵ ਇਸ ਦੇ ਸਿਰਿਆਂ ਦੇ ……………………………….. ਹੁੰਦੇ ਹਨ। (ਦੂਰ/ਨਜ਼ਦੀਕ)

ਉੱਤਰ- ਨਜ਼ਦੀਕ।

ਪ੍ਰਸ਼ਨ 2- ਛੜ ਚੁੰਬਕ ਦੇ ……………… ਧਰੁਵ ਹੁੰਦੇ ਹਨ। (ਦੋ/ਇੱਕ)

ਉੱਤਰ- ਦੋ।

ਕਿਰਿਆ 6- ਆਪਣੀ ਕੰਪਾਸ ਖੁਦ ਬਣਾਉਣੀ। (ਪੰਨਾ ਨੰ: 139, 140)

ਪ੍ਰਸ਼ਨ 1- ਚੁੰਬਕੀ ਕੰਪਾਸ ਧਰਤੀ ਦੀਆਂ ………………………………… ਪਤਾ ਕਰਨ ਲਈ ਇੱਕ ਯੰਤਰ ਹੈ। (ਸਮਾਂ/ਦਿਸ਼ਾਵਾਂ)

ਉੱਤਰ- ਦਿਸ਼ਾਵਾਂ।

ਕਿਰਿਆ 7- ਚੁੰਬਕਾਂ ਵਿਚਕਾਰ ਆਕਰਸ਼ਣ ਅਤੇ ਅਪਕਰਸ਼ਣ। (ਪੰਨਾ ਨੰ: 140)

ਪ੍ਰਸ਼ਨ 1- ਚੁੰਬਕ ਦੇ ਸਮਾਨ ਧਰੁਵ ਇੱਕ ਦੂਜੇ ਨੂੰ ………………………… ਕਰਦੇ ਹਨ।

ਉੱਤਰ- ਅਪਕਰਸ਼ਿਤ।

ਪ੍ਰਸ਼ਨ 2- ਚੁੰਬਕ ਦੇ ਅਸਮਾਨ ਧਰੁਵ ਇੱਕ ਦੂਜੇ ਨੂੰ ……………………… ਕਰਦੇ ਹਨ।

ਉੱਤਰ- ਆਕਰਸ਼ਿਤ।

ਅਭਿਆਸ

ਪ੍ਰਸ਼ਨ 1- ਖਾਲੀ ਥਾਵਾਂ ਭਰੋ।

(i) ਮੈਗਨੇਟਾਈਟ ਇੱਕ ਕੁਦਰਤੀ ਚੁੰਬਕ ਹੈ।

(ii) ਪਲਾਸਟਿਕ ਇੱਕ ਚੁੰਬਕੀ ਪਦਾਰਥ ਨਹੀਂ ਹੈ।

(iii) ਇੱਕ ਚੁੰਬਕ ਦੇ ਦੋ ਧਰੁਵ ਹੁੰਦੇ ਹਨ।

(iv) ਛੜ ਚੁੰਬਕ ਦੇ ਧਰੁਵ ਇਸਦੇ ਸਿਰਿਆ ‘ਤੇ ਹੁੰਦੇ ਹਨ।

(v) ਚੁੰਬਕੀ ਕੰਪਾਸ ਦੀ ਵਰਤੋਂ ਧਰਤੀ ਤੇ ਦਿਸ਼ਾਵਾਂ ਪਤਾ ਕਰਨ ਲਈ ਕੀਤੀ ਜਾਂਦੀ ਹੈ।

ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ

(i) ਚੁੰਬਕ ਦੇ ਧਰੁਵ ਅਲੱਗ ਕੀਤੇ ਜਾ ਸਕਦੇ ਹਨ।        (ਗਲਤ)

(ii) ਚੁੰਬਕ ਕੱਚ ਦੇ ਪਦਾਰਥਾਂ ਨੂੰ ਆਕਰਸ਼ਿਤ ਨਹੀਂ ਕਰਦਾ।      (ਸਹੀ)

(iii) ਚੁੰਬਕ ਮੈਮਰੀ ਯੰਤਰਾਂ ਨੂੰ ਨਸ਼ਟ ਕਰ ਸਕਦਾ ਹੈ        (ਸਹੀ)

(iv) ਚੁੰਬਕੀ ਕੰਪਾਸ ਦੀ ਸੂਈ ਹਮੇਸ਼ਾ ਪੂਰਬ-ਪੱਛਮ ਦਿਸ਼ਾ ਵਿੱਚ ਸੰਕੇਤ ਕਰਦੀ ਹੈ।  (ਗਲਤ)

(v) ਹਥੌੜੇ ਨਾਲ ਕੁੱਟਣ ਤੇ ਚੁੰਬਕ ਆਪਣਾ ਗੁਣ ਗੁਆ ਦਿੰਦਾ ਹੈ।      (ਸਹੀ)

ਪ੍ਰਸ਼ਨ 3- ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ-

ਕਾਲਮ ‘ੳ’        ਕਾਲਮ ‘ਅ’

(i) ਲੱਕੜੀ          (ੲ) ਅਚੁੰਬਕੀ

(ii) ਲੋਹਾ          (ਹ) ਚੁੰਬਕੀ

(iii) ਉੱਤਰੀ ਧਰੁਵ-ਉੱਤਰੀ ਧਰੁਵ    (ੳ) ਅਪਕਰਸ਼ਣ

(iv) ਮੈਗਨੇਟਾਈਟ        (ਅ) ਕੁਦਰਤੀ ਚੁੰਬਕ

(v) ਦੱਖਣੀ ਧਰੁਵ-ਉੱਤਰੀ ਧਰੁਵ      (ਸ) ਆਕਰਸ਼ਣ

    .

ਪ੍ਰਸ਼ਨ 4- ਸਹੀ ਉੱਤਰ ਦੀ ਚੋਣ ਕਰੋ-

(i) ਇੱਕ ਅਚੁੰਬਕੀ ਪਦਾਰਥ –

(ੳ) ਲੋਹਾ     (ਅ) ਕੋਬਾਲਟ     (ੲ) ਕਾਗਜ਼ ( )      (ਸ) ਇਹਨਾਂ ਵਿੱਚੋਂ ਕੋਈ ਨਹੀਂ

(ii) ਕਿਸਨੂੰ ਚੁੰਬਕ ਵਿੱਚ ਬਦਲਿਆ ਜਾ ਸਕਦਾ ਹੈ

(ੳ) ਰਬੜ     (ਅ) ਲੋਹੇ ਦੀ ਕਿੱਲ ( )  (ੲ) ਲੱਕੜੀ ਦੀ ਛੜ      (ਸ) ਇਹਨਾਂ ਵਿੱਚੋਂ ਕੋਈ ਨਹੀਂ

ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

(i) ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਕੋਈ ਦੋ ਵਸਤੂਆਂ ਦੇ ਨਾਂ ਲਿਖੋ ਜਿਹਨਾਂ ਵਿੱਚ ਚੁੰਬਕ ਹੋਵੇ ?

ਉੱਤਰ- ਡੋਰ-ਕੈਚਰ, ਮੋਬਾਇਲ ਕਵਰ ਅਤੇ ਸਪੀਕਰ ਆਦਿ।

(ii) ਜਦੋਂ ਚੁੰਬਕ ਨੂੰ ਲੋਹੇ ਦੀਆਂ ਬਰੀਕ ਕਾਤਰਾਂ ਉੱਪਰ ਰੱਖਿਆ ਜਾਂਦਾ ਹੈ ਤਾਂ ਜਿਆਦਾਤਰ ਕਾਤਰਾਂ ਕਿੱਥੇ ਖਿੱਚੀਆਂ ਜਾਂਦੀਆਂ ਹਨ?

ਉੱਤਰ- ਜਿਆਦਾਤਰ ਲੋਹੇ ਦੀਆਂ ਕਾਤਰਾਂ ਚੁੰਬਕ ਦੇ ਸਿਰਿਆਂ (ਧਰੁਵਾਂ) ਵੱਲ ਖਿੱਚੀਆਂ ਜਾਂਦੀਆਂ ਹਨ।

(iii) ਬਣਾਉਟੀ ਚੁੰਬਕ ਕੀ ਹੁੰਦਾ ਹੈ?

ਉੱਤਰ- ਮਨੁੱਖ ਦੁਆਰਾ ਬਣਾਏ ਗਏ ਚੁੰਬਕ ਨੂੰ ਬਣਾਉਟੀ ਚੁੰਬਕ ਕਹਿੰਦੇ ਹਨ।

(iv) ਚੁੰਬਕ ਦੇ ਕੋਈ ਦੋ ਗੁਣ ਲਿਖੋ।

ਉੱਤਰ- (1) ਚੁੰਬਕ ਦੇ ਦੋ ਧਰੁਵ ਹੁੰਦੇ ਹਨ।

(2) ਸੁਤੰਤਰ ਲਟਕਾਉਣ ਤੇ ਚੁੰਬਕ ਹਮੇਸ਼ਾ ਧਰਤੀ ਦੀ ਉੱਤਰ-ਦੱਖਣ ਦਿਸ਼ਾ ਵਿੱਚ ਠਹਿਰਦਾ ਹੈ।

ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ

(i) ਚੁੰਬਕ ਕੀ ਹੈ?

ਉੱਤਰ- ਚੁੰਬਕ ਇੱਕ ਅਜਿਹਾ ਪਦਾਰਥ ਹੈ ਜੋ ਲੋਹੇ ਵਰਗੀਆਂ ਵਸਤੂਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ।

(ii) ਉਹ ਕਾਰਨ ਦੱਸੋ ਜਿਹਨਾਂ ਕਰਕੇ ਚੁੰਬਕ ਆਪਣਾ ਗੁਣ ਗੁਆ ਦਿੰਦਾ ਹੈ।

ਉੱਤਰ- ਗਰਮ ਕਰਨ ਨਾਲ, ਹਥੌੜੇ ਨਾਲ ਕੁੱਟਣ ਤੇ ਅਤੇ ਉਚਾਈ ਤੋਂ ਸੁੱਟਣ ਨਾਲ ਚੁੰਬਕ ਆਪਣਾ ਗੁਣ ਗੁਆ ਦਿੰਦਾ ਹੈ।

(iii) ਚੁੰਬਕੀ ਕੰਪਾਸ ਕੀ ਹੁੰਦੀ ਹੈ? ਇਹ ਕਿਸ ਕੰਮ ਲਈ ਵਰਤੀ ਜਾਂਦੀ ਹੈ?

ਉੱਤਰ- ਚੁੰਬਕੀ ਕੰਪਾਸ, ਚੁੰਬਕੀ ਸੂਈ ਨਾਲ ਬਣਿਆ ਇੱਕ ਅਜਿਹਾ ਯੰਤਰ ਹੁੰਦਾ ਹੈ ਜਿਸ ਨਾਲ ਧਰਤੀ ਦੀਆਂ ਭੂਗੋਲਿਕ ਦਿਸ਼ਾਵਾਂ ਪਤਾ ਕੀਤੀਆਂ ਜਾਂਦੀਆਂ ਹਨ।

(iv) ਚੁੰਬਕੀ ਅਤੇ ਅਚੁੰਬਕੀ ਪਦਾਰਥ ਕੀ ਹੁੰਦੇ ਹਨ? ਉਦਾਹਰਨ ਵੀ ਦਿਓ।

ਉੱਤਰ- ਚੁੰਬਕੀ ਪਦਾਰਥ– ਲੋਹਾ, ਕੋਬਾਲਟ ਅਤੇ ਨਿੱਕਲ ਵਰਗੇ ਪਦਾਰਥ ਚੁੰਬਕ ਵੱਲ ਖਿੱਚੇ ਜਾਂਦੇ ਹਨ। ਇਹ ਚੁੰਬਕੀ ਪਦਾਰਥ ਅਖਵਾਉਂਦੇ ਹਨ।

ਅਚੁੰਬਕੀ ਪਦਾਰਥ– ਪਲਾਸਟਿਕ, ਕੱਚ ਅਤੇ ਲੱਕੜ ਵਰਗੇ ਪਦਾਰਥ ਚੁੰਬਕ ਵੱਲ ਨਹੀਂ ਖਿੱਚੇ ਜਾਂਦੇ। ਇਹ ਅਚੁੰਬਕੀ ਪਦਾਰਥ ਅਖਵਾਉਂਦੇ ਹਨ।

ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ

(i) ਤੁਸੀਂ ਇੱਕ ਦਿੱਤੀ ਹੋਈ ਲੋਹੇ ਦੀ ਪੱਤੀ ਤੋਂ ਆਪਣਾ ਖੁਦ ਦਾ ਚੁੰਬਕ ਕਿਵੇਂ ਬਣਾਉਗੇ? ਵਿਆਖਿਆ ਕਰੋ।

ਉੱਤਰ- ਅਸੀਂ ਲੋਹੇ ਦੀ ਪੱਤੀ ਨਾਲ ਇੱਕ ਛੜ ਚੁੰਬਕ ਨੂੰ ਇੱਕੋ ਦਿਸ਼ਾ ਵਿੱਚ 40-50 ਵਾਰ ਰਗੜਾਂਗੇ। ਇਸ ਤਰ੍ਹਾਂ ਲੋਹੇ ਦੀ ਪੱਤੀ ਚੁੰਬਕਿਤ ਹੋ ਜਾਵੇਗੀ।

(ii) ਚੁੰਬਕਾਂ ਦੇ ਰੋਜ਼ਾਨਾਂ ਜੀਵਨ ਵਿੱਚ ਕੁੱਝ ਉਪਯੋਗ ਲਿਖੋ।

ਉੱਤਰ- (1) ਸਾਰੇ ਸਪੀਕਰਾਂ, ਹੈੱਡ-ਫੋਨਾਂ ਵਿੱਚ ਚੁੰਬਕ ਹੁੰਦਾ ਹੈ।

(2) ਬਿਜਲਈ ਘੰਟੀ, ਬਿਜਲੀ ਚੁੰਬਕ ਨਾਲ ਕੰਮ ਕਰਦੀ ਹੈ।

(3) ਦਰਵਾਜਿਆਂ ਤੇ ਲੱਗੇ ਡੋਰ-ਕੈਚਰਾਂ ਵਿੱਚ ਵੀ ਚੁੰਬਕ ਹੁੰਦਾ ਹੈ।

(4) ਮੋਬਾਇਲ ਕਵਰ ਅਤੇ ਪਰਸ ਤੇ ਚੁੰਬਕ ਲੱਗਾ ਹੁੰਦਾ ਹੈ ਜਿਸ ਨਾਲ ਇਹ ਕੱਸ ਕੇ ਬੰਦ ਹੋ ਜਾਂਦੇ ਹਨ।

(5) ਪਿੰਨ-ਹੋਲਡਰ ਵਿੱਚ ਵੀ ਚੁੰਬਕ ਹੁੰਦਾ ਹੈ ਜਿਸ ਨਾਲ ਲੋਹੇ ਦੀਆਂ ਪਿੰਨਾਂ ਚਿਪਕੀਆਂ ਰਹਿੰਦੀਆਂ ਹਨ।

.

TAGGED:
Share This Article
Leave a Comment

Leave a Reply

Your email address will not be published. Required fields are marked *